ਜਨਮ ਵੇਲੇ 500 ਗ੍ਰਾਮ ਭਾਰ ਵਾਲੀਆਂ ਬੱਚੀਆਂ ਦੇ ਹਵਾਲੇ ਨਾਲ ਸਮਝੋ ਕਿਵੇਂ ਅਜਿਹੀਆਂ ਜਾਨਾਂ ਬਚਦੀਆਂ ਹਨ

Saturday, Jan 21, 2023 - 07:29 PM (IST)

ਜਨਮ ਵੇਲੇ 500 ਗ੍ਰਾਮ ਭਾਰ ਵਾਲੀਆਂ ਬੱਚੀਆਂ ਦੇ ਹਵਾਲੇ ਨਾਲ ਸਮਝੋ ਕਿਵੇਂ ਅਜਿਹੀਆਂ ਜਾਨਾਂ ਬਚਦੀਆਂ ਹਨ
ਸ਼ਿਵਾਨਿਆ ਅਤੇ ਜਿਆਨਾ
BBC

ਜਦੋਂ ਮੇਰੀ ਧੀ ਦਾ ਜਨਮ ਹੋਇਆ ਤਾਂ ਮੇਰੇ ਹੱਥ ਤੋਂ ਵੀ ਛੋਟੀ ਸੀ। ਉਸ ਦੀਆਂ ਖੁੱਲ੍ਹੀਆਂ ਅੱਖਾਂ ਦੇਖਕੇ ਮੈਨੂੰ ਆਸ ਬੱਝੀ ਕਿ ਜ਼ਿੰਦਾ ਰਹੇਗੀ -ਉਜਵਲਾ, ਸ਼ਿਵਾਨਿਆ ਦੀ ਮਾਂ

ਡਾਕਟਰਾਂ ਨੇ ਕਿਹਾ ਸੀ ਕਿ ਜਿਆਨਾ ਜਿਉਂਦੀ ਨਹੀਂ ਬਚੇਗੀ ਤੇ ਹੁਣ ਚਾਰ ਸਾਲ ਦੀ ਹੋ ਗਈ ਹੈ। ਮੈਂ ਡਾਕਟਰਾਂ ਦੀ ਸਲਾਹ ਮੁਤਾਬਕ ਉਸ ਨੂੰ ਆਮ ਬੱਚਿਆਂ ਵਾਂਗ ਹੀ ਪਾਲ ਰਹੀ ਹਾਂ- ਜਿਆਨਾ ਦੀ ਮਾਂ ਦੀ ਦੀਨਲ

ਇਹ ਕਹਾਣੀ ਦੋ ਬੱਚੀਆਂ ਦੀ ਹੈ ਜਿਨ੍ਹਾਂ ਨੇ ਦੋ ਅਲੱਗ-ਅਲੱਗ ਕੁੱਖਾਂ ਤੋਂ ਜਨਮ ਲਿਆ ਤੇ ਸਮੇਂ ਤੋਂ ਪਹਿਲਾਂ ਜਨਮ ਲਿਆ।

ਇਨ੍ਹਾਂ ਛਮਾਹੀਆਂ (ਛੇ ਮਹੀਨੇ ਦੇ ਗਰਭ ਦੌਰਾਨ ਪੈਦਾ ਹੋਈਆਂ) ਬੱਚੀਆਂ ਦੇ ਜਿਉਂਦੇ ਰਹਿਣ ਨੂੰ ਮਾਪੇ ਤੇ ਡਾਕਟਰ ਚਮਤਕਾਰ ਤੋਂ ਘੱਟ ਨਹੀਂ ਮੰਨਦੇ।

ਸ਼ਸ਼ੀਕਾਂਤ ਪਵਾਰ ਅਤੇ ਉੱਜਵਲਾ ਆਪਣੀ ਬੇਟੀ ਸ਼ਿਵਾਨਿਆ ਨਾਲ
BBC
ਸ਼ਸ਼ੀਕਾਂਤ ਪਵਾਰ ਅਤੇ ਉੱਜਵਲਾ ਆਪਣੀ ਬੇਟੀ ਸ਼ਿਵਾਨਿਆ ਨਾਲ

ਅਸਲ ਵਿੱਚ ਪਿਛਲੇ ਸਾਲ ਮੁੰਬਈ ਦੇ ਰਹਿਣ ਵਾਲੀ ਉਜਵਲਾ ਪਵਾਰ ਨੇ ਗਰਭ ਅਵਸਥਾ ਦੇ 22ਵੇਂ ਹਫ਼ਤੇ ਹੀ ਸ਼ਿਵਾਨਿਆ ਨੂੰ ਜਨਮ ਦਿੱਤਾ।

