ਟੈਰਿਅਨ ਵ੍ਹਾਈਟ: ਇਮਰਾਨ ਖ਼ਾਨ ਦੀ ਕਥਿਤ ਧੀ ਦਾ ਕੀ ਹੈ ਮਾਮਲਾ ਤੇ ਕੀ ਇਹ ਉਨ੍ਹਾਂ ਦੇ ਸਿਆਸੀ ਕਰੀਅਰ ਲਈ ਖ਼ਤਰਾ ਬਣ ਸਕਦਾ ਹੈ?

Monday, Jan 23, 2023 - 08:14 AM (IST)

ਟੈਰਿਅਨ ਵ੍ਹਾਈਟ: ਇਮਰਾਨ ਖ਼ਾਨ ਦੀ ਕਥਿਤ ਧੀ ਦਾ ਕੀ ਹੈ ਮਾਮਲਾ ਤੇ ਕੀ ਇਹ ਉਨ੍ਹਾਂ ਦੇ ਸਿਆਸੀ ਕਰੀਅਰ ਲਈ ਖ਼ਤਰਾ ਬਣ ਸਕਦਾ ਹੈ?
ਇਮਰਾਨ ਖ਼ਾਨ
Getty Images
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਨਾਮਜ਼ਦਗੀ ਪੱਤਰ ਵਿੱਚ ਟੈਰਿਅਨ ਵ੍ਹਾਈਟ ਦਾ ਜ਼ਿਕਰ ਨਹੀਂ ਕੀਤਾ ਹੈ।

ਉਨ੍ਹਾਂ ਖ਼ਿਲਾਫ਼ ਦਾਇਰ ਅਯੋਗਤਾ ਸਬੰਧੀ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਇਸਲਾਮਾਬਾਦ ਹਾਈ ਕੋਰਟ ਨੇ ਉਨ੍ਹਾਂ ਨੂੰ ਇਸ ''''ਤੇ 27 ਜਨਵਰੀ ਤੱਕ ਅੰਤਰਿਮ ਜਵਾਬ ਦੇਣ ਦਾ ਹੁਕਮ ਦਿੱਤਾ ਹੈ।

ਇਸਲਾਮਾਬਾਦ ਹਾਈ ਕੋਰਟ ਪਿਛਲੇ ਪੰਜ ਮਹੀਨਿਆਂ ਤੋਂ ਇਸ ਸਬੰਧ ਵਿੱਚ ਦਾਇਰ ਇੱਕ ਪਟੀਸ਼ਨ ਦੀ ਸਮੀਖਿਆ ਕਰ ਰਹੀ ਹੈ ਕਿ ਇਹ ਪਟੀਸ਼ਨ ਸੁਣਵਾਈ ਦੇ ਯੋਗ ਹੈ ਜਾਂ ਨਹੀਂ।

ਵੀਰਵਾਰ ਨੂੰ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਇਮਰਾਨ ਖ਼ਾਨ ਦੇ ਵਕੀਲ ਸਲਮਾਨ ਅਕਰਮ ਰਾਜਾ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਹ ਆਪਣੇ ਮੁਵੱਕਲ ਇਮਰਾਨ ਖ਼ਾਨ ਵਲੋਂ ਪੇਸ਼ ਕੀਤੇ ਗਏ ਅੰਤਰਿਮ ਜਵਾਬ ਦੀ ਕਾਪੀ ਪਟੀਸ਼ਨਕਰਤਾ ਨੂੰ ਵੀ ਦੇਣ।

ਮਾਮਲੇ ਦੀ ਸੁਣਵਾਈ ਦੌਰਾਨ ਇਹ ਵੀ ਪਤਾ ਲੱਗਿਆ ਕਿ ਪਾਕਿਸਤਾਨ ਦੇ ਸਾਬਕਾ ਅਟਾਰਨੀ ਜਨਰਲ ਸਲਮਾਨ ਅਸਲਮ ਭੱਟ ਪਹਿਲੀ ਵਾਰ ਪਟੀਸ਼ਨਕਰਤਾ ਦੇ ਵਕੀਲ ਵਜੋਂ ਅਦਾਲਤ ''''ਚ ਪੇਸ਼ ਹੋਏ।

ਚੇਤੇ ਰਹੇ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਕਾਰਜਕਾਲ ਦੌਰਾਨ ਸਲਮਾਨ ਅਸਲਮ ਭੱਟ ਅਟਾਰਨੀ ਜਨਰਲ ਸਨ, ਜਦਕਿ ਪਿਛਲੇ ਸਮੇਂ ਦੌਰਾਨ ਉਹ ਵੱਖ-ਵੱਖ ਅਦਾਲਤਾਂ ''''ਚ ਸ਼ਰੀਫ਼ ਪਰਿਵਾਰ ਦੇ ਟੈਕਸ ਸਬੰਧੀ ਕੇਸਾਂ ਦਾ ਬਚਾਅ ਵੀ ਕਰਦੇ ਰਹੇ ਹਨ |

ਇਮਰਾਨ ਖ਼ਾਨ
IMRAN KHAN/FACEBOOK

ਵੀਰਵਾਰ ਨੂੰ ਇਮਰਾਨ ਖ਼ਿਲਾਫ਼ ਇਸ ਪਟੀਸ਼ਨ ਦੀ ਸੁਣਵਾਈ ਦੌਰਾਨ, ਉਨ੍ਹਾਂ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਇਸਲਾਮਾਬਾਦ ਹਾਈ ਕੋਰਟ ਦੇ ਰਜਿਸਟਰਾਰ ਦਫ਼ਤਰ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਕਿ ਇਮਰਾਨ ਖ਼ਾਨ ਦੁਆਰਾ ਜਮ੍ਹਾਂ ਕਰਵਾਏ ਗਏ ਸ਼ੁਰੂਆਤੀ ਜਵਾਬ ''''ਤੇ (ਜਿਸ ''''ਚ ਕਿਹਾ ਗਿਆ ਸੀ ਕਿ ਪਟੀਸ਼ਨ ਸਵੀਕਾਰਯੋਗ ਨਹੀਂ ਹੈ) ਉਨ੍ਹਾਂ ਦੇ ਅੰਗੂਠੇ ਦਾ ਨਿਸ਼ਾਨ ਨਹੀਂ ਹੈ।

