ਆਸਟ੍ਰੇਲੀਆ ’ਚ ਮੰਦਰਾਂ ਦੀਆਂ ਕੰਧਾਂ ਉੱਤੇ ਵਾਰ-ਵਾਰ ਲਿਖੇ ਜਾ ਰਹੇ ਖਾਲਿਸਤਾਨੀ ਨਾਅਰੇ, ਕੀ ਹੈ ਵਰਤਾਰਾ

Tuesday, Jan 24, 2023 - 03:59 PM (IST)

ਆਸਟ੍ਰੇਲੀਆ ’ਚ ਮੰਦਰਾਂ ਦੀਆਂ ਕੰਧਾਂ ਉੱਤੇ ਵਾਰ-ਵਾਰ ਲਿਖੇ ਜਾ ਰਹੇ ਖਾਲਿਸਤਾਨੀ ਨਾਅਰੇ, ਕੀ ਹੈ ਵਰਤਾਰਾ
ਮੰਦਰ
SOCIAL MEDIA
ਪਹਿਲਾਂ 12 ਜਨਵਰੀ ਫੇਰ 16 ਜਨਵਰੀ ਦੌਰਾਨ ਵੀ ਹਿੰਦੂ ਮੰਦਰਾਂ ਵਿੱਚ ਭੰਨ-ਤੋੜ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ

ਆਸਟ੍ਰੇਲੀਆ ਵਿੱਚ ਪਿਛਲੇ ਕੁਝ ਦਿਨਾਂ ਤੋਂ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਸੋਮਵਾਰ ਨੂੰ ਇੱਕ ਹੋਰ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਉਣ ਦੀ ਘਟਨਾ ਇਸੇ ਲੜੀ ਵਿੱਚ ਦਿਖਾਈ ਦੇ ਰਹੀ ਹੈ।

ਸਥਾਨਕ ਮੀਡੀਆ ''''ਚ ਪ੍ਰਕਾਸ਼ਿਤ ਖ਼ਬਰਾਂ ਮੁਤਾਬਕ, ਜਿਸ ਮੰਦਰ ਦੀਆਂ ਕੰਧਾਂ ਉੱਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਗਏ ਹਨ, ਉਹ ਮੰਦਰ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿੱਚ ਹੈ।

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਹਿੰਦੂ ਮੰਦਰ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਹੈ।

ਪਿਛਲੇ 15 ਦਿਨਾਂ ਵਿੱਚ ਇਹ ਤੀਜੀ ਘਟਨਾ ਵਾਪਰੀ ਜਦੋਂ ਕਿਸੇ ਹਿੰਦੂ ਮੰਦਰ ਦੀ ਕੰਧਾਂ ਉੱਤੇ ਨਾਅਰੇ ਲਿਖੇ ਗਏ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।

ਪਹਿਲਾਂ 12 ਜਨਵਰੀ ਫੇਰ 16 ਜਨਵਰੀ ਦੌਰਾਨ ਵੀ ਹਿੰਦੂ ਮੰਦਰਾਂ ਵਿੱਚ ਭੰਨ-ਤੋੜ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ।

ਆਸਟ੍ਰੇਲੀਆਈ ਹਾਈ ਕਮਿਸ਼ਨਰ ਬੈਰੀ ਓ''''ਫੈਰਲ ਨੇ ਇਸ ਮਾਮਲੇ ''''ਚ ਇਕ ਟਵੀਟ ਕਰ ਕੇ ਕਿਹਾ ਹੈ ਕਿ ਉਹ ਇਨ੍ਹਾਂ ਖ਼ਬਰਾਂ ਨੂੰ ਸੁਣ ਕੇ ਹੈਰਾਨ ਹਨ। ਉਨ੍ਹਾਂ ਨੇ ਕਿਹਾ, "ਭਾਰਤ ਦੀ ਤਰ੍ਹਾਂ ਆਸਟ੍ਰੇਲੀਆ ਵੀ ਬਹੁ-ਸੱਭਿਆਚਾਰਾਂ ਵਾਲਾ ਦੇਸ਼ ਹੈ।"

