ਅਮੀਰ ਤੇ ਮਸ਼ਹੂਰ ਲੋਕ ਜੋ ਆਪਣੇ ਬੱਚਿਆਂ ਨਾਲ ਵਿਰਾਸਤ ਜਾਂ ਜਾਇਦਾਦ ਸਾਂਝੀ ਕਰਨ ਤੋਂ ਇਨਕਾਰ ਕਰਦੇ ਹਨ

Saturday, Jan 21, 2023 - 12:44 PM (IST)

ਅਮੀਰ ਤੇ ਮਸ਼ਹੂਰ ਲੋਕ ਜੋ ਆਪਣੇ ਬੱਚਿਆਂ ਨਾਲ ਵਿਰਾਸਤ ਜਾਂ ਜਾਇਦਾਦ ਸਾਂਝੀ ਕਰਨ ਤੋਂ ਇਨਕਾਰ ਕਰਦੇ ਹਨ
ਮੈਰੀ ਓਸਮੋਂਡ
Getty Images
ਮੈਰੀ ਓਸਮੋਂਡ ਦੀ ਜਾਇਦਾਦ ਲਗਭਗ 20 ਮਿਲੀਅਨ ਡਾਲਰ ਹੈ

ਅਮਰੀਕੀ ਗਾਇਕਾ ਮੈਰੀ ਓਸਮੋਂਡ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਨ੍ਹਾਂ ਦੇ ਬੱਚਿਆਂ ਨੂੰ ਉਨ੍ਹਾਂ ਦੀ ਵਿਰਾਸਤ ਨਹੀਂ ਮਿਲੇਗੀ। ਮੈਰੀ ਵੱਲੋਂ ਆਖੀ ਇਸ ਗੱਲ ਨੇ ਅਖੌਤੀ "ਨੇਪੋ ਬੇਬੀਜ਼"  ''''ਤੇ ਬਹਿਸ ਨੂੰ ਮੁੜ ਸੁਰਜੀਤ ਕਰ ਦਿੱਤਾ ਹੈ।

ਨੇਪੋ ਬੇਬੀਜ਼ ਸਪੈਨਿਸ਼ ਭਾਸ਼ਾ ਤੋਂ ਆਏ ਸ਼ਬਦ ਹਨ, ਜਿਨ੍ਹਾਂ ਦਾ ਮਤਲਬ ਨੈਪੋਟਿਜ਼ਮ ਤੋਂ ਹੈ ਯਾਨੀ ਭਾਈ-ਭਤੀਜਾਵਾਦ।

ਨੇਪੋ ਬੇਬੀਜ਼ ਤੋਂ ਭਾਵ ਉਨ੍ਹਾਂ ਬੱਚਿਆਂ ਤੋਂ ਹੈ ਜੋ ਵੱਡੀਆਂ ਹਸਤੀਆਂ ਦੀਆਂ ਔਲਾਦਾਂ ਹਨ।

ਮੈਰੀ ਓਸਮੋਂਡ ਦੀ ਜਾਇਦਾਦ ਲਗਭਗ 20 ਮਿਲੀਅਨ ਡਾਲਰ ਹੈ। ਮੈਰੀ ਨੇ ਇੱਕ ਮੈਗਜ਼ੀਨ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਨੂੰ ਸਾਂਝਾ ਕਰਨ ਤੋਂ ਇਨਕਾਰ ਕਰਨਾ ਇੱਕ ਗਲਤ ਫ਼ੈਸਲਾ ਨਹੀਂ ਹੈ।

ਇਸ ਤੋਂ ਅਲਹਿਦਾ ਉਨ੍ਹਾਂ ਇਹ ਕਿਹਾ ਕਿ ਇਹ ਯਕੀਨੀ ਬਣਾਉਣਾ ਸੀ ਕਿ ਉਨ੍ਹਾਂ ਦੇ ਬੱਚੇ ਖ਼ੁਦ ਵਿੱਚ ਜਨੂੰਨ ਪੈਦਾ ਕਰਨ ਅਤੇ ਆਪਣੀ ਸਫ਼ਲਤਾ ਦਾ ਰਾਹ ਲੱਭਣ।

