ਅਮਨਜੋਤ ਕੌਰ: ਗਲ਼ੀਆਂ ''''ਚ ਮੁੰਡਿਆਂ ਨਾਲ ਕ੍ਰਿਕਟ ਖੇਡਣ ਵਾਲੀ ਪੰਜਾਬ ਦੀ ਖਿਡਾਰਨ ਜਿਸ ਨੇ ਪਹਿਲੇ ਹੀ ਮੈਚ ''''ਚ ਲੁੱਟੀ ਵਾਹ-ਵਾਹੀ

Friday, Jan 20, 2023 - 10:14 PM (IST)

ਅਮਨਜੋਤ ਕੌਰ: ਗਲ਼ੀਆਂ ''''ਚ ਮੁੰਡਿਆਂ ਨਾਲ ਕ੍ਰਿਕਟ ਖੇਡਣ ਵਾਲੀ ਪੰਜਾਬ ਦੀ ਖਿਡਾਰਨ ਜਿਸ ਨੇ ਪਹਿਲੇ ਹੀ ਮੈਚ ''''ਚ ਲੁੱਟੀ ਵਾਹ-ਵਾਹੀ
ਅਮਨਜੋਤ ਕੌਰ
Indian Cricket Team/IG

''''ਕੁੜੀ ਹੈ.. ਮੁੰਡਿਆਂ ਨਾਲ ਖੇਡਦੀ ਹੈ''''

ਕਦੇ ਅਜਿਹਾ ਸੁਣਨ ਵਾਲੀ ਅਮਨਜੋਤ ਕੌਰ ਦੀ ਅੱਜ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ।

ਇਹੀ ਅਮਨਜੋਤ ਹਨ ਜੋ ਦੱਖਣੀ ਅਫ਼ਰੀਕਾ ਖ਼ਿਲਾਫ਼ ਖੇਡੇ ਗਏ ਆਪਣੇ ਕਰੀਅਰ ਦੇ ਪਹਿਲੇ ਕ੍ਰਿਕਟ ਮੈਚ ਵਿੱਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ''''ਪਲੇਅਰ ਆਫ਼ ਦਿ ਮੈਚ'''' ਚੁਣੇ ਗਏ।

19 ਜਨਵਰੀ ਨੂੰ ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਤਿੰਨ ਦੇਸ਼ਾਂ ਵਿਚਕਾਰ ''''ਚੱਲ ਰਹੀ ਟ੍ਰਾਈ ਸੀਰੀਜ਼ ਦਾ ਪਹਿਲਾ ਮੈਚ ਜਿੱਤ ਲਿਆ ਹੈ ਤੇ ਅਮਨਜੋਤ ਨੇ ਆਪਣੇ ਪ੍ਰਦਰਸ਼ਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਪੰਜਾਬ ਦੇ ਮੁਹਾਲੀ ਦੇ ਰਹਿਣ ਵਾਲੇ 23 ਸਾਲਾ ਅਮਨਜੋਤ ਨੇ ਇਸ ਮੈਚ ਵਿੱਚ ਬਿਹਤਰੀਨ 41 ਦੌੜਾਂ ਬਣਾਉਂਦੇ ਹੋਏ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।

ਅਮਨਜੋਤ ਕੌਰ ਦੇ ਕ੍ਰਿਕਟ ਵਿੱਚ ਆਉਣ ਤੋਂ ਲੈ ਕੇ ਕੁਝ ਹੋਰ ਖ਼ਾਸ ਗੱਲਾਂ ਜਾਣਨ ਤੋਂ ਪਹਿਲਾਂ ਆਓ ਜਾਣ ਲੈਂਦੇ ਹਾਂ ਕਿ ਕੀ ਰਿਹਾ ਮੈਚ ਦਾ ਹਾਲ

ਅਮਨਜੋਤ ਕੌਰ
Amanjot Kaur/Family

ਪਹਿਲੇ ਹੀ ਮੈਚ ''''ਚ ਬਣੀ ਪਲੇਅਰ ਆਫ਼ ਦੀ ਮੈਚ

ਟ੍ਰਾਈ ਸੀਰੀਜ਼ ਦਾ ਇਹ ਪਹਿਲਾ ਟੀ20 ਮੈਚ ਲੰਡਨ ''''ਚ ਖੇਡਿਆ ਗਿਆ, ਜਿਸ ਵਿੱਚ ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਮਹਿਲਾ ਕ੍ਰਿਕੇਟ ਟੀਮਾਂ ਆਹਮੋ-ਸਾਹਮਣੇ ਸਨ।