ਇਮਰਾਨ ਖ਼ਾਨ ਦੇ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਮੁਵੱਕਲ ਦੇ ਅੰਗੂਠੇ ਦਾ ਨਿਸ਼ਾਨ ਲੈਣ ਲਈ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਜਾਵੇ, ਕਿਉਂਕਿ ਇਨ੍ਹੀਂ ਦਿਨੀਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ।

ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਇਮਰਾਨ ਖ਼ਾਨ ਦੇ ਵਕੀਲ ਨੂੰ ਇਸ ਗੱਲ ''''ਤੇ ਮੁਸਕਰਾਉਂਦੇ ਹੋਏ ਕਿਹਾ, "ਅੱਜ ਦੇ ਦੌਰ ਵਿੱਚ ਅੰਗੂਠੇ ਦਾ ਨਿਸ਼ਾਨ ਲੈਣ ਵਿੱਚ ਕੀ ਦਿੱਕਤ ਹੈ?"

''''''''ਅੱਜ-ਕੱਲ੍ਹ ਦੇਸ਼ ਦੇ ਹਰ ਹਿੱਸੇ ਵਿੱਚ ਮੋਬਾਈਲ ਸਿਮ ਦੀਆਂ ਦੁਕਾਨਾਂ ''''ਤੇ ਬਾਇਓਮੈਟ੍ਰਿਕਸ ਆਸਾਨੀ ਨਾਲ ਕੀਤੇ ਜਾਂਦੇ ਹਨ ਅਤੇ ਬਾਇਓਮੈਟ੍ਰਿਕ ਮਸ਼ੀਨ ਤੋਂ ਇੱਕ ਰਸੀਦ ਨਿਕਲਦੀ ਹੈ, ਉਸ ਨੂੰ ਅਰਜ਼ੀ ਦੇ ਨਾਲ ਨੱਥੀ ਕਰ ਦਿਓ।''''''''

ਚੀਫ਼ ਜਸਟਿਸ ਨੇ ਖ਼ਾਨ ਦੇ ਵਕੀਲ ਨੂੰ ਕਿਹਾ, "ਤੁਸੀਂ ਅਤੇ ਤੁਹਾਡੇ ਮੁਵੱਕਲ ਇੰਨੇ ਪ੍ਰਭਾਵਸ਼ਾਲੀ ਹੋ ਕਿ ਬਾਇਓਮੀਟ੍ਰਿਕ ਮਸ਼ੀਨ ਘਰ ਲੈ ਕੇ ਜਾ ਸਕਦੇ ਹੋ।"

ਪਟੀਸ਼ਨ ਸਵੀਕਾਰਯੋਗ ਕਿਉਂ ਨਹੀਂ?

ਇਮਰਾਨ ਖ਼ਾਨ
EPA
ਇਮਰਾਨ ਖ਼ਾਨ ਦੇ ਪ੍ਰਸ਼ੰਸਕ ਉਨ੍ਹਾਂ ਦੇ ਸਕੈਟ ਨਾਲ

ਸੁਣਵਾਈ ਦੌਰਾਨ ਸਲਮਾਨ ਅਕਰਮ ਰਾਜਾ ਨੇ ਕਿਹਾ ਕਿ ਟੈਰਿਅਨ ਵ੍ਹਾਈਟ ਦੇ ਮਾਮਲੇ ''''ਚ ਚੋਣ ਕਮਿਸ਼ਨ ਪਹਿਲਾਂ ਹੀ ਆਪਣਾ ਫੈਸਲਾ ਦੇ ਚੁੱਕਿਆ ਹੈ, ਇਸ ਲਈ ਉਹ ਦਲੀਲ ਦੇਣਗੇ ਕਿ ਇਹ ਪਟੀਸ਼ਨ ਸਵੀਕਾਰਯੋਗ ਨਹੀਂ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੁਵੱਕਲ ਇਸ ਸਮੇਂ ਨਾ ਤਾਂ ਨੈਸ਼ਨਲ ਅਸੈਂਬਲੀ ਦੇ ਮੈਂਬਰ ਹਨ ਅਤੇ ਨਾ ਹੀ ਕੋਈ ਸਰਕਾਰੀ ਅਹੁਦਾ ਰੱਖਦੇ ਹਨ, ਇਸ ਲਈ ਇਹ ਪਟੀਸ਼ਨ ਸੁਣਵਾਈ ਯੋਗ ਨਹੀਂ ਹੈ।

ਇਸ ''''ਤੇ ਪਟੀਸ਼ਨਕਰਤਾ ਦੇ ਵਕੀਲ ਸਾਜਿਦ ਮਹਿਮੂਦ ਨੇ ਕਿਹਾ ਕਿ ਭਾਵੇਂ ਇਮਰਾਨ ਖ਼ਾਨ ਨੈਸ਼ਨਲ ਅਸੈਂਬਲੀ ਦੇ ਮੈਂਬਰ ਨਹੀਂ ਹਨ ਪਰ ਉਹ ਇਕ ਸਿਆਸੀ ਪਾਰਟੀ ਦੇ ਮੁਖੀ ਤਾਂ ਹਾਲੇ ਵੀ ਹਨ।

