ਗਣਤੰਤਰ ਦਿਹਾੜੇ ਮੌਕੇ ਪੰਜਾਬ ਤੇ ਹਰਿਆਣਾ ਵਿਚ ਕਈ ਥਾਈਂ ਮੁਜ਼ਾਹਰੇ, ਪਿਹੋਵਾ ਤੇ ਜਲੰਧਰ ਵਿਚ ਹੰਗਾਮਾ

Thursday, Jan 26, 2023 - 10:29 AM (IST)

ਗਣਤੰਤਰ ਦਿਹਾੜੇ ਮੌਕੇ ਪੰਜਾਬ ਤੇ ਹਰਿਆਣਾ ਵਿਚ ਕਈ ਥਾਈਂ ਮੁਜ਼ਾਹਰੇ, ਪਿਹੋਵਾ ਤੇ ਜਲੰਧਰ ਵਿਚ ਹੰਗਾਮਾ
ਪਿਹੋਵਾ ਵਿਚ ਮੁਜ਼ਾਹਰਾਕਾਰੀ
Kamala Saini/BBC
ਪਿਹੋਵਾ ਵਿਚ ਮੁਜ਼ਾਹਰਾਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ

ਪੰਜਾਬ ਸਮੇਤ ਦੇਸ਼ ਭਰ ਵਿੱਚ 74ਵਾਂ ਗਣਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ।

ਭਾਰਤ ਆਪਣਾ 74 ਵਾਂ ਗਣਤੰਤਰ ਦਿਹਾੜਾ ਮਨਾ ਰਿਹਾ ਹੈ। ਦੇਸ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਕੌਮੀ ਰਾਜਧਾਨੀ ਦਿੱਲੀ ਵਿੱਚ ਤਿਰੰਗਾ ਲਹਿਰਾਉਣ ਤੋਂ ਬਾਅਦ ਭਾਰਤੀ ਫੌਜਾਂ ਅਤੇ ਅਰਧ ਸੈਨਿਕ ਬਲਾਂ ਤੋਂ ਸਲਾਮੀ ਲੈਣਗੇ।

ਦਿੱਲੀ ਦੇ ਕਰਤਵਯ ਪੱਧ ਉੱਤੇ ਚੱਲ ਰਹੇ ਕੌਮੀ ਸਮਾਗਮ ਵਿੱਚ ਮਿਸਰ ਦੇ ਰਾਸ਼ਟਰਪਤੀ ਅਬਤਦੁਲ ਫ਼ਤਿਹ ਅਲ-ਸੀਸੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਹਨ।

ਵੱਖ ਵੱਖ ਸੂਬਿਆਂ ਅਤੇ ਕੇਂਦਰ ਸ਼ਾਸਿਤ ਰਾਜਾਂ ਵਿਚ ਵਿਚ ਭਾਰਤ ਦੇ ਕੌਮੀ ਝੰਡੇ ਲਹਿਰਾਉਣ ਲਈ ਸਮਾਗਮ ਹੋ ਰਹੇ ਹਨ।

ਪੰਜਾਬ  ਦੇ ਮੁੱਖ ਮੰਤਰੀ ਭਗਵੰਤ ਮਾਨ ਬਠਿੰਡਾ ਵਿੱਚ ਝੰਡਾ ਲਹਿਰਾ ਰਹੇ ਹਨ,  ਜਦਕਿ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਜਲੰਧਰ ਵਿਚ ਝੰਡਾ ਲਹਿਰਾ ਰਹੇ ਹਨ।

ਇਸ ਨਾਲ ਹੀ ਪੰਜਾਬ ਅਤੇ ਹਰਿਆਣਾ ਵਿਚ ਕਈ ਥਾਵਾਂ ਉੱਤੇ ਰੋਸ ਮੁਜ਼ਾਹਰੇ ਵੀ ਹੋ ਰਹੇ ਹਨ।

ਮੁਹਾਲੀ ਵਿਚ ਚੱਲ ਰਿਹਾ ਕੌਮੀ ਇਨਸਾਫ਼ ਮੋਰਚਾ ਰੋਸ ਮਾਰਚ ਕੱਢ ਰਿਹਾ ਹੈ, ਜਦਕਿ ਬਰਗਾੜੀ ਵਿਚ ਸਿਮਰਨਜੀਤ ਸਿੰਘ ਮਾਨ ਰੋਸ ਮਾਰਚ ਕਰ ਰਹੇ ਹਨ।

ਹਰਿਆਣਾ ਦੇ ਜੀਂਦ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਮਹਾਪੰਚਾਇਤ ਸੱਦੀ ਗਈ ਹੈ ਅਤੇ ਪਿਹੋਵਾ ਵਿਚ ਖੇਡ ਮੰਤਰੀ ਸੰਦੀਪ ਸਿੰਘ ਦਾ ਵਿਰੋਧ ਦਾ ਵਿਰੋਧ ਕਰਨ ਖ਼ਾਪ ਪੰਚਾਇਤਾਂ ਪਹੁੰਚੀਆਂ ਹੋਈਆਂ ਹਨ।

ਪਿਹੋਵਾ ਵਿਚ ਆਮ ਆਦਮੀ ਪਾਰਟੀ ਅਤੇ ਪਾਖ ਪੰਚਾਇਤਾਂ ਦੇ ਕੁਝ ਲੋਕਾਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ।

ਦ੍ਰੋਪਦੀ ਮੁਰਮੂ
DD


Related News