ਇਸ ਸੀਰੀਜ਼ ਭਾਰਤ, ਦੱਖਣੀ ਅਫ਼ਰੀਕਾ ਅਤੇ ਵੈਸਟਇੰਡੀਜ਼ ਵਿਚਕਾਰ ਖੇਡੀ ਜਾ ਰਹੀ ਹੈ ਜਿਸ ''''ਚ ਫਾਈਨਲ ਸਮੇਤ ਕੁੱਲ 7 ਮੁਕਾਬਲੇ ਹੋਣਗੇ।

ਅਮਨਜੋਤ ਕੌਰ
BCCI/Twitter

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ, 6 ਵਿਕਟਾਂ ਦੇ ਨੁਕਸਾਨ ''''ਤੇ ਕੁੱਲ 147 ਦੌੜਾਂ ਬਣਾਈਆਂ।

ਭਾਰਤੀ ਟੀਮ ਲਈ ਸਭ ਤੋਂ ਜ਼ਿਆਦਾ 41 ਦੌੜਾਂ ਅਮਨਜੋਤ ਕੌਰ ਨੇ ਬਣਾਈਆਂ।

ਉਨ੍ਹਾਂ ਨੇ 30 ਗੇਂਦਾਂ ਵਿੱਚ 7 ਚੌਕੇ ਜੜਦੇ ਹੋਏ ਇਹ ਦੌੜਾਂ ਬਣਾਈਆਂ ਤੇ ਨਾਬਾਦ ਰਹੇ।

ਦੱਖਣੀ ਅਫ਼ਰੀਕਾ ਦੀ ਟੀਮ 148 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਹੋਈ 120 ਦੌੜਾਂ ਬਣਾ ਕੇ ਹੀ ਆਲ ਆਊਟ ਹੋ ਗਈ ਤੇ ਇਹ ਪਹਿਲਾ ਮੈਚ ਭਾਰਤ ਦੇ ਨਾਮ ਰਿਹਾ।

ਸੱਜੇ ਹੱਥ ਦੀ ਬੱਲੇਬਾਜ਼ ਅਮਨਜੋਤ ਕੌਰ ਨੂੰ ਆਪਣੇ ਬਿਹਤਰੀਨ ਪ੍ਰਦਰਸ਼ਨ ਲਈ ''''ਪਲੇਅਰ ਆਫ਼ ਦਿ ਮੈਚ'''' ਵੀ ਚੁਣਿਆ ਗਿਆ।

ਆਪਣੇ ਪ੍ਰਦਰਸ਼ਨ ਬਾਰੇ ਕੀ ਬੋਲੇ ਅਮਨਜੋਤ

ਬੀਬੀਸੀਆਈ ਨੇ ਮੈਚ ਤੋਂ ਬਾਅਦ ਅਮਨਜੋਤ ਦੀ ਪ੍ਰੈਸ ਕਾਨਫਰੰਸ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ''''ਚ ਉਹ ਦੱਸ ਰਹੇ ਹਨ ਕਿ ਕਿਵੇਂ ਉਨ੍ਹਾਂ ਦੇ ਪਿਤਾ ਨੇ ਇੱਥੋਂ ਤੱਕ ਪਹੁੰਚਣ ''''ਚ ਉਨ੍ਹਾਂ ਦੀ ਮਦਦ ਕੀਤੀ।

ਉਨ੍ਹਾਂ ਕਿਹਾ, ''''''''ਪਾਪਾ ਦਾ ਬਹੁਤ ਵੱਡਾ ਰੋਲ ਹੈ, ਉਨ੍ਹਾਂ ਨੇ ਹੀ ਅਕੈਡਮੀ ਲਗਾਇਆ ਸੀ ਪਰ ਉਨ੍ਹਾਂ ਨੂੰ ਲੱਗਦਾ ਸੀ ਕਿ ਸ਼ਾਇਦ ਸਮੇਂ ਦੇ ਨਾਲ ਮੇਰਾ ਇਹ ਸ਼ੌਂਕ ਛੁੱਟ ਜਾਵੇਗਾ।''''''''

