ਮਮੀ ''''ਚ ਮਿਲਿਆ ਸੋਨੇ ਦਾ ਦਿਲ, ਜੀਭ ਅਤੇ ਦਰਜਨਾਂ ਤਾਵੀਜ਼, ਨਾਮ ਹੈ ''''ਗੋਲਡਨ ਬੁਆਏ''''

Saturday, Jan 28, 2023 - 08:29 PM (IST)

ਮਮੀ ''''ਚ ਮਿਲਿਆ ਸੋਨੇ ਦਾ ਦਿਲ, ਜੀਭ ਅਤੇ ਦਰਜਨਾਂ ਤਾਵੀਜ਼, ਨਾਮ ਹੈ ''''ਗੋਲਡਨ ਬੁਆਏ''''
ਮਮੀ
.N. SALEEM, S.A. SEDDIK, M. EL-HALWAGY
ਮ੍ਰਿਤਕ ਪ੍ਰਾਚੀਨ ਮਿਸਰ ਦੇ ਉੱਚ ਵਰਗ ਤੋਂ ਸੀ

ਮਿਸਰ ਵਿੱਚ 2300 ਸਾਲ ਪਹਿਲਾਂ ਸੋਨੇ ਦੇ ਦਿਲ ਦੇ ਨਾਲ ਦਫ਼ਨ ਕੀਤੀ ਗਈ ਪ੍ਰਾਚੀਨ ਮਿਸਰ ਦੇ ਉੱਚ ਵਰਗ ਦੇ ਇੱਕ ਨੌਜਵਾਨ ਦੀ ਇੱਕ ਮਮੀ ਚਰਚਾ ਵਿੱਚ ਹੈ।

ਇਹ ਮਮੀ ਸਭ ਤੋਂ ਪਹਿਲਾਂ 1916 ਵਿੱਚ ਮਿਲੀ ਸੀ। ਮੰਨਿਆ ਜਾਂਦਾ ਹੈ ਕਿ 14-15 ਸਾਲ ਦੀ ਉਮਰ ਵਿੱਚ ਇੱਕ ਮੁੰਡੇ ਦੀ ਮੌਤ ਹੋ ਗਈ ਸੀ।

ਹਾਲਾਂਕਿ ਇਹ ਮਮੀ ਇੱਕ ਸਦੀ ਤੋਂ ਵੀ ਜ਼ਿਆਦਾ ਸਮੇਂ ਤੱਕ ਦਰਜਨਾਂ ਹੋਰ ਮਮੀਜ਼ ਦੇ ਨਾਲ ਕਾਹਿਰਾ ਸਥਿਤ ਮਿਸਰ ਮਿਊਜ਼ੀਅਮ ਦੇ ਸਟੋਰ ਰੂਮ ਵਿੱਚ ਰੱਖੀ ਗਈ ਸੀ। ਮਾਹਰਾਂ ਨੇ ਇਸ ਦਾ ਹੁਣ ਤੱਕ ਡੂੰਘਾ ਅਧਿਐਨ ਨਹੀਂ ਕੀਤਾ ਸੀ।

ਕਾਹਿਰਾ ਯੂਨੀਵਰਸਿਟੀ ਦੇ ਡਾ. ਸਹਿਰ ਸਲੀਮ ਦੀ ਅਗਵਾਈ ਵਿੱਚ ਇੱਕ ਟੀਮ ਨੇ ਸੀਟੀ ਸਕੈਨਰ ਰਾਹੀਂ ਇਸ ਮਮੀ ਦਾ ਅਧਿਐਨ ਕਰਨ ਦਾ ਫ਼ੈਸਲਾ ਕੀਤਾ ਅਤੇ ਉਨ੍ਹਾਂ ਦੇ ਫ਼ੈਸਲੇ ਨੇ ਬਹੁਤ ਕੁਝ ਬਦਲ ਦਿੱਤਾ।

