ਜਪਾਨ ਹੈ ਦੁਨੀਆਂ ਦਾ ਸਭ ਤੋਂ ਕਰਜ਼ਾਈ ਦੇਸ਼, ਪਰ ਫਿਰ ਵੀ ਇਸ ਨੂੰ ਸੌਖੇ ਤਰੀਕੇ ਨਾਲ ਕਰਜ਼ ਕਿਵੇਂ ਮਿਲ ਰਿਹਾ

Thursday, Jan 19, 2023 - 07:29 PM (IST)

ਜਪਾਨ ਹੈ ਦੁਨੀਆਂ ਦਾ ਸਭ ਤੋਂ ਕਰਜ਼ਾਈ ਦੇਸ਼, ਪਰ ਫਿਰ ਵੀ ਇਸ ਨੂੰ ਸੌਖੇ ਤਰੀਕੇ ਨਾਲ ਕਰਜ਼ ਕਿਵੇਂ ਮਿਲ ਰਿਹਾ
ਜਪਾਨ
Getty Images

ਜਪਾਨ ਦਾ ਜਨਤਕ ਕਰਜ਼ਾ 9.2 ਖਰਬ ਅਮਰੀਕੀ ਡਾਲਰ ਪਹੁੰਚ ਚੁੱਕਿਆ ਹੈ, ਜੋ ਕਿ ਇਸ ਦੀ ਜੀਡੀਪੀ ਦਾ 266 ਫੀਸਦੀ ਹੈ।

ਇਸ ਹਿਸਾਬ ਨਾਲ ਦੇਖੀਏ ਤਾਂ ਜਪਾਨ ਦਾ ਕਰਜ਼ਾ, ਦੁਨੀਆਂ ਦੀਆਂ ਸਭ ਤੋਂ ਪ੍ਰਮੁੱਖ ਅਰਥਵਿਵਸਥਾਵਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ।

ਇਹ ਅੰਕੜੇ ਪਿਛਲੇ ਸਾਲ ਸਤੰਬਰ ਮਹੀਨੇ ਦੇ ਅਨੁਸਾਰ ਹਨ ਤੇ ਇਸ ਸਮੇਂ ਦੌਰਾਨ ਹੀ ਜਪਾਨ ਦੇ ਮੁਕਾਬਲੇ ਅਮਰੀਕਾ ''''ਤੇ 31 ਖਰਬ ਅਮਰੀਕੀ ਡਾਲਰ ਦਾ ਕਰਜ਼ਾ ਹੈ।

ਪਰ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਹ ਕਰਜ਼ਾ, ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਮੰਨੇ ਜਾਣ ਵਾਲੇ ਅਮਰੀਕਾ ਦੀ ਜੀਡੀਪੀ ਦਾ 98 ਫੀਸਦੀ ਹੈ।

ਜੀਡੀਪੀ (ਕੁੱਲ ਘਰੇਲੂ ਉਤਪਾਦ) ਇੱਕ ਵਿਸ਼ੇਸ਼ ਸਾਲ ਵਿੱਚ ਦੇਸ਼ ਵਿੱਚ ਪੈਦਾ/ਤਿਆਰ ਵਸਤੂਆਂ ਅਤੇ ਸੇਵਾਵਾਂ ਦਾ ਕੁੱਲ ਮੁੱਲ ਹੁੰਦਾ ਹੈ। ਇਹ ਦਰਸਾਉਂਦੀ ਹੈ ਕਿ ਇੱਕ ਸਾਲ ਵਿੱਚ ਅਰਥਵਿਵਸਥਾ ਨੇ ਕਿੰਨਾ ਵਧੀਆ ਜਾਂ ਬੁਰਾ ਪ੍ਰਦਰਸ਼ਨ ਕੀਤਾ ਹੈ।

