ਸ਼ੁੱਭਮਨ ਗਿੱਲ: ਦੋਹਰਾ ਸੈਂਕੜਾ ਜੜਨ ਵਾਲੇ ਪੰਜਾਬੀ ਮੁੰਡੇ ਨੂੰ ਮਾਹਿਰ ਕੋਹਲੀ ਤੋਂ ਬਾਅਦ ਅਗਲਾ ਵੱਡਾ ਖਿਡਾਰੀ ਕਿਉਂ ਕਹਿ ਰਹੇ

Wednesday, Jan 18, 2023 - 09:29 PM (IST)

ਸ਼ੁੱਭਮਨ ਗਿੱਲ: ਦੋਹਰਾ ਸੈਂਕੜਾ ਜੜਨ ਵਾਲੇ ਪੰਜਾਬੀ ਮੁੰਡੇ ਨੂੰ ਮਾਹਿਰ ਕੋਹਲੀ ਤੋਂ ਬਾਅਦ ਅਗਲਾ ਵੱਡਾ ਖਿਡਾਰੀ ਕਿਉਂ ਕਹਿ ਰਹੇ
shubhman gill
Getty Images

“ਸ਼ੁੱਭਮਨ ਗਿੱਲ ਦੀ ਖ਼ਾਸ ਗੱਲ ਇਹ ਹੈ ਕਿ ਉਹ ਚੰਗੀਆਂ ਗੇਂਦਾਂ ਨੂੰ ਵੀ ਚੌਕੇ ਬਹੁਤ ਹੀ ਸਹਿਜਤਾ ਨਾਲ ਲਗਾ ਰਹੇ ਹਨ। ਜਦੋਂ ਗੇਂਦਬਾਜ਼ ਦੀਆਂ ਚੰਗੀਆਂ ਗੇਂਦਾਂ ਨੂੰ ਚੌਕੇ ਲਗਾਏ ਜਾਂਦੇ ਹਨ ਤਾਂ ਉਹ ਉਨ੍ਹਾਂ ਲਈ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੁੰਦਾ ਹੈ।”

“ਮੈਨੂੰ ਤਾਂ ਇਹ ਵੀ ਹਮੇਸ਼ਾ ਲਗਦਾ ਹੈ ਕਿ ਵਿਰਾਟ ਕੋਹਲੀ ਤੋਂ ਬਾਅਦ ਸ਼ੁੱਭਮਨ ਗਿੱਲ ਭਾਰਤ ਲਈ ਇੱਕ ਵੱਡੇ ਖਿਡਾਰੀ ਹੋਣਗੇ।”

ਸ਼ੁੱਭਮਨ ਗਿੱਲ ਬਾਰੇ ਇਹ ਵਿਚਾਰ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਸੀਮ ਜਾਫ਼ਰ ਦੇ ਹਨ ਜੋ ਉਨ੍ਹਾਂ ਨੇ ਈਐੱਸਪੀਐੱਨ ਕ੍ਰਿਕਇਨਫੋ ਨਾਲ ਗੱਲਬਾਤ ਵਿੱਚ ਸਾਂਝੇ ਕੀਤੇ ਸਨ।

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡੀ ਜਾ ਰਹੀ ਵਨਡੇ ਸੀਰੀਜ਼ ਦੇ ਪਹਿਲੇ ਹੀ ਮੈਚ ਵਿੱਚ ਸ਼ੁਭਮਨ ਗਿੱਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੁਹਰਾ ਸੈਂਕੜਾ ਜੜ ਦਿੱਤਾ ਹੈ।

ਆਪਣੀ ਇਸ ਪਾਰੀ ਵਿੱਚ ਗਿੱਲ ਨੇ 149 ਗੇਂਦਾਂ ਵਿੱਚ ਕੁੱਲ 208 ਦੌੜਾਂ ਬਣਾਈਆਂ, ਜਿਨ੍ਹਾਂ ਵਿੱਚ ਉਨ੍ਹਾਂ ਨੇ 19 ਚੌਕੇ ਅਤੇ 9 ਛੱਕੇ ਜੜੇ।

ਭਾਰਤੀ ਟੀਮ ਦੇ ਸੱਜੇ ਹੱਥ ਦੇ ਬੱਲੇਬਾਜ਼ ਗਿੱਲ ਦਾ ਇਹ ਪਹਿਲਾ ਦੁਹਰਾ ਸੈਂਕੜਾ ਹੈ।

ਇਸ ਤੋਂ ਪਹਿਲਾਂ ਉਹ ਵਨਡੇ ਮੈਚਾਂ ਵਿੱਚ ਹੁਣ ਤੱਕ 2 ਸੈਂਕੜੇ ਬਣਾ ਚੁੱਕੇ ਹਨ ਅਤੇ ਉਨ੍ਹਾਂ ਦਾ ਤੀਜਾ ਸੈਂਕੜਾ ਨਿਊਜ਼ੀਲੈਂਡ ਦੇ ਖ਼ਿਲਾਫ਼ ਇਸ ਮੈਚ ਵਿੱਚ ਹੀ ਬਣਿਆ ਹੈ।

