ਬਰਤਾਨੀਆ ਵਿੱਚ ਰਹਿੰਦੀ ਪੰਜਾਬਣ ਦੀ ਕਹਾਣੀ ਜਿਸ ਨੇ ਮਾਇਨਸ 50 ਡਿਗਰੀ ਵਿੱਚ ਬਣਾਇਆ ਵਿਸ਼ਵ ਰਿਕਾਰਡ

Saturday, Jan 21, 2023 - 04:14 PM (IST)

ਬਰਤਾਨੀਆ ਵਿੱਚ ਰਹਿੰਦੀ ਪੰਜਾਬਣ ਦੀ ਕਹਾਣੀ ਜਿਸ ਨੇ ਮਾਇਨਸ 50 ਡਿਗਰੀ ਵਿੱਚ ਬਣਾਇਆ ਵਿਸ਼ਵ ਰਿਕਾਰਡ
ਪ੍ਰੀਤ ਚੰਦੀ
PREET CHANDI
ਕੈਪਟਨ ਚੰਦੀ ਨੇ ਹੁਣ ਤੱਕ 868 ਮੀਲ (1,397 ਕਿਲੋਮੀਟਰ) ਦਾ ਸਫ਼ਰ ਤੈਅ ਕੀਤਾ ਹੈ

ਬਰਤਾਨਵੀਂ ਫੌਜੀ ਵਿੱਚ ਅਫ਼ਸਰ ਕੈਪਟਨ ਹਰਪ੍ਰੀਤ ਚੰਦੀ ਹੁਣ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਇਕੱਲੇ ਅਤੇ ਬਿਨਾਂ ਕਿਸੇ ਦੀ ਮਦਦ ਦੇ ਧਰੁਵੀ ਮੁਹਿੰਮ ਦਾ ਵਿਸ਼ਵ ਰਿਕਾਰਡ ਤੋੜਨ ਵਾਲੀ ਪਹਿਲੀ ਮਹਿਲਾ ਹੈ। ਮੂਲ ਰੂਪ ਤੋਂ ਉਹ ਪੰਜਾਬਣ ਹਨ।

ਹਰਪ੍ਰੀਤ ਚੰਦੀ ਨੂੰ ‘ਪੋਲਰ ਪ੍ਰੀਤ’ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਪਹਿਲੀ ਵਾਰ 2021 ਵਿੱਚ ਦੱਖਣੀ ਧਰੁਵ ਤੱਕ ਟ੍ਰੈਕਿੰਗ ਕਰਕੇ ਇਤਿਹਾਸ ਰਚਿਆ ਸੀ।

33 ਸਾਲਾ ਚੰਦੀ ਨੇ ਹੁਣ ਤੱਕ ਮਨਫ਼ੀ 50 ਡਿਗਰੀ ਸੈਲਸੀਅਸ ਦੇ ਤਾਪਮਾਨ ਵਿੱਚ ਅੰਟਾਰਕਟਿਕਾ ਵਿੱਚ 868 ਮੀਲ (1,397 ਕਿਲੋਮੀਟਰ) ਦਾ ਸਫ਼ਰ ਤੈਅ ਕੀਤਾ ਹੈ।

ਪਿਛਲਾ ਰਿਕਾਰਡ 858 ਮੀਲ (1,381 ਕਿਲੋਮੀਟਰ) ਦਾ ਸੀ, ਜੋ ਜਰਮਨੀ ਦੀ ਅੰਜਾ ਬਲਾਚਾ ਨੇ 2020 ਵਿੱਚ ਬਣਾਇਆ ਸੀ।