ਜਾਪਾਨ
Getty Images

ਜਪਾਨ ਦੀ ਗੱਲ ਕਰੀਏ ਤਾਂ ਉੱਥੇ ਕਰਜ਼ੇ ਦੇ ਇੰਨੇ ਵੱਡੇ ਅੰਕੜੇ ਦਾ ਕਾਰਨ ਇਹ ਹੈ ਕਿ ਇਸ ਦੇਸ਼ ਨੇ ਆਪਣੀ ਆਰਥਿਕਤਾ ਨੂੰ ਚਲਦਾ ਰੱਖਣ ਲਈ, ਘਰੇਲੂ ਖਰਚਿਆਂ ਨੂੰ ਵਧਾਉਣ ਲਈ ਦਹਾਕਿਆਂ ਦਾ ਸਮਾਂ ਲਗਾਇਆ ਹੈ।

ਜਪਾਨ ਇੱਕ ਅਜਿਹਾ ਦੇਸ਼ ਹੈ, ਜਿੱਥੋਂ ਦੇ ਨਾਗਰਿਕ ਅਤੇ ਕਾਰੋਬਾਰ ਦੇਸ਼ ਦੀ ਅਰਥਵਿਵਸਥਾ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ ਪਰ ਇਹ ਦੋਵੇਂ ਹੀ ਖਰਚੇ ਕਰਨ ਤੋਂ ਬਚਦੇ ਹਨ।

ਲੋਕਾਂ ਦੀ ਲੰਮੀ ਉਮਰ ਨਾਲ ਹੈ ਸਬੰਧ

ਜਪਾਨ
Getty Images

ਟਾਕੇਸ਼ੀ ਟਾਸ਼ੀਰੋ, ਪੀਟਰਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਇਕਨਾਮਿਕਸ ਦੇ ਇੱਕ ਸੀਨੀਅਰ ਫੈਲੋ ਹਨ, ਜੋ ਹੁਣ ਜਪਾਨ ਵਿੱਚ ਨਹੀਂ ਰਹਿੰਦੇ।

ਉਹ ਇਸ ਬਾਰੇ ਕਹਿੰਦੇ ਹਨ, "ਨਿੱਜੀ ਬੱਚਤਾਂ ਬਹੁਤ ਵੱਡੀਆਂ ਹਨ ਅਤੇ ਨਿਵੇਸ਼ ਕਮਜ਼ੋਰ ਹੈ, ਜੋ ਕਿ ਲੰਬੇ ਸਮੇਂ ਤੋਂ ਕਮਜ਼ੋਰ ਮੰਗ ਨੂੰ ਦਰਸਾਉਂਦਾ ਹੈ।"

"ਜਿਸ ਕਾਰਨ ਸਰਕਾਰ ਵੱਲੋਂ (ਖਰਚ ਕਰਨ ਲਈ) ਪ੍ਰੋਤਸਾਹਨ ਦੇਣ ਦੀ ਲੋੜ ਹੈ।"

ਉਹ ਅੱਗੇ ਕਹਿੰਦੇ ਹਨ ਕਿ "ਇਸ ਸਮੱਸਿਆ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ - ਜਪਾਨ ਦੀ ਜਨਸੰਖਿਆ। ਇੱਥੋਂ ਦੇ ਲੋਕ ਲੰਮੀ ਉਮਰ ਜਿਉਂਦੇ ਹਨ" ਜੋ ਸਮਾਜਿਕ ਸੁਰੱਖਿਆ ਅਤੇ ਸਿਹਤ ਸੰਭਾਲ ਦੀਆਂ ਲਾਗਤਾਂ ਨੂੰ ਵਧਾਉਂਦਾ ਹੈ।''''''''

ਉਨ੍ਹਾਂ ਮੁਤਾਬਕ, ''''''''ਰਿਟਾਇਰ ਹੋਣ ਵਾਲਿਆਂ ਨੂੰ ਆਪਣੇ ਭਵਿੱਖ ਬਾਰੇ ਅਤੇ ਖਾਸਕਰ ਆਪਣੇ ਬੁਢਾਪੇ ਬਾਰੇ ਬਹੁਤ ਜ਼ਿਆਦਾ ਅਨਿਸ਼ਚਿਤਤਾ ਤੇ ਚਿੰਤਾ ਹੁੰਦੀ ਹੈ, ਸੋ ਉਹ ਬੱਚਤ ਕਰਨਾ ਪਸੰਦ ਕਰਦੇ ਹਨ।''''''''