''''''''ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਮੈਂ ਇੰਡੀਆ ਲਈ ਖੇਡਣਾ ਹੈ। ਇਹ ਮੇਰੀ ਜ਼ਿੱਦ ਸੀ ਕਿ ਜੇ ਮੈਂ ਕੁਝ ਕਰਨਾ ਹੈ ਤਾਂ ਕ੍ਰਿਕਟ ''''ਚ ਹੀ ਕਰਨਾ ਹੈ।''''''''

ਆਪਣੇ ਪ੍ਰਦਰਸ਼ਨ ਬਾਰੇ ਅਮਨਜੋਤ ਨੇ ਕਿਹਾ, ''''''''ਯਕੀਨ ਨਹੀਂ ਹੋ ਰਿਹਾ ਕਿਉਂਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਪਹਿਲੇ ਹੀ ਮੈਚ ''''ਚ ਅਜਿਹਾ ਹੋ ਜਾਵੇਗਾ।''''''''

ਅਮਨਜੋਤ ਕੌਰ ਬਾਰੇ ਹੋਰ ਜਾਣਨ ਲਈ ਬੀਬੀਸੀ ਪੰਜਾਬੀ ਨੇ ਅਮਨਜੋਤ ਕੌਰ ਦੇ ਪਿਤਾ ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਕੋਚ ਨਗੇਸ਼ ਗੁਪਤਾ ਨਾਲ ਖ਼ਾਸ ਗੱਲਬਾਤ ਕੀਤੀ ਹੈ।

ਅਮਨਜੋਤ ਕੌਰ
Amanjot Kaur/Family

''''ਗੇਂਦਬਾਜ਼ ਬਣਨ ਆਈ ਸੀ, ਆਲਰਾਊਂਡਰ ਬਣ ਗਈ''''

ਅਮਨਜੋਤ ਦੇ ਪਿਤਾ ਭੁਪਿੰਦਰ ਸਿੰਘ ਦੱਸਦੇ ਹਨ ਕਿ ਅਮਨ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਉਹ ਜੋ ਕਰਨ ਦੀ ਠਾਣ ਲੈਂਦੀ ਹੈ, ਉਸ ਨੂੰ ਪੂਰਾ ਕਰਕੇ ਰਹਿੰਦੀ ਹੈ ਅਤੇ ਇਹੀ ਚੀਜ਼ ਕ੍ਰਿਕਟ ਦੇ ਮਾਮਲੇ ਵਿੱਚ ਵੀ ਉਨ੍ਹਾਂ ਕਰਕੇ ਦਿਖਾਈ।

ਉਨ੍ਹਾਂ ਕਿਹਾ, ''''''''ਅਮਨ ਨੂੰ ਸ਼ੁਰੂ ਤੋਂ ਹੀ ਖੇਡਣ ਦਾ ਸ਼ੌਂਕ ਸੀ ਤੇ ਉਹ ਸਿਰਫ ਕ੍ਰਿਕਟ ਹੀ ਨਹੀਂ ਬਲਕਿ ਫੁੱਟਬਾਲ, ਹੈਂਡਬਾਲ ਤੇ ਹੋਰ ਖੇਡਾਂ ਵੀ ਜ਼ਿਲ੍ਹਾ ਪੱਧਰ ਤੱਕ ਖੇਡੀ ਹੈ। ਹਾਲਾਂਕਿ ਉਸ ਦਾ ਅਸਲ ਝੁਕਾਅ ਕ੍ਰਿਕਟ ਵੱਲ ਹੀ ਰਿਹਾ।''''''''

ਪਿਛਲੇ ਸਾਲ ਨਵੰਬਰ ''''ਚ ਇੱਕ ਯੂਟਿਊਬ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਅਮਨ ਨੇ ਆਪ ਵੀ ਦੱਸਿਆ ਸੀ ਕਿ ਕਿਵੇਂ ਉਹ ਸਵੇਰੇ ਉੱਠ ਕੇ ਗਲ਼ੀ ਦੇ ਮੁੰਡਿਆਂ ਨੂੰ ਕ੍ਰਿਕਟ ਖੇਡਣ ਲਈ ਇਕੱਠਾ ਕਰਦੇ ਸਨ।