ਇਸ ਤੋਂ ਪਹਿਲਾਂ, ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ 87 ਗੇਂਦਾਂ ''''ਚ ਸੈਂਕੜਾ ਬਣਾਇਆ ਸੀ।

ਉਨ੍ਹਾਂ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਸਦਕਾ ਭਾਰਤੀ ਟੀਮ ਨੇ ਨਿਊਜ਼ੀਲੈਂਡ ਦੀ ਟੀਮ ਨੂੰ 8 ਵਿਕਟਾਂ ਦੇ ਨੁਕਸਾਨ ''''ਤੇ 350 ਦੌੜਾਂ ਦਾ ਟੀਚਾ ਦਿੱਤਾ।

ਸ਼ੁਭਮਨ ਗਿੱਲ ਨੇ ਆਪਣਾ ਪਹਿਲਾ ਵਨਡੇ ਅੰਤਰਰਾਸ਼ਟਰੀ ਮੈਚ ਵੀ ਨਿਊਜ਼ੀਲੈਂਡ ਦੇ ਖ਼ਿਲਾਫ਼ ਹੀ ਖੇਡਿਆ ਸੀ।

ਸ਼ੁਭਮਨ ਗਿੱਲ
ANI

‘ਗਿੱਲ ਦਾ ਦਿਮਾਗ 35 ਸਾਲ ਦੇ ਖਿਡਾਰੀ ਵਰਗਾ ਹੈ’

ਭਾਰਤ ਦੇ ਸਾਬਕਾ ਸਾਲਾਮੀ ਬੱਲੇਬਾਜ਼ ਸੁਨੀਲ ਗਵਾਸਕਰ ਨੇ ਸ਼ੁੱਭਮਨ ਗਿੱਲ ਦੀ ਪਾਰੀ ਦੀ ਖੂਬ ਤਾਰੀਫ਼ ਕੀਤੀ।

ਇੰਡੀਆ ਟੂਡੇ ਨਾਲ ਗੱਲਬਾਤ ਵਿੱਚ ਗਵਾਸਕਰ ਨੇ ਕਿਹਾ, “ਇਹ ਇੱਕ ਸ਼ਾਨਦਾਰ ਪਾਰੀ ਸੀ। ਇਸ ਨੌਜਵਾਨ ਦੇ ਮੋਢੇ ਉੱਤੇ 35 ਸਾਲ ਦੇ ਵਿਅਕਤੀ ਦਾ ਦਿਮਾਗ ਲਗਦਾ ਹੈ।”

“ਗਿੱਲ ਨੇ ਬੇਹੱਦ ਸ਼ਾਨਦਾਰ ਤਰੀਕੇ ਨਾਲ ਆਪਣੀ ਪਾਰੀ ਦੀ ਗਤੀ ਨੂੰ ਕਾਇਮ ਰੱਖਿਆ ਤੇ ਗੇਂਦਬਾਜ਼ਾਂ ਨੂੰ ਵੀ ਸ਼ਾਨਦਾਰ ਤਰੀਕੇ ਨਾਲ ਸ਼ਾਟ ਲਗਾਏ।”

“ਆਪਣਾ ਸੈਂਕੜਾ ਪੂਰਾ ਹੋਣ ਤੋਂ ਬਾਅਦ ਜਿਸ ਤਰੀਕੇ ਨਾਲ ਸ਼ੁੱਭਮਨ ਨੇ ਆਪਣੇ ਗੇਅਰ ਬਦਲੇ ਉਹ ਦੇਖਣ ਵਾਲੇ ਸਨ। ਪੂਰੀ ਪਾਰੀ ਖ਼ਤਮ ਹੋਣ ਮਗਰੋਂ ਵੀ ਉਹ ਪੂਰੇ ਤਰੀਕੇ ਨਾਲ ਫਰੈਸ਼ ਨਜ਼ਰ ਆਏ।”

ਪਹਿਲੇ ਦੋ ਸੈਂਕੜੇ

ਵਨਡੇ ਮੈਚਾਂ ਦੀ ਗੱਲ ਕਰੀਏ ਤਾਂ ਅੱਜ ਦਾ ਮੈਚ ਸ਼ਾਮਲ ਕਰਕੇ, ਹੁਣ ਤੱਕ ਸ਼ੁਭਮਨ ਨੇ 19 ਵਨਡੇ ਅੰਤਰਰਾਸ਼ਟਰੀ ਮੈਚ ਖੇਡੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਕੁੱਲ 1102 ਦੌੜਾਂ ਬਣਾਈਆਂ ਹਨ।

ਜਿਨ੍ਹਾਂ ਵਿੱਚ ਉਨ੍ਹਾਂ ਨੇ 2 ਸੈਂਕੜੇ, ਇੱਕ ਦੁਹਰਾ ਸੈਂਕੜਾ ਤੇ 5 ਅਰਧ ਸੈਂਕੜੇ ਬਣਾਏ ਹਨ।

23 ਸਾਲਾ ਗਿੱਲ ਨੇ ਇਸ ਤੋਂ ਪਹਿਲਾਂ ਸ਼੍ਰੀਲੰਕਾ ਖ਼ਿਲਾਫ਼ ਖੇਡੀ ਜਾ ਰਹੀ ਵਨਡੇ ਸੀਰੀਜ਼ ਦੇ ਤੀਜੇ ਮੈਚ ਵਿੱਚ ਸੈਂਕੜਾ ਬਣਾਇਆ ਸੀ।

