ਮੋਸਟ ਵਾਂਟੇਡ ਡੌਨ ਜਿਸ ਨੇ ਇੰਨੇ ਕਤਲ ਕੀਤੇ ਕਿ ''''ਪੂਰਾ ਕਬਰਿਸਤਾਨ ਭਰ ਜਾਵੇ'''', 30 ਸਾਲ ਬਾਅਦ ਇੰਝ ਫੜ੍ਹਿਆ ਗਿਆ

Friday, Jan 20, 2023 - 06:29 PM (IST)

ਮੋਸਟ ਵਾਂਟੇਡ ਡੌਨ ਜਿਸ ਨੇ ਇੰਨੇ ਕਤਲ ਕੀਤੇ ਕਿ ''''ਪੂਰਾ ਕਬਰਿਸਤਾਨ ਭਰ ਜਾਵੇ'''', 30 ਸਾਲ ਬਾਅਦ ਇੰਝ ਫੜ੍ਹਿਆ ਗਿਆ

''''ਮੈਂ ਇੰਨਿਆਂ ਨੂੰ ਮਾਰਿਆ ਹੈ ਕਿ ਪੂਰਾ ਕਬਰਿਸਤਾਨ ਭਰ ਜਾਵੇ''''

ਕਿਸੇ ਵੇਲੇ ਇਹ ਦਾਅਵਾ ਕਰਨ ਵਾਲੇ ਇਟਲੀ ਦੇ ਵਾਂਟੇਡ ਮਾਫ਼ੀਆ ਡੌਨ ਨੂੰ ਪੁਲਿਸ ਨੇ ਸਿਸਲੀ ਦੇ ਇੱਕ ਪ੍ਰਾਈਵੇਟ ਕਲੀਨਿਕ ਦੇ ਸਾਹਮਣੇ ਤੋਂ ਆਖ਼ਿਰਕਾਰ ਗ੍ਰਿਫਤਾਰ ਕਰ ਲਿਆ ਹੈ।

ਮਾਫ਼ੀਆ ਦੀ ਭਾਲ ''''ਚ ਲੱਗੀ ਪੁਲਿਸ ਨੇ ਕੈਫ਼ੇ ਵੱਲ ਜਾਂਦੇ ਇੱਕ ਵਿਅਕਤੀ ਨੂੰ ਵੇਖ ਕੇ ਉਸ ਦਾ ਨਾਮ ਪੁੱਛਿਆ।

ਉਸ ਵਿਅਕਤੀ ਨੇ ਝੂਠ ਬੋਲਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਅਤੇ ਪੁਲਿਸ ਵਾਲੇ ਵੱਲ ਵੇਖ ਕੇ ਕਿਹਾ, "ਤੁਸੀਂ ਜਾਣਦੇ ਹੋ ਕਿ ਮੈਂ ਕੌਣ ਹਾਂ। ਮੈਂ ਮਾਟੀਓ ਮੇਸੀਨਾ ਡੇਨਾਰੋ ਹਾਂ''''''''

ਇਸ ਸਮੇਂ ਤੱਕ ਪੁਲਿਸ ਨੂੰ ਇਹ ਯਕੀਨ ਨਹੀਂ ਸੀ ਕਿ ਜਿਸ ਵਿਅਕਤੀ ਦਾ ਨਾਮ ਪੁੱਛਿਆ ਜਾ ਰਿਹਾ ਹੈ ਉਹ ਤਾਂ ਮਾਫ਼ੀਆ "ਬੌਸਾਂ ਦਾ ਵੀ ਬੌਸ ਹੈ", ਜਿਸ ਦੀ ਪੁਲਿਸ ਨੂੰ ਤਿੰਨ ਦਹਾਕਿਆਂ ਤੋਂ ਭਾਲ ਸੀ।

30 ਸਾਲਾਂ ਤੋਂ ਭਾਲ ਰਹੀ ਸੀ ਪੁਲਿਸ

ਮਾਟੀਓ ਮੇਸੀਨਾ ਡੇਨਾਰੋ
CARABINIERI/HANDOUT VIA REUTERS

ਕਲੀਨਿਕ ਵਿੱਚ ਇਲਾਜ ਲਈ ਮਾਟੀਓ ਨੇ ਐਂਡਰੀਆ ਬੋਨਾਫੇਡੇ ਦੇ ਨਾਮ ਨਾਲ ਸਮਾਂ ਲਿਆ ਸੀ।

ਪਰ ਸਾਲਾਂ ਦੀ ਖੋਜ ਤੋਂ ਬਾਅਦ, ਕੇਵਲ ਇੱਕ ਕੰਪਿਊਟਰਾਈਜ਼ਡ ਫੋਟੋ ਦੀ ਮਦਦ ਨਾਲ, ਮਾਟੀਓ ਬਾਰੇ ਜਾਂਚ ਕਰ ਰਹੀ ਇਟਲੀ ਦੀ ਪੁਲਿਸ ਨੂੰ ਯਕੀਨ ਹੋ ਗਿਆ ਕਿ ਇਹ ਉਹੀ ਵਿਅਕਤੀ ਸੀ ਜਿਸ ਦੀ ਉਹ ਦਹਾਕਿਆਂ ਤੋਂ ਭਾਲ ਕਰ ਰਹੇ ਸਨ।