ਉਨ੍ਹਾਂ ਦੇ ਕੋਚ ਨਾਗੇਸ਼ ਗੁਪਤਾ ਵੀ ਦੱਸਦੇ ਹਨ, ''''''''ਮੈਦਾਨ ''''ਤੇ ਮੇਰੇ ਆਉਣ ਦਾ ਸਮਾਂ ਸਵੇਰੇ 6 ਵਜੇ ਦਾ ਹੁੰਦਾ ਸੀ ਤਾਂ ਅਮਨਜੋਤ 5:30 ਵਜੇ ਹੀ ਉੱਥੇ ਪਹੁੰਚੀ ਹੁੰਦੀ ਸੀ। ਉਹ ਸਭ ਤੋਂ ਪਹਿਲਾਂ ਮੈਦਾਨ ''''ਤੇ ਆਉਂਦੀ ਸੀ ਤੇ ਸਭ ਤੋਂ ਲੇਟ ਜਾਂਦੀ ਸੀ।''''''''

ਉਹ ਦੱਸਦੇ ਹਨ ਕਿ ਚੰਡੀਗੜ੍ਹ ਕ੍ਰਿਕਟ ਟੀਮ (ਯੂਨੀਅਨ ਟੈਰੇਟਰੀ ਕ੍ਰਿਕਟ ਐਸੋਸੀਏਸ਼ਨ) ''''ਚ ਖੇਡਦੇ ਹੋਏ ਅਮਨ ਨੇ ਆਪਣੀਆਂ ਸੀਨੀਅਰ ਖਿਡਾਰਨਾਂ ਤੋਂ ਗੁਰ ਲੈਣ ਦੇ ਨਾਲ-ਨਾਲ ਆਪਣੀਆਂ ਜੂਨੀਅਰ ਖਿਡਾਰਨਾਂ ਨੂੰ ਵੀ ਹਮੇਸ਼ਾ ਸਹਿਯੋਗ ਦਿੱਤਾ।

ਲਾਈਨ
BBC
ਲਾਈਨ
BBC

ਕੋਚ ਨਾਗੇਸ਼ ਦੱਸਦੇ ਹਨ ਕਿ ਸਾਲ 2017 ''''ਚ ਪਹਿਲੀ ਵਾਰ ਅਮਨਜੋਤ ਉਨ੍ਹਾਂ ਕੋਲ ਇੱਕ ਗੇਂਦਬਾਜ਼ ਵਜੋਂ ਆਈ ਸੀ ਪਰ ਫਿਰ ਉਸ ਨੇ ਆਪਣੀ ਬੱਲੇਬਾਜ਼ੀ ''''ਤੇ ਵੀ ਕੰਮ ਸ਼ੁਰੂ ਕੀਤਾ।

''''''''ਇਸੇ ਦੌਰਾਨ ਸਾਨੂੰ ਦਿਖਾਈ ਦੇਣ ਲੱਗ ਪਿਆ ਕਿ ਉਹ ਇੱਕ ਚੰਗੀ ਆਲਰਾਊਂਡਰ ਬਣ ਸਕਦੀ ਹੈ, ਜਿਸ ਦੀ ਕਿ ਭਾਰਤੀ ਕ੍ਰਿਕਟ ਟੀਮ ਵਿੱਚ, ਖਾਸ ਕਰਕੇ ਕੁੜੀਆਂ ਦੀ ਟੀਮ ''''ਚ ਬਹੁਤ ਲੋੜ ਰਹਿੰਦੀ ਹੈ।''''''''

ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ, ਅਮਨਜੋਤ ਨੇ ਚੰਡੀਗੜ੍ਹ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਕੀਤੀ ਹੈ ਤੇ ਫਿਰ ਉਸ ਤੋਂ ਬਾਅਦ ਉਹ ਪੰਜਾਬ ਕ੍ਰਿਕਟ ਐਸੋਸੀਏਸ਼ਨ ਨਾਲ ਜੁੜ ਗਏ ਸਨ।

''''ਕੁੜੀ ਹੈ.. ਮੁੰਡਿਆਂ ਨਾਲ ਖੇਡਦੀ ਹੈ''''