ਉਸ ਮੈਚ ''''ਚ ਉਨ੍ਹਾਂ ਨੇ 97 ਗੇਂਦਾਂ ''''ਚ 116 ਦੌੜਾਂ ਬਣਾਈਆਂ ਸਨ।

ਸ਼ੁਭਮਨ ਨੇ ਵਨਡੇ ਵਿੱਚ ਆਪਣਾ ਪਹਿਲਾ ਸੈਂਕੜਾ ਜ਼ਿਮਬਾਵੇ ਦੇ ਖ਼ਿਲਾਫ਼ ਬਣਾਇਆ ਸੀ।

ਅਗਸਤ 2022 ''''ਚ ਖੇਡੇ ਗਏ ਇਸ ਮੈਚ ਵਿੱਚ ਉਨ੍ਹਾਂ ਨੇ 97 ਗੇਂਦਾਂ ਵਿੱਚ 130 ਦੌੜਾਂ ਬਣਾਈਆਂ ਸਨ।

ਸ਼ੁਭਮਨ ਗਿੱਲ
Getty Images
ਸ਼ੁਭਮਨ ਗਿੱਲ (ਫਾਈਲ ਫੋਟੋ)

ਇਹ ਬਣਿਆ ਨਵਾਂ ਰਿਕਾਰਡ

ਭਾਰਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਆਪਣੀ ਇਸ 19ਵੀਂ ਵਨਡੇ ਪਾਰੀ ਵਿੱਚ 1000 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ। ਇਸ ਦੇ ਨਾਲ ਹੀ ਉਹ ਪਾਰੀ ਦੇ ਹਿਸਾਬ ਨਾਲ 1000 ਦੌੜਾਂ ਪੂਰੀਆਂ ਕਰਨ ਵਾਲੇ ਸਭ ਤੋਂ ਤੇਜ਼ ਭਾਰਤੀ ਬੱਲੇਬਾਜ਼ ਬਣ ਗਏ ਹਨ।

ਉਨ੍ਹਾਂ ਨੇ ਮੈਚ ਦੇ 33ਵੇਂ ਓਵਰ ਵਿੱਚ ਬਲੇਅਰ ਟਿਕਨਰ ਦੀ ਗੇਂਦ ''''ਤੇ ਚੌਕਾ ਜੜਿਆ ਅਤੇ ਵਨਡੇ ਵਿੱਚ 1000 ਦੌੜਾਂ ਬਣਾਉਣ ਦਾ ਟੀਚਾ ਪੂਰਾ ਕੀਤਾ।

ਇਸ ਤੋਂ ਪਹਿਲਾਂ ਇਹ ਰਿਕਾਰਡ ਵਿਰਾਟ ਕੋਹਲੀ ਅਤੇ ਸਿਖਰ ਧਵਨ ਦੋਵਾਂ ਦੇ ਨਾਮ ਸੀ, ਜਿਨ੍ਹਾਂ ਨੇ 24-24 ਪਾਰੀਆਂ ਵਿੱਚ ਆਪਣੀਆਂ 1000 ਦੌੜਾਂ ਪੂਰੀਆਂ ਕੀਤੀਆਂ ਸਨ।

ਇਹ ਉਹੀ ਸ਼ੁਭਨਮ ਗਿੱਲ ਹਨ ਜਿਨ੍ਹਾਂ ਬਾਰੇ 2020 ਦੇ ਆਈਪੀਐੱਲ ਸੀ ''''ਚ ਕਿਹਾ ਗਿਆ ਸੀ ਕਿ ''''ਗਿੱਲ ਹੈ ਕਿ ਮਾਨਤਾ ਨਹੀਂ''''।

ਇਹ ਲਾਈਨਾਂ ਉਨ੍ਹਾਂ ਦੀ ਆਪਣੀ ਹੀ ਟੀਮ ਕੋਲਕਾਤਾ ਨਾਈਟ ਰਾਈਡਰਜ਼ ਨੇ ਗਿੱਲ ਦੀ ਸ਼ਾਨਦਾਰ ਬੱਲੇਬਾਜ਼ੀ ਨੂੰ ਦੇਖਦਿਆਂ ਕਹੀਆਂ ਸਨ।

ਇਸ ਦੇ ਨਾਲ ਹੀ ਉਹ ਆਈਸੀਸੀ ਦੀ ਵਨਡੇ ਰੈੰਕਿੰਗ ਵਿੱਚ ਵੀ 10 ਸਥਾਨ ਉੱਪਰ ਆ ਕੇ ਹੁਣ 26ਵੇਂ ਸਥਾਨ ''''ਤੇ ਆ ਗਏ ਹਨ।