ਜਦੋਂ ਮਾਟੀਓ ਕੋਸਾ ਨੋਸਟਰਾ ਗਰੁੱਪ ਦਾ ਮੁਖੀ ਸੀ ਤਾਂ ਉਸ ਸਮੇਂ ਇਸ ਗਰੁੱਪ ਨੇ ਧੋਖਾਧੜੀ, ਕੂੜੇ ਨੂੰ ਗੈਰਕਾਨੂੰਨੀ ਤਰੀਕੇ ਨਾਲ ਡੰਪ ਕਰਨ, ਪੈਸਿਆਂ ਦੀ ਹੇਰਾ-ਫੇਰੀ ਅਤੇ ਨਸ਼ੇ ਦੇ ਵਪਾਰ ਵਰਗੇ ਕੰਮ ਕੀਤੇ ਸਨ।

ਸਾਲ 2002 ਵਿੱਚ ਮਾਟੀਓ ਨੂੰ ਕਈ ਕਤਲਾਂ ਦਾ ਦੋਸ਼ੀ ਪਾਇਆ ਗਿਆ ਸੀ।

ਅਦਾਲਤ ਨੇ ਜਦੋਂ ਇਹ ਫੈਸਲਾ ਸੁਣਾਇਆ ਸੀ, ਉਸ ਸਮੇਂ ਮਾਟੀਓ ਮੇਸੀਨਾ ਡੇਨਾਰੋ ਅਦਾਲਤ ਵਿੱਚ ਮੌਜੂਦ ਨਹੀਂ ਸੀ।

ਲਾਈਨ
BBC

ਮਾਟੀਓ ਮੇਸੀਨਾ ਡੋਨਾਰੋ ''''ਤੇ ਕਤਲ ਦੇ ਇਲਜ਼ਾਮ

  • 1992 ''''ਚ ਮਾਫ਼ੀਆ ਦਾ ਵਿਰੋਧ ਕਰਨ ਵਾਲੇ ਪੱਖ ਦੇ ਵਕੀਲ ਜਿਓਵਾਨੀ ਫੈਲਕੋਨ ਅਤੇ ਪਾਉਲੋ ਬੋਰਸੇਲੀਨੋ ਦਾ ਕਤਲ
  • ਆਪਣੇ ਵਿਰੋਧੀ ਮਾਫ਼ੀਆ ਦੇ ਸਰਗਨਾ ਦੀ ਗਰਭਵਤੀ ਪ੍ਰੇਮਿਕਾ ਐਂਟੋਨੇਲਾ ਬੋਨਾਨੋ ਦਾ ਕਤਲ
  • ਮਿਲਾਨ, ਫਲੋਰੈਂਸ ਅਤੇ ਰੋਮ ਵਿੱਚ ਬੰਬ ਧਮਾਕੇ, ਜਿਨ੍ਹਾਂ ਵਿੱਚ 10 ਤੋਂ ਵੱਧ ਲੋਕ ਮਾਰੇ ਗਏ ਸਨ
  • ਜੋਸੇਪ ਡੀ ਮਾਟੇਓ ਦੇ 11 ਸਾਲਾ ਪੁੱਤਰ ਨੂੰ ਅਗਵਾ ਕਰਕੇ ਉਸ ਦਾ ਕਤਲ
ਲਾਈਨ
BBC

ਇੱਕ ਸਕੈਚ ਨਾਲ ਪੁਲਿਸ ਦੇ ਹੱਥ ਆਇਆ

ਕਥਿਤ ਤੌਰ ''''ਤੇ ਉਹ ਟੋਟੋ ਰੀਨਾ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ, ਜੋ ਕਿ ਕਾਰਲੀਓਨੀ ਮਾਫ਼ੀਆ ਦਾ ਪ੍ਰਮੁੱਖ ਸੀ।

ਪੁਲਿਸ ਨੇ ਟੋਟੋ ਨੂੰ ਵੀ 23 ਸਾਲਾਂ ਦੀ ਲੰਮੀ ਭਾਲ ਤੋਂ ਬਾਅਦ 1993 ਵਿੱਚ ਗ੍ਰਿਫਤਾਰ ਕੀਤਾ ਸੀ।

ਉਸੇ ਸਾਲ, 1993 ਤੋਂ ਮਾਟੀਓ ਮੇਸੀਨਾ ਡੇਨਾਰੋ ਗਾਇਬ ਹੋ ਗਿਆ। 30 ਸਾਲਾਂ ਤੱਕ ਜਾਂਚ ਟੀਮ ਉਨ੍ਹਾਂ ਨੂੰ ਲੱਭਦੀ ਰਹੀ ਪਰ ਉਸ ਦੀ ਪਛਾਣ ਕਰਨਾ ਇੰਨਾ ਸੌਖਾ ਨਹੀਂ ਸੀ।

ਕਿਉਂਕਿ ਜਾਂਚ ਟੀਮ ਕੋਲ ਮਾਟੀਓ ਦਾ ਸਿਰਫ ਇੱਕ ਸਕੈਚ ਸੀ ਅਤੇ ਆਵਾਜ਼ ਦੇ ਕੁਝ ਨਮੂਨੇ ਆਡੀਓ ਟੇਪਾਂ ''''ਤੇ ਰਿਕਾਰਡ ਕੀਤੇ ਗਏ ਸਨ।