ਇਮਰਾਨ ਖ਼ਾਨ ਦੇ ਵਕੀਲ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮੁਵੱਕਲ ਇਸ ਬਾਰੇ ਬਿਆਨ ਦੇਣਾ ਚਾਹੁੰਦੇ ਹਨ ਅਤੇ ਇਹ ਅੰਤਰਿਮ ਬਿਆਨ ਹੋਵੇਗਾ।

ਅਦਾਲਤ ਨੇ ਸਲਮਾਨ ਅਕਰਮ ਰਾਜਾ ਦੀ ਇਸ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਇਮਰਾਨ ਖਾਨ ਨੂੰ 27 ਜਨਵਰੀ ਤੋਂ ਪਹਿਲਾਂ ਆਪਣਾ ਜਵਾਬ ਦਾਖ਼ਲ ਕਰਾਉਣ ਦਾ ਹੁਕਮ ਦਿੱਤਾ ਅਤੇ ਇਹ ਵੀ ਕਿਹਾ ਕਿ ਅੰਤਰਿਮ ਬਿਆਨ ਦੀ ਕਾਪੀ ਪਟੀਸ਼ਨਕ ਦਰਜ ਕਰਵਾਉਣ ਵਾਲੇ ਸਾਜਿਦ ਮਹਿਮੂਦ ਦੇ ਵਕੀਲ ਨੂੰ ਵੀ ਦਿੱਤੀ ਜਾਵੇ।

ਇਮਰਾਨ ਖਾਨ ਦੇ ਵਕੀਲ ਨੇ ਕਿਹਾ ਕਿ ਅਜੇ ਤਾਂ ਉਹ ਇਸ ਪਟੀਸ਼ਨ ਦੀ ਮਨਜ਼ੂਰੀ ਨੂੰ ਲੈ ਕੇ ਦਲੀਲ ਦੇਣਗੇ (ਬਹਿਸ ਕਰਨਗੇ), ਜਿਸ ''''ਤੇ ਚੀਫ਼ ਜਸਟਿਸ ਆਮਿਰ ਫਾਰੂਕ ਨੇ ਕਿਹਾ, ''''ਇਹ ਤੁਸੀਂ ਤੈਅ ਕਰਨਾ ਹੈ ਕਿ ਤੁਸੀਂ ਇਸ ਪਟੀਸ਼ਨ ਦੇ ਮਨਜ਼ੂਰ ਹੋਣ ਜਾਂ ਨਾ ਹੋਣ ''''ਤੇ ਬਹਿਸ ਕਰੋ ਜਾਂ ਨਾ ਕਰੋ ਜਾਂ ਫ਼ਿਰ ਇਸ ਪਟੀਸ਼ਨ ਦੀ ਸਮੱਗਰੀ ਨੂੰ ਸਾਹਮਣੇ ਰੱਖਦੇ ਹੋਏ ਉਸ ''''ਤੇ ਦਲੀਲ ਦੇਵੋ। ਅਦਾਲਤ ਕਿਸੇ ਨੂੰ ਮਜਬੂਰ ਨਹੀਂ ਕਰ ਸਕਦੀ।''''''''

ਲਾਈਨ
BBC

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਧੀ ਦਾ ਮਾਮਲਾ

  • ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਆਪਣੇ ਨਾਮਜ਼ਦਗੀ ਪੱਤਰ ''''ਚ ਆਪਣੀ ਕਥਿਤ ਧੀ ਟੈਰਿਅਨ ਵ੍ਹਾਈਟ ਦਾ ਜ਼ਿਕਰ ਨਾ ਕਰਨ ਦਾ ਇਲਜ਼ਾਮ ਲਗਾਉਂਦਿਆਂ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ
  • ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਇਸ ਲਿਹਾਜ਼ ਨਾਲ ਇਮਰਾਨ ਹੁਣ ਭਰੋਸੇਯੋਗ ਨਹੀਂ ਰਹੇ।
  • ਇਸਲਾਮਾਬਾਦ ਹਾਈ ਕੋਰਟ ਨੇ ਇਮਰਾਨ ਨੂੰ 27 ਜਨਵਰੀ ਤੋਂ ਪਹਿਲਾਂ ਜਵਾਬ ਦਾਖ਼ਲ ਕਰਾਉਣ ਦਾ ਹੁਕਮ ਦਿੱਤਾ।
  • 2004 ਦੀਆਂ ਰਿਪੋਰਟ ਮੁਤਾਬਕ, ਦਾਅਵੇ ਹਨ ਟੇਰਿਅਨ ਇਮਰਾਨ ਖ਼ਾਨ ਅਤੇ ਉਨ੍ਹਾਂ ਦੀ ਪ੍ਰੇਮਿਕਾ ਸੀਤਾ ਵ੍ਹਾਈਟ ਦੀ ਧੀ ਹੈ।
ਲਾਈਨ
BBC

ਪਟੀਸ਼ਨ ਵਿੱਚ ਕੀ ਹੈ?