ਕੈਪਟਨ ਚੰਦੀ ਡਰਬੀ ਦੇ ਸਿਨਫਿਨ ਨਾਲ ਸਬੰਧਤ ਹਨ।

ਹਾਲਾਂਕਿ, ਉਨ੍ਹਾਂ ਨੇ ਅੰਟਾਰਕਟਿਕਾ ਨੂੰ ਇਕੱਲੇ ਅਤੇ ਬਿਨਾਂ ਕਿਸੇ ਮਦਦ ਪਾਰ ਕਰਨ ਵਾਲੀ ਪਹਿਲੀ ਔਰਤ ਬਣਨ ਦਾ ਰਿਕਾਰਡ ਤਾਂ ਹਾਸਿਲ ਕਰ ਲਿਆ ਹੈ ਪਰ ਆਪਣੇ ਮੂਲ ਉਦੇਸ਼ ਨੂੰ ਪੂਰਾ ਨਹੀਂ ਸਕੇ।

ਦਰਅਸਲ, ਉਨ੍ਹਾਂ ਨੇ ਨਵੰਬਰ ਵਿੱਚ ਹਰਕੂਲਸ ਇਨਲੇਟ ਤੋਂ ਇਸ ਸਫ਼ਰ ਸ਼ੁਰੂ ਕੀਤੀ ਸੀ ਅਤੇ 75 ਦਿਨਾਂ ਦੇ ਅੰਦਰ ਰੀਡੀ ਗਲੇਸ਼ੀਅਰ ਤੱਕ ਪਹੁੰਚਣ ਦਾ ਟੀਚਾ ਰੱਖਿਆ ਸੀ।

ਪ੍ਰੀਤ ਆਪਣੀ ਯਾਤਰਾ ਅਤੇ ਉਸ ਦੇ ਅੱਗੇ ਵਧਣ ਦਾ ਆਨਲਾਈਨ ਦਸਤਾਵੇਜ਼ੀਕਰਨ ਕਰ ਰਹੀ ਹੈ।

ਦੋ ਮਹੀਨੇ ਪਹਿਲਾਂ ਇਸ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਪੂਰੇ ਸਫ਼ਰ ਬਾਰੇ, ਪ੍ਰੀਤ ਆਨਲਾਈਨ ਬਲਾਗ ਵੀ ਲਿਖ ਰਹੇ ਹਨ।

ਪ੍ਰੀਤ ਚੰਦੀ
BBC

ਵੀਰਵਾਰ ਨੂੰ, ਇੱਕ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਆਖ਼ਰੀ ਦਿਨ ਕਿੰਨੇ ਔਖੇ ਰਹੇ ਅਤੇ ਉਹ "ਬਹੁਤ ਨਿਰਾਸ਼" ਸੀ। ਉਸ ਕੋਲ ਕ੍ਰਾਸਿੰਗ ਨੂੰ ਪੂਰਾ ਕਰਨ ਦਾ ਸਮਾਂ ਨਹੀਂ ਸੀ।

ਉਨ੍ਹਾਂ ਨੇ ਲਿਖਿਆ, "ਸਾਰਿਆਂ ਨੂੰ ਹੈਲੋ, ਅੱਜ ਇੱਕ ਮੁਸ਼ਕਲ ਦਿਨ। ਇਹ ਬਹੁਤ ਠੰਢ ਅਤੇ ਹਵਾ ਵਾਲਾ ਦਿਨ ਸੀ, ਪਰ ਮੈਂ ਆਪਣੇ ਬ੍ਰੇਕ ਬਹੁਤ ਘੱਟ ਰੱਖੇ, ਇਸ ਲਈ ਮੈਨੂੰ ਬਹੁਤ ਜ਼ਿਆਦਾ ਠੰਢ ਨਹੀਂ ਲੱਗੀ। ਮੈਂ ਆਪਣੇ-ਆਪ ਨੂੰ ਰੁਕਣ ਨਹੀਂ ਦਿੱਤਾ ਕਿਉਂਕਿ ਮੈਂ ਮੀਲਾਂ ਅੱਗੇ ਜਾਣਾ ਚਾਹੁੰਦਾ ਸੀ।"