ਅਮਨਜੋਤ ਕੌਰ
Amanjot Kaur/Family

ਅਮਨ 6-7 ਸਾਲ ਦੀ ਉਮਰ ''''ਚ ਗਲ਼ੀ ਦੇ ਮੁੰਡਿਆਂ ਨਾਲ ਕ੍ਰਿਕਟ ਖੇਡਦੇ ਸੀ।

ਹਾਲਾਂਕਿ ਅਮਨਜੋਤ ਦੇ ਮਾਤਾ-ਪਿਤਾ, ਪਰਿਵਾਰ ਤੇ ਹੋਰ ਰਿਸ਼ਤੇਦਾਰਾਂ ਨੂੰ ਉਨ੍ਹਾਂ ਦੇ ਖੇਡਣ ਤੋਂ ਕਦੇ ਕੋਈ ਦਿੱਕਤ ਨਹੀਂ ਹੋਈ ਪਰ ਸ਼ੁਰੂਆਤੀ ਸਮੇਂ ਵਿੱਚ ਆਂਢ-ਗੁਆਂਢ ਵਿੱਚ ਲੋਕ ਕਈ ਵਾਰ ਇਸ ''''ਤੇ ਇਤਰਾਜ਼ ਜਤਾਉਂਦੇ ਸਨ।

ਕੁਝ ਨੇ ਤਾਂ ਇਹ ਵੀ ਕਿਹਾ ਵਿਗੜ ਜਾਵੇਗੀ, ਉਸ ਨੂੰ ਦੇਖ ਕੇ ਹੋਰ ਬੱਚੇ ਵਿਗੜ ਜਾਣਗੇ।

ਉਨ੍ਹਾਂ ਦੇ ਪਿਤਾ ਦੱਸਦੇ ਹਨ, ''''''''ਕਈ ਵਾਰ ਕਿਸੇ ਨੂੰ ਗੇਂਦ ਲੱਗ ਜਾਂਦੀ ਸੀ ਤੇ ਕਈ ਵਾਰ ਲੋਕ ਕਹਿ ਦਿੰਦੇ ਸਨ ਕਿ ਕੁੜੀ ਹੈ.. ਮੁੰਡਿਆਂ ਨਾਲ ਖੇਡਦੀ ਹੈ।''''''''

ਪਰ ਅਮਨਜੋਤ ਅਤੇ ਉਨ੍ਹਾਂ ਦੇ ਪਰਿਵਾਰ ''''ਤੇ ਕਦੇ ਇਨ੍ਹਾਂ ਗੱਲਾਂ ਦਾ ਅਸਰ ਨਹੀਂ ਹੋਇਆ। ਸਗੋਂ ਉਨ੍ਹਾਂ ਦੇ ਮਾਪਿਆਂ ਨੇ ਹਮੇਸ਼ਾ ਉਨ੍ਹਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਮਾਪਿਆਂ ਤੋਂ ਇਲਾਵਾ ਦਾਦਾ-ਦਾਦੀ ਅਤੇ ਇੱਕ ਛੋਟੀ ਭੈਣ ਤੇ ਭਰਾ ਹਨ।

ਲਾਈਨ
BBC

-

ਲਾਈਨ
BBC

ਗਲ਼ੀ ਦੇ ਬਜ਼ੁਰਗ ਨੇ ਜ਼ਬਰਦਸਤੀ ਭੇਜਿਆ ਅਕੈਡਮੀ

ਜਿਸ ਗਲ਼ੀ ਦੇ ਕੁਝ ਲੋਕ ਅਮਨਜੋਤ ਦੇ ਮੁੰਡਿਆਂ ਨਾਲ ਕ੍ਰਿਕਟ ਖੇਡਣ ਤੇ ਇਤਰਾਜ਼ ਜਤਾਉਂਦੇ ਸਨ, ਉਸੇ ਗਲ਼ੀ ''''ਚ ਰਹਿੰਦੇ ਇੱਕ ਬਜ਼ੁਰਗ ਨੇ ਅਮਨ ਦੇ ਇੱਥੋਂ ਤੱਕ ਪਹੁੰਚਣ ''''ਚ ਵੱਡਾ ਰੋਲ ਅਦਾ ਕੀਤਾ।