ਇਸ ਪਟੀਸ਼ਨ ਵਿੱਚ ਪਟੀਸ਼ਨ ਕਰਤਾ ਦਾ ਪੱਖ ਹੈ ਕਿ ਇਮਰਾਨ ਖ਼ਾਨ ਨੇ ਆਪਣੇ ਨਾਮਜ਼ਦਗੀ ਪੱਤਰ ਵਿੱਚ ਆਪਣੀ ਕਥਿਤ ਧੀ ਦਾ ਖੁਲਾਸਾ ਨਹੀਂ ਕੀਤਾ ਹੈ, ਇਸ ਲਈ ਉਹ ਹੁਣ ਸੱਚੇ ਅਤੇ ਭਰੋਸੇਯੋਗ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਸੰਵਿਧਾਨ ਦੀ ਧਾਰਾ 62ਐਫ਼ ਦੇ ਤਹਿਤ ਅਯੋਗ ਕਰਾਰ ਦਿੱਤਾ ਜਾਵੇ।

ਸੰਵਿਧਾਨ ਦੀ ਇਸ ਧਾਰਾ ਤਹਿਤ, ਪਾਕਿਸਤਾਨ ਦੀ ਸੰਸਦ ਦਾ ਕੋਈ ਵੀ ਮੈਂਬਰ ਉਮਰ ਭਰ ਲਈ ਅਯੋਗ ਹੋ ਜਾਂਦਾ ਹੈ।

ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ ਵਿੱਚ ਇੱਕ ਅਮਰੀਕੀ ਅਦਾਲਤ ਦੇ ਫ਼ੈਸਲੇ ਦਾ ਵੀ ਹਵਾਲਾ ਦਿੱਤਾ ਹੈ ਕਿ ਇਮਰਾਨ ਖ਼ਾਨ ਟੇਰਿਅਨ ਵ੍ਹਾਈਟ ਦੇ ਅਸਲੀ ਪਿਤਾ ਹਨ।

ਇਸਲਾਮਾਬਾਦ ਹਾਈ ਕੋਰਟ
BBC

ਪਹਿਲਾਂ ਖਾਰਜ ਕੀਤੀ ਗਈ ਪਟੀਸ਼ਨ

ਚੇਤੇ ਰਹੇ ਕਿ ਇਸ ਤੋਂ ਪਹਿਲਾਂ ਇਸਲਾਮਾਬਾਦ ਹਾਈ ਕੋਰਟ ਦੇ ਦੋ ਮੈਂਬਰੀ ਬੈਂਚ ਨੇ ਇਮਰਾਨ ਖ਼ਾਨ ਖ਼ਿਲਾਫ਼ ਅਜਿਹੀ ਹੀ ਇੱਕ ਪਟੀਸ਼ਨ ਖ਼ਾਰਜ ਕਰ ਦਿੱਤੀ ਸੀ।

ਤਤਕਾਲੀ ਚੀਫ਼ ਜਸਟਿਸ ਅਤਹਰ ਮਿਨੱਲਾਅ ਨੇ ਕਿਹਾ ਸੀ ਕਿ ਅਜਿਹੀ ਪਟੀਸ਼ਨ ''''ਤੇ ਸੁਣਵਾਈ ਕਰਦੇ ਹੋਏ ਉਸ ਬੱਚੀ ਦੇ ਅਧਿਕਾਰ ਪ੍ਰਭਾਵਿਤ ਹੋਣਗੇ।

ਉਨ੍ਹਾਂ ਮੁਤਾਬਕ ਅਜਿਹੀ ਪਟੀਸ਼ਨ ਦੀ ਸੁਣਵਾਈ ਦੌਰਾਨ ਬਹੁਤ ਸਾਰੇ ਇਸਲਾਮੀ ਨੁਕਤੇ ਸਾਹਮਣੇ ਆਉਣਗੇ ਜੋ ਮੀਡੀਆ ਵਿੱਚ ਰਿਪੋਰਟ ਕੀਤੇ ਜਾਣਗੇ ਅਤੇ ਇਸ ਕਾਰਨ ਉਸ ਬੱਚੀ ਦੇ ਅਧਿਕਾਰ ਪ੍ਰਭਾਵਿਤ ਹੋਣ ਦਾ ਖਦਸ਼ਾ ਹੈ।

ਅਦਾਲਤ ਨੇ ਕਿਹਾ ਸੀ ਕਿ ਜੇਕਰ ਟੈਰਿਅਨ ਵ੍ਹਾਈਟ ਖ਼ੁਦ ਆ ਕੇ ਇਸ ਸਬੰਧੀ ਅਰਜ਼ੀ ਦਾਇਰ ਕਰਦੇ ਹਨ ਤਾਂ ਅਦਾਲਤ ਇਸ ਮਾਮਲੇ ਦੀ ਸੁਣਵਾਈ ਕਰ ਸਕਦੀ ਹੈ।

ਕਾਨੂੰਨੀ ਮਾਹਿਰ ਅਤੇ ਪਾਕਿਸਤਾਨ ਬਾਰ ਕੌਂਸਲ ਦੇ ਸਾਬਕਾ ਉੱਪ ਪ੍ਰਧਾਨ ਅਮਜਦ ਸ਼ਾਹ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਇਸ ਅਰਜ਼ੀ ''''ਤੇ ਜਲਦ ਤੋਂ ਜਲਦ ਸੁਣਵਾਈ ਕਰਨ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਸਲਾਮਾਬਾਦ ਹਾਈ ਕੋਰਟ ਇਸ ਮਾਮਲੇ ਦਾ ਨਿਪਟਾਰਾ ਕਰਨਾ ਚਾਹੁੰਦੀ ਹੈ।

ਅਮਜਦ ਸ਼ਾਹ ਨੇ ਕਿਹਾ, ਉਨ੍ਹਾਂ ਮੁਤਾਬਕ ਇਸ ਪਟੀਸ਼ਨ ਕਾਰਨ ਆਉਣ ਵਾਲੇ ਦਿਨਾਂ ''''ਚ ਇਮਰਾਨ ਖਾਨ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।

ਇਮਰਾਨ ਖ਼ਾਨ
SOHAIL SHAHZAD/EPA-EFE/REX/SHUTTERSTOCK

ਇਹ ਮਾਮਲਾ ਇਮਰਾਨ ਖਾਨ ਲਈ ਮੁਸ਼ਕਲਾਂ ਪੈਦਾ ਕਰ ਸਕਦਾ ਹੈ?