ਲਾਈਨ
BBC
  • ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਖੇਡੇ ਜਾ ਰਹੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ''''ਚ ਸ਼ੁਭਮਨ ਗਿੱਲ ਦਾ ਦੁਹਰਾ ਸੈਂਕੜਾ
  • ਗਿੱਲ ਨੇ ਆਪਣੀ ਇਸ 19ਵੀਂ ਵਨਡੇ ਪਾਰੀ ਵਿੱਚ 149 ਗੇਂਦਾਂ ''''ਚ ਕੁੱਲ 208 ਦੁੜਾਂ ਬਣਾਈਆਂ
  • ਸ਼ੁਭਮਨ ਹੁਣ ਤੱਕ ਇਸ ਫਾਰਮੈਟ ਵਿੱਚ 3 ਸੈਂਕੜੇ ਬਣਾ ਚੁੱਕੇ ਹਨ, ਜਿਨ੍ਹਾਂ ਵਿੱਚ ਇਹ ਦੁਹਰਾ ਸੈਂਕੜਾ ਵੀ ਸ਼ਾਮਲ ਹੈ
  • ਇਸ ਦੇ ਨਾਲ ਹੀ ਉਹ ਇਸ ਫਾਰਮੈਟ ''''ਚ 1000 ਦੌੜਾਂ ਪੂਰੀਆਂ ਕਰਨ ਵਾਲੇ ਸਭ ਤੋਂ ਤੇਜ਼ ਬੱਲੇਬਾਜ਼ ਬਣੇ
ਲਾਈਨ
BBC

ਰੋਹਿਤ ਸ਼ਰਮਾ ਨੇ ਕੀਤੀ ਸੀ ਪ੍ਰਸ਼ੰਸਾ

ਰੋਹਿਤ ਸ਼ਰਮਾ
Getty Images

ਕੁਝ ਵਕਤ ਪਹਿਲਾਂ ਬੰਗਲਾਦੇਸ਼ ਖਿਲਾਫ਼ ਹੋਏ ਵਨਡੇ ਮੈਚ ਵਿੱਚ ਭਾਰਤ ਦੇ ਨੌਜਵਾਨ ਖਿਡਾਰੀ ਇਸ਼ਾਨ ਕਿਸ਼ਨ ਨੇ ਵੀ ਦੋਹਰਾ ਸੈਂਕੜਾ ਜੜਿਆ ਸੀ। ਉਸ ਮਗਰੋਂ ਉਨ੍ਹਾਂ ਦੀ ਥਾਂ ਸ਼੍ਰੀਲੰਕਾ ਖਿਲਾਫ ਸੀਰੀਜ਼ ਵਿੱਚ ਸ਼ੁੱਭਮਨ ਗਿੱਲ ਨੂੰ ਖਿਡਾਇਆ ਗਿਆ ਸੀ। ਇਸ ਨੂੰ ਲੈ ਕੇ ਸਵਾਲ ਉਠੇ ਸਨ।

ਉਸ ਵੇਲੇ ਕਪਤਾਨ ਰਾਹੁਲ ਸ਼ਰਮਾ ਨੇ ਸ਼ੁਭਮਨ ਗਿੱਲ ਅਤੇ ਇਸ਼ਾਨ ਕਿਸ਼ਨ ਦੋਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਸੀ ਕਿ ਦੋਵਾਂ ਨੇ ਬਤੌਰ ਓਪਨਰ ਚੰਗੀ ਗੇਮ ਖੇਡੀ ਹੈ ਪਰ ਇਹ ਦੇਖਦੇ ਹੋਏ ਕਿ ਦੋਵੇਂ ਕਿਸ ਸਥਿਤੀ ''''ਚੋਂ ਲੰਘੇ ਹਨ, ਗਿੱਲ ਨੂੰ ਮੌਕਾ ਦੇਣਾ ਸਹੀ ਰਹੇਗਾ।

ਉਨ੍ਹਾਂ ਕਿਹਾ ਸੀ ਕਿ ਦੋਵਾਂ ਹੀ ਖਿਡਾਰੀਆਂ ਨੇ ਪਿਛਲੇ ਮੈਚਾਂ ''''ਚ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਇਸ ਵਾਰ ਗਿੱਲ ਨੂੰ ਖਿਡਾਉਣਾ ਚੰਗਾ ਰਹੇਗਾ।

ਵਿਸ਼ਵ ਕੱਪ ਲਈ ਮੁਕਾਬਲਾ ਸਖ਼ਤ ਹੈ

ਇਸ਼ਾਨ ਕਿਸ਼ਨ
Getty Images

ਵਿਸ਼ਵ ਕੱਪ ਲਈ ਭਾਰਤੀ ਟੀਮ ਵਿੱਚ ਮੁਕਾਬਲਾ ਕਾਫੀ ਸਖਤ ਹੈ। ਟੀਮ ਵਿੱਚ ਥਾਂ ਲਈ ਕਾਫੀ ਜਦੋਜਹਿਦ ਖਿਡਾਰੀਆਂ ਵਿੱਚ ਵੇਖੀ ਜਾ ਸਕਦੀ ਹੈ।