ਨੇਪੋ ਬੇਬੀਜ਼ ਜਾਂ ਨੇਪੋਟਿਜ਼ਮ ਵਾਲੇ ਬੱਚੇ ਉਹ ਹੁੰਦੇ ਹਨ ਜੋ ਆਪਣੇ ਮਾਪਿਆਂ ਦੀ ਦੌਲਤ ਤੇ ਸ਼ੌਹਰਤ ਦਾ ਇਸਤੇਮਾਲ ਕਰਕੇ ਆਪਣਾ ਕਰੀਅਰ ਬਣਾਉਂਦੇ ਹਨ।

ਓਸਮੋਂਡ ਨੇ ਯੂਐੱਸ ਵਿਕਲੀ ਮੈਗਜ਼ੀਨ ਨੂੰ ਕਿਹਾ, ‘‘ਮੈਂ ਕਿਸੇ ਨੂੰ ਨਹੀਂ ਜਾਣਦੀ ਜੋ ਕੁਝ ਬਣ ਜਾਂਦਾ ਹੈ ਜੇ ਉਹ ਉਨ੍ਹਾਂ ਨੂੰ ਪੈਸੇ ਦਿੰਦੇ ਹਨ।’’

ਇਹ ਮੈਂ ਸਭ ਤੁਹਾਡੇ ਉੱਤੇ ਛੱਡਦਾ ਹਾਂ ਕਿਉਂਕਿ ਗਾਇਕਾ ਹੀ ਇਕੱਲੀ ਨਹੀਂ ਹਨ ਜਿਨ੍ਹਾਂ ਸੈਲੇਬ੍ਰਿਟੀ ਪੇਰੈਂਟਿੰਗ ਉੱਤੇ ਵਿਚਾਰ ਸਾਂਝੇ ਕੀਤੇ ਹਨ।

ਇਸ ਤੋਂ ਇਲਾਵਾ ਵੀ ਕਈ ਨਾਮੀ ਹਸਤੀਆਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਆਪਣੀ ਕਿਸਮਤ ਜਾਂ ਵਿਰਾਸਤ ਨੂੰ ਅੱਗੇ ਦੇਣ ਦੀ ਕੋਈ ਯੋਜਨਾ ਨਹੀਂ ਹੈ।

ਹਾਲਾਂਕਿ ਕੁਝ ਮਾਮਲਿਆਂ ਵਿੱਚ ਵਿਰਾਸਤ ਦੀ ਘਾਟ ਨੇ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਮਾਪਿਆਂ ਦੀ ਸਫ਼ਲਤਾ ਦਾ ਲਾਭ ਲੈਣ ਤੋਂ ਨਹੀਂ ਰੋਕਿਆ ਹੈ। 

ਆਓ ਅਜਿਹੀਆਂ ਕੁਝ ਮਸ਼ਹੂਰ ਹਸਤੀਆਂ ਅਤੇ ਉਨ੍ਹਾਂ ਦੇ ਬੱਚਿਆਂ ਬਾਰੇ ਜਾਣਦੇ ਹਾਂ:

ਡੇਨੀਅਲ ਕਰੇਗ

ਡੇਨੀਅਲ ਕਰੇਗ
Getty Images
ਜੇਮਜ਼ ਬੌਂਡ ਨਾਲ ਮਸ਼ਹੂਰ ਹੋਏ ਡੇਨੀਅਲ ਕਰੇਗ

ਬਰਤਾਨਵੀ ਅਦਾਕਾਰ ਡੇਨੀਅਲ ਕਰੇਗ ਕਹਿੰਦੇ ਹਨ ਕਿ ਉਨ੍ਹਾਂ ਨੂੰ ਵਿਰਾਸਤ ਦਾ ਵਿਚਾਰ ‘ਬੇਕਾਰ’ ਲਗਦਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੇ ਦੋਵੇਂ ਪੁੱਤਰਾਂ ਨੂੰ ਉਨ੍ਹਾਂ ਦੀ 125 ਮਿਲੀਅਨ ਡਾਲਰ ਦੀ ਜਾਇਦਾਦ ਨਹੀਂ ਮਿਲੇਗੀ।

2020 ਵਿੱਚ ਜੇਮਜ਼ ਬੌਂਡ ਨਾਲ ਮਸ਼ਹੂਰ ਹੋਏ ਡੇਨੀਅਲ ਕਰੇਗ ਨੇ ਕਿਹਾ ਸੀ, ‘‘ਮੇਰਾ ਫ਼ਲਸਫ਼ਾ ਇਸ ਤੋਂ ਛੁਟਕਾਰਾ ਪਾਉਣਾ ਜਾਂ ਮਰਨ ਤੋਂ ਪਹਿਲਾਂ ਇਸ ਨੂੰ ਦੇ ਦੇਣਾ ਹੈ।’’