Line
BBC

ਮੁੱਖ ਬਿੰਦੂ

  • ਇਹ ਕਹਾਣੀ ਦੋ ਬੱਚੀਆਂ ਦੀ ਹੈ ਜਿਨ੍ਹਾਂ ਨੇ ਦੋ ਅਲੱਗ-ਅਲੱਗ ਕੁੱਖਾਂ ਅਤੇ ਸਮੇਂ ਤੋਂ ਪਹਿਲਾਂ ਜਨਮ ਲਿਆ।
  • ਇਨ੍ਹਾਂ ਛਮਾਹੀਆਂ ਬੱਚੀਆਂ ਦੇ ਜਿਉਂਦੇ ਰਹਿਣ ਨੂੰ ਮਾਪੇ ਤੇ ਡਾਕਟਰ ਚਮਤਕਾਰ ਤੋਂ ਘੱਟ ਨਹੀਂ ਮੰਨਦੇ।
  • ਜੇ ਕਿਸੇ ਔਰਤ ਦਾ ਜਣੇਪਾ 28 ਹਫ਼ਤਿਆਂ ਤੋਂ ਪਹਿਲਾਂ ਕਰਨਾ ਪਵੇ ਤਾਂ ਅਜਿਹੀ ਸਥਿਤੀ ਵਿੱਚ ਸਮੇਂ ਤੋਂ ਪਹਿਲਾਂ ਹੋਇਆ ਜਣੇਪਾ ਕਿਹਾ ਜਾਂਦਾ ਹੈ।
  • ਉਜਵਲਾ ਨੂੰ ਜਦੋਂ ਜਣਨ ਪੀੜਾਂ ਸ਼ੁਰੂ ਹੋਈਆਂ ਤਾਂ ਡਾਕਟਰਾਂ ਨੇ ਪਰਿਵਾਰ ਦੀ ਸਹਿਮਤੀ ਨਾਲ ਸਮੇਂ ਤੋਂ ਪਹਿਲਾਂ ਡਲਿਵਰੀ ਦਾ ਫ਼ੈਸਲਾ ਲਿਆ।
  • ਜਦੋਂ ਬੱਚੀ ਜਾ ਜਨਮ ਹੋਇਆਂ ਤਾਂ ਉਸ ਦਾ ਭਾਰ ਮਹਿਜ਼ 400 ਗ੍ਰਾਮ ਸੀ।
  • ਜਦੋਂ ਮੈਂ ਆਪਣੀ ਧੀ ਨੂੰ ਦੇਖਿਆ ਤਾਂ ਉਸ ਦਾ ਸਿਰਫ਼ ਚਿਹਰਾ ਹੀ ਨਜ਼ਰ ਆ ਰਿਹਾ ਸੀ।
  • ਡਾਕਟਰ ਸਚਿਨ ਸ਼ਾਹ ਤੇ ਆਸ਼ੀਸ਼ ਮਹਿਰ ਦੱਸਦੇ ਹਨ ਕਿ ਵਕਤ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚਿਆਂ ਦੇ ਜਿਉਂਦੇ ਰਹਿਣ ਦੀ ਸੰਭਾਵਨਾ ਮਹਿਜ਼ 5 ਫ਼ੀਸਦ ਹੁੰਦੀ ਹੈ।
  • ਅਜਿਹੇ ਬੱਚਿਆਂ ਦੇ ਦਿਮਾਗ਼ ਦੀ ਸੋਨੇਗ੍ਰਾਫ਼ੀ ਵਿੱਚ ਜੇ ਖ਼ੂਨ ਦਾ ਵਹਾਅ ਨਜ਼ਰ ਆਉਂਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਅਪਾਹਜਤਾ ਦਾ ਖ਼ਤਰਾ ਵੱਧ ਜਾਂਦਾ ਹੈ।
  • ਦੋਵਾਂ ਡਾਕਟਰਾਂ ਦਾ ਕਹਿਣਾ ਹੈ ਕਿ 24ਵੇਂ ਹਫ਼ਤੇ ਜਾਂ ਸਮੇਂ ਤੋਂ ਪਹਿਲਾਂ ਜਨਮਿਆ ਬੱਚਾ ਰੋਂਦਾ ਨਹੀਂ ਬਲਕਿ ਉਸਦਾ ਸਰੀਰ ਠੰਢਾ ਪੈ ਜਾਂਦਾ ਹੈ।
ਲਾਈਨ
BBC

ਨੌਂ ਮਹੀਨਿਆਂ ਤੋਂ ਪਹਿਲਾਂ ਜਨਮ ਹੋਣਾ

ਡਾਕਟਰ ਸਚਿਨ ਸ਼ਾਹ ਨੇ ਮੁੰਬਈ ਤੋਂ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਜਵਲਾ ਪਵਾਰ ਦਾ ਬਾਈਕੋਰਨੇਟ ਯੂਟੇਰਸ ਸੀ। ਉਨ੍ਹਾਂ ਦੀ ਬੱਚੇਦਾਨੀ ਵਿੱਚ ਬੱਚਾ ਵੱਧ ਫੁੱਲ ਨਹੀਂ ਰਿਹਾ ਸੀ।  ਜਿਸ ਕਾਰਨ ਉਨ੍ਹਾਂ ਨੂੰ ਜਣਨ ਪੀੜਾ ਸ਼ੁਰੂ ਹੋ ਗਿਆ।

ਉਜਵਲਾ ਇਸ ਤੋਂ ਪਹਿਲਾਂ ਇੱਕ ਬੇਟੇ ਨੂੰ ਜਨਮ ਦੇ ਚੁੱਕੇ ਸਨ। ਉਸ ਸਮੇਂ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆਈ ਪਰ ਹੁਣ ਜਦੋਂ ਉਹ ਦੂਜੀ ਵਾਰ ਗਰਭਵਤੀ ਹੋਏ ਤਾਂ ਉਨ੍ਹਾਂ ਨੂੰ ਜਣੇਪੇ ਨਾਲ ਸਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।

