ਬੀਬੀਸੀ ਪੰਜਾਬੀ ''''ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ
Thursday, Jan 19, 2023 - 08:44 PM (IST)


ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ ''''ਤੇ ਲੈ ਕੇ ਆਏ ਹਾਂ। ਤੁਸੀਂ ਹੇਠਾਂ ਦਿੱਤੇ ਲਿੰਕ ''''ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।
ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਇਸ ਹਫ਼ਤੇ ਪੰਜਾਬ ਵਿੱਛ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਅਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਦਾ ਅਸਤੀਫਾ ਚਰਚਾ ਵਿੱਚ ਰਿਹਾ
ਨਿਊਜ਼ੀਲੈਂਡ : 42 ਸਾਲ ਦੀ ਉਮਰ ਵਿਚ ਪ੍ਰਧਾਨ ਮੰਤਰੀ ਦਾ ਅਹੁਦਾ ਆਪੇ ਛੱਡਣ ਵਾਲੀ ਜੈਸਿੰਡਾ ਬਾਰੇ ਖ਼ਾਸ ਗੱਲਾਂ

ਹੁਕਮਰਾਨ ਵਜੋਂ ਸਿੱਕਾ ਮਨਵਾਉਣ ਵਾਲੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਹ ਕਹਿੰਦਿਆਂ ਕਿ ਹੁਣ ਉਨ੍ਹਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੇਵਾਵਾਂ ਨਿਭਾਉਣ ਦੀ ਪ੍ਰੇਰਣਾ ਤੇ ਹਿੰਮਤ ਨਹੀਂ ਰਹੀ, ਅਗਲੇ ਹਫ਼ਤੇ ਅਸਤੀਫ਼ਾ ਦੇਣ ਦਾ ਐਲਾਣ ਕੀਤਾ ਹੈ।
ਅਕਤੂਬਰ 2017 ਵਿੱਚ ਉਨ੍ਹਾਂ ਦੁਨੀਆਂ ਦੀ ਸਭ ਤੋਂ ਛੋਟੀ ਉਮਰ ਦੀ ਔਰਤ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਸੀ।
ਉਸ ਸਮੇਂ ਉਹ ਮਹਿਜ਼ 37 ਸਾਲਾਂ ਦੇ ਸਨ ਤੇ ਨਿਊਜ਼ੀਲੈਂਡ ਦੇ ਲੋਕਾਂ ਨੇ ਦਿਲ ਖ਼ੋਲ੍ਹ ਉਨ੍ਹਾਂ ਨੂੰ ਸਵੀਕਾਰਿਆ ਤੇ ਸਰਾਹਿਆ।
ਪਰ ਜਦ ਕੋਵਿਡ ਮਹਾਂਮਾਰੀ ਆਈ ਤਾਂ ਉਨ੍ਹਾਂ ਵਲੋਂ ਗਏ ਸਖ਼ਤ ਫ਼ੈਸਲਿਆਂ ਤੇ ਪਾਬੰਦੀਆਂ ਨੇ ਲੋਕਾਂ ਦੇ ਦਿਲਾਂ ਵਿੱਚ ਉਨ੍ਹਾਂ ਦੀ ਜਗ੍ਹਾ ਕੁਝ ਘਟਾਈ।