ਅਦਾਲਤ ਦੀ ਸੁਣਵਾਈ ਦੌਰਾਨ ਇਹ ਸਵਾਲ ਚੁੱਕਿਆ ਜਾ ਰਿਹਾ ਹੈ ਕਿ ਦੇਸ਼ ਦੇ ਮੌਜੂਦਾ ਸਿਆਸੀ ਹਾਲਾਤ ਅਤੇ ਜਦੋਂ ਇਮਰਾਨ ਖਾਨ ਦੀ ਸਰਕਾਰ ਵਿਰੋਧੀ ਮੁਹਿੰਮ ਸਿਖ਼ਰਾਂ ''''ਤੇ ਹੈ ਉਸ ਸਮੇਂ ਇਹ ਮੁੱਦਾ ਨਵੇਂ ਸਿਰੇ ਤੋਂ ਕਿਉਂ ਚੁੱਕਿਆ ਜਾ ਰਿਹਾ ਹੈ?

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਆਬਿਦ ਸਾਕੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਜ਼ਾਹਰੀ ਤੌਰ ''''ਤੇ ਕਾਨੂੰਨੀ ਪੇਚੀਦਗੀਆਂ ਘੱਟ ਅਤੇ ਸਿਆਸੀ ਪੇਚੀਦਗੀਆਂ ਜ਼ਿਆਦਾ ਹਨ।

ਉਨ੍ਹਾਂ ਇਲਜ਼ਾਮ ਲਗਾਇਆ ਕਿ ‘ਬਦਕਿਸਮਤੀ ਨਾਲ ਕਾਨੂੰਨ ਦੀ ਆੜ ਵਿੱਚ ਸਿਆਸੀ ਉਦੇਸ਼ਾਂ ਦੀ ਪ੍ਰਾਪਤੀ ਲਈ ਯਤਨ ਕੀਤੇ ਜਾ ਰਹੇ ਹਨ’।

ਆਬਿਦ ਸਾਕੀ ਨੇ ਕਿਹਾ ਕਿ ਆਮ ਤੌਰ ''''ਤੇ ਅਜਿਹੇ ਕੇਸ ਅਦਾਲਤਾਂ ਵਿਚ ਨਹੀਂ ਆਉਣੇ ਚਾਹੀਦੇ ਅਤੇ ਨਾ ਹੀ ਅਦਾਲਤਾਂ ਨੂੰ ਨਿੱਜੀ ਮਾਮਲਿਆਂ ਵਿੱਚ ਦਖ਼ਲ ਦੇਣਾ ਚਾਹੀਦਾ ਹੈ, ਕਿਉਂਕਿ ਅਜਿਹੀਆਂ ਅਰਜ਼ੀਆਂ ਨੂੰ ਸੁਣਵਾਈ ਲਈ ਸਮਾਂ ਕੱਢਣਾ ਕਰਨਾ ਖ਼ੁਦ ਅਦਾਲਤਾਂ ਲਈ ਵੀ ਚੰਗਾ ਨਹੀਂ ਹੁੰਦਾ ਹੈ।

''''ਇਮਰਾਨ ਨੂੰ ਕੋਈ ਸਿਆਸੀ ਖ਼ਤਰਾ ਨਹੀਂ''''

ਜਨਤਾ
EPA

ਪੱਤਰਕਾਰ ਅਤੇ ਵਿਸ਼ਲੇਸ਼ਕ ਮਜ਼ਹਰ ਅੱਬਾਸ ਦਾ ਕਹਿਣਾ ਹੈ, "ਦੇਸ਼ ਵਿੱਚ ਚੱਲ ਰਹੇ ਸਿਆਸੀ ਤਣਾਅ ਦਰਮਿਆਨ ਸ਼ਾਇਦ ਇਮਰਾਨ ਖਾਨ ਨੂੰ ਇਸ ਮਾਮਲੇ ਵਿੱਚ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ, ਪਰ ਉਨ੍ਹਾਂ ਨੂੰ ਸਿਆਸੀ ਤੌਰ ''''ਤੇ ਖ਼ਤਮ ਨਹੀਂ ਕੀਤਾ ਜਾ ਸਕਦਾ।"

ਉਨ੍ਹਾਂ ਕਿਹਾ ਕਿ "ਪ੍ਰਸ਼ਾਸਨਿਕ ਅਤੇ ਅਦਾਲਤੀ ਫੈਸਲਿਆਂ ਤੋਂ ਹੋ ਸਕਦਾ ਹੈ ਕਿ ਇਸ ਦਾ ਕੁਝ ਸਿਆਸੀ ਲਾਭ ਚੁੱਕਿਆ ਜਾਵੇ, ਪਰ ਇਮਰਾਨ ਖਾਨ ਦੇ ਸਮਰਥਕ ਇਸ ਫੈਸਲੇ ਨੂੰ ਕਦੇ ਵੀ ਸਵੀਕਾਰ ਨਹੀਂ ਕਰਨਗੇ"।

ਮਜ਼ਹਰ ਅੱਬਾਸ ਨੇ ਕਿਹਾ, "ਜਿਸ ਤਰੀਕੇ ਨਾਲ ਸਾਬਕਾ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ ਨੂੰ ਅਯੋਗ ਠਹਿਰਾਇਆ ਗਿਆ ਸੀ, ਪਰ ਉਸ ਫੈਸਲੇ ਨੂੰ ਅੱਜ ਤੱਕ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸਮਰਥਕਾਂ ਨੇ ਸਵੀਕਾਰ ਨਹੀਂ ਕੀਤਾ ਹੈ।"