ਜਪਾਨ
Getty Images

ਟਾਕੇਸ਼ੀ ਦਾ ਮੰਨਣਾ ਹੈ ਕਿ ਜਾਪਾਨ ਵਿੱਚ "ਇਹੀ ਸਥਿਤੀ ਲੰਬੇ ਸਮੇਂ ਤੱਕ ਜਾਰੀ ਰਹਿਣ ਦੀ ਉਮੀਦ ਹੈ।''''''''

ਪਰ ਇਸ ਸਭ ਵਿਚਕਾਰ ਖ਼ਾਸ ਗੱਲ ਇਹ ਹੈ ਕਿ ਇੰਨੇ ਵੱਡੇ ਜਨਤਕ ਕਰਜ਼ੇ ਦੇ ਬਾਵਜੂਦ, ਅੰਤਰਰਾਸ਼ਟਰੀ ਨਿਵੇਸ਼ਕ ਅਜੇ ਵੀ ਜਪਾਨ ''''ਤੇ ਭਰੋਸਾ ਕਰਦੇ ਹਨ।

ਹਰ ਸਾਲ ਉਹ ਦੇਸ਼ ਦੇ ਕਰਜ਼ੇ ਦਾ ਭੁਗਤਾਨ ਕਰ ਦਿੰਦੇ ਹਨ ਅਤੇ ਦੇਸ਼ ਨੂੰ ਹੋਰ ਪੈਸਾ ਉਧਾਰ ਦੇ ਦਿੰਦੇ ਹਨ।

ਲਾਈਨ
BBC
  • ਜਪਾਨ ਦਾ ਕਰਜ਼ਾ ਦੁਨੀਆਂ ਦੀ ਸਭ ਤੋਂ ਪ੍ਰਮੁੱਖ ਅਰਥਵਿਵਸਥਾਵਾਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ
  • ਸਤੰਬਰ, 2022 ਦੇ ਅੰਕੜਿਆਂ ਮੁਤਾਬਕ ਦੇਸ਼ ''''ਤੇ 9.2 ਖਬਰ ਅਮਰੀਕੀ ਡਾਲਰ ਦਾ ਕਰਜ਼ਾ ਹੈ
  • ਇਹ ਅੰਕੜਾ ਇੰਨਾ ਵੱਡਾ ਹੈ ਕਿ ਕਿ ਪੂਰੇ ਜਪਾਨ ਦੀ ਜੀਡੀਪੀ ਦਾ 266% ਫ਼ੀਸਦ ਹੈ
  • ਪਰ ਇਸ ਤੋਂ ਬਾਅਦ ਵੀ ਜਪਾਨ ਦੀ ਅਰਥਵਿਵਸਥਾ ਟਿਕਾਉ ਹੈ ਤੇ ਵੈਸ਼ਵਿਕ ਬਾਜ਼ਾਰ ਨੂੰ ਇਸ ''''ਤੇ ਭਰੋਸਾ ਹੈ
  • ਇਸ ਦੇ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ''''ਚੋਂ ਇੱਕ ਹੈ ਜਪਾਨ ਵੱਲੋਂ ਬਾਂਡ ਵੇਚੇ ਜਾਣਾ
ਲਾਈਨ
BBC

ਕਰਜ਼ਾ ਵਧਦਾ ਰਿਹਾ ਪਰ ਵਿਕਾਸ ਵੀ ਹੁੰਦਾ ਰਿਹਾ

ਜਪਾਨ ਦਾ ਜਨਤਕ ਕਰਜ਼ਾ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਵਧਣਾ ਸ਼ੁਰੂ ਹੋਇਆ ਸੀ। ਸਾਲ 1991 ਵਿੱਚ, ਇਹ ਅਨੁਪਾਤ ਸਿਰਫ 39% ਸੀ।