ਭੁਪਿੰਦਰ ਸਿੰਘ ਮੁਤਾਬਕ, ''''''''ਸਾਡੀ ਗਲ਼ੀ ਦੇ ਇੱਕ ਬਜ਼ੁਰਗ ਨੇ ਅਮਨ ਨੂੰ ਕ੍ਰਿਕਟ ਖੇਡਦੇ ਦੇਖਿਆ ਸੀ ਤੇ ਉਨ੍ਹਾਂ ਨੇ ਉਸ ਦੇ ਹੁਨਰ ਨੂੰ ਪਛਾਣ ਲਿਆ। ਉਨ੍ਹਾਂ ਮੈਨੂੰ ਕਿਹਾ ਕਿ ਇਸ ਨੂੰ ਕਿਸੇ ਅਕੈਡਮੀ ''''ਚ ਦਾਖਲਾ ਦਿਵਾਇਆ ਜਾਵੇ।''''''''

''''''''ਮੈਂ ਕੁਝ ਕੰਮਾਂ-ਕਾਰਾਂ ''''ਚ ਰੁੱਝਣ ਕਾਰਨ ਅਮਨ ਨੂੰ ਅਕੈਡਮੀ ਨਹੀਂ ਲਿਜਾ ਸਕਿਆ ਤਾਂ ਇੱਕ ਦਿਨ ਉਹ ਗੁੱਸੇ ਹੋ ਕੇ ਬੋਲੇ.. ''''ਬੈਠੋ ਗੱਡੀ ''''ਚ ਚੰਡੀਗੜ੍ਹ ਚੱਲੀਏ''''।''''''''

''''''''ਇਸ ਤਰ੍ਹਾਂ ਅਸੀਂ ਅਮਨ ਦਾ ਦਾਖਲਾ ਕਿਸੇ ਕ੍ਰਿਕਟ ਅਕੈਡਮੀ ''''ਚ ਕਰਾਉਣ ਲਈ ਚੰਡੀਗੜ੍ਹ ਪਹੁੰਚ ਗਏ।''''''''

ਕਈ ਥਾਂ ਜਾਣ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਕੋਚ ਨਾਗੇਸ਼ ਗੁਪਤਾ ਨਾਲ ਹੋਈ, ਜਿਨ੍ਹਾਂ ਨੇ ਅਮਨ ਦਾ ਖੇਡ ਵੇਖੀ ਅਤੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਦੀ ਅਕੈਡਮੀ ''''ਚ ਕੋਚਿੰਗ ਦੇਣ ਲਈ ਤਿਆਰ ਹੋ ਗਏ।

ਅਮਨਜੋਤ ਕੌਰ
Amanjot Kaur/Family

ਪਿਤਾ ਨੇ ਕੰਮ ਛੱਡ ਧੀ ਨੂੰ ਖਿਡਾਈ ਕ੍ਰਿਕਟ

ਅਮਨਜੋਤ ਦਾ ਪਰਿਵਾਰ ਮੁਹਾਲੀ ਵਿੱਚ ਰਹਿੰਦਾ ਹੈ ਤੇ ਉਨ੍ਹਾਂ ਨੂੰ ਅਭਿਆਸ ਲਈ ਹਰ ਰੋਜ਼ ਚੰਡੀਗੜ੍ਹ ਜਾਣਾ ਪੈਂਦਾ ਸੀ।

ਭੁਪਿੰਦਰ ਸਿੰਘ ਲੱਕੜ ਦਾ ਕੰਮ ਕਰਦੇ ਸੀ ਅਤੇ ਠੇਕੇ ਉੱਤੇ ਘਰਾਂ ਆਦਿ ਵਿੱਚ ਕੰਮ ਕਰਦੇ ਸਨ, ਪਰ ਅਮਨਜੋਤ ਨੂੰ ਸਮਾਂ ਦੇਣ ਕਾਰਨ ਉਨ੍ਹਾਂ ਨੂੰ ਕੰਮ ਵਿੱਚ ਮੁਸ਼ਕਲਾਂ ਵੀ ਆਈਆਂ। ਪਰ ਉਨ੍ਹਾਂ ਨੇ ਆਪਣੇ ਕੰਮ ਨੂੰ ਪਾਸੇ ਰੱਖਦਿਆਂ ਧੀ ਦੀ ਖੇਡ ਨੂੰ ਪਹਿਲ ਦਿੱਤੀ।