ਉਨ੍ਹਾਂ ਲਿਖਿਆ, "ਅਸੀਂ ਮੈਲਬਰਨ ਵਿਚ ਦੋ ਹਿੰਦੂ ਮੰਦਰਾਂ ਵਿਚ ਭੰਨਤੋੜ ਦੀਆਂ ਘਟਨਾਵਾਂ ਦੇਖ ਕੇ ਹੈਰਾਨ ਹਾਂ। ਇਸ ਮਾਮਲੇ ਵਿਚ ਆਸਟ੍ਰੇਲੀਆਈ ਏਜੰਸੀਆਂ ਜਾਂਚ ਕਰ ਰਹੀਆਂ ਹਨ। ਅਸੀਂ ਪ੍ਰਗਟਾਵੇ ਦੀ ਆਜ਼ਾਦੀ ਦਾ ਸਮਰਥਨ ਕਰਦੇ ਹਾਂ ਪਰ ਇਸ ਵਿੱਚ ਨਫ਼ਰਤੀ ਭਾਸ਼ਣਾਂ ਅਤੇ ਹਿੰਸਾ ਦੀ ਜਗ੍ਹਾ ਨਹੀਂ ਹੈ।"

ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਇਸ ਮਾਮਲੇ ''''ਚ ਆਸਟ੍ਰੇਲੀਆ ਸਰਕਾਰ ਕੋਲ ਮਸਲਾ ਚੁੱਕਣ ਦੀ ਗੱਲ ਕਹੀ ਹੈ।

ਮੰਦਰਾਂ ਨੂੰ ਨਿਸ਼ਾਨਾ ਬਣਾਉਣ ਪਿੱਛੇ ਕੌਣ?

ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਆਸਟ੍ਰੇਲੀਆ ਦੇ ਸਥਾਨਕ ਅਖ਼ਬਾਰਾਂ ਵਿੱਚ ਛਪੀ ਖ਼ਬਰ ਵਿੱਚ ਖਾਲਿਸਤਾਨੀ ਸਮਰਥਕਾਂ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ।

ਦਿ ਆਸਟ੍ਰੇਲੀਅਨ ਟੂਡੇ ਨੇ ਪਿਛਲੇ ਸੋਮਵਾਰ ਦੀ ਘਟਨਾ ''''ਤੇ ਪ੍ਰਕਾਸ਼ਿਤ ਖ਼ਬਰ ''''ਚ ਦੱਸਿਆ ਹੈ ਕਿ ''''ਮੰਦਰ ਦੇ ਕੰਮਕਾਜ ਨੂੰ ਦੇਖਣ ਵਾਲਿਆਂ ਨੇ ਸੋਮਵਾਰ ਨੂੰ ਮੰਦਰ ਦੀਆਂ ਕੰਧਾਂ ''''ਤੇ ਖਾਲਿਸਤਾਨੀ ਪੱਖੀ ਨਾਅਰੇ ਲਿਖੇ ਹੋਏ ਦੇਖੇ ਹਨ। ਇਹ ਨਾਅਰੇ ਮੰਦਰ ਦੀਆਂ ਕੰਧਾਂ ''''ਤੇ ਉੱਕਰੇ ਹੋਏ ਹਨ।

ਇਸਕੌਨ ਮੰਦਿਰ ਦੇ ਸੰਚਾਰ ਨਿਰਦੇਸ਼ਕ ਭਗਤ ਦਾਸ ਨੇ ਦੱਸਿਆ ਹੈ ਕਿ ਮੰਦਰ ਨਾਲ ਜੁੜੇ ਸਾਰੇ ਲੋਕ ਦੁਖੀ ਅਤੇ ਗੁੱਸੇ ਵਿਚ ਹਨ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਵਿਕਟੋਰੀਆ ਸੂਬੇ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ।