ਬੱਚੇਦਾਨੀ ਵਿੱਚ ਬੱਚੇ ਦਾ ਪੂਰਾ ਵਿਕਾਸ ਨਹੀਂ ਹੋ ਰਿਹਾ ਸੀ, ਇਸ ਲਈ ਉਜਵਲਾ ਨੂੰ ਨੌ ਮਹੀਨੇ ਪੂਰੇ ਹੋਣ ਤੋਂ ਪਹਿਲਾਂ ਹੀ ਜਣਨ ਪੀੜਾ ਸ਼ੁਰੂ ਹੋ ਗਈ ਸੀ।

ਬਾਈਕੋਰਨੇਟ ਯੁਟੇਰਨ ਨੂੰ ਆਮ ਬੋਲਚਾਲ ਦੀ ਭਾਸ਼ਾ ਵਿੱਚ ਸਮਝੀਏ ਤਾਂ ਇਸ ਦਾ ਅਰਥ ਹੈ ਬੱਚੇਦਾਨੀ ਦਾ ਦੋ ਹਿੱਸਿਆਂ ਵਿੱਚ ਵੰਡੇ ਜਾਣਾ। ਇਹ ਇੱਕ ਦੁਰਲੱਭ ਸਥਿਤੀ ਹੈ।

ਜਿਆਨਾ ਦੇ ਪਰਿਵਾਰ ਨਾਲ ਡਾ: ਅਸ਼ੀਸ਼ ਮਹਿਰਾ
BBC
ਜਿਆਨਾ ਦੇ ਪਰਿਵਾਰ ਨਾਲ ਡਾ: ਅਸ਼ੀਸ਼ ਮਹਿਰਾ

ਜੇ ਕਿਸੇ ਔਰਤ ਦੀ ਬਾਈਕੋਰਨੇਟ ਬੱਚੇਦਾਨੀ ਹੋਵੇ ਤਾਂ, ਕਈ ਮਾਮਲਿਆਂ ਵਿੱਚ ਔਰਤ ਦੇ ਗਰਭ ਅਵਸਥਾ ਦੇ ਨੌ ਮਹੀਨੇ ਪੂਰੇ ਨਹੀਂ ਹੁੰਦੇ।

ਜਾਂ ਤਾਂ ਉਸ ਦਾ ਗਰਭਪਾਤ ਹੋ ਜਾਂਦਾ ਹੈ ਜਾਂ ਅਜਿਹੀਆਂ ਔਰਤਾਂ ਨੂੰ ਸਮੇਂ ਤੋਂ ਪਹਿਲਾਂ ਜਣੇਪਾ ਦਰਦਾਂ ਸ਼ੁਰੂ ਹੋ ਜਾਂਦੀਆਂ ਹਨ ਤੇ ਅਜਿਹੀ ਸਥਿਤੀ ਵਿੱਚ ਡਿਲਵਰੀ ਕਰਵਾਉਣੀ ਪੈਂਦੀ ਹੈ।

ਜੇ ਕਿਸੇ ਔਰਤ ਦਾ ਜਣੇਪਾ 28 ਹਫ਼ਤਿਆਂ ਤੋਂ ਪਹਿਲਾਂ ਕਰਨਾ ਪਵੇ ਤਾਂ ਅਝਿਹੀ ਸਥਿਤੀ ਵਿੱਚ ਸਮੇਂ ਤੋਂ ਪਹਿਲਾਂ ਹੋਇਆ ਜਣੇਪਾ ਕਿਹਾ ਜਾਂਦਾ ਹੈ।

ਪੂਣੇ ਸਥਿਤ ਸੂਰੀਆ ਹਸਪਤਾਲ ਦੇ ਨਿਓਨੇਟਲ ਐਂਡ ਰਪੀਡ੍ਰਿਏਟਿਕ ਇਨਟੈਂਸਿਵ ਕੇਅਰ ਸਰਵਿਸ ਨਾਲ ਜੁੜੇ ਡਾਕਟਰ ਸਚਿਨ ਸ਼ਾਹ ਦੱਸਦੇ ਹਨ ਕਿ ਉਜਵਲਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤੇ ਉਸ ਦੀ ਅਲਟ੍ਰਾਸਾਉਂਡ ਤੋਂ ਅੰਦਾਜ਼ਾ ਲਾਇਆ ਕਿ ਬੱਚਾ ਮਹਿਜ਼ 500 ਗ੍ਰਾਮ ਦਾ ਹੋਵੇਗਾ।

ਨਿਓਨੇਟੋਲਾਜਿਸਟ ਉਹ ਡਾਕਟਰ ਹੁੰਦੇ ਹਨ ਜੋ ਨਵਜਾਤ ਬੱਚਿਆਂ ਦੀ ਪੈਦਾਇਸ਼ ਤੋਂ ਬਾਅਦ ਆਉਣ ਵਾਲੀਆਂ ਦਿੱਕਤਾਂ ਦਾ ਇਲਾਜ ਕਰਦੇ ਹਨ।