ਪਰ ਵਿਰਾਸਤ ਤੋਂ ਬਿਨਾਂ ਵੀ ਕਰੇਗੀ ਦੀ ਸਭ ਤੋਂ ਵੱਡੀ 31 ਸਾਲਾ ਧੀ ਐਲਾ ਨੇ ਪਹਿਲਾਂ ਹੀ ਆਪਣਾ ਨਾਮ ਬਣਾ ਲਿਆ ਹੈ।

ਐਲਾ ਦੀ ਨੁਮਾਇੰਦਗੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਮਾਡਲਿੰਗ ਏਜੰਸੀਆਂ ਵਿੱਚੋਂ ਇੱਕ ਫੋਰਡ ਮਾਡਲਜ਼ ਕਰਦੀ ਹੈ। ਇਸ ਸਾਲ ਦੀ ਸ਼ੁਰੂਆਤ ਵਿੱਚ ਐਲਾ ਇੱਕ ਫ੍ਰੈਂਚ ਫੈਸ਼ਨ ਮੈਗਜ਼ੀਨ ਐਲ’ਆਫ਼ੀਸ਼ੀਅਲ ਦੇ ਕਵਰ ਪੇਜ ਉੱਤੇ ਆ ਚੁੱਕੇ ਹਨ।

ਐਲਾ ਨੇ ਪਿਤਾ ਕਰੇਗ ਦੇ ਨਕਸ਼ੇ ਕਦਮ ਉੱਤੇ ਚਲਦਿਆਂ ਆਪਣਾ ਹੱਥ ਅਦਾਕਾਰੀ ਵਿੱਚ ਵੀ ਅਜ਼ਮਾਇਆ ਹੈ। ਅਦਾਕਾਰੀ ਵੱਲ ਉਨ੍ਹਾਂ ਦੀ ਸ਼ੁਰੂਆਤ ਸ਼ੇਕਸਪੀਅਰ ਐਂਡ ਕੰਪਨੀ ਨਾਲ ਕੁਝ ਨਾਟਕਾਂ ਤੋਂ ਹੋਈ। ਇਸ ਤੋਂ ਬਾਅਦ ਐਲਾ ਨੇ ਕੁਝ ਫ਼ਿਲਮਾਂ ਵੀ ਕੀਤੀਆਂ।

ਐਲਾ ਜਨਤਕ ਤੌਰ ਉੱਤੇ ਫ਼ਿਲਮਾਂ ਵਿੱਚ ਆਪਣੀ ਦਿਲਚਸਪੀ ਬਾਰੇ ਬੋਲ ਚੁੱਕੇ ਹਨ। ਉਹ ਕਹਿ ਚੁੱਕੇ ਹਨ, ‘‘ਉਮੀਦ ਹੈ ਕਿ ‘ਚੰਗੀ ਅਦਾਕਾਰਾ ਅਤੇ ਚੰਗੀ ਕੁਆਲਿਟੀ ਵਾਲੀ ਫ਼ਿਲਮ’ ਕਰਕੇ ਸਤਿਕਾਰਿਆ ਜਾਵੇਗਾ।’

ਲਾਈਨ
BBC

-

ਲਾਈਨ
BBC

ਗੋਰਡੋਨ ਰਮਸੇਅ

ਗੋਰਡੋਨ ਰਮਸੇਅ
Getty Images
ਇੱਕ ਕੁਕਿੰਗ ਸ਼ੋਅ ਦੌਰਾਨ ਧੀ ਮਾਟਿਲਡਾ ਨਾਲ ਗੋਰਡੋਨ ਰਮਸੇਅ (ਟੀ-ਸ਼ਰਟ ਵਿੱਚ)

ਗੋਰਡੋਨ ਰਮਸੇਅ ਦੁਨੀਆ ਦੇ ਮੰਨੇ-ਪ੍ਰਮੰਨੇ ਸ਼ੈਫ਼ਸ ਵਿੱਚੋਂ ਇੱਕ ਹਨ। ਉਨ੍ਹਾਂ ਦੇ ਪੰਜ ਬੱਚਿਆਂ ਨੇ ਆਪਣੇ ਪਿਤਾ ਦੀ ਜਾਇਦਾਦ ਦਾ ਆਨੰਦ ਘੱਟ ਹੀ ਲਿਆ ਹੈ।