"ਮੈਨੂੰ ਮੇਰਾ ਪਿਕਅਪ ਪੁਆਇੰਟ ਦਿੱਤਾ ਗਿਆ ਹੈ ਜੋ ਮੇਰੇ ਤੋਂ ਲਗਭਗ 30 ਨੌਟੀਕਲ ਮੀਲ (ਸਮੁੰਦਰੀ ਮੀਲ) ਦੂਰ ਹੈ। ਮੈਂ ਬਹੁਤ ਨਿਰਾਸ਼ ਹਾਂ ਕਿ ਮੇਰੇ ਕੋਲ ਕ੍ਰਾਸਿੰਗ ਨੂੰ ਪੂਰਾ ਕਰਨ ਦਾ ਸਮਾਂ ਨਹੀਂ ਹੈ। ਮੈਨੂੰ ਪਤਾ ਹੈ ਕਿ ਮੈਂ ਇੱਕ ਵੱਡੀ ਯਾਤਰਾ ਕੀਤੀ ਹੈ, ਜਦੋਂ ਮੈਂ ਬਰਫ਼ ''''ਤੇ ਹੁੰਦੀ ਹਾਂ ਤਾਂ ਮੁਸ਼ਕਲ ਹੁੰਦੀ ਹੈ ਅਤੇ ਮੈਨੂੰ ਇਹ ਪਤਾ ਹੈ ਕਿ ਇਹ ਬਹੁਤ ਦੂਰ ਨਹੀਂ ਹੈ।"

ਪ੍ਰੀਤ ਚੰਦੀ
EDE & RAVENSCROFT
33 ਸਾਲਾ ਚੰਦੀ ਨੇ ਹੁਣ ਤੱਕ ਮਨਫ਼ੀ 50 ਡਿਗਰੀ ਸੈਲਸੀਅਸ ਦੇ ਤਾਪਮਾਨ ਵਿੱਚ ਸਫ਼ਰ ਤੈਅ ਕੀਤਾ

ਉਸੇ ਬਲਾਗ ਪੋਸਟ ਵਿੱਚ ਫਿਜ਼ੀਓਥੈਰੇਪਿਸਟ ਨੇ ਵੀ "ਅਦਭੁਤ" ਵੌਇਸ ਨੋਟ ਵੀ ਸਾਂਝੇ ਕੀਤੇ ਜੋ ਉਨ੍ਹਾਂ ਨੂੰ "ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰਾਂ ਨੇ" ਭੇਜੇ ਸਨ।

ਉਨ੍ਹਾਂ ਨੇ ਲਿਖਿਆ, "ਅੱਜ ਮੈਂ ਉਨ੍ਹਾਂ ਛੋਟੇ ਵੌਇਸ ਨੋਟਸ ਨੂੰ ਸੁਣਿਆ ਜੋ ਮੇਰੇ ਜਾਣ ਤੋਂ ਪਹਿਲਾਂ ਮੈਨੂੰ ਭੇਜੇ ਗਏ ਸਨ, ਅਤੇ ਉਹ ਸ਼ਾਨਦਾਰ ਹਨ। ਆਪਣਿਆਂ ਦੀਆਂ ਆਵਾਜ਼ਾਂ ਸੁਣਨਾ ਬਹੁਤ ਵਧੀਆ ਹੈ। ਮੈਨੂੰ ਮੇਰੀ ਮਾਂ, ਮੇਰੇ ਦੋ ਵੱਡੇ ਭਰਾਵਾਂ ਅਤੇ ਮੇਰੀ ਭਤੀਜੀ ਸਿਮਰਨ ਨੇ ਵੋਇਸ ਨੋਟਸ ਭੇਜੇ ਹਨ।"

"ਮੈਂ ਆਪਣੇ ਭਰਾਵਾਂ ਤੋਂ ਬਚਪਨ ਦੀਆਂ ਯਾਦਾਂ ਸੁਣੀਆਂ, ਮੇਰੀ ਮੰਮੀ ਨੇ ਮੈਨੂੰ ਦੱਸਿਆ ਕਿ ਉਹ ਬੱਚੀ ਨੂੰ ਲੈ ਕੇ ਕਿੰਨੀ ਉਤਸ਼ਾਹਿਤ ਸੀ ਅਤੇ ਦਾਈ ਨੇ ਕਿਵੇਂ ਟਿੱਪਣੀ ਕੀਤੀ ਕਿ ਉਸ ਨੇ ਕਦੇ ਵੀ ਕਿਸੇ ਏਸ਼ੀਆਈ ਔਰਤ ਨੂੰ ਕੁੜੀ ਪੈਦਾ ਕਰਨ ਲਈ ਇੰਨਾ ਉਤਸ਼ਾਹਿਤ ਨਹੀਂ ਦੇਖਿਆ ਸੀ।"