ਲਾਈਨ
BBC

-

ਲਾਈਨ
BBC

ਮਾਪਿਆਂ ਦਾ ਸਕਾਰਤਮਕ ਰਵੱਈਆ

ਉਜਵਲਾ ਨੂੰ ਜਦੋਂ ਜਣਨ ਪੀੜਾਂ ਸ਼ੁਰੂ ਹੋਈਆਂ ਤਾਂ ਡਾਕਟਰਾਂ ਨੇ ਪਰਿਵਾਰ ਦੀ ਸਹਿਮਤੀ ਨਾਲ ਸਮੇਂ ਤੋਂ ਪਹਿਲਾਂ ਡਲਿਵਰੀ ਦਾ ਫ਼ੈਸਲਾ ਲਿਆ।

ਜਦੋਂ ਬੱਚੀ ਜਾ ਜਨਮ ਹੋਇਆ ਤਾਂ ਉਸ ਦਾ ਭਾਰ ਮਹਿਜ਼ 400 ਗ੍ਰਾਮ ਸੀ। ਉਹ ਹਥੇਲੀ ਦੇ ਆਕਾਰ ਤੋਂ ਵੀ ਛੋਟੀ ਸੀ ਅਤੇ ਦੋਵੇਂ ਮਾਪੇ ਕਿਸੇ ਤਰ੍ਹਾਂ ਬੱਚੀ ਨੂੰ ਬਚਾਉਣਾ ਚਾਹੁੰਦੇ ਸਨ।

ਸ਼ਿਵਾਨਿਆ ਦੀ ਮਾਂ ਉਜਵਲਾ ਕਹਿੰਦੇ ਹਨ, “ਜਦੋਂ ਮੈਂ ਆਪਣੀ ਧੀ ਨੂੰ ਦੇਖਿਆ ਤਾਂ ਉਸ ਦਾ ਸਿਰਫ਼ ਚਿਹਰਾ ਹੀ ਨਜ਼ਰ ਆ ਰਿਹਾ ਸੀ ਅਤੇ ਉਸ ਦੀਆਂ ਅੱਖਾਂ ਖੁੱਲ੍ਹੀਆਂ ਸਨ। ਉਨ੍ਹਾਂ ਅੱਖਾਂ ਨੇ ਹੀ ਮੈਨੂੰ ਆਸ ਦਿੱਤੀ ਕਿ ਉਹ ਜਿਉਂਦੀ ਰਹੇਗੀ।"

ਬੱਚਾ
Getty Images

"ਮੈਂ ਕਿਸੇ ਵੀ ਨਕਾਰਾਤਮਕ ਵਿਚਾਰ ਨੂੰ ਆਪਣੇ ਦਿਲ ਵਿੱਚ ਨਾ ਆਉਣ ਦਿੱਤਾ ਅਤੇ ਜੀਵਨ ਪ੍ਰਤੀ ਇਸ ਸਕਾਰਾਤਮਕਤਾ ਨੇ ਸਾਡੀ ਮਦਦ ਕੀਤੀ।"

ਪਿਤਾ ਸ਼ਸ਼ੀਕਾਂਤ ਪਵਾਰ ਕਹਿੰਦੇ ਹਨ, “ਸ਼ਿਵਾਨਿਆ ਦੇ ਜਨਮ ਤੋਂ ਬਾਅਦ, ਜਦੋਂ ਮੈਨੂੰ ਉਸ ਦੇ ਨੇੜੇ ਜਾਣ ਦਿੱਤਾ ਗਿਆ ਤਾਂ ਉਸ ਦੀ ਛੋਟੀ ਉਂਗਲ ਨੇ ਮੈਨੂੰ ਛੂਹ ਲਿਆ। ਮੈਂ ਜੋ ਮਹਿਸੂਸ ਕੀਤਾ, ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਉਸ ਦੀ ਛੂਹ ਨਾਲ ਮੈਨੂੰ ਇਹ ਅਹਿਸਾਸ ਹੋਇਆ ਕਿ ਮੇਰੀ ਧੀ ਸੁਰੱਖਿਅਤ ਰਹੇਗੀ।”

ਜਿਆਨਾ ਦਾ ਜਨਮ

ਚਾਰ ਸਾਲ ਪਹਿਲਾਂ ਗੁਜਰਾਤ ਦੇ ਸ਼ਹਿਰ ਸੂਰਤ ਵਿੱਚ, ਜਿਆਨਾ ਦਾ ਜਨਮ 22ਵੇਂ ਹਫ਼ਤੇ ਵਿੱਚ ਹੋਇਆ ਸੀ। ਜਨਮ ਦੇ ਸਮੇਂ ਜਿਆਨਾ ਦਾ ਭਾਰ 492 ਗ੍ਰਾਮ ਸੀ।

ਉਹ ਅਕਤੂਬਰ 2018 ਵਿੱਚ ਜਨਮੀ ਸੀ।

ਅਹਿਮਾਦਾਬ ਸਥਿਤ ਅਰਪਣ ਨਿਊਬਾਰਨ ਕੇਅਰ ਸੈਂਟਰ ਦੇ ਨਿਰਦੇਸ਼ਕ ਤੇ ਚੀਫ਼ ਨਿਓਨੇਟੋਲਾਜਿਸਟ ਡਾਕਟਰ ਆਸ਼ੀਸ਼ ਮਹਿਤਾ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦੋਂ ਦੀਨਲ ਦਾ ਮਾਮਲਾ ਮੇਰੇ ਕੋਲ ਆਇਆ ਤਾਂ ਉਨ੍ਹਾਂ ਦਾ ਸੈਕ ਜਾਂ ਵਾਟਰ ਬੈਗ ਲੀਕ ਹੋ ਰਿਹਾ ਸੀ।