ਰਮਸੇਅ ਦੱਸਦੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੇ ਉਨ੍ਹਾਂ ਦੇ ਮਿਸ਼ਲਿਨ-ਸਟਾਰਡ ਰੈਸਟੋਰੈਂਟਸ ’ਤੇ ਬਹੁਤ ਘੱਟ ਵਾਰ ਖਾਣਾ ਖਾਧਾ ਹੈ।

ਰਮਸੇਅ ਦੇ ਬੱਚੇ ਜਦੋਂ ਛੁੱਟੀਆਂ ਉੱਤੇ ਜਾਂਦੇ ਹਨ ਤਾਂ ਉਹ ਆਪਣੇ ਮਾਪਿਆਂ ਨਾਲ ਫਰਸਟ ਕਲਾਸ (ਜਹਾਜ਼ ਵਿੱਚ) ਵਿੱਚ ਨਹੀਂ ਬੈਠਦੇ।

ਰਮਸੇਅ ਨੇ 2017 ਵਿੱਚ ਟੈਲੀਗ੍ਰਾਫ਼ ਨੂੰ ਕਿਹਾ ਸੀ, ‘‘ਉਨ੍ਹਾਂ ਨੇ (ਫਰਸਟ ਕਲਾਸ ਲਈ) ਖਰਚ ਕਰਨ ਲਈ ਸਖ਼ਤ ਮਿਹਨਤ ਨਹੀਂ ਕੀਤੀ।’’

ਗੋਰਡੋਨ ਰਮਸੇਅ ਦੀ ਜਾਇਦਾਦ ਲਗਭਗ 78 ਮਿਲੀਅਨ ਅਮਰੀਕੀ ਡਾਲਰ ਹੈ।

ਉਹ ਕਹਿੰਦੇ ਹਨ ਕਿ ਜਦੋਂ ਉਹ ਮਰ ਜਾਣਗੇ ਤਾਂ ਉਨ੍ਹਾਂ ਦੀ ਆਪਣੇ ਬੱਚਿਆਂ ਲਈ ਪੈਸੇ ਛੱਡਕੇ ਜਾਣ ਦੀ ਕੋਈ ਮਨਸ਼ਾ ਨਹੀਂ ਹੈ। ਇਹ ਦਲੀਲ ਦਿੰਦੇ ਹੋਏ ਕਿ ਉਹ ਉਨ੍ਹਾਂ ਨੂੰ ਵਿਗਾੜਨ ਤੋਂ ਬਚਣਾ ਚਾਹੁੰਦੇ ਹਨ।

ਗੋਰਡੋਨ ਰਮਸੇਅ
Getty Images
ਆਪਣੇ ਬੱਚਿਆਂ ਨਾਲ ਗੋਰਡੋਨ ਰਮਸੇਅ (ਸੱਜੇ ਪਾਸੇ ਕੋਟ ਪੈਂਟ ’ਚ)

ਮੌਜੂਦਾ ਸਮੇਂ ਤੱਕ ਇਹ ਪ੍ਰਤੀਤ ਹੁੰਦਾ ਹੈ ਕਿ ਰਮਸੇਅ ਦੇ ਬੱਚਿਆਂ ਨੇ ਆਪਣੇ ਖੁਦ ਦੇ ਰਸਤੇ ਬਣਾਏ ਹਨ।

ਉਨ੍ਹਾਂ ਦੀ ਸਭ ਤੋਂ ਵੱਡੀ ਧੀ ਮੇਗਨ (24) ਨੇ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੀ ਪੜ੍ਹਾਈ ਕੀਤੀ, ਜਦੋਂ ਕਿ ਉਨ੍ਹਾਂ ਦੇ ਪੁੱਤਰ ਜੈਕ (23) ਰਾਇਲ ਮਰੀਨ ਵਿੱਚ ਸ਼ਾਮਲ ਹੋਏ।

ਹਾਲਾਂਕਿ, ਉਨ੍ਹਾਂ ਦੀ 21 ਸਾਲਾ ਧੀ ਮਾਟਿਲਡਾ ਆਪਣੇ ਪਿਤਾ ਵਾਂਗ ਹੀ ਇੱਕ ਟੈਲੀਵਿਜ਼ਨ ਸ਼ਖਸੀਅਤ ਬਣ ਗਏ ਹਨ।