ਲਾਈਨ
BBC

ਪ੍ਰੀਤ ਚੰਦੀ ਬਾਰੇ ਮੁੱਖ ਗੱਲਾਂ:

ਪ੍ਰੀਤ ਚੰਦੀ ਬਰਤਾਨੀਆ ਦੀ ਫੌਜ ਵਿੱਚ ਅਫਸਰ ਹਨ ਤੇ ਪੰਜਾਬੀ ਮੂਲ ਦੇ ਹਨ।

ਹਰਪ੍ਰੀਤ ਚੰਦੀ ਨੂੰ ‘ਪੋਲਰ ਪ੍ਰੀਤ’ ਵਜੋਂ ਵੀ ਜਾਣਿਆ ਜਾਂਦਾ ਹੈ।

ਪ੍ਰੀਤ ਚੰਦੀ ਨੇ ਨੇ ਪਹਿਲੀ ਵਾਰ 2021 ਵਿੱਚ ਦੱਖਣੀ ਧਰੁਵ ਤੱਕ ਟ੍ਰੈਕਿੰਗ ਕਰਕੇ ਇਤਿਹਾਸ ਰਚਿਆ ਸੀ।

ਪ੍ਰੀਤ ਆਪਣੀ ਯਾਤਰਾ ਦਾ ਆਨਲਾਈਨ ਦਸਤਾਵੇਜ਼ੀਕਰਨ ਕਰ ਰਹੀ ਹੈ।

ਪ੍ਰੀਤ ਦੀ ਯਾਤਰਾ ਵੇਲੇ ਲੰਬਾ ਵਕਤ ਤਾਪਮਾਨ ਮਨਫ਼ੀ 50 ਡਿਗਰੀ ਸੈਲਸੀਅਸ ਦਾ ਸੀ

ਲਾਈਨ
BBC
ਪ੍ਰੀਤ ਚੰਦੀ
PREET CHANDI
ਕੈਪਟਨ ਚੰਦੀ ਨੇ ਆਪਣੀ ਟ੍ਰੇਨਿੰਗ ਦੌਰਾਨ ਲੱਕ ਨਾਲ ਟਾਇਰ ਬੰਨ੍ਹ ਕੇ ਖਿੱਚਦੇ ਸੀ

ਪ੍ਰੀਤ ਨੇ ਇਹ ਵੀ ਕਿਹਾ, "ਅੰਤ ਵਿੱਚ ਮੈਂ ਆਪਣੀ ਭਤੀਜੀ ਨੂੰ ਇਹ ਕਿਹਾ ਕਿ ਇਹ ਸਭ ਤੋਂ ਹੈਰਾਨੀਜਨਕ ਚੀਜ਼ ਹੈ ਜੋ ਉਸ ਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਕਿਸੇ ਨੂੰ ਕਰਦੇ ਹੋਏ ਦੇਖਿਆ ਹੈ ਅਤੇ ਇਹ ਹੋਰ ਵੀ ਹੈਰਾਨੀਜਨਕ ਹੈ ਕਿਉਂਕਿ ਇਹ ਉਸ ਦੀ ਭੂਆ ਕਰ ਰਹੀ ਹੈ।"

"ਇਹ ਸਭ ਸੁਣਨਾ ਬਹੁਤ ਕੀਮਤੀ ਹੈ। ਮੇਰੇ ਕੋਲ ਆਪਣਾ ਟੀਚਾ ਪੂਰਾ ਕਰਨ ਲਈ ਅਜੇ ਕੁਝ ਅਜੇ ਵੀ ਕੁਝ ਦਿਨ ਬਾਕੀ ਹਨ।"