ਇਸ ਦੇ ਨਾਲ ਹੀ ਪੁਲਿਸ ਨੂੰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਉਪਲੱਬਧ ਕਰਵਾਈ ਗਈ ਹੈ ਤਾਂ ਜੋ ਇਸ ਵਾਰਦਾਤ ਦੇ ਦੋਸ਼ੀਆਂ ਨੂੰ ਫੜਨ ਵਿੱਚ ਮਦਦ ਮਿਲ ਸਕੇ।

ਆਈਟੀ ਸਲਾਹਕਾਰ ਸ਼ਿਵਾਂਸ਼ ਪਾਂਡੇ ਇਸ ਮੰਦਰ ''''ਚ ਪੂਜਾ ਕਰਨ ਜਾਂਦੇ ਹਨ ਅਤੇ ਇਸ ਘਟਨਾ ਤੋਂ ਕਾਫ਼ੀ ਦੁਖੀ ਹਨ।

ਉਹ ਕਹਿੰਦੇ ਹਨ, "ਦੋ ਹਫ਼ਤੇ ਬੀਤ ਜਾਣ ਤੋਂ ਬਾਅਦ ਵੀ, ਵਿਕਟੋਰੀਆ ਪੁਲਿਸ ਸ਼ਾਂਤੀ ਪਸੰਦ ਹਿੰਦੂ ਭਾਈਚਾਰੇ ਵਿਰੁੱਧ ਨਫ਼ਰਤ ਦਾ ਏਜੰਡਾ ਚਲਾਉਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਕਰਨ ਵਿੱਚ ਅਸਫ਼ਲ ਰਹੀ ਹੈ।"

ਇਸ ਤੋਂ ਪਹਿਲਾਂ 12 ਅਤੇ 16 ਜਨਵਰੀ ਨੂੰ ਵੀ ਆਸਟ੍ਰੇਲੀਆ ''''ਚ ਹਿੰਦੂ ਮੰਦਰਾਂ ''''ਤੇ ਹਮਲੇ ਹੋਏ ਸਨ।

ਇਸ ਸਬੰਧ ਵਿਚ 16 ਜਨਵਰੀ ਨੂੰ ਵਿਕਟੋਰੀਆ ਦੇ ਕੈਰਮ ਡਾਊਨ ਦੇ ਪੁਰਾਣੇ ਸ਼ਿਵ ਵਿਸ਼ਨੂੰ ਮੰਦਰ ''''ਤੇ ਹਮਲਾ ਹੋਇਆ ਸੀ।

ਬੀਬੀਸੀ
BBC

ਮੁੱਖ ਬਿੰਦੂ

  • ਆਸਟ੍ਰੇਲੀਆ ਵਿੱਚ ਪਿਛਲੇ ਕੁਝ ਦਿਨਾਂ ਤੋਂ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਕਈ ਮਾਮਲੇ ਸਾਹਮਣੇ ਆਏ ਹਨ।
  • ਸੋਮਵਾਰ ਨੂੰ ਇੱਕ ਹੋਰ ਹਿੰਦੂ ਮੰਦਰ ਨੂੰ ਨਿਸ਼ਾਨਾ ਬਣਾਉਣ ਦੀ ਘਟਨਾ ਇਸੇ ਲੜੀ ਵਿੱਚ ਦਿਖਾਈ ਦੇ ਰਹੀ ਹੈ।
  • ਪਿਛਲੇ 15 ਦਿਨਾਂ ਵਿੱਚ ਇਹ ਤੀਜੀ ਘਟਨਾ ਵਾਪਰੀ ਜਦੋਂ ਕਿਸੇ ਹਿੰਦੂ ਮੰਦਰ ਦੀ ਕੰਧਾਂ ਉੱਤੇ ਨਾਅਰੇ ਲਿਖੇ ਗਏ ਹਨ।
  • ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਇਸ ਮਾਮਲੇ ''''ਚ ਆਸਟ੍ਰੇਲੀਆ ਸਰਕਾਰ ਕੋਲ ਮਸਲਾ ਚੁੱਕਣ ਦੀ ਗੱਲ ਕਹੀ ਹੈ।
  • ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਆਸਟ੍ਰੇਲੀਆ ਦੇ ਸਥਾਨਕ ਅਖ਼ਬਾਰਾਂ ਵਿੱਚ ਛਪੀ ਖ਼ਬਰ ਵਿੱਚ ਖਾਲਿਸਤਾਨੀ ਸਮਰਥਕਾਂ ਨੂੰ ਇਸ ਘਟਨਾ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਬੀਬੀਸੀ
BBC