ਬਾਅਦ ਵਿੱਚ, ਵੈਨੇਜ਼ੁਏਲਾ ਤੋਂ ਲੈ ਕੇ ਨੀਦਰਲੈਂਡਜ਼ ਤੱਕ ਉਸ ਨੂੰ ਦੇਖੇ ਜਾਣ ਦੀਆਂ ਖ਼ਬਰਾਂ ਆਉਂਦੀਆਂ ਰਹੀਆਂ, ਪਰ ਆਖਿਰ ਉਸ ਨੂੰ ਸਿਸਲੀ ਦੇ ਪਲੇਰਮੋ ਵਿੱਚ ਗ੍ਰਿਫਤਾਰ ਕਰ ਲਿਆ ਗਿਆ।

ਟੋਟੋ ਰੀਨਾ
PIER SILVIO ONGARO/SYGMA VIA GETTY IMAGES

ਮਦਦ ਕਰਨ ਵਾਲਿਆਂ ਦਾ ਗੁੰਝਲਦਾਰ ਨੈਟਵਰਕ

ਇਟਲੀ ਵਿੱਚ ਇੱਕ ਸੀਨੀਅਰ ਪੱਤਰਕਾਰ, ਐਂਡਰੀਆ ਪਰਗਾਟੋਰੀ ਨੇ ਬੀਬੀਸੀ ਨੂੰ ਦੱਸਿਆ ਕਿ "ਉਸ ਨੂੰ ਫੜ੍ਹਨ ਵਿੱਚ ਕਾਫ਼ੀ ਲੰਬਾ ਸਮਾਂ ਲੱਗ ਗਿਆ। ਮਾਫੀਆ ਸਰਗਨਿਆਂ ਵਾਂਗ, ਉਸ ਦੇ ਆਲੇ-ਦੁਆਲੇ ਵੀ ਮਦਦ ਕਰਨ ਵਾਲਿਆਂ ਦਾ ਇੱਕ ਗੁੰਝਲਦਾਰ ਨੈਟਵਰਕ ਸੀ, ਜਿਸ ਦੀਆਂ ਜੜਾਂ ਬਹੁਤ ਡੂੰਘੀਆਂ ਸਨ।"

ਕਈ ਲੋਕਾਂ ਦਾ ਮੰਨਣਾ ਹੈ ਕਿ ਹੁਣ ਮਾਟੀਓ ਦੀ ਗ੍ਰਿਫਤਾਰੀ ਇਸ ਲਈ ਸੰਭਵ ਹੋ ਸਕੀ ਕਿਉਂਕਿ ਅਸਲ ''''ਚ ਉਸ ਦੇ ਹੀ ਇੱਕ ਸਾਥੀ ਨੇ ਇਹ ਖ਼ਬਰ ਲੀਕ ਕੀਤੀ ਸੀ।

ਸ਼ਾਇਦ ਇਹ ਸਾਥੀ ਮਹਿਸੂਸ ਕਰ ਰਿਹਾ ਸੀ ਕਿ ਮਾਫੀਆ ਸਰਗਨਾ ਹੁਣ ਬੁੱਢਾ ਹੋ ਗਿਆ ਹੈ ਅਤੇ ਉਹ ਉਨ੍ਹਾਂ ਦੇ ਕੰਮ ਦਾ ਨਹੀਂ ਰਿਹਾ।

ਪੱਤਰਕਾਰ ਐਂਡਰੀਆ ਪਰਗਾਟੋਰੀ ਕਹਿੰਦੇ ਹਨ, "ਇੱਕ ਜ਼ਮਾਨਾ ਸੀ ਜਦੋਂ ਇਟਲੀ ਦਾ ਮੋਸਟ ਵਾਂਟੇਡ ਮਾਫੀਆ ਪਾਲੇਰਮੋ ਦੀਆਂ ਸੜਕਾਂ ''''ਤੇ ਸ਼ਰੇਆਮ ਨਿਕਲਦਾ ਸੀ।"

ਆਖਿਰ ਵਿੱਚ ਇਸੇ ਵਿਅਸਤ ਸ਼ਹਿਰ ਦੇ ਕੇਂਦਰ ਵਿੱਚ ਇੱਕ ਜਨਤਕ ਥਾਂ ''''ਤੇ ਮਾਟੀਓ ਨੂੰ ਫੜ੍ਹ ਲਿਆ ਗਿਆ।