ਉਹ ਜੌੜੇ ਬੱਚਿਆਂ ਦੀ ਮਾਂ ਬਣਨ ਵਾਲੀ ਸੀ ਤੇ ਉਨ੍ਹਾਂ ਵਿੱਚੋਂ ਇੱਕ ਦਾ ਵਾਟਰ ਬੈਗ ਲੀਕ ਹੋ ਰਿਹਾ ਸੀ।

ਦੀਨਲ
DINAL
ਜਿਆਨਾ ਹੁਣ ਚਾਰ ਸਾਲ ਦੀ ਹੋ ਗਈ ਹੈ

ਉਹ ਦੱਸਦੇ ਹਨ, “ਦੀਨਲ ਜਦੋਂ ਆਈ ਤਾਂ ਉਸ ਦੀ ਗਰਭਅਵਸਥਾ ਦਾ 21ਵਾਂ ਹਫ਼ਤਾ ਚੱਲ ਰਿਹਾ ਸੀ। ਅਜਿਹੀ ਸਥਿਤੀ ਵਿੱਚ ਜੌੜੇ ਬੱਚਿਆਂ ਨੂੰ ਜਨਮ ਦੇਣਾ ਔਖਾ ਕੰਮ ਸੀ।"

"ਉਸ ਸਮੇਂ ਹੋਰ ਡਾਕਟਰ ਵੀ ਆਪਣੇ ਹੱਥ ਖੜੇ ਕਰ ਕਰ ਰਹੇ ਸਨ। ਸਭ ਨੂੰ ਪਤਾ ਸੀ ਕਿ 21ਵੇਂ ਹਫ਼ਤੇ ਵਿੱਚ ਡਿਲਵਰੀ ਕਰਵਾ ਕੇ ਮੈਡੀਕਲ ਇਤਿਹਾਸ ਵਿੱਚ ਕਿਸੇ ਬੱਚੇ ਦੇ ਜਿਉਂਦੇ ਰਹਿਣ ਦਾ ਕੋਈ ਮਾਮਲਾ ਹਾਲੇ ਤੱਕ ਸਾਹਮਣੇ ਨਹੀਂ ਆਇਆ ਸੀ।”

ਉਹ ਦੱਸਦੇ ਹਨ, “ਮੈਂ ਵੀ ਬਹੁਤ ਸਟੱਡੀ ਕੀਤੀ ਤੇ ਅਜਿਹੀ ਡਿਲਵਰੀ ਤੋਂ ਬਾਅਦ ਬੱਚੇ ਦੇ ਜਿਉਂਦੇ ਰਹਿਣ ਬਾਰੇ ਆਪਣੇ ਖ਼ਦਸ਼ੇ ਜ਼ਾਹਰ ਕੀਤੇ।”

ਦੀਨਲ ਹਸਪਤਾਲ ਵਿੱਚ ਭਰਤੀ ਹੋ ਗਈ ਤੇ ਇਸ ਦਰਮਿਆਨ ਉਨ੍ਹਾਂ ਦਾ 22ਵਾਂ ਹਫ਼ਤਾ ਵੀ ਪੂਰਾ ਹੋ ਗਿਆ। ਪਰਿਵਾਰ ਚਾਹੁੰਦਾ ਸੀ ਕਿ ਦੀਨਲ ਬੱਚੇ ਨੂੰ ਜਨਮ ਦੇਵੇ।

ਹਾਲਾਂਕਿ, ਡਾਕਟਰਾਂ ਨੇ ਦੱਸ ਦਿੱਤਾ ਸੀ ਕਿ ਜੇ 24ਵੇਂ ਹਫ਼ਤੇ ਤੋਂ ਪਹਿਲਾ ਡਿਲਵਰੀ ਹੋਵੇ ਤਾਂ ਬੱਚੇ ਵਿੱਚ ਸਰੀਰ ਪੱਖੋਂ ਕਮੀਆਂ ਰਹਿਣ ਦਾ ਖਤਰਾ ਵੱਧ ਜਾਂਦਾ ਹੈ।

ਬੱਚਾ
BBC

ਦੀਨਲ ਦੱਸਦੇ ਹਨ, “ਅਸੀਂ ਡਾਕਟਰਾਂ ਨੂੰ ਕਿਹਾ ਕਿ ਉਹ ਕਿਸੇ ਵੀ ਤਰੀਕੇ ਬੱਚੇ ਨੂੰ ਬਚਾਉਣ। ਭਾਵੇਂ ਉਹ ਇੱਕ ਹੀ ਬੱਚੇ ਨੂੰ ਬਚਾ ਸਕਣ। ਅਜਿਹੀ ਸਥਿਤੀ ਵਿੱਚ ਹਿੰਮਤ ਤੇ ਹੌਂਸਲੇ ਦੀ ਬਹੁਤ ਲੋੜ ਹੁੰਦੀ ਹੈ।”

ਮੁੰਬਈ ਤੇ ਸੂਰਤ, ਇਨ੍ਹਾਂ ਦੋਵਾਂ ਮਾਮਲਿਆਂ ਵਿੱਚ ਹੀ ਬੱਚੇ ਦਾ ਜਨਮ 24ਵੇਂ ਹਫ਼ਤੇ ਤੋਂ ਪਹਿਲਾ ਹੋ ਗਿਆ ਸੀ।