ਇੱਥੇ ਰਹਿਣ ਵਾਲੇ ਤਮਿਲ ਹਿੰਦੂ ਭਾਈਚਾਰੇ ਦੇ ਲੋਕ ਪਿਛਲੇ ਹਫਤੇ ਪੋਂਗਲ ਦਾ ਤਿਉਹਾਰ ਮਨਾਉਣ ਲਈ ਮੰਦਰ ਪਹੁੰਚੇ ਸਨ, ਜਦੋਂ ਉਨ੍ਹਾਂ ਦੇ ਮੰਦਰ ''''ਤੇ ਭਾਰਤ ਵਿਰੋਧੀ ਨਾਅਰੇ ਲਿਖੇ ਹੋਏ ਸਨ।

ਊਸ਼ਾ ਸੇਂਥਿਲਨਾਥਨ, ਜੋ ਲੰਬੇ ਸਮੇਂ ਤੋਂ ਇਸ ਮੰਦਿਰ ਦੇ ਦਰਸ਼ਨ ਕਰਨ ਆ ਰਹੀ ਹੈ, ਨੇ ਦੱਸਿਆ ਕਿ ਉਹ ਤਮਿਲ ਘੱਟ ਗਿਣਤੀ ਭਾਈਚਾਰੇ ਨਾਲ ਸਬੰਧ ਰੱਖਦੀ ਹੈ, ਜੋ ਧਾਰਮਿਕ ਅੱਤਿਆਚਾਰ ਤੋਂ ਬਚਣ ਲਈ ਸ਼ਰਨਾਰਥੀ ਵਜੋਂ ਆਸਟ੍ਰੇਲੀਆ ਆਈ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਉਹ ਇਹ ਸਵੀਕਾਰ ਨਹੀਂ ਕਰ ਸਕਦੀ ਕਿ ਖਾਲਿਸਤਾਨੀ ਸਮਰਥਕ ਨਿਡਰ ਹੋ ਕੇ ਸਾਡੇ ਧਾਰਮਿਕ ਸਥਾਨਾਂ ''''ਤੇ ਨਫ਼ਰਤ ਵਾਲੇ ਨਾਅਰੇ ਲਿਖਣ।

ਇਸ ਮਾਮਲੇ ਵਿੱਚ ਮੈਲਬੌਰਨ ਦੇ ਹਿੰਦੂ ਭਾਈਚਾਰੇ ਦੇ ਮੈਂਬਰ ਸਚਿਨ ਮਹੰਤੇ ਨੇ ਕਿਹਾ , "ਜੇਕਰ ਇਨ੍ਹਾਂ ਖਾਲਿਸਤਾਨੀ ਸਮਰਥਕਾਂ ਵਿੱਚ ਇੰਨੀ ਹੀ ਹਿੰਮਤ ਹੈ ਤਾਂ ਵਿਕਟੋਰੀਆ ਦੇ ਸ਼ਾਂਤੀ ਪਸੰਦ ਹਿੰਦੂ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਦੀ ਬਜਾਇ ਵਿਕਟੋਰੀਆ ਦੀ ਪਾਰਲੀਮੈਂਟ ਵਿੱਚ ਜਾਣ ਅਤੇ ਇਹ ਨਾਅਰੇ ਲਿਖਣ।"

ਇਸ ਤੋਂ ਪਹਿਲਾਂ 12 ਜਨਵਰੀ ਨੂੰ ਮੈਲਬੌਰਨ ਦੇ ਸਵਾਮੀ ਨਾਰਾਇਣ ਮੰਦਰ ''''ਚ ਭਾਰਤ ਵਿਰੋਧੀ ਨਾਅਰੇ ਲਿਖੇ ਗਏ ਸਨ।