ਉਨ੍ਹਾਂ ਕਿਹਾ, "ਪੰਜਾਵੇਂ ਦੇ ਦਹਾਕੇ ਵਿੱਚ ਵੀ ਲੀਡਰਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ, ਪਰ ਅਜਿਹੇ ਆਗੂਆਂ ਨੂੰ ਲੋਕਾਂ ਦੇ ਦਿਲਾਂ ਵਿੱਚੋਂ ਨਹੀਂ ਕੱਢਿਆ ਜਾ ਸਕਿਆ।"

ਅੱਬਾਸ ਨੇ ਕਿਹਾ, “ਪਾਕਿਸਤਾਨ ਵਿੱਚ ਨਿਆਂਪਾਲਿਕਾ ਦੀ ਭੂਮਿਕਾ ਵੀ ਵਿਵਾਦਗ੍ਰਸਤ ਰਹੀ ਹੈ ਅਤੇ ਹੁਣ ਇਹ ਸਾਰੀ ਜ਼ਿੰਮੇਵਾਰੀ ਸੰਸਦ ਦੀ ਹੈ ਕਿ ਉਹ ਇਸ ਸਬੰਧ ਵਿੱਚ ਕਾਨੂੰਨ ਬਣਾਏ ਜਾਂ ਅਜਿਹਾ ਤਰੀਕਾ ਬਣਾਏ ਜਿਸ ਰਾਹੀਂ ਸਿਆਸਤਦਾਨ ਇੱਕ ਦੂਜੇ ਦਾ ਵਿਰੋਧ ਅਤੇ ਸਿਆਸੀ ਹਿੱਤ ਹਾਸਲ ਕਰਨ ਲਈ ਅਦਾਲਤਾਂ ਦੀ ਵਰਤੋਂ ਕਰ ਸਕਦੇ ਹੋਣ ਜਾਂ ਕਿਸੇ ਹੋਰ ਸੰਸਥਾ ਵੱਲ ਵੀ ਨਾ ਜਾ ਸਕਦੇ ਹੋਣ।''''''''

"ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਜਿਹੀਆਂ ਪਟੀਸ਼ਨਾਂ ਕਿੱਥੋਂ ਆਉਂਦੀਆਂ ਹਨ।"

ਲਾਈਨ
BBC

-

ਲਾਈਨ
BBC

ਮੀਆਂਵਾਲੀ ਤੋਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਅਮਜਦ ਖਾਨ ਦਾ ਕਹਿਣਾ ਹੈ, "ਕੁਝ ਲੋਕ ਸਿਰਫ਼ ਸਿਆਸੀ ਲਾਭ ਲਈ ਨਿੱਜੀ ਮਾਮਲਿਆਂ ਨੂੰ ਅਦਾਲਤਾਂ ਵਿੱਚ ਲੈਕੇ ਜਾ ਰਹੇ ਹਨ।"

ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾਉਣ ਮਗਰੋਂ ਜਿਸ ਤਰ੍ਹਾਂ ਦੀਆਂ ਚਾਲਾਂ ਅਪਣਾਈਆਂ ਜਾ ਰਹੀਆਂ ਹਨ, ਉਸ ਕਾਰਨ ਅਜਿਹੇ ਹੱਥਕੰਡੇ ਅਪਣਾਉਣ ਵਾਲੇ ਲੋਕ ਜਨਤਾ ਦੇ ਸਾਹਮਣੇ ਬੇਨਕਾਬ ਹੋ ਗਏ ਹਨ।

ਅਮਜਦ ਅਲੀ ਖਾਨ ਕਹਿੰਦੇ ਹਨ, "ਲੋਕ ਸਿਆਸੀ ਤੌਰ ''''ਤੇ ਜਾਗਰੂਕ ਹੋ ਗਏ ਹਨ ਅਤੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਜਿਹੀਆਂ ਪਟੀਸ਼ਨਾਂ ਕਿੱਥੋਂ ਆਉਂਦੀਆਂ ਹਨ ਅਤੇ ਅਜਿਹੇ ਮਾਮਲਿਆਂ ਵਿੱਚ ਪਟੀਸ਼ਨਕਰਤਾ ਕੌਣ ਹੁੰਦੇ ਹਨ।"

ਗੁੰਮਨਾਮ ਪਟੀਸ਼ਨਕਰਤਾ ਕੌਣ ਹਨ

ਇਮਰਾਨ ਖਾਨ
ANI

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਅਰਜ਼ੀ ਦਾਇਰ ਕਰਨ ਵਾਲੇ ਸਾਜਿਦ ਮਹਿਮੂਦ ਅਜੇ ਤੱਕ ਇਸ ਅਰਜ਼ੀ ''''ਤੇ ਕਿਸੇ ਵੀ ਸੁਣਵਾਈ ''''ਚ ਪੇਸ਼ ਨਹੀਂ ਹੋਏ ਹਨ।

ਜਦੋਂ ਉਨ੍ਹਾਂ ਦੇ ਵਕੀਲ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਉਂਕਿ ਉਹ ਪਟੀਸ਼ਨਰ ਦੀ ਨੁਮਾਇੰਦਗੀ ਕਰ ਰਹੇ ਹਨ, ਇਸ ਲਈ ਪਟੀਸ਼ਨਰ ਦਾ ਅਦਾਲਤ ਦੇ ਕਮਰੇ ਵਿੱਚ ਮੌਜੂਦ ਹੋਣਾ ਜ਼ਰੂਰੀ ਨਹੀਂ ਹੈ।