ਉਹ ਕਹਿੰਦੇ ਹਨ, ''''''''ਹਰ ਰੋਜ਼ ਸਵੇਰੇ 5 ਤੋਂ 9 ਵਜੇ ਤੱਕ ਅਮਨ ਨੂੰ ਛੱਡ ਕੇ ਆਉਣਾ ਫਿਰ ਲੈ ਕੇ ਆਉਣਾ, ਦੁਪਹਿਰੇ ਫਿਰ 2 ਤੋਂ 5 ਵਜੇ ਤੱਕ ਛੱਡ ਕੇ ਆਉਣਾ ਤੇ ਲੈ ਕੇ ਆਉਣਾ। ਇਸ ਵਿੱਚ ਕਾਫ਼ੀ ਸਮਾਂ ਲੱਗਦਾ ਸੀ, ਸੋ ਮੈਂ ਆਪਣਾ ਕੰਮ ਘਟਾ ਦਿੱਤਾ ਤਾਂ ਜੋ ਉਸ ਦੀ ਖੇਡ ਨੂੰ ਸਮਾਂ ਦਿੱਤਾ ਜਾ ਸਕੇ।''''''''

ਭਪਿੰਦਰ ਸਿੰਘ ਹੁਣ ਸਿਰਫ਼ ਆਪਣੀ ਦੁਕਾਨ ''''ਤੇ ਆਉਣ ਵਾਲਾ ਕੰਮ ਹੀ ਕਰਦੇ ਹਨ। ਹਾਲਾਂਕਿ ਉਨ੍ਹਾਂ ਨੂੰ ਕੰਮ ਘੱਟਣ ਕਰਨ ਕਾਰਨ ਕੁਝ ਆਰਥਿਕ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪਿਆ।

ਗਲ਼ੀ ਕ੍ਰਿਕਟ ਤੋਂ ਭਾਰਤੀ ਟੀਮ ਤੱਕ

ਅਮਨਜੋਤ ਕੌਰ
Amanjot Kaur/Family

ਭਾਰਤ ਵਰਗੇ ਦੇਸ਼ ''''ਚ ਅਣਗਿਣਤ ਬੱਚੇ ਗਲ਼ੀਆਂ ''''ਚ ਕ੍ਰਿਕਟ ਖੇਡਦੇ ਹੋਏ ਭਾਰਤੀ ਟੀਮ ਲਈ ਖੇਡਣ ਦਾ ਸੁਪਨਾ ਦੇਖਦੇ ਹਨ ਤੇ ਅਜਿਹੇ ਹੀ ਬੱਚਿਆਂ ''''ਚੋਂ ਇੱਕ ਰਹੇ ਅਮਨਜੋਤ ਨੇ ਆਪਣਾ ਇਹ ਸੁਪਨਾ ਪੂਰਾ ਕਰ ਲਿਆ ਹੈ।

ਉਨ੍ਹਾਂ ਦੇ ਪਿਤਾ ਆਪਣੀ ਧੀ ''''ਤੇ ਮਾਣ ਮਹਿਸੂਸ ਕਰਦਿਆਂ ਕਹਿੰਦੇ ਹਨ, ''''''''ਮੁੰਡੇ ਕੁੜੀਆਂ ''''ਚ ਕੋਈ ਫ਼ਰਕ ਨਹੀਂ, ਕਈ ਵਾਰ ਕੁੜੀਆਂ ਉਹ ਕੰਮ ਕਰ ਜਾਂਦੀਆਂ ਹਨ ਜੋ ਮੁੰਡੇ ਵੀ ਨਹੀਂ ਕਰ ਸਕਦੇ ਤੇ ਸਾਨੂੰ ਉਨ੍ਹਾਂ ਨੂੰ ਆਪਣੇ ਸ਼ੌਂਕ ਵੱਲ ਵਧਣ ਲਈ ਮਦਦ ਕਰਨੀ ਚਾਹੀਦਾ ਹੈ।''''''''

ਲਾਈਨ
BBC

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News