ਅਜਿਹੇ ਬੱਚਿਆਂ ਲਈ ਕਿੰਨਾਂ ਚੀਜ਼ਾਂ ਦਾ ਖ਼ਤਰਾ ਹੁੰਦਾ ਹੈ

ਡਾਕਟਰ ਸਚਿਨ ਸ਼ਾਹ ਤੇ ਆਸ਼ੀਸ਼ ਮਹਿਰਾ ਦੱਸਦੇ ਹਨ ਕਿ ਵਕਤ ਤੋਂ ਪਹਿਲਾਂ ਜਨਮ ਲੈਣ ਵਾਲੇ ਬੱਚਿਆਂ ਦੇ ਜਿਉਂਦੇ ਰਹਿਣ ਦੀ ਸੰਭਾਵਨਾ ਮਹਿਜ਼ 5 ਫ਼ੀਸਦ ਹੁੰਦੀ ਹੈ।

ਅਜਿਹੇ ਬੱਚਿਆਂ ਦੇ ਦਿਮਾਗ਼ ਦੀ ਸੋਨੇਗ੍ਰਾਫ਼ੀ ਵਿੱਚ ਜੇ ਖ਼ੂਨ ਦਾ ਵਹਾਅ ਨਜ਼ਰ ਆਉਂਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਅਪਾਹਜਤਾ ਦਾ ਖ਼ਤਰਾ ਵੱਧ ਜਾਂਦਾ ਹੈ।

ਸ਼ਿਵਾਨਿਆ
SHASHIKANT PAWAR
ਸ਼ਿਵਾਨਿਆ ਪਵਾਰ ਹੁਣ ਹੌਲੀ-ਹੌਲੀ ਵੱਡੀ ਹੋ ਰਹੀ ਹੈ

ਬੱਚੇ ਦੀ ਪੈਦਾਇਸ਼ ਤੋਂ ਤਿੰਨ-ਚਾਰ ਹਫ਼ਤੇ ਬਾਅਦ ਇਹ ਅੰਦਾਜ਼ਾ ਲਗਾ ਲਿਆ ਜਾਂਦਾ ਹੈ ਕਿ ਬੱਚੇ ਨੂੰ ਅੱਗੇ ਜਾ ਕੇ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

  • ਕਿਉਂਕਿ ਹਾਲੇ ਅੱਖਾਂ ਦਾ ਪੂਰੀ ਤਰ੍ਹਾਂ ਵਿਕਾਸ ਨਹੀਂ ਹੋਇਆਂ ਹੁੰਦਾ ਤਾਂ ਅੱਖਾਂ ਦੀ ਰੌਸ਼ਨੀ ਜਾਣ ਦਾ ਖ਼ਤਰਾ ਰਹਿੰਦਾ ਹੈ।
  • ਬੱਚੇ ਦੇ ਬੋਲ਼ਾ ਹੋਣ ਦਾ ਵੀ ਖ਼ਤਰਾ ਰਹਿੰਦਾ ਹੈ।
  • ਅਜਿਹੇ ਬੱਚਿਆਂ ਦੇ ਅੰਗਾਂ ਦਾ ਪੂਰੀ ਤਰ੍ਹਾਂ ਨਾਲ ਵਿਕਾਸ ਨਹੀਂ ਹੁੰਦਾ ਤਾਂ ਉਨ੍ਹਾਂ ਦੀ ਪ੍ਰਤੀਰੋਧਕ ਤਾਕਤ ਵੀ ਘੱਟ ਹੁੰਦੀ ਹੈ।
  • ਇਨਫ਼ੈਕਸ਼ਨ ਹੋਣ ਦਾ ਖ਼ਤਰਾ
  • ਕਿਡਨੀ ਫ਼ੇਲ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ

ਬੱਚਾ ਰੋਂਦਾ ਨਹੀਂ

ਦੋਵਾਂ ਡਾਕਟਰਾਂ ਦਾ ਕਹਿਣਾ ਹੈ ਕਿ 24ਵੇਂ ਹਫ਼ਤੇ ਜਾਂ ਸਮੇਂ ਤੋਂ ਪਹਿਲਾਂ ਜਨਮਿਆ ਬੱਚਾ ਰੋਂਦਾ ਨਹੀਂ ਬਲਕਿ ਉਸ ਦਾ ਸਰੀਰ ਠੰਢਾ ਪੈ ਜਾਂਦਾ ਹੈ। ਜਿਸ ਨੂੰ ਹਾਈਪੋਥਰਮਿਆ ਦੀ ਸਥਿਤੀ ਕਿਹਾ ਜਾਂਦਾ ਹੈ।

ਹਾਈਪੋਥਰਮਿਆ ਦੀ ਸਥਿਤੀ ਉਸ ਸਮੇਂ ਹੁੰਦੀ ਹੈ ਜਦੋਂ ਸਰੀਰ ਵਿੱਚ ਚਰਬੀ ਵਜ਼ਨ ਦੇ ਮੁਕਾਬਲੇ ਘੱਟ ਹੁੰਦੀ ਹੈ। ਅਜਿਹੀ ਸੂਰਤ ਵਿੱਚ ਬੱਚੇ ਪਹਿਲਾਂ ਹੀ ਕਮਜ਼ੋਰ ਹੁੰਦੇ ਹਨ ਕਿਉਂਕਿ ਉਨ੍ਹਾਂ ਦੇ ਸਰੀਰ ਦਾ ਪੂਰੀ ਤਰ੍ਹਾਂ ਵਿਕਾਸ ਨਹੀਂ ਹੋਇਆ ਹੁੰਦਾ।