ਮਮੀ ਦੀਆਂ ਤਸਵੀਰਾਂ ਤੋਂ ਪਤਾ ਲੱਗਿਆ ਕਿ ਮ੍ਰਿਤਕ ਦੀ ਲਾਸ਼ ਅੰਦਰ 21 ਤਰ੍ਹਾਂ ਦੇ ਵੱਖ-ਵੱਖ 49 ਤਾਵੀਜ਼ ਸਨ ਜਿਨ੍ਹਾਂ ਵਿੱਚ ਕਈ ਸੋਨੇ ਦੇ ਬਣੇ ਸਨ। ਇਸੇ ਕਰਕੇ ਇਸ ਮਮੀ ਨੂੰ ‘ਦਿ ਗੋਲਡਨ ਬੁਆਏ’ ਨਾਮ ਦਿੱਤਾ ਗਿਆ ਹੈ।

ਡਾ. ਸਲੀਮ ਨੇ ਇੱਕ ਮੈਡੀਸਿਨ ਜਰਨਲ ਵਿੱਚ ਛਪੇ ਇੱਕ ਲੇਖ ਵਿੱਚ ਇਹ ਜਾਣਕਾਰੀ ਦਿੱਤੀ ਹੈ।

ਇਸ ਖੋਜ ਤੋਂ ਬਾਅਦ ਹੁਣ ਇਸ ਮਮੀ ਨੂੰ ਮਿਸਰ ਦੇ ਰਾਸ਼ਟਰੀ ਮਿਊਜ਼ੀਅਮ ਵਿੱਚ ਆਪਣੀ ਵੱਖਰੀ ਥਾਂ ਮਿਲ ਗਈ ਹੈ।

ਲੁਕਿਆ ਹੋਇਆ ਖ਼ਜ਼ਾਨਾ

ਮਮੀ
S.N. SALEEM, S.A. SEDDIK, M. EL-HALWAGY
ਇੱਕ ਸਦੀ ਤੋਂ ਵੱਧ ਸਮੇਂ ਤੱਕ ਰੱਖੀ ਗਈ ਇਸ ਮਮੀ ਉੱਤੇ ਮਿਸਰ ਦੇ ਮਾਹਰਾਂ ਨੇ ਅਧਿਐਨ ਕੀਤਾ ਹੈ

ਸਕੈਨ ਤੋਂ ਪਤਾ ਲੱਗਿਆ ਹੈ ਕਿ ਮ੍ਰਿਤਕ ਪ੍ਰਾਚੀਨ ਮਿਸਰ ਦੇ ਉੱਚ ਵਰਗ ਤੋਂ ਸੀ ਕਿਉਂਕਿ ‘ਉਸ ਦੇ ਦੰਦ ਅਤੇ ਹੱਡੀਆਂ ਸਿਹਤਮੰਦ ਸਨ ਅਤੇ ਕੁਪੋਸ਼ਣ ਦਾ ਕੋਈ ਸੰਕੇਤ ਨਹੀਂ ਸੀ।’

ਉਸ ਦੀ ਲਾਸ਼ ਨੂੰ ਉੱਚ ਪੱਧਰੀ ਮਮੀ ਪ੍ਰਕਿਰਿਆ ਰਾਹੀਂ ਸੰਜੋਇਆ ਗਿਆ ਸੀ। ਇਸ ਤਹਿਤ ਦਿਮਾਗ ਅਤੇ ਸ਼ਰੀਰ ਦੇ ਅੰਦਰ ਦੇ ਹੋਰ ਅੰਗਾਂ ਨੂੰ ਕੱਢ ਲਿਆ ਗਿਆ ਸੀ।