ਉਹ ਆਪਣਾ ਖ਼ੁਦ ਦਾ ਕੁਕਿੰਗ ਸ਼ੋਅ ਮਾਟਿਲਡਾ ਐਂਡ ਰਮਸੇਅ ਬ੍ਰੰਚ ਬੱਚਿਆਂ ਦੇ ਟੀਵੀ ਚੈਨਲ ਸੀਬੀਬੀਸੀ ਉੱਤੇ ਹੋਸਟ ਕਰਦੇ ਹਨ। ਮਾਟਿਲਡਾ ਮਾਸਟਰ ਸ਼ੈੱਫ਼ ਜੂਨੀਅਰ ਵਿੱਚ ਦੇਖੇ ਗਏ ਸਨ।

ਉਨ੍ਹਾਂ ਦੇ ਇੰਸਟਾਗ੍ਰਾਮ ਉੱਤੇ 10 ਲੱਖ ਤੋਂ ਵੀ ਵੱਧ ਫੌਲੋਅਰਜ਼ ਹਨ ਅਤੇ ਇੱਕ ਕਰੋੜ ਤੋਂ ਵੀ ਵੱਧ ਫੌਲੋਅਰਜ਼ ਟਿਕ ਟੌਕ ਉੱਤੇ ਹਨ। ਟਿਕ ਟੌਕ ਉੱਤੇ ਉਹ ਅਕਸਰ ਆਪਣੇ ਪਿਤਾ ਦੀਆਂ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਕੁਝ ਵਾਇਰਲ ਹਨ।

ਸਟਿੰਗ

ਸਟਿੰਗ
Getty Images
ਸਟਿੰਗ ਦੀ ਕੁੱਲ ਜਾਇਦਾਦ ਲਗਭਗ 400 ਮਿਲੀਅਨ ਡਾਲਰ ਹੈ

ਚਰਚਿਤ ਬਰਤਾਨਵੀ ਚਿਹਰਾ ਸਟਿੰਗ ਦੁਨੀਆ ਦੇ ਸਭ ਤੋਂ ਸਫ਼ਲ ਸੰਗੀਤਕਾਰਾਂ ਵਿੱਚ ਇੱਕੋ ਹਨ, ਇਨ੍ਹਾਂ ਦੀ ਕੁੱਲ ਜਾਇਦਾਦ ਲਗਭਗ 400 ਮਿਲੀਅਨ ਡਾਲਰ ਹੈ।

ਪਰ ਸਟਿੰਗ ਕਹਿੰਦੇ ਹਨ ਕਿ ਜਦੋਂ ਉਹ ਜਾਣਗੇ (ਦੇਹਾਂਤ ਹੋਵੇਗਾ) ਤਾਂ ਉਨ੍ਹਾਂ ਦੇ ਬੱਚਿਆਂ ਨੂੰ ਕੁਝ ਵੀ ਨਹੀਂ ਮਿਲੇਗਾ।

ਛੇ ਬੱਚਿਆਂ ਦੇ ਪਿਤਾ ਸਟਿੰਗ ਨੇ 2014 ਵਿੱਚ ਡੇਲੀ ਮੇਲ ਨੂੰ ਕਿਹਾ ਸੀ, ‘‘ਜੋ ਅਸੀਂ ਕਮਾਉਂਦੇ ਹਾਂ, ਉਹ ਅਸੀਂ ਖ਼ਰਚਦੇ ਹਾਂ ਅਤੇ ਹੁਣ ਬਾਕੀ ਕੁਝ ਨਹੀਂ ਬਚਿਆ ਹੈ।’’

ਉਹ ਅੱਗੇ ਕਹਿੰਦੇ ਹਨ, ‘‘ਮੈਂ ਯਕੀਨੀ ਤੌਰ ''''ਤੇ ਉਨ੍ਹਾਂ ਲਈ ਟਰੱਸਟ ਫੰਡਾਂ ਨੂੰ ਨਹੀਂ ਛੱਡਣਾ ਚਾਹੁੰਦਾ। ਉਨ੍ਹਾਂ ਨੂੰ ਕੰਮ ਕਰਨਾ ਪਵੇਗਾ।’’

ਬੇਸ਼ੱਕ, ਇਸ ਗੱਲ ਨੇ ਸਟਿੰਗ ਦੇ ਬੱਚਿਆਂ ਨੂੰ ਸ਼ੋਅ ਬਿਜ਼ਨਸ (ਮਨੋਰੰਜਨ ਖ਼ੇਤਰ) ਵਿੱਚ ਸ਼ਾਨਦਾਰ ਕਰੀਅਰ ਬਣਾਉਣ ਤੋਂ ਨਹੀਂ ਰੋਕਿਆ।