ਮਾਟੀਓ ਮੇਸੀਨਾ ਡੇਨਾਰੋ
EPA/FRANCO LANNINO
ਲਾਈਨ
BBC

ਕਹਾਣੀ ਸੰਖੇਪ ਵਿੱਚ

  • ਇਟਲੀ ਦਾ ਮੋਸਟ ਵਾਂਟੇਡ ਡੌਨ ਨੂੰ ਮਾਟੀਓ ਮੇਸੀਨਾ ਡੋਨਾਰੋ ਆਖਿਰਕਾਰ ਪੁਲਿਸ ਦੇ ਹੱਥੇ ਚੜ੍ਹਿਆ
  • ਡੋਨਾਰੋ ਦਾ ਗੈਂਗ ਧੋਖਾਧੜੀ, ਗੈਰ-ਕਾਨੂੰਨੀ ਕੰਮਾਂ ਅਤੇ ਪੈਸਿਆਂ ਦੀ ਹੇਰਾ ਫੇਰੀ ''''ਚ ਸਰਗਰਮ ਰਿਹਾ
  • ਸਾਲ 2002 ''''ਚ ਮਾਟੀਓ ਨੂੰ ਕਈ ਕਤਲਾਂ ਦਾ ਦੋਸ਼ੀ ਪਾਇਆ ਗਿਆ ਸੀ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ
  • ਪੁਲਿਸ ਨੂੰ ਉਸ ਦੀ ਪਿਛਲੇ 30 ਸਾਲ ਤੋਂ ਭਾਲ਼ ਸੀ ਅਤੇ ਹੁਣ ਉਹ ਇਲਾਜ ਕਰਾਉਣ ਵੇਲੇ ਫੜ੍ਹਿਆ ਗਿਆ
  • ਡੋਨਾਰੋ ਦੇ ਆਲੇ-ਦੁਆਲੇ ਉਸ ਦੇ ਸਹਿਯੋਗੀਆਂ ਦਾ ਇੱਕ ਅਜਿਹਾ ਨੈਟਵਰਕ ਸੀ, ਜਿਸ ਨੇ ਉਸ ਨੂੰ ਬਚਾਈ ਰੱਖਿਆ ਸੀ।
ਲਾਈਨ
BBC

ਜਿਸ ਵਿਅਕਤੀ ਦੀ 30 ਸਾਲਾਂ ਤੱਕ ਤਲਾਸ਼ ਸੀ, ਆਖਿਰ ਉਹ ਫੜ੍ਹਿਆ ਕਿਵੇਂ ਗਿਆ?

ਇੱਕ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਨੇ ਇਸ ਕਹਾਣੀ ਨੂੰ ਖਾਰਜ ਕਰ ਦਿੱਤਾ ਕਿ ਕਿਸੇ ਨੇ ਉਨ੍ਹਾਂ ਨੂੰ ਮਾਟੇਓ ਬਾਰੇ ਸੂਚਿਤ ਕੀਤਾ ਸੀ।

ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਜਾਂਚ ਦੇ ਪੁਰਾਣੇ ਤਰੀਕੇ ਅਪਣਾਏ ਅਤੇ ਸ਼ੱਕੀ ਨੂੰ ਫੜ੍ਹਨ ਲਈ ਆਧੁਨਿਕ ਤਕਨੀਕ ਦੀ ਵੀ ਵਰਤੋਂ ਕੀਤੀ।

ਰੋਮ ਦੀ ਐੱਲਯੂਆਈਐੱਸਐੱਸ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਅਤੇ ਵਕੀਲ ਮਿਤਿਆ ਜਾਲੁਜ਼ ਕਹਿੰਦੇ ਹਨ, "ਲੰਘੇ ਸਾਲਾਂ ਵਿੱਚ ਮਾਟੀਓ ਮੇਸੀਨਾ ਡੇਨਾਰੋ ਦੇ ਆਲੇ-ਦੁਆਲੇ ਉਨ੍ਹਾਂ ਦੇ ਵਫ਼ਾਦਾਰਾਂ ਅਤੇ ਉਨ੍ਹਾਂ ਦੇ ਨੈਟਵਰਕ ਦੇ ਲੋਕਾਂ ਨੇ ਜਿਵੇਂ ਇੱਕ ਕੰਧ ਬਣਾ ਰੱਖੀ ਸੀ।"

ਲਗਭਗ ਇੱਕ ਦਹਾਕੇ ਤੱਕ, ਪੁਲਿਸ ਨੇ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ''''ਤੇ ਮਾਈਓ ਦੀ ਮਦਦ ਕਰਨ ਦਾ ਸ਼ੱਕ ਸੀ। ਇਸ ਦੌਰਾਨ ਉਸ ਦੇ ਪਰਿਵਾਰਕ ਮੈਂਬਰਾਂ ਸਮੇਤ ਸੌ ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਉਸ ਨਾਲ ਸਬੰਧਤ 130 ਮਿਲੀਅਨ ਡਾਲਰ ਦਾ ਕਾਰੋਬਾਰ ਵੀ ਜ਼ਬਤ ਕਰ ਲਿਆ ਗਿਆ।

ਪੱਤਰਕਾਰ ਤੀਓ ਲੁਜ਼ੀ ਕਹਿੰਦੇ ਹਨ, "ਹੌਲੀ-ਹੌਲੀ ਉਸ ਦੇ ਆਲੇ-ਦੁਆਲੇ ਦਾ ਨੈੱਟਵਰਕ ਕਮਜ਼ੋਰ ਹੁੰਦਾ ਗਿਆ... ਇਸ ਕਾਰਨ ਉਹ ਸਮੇਂ ਦੇ ਨਾਲ ਹੋਰ ਵੀ ਇਕੱਲਾ ਪੈਂਦਾ ਗਿਆ।''''''''

ਕੋਡ ਵਰਡ ''''ਕੈਂਸਰ ਦੇ ਮਰੀਜ਼''''