ਲਾਈਨ
BBC

-

ਲਾਈਨ
BBC

ਪਹਿਲਾਂ ਵੀ ਤੋੜਿਆ ਰਿਕਾਰਡ

ਇਹ ਪ੍ਰੀਤ ਦਾ ਕੋਈ ਪਹਿਲਾ ਅੰਟਾਰਕਟਿਕ ਮਿਸ਼ਨ ਨਹੀਂ ਹੈ। ਜਨਵਰੀ 2022 ਵਿੱਚ ਪ੍ਰੀਤ ਦੱਖਣੀ ਧਰੁਵ ਲਈ ਇੱਕਲੇ ਹੀ ਬਿਨਾਂ ਕਿਸੇ ਮਦਦ ਦੇ ਯਾਤਰਾ ਨੂੰ ਪੂਰਾ ਕਰਨ ਵਾਲੀ ਪਹਿਲੀ ਭੂਰੀ ਔਰਤ ਬਣੇ ਸਨ।

ਉਨ੍ਹਾਂ ਨੇ ਇਹ ਰੂਟ 40 ਦਿਨਾਂ ਵਿੱਚ ਪੂਰਾ ਕੀਤਾ ਸੀ, ਜੋ ਸਵੀਡਨ ਦੀ ਜੋਆਨਾ ਡੇਵਿਡਸਨ ਵੱਲੋਂ ਬਣਾਏ 38 ਦਿਨਾਂ ਦੇ ਮਹਿਲਾ ਵਿਸ਼ਵ ਰਿਕਾਰਡ ਤੋਂ ਪਿੱਛੇ ਰਹਿ ਗਈ ਸਨ।

ਇਸ ਨੇ ਪ੍ਰੀਤ ਨੂੰ ਅੰਟਾਰਕਟਿਕਾ ਵਿੱਚ ਸੈਰ ਕਰਨ ਵਾਲੀ ਤੀਜੀ ਸਭ ਤੋਂ ਤੇਜ਼ ਔਰਤ ਬਣਾ ਦਿੱਤਾ।

ਪ੍ਰੀਤ ਚੰਦੀ
PREET CHANDI
ਪ੍ਰੀਤ ਨੂੰ ਮਨਫ਼ੀ 50 ਡਿਗਰੀ ਸੈਲਸੀਅਸ ਤਾਪਮਾਨ ਅਤੇ 96 ਕਿਲੋਮੀਟਰ ਪ੍ਰਤੀ ਘੰਟਾ ਦੀ ਹਵਾ ਦੀ ਰਫ਼ਤਾਰ ਸਹਿਣੀ ਪਈ ਸੀ

ਇਸ ਖ਼ਤਰਨਾਕ ਮੁਹਿੰਮ ਦੌਰਾਨ, ਪ੍ਰੀਤ ਨੂੰ ਮਨਫ਼ੀ 50 ਡਿਗਰੀ ਸੈਲਸੀਅਸ ਤਾਪਮਾਨ ਅਤੇ 96 ਕਿਲੋਮੀਟਰ ਪ੍ਰਤੀ ਘੰਟਾ ਦੀ ਹਵਾ ਦੀ ਰਫ਼ਤਾਰ ਸਹਿਣੀ ਪਈ ਸੀ ਅਤੇ ਆਪਣੀ ਕਿੱਟ ਵਾਲੀ 90 ਕਿਲੋਗ੍ਰਾਮ ਸਲੇਜ (ਭਾਰ) ਖਿੱਚ ਕੇ ਹਰ ਦਿਨ ਲਗਭਗ 27 ਕਿਲੋਮੀਟਰ ਪੈਦਲ ਚੱਲਣਾ ਪਿਆ ਸੀ।

ਪਿਛਲੇ ਸਾਲ ਆਪਣੀ ਪਹਿਲੀ ਮੁਹਿੰਮ ਤੋਂ ਬਾਅਦ, ਪ੍ਰੀਤ ਇੱਕ ਗਲੋਬਲ ਸਟਾਰ ਬਣ ਗਈ ਹੈ ਅਤੇ ਬਹੁਤ ਸਾਰੇ ਲੋਕਾਂ ਲਈ ਇੱਕ ਪ੍ਰੇਰਨਾ ਸਰੋਤ ਬਣ ਗਏ ਹਨ।