ਪੂਰੀ ਖ਼ਬਰ ਪੜ੍ਹਨ ਲਈ
ਮਿਸ ਯੂਨੀਵਰਸ : ਇੱਕ ਸਵਾਲ ਜਿਸ ਦੇ ਜਵਾਬ ਨੇ ਕੀਤਾ ਜਿੱਤ ਹਾਰ ਦਾ ਫ਼ੈਸਲਾ

ਅਮਰੀਕਾ ਦੀ ਆਰਬੋਨੀ ਗੈਬਰੀਅਲ ਨੇ ਇਸ ਸਾਲ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ।
ਗੈਬਰੀਅਲ ਨੇ ਆਖਰੀ ਰਾਉਂਡ ਵਿੱਚ ਵੈਨੇਜ਼ੁਏਲਾ ਅਤੇ ਡੋਮਿਨਿਕਨ ਰੀਪਬਲਿਕ ਦੀਆਂ ਪ੍ਰਤੀਯੋਗੀਆਂ ਨੂੰ ਹਰਾ ਕੇ ਇਹ ਤਾਜ ਆਪਣੇ ਨਾਮ ਕੀਤਾ ਹੈ।
ਇਹ 71ਵਾਂ ਮਿਸ ਯੂਨੀਵਰਸ ਮੁਕਾਬਲਾ ਸੀ ਜੋ ਸ਼ਨੀਵਾਰ ਨੂੰ ਅਮਰੀਕਾ ਦੇ ਲੁਈਸਿਆਨਾ ਵਿੱਚ ਨਿਊ ਓਰਲੀਨਜ਼ ਸ਼ਹਿਰ ’ਚ ਰੱਖਿਆ ਗਿਆ ਸੀ।
ਇਸ ਮੁਕਾਬਲੇ ਵਿੱਚ ਲਗਭਗ 90 ਉਮੀਦਵਾਰਾਂ ਨੇ ਭਾਗ ਲਿਆ ਸੀ। ਇਹਨਾਂ ਨੂੰ ਇੰਟਰਵਿਊ ਅਤੇ ਕਈ ਹੋਰ ਸ਼੍ਰੇਣੀਆਂ ਦੀ ਪ੍ਰਕਿਰਿਆ ਤੋਂ ਬਾਅਦ ਚੁਣਿਆ ਗਿਆ ਸੀ।
ਪਰ ਇਨ੍ਹਾਂ ਵਿੱਚੋਂ ਸਿਰਫ਼ ਤਿੰਨ ਕੁੜੀਆਂ ਹੀ ਅੰਤ ਤੱਕ ਪਹੁੰਚ ਸਕੀਆਂ ਸਨ।
ਇਨ੍ਹਾਂ ''''ਚ ਅਮਰੀਕਾ ਤੋਂ ਇਲਾਵਾ ਵੈਨੇਜ਼ੁਏਲਾ ਦੀ ਅਮਾਂਡਾ ਦੂਦਾਮੇਲ ਅਤੇ ਡੋਮਿਨਿਕਨ ਰੀਪਬਲਿਕ ਦੀ ਐਂਡਰੀਨਾ ਮਾਰਟੀਨੇਜ਼ ਸ਼ਾਮਲ ਹਨ।
ਪੂਰੀ ਖ਼ਬਰ
ਉਹ ਘਟਨਾਕ੍ਰਮ ਜਿਨ੍ਹਾਂ ਕਰਕੇ ਭਗਵੰਤ ਮਾਨ ਨੇ ਰਾਹੁਲ ਗਾਂਧੀ ਨੂੰ ''''ਆਪਣੀ ਪੀੜ੍ਹੀ ਹੇਠ ਸੋਟਾ ਫੇਰਨ'''' ਦੀ ਨਸੀਹਤ ਦਿੱਤੀ

ਸਾਲ 1980 ਵਿੱਚ ਜਦੋਂ ਇੰਦਰਾ ਗਾਂਧੀ ਵੱਡੇ ਬਹੁਮਤ ਨਾਲ ਦੂਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਤਾਂ ਸੱਤਾ ਵਿੱਚ ਆਉਂਦਿਆਂ ਹੀ ਕਾਂਗਰਸ ਨੇ 9 ਸੂਬਿਆਂ ਵਿੱਚ ਗੈਰ-ਕਾਂਗਰਸੀ ਸਰਕਾਰਾਂ ਨੂੰ ਬਰਖਾਸਤ ਕਰ ਦਿੱਤਾ ਸੀ।