ਇਸ ਦੌਰਾਨ ਮਾਟੀਓ ਦੇ ਪਰਿਵਾਰਕ ਮੈਂਬਰਾਂ ਦੇ ਫੋਨ ਵੀ ਟੈਪ ਹੁੰਦੇ ਰਹੇ। ਉਨ੍ਹਾਂ ਨੂੰ ਵੀ ਸੀ ਗੱਲ ਦਾ ਅੰਦਾਜ਼ਾ ਰਿਹਾ ਹੋਵੇਗਾ ਕਿ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਜਾ ਰਹੀਆਂ ਹਨ, ਇਸ ਲਈ ਉਹ ਵੀ ‘ਕੈਂਸਰ ਦੇ ਮਰੀਜ਼’ ਅਤੇ ‘ਕੈਂਸਰ ਦੀ ਸਰਜਰੀ’ ਵਰਗੇ ਆਮ ਸ਼ਬਦਾਂ ਦੀ ਵਰਤੋਂ ਕਰਦੇ ਅਤੇ ਸੰਕੇਤਾਂ ਵਿੱਚ ਗੱਲ ਕਰਦੇ।

ਪਰ ਇਹ ਵੀ ਜਾਂਚਕਰਤਾਵਾਂ ਲਈ ਕਾਫ਼ੀ ਸੀ, ਖ਼ਾਸਕਰ ਇਸ ਲਈ ਕਿਉਂਕਿ ਹਰ ਜਗ੍ਹਾ ਅਜਿਹੀਆਂ ਅਫਵਾਹਾਂ ਸਨ ਕਿ ਮਾਟੀਓ ਮੇਸੀਨਾ ਡੇਨਾਰੋ ਬਿਮਾਰ ਸਨ।

ਇਸ ਜਾਣਕਾਰੀ ਦੇ ਨਾਲ, ਜਾਂਚਕਰਤਾਵਾਂ ਨੂੰ ਇਹ ਵੀ ਪਤਾ ਲੱਗਿਆ ਕਿ ਮਾਟਿਓ ਦੇ ਸਹਿਯੋਗੀ ਇੰਟਰਨੈਟ ''''ਤੇ ਕਰਾਨਜ਼ ਨਾਮ ਦੀ ਬਿਮਾਰੀ (ਅੰਤੜੀਆਂ ਦੀ ਸੋਜਸ਼ ਕਾਰਨ ਪੇਟ ''''ਚ ਗੰਭੀਰ ਦਰਦ) ਅਤੇ ਜਿਗਰ ਦੇ ਕੈਂਸਰ ਬਾਰੇ ਖੋਜ ਕਰ ਰਹੇ ਸਨ।

ਇਨ੍ਹਾਂ ਸਾਰੀਆਂ ਸੂਚਨਾਵਾਂ ਦੇ ਆਧਾਰ ''''ਤੇ ਪੁਲਿਸ ਨੇ ਅੰਦਾਜ਼ਾ ਲਗਾਇਆ ਕਿ ਮਾਟੀਓ ਆਪਣਾ ਇਲਾਜ ਕਰਵਾਉਣ ਲਈ ਕਲੀਨਿਕ ਦੇ ਸੰਪਰਕ ''''ਚ ਹਨ।

ਇੰਝ ਚੜ੍ਹਿਆ ਪੁਲਿਸ ਦੇ ਹੱਥੇ

ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ
EPA/PRESIDENZA DEL CONSIGLIO HANDOUT
ਸੁਰੱਖਿਆਬਲਾਂ ਨੂੰ ਵਧਾਈ ਦੇਣ ਲਈ ਸਿਸਲੀ ਪਹੁੰਚੇ ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ

ਇਸ ਤੋਂ ਬਾਅਦ, ਪੁਲਿਸ ਨੇ ਉਨ੍ਹਾਂ ਸਾਰੇ ਮਰੀਜ਼ਾਂ ਦਾ ਡੇਟਾ ਇਕੱਠਾ ਕਰਨਾ ਸ਼ੁਰੂ ਕੀਤਾ ਜਿਨ੍ਹਾਂ ਦਾ ਜਨਮ ਪੱਛਮੀ ਸਿਸਲੀ ਦੇ ਟ੍ਰੈਪਾਨੀ ਵਿੱਚ ਸਾਲ 1962 ਵਿੱਚ ਹੋਇਆ ਸੀ।

ਜਾਂਚਕਰਤਾਵਾਂ ਨੇ ਉਨ੍ਹਾਂ ਸਾਰੇ ਮਰੀਜ਼ਾਂ ਦੇ ਜੀਵਨ ਸੰਬੰਧੀ ਡੇਟਾ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਅਤੇ ਆਪਣੀ ਖੋਜ ਨੂੰ ਪਹਿਲੇ ਦਸ ਅਤੇ ਫਿਰ ਪਹਿਲੇ ਪੰਜ ਤੱਕ ਸੀਮਿਤ ਕਰ ਦਿੱਤਾ।