ਪਰ ਉਸ ਪਲ ਤੋਂ ਹੀ ਆਰਥਿਕਤਾ ਦੀ ਵਿਕਾਸ ਦਰ ਵਿੱਚ ਵੀ ਭਾਰੀ ਗਿਰਾਵਟ ਸ਼ੁਰੂ ਹੋ ਗਈ, ਜਿਸ ਨਾਲ ਦੇਸ਼ ਦੀ ਆਮਦਨ ਘਟ ਗਈ, ਜਦਕਿ ਹਾਲਾਤ ਕਾਰਨ ਖਰਚਿਆਂ ਵਿੱਚ ਵਾਧਾ ਹੋਇਆ।

2000ਵੇਂ ਤੱਕ, ਜਪਾਨ ਦਾ ਕਰਜ਼ਾ ਪਹਿਲਾਂ ਹੀ 100 ਫੀਸਦੀ ਤੋਂ ਵੱਧ ਸੀ ਅਤੇ 2010 ਤੱਕ ਇਹ ਇੱਕ ਵਾਰ ਦੁੱਗਣਾ ਹੋ ਗਿਆ ਸੀ।

ਹਾਲਾਂਕਿ ਦੁਨੀਆਂ ਦੀ ਇਹ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ, ਹਾਲ ਹੀ ਦੇ ਦਹਾਕਿਆਂ ਵਿੱਚ 2008 ਦੀ ਵੈਸ਼ਵਿਕ ਮੰਦੀ, ਫੁਕੁਸ਼ੀਮਾ ਭੂਚਾਲ, 2011 ਵਿੱਚ ਆਈ ਸੁਨਾਮੀ ਅਤੇ ਹਾਲ ਹੀ ਵਿੱਚ 2020-2021 ਦੀ ਕੋਵਿਡ ਮਹਾਂਮਾਰੀ ਵਰਗੀਆਂ ਘਟਨਾਵਾਂ ਝੱਲਣ ਦੇ ਬਾਵਜੂਦ ਵੀ ਵਿਕਾਸ ਵੱਲ ਵਧੀ ਹੈ।

ਜਾਪਾਨ ਵਿੱਚ ਸੁਨਾਮੀ
BBC

ਖਰਚੇ ਲਈ ਵਿੱਤ

ਇਨ੍ਹਾਂ ਘਟਨਾਵਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਅਤੇ ਸਿੱਖਿਆ, ਸਿਹਤ ਜਾਂ ਰੱਖਿਆ ਵਰਗੇ ਖੇਤਰਾਂ ਵਿੱਚ ਸਾਲਾਨਾ ਬਜਟ ਨੂੰ ਕਾਇਮ ਰੱਖਣ ਲਈ, ਜਪਾਨ ਦੁਨੀਆਂ ਦੇ ਲਗਭਗ ਸਾਰੇ ਦੇਸ਼ਾਂ ਵਾਂਗ, ਬਾਂਡ ਵੇਚਦਾ ਹੈ ਜਿਸ ਰਾਹੀਂ ਖਰਚਿਆਂ ਲਈ ਵਿੱਤ ਦਾ ਪ੍ਰਬੰਧ ਹੁੰਦਾ ਹੈ।

ਦੂਜੇ ਸ਼ਬਦਾਂ ਵਿੱਚ, ਇਹ ਅੰਤਰਰਾਸ਼ਟਰੀ ਬਾਜ਼ਾਰ ''''ਚ ਜਿਨ੍ਹਾਂ ਨਿਵੇਸ਼ਕਾਂ ਤੋਂ ਕਰਜ਼ ਲੈਂਦਾ ਹੈ, ਉਨ੍ਹਾਂ ਨੂੰ ਕਰਜ਼ਾ ਪੂਰੀ ਤਰ੍ਹਾਂ ਨਾਲ ਵਾਪਸ ਕਰਨ ਦੇ ਵਾਅਦੇ ਦੇ ਨਾਲ-ਨਾਲ ਲਾਭ ਦਾ ਵੀ ਇੱਕ ਛੋਟਾ ਜਿਹਾ ਹਿੱਸਾ ਦਿੰਦਾ ਹੈ।

ਲਾਈਨ
BBC

ਇਹ ਵੀ ਪੜ੍ਹੋ:

ਲਾਈਨ
BBC
ਜਪਾਨ
Getty Images

ਸਥਿਰ ਅਤੇ ਆਕਰਸ਼ਕ

ਇਸ ਤਰ੍ਹਾਂ, ਨਿਵੇਸ਼ਕ ਜਪਾਨ ਨੂੰ ਆਪਣਾ ਪੈਸਾ ਉਧਾਰ ਦਿੰਦੇ ਹਨ।

ਟਾਕੇਸ਼ੀ ਕਹਿੰਦੇ ਹਨ, "ਵਿਕਸਤ ਦੇਸ਼ਾਂ ਦੇ ਬਾਂਡਜ਼ ਨੂੰ ਸੌਖਿਆਂ ਹੀ ਕੈਸ਼ ਕਰਵਾਇਆ ਜਾ ਸਕਦਾ ਹੈ ਅਤੇ ਇਨ੍ਹਾਂ ਨੂੰ ਆਸਾਨੀ ਨਾਲ ਕਰਜ਼ਿਆਂ ਲਈ ਸਿਕਿਓਰਿਟੀ ਵਜੋਂ ਰੱਖਿਆ ਜਾ ਸਕਦਾ ਹੈ।''''''''

ਹਾਲਾਂਕਿ, ਦੇਸ਼ ਦੀ ਪੂਰੀ ਆਰਥਿਕਤਾ ਤੋਂ ਲਗਭਗ ਢਾਈ ਗੁਣਾ ਵੱਧ ਦੇ ਕਰਜ਼ੇ ਨੂੰ ਦੇਖਦੇ ਹੋਏ, ਹਰ ਕੋਈ ਇਹੀ ਸੋਚਦਾ ਹੈ ਕਿ ਸਰਕਾਰ ਲਈ ਇਸ ਵੱਡੀ ਰਕਮ ਦਾ ਭੁਗਤਾਨ ਕਰਨਾ ਮੁਸ਼ਕਲ ਹੋਵੇਗਾ।

ਪਰ ਮਾਹਰ, ਜਪਾਨ ਦਾ ਕਰਜ਼ਾ ਸਮੇਂ ਦੇ ਨਾਲ ਟਿਕਾਊ ਰਹਿਣ ਅਤੇ ਇਸ ਦੇ ਦਿਵਾਲਿਆ ਨਾ ਐਲਾਨੇ ਜਾਣ ਪਿੱਛੇ ਇੱਕ ਖਾਸ ਕਾਰਨ ਮੰਨਦੇ ਹਨ।

ਉਨ੍ਹਾਂ ਮੁਤਾਬਕ, ਜਪਾਨ ਸਰਕਾਰੀ ਬਾਂਡਜ਼ ''''ਤੇ ਹੋਣ ਵਾਲੇ ਫਾਇਦੇ ਨੂੰ ਘੱਟ ਰੱਖਦਾ ਹੈ ਤਾਂ ਜੋ ਨਿਵੇਸ਼ਕਾਂ ਨੂੰ ਘੱਟ ਭੁਗਤਾਨ ਕਰਨਾ ਪਏ। ਇਸ ਦੇ ਨਾਲ ਬਾਜ਼ਾਰ ''''ਚ ਵੀ ਇਸ ਦਾ ਭਰੋਸਾ ਬਣਿਆ ਰਹਿੰਦਾ ਹੈ।

ਅਰਥਸ਼ਾਸਤਰੀ ਸ਼ਿਗੇਟੋ ਨਾਗਈ ਖ਼ਬਰ ਏਜੰਸੀ ਏਐਫਪੀ ਨੂੰ ਕਹਿੰਦੇ ਹਨ, "ਇੱਥੇ ਬਹੁਤ ਨਿਵੇਸ਼ਕ ਹਨ ਜੋ ਮੁਨਾਫੇ ਦੀ ਬਜਾਏ ਸਥਿਰਤਾ ਨੂੰ ਤਰਜੀਹ ਦਿੰਦੇ ਹਨ ਅਤੇ ਇਸ ਲਈ ਉਹ ਆਪਣੀ ਵਾਧੂ ਬੱਚਤ ਰੱਖਣ ਲਈ ਜਾਪਾਨ ਨੂੰ ਚੁਣਦੇ ਹਨ।"