24 ਸਾਲਾ ਇਸ਼ਾਨ ਕਿਸ਼ਨ ਖੱਬੇ ਹੱਥ ਦੇ ਬੱਲੇਬਾਜ਼ ਅਤੇ ਵਿਕਟਕੀਪਰ ਹਨ ਅਤੇ ਹੁਣ ਤੱਕ 11 ਵਨਡੇ ਮੈਚ ਖੇਡ ਚੁੱਕੇ ਹਨ ਅਤੇ ਉਨ੍ਹਾਂ 1 ਦੁਹਰਾ ਸੈਂਕੜਾ ਬਣਾਇਆ ਹੈ।

ਗਿੱਲ ਦੇ ਮੁਕਾਬਲੇ ਉਨ੍ਹਾਂ ਦਾ ਵਨਡੇ ਦਾ ਅਨੁਭਵ ਘੱਟ ਹੈ ਅਤੇ ਇਸ ਫਾਰਮੈਟ ''''ਚ ਹੁਣ ਤੱਕ ਉਨ੍ਹਾਂ ਨੇ 842 ਦੌੜਾਂ ਬਣਾਈਆਂ ਹਨ।

ਨਿਊਜ਼ੀਲੈਂਡ ਦੇ ਖਿਲਾਫ ਖੇਡੀ ਜਾ ਰਹੀ ਇਸ ਸੀਰੀਜ਼ ਦੇ ਪਹਿਲੇ ਮੈਚ ਵਿੱਚ ਉਨ੍ਹਾਂ ਨੂੰ ਮਿਡਿਲ ਆਡਰ ਵਿੱਚ ਖਿਡਾਇਆ ਗਿਆਪਰ ਉਹ ਕੁਝ ਖਾਸ ਨਹੀਂ ਕਰ ਸਕੇ ਅਤੇ 14 ਗੇਂਦਾਂ ਵਿੱਚ ਮਹਿਜ਼ 5 ਦੌੜਾਂ ਬਣਾ ਕੇ ਆਊਟ ਹੋ ਗਏ।

ਉਨ੍ਹਾਂ ਨੇ ਆਪਣਾ ਪਿਛਲਾ ਵਨਡੇ ਮੈਚ ਬੰਗਲਾਦੇਸ਼ ਦੇ ਖ਼ਿਲਾਫ਼ ਖੇਡਿਆ ਸੀ ਅਤੇ ਉਸ ਵਿੱਚ ਦੁਹਰਾ ਸੈਂਕੜਾ ਵੀ ਜੜਿਆ ਸੀ ਅਤੇ ਫਾਈਨਲ ਮੈਚ ''''ਚ ਮੈਨ ਐਫ਼ ਦੀ ਮੈਚ ਵੀ ਚੁਣੇ ਗਏ ਸਨ।

ਇਸ ਦੁਹਰੇ ਸੈਂਕੜੇ ਲਈ ਬਣਾਏ 210 ਰਨ ਹੀ ਉਨ੍ਹਾਂ ਦੇ ਹੁਣ ਤੱਕ ਦੇ ਸਭ ਤੋਂ ਵੱਧ ਰਨ ਹਨ।

ਇਸ ਤੋਂ ਇਲਾਵਾਂ ਉਨ੍ਹਾਂ ਨੇ ਦੱਖਣੀ ਅਫ੍ਰੀਕਾ ਖ਼ਿਲਾਫ਼ 93 ਅਤੇ ਸ਼੍ਰੀਲੰਕਾ ਖ਼ਿਲਾਫ਼ 59 ਰਨ ਬਣਾਏ ਸਨ।

ਸੰਜੂ ਸੈਮਸਨ
Getty Images

ਖੱਬੇ ਹੱਥ ਦੇ ਭਾਰਤੀ ਬੱਲੇਬਾਜ਼ ਅਤੇ ਵਿਕਟਕੀਪਰ ਸੰਜੂ ਸੈਮਸਨ ਹੁਣ ਤੱਕ 11 ਵਨਡੇ ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ।

ਹਾਲਾਂਕਿ ਇਸ ਫਾਰਮੈਟ ਵਿੱਚ ਉਨ੍ਹਾਂ ਦੇ ਨਾਮ ਇੱਕ ਵੀ ਸੈਂਕੜਾ ਦਰਜ ਨਹੀਂ ਹੈ ਪਰ 2 ਅਰਧ ਸੈਂਕੜੇ ਜ਼ਰੂਰ ਹਨ।

ਉਨ੍ਹਾਂ ਨੇ ਆਪਣੇ ਵਨਡੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਸਾਲ 2021 ਵਿੱਚ ਕੀਤੀ ਸੀ ਅਤੇ ਆਪਣਾ ਪਿਛਲੇ ਵੰਡੇ ਅੰਤਰਰਾਸ਼ਟਰੀ ਮੈਚ ਉਨ੍ਹਾਂ ਨੇ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਨਿਊਜ਼ੀਲੈਂਡ ਦੇ ਖ਼ਿਲਾਫ਼ ਖੇਡਿਆ ਸੀ। ਜਿੱਥੇ ਸ਼ੁਭਮਨ ਗਿੱਲ (50 ਦੌੜਾਂ) ਦੇ ਮੁਕਾਬਲੇ ਉਨ੍ਹਾਂ ਨੇ 36 ਦੌੜਾਂ ਹੀ ਬਣਾਈਆਂ ਸਨ।