ਇਸ ਅੱਲ੍ਹੜ ਦਾ ਖ਼ਤਨਾ ਨਹੀਂ ਹੋਇਆ ਸੀ। ਤਸਵੀਰਾਂ ਤੋਂ ਪਤਾ ਲੱਗਿਆ ਹੈ ਕਿ ਪੱਟੀਆਂ ਦੇ ਹੇਠਾਂ ਇਸ ਨੌਜਵਾਨ ਦੇ ਸ਼ਰੀਰ ਵਿੱਚ ਦੋ ਉਂਗਲਾਂ ਦੀ ਇੱਕ ਚੀਜ਼ ਲਿੰਗ ਦੇ ਕੋਲ ਸੀ।

ਮ੍ਰਿਤਕ ਦੇ ਮੂੰਹ ਵਿੱਚ ਜੀਭ ਵੀ ਸੋਨੇ ਦੀ ਸੀ ਅਤੇ ਛਾਤੀ ਦੇ ਹੇਠਾਂ ਦਿਲ ਦੀ ਸ਼ਕਲ ਦਾ ਸੋਨੇ ਦਾ ਬਣਿਆ ਇੱਕ ਝੀਂਗਾ ਸੀ।

ਡਾ. ਸਲੀਮ ਮੁਤਾਹਕ ਪ੍ਰਾਚੀਨ ਮਿਸਰ ਵਿੱਚ ਲੋਕ ਮ੍ਰਿਤਕਾਂ ਦੀਆਂ ਲਾਸ਼ਾਂ ਦੇ ਨਾਲ ਤਾਵੀਜ਼ ਰੱਖਦੇ ਸਨ ਤਾਂ ਜੋ ਉਨ੍ਹਾਂ ਨੂੰ ਅਗਲੇ ਜੀਵਨ ਵਿੱਚ ਸੁਰੱਖਿਆ ਅਤੇ ਜੀਵਨ ਸ਼ਕਤੀ ਪ੍ਰਾਪਤ ਹੋਵੇ।

ਮਾਹਰ ਕਹਿੰਦੇ ਹਨ, ‘‘ਮੂੰਹ ਅੰਦਰ ਸੋਨੇ ਦੀ ਜੀਭ ਇਸ ਮਕਸਦ ਨਾਲ ਰੱਖੀ ਗਈ ਸੀ ਕਿ ਅਗਲੇ ਜੀਵਨ ਵਿੱਚ ਮ੍ਰਿਤਕ ਬੋਲ ਸਕਣ।’’

ਤਸਵੀਰਾਂ ਤੋਂ ਇਹ ਪਤਾ ਲੱਗਿਆ ਹੈ ਕਿ ਇਸ ਅੱਲ੍ਹੜ ਦੀ ਲਾਸ਼ ਨੂੰ ਸੈਂਡਲ ਪਹਿਨਾਏ ਗਏ ਸੀ ਅਤੇ ਫੁੱਲ ਮਾਲਾ ਨਾਲ ਸਜਾਇਆ ਗਿਆ ਸੀ।

ਟਾਲਮੀ ਕਾਲ ਦੀ (332-30 ਈਸਾ-ਪੂਰਬ) ਮੰਨੀ ਜਾ ਰਹੀ ਇਹ ਮਮੀ ਸਾਲ 1916 ਵਿੱਚ ਦੱਖਣੀ ਮਿਸਰ ਦੇ ਏਦਫ਼ੂ ਇਲਾਕੇ ਵਿੱਚ ਮਿਲੀ ਸੀ।

ਇਸ ਤੋਂ 6 ਸਾਲ ਬਾਅਦ ਬਰਤਾਨਵੀ ਪੁਰਾਤੱਤਵ-ਵਿਗਿਆਨੀ ਹੋਵਾਰਡ ਕਾਰਟਰ ਦੀ ਅਗਵਾਈ ਵਿੱਚ ਇੱਕ ਟੀਮ ਨੇ ਵੈਲੀ ਆਫ਼ ਕਿੰਗਜ਼ ਵਿੱਚ ਤੂਤੇਨਖ਼ਾਮੇਨ ਦੇ ਮਕਬਰੇ ਨੂੰ ਲੱਭਿਆ ਸੀ।