ਉਨ੍ਹਾਂ ਦੀ ਧੀ ਮਿਕੀ ਸੁਮਨਰ ਇੱਕ ਅਦਾਕਾਰਾ ਹਨ ਜੋ ਨਿਰਦੇਸ਼ਕ ਗ੍ਰੇਟਾ ਗੇਰਵਿਗ ਵੱਲੋਂ 2012 ਦੀ ਫ਼ਿਲਮ ‘ਫਰਾਂਸਿਸ ਹਾ’ ਵਿੱਚ ਦਿਖਾਈ ਦਿੱਤੇ ਸਨ।

ਸਟਿੰਗ ਦੇ ਦੋ ਹਰ ਪੁੱਤਰ ਈਲੀਓਟ ਅਤੇ ਜੋਅ ਸੰਗੀਤਕਾਰ ਹਨ।

ਸਟਿੰਗ ਨੇ ਆਪਣੇ ਮਾਈ ਸੌਂਗਜ਼ ਵਰਲਡ ਟੂਰ 2022 ਵਿੱਚ ਪੁੱਤਰ ਜੋਅ ਨੂੰ ਸ਼ੁਰੂਆਤੀ ਪੇਸ਼ਕਾਰੀ ਵਿੱਚ ਸਟੇਜ ਉੱਤੇ ਚੜ੍ਹਾਇਆ ਸੀ।

ਵਾਰਨ ਬਫੇਟ

ਵਾਰਨ ਬਫੇਟ
Getty Images
ਅਮਰੀਕੀ ਅਰਬਪਤੀ ਅਤੇ ਨਾਮੀ ਕਾਰੋਬਾਰੀ ਵਾਰਨ ਬਫੇਟ

ਇੰਝ ਲਗਦਾ ਹੈ ਕਿ ਵਿਰਾਸਤ ਨੂੰ ਬੱਚਿਆਂ ਨਾਲ ਸਾਂਝਾ ਨਾ ਕਰਨ ਬਾਬਤ ਹਸਤੀਆਂ ਨੇ ਇਹ ਫ਼ੈਸਲਾ ਵਾਰਨ ਬਫੇਟ ਦੀ ਕਿਤਾਬ ਤੋਂ ਲਿਆ ਹੈ।

ਅਮਰੀਕੀ ਅਰਬਪਤੀ ਅਤੇ ਨਾਮੀ ਕਾਰੋਬਾਰੀ ਵਾਰਨ ਬਫੇਟ ਨੇ ਕਿਹਾ ਸੀ ਕਿ ਉਹ ਆਪਣੀ ਜਾਇਦਾਦ ਦਾ 99 ਫੀਸਦ ਦੇਣ ਦਾ ਇਰਾਦਾ ਰੱਖਦੇ ਹਨ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਬਹੁਤਾ ਨਹੀਂ ਮਿਲੇਗਾ।

ਬਫੇਟ ਨੇ 2021 ਵਿੱਚ ਲਿਖਿਆ, ‘‘ਬਹੁਤ ਸਾਰੇ ਸੁਪਰ-ਅਮੀਰ ਪਰਿਵਾਰਾਂ ਨੂੰ ਕੋਖਣ ਤੋਂ ਬਾਅਦ ਮੇਰਾ ਕਹਿਣਾ ਇਹ ਹੈ ਕਿ ਬੱਚਿਆਂ ਨੂੰ ਇੰਨਾ ਚਿਰ ਛੱਡ ਦਿਓ ਕਿ ਉਹ ਕੁਝ ਵੀ ਕਰ ਸਕਦੇ ਹੋਣ, ਪਰ ਇੰਨਾ ਸਮਾਂ ਵੀ ਨਹੀਂ ਕਿ ਉਹ ਕੁਝ ਨਾ ਕਰ ਸਕਣ।’’

ਵਾਰਨ ਬਫੇਟ ਦੇ ਸਾਰੇ ਬਾਲਗ ਬੱਚਿਆਂ ਨੇ ਪਰਉਪਕਾਰ ਅਤੇ ਸੰਗੀਤ ਤੋਂ ਲੈ ਕੇ ਸਿਆਸਤ ਅਤੇ ਵਾਤਾਵਰਣ ਸੰਭਾਲ ਤੱਕ ਕਰੀਅਰ ਅਜ਼ਮਾਏ ਹਨ।

ਲਾਈਨ
BBC

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News