ਅਜਿਹੇ ਵਿੱਚ ਬੱਚੇ ਨੂੰ ਇਨਕਿਉਬੇਟਰ ਵਿੱਚ ਰੱਖਿਆ ਜਾਂਦਾ ਹੈ। ਜਿੱਥੇ ਤਾਪਮਾਨ ਇੰਨਾਂ ਰੱਖਿਆ ਜਾਂਦਾ ਹੈ ਕਿ ਬੱਚੇ ਦੇ ਸਰੀਰ ਵਿੱਚ ਲੋੜੀਂਦੀ ਗਰਮਾਇਸ਼ ਬਣੀ ਰਹੇ।

ਬਣਾਉਟੀ ਤਰੀਕੇ ਨਾਲ ਪੌਸ਼ਟਿਕਤਾ ਪਹੁੰਚਾਉਣਾ

ਡਾਕਟਰ ਆਸ਼ੀਸ਼ ਮਹਿਰਾ ਮੁਤਾਬਕ, “ਅਜਿਹੇ ਬੱਚਿਆਂ ਦੇ ਅੰਗ ਜਿਵੇਂ ਕਿ ਫ਼ੇਫੜੇ, ਗੁਰਦੇ, ਅੰਤੜੀਆਂ ਤੇ ਦਿਲ ਦਾ ਪੂਰਾ ਵਿਕਾਸ ਨਹੀਂ ਹੋਇਆ ਹੁੰਦਾ ਤਾਂ ਬੱਚੇ ਨੂੰ ਨੱਕ ਤੇ ਮਾਸਕ ਲਗਾ ਕੇ (ਸੀਪੈਪ) ਫੇਫੜਿਆਂ ਤੱਕ ਆਕਸੀਜਨ ਪਹੁੰਚਾਈ ਜਾਂਦੀ ਹੈ, ਕਿਉਂਕਿ ਉਹ ਖ਼ੁਦ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦਾ ਹੈ।”

ਉਹ ਅੱਗੇ ਦੱਸਦੇ ਹਨ, “ਬੱਚਾ ਕਿਉਂਕਿ ਮੂੰਹ ਨਾਲ ਦੁੱਧ ਨਹੀਂ ਪੀ ਸਕਦਾ ਤਾਂ ਬੱਚੇ ਤੱਕ ਪੌਸ਼ਟਿਕ ਤੱਤ ਵੀ ਧੁੰਨੀ ਰਾਹੀਂ ਪਹੁੰਚਾਏ ਜਾਂਦੇ ਹਨ। ਉਸ ਨੂੰ ਅੰਬਿਲਿਕਲ ਕੈਥੇਟਰ ਲਗਾਇਆ ਜਾਂਦਾ ਹੈ ਜਿਸ ਰਾਹੀਂ ਪ੍ਰੋਟੀਨ, ਚਰਬੀ, ਕਾਰਬੋਹਾਈਡ੍ਰੇਟ, ਵਿਟਾਮਿਨ ਤੇ ਮਿਨਰਲ ਉਸ ਨੂੰ ਦਿੱਤੇ ਹਨ।”

“ਇਸ ਦੇ ਨਾਲ ਹੀ ਮੂੰਹ ਤੋਂ ਢਿੱਡ ਤੱਕ ਰਾਈਲਸ ਟਿਊਬ ਪਾਈ ਜਾਂਦੀ ਹੈ ਤਾਂ ਜੋ ਬੱਚੇ ਨੂੰ ਦੁੱਧ ਪਿਲਾਇਆ ਜਾ ਸਕੇ। ਇਸ ਤੋਂ ਬਾਅਦ ਨਿਗਰਾਨੀ ਰੱਖੀ ਜਾਂਦੀ ਹੈ ਕਿ ਬੱਚੇ ਦਾ ਪ੍ਰਤੀਕ੍ਰਮ ਕਿਸ ਤਰ੍ਹਾਂ ਦਾ ਹੈ। ਜਿਵੇਂ ਕਿ ਢਿੱਡ ਫੁੱਲ ਤਾਂ ਨਹੀਂ ਰਿਹਾ, ਜਾਂ ਉਲਟੀ ਤਾਂ ਨਹੀਂ ਕਰ ਰਿਹਾ।”

ਡਾਕਟਰ ਆਸ਼ੀਸ਼ ਮਹਿਰਾ ਮੁਤਾਬਕ, “ਜਦੋਂ ਉਨ੍ਹਾਂ ਨੇ ਬੱਚੇ ਵਿੱਚ ਵਿਕਾਸ ਨਜ਼ਰ ਆਉਣ ਲੱਗਿਆ ਤਾਂ ਡਾਕਟਰ ਕੁਝ ਸੰਤੁਸ਼ਟ ਹੋ ਗਏ ਸਨ। ਬੱਚਾ ਦੁੱਧ ਪੀ ਰਿਹਾ ਸੀ ਤੇ ਉਸ ਨੂੰ ਧੁੰਨੀ ਰਾਹੀਂ  ਪੌਸ਼ਟਿਕਤਾ ਦੇਣਾ ਵੀ ਬੰਦ ਕਰ ਦਿੱਤਾ ਗਿਆ ਸੀ।”