ਹੁਣ ਤੱਕ ਉਨ੍ਹਾਂ ਨੇ ਸਭ ਤੋਂ ਜ਼ਿਆਦਾ ਦੌੜਾਂ (86 ਨਾਬਾਦ) ਅਕਤੂਬਰ 2022 ''''ਚ ਦੱਖਣੀ ਅਫ਼ਰੀਕਾ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਬਣਾਈਆਂ ਹਨ।

ਸ਼੍ਰੀਲੰਕਾ ਖ਼ਿਲਾਫ਼ ਹਾਲ ਹੀ ਵਿੱਚ ਖੇਡੀ ਗਈ ਟੀ20 ਸੀਰੀਜ਼ ਦੇ ਦੌਰਾਨ ਉਨ੍ਹਾਂ ਦੇ ਗੋਡੇ ''''ਤੇ ਸੱਤ ਲੱਗਣ ਕਾਰਨ ਉਹ ਸੀਰੀਜ਼ ਤੋਂ ਬਾਹਰ ਹੋ ਗਏ ਸਨ ਅਤੇ ਫਿਲਹਾਲ ਆਰਾਮ ਕਰ ਰਹੇ ਹਨ।

ਕਈ ਮਾਹਰ ਮੰਨਦੇ ਹਨ ਕਿ ਸੰਜੂ ਸੈਮਸਨ ਦੀ ਥਾਂ ਟੀਮ ਵਿੱਚ ਬਣਦੀ ਹੈ।

ਜਦਕਿ ਸ਼ੁਭਮਨ ਗਿੱਲ ਦੀ ਗੱਲ ਕਰੀਏ ਤਾਂ ਹੁਣ ਤੱਕ 3 ਸੈਂਕੜਿਆਂ ਦੇ ਨਾਲ ਉਹ ਪਹਿਲਾਂ ਹੀ ਵੱਧ ਰਨਾਂ ਦੇ ਮਾਮਲੇ ਵਿੱਚ ਇਨ੍ਹਾਂ ਦੋਵੇਂ ਖਿਡਾਰੀਆਂ ਤੋਂ ਅੱਗੇ ਹਨ।

ਉਨ੍ਹਾਂ ਦੇ ਟਾਪ ਰਨਾਂ ਵਿੱਚ, ਨਿਊਜ਼ੀਲੈਂਡ ਖ਼ਿਲਾਫ਼ 208, ਜ਼ਿਮਬਾਵੇ ਖ਼ਿਲਾਫ਼ 130 ਅਤੇ ਸ਼੍ਰੀਲੰਕਾ ਖ਼ਿਲਾਫ਼ 116 ਦੌੜਾਂ ਸ਼ਮਲ ਹਨ।

ਇਸ ਤੋਂ ਇਲਾਵਾ ਉਨ੍ਹਾਂ ਨੇ ਵੈਸਟ ਇੰਡੀਜ਼ ਦੇ ਖ਼ਿਲਾਫ਼ 98 ਨਾਬਾਦ, ਜ਼ਿਮਬਾਵੇ ਖ਼ਿਲਾਫ਼ 82 ਨਾਬਾਦ, ਸ਼੍ਰੀਲੰਕਾ ਖ਼ਿਲਾਫ਼ 70 ਅਤੇ ਵੈਸਟ ਇੰਡੀਜ਼ ਖ਼ਿਲਾਫ਼ 64 ਦੌੜਾਂ ਬਣਾਈਆਂ ਸਨ।

ਫਰਵਰੀ 2018 ਵਿਚ ਅੰਡਰ-19 ਕ੍ਰਿਕਟ ਵਰਲਡ ਕੱਪ ਵਿਚ ਦੌਰਾਨ ਬੀਬੀਸੀ ਪੰਜਾਬੀ ਨੇ ਸ਼ੁਬਮਨ ਗਿੱਲ ਦੇ ਪਿਤਾ ਲਖਵਿੰਦਰ ਸਿੰਘ ਗਿੱਲ ਅਤੇ ਮਾਤਾ ਕੀਰਤ ਕੌਰ ਗਿੱਲ ਨਾਲ ਗੱਲਬਾਤ ਕੀਤੀ।

ਗੇਂਦ-ਬੱਲੇ ਵਿੱਚ ਜ਼ਿਆਦਾ ਦਿਲਚਸਪੀ

ਸ਼ੁਭਮਨ ਗਿੱਲ ਦੇ ਪਿਤਾ ਲਖਵਿੰਦਰ ਸਿੰਘ ਅਤੇ ਮਾਤਾ ਕੀਰਤ ਕੌਰ
BBC
ਸ਼ੁਭਮਨ ਗਿੱਲ ਦੇ ਪਿਤਾ ਲਖਵਿੰਦਰ ਸਿੰਘ ਅਤੇ ਮਾਤਾ ਕੀਰਤ ਕੌਰ