ਇਸ ਬਾਰੇ ਅਸੀਂ ਤੁਹਾਨੂੰ ਇਸ ਲਈ ਚੇਤੇ ਕਰਵਾ ਰਹੇ ਹਾਂ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਰਾਹੁਲ ਗਾਂਧੀ ਨੂੰ ਆਪਣੇ ਮੰਜੇ ਹੇਠ ਸੋਟਾ ਮਾਰਨ ਦੀ ਸਲਾਹ ਦੇ ਰਹੇ ਹਨ ਤਾਂ ਜੋ ਪਤਾ ਲਗ ਸਕੇ ਕਿ ਕੇਂਦਰ ਵਿੱਚ ਰਹੀਂ ਕਾਂਗਰਸ ਨੇ ਕਿਵੇਂ ਮੁੱਖ ਮੰਤਰੀ ਬਦਲੇ ਅਤੇ ਸਰਕਾਰਾਂ ਡੇਗੀਆਂ ਸਨ।
ਅਸਲ ਵਿੱਚ ਪੰਜਾਬ ਵਿੱਚ ‘ਭਾਰਤ ਜੋੜੋ ਯਾਤਰਾ’ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸੇ ਦੇ ‘ਰਿਮੋਟ ਕੰਟਰੋਲ ਹੇਠ ਨਾ ਰਹਿਣ ਅਤੇ ਆਜ਼ਾਦ ਢੰਗ ਨਾਲ ਸਰਕਾਰ ਚਲਾਉਣ’ ਦੀ ਗੱਲ ਆਖੀ ਸੀ।
ਉਸੇ ਦੇ ਜਵਾਬ ਵਿੱਚ ਭਗਵੰਤ ਮਾਨ ਨੇ ਰਾਹੁਲ ਗਾਂਧੀ ਨੂੰ ਆਪਣੀ ਪਾਰਟੀ ਦਾ ਇਤਿਹਾਸ ਚੇਤੇ ਕਰਨ ਲਈ ਕਿਹਾ।
ਭਗਵੰਤ ਮਾਨ ਨੇ ਆਪਣੇ ਟਵਿੱਟਰ ਉਪਰ ਲਿਖਿਆ, “ਮੈਨੂੰ ਸੀਐੱਮ ਪੰਜਾਬ ਦੀ ਜਨਤਾ ਨੇ ਬਣਾਇਆ ਹੈ ਅਤੇ ਚੰਨੀ ਜੀ ਨੂੰ ਰਾਹੁਲ ਗਾਂਧੀ ਨੇ।”
ਮਾਨ ਨੇ ਅੱਗੇ ਕਿਹਾ, “ਤੁਸੀਂ ਦੋ ਮਿੰਟ ਵਿੱਚ ਚੁਣੇ ਹੋਏ ਸੀਐੱਮ ਕੈਪਟਨ ਸਾਹਿਬ ਨੂੰ ਦਿੱਲੀ ਤੋਂ ਬੇਇੱਜ਼ਤ ਕਰਕੇ ਹਟਾ ਦਿੱਤਾ ਸੀ....ਤੁਸੀਂ ਬੋਲਦੇ ਚੰਗੇ ਨਹੀਂ ਲੱਗਦੇ।”
ਪੂਰੀ ਖ਼ਬਰ ਤਫ਼ਸੀਲ ਵਿੱਚ
ਪਾਕਿਸਤਾਨ ''''ਚ ਆਟੇ ਦਾ ਸੰਕਟ: ''''ਬੱਚੇ 8 ਦਿਨਾਂ ਤੋ ਭੁੱਖੇ, ਆਟੇ ਲਈ ਸੜਕਾਂ ''''ਤੇ ਬੈਠੀਆਂ ਹਾਂ, ਕੋਈ ਇੱਜ਼ਤ ਵਾਲੀ ਗੱਲ ਤਾਂ ਨਹੀਂ''''

"ਔਰਤਾਂ ਲਈ ਇਹ ਚੰਗੀ ਗੱਲ ਨਹੀਂ ਹੈ ਕਿ ਉਹ 20 ਕਿੱਲੋ ਆਟੇ ਦੀ ਥੈਲੀ ਲਈ ਕਈ ਦਿਨਾਂ ਤੱਕ ਸੜਕਾਂ ''''ਤੇੇ ਬੈਠ ਕੇ ਇੰਤਜ਼ਾਰ ਕਰਦੀਆਂ ਰਹਿਣ।''''''''
''''''''ਵੱਡੀ ਗਿਣਤੀ ਵਿੱਚ ਅਸੀਂ ਔਰਤਾਂ ਵੀ ਆਟਾ ਲੈਣ ਲਈ ਵੱਖ-ਵੱਖ ਥਾਵਾਂ ''''ਤੇ ਕਈ-ਕਈ ਘੰਟੇ ਬੈਠੀਆਂ ਰਹਿੰਦੀਆਂ ਹਾਂ। ਇਸ ਦੌਰਾਨ ਜੇ ਕਿਸੇ ਨੂੰ ਪਿਸ਼ਾਬ ਆ ਜਾਵੇ ਤਾਂ ਉਹ ਕਿੱਥੇ ਜਾਣ ? ਇਹ ਕੋਈ ਇੱਜ਼ਤ ਵਾਲੀ ਗੱਲ ਤਾਂ ਨਹੀਂ ਹੈ ਨਾ?"