ਇਨ੍ਹਾਂ ਵਿੱਚੋਂ ਜਿਸ ਇੱਕ ਨਾਮ ਨੇ ਪੁਲਿਸ ਦਾ ਧਿਆਨ ਖਿੱਚਿਆ, ਉਹ ਸੀ - ਐਂਡਰੀਆ ਬੋਨਾਫੇਡ। ਇਹ ਨਾਮ ਅਸਲ ਵਿੱਚ ਇੱਕ ਮਾਫੀਆ ਸਰਗਨਾ ਰਹੇ ਲਿਓਨਾਰਡੋ ਬੋਨਾਫੇਟ ਦੇ ਇੱਕ ਰਿਸ਼ਤੇਦਾਰ ਦਾ ਸੀ।

ਪੁਲਿਸ ਨੂੰ ਪਤਾ ਲੱਗਾ ਕਿ ਬੋਨਾਫੇਡ ਨਾਮ ਦੇ ਵਿਅਕਤੀ ਨੇ ਪਾਲੇਰਮੋ ਵਿੱਚ ਸਾਲ 2020 ਅਤੇ 2021 ਵਿੱਚ ਦੋ ਵਾਰ ਸਰਜਰੀ ਕਰਵਾਈ ਸੀ।

ਹਾਲਾਂਕਿ, ਜਦੋਂ ਬੋਨਾਫੇਡ ਦੇ ਫੋਨ ਦੀ ਫੋਨ-ਮੈਪਿੰਗ ਕੀਤੀ ਗਈ, ਤਾਂ ਪਤਾ ਲੱਗਿਆ ਕਿ ਜਿਨ੍ਹਾਂ ਦੋ ਦਿਨਾਂ ਵਿੱਚ ਸਰਜਰੀ ਹੋਈ ਸੀ, ਉਨ੍ਹਾਂ ਵਿੱਚੋਂ ਇੱਕ ਦਿਨ ਅਸਲ ਬੋਨਾਫੇਡ ਦਾ ਫੋਨ ਸਿਸਲੀ ਦੀ ਰਾਜਧਾਨੀ ਤੋਂ ਬਹੁਤ ਦੂਰ ਲੋਕੇਟ ਕੀਤਾ ਗਿਆ।

ਜਦੋਂ ਐਂਡਰੀਆ ਬੋਨਾਫੇਡੇ ਦੇ ਨਾਮ ''''ਤੇ ਕਲੀਨਿਕ ਵਿੱਚ ਇੱਕ ਸੈਸ਼ਨ ਬੁੱਕ ਕੀਤਾ ਗਿਆ, ਤਾਂ ਪੁਲਿਸ ਨੂੰ ਸਿਰਫ਼ ਇਹ ਅੰਦਾਜ਼ਾ ਸੀ ਕਿ ਇਹ ਵਿਅਕਤੀ ਮਾਟੀਓ ਹੋ ਸਕਦਾ ਹੈ।

ਹਥਿਆਰਬੰਦ ਬਲਾਂ ਦੇ ਸੌ ਸੈਨਿਕਾਂ ਨੇ ਸਿਸਲੀ ਦੇ ਲਾ ਮੈਡਾਲੇਨਾ ਦੇ ਕਲੀਨਿਕ ਨੂੰ ਚਾਰੇ ਪਾਸਿਓਂ ਘੇਰ ਲਿਆ।

ਜਿਸ ਵੇਲੇ ਮਾਟੀਓ ਇੱਕ ਕੈਫੇ ਵੱਲ ਜਾ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਉਸ ਦੇ ਆਲੇ ਦੁਆਲੇ ਭਾਰੀ ਪੁਲਿਸ ਤਾਇਨਾਤ ਸੀ।

ਉਹ ਵਾਪਸ ਪਰਤਣ ਲਈ ਮੁੜਿਆ ਪਰ ਦੇਖਿਆ ਕਿ ਸਾਹਮਣੇ ਸੜਕ ''''ਤੇ ਕੁਝ ਪੁਲਿਸ ਵਾਲੇ ਸਨ। ਪਰ ਉਹ ਭੱਜਿਆ ਨਹੀਂ। ਸ਼ਾਇਦ ਉਸ ਨੂੰ ਵੀ ਇਹ ਅੰਦਾਜ਼ਾ ਸੀ ਕਿ ਫੜ੍ਹੇ ਜਾਣਾ ਸਿਰਫ਼ ਵਕਤ ਦੀ ਗੱਲ ਹੈ।

ਗੁਆਂਢੀਆਂ ਨੇ ਕੀ ਦੱਸਿਆ

ਮਾਟੀਓ ਬਾਰੇ ਕਿਹਾ ਜਾਂਦਾ ਹੈ ਕਿ ਗ੍ਰਿਫਤਾਰ ਕੀਤੇ ਜਾਣ ਤੋਂ ਲੈ ਕੇ ਹਵਾਈ ਅੱਡੇ ''''ਤੇ ਲਿਜਾਏ ਜਾਣ ਤੱਕ ਉਹ "ਨਿਮਰਤਾ ਅਤੇ ਨਰਮੀ ਨਾਲ ਬੋਲਣ ਵਾਲਾ ਸੀ"।

ਉਸ ਨੂੰ ਰਾਤੋ-ਰਾਤ ਇੱਕ ਨੇੜਲੇ ਹਵਾਈ ਅੱਡੇ ਤੋਂ ਫੌਜ ਦੇ ਜਹਾਜ਼ ਵਿੱਚ ਬਿਠਾ ਕੇ ਅਬਰੂਜ਼ੋ ਦੇ ਲਾ''''ਕਿਲਾ ਵਿੱਚ ਬਣੀ ਹਾਈ ਸਕਿਊਰਿਟੀ ਜੇਲ੍ਹ ਵਿੱਚ ਲਿਜਾਇਆ ਗਿਆ।