ਇੱਕ ਸਵਾਲ ਦੇ ਜਵਾਬ ''''ਚ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਉਹ ਇਸ ਮਾਮਲੇ ''''ਚ ਪਹਿਲੀ ਵਾਰ ਪੇਸ਼ ਹੋ ਰਹੇ ਹਨ, ਇਸ ਲਈ ਪਟੀਸ਼ਨਰ ਬਾਰੇ ਜ਼ਿਆਦਾ ਕੁਝ ਨਹੀਂ ਕਹਿ ਸਕਣਗੇ।

ਉਨ੍ਹਾਂ ਕਿਹਾ ਕਿ ਜਦੋਂ ਅਦਾਲਤ ਪਟੀਸ਼ਨਰ ਨੂੰ ਤਲਬ ਕਰੇਗੀ ਤਾਂ ਉਹ ਅਦਾਲਤ ਵਿੱਚ ਪੇਸ਼ ਹੋ ਜਾਣਗੇ।

ਇਸ ਮਾਮਲੇ ''''ਤੇ ਤਹਿਰੀਕ-ਏ-ਇਨਸਾਫ ਦੇ ਨੇਤਾ ਅਮਜਦ ਅਲੀ ਖਾਨ ਨੇ ਕਿਹਾ ਕਿ ਉਨ੍ਹਾਂ ਨੂੰ ਜਾਂ ਉਨ੍ਹਾਂ ਦੀ ਪਾਰਟੀ ਨੂੰ ਇਹ ਸਮਝਣ ਦੀ ਲੋੜ ਨਹੀਂ ਹੈ ਕਿ ਪਟੀਸ਼ਨਕਰਤਾ ਕੌਣ ਹੈ ਅਤੇ ਨਾ ਹੀ ਉਹ ਉਸ ''''ਚ ਦਿਲਚਸਪੀ ਰੱਖਦੇ ਹਨ।

ਉਨ੍ਹਾਂ ਕਿਹਾ ਕਿ ਅਜਿਹੀਆਂ ਪਟੀਸ਼ਨਾਂ ਆਮ ਤੌਰ ''''ਤੇ ''''ਦਾਇਰ'''' ਕਰਵਾਈਆਂ ਜਾਂਦੀਆਂ ਹਨ ਅਤੇ ਪਟੀਸ਼ਨ ਪਾਉਣ ਵਾਲੇ ਘੱਟ ਹੀ ਸਾਹਮਣੇ ਆਉਂਦੇ ਹਨ ਅਤੇ ਇਹ ਬਾਰੇ ''''ਚ ਇਹ ਇੱਕ ਸਪਸ਼ਟ ਸੰਕੇਤ ਹੈ ਕਿ ਇਸ ਮਾਮਲੇ ਦਾ ਇੱਕੋ-ਇੱਕ ਮਕਸਦ ''''ਚਿੱਕੜ ਉਛਾਲਣਾ'''' ਹੈ।

ਉਨ੍ਹਾਂ ਕਿਹਾ ਕਿ ਇਸਲਾਮਾਬਾਦ ਹਾਈ ਕੋਰਟ ਅਤੇ ਚੋਣ ਕਮਿਸ਼ਨ ਪਹਿਲਾਂ ਹੀ ਅਜਿਹੀਆਂ ਅਰਜ਼ੀਆਂ ਨੂੰ ਖਾਰਿਜ ਕਰ ਚੁੱਕੇ ਹਨ।

ਅਜਿਹੀ ਹੀ ਇੱਕ ਪਟੀਸ਼ਨ ਤੋਸ਼ਾ ਖਾਨਾ ਕੇਸ ਵਿੱਚ ਵੀ ਦਾਇਰ ਕੀਤੀ ਗਈ ਸੀ, ਅੱਜ ਤੱਕ ਪਤਾ ਨਹੀਂ ਲੱਗ ਸਕਿਆ ਹੈ।

ਉਨ੍ਹਾਂ ਕਿਹਾ ਕਿ ਇਮਰਾਨ ਖਾਨ ਨੇ ਖੁਦ ਕਿਹਾ ਹੈ ਕਿ ਉਨ੍ਹਾਂ ਨੂੰ ਅਯੋਗ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

"ਅਜਿਹੇ ਮਾਮਲੇ ਅਦਾਲਤ ਵਿੱਚ ਨਹੀਂ ਜਾਣੇ ਚਾਹੀਦੇ"

ਇਮਰਾਨ ਖ਼ਾਨ
REUTERS/AKHTAR SOOMRO

ਸੱਤਾਧਾਰੀ ਗੱਠਜੋੜ ਦੀ ਸਭ ਤੋਂ ਵੱਡੀ ਪਾਰਟੀ, ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੈਂਬਰ ਚੌਧਰੀ ਬਸ਼ੀਰ ਵਰਕ ਕਹਿੰਦੇ ਹਨ, "ਇਹ ਮੰਦਭਾਗਾ ਹੈ ਕਿ ਇਮਰਾਨ ਖ਼ਾਨ ਟੇਰਿਅਨ ਨੂੰ ਆਪਣੀ ਧੀ ਵਜੋਂ ਸਵੀਕਾਰ ਨਹੀਂ ਕਰ ਰਹੇ ਹਨ।"

ਉਨ੍ਹਾਂ ਕਿਹਾ, "ਜਦੋਂ ਕੋਈ ਜਨਤਕ ਅਹੁਦੇ ''''ਤੇ ਹੁੰਦਾ ਹੈ ਤਾਂ ਕੋਈ ਵੀ ਨਾਗਰਿਕ ਉਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਕਿਸੇ ਵੀ ਸੰਸਦ ਮੈਂਬਰ ਦੀ ਭਰੋਸੇਯੋਗਤਾ ਨੂੰ ਚੁਣੌਤੀ ਦੇ ਸਕਦਾ ਹੈ।''''''''