ਸ਼ੁਭਮਨ ਗਿੱਲ ਦੇ ਪਰਿਵਾਰ ਦਾ ਪਿਛੋਕੜ ਫਿਰੋਜ਼ਪੁਰ ਦੇ ਜਲਾਲਾਬਾਦ ਦਾ ਹੈ ਤੇ ਸ਼ੁਬਮਨ ਦੇ ਦਾਦਾ-ਦਾਦੀ ਉੱਥੇ ਹੀ ਰਹਿੰਦੇ ਹਨ। ਸ਼ੁਬਮਨ ਦਾ ਪਰਿਵਾਰ ਉਸ ਨੂੰ ਕ੍ਰਿਕਟ ਦੀ ਸਿਖਲਾਈ ਦਿਵਾਉਣ ਲਈ ਮੁਹਾਲੀ ਰਹਿਣ ਲੱਗ ਪਿਆ ਸੀ।

ਮਾਂ ਕੀਰਤ ਕੌਰ ਨੇ ਦੱਸਿਆ ਕਿ ਸ਼ੁਬਮਨ ਨੂੰ ਬਚਪਨ ਤੋਂ ਹੀ ਕ੍ਰਿਕਟ ਦਾ ਸ਼ੌਂਕ ਸੀ ਤੇ ਉਹ ਬਾਕੀ ਖਿਡੌਣਿਆਂ ਦੇ ਮੁਕਾਬਲੇ ਗੇਂਦ-ਬੱਲੇ ਵਿੱਚ ਜ਼ਿਆਦਾ ਦਿਲਚਸਪੀ ਲੈਂਦਾ ਸੀ।

"ਇਸ ਕਾਰਨ ਅਸੀਂ ਸ਼ੁਭਮਨ ਨੂੰ ਇਸ ਪਾਸੇ ਲਾਉਣ ਦਾ ਫ਼ੈਸਲਾ ਕੀਤਾ। ਉਸਦੇ ਪਿਤਾ ਉਸ ਦੀ ਸਿਖਲਾਈ ਲਈ ਗੰਭੀਰ ਸਨ ਪਰ ਕਈ ਵਾਰ ਜਦੋਂ ਗੇਂਦ ਲੱਗ ਜਾਂਦੀ ਤਾਂ ਉਸ ਨੂੰ ਦੇਖਣਾ ਔਖਾ ਹੋ ਜਾਂਦਾ।"

"ਸ਼ੁਭਮਨ ਆਪਣੀ ਕਾਮਯਾਬੀ ਤੋਂ ਖੁਸ਼ ਹੈ ਕਿ ਇੰਨੇ ਸਾਲਾਂ ਦੀ ਮਿਹਨਤ ਰਾਸ ਆਈ ਹੈ।"

ਉਹਨਾਂ ਨੇ ਸ਼ੁਬਮਨ ਦੀਆਂ ਖਾਣ ਪੀਣ ਦੀਆਂ ਆਦਤਾਂ ਬਾਰੇ ਦੱਸਿਆ ਕਿ ਪਹਿਲਾਂ ਤਾਂ ਉਸ ਨੂੰ ਘਰ ਵਿੱਚ ਖਾਧੀਆਂ ਜਾਣ ਵਾਲੀਆਂ ਕਈ ਚੀਜ਼ਾਂ ਪਸੰਦ ਸਨ ਪਰ ਹੁਣ ਤਾਂ ਉਹ ਵਿਰਾਟ ਕੋਹਲੀ ਦਾ ਫੈਨ ਹੈ ਤੇ ਖਾਣ ਪੀਣ ਬਾਰੇ ਕਾਫ਼ੀ ਸੁਚੇਤ ਹੈ।

ਲਾਈਨ
BBC

-

ਲਾਈਨ
BBC

ਪਿੱਪਲ ਦੇ ਤਣੇ ਤੋਂ ਬਣੇ ਬੈਟ ਨਾਲ ਖੇਡੇ

ਸ਼ੁਭਮਨ ਦੇ ਪਿਤਾ ਨੇ ਦੱਸਿਆ, "ਬਚਪਨ ਵਿੱਚ ਜਦੋਂ ਉਹ ਢਾਈ ਸਾਲ ਦਾ ਸੀ ਤਾਂ ਥਾਪੀ ਨਾਲ ਵੀ ਖੇਡਦਾ ਸੀ ਪਰ ਉਹ ਉਸਦੀ ਉਮਰ ਮੁਤਾਬਕ ਕਾਫ਼ੀ ਭਾਰੀ ਹੁੰਦੀ ਸੀ।"

"ਫਿਰ ਸ਼ੁਭਮਨ ਦੇ ਦਾਦਾ ਜੀ ਨੇ ਪਿੱਪਲ ਦੇ ਤਣੇ ਤੋਂ ਉਸਨੂੰ ਛੇ-ਸੱਤ ਬੈਟ ਬਣਾ ਕੇ ਦਿੱਤੇ ਜੋ ਕਿ ਬਹੁਤ ਹਲਕੇ ਸਨ। ਇਸ ਪ੍ਰਕਾਰ ਸ਼ੁਬਮਨ ਦੀ ਕਾਮਯਾਬੀ ਤਿੰਨ ਪੀੜ੍ਹੀਆਂ ਦੇ ਸਹਿਯੋਗ ਦਾ ਨਤੀਜਾ ਹੈ।"