‘ਦਿ ਗੋਲਡਨ ਬੁਆਏ’ ਨੂੰ ਦੋ ਤਾਬੂਤਾਂ ਵਿੱਚ ਸੁਰੱਖਿਅਤ ਰੱਖਿਆ ਗਿਆ ਸੀ। ਤਾਬੂਤ ਦੇ ਬਾਹਰੀ ਹਿੱਸੇ ਉੱਤੇ ਯੂਨਾਨੀ ਭਾਸ਼ਾ ਵਿੱਚ ਵਰਣਨ ਅੰਕਿਤ ਸੀ ਜਦਕਿ ਅੰਦਰੂਨੀ ਹਿੱਸਾ ਲੱਕੜ ਨਾਲ ਬਣਿਆ ਸੀ। ਲਾਸ਼ ਉੱਤੇ ਸੋਨੇ ਦਾ ਇੱਕ ਮਾਸਕ ਵੀ ਸੀ।

ਲਾਈਨ
BBC

-

ਲਾਈਨ
BBC

ਬਿਨਾਂ ਨੁਕਸਾਨ ਪਹੁੰਚਾਏ ਜਾਂਚ

ਮਮੀ
S.N. SALEEM, S.A. SEDDIK, M. EL-HALWAGY
ਸੀਟੀ ਸਕੈਨਰ ਰਾਹੀਂ ਇਸ ਮਮੀ ਦਾ ਅਧਿਐਨ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ

ਇਸ ਪ੍ਰੋਜੈਕਟ ਉੱਤੇ ਕੰਮ ਕਰ ਰਹੇ ਵਿਗਿਆਨੀਆਂ ਨੂੰ ਲਗਦਾ ਹੈ ਕਿ ਅੱਗੇ ਹੋਰ ਵੀ ਕਈ ਖੋਜਾਂ ਹੋਣਗੀਆਂ।

ਡਾ. ਸਲੀਮ ਕਹਿੰਦੇ ਹਨ, ‘‘19ਵੀਂ ਅਤੇ 20ਵੀਂ ਸਦੀ ਵਿੱਚ ਮਿਸਰ ਵਿੱਚ ਵੱਡੇ ਪੱਧਰ ਉੱਤੇ ਖੁਦਾਈ ਦਾ ਕੰਮ ਹੋਇਆ ਸੀ ਜਿਸ ਵਿੱਚ ਸਦੀਆਂ ਤੋਂ ਸਾਂਭੀਆਂ ਪ੍ਰਾਚੀਨ ਲਾਸ਼ਾਂ ਬਾਹਰ ਆਈਆਂ ਇਨ੍ਹਾਂ ਵਿਚੋਂ ਬਹੁਤੀਆਂ ਅਜੇ ਵੀ ਢਕੀਆਂ ਹੋਈਆਂ ਹਨ ਅਤੇ ਆਪਣੇ ਤਾਬੂਤਾਂ ਵਿੱਚ ਹਨ।’’

‘‘1835 ਵਿੱਚ ਆਪਣੀ ਸਥਾਪਨਾ ਤੋਂ ਬਾਅਦ ਕਾਹਿਰਾ ਸਥਿਤ ਮਿਸਰ ਮਿਊਜ਼ੀਅਮ ਅਜਿਹੇ ਖਜ਼ਾਨੇ ਦਾ ਭੰਡਾਰ ਕੇਂਦਰ ਬਣਿਆ ਹੋਇਆ ਹੈ। ਇਸਦੇ ਤਹਿਖ਼ਾਨੇ ਵਿੱਚ ਅਜਿਹੀ ਕਈ ਮਮੀਜ਼ ਹਨ ਜੋ ਦਹਾਕਿਆਂ ਤੋਂ ਤਾਲੇ ਵਿੱਚ ਬੰਦ ਹਨ ਅਤੇ ਜਿਨ੍ਹਾਂ ਨੂੰ ਨਾ ਦਿਖਾਇਆ ਗਿਆ ਹੈ ਅਤੇ ਨਾ ਹੀ ਉਨ੍ਹਾਂ ਉੱਤੇ ਕੋਈ ਅਧਿਐਨ ਹੋਇਆ ਹੈ।’’