ਇਸ ਨੂੰ ਲੈ ਕੇ ਵੀ ਥੋੜ੍ਹੀ-ਬਹੁਤ ਜਾਣਕਾਰੀ ਹੁਣ ਸਾਹਮਣੇ ਆ ਰਹੀ ਹੈ ਕਿ ਮਾਟੀਓ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਕਿਹੋ ਜਿਹਾ ਜੀਵਨ ਬਤੀਤ ਕਰਦੇ ਸਨ।

ਉਹ ਪਾਲੇਰਮੋ ਤੋਂ 116 ਕਿਲੋਮੀਟਰ ਦੂਰ ਕੈਂਪੋਬੇਲੋ ਡੀ ਮਾਜ਼ਾਰਾ ਵਿੱਚ ਇੱਕ ਸਾਦੇ ਘਰ ਵਿੱਚ ਰਹਿੰਦੇ ਸਨ। ਇਹ ਥਾਂ ਉਨ੍ਹਾਂ ਦੇ ਜਨਮ ਸਥਾਨ ਕਾਸਟਲਵੇਟਰਾਨੋ ਤੋਂ ਸਿਰਫ਼ ਅੱਠ ਕਿਲੋਮੀਟਰ ਦੂਰ ਸੀ।

ਉਨ੍ਹਾਂ ਦੇ ਇੱਕ ਗੁਆਂਢੀ ਨੇ ਦੱਸਿਆ ਕਿ ਉਹ ਮਾਟੀਓ ਨੂੰ ਕਈ ਵਾਰ ਮਿਲੇ ਸਨ ਅਤੇ ਜਦੋਂ ਵੀ ਦੋਵੇਂ ਮਿਲਦੇ ਸਨ, ਚੰਗੀ ਤਰ੍ਹਾਂ ਮਿਲਦੇ ਸਨ।

ਲਾਈਨ
BBC

-

ਲਾਈਨ
BBC

ਮਹਿੰਗੀਆਂ ਚੀਜ਼ਾਂ ਦਾ ਸ਼ੌਕੀਨ

ਮੁੱਢਲੀਆਂ ਰਿਪੋਰਟਾਂ ਅਨੁਸਾਰ ਪੁਲੀਸ ਨੂੰ ਉਸ ਦੇ ਘਰੋਂ ਕੋਈ ਹਥਿਆਰ ਨਹੀਂ ਮਿਲਿਆ। ਉੱਥੇ ਮਹਿੰਗੇ ਪਰਫਿਊਮ, ਫਰਨੀਚਰ ਅਤੇ ਡਿਜ਼ਾਈਨਰ ਕੱਪੜੇ ਮਿਲੇ ਹਨ।

ਮਹਿੰਗੀਆਂ ਅਤੇ ਲਗਜ਼ਰੀ ਚੀਜ਼ਾਂ ਲਈ ਉਸ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਹੈ।

ਜਦੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਵੇਲੇ ਵੀ ਉਸ ਨੇ 35 ਲੱਖ ਰੁਪਏ ਦੀ ਘੜੀ ਪਹਿਨੀ ਹੋਈ ਸੀ।

ਬੇਰਹਿਮ ਗੌਡਫਾਦਰ

ਪ੍ਰੋਫੈਸਰ ਮਿਤਿਆ ਜਾਲੂਜ਼ ਦਾ ਕਹਿਣਾ ਹੈ ਕਿ ਅਧਿਕਾਰੀਆਂ ਅਤੇ ਪੀੜਤ ਪਰਿਵਾਰਾਂ ਲਈ ਮਾਟੀਓ ਮੁਸੀਬਤ ਦਾ ਕਾਰਨ ਬਣੇ ਰਹੇ, ਪਰ ਉਸ ਨੂੰ ਫੜ੍ਹਨ ਵਿੱਚ ਹੋਈ ਸਾਲਾਂ ਦੀ ਦੇਰੀ ਕਾਰਨ ਉਨ੍ਹਾਂ ਬਾਰੇ ਕਈ ਤਰ੍ਹਾਂ ਦੀਆਂ ਕਹਾਣੀਆਂ ਘੜੀਆਂ ਜਾਣ ਲੱਗੀਆਂ।

ਉਹ ਕਹਿੰਦੇ ਹਨ, "ਸਪਸ਼ਟ ਗੱਲ ਹੈ ਕਿ ਉਹ ਬਹੁਤ ਸਾਵਧਾਨ ਰਹਿੰਦੇ ਹੋਏ ਜੀਵਨ ਜਿਉਂ ਰਿਹਾ ਸੀ ਅਤੇ ਉਸ ਨੂੰ ਆਪਣੀ ਹਰ ਹਰਕਤ ਪ੍ਰਤੀ ਸਾਵਧਾਨ ਰਹਿਣਾ ਪੈਂਦਾ ਸੀ।"