ਵੇਲਜ਼ ਦੀ ਡਚੈਸ ਕੈਥਰੀਨ ਬਣੀ ਸਰਪ੍ਰਸਤ

ਪ੍ਰੀਤ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਸਮੇਤ ਦੁਨੀਆ ਭਰ ਦੇ ਲੋਕਾਂ ਤੋਂ ਭਾਰੀ ਸਮਰਥਨ ਅਤੇ ਉਤਸ਼ਾਹ ਪ੍ਰਾਪਤ ਕਰ ਰਹੀ ਹੈ। ਅਕਤੂਬਰ 2022 ਵਿੱਚ ਵੇਲਜ਼ ਦੀ ਡਚੈਸ ਕੈਥਰੀਨ ਅੰਟਾਰਕਟਿਕਾ ਵਿੱਚ ਪ੍ਰੀਤ ਦੀ ਇਸ ਮੁਹਿੰਮ ਦੀ ਸਰਪ੍ਰਸਤ ਬਣ ਗਏ ਹਨ।

ਇਸ ਐਲਾਨ ਤੋਂ ਬਾਅਦ ਪ੍ਰੀਤ ਨੇ ਕਿਹਾ ਸੀ, "ਇਸ ਮੁਹਿੰਮ ਦਾ ਮੇਰਾ ਉਦੇਸ਼ ਹਮੇਸ਼ਾ ਲੋਕਾਂ ਨੂੰ ਉਨ੍ਹਾਂ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕਰਨਾ ਰਿਹਾ ਹੈ। ਮੈਂ ਇਸ ਯਾਤਰਾ ''''ਤੇ ਲੋਕਾਂ ਨੂੰ ਆਪਣੇ ਨਾਲ ਲਿਆਉਣਾ ਚਾਹੁੰਦੀ ਹਾਂ, ਤਾਂ ਜੋ ਉਨ੍ਹਾਂ ਦੀ ਮਦਦ ਕਰ ਸਕਾਂ ਕਿ ਕੁਝ ਵੀ ਅਸੰਭਵ ਨਹੀਂ ਹੈ। ਸਰਪ੍ਰਸਤ ਵਜੋਂ ਵੇਲਜ਼ ਦੀ ਡਚੈਸ ਦਾ ਆਉਣਾ ਇੱਕ ਸਨਮਾਨ ਵਾਂਗ ਹੈ।”

ਪਿਛਲੇ ਸਾਲ ਪ੍ਰੀਤ ਨੂੰ ਉਨ੍ਹਾਂ ਦੀ ਸ਼ਾਨਦਾਰ ਪ੍ਰਾਪਤੀ ਲਈ ਕੁਈਨਜ਼ ਬਰਥਡੇਅ ਆਨਰ ਲਿਸਟ ਵਿੱਚ ‘ਐੱਮਬੀਈ’ ਨਾਲ ਨਵਾਜਿਆ ਗਿਆ ਸੀ।

ਦਿ ਮੋਸਟ ਐਕਸੀਲੈਂਟ ਆਰਡਰ ਆਫ ਦੀ ਬ੍ਰਿਟਿਸ਼ ਐਂਪਾਇਰ ਜਾਂ ਐੱਮਬੀਈ ਇੱਕ ਬ੍ਰਿਟਿਸ਼ ਸਨਮਾਨ ਹੈ ਜੋ ਯੂਕੇ ਦੀ ਮਹਾਰਾਣੀ ਜਾਂ ਰਾਜਾ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਸਥਾਨਕ ਭਾਈਚਾਰੇ ਲਈ ਸ਼ਾਨਦਾਰ ਪ੍ਰਾਪਤੀ ਜਾਂ ਸੇਵਾ ਲਈ ਦਿੱਤਾ ਜਾਂਦਾ ਹੈ।

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News