ਇਸ ''''ਤੇ ਵੀ ਮੰਦਰ ਪ੍ਰਸ਼ਾਸਨ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਮੰਦਰ ਕੰਪਲੈਕਸ ''''ਚ ਲਿਖੇ ਜਾ ਰਹੇ ਭਾਰਤ ਵਿਰੋਧੀ ਨਾਅਰਿਆਂ ਤੋਂ ਬਹੁਤ ਦੁਖੀ ਹਨ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਹ ਮੁੱਦਾ ਉਠਾਇਆ ਹੈ

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਪਿਛਲੇ ਹਫਤੇ ਹੀ ਇਸ ਮਾਮਲੇ ''''ਚ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਭਾਰਤ ਸਰਕਾਰ ਇਸ ਮੁੱਦੇ ''''ਤੇ ਆਸਟ੍ਰੇਲੀਆ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਸੀ, "ਸਾਨੂੰ ਪਤਾ ਹੈ ਕਿ ਆਸਟ੍ਰੇਲੀਆ ਵਿਚ ਹਾਲ ਹੀ ਵਿਚ ਮੰਦਰਾਂ ਦੀ ਭੰਨ-ਤੋੜ ਕੀਤੀ ਗਈ ਹੈ। ਅਸੀਂ ਇਨ੍ਹਾਂ ਹਰਕਤਾਂ ਦੀ ਸਖ਼ਤ ਨਿੰਦਾ ਕਰਦੇ ਹਾਂ। ਇਸ ਦੀ ਆਸਟ੍ਰੇਲੀਆਈ ਆਗੂਆਂ, ਭਾਈਚਾਰੇ ਅਤੇ ਉੱਥੋਂ ਦੇ ਧਾਰਮਿਕ ਸੰਗਠਨਾਂ ਨੇ ਸਖ਼ਤ ਨਿੰਦਾ ਕੀਤੀ ਗਈ ਹੈ।"

"ਮੈਲਬੌਰਨ ਵਿੱਚ ਸਾਡੇ ਕੌਂਸਲੇਟ ਜਨਰਲ ਨੇ ਇਹ ਮਾਮਲਾ ਸਥਾਨਕ ਪੁਲਿਸ ਕੋਲ ਉਠਾਇਆ ਹੈ। ਅਸੀਂ ਦੋਸ਼ੀਆਂ ਵਿਰੁੱਧ ਤੇਜ਼ੀ ਨਾਲ ਜਾਂਚ ਕਰਨ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਕਦਮ ਚੁੱਕਣ ਦੀ ਬੇਨਤੀ ਕੀਤੀ ਹੈ। ਇਹ ਮਾਮਲਾ ਆਸਟ੍ਰੇਲੀਆਈ ਸਰਕਾਰ ਕੋਲ ਵੀ ਚੁੱਕਿਆ ਗਿਆ ਹੈ।"

ਵਿਕਟੋਰੀਆ ਪ੍ਰਸ਼ਾਸਨ ਨੇ ਵੀ ਇਸ ਮਾਮਲੇ ਵਿੱਚ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ।

ਵਿਕਟੋਰੀਆ ਦੀ ਕਾਰਜਕਾਰੀ ਪ੍ਰੀਮੀਅਰ ਜੈਕਿੰਟਾ ਐਲਨ ਨੇ ਆਸਟ੍ਰੇਲੀਆ ਟੂਡੇ ਨੂੰ ਦੱਸਿਆ ਹੈ ਕਿ ਵਿਕਟੋਰੀਆ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਨਸਲਵਾਦ, ਨਫ਼ਰਤ ਅਤੇ ਆਲੋਚਨਾ ਤੋਂ ਬਿਨਾਂ ਆਪਣੇ ਵਿਸ਼ਵਾਸ ਨਾਲ ਜੀਉਣ ਦਾ ਅਧਿਕਾਰ ਹੈ।