ਇਹ ਕਹਿਣਾ ਹੈ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ਦੇ ਬਰੌਰੀ ਰੋਡ ਇਲਾਕੇ ਦੀ 70 ਸਾਲਾ ਇਮਾਮ ਬੀਬੀ ਦਾ, ਜਿਨ੍ਹਾਂ ਨੂੰ ਸੋਮਵਾਰ ਨੂੰ ਕਵੇਟਾ ਰੇਲਵੇ ਸਟੇਸ਼ਨ ਦੇ ਸਾਹਮਣੇ ਕਈ ਘੰਟੇ ਉਡੀਕ ਕਰਨ ਦੇ ਬਾਵਜੂਦ ਸਰਕਾਰੀ ਰੇਟ ''''ਤੇ ਮਿਲਣ ਵਾਲੀ ਆਟੇ ਦੀ ਥੈਲੀ ਨਹੀਂ ਮਿਲ ਸਕੀ।
ਦਰਅਸਲ, ਪਿਛਲੇ ਕਈ ਦਿਨਾਂ ਤੋਂ ਪਾਕਿਸਤਾਨ ਦੇ ਵੱਖ-ਵੱਖ ਇਲਾਕਿਆਂ ਤੋਂ ਸਰਕਾਰੀ ਰੇਟਾਂ ''''ਤੇ ਆਟਾ ਨਾ ਮਿਲਣ ਦੀਆਂ ਖ਼ਬਰਾਂ ਆ ਰਹੀਆਂ ਹਨ।
ਪੂਰੀ ਖ਼ਬਰ ਪੜ੍ਹਨ ਲਈ
ਜਪਾਨ ਹੈ ਦੁਨੀਆਂ ਦਾ ਸਭ ਤੋਂ ਕਰਜ਼ਾਈ ਦੇਸ਼, ਪਰ ਫਿਰ ਵੀ ਇਸ ਨੂੰ ਸੌਖੇ ਤਰੀਕੇ ਨਾਲ ਕਰਜ਼ ਕਿਵੇਂ ਮਿਲ ਰਿਹਾ

ਜਪਾਨ ਦਾ ਜਨਤਕ ਕਰਜ਼ਾ 9.2 ਖਰਬ ਅਮਰੀਕੀ ਡਾਲਰ ਪਹੁੰਚ ਚੁੱਕਿਆ ਹੈ, ਜੋ ਕਿ ਇਸ ਦੀ ਜੀਡੀਪੀ ਦਾ 266 ਫੀਸਦੀ ਹੈ।
ਇਸ ਹਿਸਾਬ ਨਾਲ ਦੇਖੀਏ ਤਾਂ ਜਪਾਨ ਦਾ ਕਰਜ਼ਾ, ਦੁਨੀਆਂ ਦੀਆਂ ਸਭ ਤੋਂ ਪ੍ਰਮੁੱਖ ਅਰਥਵਿਵਸਥਾਵਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ।
ਇਹ ਅੰਕੜੇ ਪਿਛਲੇ ਸਾਲ ਸਤੰਬਰ ਮਹੀਨੇ ਦੇ ਅਨੁਸਾਰ ਹਨ ਤੇ ਇਸ ਸਮੇਂ ਦੌਰਾਨ ਹੀ ਜਪਾਨ ਦੇ ਮੁਕਾਬਲੇ ਅਮਰੀਕਾ ''''ਤੇ 31 ਖਰਬ ਅਮਰੀਕੀ ਡਾਲਰ ਦਾ ਕਰਜ਼ਾ ਹੈ।
ਪਰ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਹ ਕਰਜ਼ਾ, ਦੁਨੀਆਂ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਮੰਨੇ ਜਾਣ ਵਾਲੇ ਅਮਰੀਕਾ ਦੀ ਜੀਡੀਪੀ ਦਾ 98 ਫੀਸਦੀ ਹੈ।
ਜੀਡੀਪੀ (ਕੁੱਲ ਘਰੇਲੂ ਉਤਪਾਦ) ਇੱਕ ਵਿਸ਼ੇਸ਼ ਸਾਲ ਵਿੱਚ ਦੇਸ਼ ਵਿੱਚ ਪੈਦਾ/ਤਿਆਰ ਵਸਤੂਆਂ ਅਤੇ ਸੇਵਾਵਾਂ ਦਾ ਕੁੱਲ ਮੁੱਲ ਹੁੰਦਾ ਹੈ।
ਇਹ ਦਰਸਾਉਂਦੀ ਹੈ ਕਿ ਇੱਕ ਸਾਲ ਵਿੱਚ ਅਰਥਵਿਵਸਥਾ ਨੇ ਕਿੰਨਾ ਵਧੀਆ ਜਾਂ ਬੁਰਾ ਪ੍ਰਦਰਸ਼ਨ ਕੀਤਾ ਹੈ। ਜਪਾਨ ਦੀਆਂ ਵੱਖਰੀਆਂ ਆਰਥਿਕ ਨੀਤੀਆਂ ਬਾਰੇ ਪੂਰੀ ਖ਼ਬਰ
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)