ਜਪਾਨ
Getty Images

ਘੱਟ ਵਿਆਜ ਦਰ

ਅਮਰੀਕਾ ਦੇ ਮਾਸੂਚਿਊਸੇਟਸ ਵਿੱਚ ਵਿਲੀਅਮਜ਼ ਕਾਲਜ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਕੇਨ ਕੁਟਨਰ ਕਹਿੰਦੇ ਹਨ, "ਜਪਾਨ ਨੇ ਵਿਆਜ ਦਰਾਂ ਬਹੁਤ ਘੱਟ ਰੱਖੀਆਂ ਹਨ।''''''''

''''''''ਭਾਵੇਂ ਕਰਜ਼ਾ ਬਹੁਤ ਜ਼ਿਆਦਾ ਹੈ, ਫਿਰ ਵੀ ਇੱਥੋਂ ਦੀ ਸਰਕਾਰ ਆਪਣੇ ਲੈਣਦਾਰਾਂ ਨੂੰ ਮੁਕਾਬਲਤਨ ਘੱਟ ਵਿਆਜ ਅਦਾ ਕਰਦੀ ਹੈ। ਇਸ ਲਈ ਇਹ ਦੇਸ਼ ਕਰਜ਼ੇ ਨੂੰ ਅਣਮਿੱਥੇ ਸਮੇਂ ਲਈ ਬਣਾਈ ਰੱਖ ਸਕਦਾ ਹੈ।''''''''

ਇੱਕ ਹੋਰ ਅਹਿਮ ਗੱਲ ਇਹ ਵੀ ਹੈ ਕਿ ਜਪਾਨ ਦਾ ਜ਼ਿਆਦਾਤਰ ਕਰਜ਼ਾ ਵਿਦੇਸ਼ੀ ਮੁਦਰਾ ਵਿੱਚ ਨਹੀਂ ਬਲਕਿ ਯੇਨ ਭਾਵ ਜਪਾਨੀ ਮੁਦਰਾ ਵਿੱਚ ਹੈ।

ਇਸ ਦਾ ਮਤਲਬ ਹੈ ਕਿ ਦੇਸ਼ ਦੇ ਕੇਂਦਰੀ ਬੈਂਕ ਨੂੰ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਗੜਬੜੀ ਦਾ ਘੱਟ ਸਾਹਮਣਾ ਕਰਨਾ ਪੈਂਦਾ ਹੈ।

ਬਲਕਿ, ਦੇਸ਼ ਦੁਆਰਾ ਲਏ ਗਏ ਕਰਜ਼ੇ ਦਾ 90 ਫੀਸਦੀ ਜਪਾਨੀ ਨਿਵੇਸ਼ਕਾਂ ਵੱਲੋਂ ਹੈ।

ਬੈਂਕ ਆਫ ਜਪਾਨ ਦੇ ਗਵਰਨਰ ਹਾਰੂਹਿਕੋ ਕੁਰੋਡਾ
Getty Images
ਬੈਂਕ ਆਫ ਜਪਾਨ ਜਾਪਾਨ ਦੇ ਗਵਰਨਰ ਹਾਰੂਹਿਕੋ ਕੁਰੋਡਾ

ਪ੍ਰੋਫੈਸਰ ਕੁਟਨਰ ਕਹਿੰਦੇ ਹਨ, "ਜਪਾਨੀ ਕਰਜ਼ੇ ਵਿੱਚ ਵਿਦੇਸ਼ੀਆਂ ਦਾ ਜ਼ਿਆਦਾ ਹਿੱਸਾ ਨਹੀਂ ਹੈ। ਪਿਛਲੀ ਵਾਰ ਜਦੋਂ ਮੈਂ ਦੇਖਿਆ ਸੀ ਤਾਂ ਇਹ ਲਗਭਗ 8 ਫੀਸਦੀ ਸੀ। ਇਸ ਕਰਜ਼ ਦਾ ਜ਼ਿਆਦਾਤਰ ਹਿੱਸਾ ਜਪਾਨੀ ਵਿੱਤੀ ਸੰਸਥਾਵਾਂ ਅਤੇ ਬੈਂਕ ਆਫ ਜਾਪਾਨ ਕੋਲ ਹੈ।"