ਉਸ ਨੇ ਇਹ ਵੀ ਕਿਹਾ ਹੈ, "ਵਿਕਟੋਰੀਆ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਅਜਿਹਾ ਨਹੀਂ ਸੋਚਦੇ। ਵਿਭਿੰਨਤਾ ਸਾਡੀ ਸਭ ਤੋਂ ਵੱਡੀ ਸੰਪਤੀ ਹੈ ਅਤੇ ਅਸੀਂ ਅਜਿਹੇ ਹਮਲਿਆਂ ਦੀ ਨਿੰਦਾ ਕਰਦੇ ਹਾਂ।"

ਇਸਕੌਨ ਮੰਦਰ ''''ਤੇ ਸੋਮਵਾਰ ਨੂੰ ਹੋਏ ਹਮਲੇ ਤੋਂ ਠੀਕ ਦੋ ਦਿਨ ਪਹਿਲਾਂ ਵਿਕਟੋਰੀਆ ਦੇ ਬਹੁ-ਸੱਭਿਆਚਾਰਕ ਕਮਿਸ਼ਨ ਨੇ ਵੱਖ-ਵੱਖ ਧਰਮਾਂ ਦੇ ਨੇਤਾਵਾਂ ਨਾਲ ਹੰਗਾਮੀ ਮੀਟਿੰਗ ਕੀਤੀ ਹੈ।

ਵਿਕਟੋਰੀਆ ਦੀ ਐਕਟਿੰਗ ਪ੍ਰੀਮਿਅਰ ਜੇਸਿੰਟਾ ਏਲਨ
TWITTER/JACINTAALLANMP
ਵਿਕਟੋਰੀਆ ਦੀ ਐਕਟਿੰਗ ਪ੍ਰੀਮਿਅਰ ਜੇਸਿੰਟਾ ਏਲਨ

ਇਸ ਮੀਟਿੰਗ ਤੋਂ ਬਾਅਦ ਹੀ ਕਮਿਸ਼ਨ ਨੇ ਇੱਕ ਬਿਆਨ ਜਾਰੀ ਕਰਕੇ ਖਾਲਿਸਤਾਨੀ ਸਮਰਥਕਾਂ ਵੱਲੋਂ ਹਿੰਦੂ ਸਮਾਜ ਵਿਰੁੱਧ ਫੈਲਾਈ ਜਾ ਰਹੀ ਕਥਿਤ ਨਫ਼ਰਤ ਦੀ ਨਿਖੇਧੀ ਕੀਤੀ ਹੈ।

ਵਿਕਟੋਰੀਆ ਦੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਬ੍ਰੈਡ ਬੈਟਿਨ ਨੇ ਵੀ ਕਿਹਾ ਹੈ ਕਿ ''''ਇਹ ਕਾਫੀ ਘਿਨਾਉਣਾ ਹੈ''''। ਸਾਨੂੰ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਨਹੀਂ ਦੇਣਾ ਚਾਹੀਦਾ।

ਇਸ ਦੇ ਨਾਲ ਹੀ ਆਸਟ੍ਰੇਲੀਆ ਦੇ ਸੰਸਦ ਮੈਂਬਰ ਜੋਸ਼ ਬਰਨਜ਼ ਨੇ ਵੀ ਇਨ੍ਹਾਂ ਘਟਨਾਵਾਂ ਦੀ ਨਿੰਦਾ ਕਰਦੇ ਹੋਏ ਬਿਆਨ ਜਾਰੀ ਕੀਤਾ ਹੈ।

ਉਨ੍ਹਾਂ ਨੇ ਕਿਹਾ ਹੈ ਕਿ ''''ਐਲਬਰਟ ਪਾਰਕ ''''ਚ ਹਰੇ ਕ੍ਰਿਸ਼ਨਾ ਮੰਦਰ ''''ਤੇ ਹਮਲੇ ਦੀ ਖ਼ਬਰ ਸੁਣ ਕੇ ਮੈਂ ਹੈਰਾਨ ਰਹਿ ਗਿਆ ਹਾਂ।''''

 

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News