ਇਸ ਤੋਂ ਬਾਅਦ ਬੱਚੇ ਦੇ ਭਾਰ ’ਤੇ ਕੰਮ ਕੀਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਬੱਚੇ ਨੂੰ 11-12 ਹਫ਼ਤਿਆਂ ਤੱਕ ਇਨਕਿਉਬੇਟਰ ਵਿੱਚ ਰੱਖਿਆ ਜਾਂਦਾ ਹੈ।

34ਵੇਂ ਹਫ਼ਤੇ ਵਿੱਚ ਜਾ ਕੇ ਬੱਚਿਆਂ ਵਿੱਚ ਹੋ ਰਹੇ ਵਿਕਾਸ ਦਾ ਮੁਲਾਂਕਣ ਕਰਨ ਤੋਂ ਬਾਅਦ ਇਹ ਦੇਖਿਆ ਜਾਂਦਾ ਹੈ ਕਿ ਉਹ ਮਾਂ ਦਾ ਦੁੱਧ ਖ਼ੁਦ ਪੀਣ ਯੋਗ ਹੈ ਜਾਂ ਨਹੀਂ।

ਜੇ ਉਹ ਅਜਿਹਾ ਕਰਨ ਵਿੱਚ ਸਫ਼ਲ ਹੋ ਜਾਂਦਾ ਹੈ ਤਾਂ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਕੇ ਮਾਂ ਦੇ ਨਾਲ ਘਰ ਭੇਜ ਦਿੱਤਾ ਜਾਂਦਾ ਹੈ।

ਬੱਚੇ ਦਾ ਤਿੰਨ, ਛੇ ਤੇ ਅੱਠ ਮਹੀਨੇ ’ਤੇ ਨਿਯਮਿਤ ਮੈਡੀਕਲ ਚੈੱਕਅਪ ਹੁੰਦਾ ਰਹਿੰਦਾ ਹੈ।

ਹੁਣ ਬੱਚੀਆਂ ਦੀ ਸਿਹਤ ਕਿਵੇਂ ਹੈ

ਸ਼ਿਵਾਨਿਆ ਹੁਣ ਤਕਰੀਬਨ ਚਾਰ ਮਹੀਨਿਆਂ ਦੀ ਹੋ ਗਈ ਹੈ ਤੇ ਜਿਆਨਾ ਨੇ ਹਾਲ ਹੀ ਵਿੱਚ ਆਪਣਾ ਚੌਥਾ ਜਨਮ ਦਿਨ ਮਨਾਇਆ ਹੈ।

ਸ਼ਿਵਾਨਿਆ ਦੇ ਪਿਤਾ ਸ਼ਸ਼ੀਕਾਂਤ ਕਹਿੰਦੇ ਹਨ, “ਉਹ ਹੱਥ-ਪੈਰ ਮਾਰ ਰਹੀ ਹੈ, ਬਹੁਤ ਰੌਲਾ ਪਾਉਂਦੀ ਹੈ ਤੇ ਮੁਸਕਰਾਉਂਦੀ ਰਹਿੰਦੀ ਹੈ ਤੇ ਉਨ੍ਹਾਂ ਦਾ ਪਰਿਵਾਰ ਬਹੁਤ ਖ਼ੁਸ਼ ਹੈ ਕਿ ਉਹ ਵੱਡੀ ਹੋ ਰਹੀ ਹੈ।”

ਦੀਨਲ ਕਹਿੰਦੇ ਹਨ, “ਡਾਕਟਰਾਂ ਦਾ ਕਹਿਣਾ ਹੈ ਕਿ ਮੈਂ ਜਿਆਨਾ ਤੋਂ ਬਾਅਦ ਦੂਜੀ ਵਾਰ ਮਾਂ ਬਣੀ ਤੇ ਮੈਂ ਨਹੀਂ ਦੱਸ ਸਕਦੀ ਕਿ ਉਹ ਨੌ ਮਹੀਨੇ ਮੈਂ ਕਿਸ ਡਰ ਨੂੰ ਝੱਲਿਆ।”

“ਸਾਨੂੰ ਡਾਕਟਰਾਂ ਨੇ ਕਿਹਾ ਸੀ ਕਿ ਅਸੀਂ ਜਿਆਨਾ ਨੂੰ ਆਮ ਬੱਚਿਆਂ ਵਾਂਗ ਪਾਲੀਏ। ਅਸੀਂ ਅਜਿਹਾ ਹੀ ਕਰ ਰਹੇ ਹਾਂ। ਜਿਆਨਾ ਹੁਣ ਦੀਦੀ ਬਣ ਗਈ ਹੈ ਤੇ ਛੋਟੀ ਭੈਣ ਦਾ ਖ਼ਿਆਲ ਰੱਖਦੀ ਹੈ। ਮੈਂ ਤਾਂ ਇਹ ਹੀ ਕਹਿਣਾ ਚਾਹੁੰਦੀ ਹਾਂ ਕਿ ਹਿੰਮਤ ਨਹੀਂ ਹਾਰਨੀ ਚਾਹੀਦੀ।”

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News