ਉਹ ਕਹਿੰਦੇ ਹਨ... ''''ਤੇ ਇਹ ਕੀ ਕਰਦਾ ਹੈ- ਬੇਸ਼ੱਕ ਸਰਕਾਰੀ ਘਾਟੇ ਦਾ ਮੁਦਰੀਕਰਨ।''''

ਇਸ ਲਈ ਜਪਾਨੀ ਸਰਕਾਰ ਬਾਂਡ ਵੇਚਦੀ ਹੈ, ਜਿਸ ਨੂੰ ਇਸ ਦਾ ਹੀ ਕੇਂਦਰੀ ਬੈਂਕ ਖਰੀਦ ਲੈਂਦਾ ਹੈ।

''''''''ਲੰਬੇ ਸਮੇਂ ਤੱਕ ਵਿਆਜ ਦਰਾਂ ਨੂੰ ਘੱਟ ਰੱਖਣ ਲਈ, ਬੈਂਕ ਆਫ਼ ਜਪਾਨ ਹੀ ਵੱਡੀ ਮਾਤਰਾ ਵਿੱਚ ਸਰਕਾਰੀ ਕਰਜ਼ਾ (ਬਾਂਡ) ਖਰੀਦ ਰਿਹਾ ਹੈ, ਜੋ ਕਿ ਅਰਥਵਿਵਸਥਾ ਲਈ ਮਦਦਗਾਰ ਮੰਨਿਆ ਜਾਂਦਾ ਹੈ।''''''''

ਅਰਥ ਸ਼ਾਸਤਰ ਦੇ ਪ੍ਰੋਫੈਸਰ ਦੱਸਦੇ ਹਨ, "ਨਤੀਜੇ ਵਜੋਂ, ਸਰਕਾਰ ਨੂੰ ਸਾਰੇ ਕਰਜ਼ੇ ਲਈ ਨਿੱਜੀ ਖੇਤਰ ਦੇ ਖਰੀਦਦਾਰਾਂ ਨੂੰ ਲੱਭਣ ਦੀ ਲੋੜ ਨਹੀਂ ਹੈ ਅਤੇ ਉਹ ਕਰਜ਼ੇ ''''ਤੇ ਜੋ ਥੋੜਾ ਜਿਹਾ ਵਿਆਜ ਅਦਾ ਕਰਦੀ ਹੈ, ਉਹ ਸਰਕਾਰ ਨੂੰ ਵਾਪਸ ਮਿਲ ਜਾਂਦਾ ਹੈ।''''''''

ਉਹ ਕਹਿੰਦੇ ਹਨ, ''''''''ਹਾਲਾਂਕਿ ਸਰਕਾਰੀ ਘਾਟੇ ਦਾ ਇਸ ਤਰ੍ਹਾਂ ਨਾਲ ਮੁਦਰੀਕਰਨ ਆਮ ਤੌਰ ''''ਤੇ ਨਿਰਾਸ਼ਾਜਨਕ ਰੂਪ ਨਾਲ ਮਹਿੰਗਾਈ ਲੈ ਕੇ ਆਉਂਦਾ ਹੈ, ਪਰ ਜਪਾਨ ਵਿੱਚ ਅਜਿਹਾ ਨਹੀਂ ਹੋਇਆ ਹੈ।''''''''

ਇਸ ਲਈ, ਜਦਕਿ ਬਾਕੀ ਦੁਨੀਆਂ ਵਿੱਚ ਵਿਆਜ ਦਰਾਂ ਵਧਦੀਆਂ ਜਾ ਰਹੀਆਂ ਹਨ, ਜਪਾਨ ਵਿੱਚ ਇਹ ਘੱਟ ਹਨ।

ਲਾਈਨ
BBC

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News