ਪ੍ਰੋਫ਼ੈਸਰ ਮਿਤਿਆ ਜਾਲੂਜ਼ ਸਮਝਾਉਂਦੇ ਹੋਏ ਕਹਿੰਦੇ ਹਨ, "ਬਿਨਾਂ ਕਿਸੇ ਪਰੇਸ਼ਾਨੀ ਦੇ ਕੰਮ ਜਾਰੀ ਰੱਖਣ ਲਈ ਮਾਫ਼ੀਆ ਸਰਗਨਾ ਨੂੰ ਤਕਨੀਕ ਤੋਂ ਦੂਰ ਰਹਿਣਾ ਪੈਂਦਾ ਹੈ ਅਤੇ ਜੀਵਨ ਜਿਉਣ ਦੇ ਪੁਰਾਣੇ ਤਰੀਕੇ ਅਪਨਾਉਣੇ ਪੈਂਦੇ ਹਨ।''''''''

''''''''ਉਨ੍ਹਾਂ ਨੂੰ ਜ਼ੁਬਾਨੀ ਗੱਲਬਾਤ ਦੀ ਤਹਿ ਤੱਕ ਜਾ ਕੇ, ਖੁਫੀਆ ਕੋਡਾਂ ਦੀ ਸਮਾਨਾਂਤਰ ਪ੍ਰਣਾਲੀ ਬਣਾਉਣੀ ਪੈਂਦੀ ਹੈ ਤਾਂ ਜੋ ਉਹ ਆਪਣੇ ਸਹਿਯੋਗੀਆਂ ਨਾਲ ਗੱਲਬਾਤ ਕਰਨਾ ਜਾਰੀ ਰੱਖ ਸਕਣ।"

ਮਾਟੀਓ ਦੀ ਗ੍ਰਿਫਤਾਰੀ ਤੋਂ ਬਾਅਦ ਇਟਲੀ ਦੇ ਲੋਕ ਹੈਰਾਨ ਹਨ। ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਸੁਰੱਖਿਆਬਲਾਂ ਨੂੰ ਵਧਾਈ ਦੇਣ ਲਈ ਸਿੱਧੇ ਸਿਸਲੀ ਲਈ ਰਵਾਨਾ ਹੋਏ।

ਐਂਡਰੀਆ ਪਰਗਟੋਰੀ ਕਹਿੰਦੇ ਹਨ, "ਮਾਟੀਓ ਆਖਰੀ ਗੌਡਫਾਦਰ ਸਨ ਅਤੇ ਉਹ ਸਭ ਤੋਂ ਬੇਰਹਿਮ ਮੰਨੇ ਜਾਂਦੇ ਹਨ।"

''''ਮੈਂ ਇੰਨਿਆਂ ਨੂੰ ਮਾਰਿਆ ਹੈ ਕਿ ਪੂਰਾ ਕਬਰਿਸਤਾਨ ਭਰ ਜਾਵੇ''''

ਮਾਟੀਓ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਇੱਕ ਵਾਰ ਕਿਹਾ ਸੀ ਕਿ ਉਨ੍ਹਾਂ ਨੇ ਜਿੰਨੇ ਲੋਕਾਂ ਨੂੰ ਮਾਰਿਆ ਹੈ ਉਸ ਨਾਲ ਇੱਕ ਕਬਰਿਸਤਾਨ ਪੂਰਾ ਭਰ ਸਕਦਾ ਹੈ।

ਐਂਡਰੀਆ ਦਾ ਕਹਿਣਾ ਹੈ ਕਿ ਸਾਲ 1990 ਤੱਕ ਹਰ ਰੋਜ਼ ਕਤਲ ਹੋਣਾ ਆਮ ਗੱਲ ਸੀ। 2002 ਵਿੱਚ ਅਦਾਲਤ ਨੇ ਮਾਟੀਓ ਦੀ ਗੈਰ-ਮੌਜੂਦਗੀ ਵਿੱਚ ਉਨ੍ਹਾਂ ਨੂੰ ਕਤਲਾਂ ਦੇ ਦੋਸ਼ ਹੇਠ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਯੂਨੀਵਰਸਿਟੀ ਆਫ਼ ਏਸੇਕਸ ਵਿੱਚ ਅਪਰਾਧ ਸ਼ਾਸਤਰ (ਕ੍ਰਿਮੀਨੋਲਾਜੀ) ਦੇ ਪ੍ਰੋਫੈਸਰ ਏਨਾ ਸੇਰਗੀ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਗੱਲ ਦਾ ਘੱਟ ਖਦਸ਼ਾ ਹੈ ਕਿ ਆਪਣੇ ਮਾਫੀਆ ਤੋਂ ਬਗੈਰ ਕੋਸਾ ਨੋਸਟ੍ਰਾ (ਗੈਂਗ) ਬਚ ਸਕੇਗਾ।

ਉਹ ਕਹਿੰਦੇ ਹਨ, "ਉਨ੍ਹਾਂ ਤੋਂ ਬਾਅਦ ਕੌਣ ਮਾਫੀਆ ਬਣੇਗਾ ਜਾਂ ਬਣੇਗਾ ਵੀ ਕਿ ਨਹੀਂ, ਇਹ ਦੇਖਣਾ ਬਾਕੀ ਹੈ।"

ਲਾਈਨ
BBC

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News