ਡਾ. ਸਲੀਮ ਕਹਿੰਦੇ ਹਨ ਕਿ ਪਹਿਲਾਂ ਮਮੀ ਤੋਂ ਪੱਟੀਆਂ ਹਟਾ ਦਿੱਤੀਆਂ ਜਾਂਦੀਆਂ ਸਨ ਅਤੇ ਉਨ੍ਹਾਂ ਉੱਤੇ ਪ੍ਰੀਖਣ ਕੀਤੇ ਜਾਂਦੇ ਸਨ। ਸ਼ੋਧ ਅਤੇ ਮਨੋਰੰਜਨ ਲਈ ਅਜਿਹਾ ਕੀਤਾ ਜਾਂਦਾ ਸੀ ਜਿਸ ਵਿੱਚ ਕਈ ਮਮੀਜ਼ ਨੂੰ ਨੁਕਸਾਨ ਪਹੁੰਚਿਆ ਹੈ।

ਉਹ ਕਹਿੰਦੇ ਹਨ, ‘‘ਅੱਜ ਦੇ ਦੌਰ ਵਿੱਚ ਕੰਪਿਊਟਰਾਇਜ਼ਡ ਟੋਮੋਗ੍ਰਾਫ਼ੀ ਬਿਨਾਂ ਨੁਕਸਾਨ ਪਹੁੰਚਾਏ ਮਮੀ ਦੇ ਅਧਿਐਨ ਦਾ ਅਹਿਮ ਜ਼ਰੀਆ ਬਣ ਗਈ ਹੈ। ਇਸ ਰਾਹੀਂ ਵਿਗਿਆਨੀ ਬਿਨਾਂ ਨੁਕਸਾਨ ਪਹੁੰਚਾਏ ਮਮੀ ਦੀ ਸਿਹਤ, ਉਮਰ ਦਾ ਪਤਾ ਲਗਾ ਲੈਂਦੇ ਹਨ। ਉਨ੍ਹਾਂ ਨੂੰ ਪ੍ਰਾਚੀਨ ਮਿਸਰ ਦੀਆਂ ਮਾਨਤਾਂ ਦਾ ਵੀ ਪਤਾ ਲਗ ਜਾਂਦਾ ਹੈ।’’

ਕੰਪਿਊਟਰਾਇਜ਼ਡ ਟੋਮੋਗ੍ਰਾਫ਼ੀ ਰੇਡਿਓਲੌਜੀ ਦੇ ਖ਼ੇਤਰ ਵਿੱਚ ਅਹਿਮ ਵਿਕਾਸ ਦਾ ਪ੍ਰਤੀਕ ਹੈ। ਇੱਕ ਇਕੱਲੀ ਤਸਵੀਰ ਦਾ ਇਸਤੇਮਾਲ ਕਰਨ ਦੀ ਥਾਂ ਇਸ ਤਹਿਤ ਸ਼ਰੀਰ ਦੇ ਇੱਕ ਹਿੱਸੇ ਦੀਆਂ ਸੈਂਕੜੇ ਤਸਵੀਰਾਂ ਨੂੰ ਇੱਕੋ ਵੇਲੇ ਲਿਆ ਜਾਂਦਾ ਹੈ ਅਤੇ ਫ਼ਿਰ ਉਨ੍ਹਾਂ ਦੇ ਆਧਾਰ ਉੱਤੇ ਥ੍ਰੀ-ਡਾਇਮੈਂਸ਼ਨਲ ਮਾਡਲ ਵਿਕਸਿਤ ਕੀਤਾ ਜਾਂਦਾ ਹੈ।

ਲਾਈਨ
BBC

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News