ਵਰਕ ਨੇ ਕਿਹਾ, "ਅਜਿਹੇ ਮਾਮਲੇ ਅਦਾਲਤਾਂ ਵਿੱਚ ਨਹੀਂ ਜਾਣੇ ਚਾਹੀਦੇ ਅਤੇ ਇਸ ਸਮੇਂ ਦੇਸ਼ ਦੀ ਸਿਆਸਤ ਇੱਕ ਅਜਿਹੇ ਮੋੜ ''''ਤੇ ਪਹੁੰਚ ਗਈ ਹੈ ਜਿੱਥੇ ਇੱਕ ਦੂਜੇ ਦੇ ਖਿਲਾਫ ਵੱਧ ਤੋਂ ਵੱਧ ਚਿੱਕੜ ਉਛਾਲਣਾ ਸਿਆਸੀ ਸਫਲਤਾ ਮੰਨੀ ਜਾਂਦੀ ਹੈ।"

ਇਹ ਪੁੱਛੇ ਜਾਣ ''''ਤੇ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਕਾਰਜਕਾਲ ਦੌਰਾਨ ਅਟਾਰਨੀ ਜਨਰਲ ਰਹੇ ਸਲਮਾਨ ਅਸਲਮ ਬਟ ਪਟੀਸ਼ਨਕਰਤਾ ਵੱਲੋਂ ਪੇਸ਼ ਹੋ ਰਹੇ ਹਨ, ਬਾਰੇ ਉਨ੍ਹਾਂ ਕਿਹਾ, ''''ਵਕੀਲ ਹੋਣ ਦੇ ਨਾਤੇ ਕਿਸੇ ''''ਤੇ ਵੀ ਇਸ ਗੱਲ ''''ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ ਕਿ ਉਹ ਕਿਸ ਦੀ ਵਕਾਲਤ ਕਰ ਸਕਦਾ ਹੈ ਅਤੇ ਕਿਸ ਦੀ ਤਰਫੋਂ ਅਦਾਲਤ ਵਿੱਚ ਪੇਸ਼ ਨਹੀਂ ਹੋ ਸਕਦਾ।"

ਸੀਤਾ ਵ੍ਹਾਈਟ ਕੌਣ ਸਨ?

ਜਦੋਂ ਅਮਰੀਕਾ ''''ਚ ਰਹਿਣ ਵਾਲੀ 43 ਸਾਲਾ ਬ੍ਰਿਟਿਸ਼ ਨਾਗਰਿਕ ਸੀਤਾ ਵ੍ਹਾਈਟ ਦੀ 2004 ''''ਚ ਮੌਤ ਹੋਈ ਤਾਂ ''''ਤੇ ਬਰਤਾਨਵੀ ਅਖ਼ਬਾਰ ''''ਦਿ ਮਿਰਰ'''' ਅਤੇ ਅਮਰੀਕੀ ਅਖ਼ਬਾਰ ''''ਦਿ ਨਿਊਯਾਰਕ ਪੋਸਟ'''' ਨੇ ਲਿਖਿਆ ਕਿ ਉਹ ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਇਮਰਾਨ ਖਾਨ ਦੀ ਪ੍ਰੇਮਿਕਾ ਸੀ।

ਰਿਪੋਰਟ ਮੁਤਾਬਕ, ਸੀਤਾ ਨੇ ਇੱਕ ਕੁੜੀ (ਟੇਰਿਅਨ ਵ੍ਹਾਈਟ) ਨੂੰ ਜਨਮ ਦਿੱਤਾ। ਉਸ ਬੱਚੀ ਬਾਰੇ ਦਾਅਵਾ ਹੈ ਕਿ ਉਹ ਇਮਰਾਨ ਖਾਨ ਦੀ ਬੇਟੀ ਹੈ।

ਅਖ਼ਬਾਰਾਂ ਦੀਆਂ ਰਿਪੋਰਟਾਂ ਅਨੁਸਾਰ, ਸੀਤਾ ਵ੍ਹਾਈਟ ਦੀ ਮੌਤ ਕੈਲੀਫੋਰਨੀਆ ਵਿੱਚ ਸਾਂਤਾ ਮੋਨਿਕਾ ਦੀ ਯੋਗਾ ਕਲਾਸ ਦੌਰਾਨ ਹੋਈ ਸੀ, ਜੋ ਕਿ ਬੇਵਰਲੀ ਹਿਲਸ ਵਿੱਚ ਉਨ੍ਹਾਂ ਦੇ ਆਲੀਸ਼ਾਨ ਘਰ ਨੇੜੇ ਸਥਿਤ ਸੀ।

ਅਖ਼ਬਾਰਾਂ ਦੀਆਂ ਰਿਪੋਰਟਾਂ ਅਨੁਸਾਰ, ਉਨ੍ਹਾਂ ਦੀ ਮੌਤ ਤੋਂ ਕੁਝ ਹੀ ਹਫ਼ਤੇ ਪਹਿਲਾਂ, ਉਨ੍ਹਾਂ ਨੇ ਅੱਠ ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਆਪਣੇ ਮਰਹੂਮ ਪਿਤਾ ਦੀ ਜਾਇਦਾਦ ਤੋਂ 30 ਲੱਖ ਡਾਲਰ ਪ੍ਰਾਪਤ ਕੀਤੇ ਸਨ।

ਸੀਤਾ ਵ੍ਹਾਈਟ ਇੱਕ ਯੋਗਾ ਸਟੂਡੀਓ ਵਿੱਚ ਪ੍ਰਾਚੀਨ ਕਸਰਤ ਅਤੇ ਅਧਿਆਤਮਿਕ ਅਭਿਆਸ ਸਿਖਾਉਂਦੇ ਸਨ।

ਬੀਬੀਸੀ
BBC

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News