ਗੇਂਦਾਂ ਦੀ ਚੋਣ ਬਾਰੇ ਵੀ ਸ਼ੁਭਮਨ ਦੇ ਪਿਤਾ ਨੇ ਦੱਸਿਆ, "ਟੈਨਿਸ ਦੀ ਗੇਂਦ ਵਿੱਚ ਉਛਾਲ ਬਹੁਤ ਹੁੰਦਾ ਸੀ ਤੇ ਪਲਾਸਟਿਕ ਦੀ ਗੇਂਦ ਨਾਲ ਸੱਟ ਬਹੁਤ ਲਗਦੀ ਸੀ।"

ਫੇਰ ਉਹ ਕੋਸਕੋ ਦੀ ਗੇਂਦ ਲੈ ਕੇ ਆਏ। ਉਹ ਦੁਕਾਨਦਾਰ ਤੋਂ ਉਸ ਗੇਂਦ ਦੇ ਸਾਰੇ ਹੀ ਡੱਬੇ ਲੈ ਆਏ।

ਉਹਨਾਂ ਕਿਹਾ, "ਇਹਨੂੰ ਮੈਂ ਦੂਸਰੇ ਤੋਂ ਤੀਸਰੇ ਦਿਨ ਇੱਕ ਨਵੀਂ ਬਾਲ ਦੇ ਦੇਣੀ। ਨਵੀਂ ਬਾਲ ਦੇਖ ਕੇ ਉਹ ਐਨਾ ਖ਼ੁਸ਼। ਫੇਰ ਉਸਦਾ ਇਸ ਪਾਸੇ ਹੋਰ ਉਤਸ਼ਾਹ ਵਧਦਾ ਸੀ।"

ਮਾਂ-ਬਾਪ ਜਿੰਦਗੀ ਦੇ ਦਸ ਸਾਲ ਬੱਚਿਆਂ ਦੇ ਲੇਖੇ ਲਾਉਣ

ਸ਼ੁਭਮਨ ਦੇ ਪਿਤਾ ਨੇ ਦੱਸਿਆ, "ਜੇ ਕੋਈ ਮਾਂ-ਬਾਪ ਆਪਣੀ ਜਿੰਦਗੀ ਦੇ ਦਸ ਸਾਲ ਆਪਣੇ ਬੱਚਿਆਂ ਦੇ ਲੇਖੇ ਲਾ ਦੇਣ ਤਾਂ ਕੋਈ ਵਜ੍ਹਾ ਨਹੀਂ ਕਿ ਬੱਚੇ ਕਾਮਯਾਬ ਨਾ ਹੋਣ।"

ਹੁਣ ਉਨ੍ਹਾਂ ਦੀ ਸੋਸਾਈਟੀ ਦੀ ਪਹਿਚਾਣ ਹੀ ਇਹ ਬਣ ਗਈ ਹੈ ਕਿ ਇੱਥੇ ਇੱਕ ਇੰਟਰਨੈਸ਼ਨਲ ਖਿਡਾਰੀ ਰਹਿੰਦਾ ਹੈ।

ਇਸ ਬਾਰੇ ਸ਼ੁਭਮਨ ਦੇ ਮਾਤਾ ਨੇ ਦੱਸਿਆ, "ਹੁਣ ਪਹਿਲਾਂ ਵਾਂਗ ਖੁੱਲ੍ਹ ਕੇ ਬਾਹਰ ਜਾਣਾ ਔਖਾ ਹੋ ਗਿਆ ਹੈ ਕਿਉਂਕਿ ਸਾਰੇ ਪਛਾਨਣ ਲੱਗੇ ਹਨ।"

ਸ਼ੁਬਮਨ ਗਿੱਲ
BBC
ਸ਼ੁਬਮਨ ਗਿੱਲ ਦੇ ਬਚਪਨ ਦੀਆਂ ਤਸਵੀਰਾਂ

ਨਿਮਰਤਾ ਦੀ ਤਾਕੀਦ

ਕ੍ਰਿਕਟ ਦੇ ਇਲਾਵਾ ਸ਼ੁਬਮਨ ਨੂੰ ਗਾਣੇ ਸੁਣਨ ਤੇ ਪੀਐਸਪੀ ਖੇਡਣ ਦਾ ਸ਼ੌਕ ਹੈ।

ਮੋਬਾਈਲ ਤੇ ਹੋਰ ਚੀਜ਼ਾਂ ਨਾਲ ਬੱਚੇ ਬੱਝ ਜਾਂਦੇ ਹਨ ਉਹ ਸਮਾਂ ਕਿਸੇ ਹੋਰ ਸ਼ੌਕ ਵਿੱਚ ਜਾਂ ਕਿਤੇ ਹੋਰ ਲਾਉਣਾ ਚਾਹੀਦਾ ਹੈ।

ਸ਼ੁਭਮਨ ਦੇ ਪਿਤਾ ਨੇ ਦੱਸਿਆ, "ਇਸ ਸਭ ਦਾ ਸਿਹਰਾ ਰਾਹੁਲ ਦ੍ਰਾਵਿੜ ਨੂੰ ਹੀ ਹੈ ਜਿਨ੍ਹਾਂ ਨੇ ਉਸਨੂੰ ਖੇਡ ਦੀਆਂ ਬਾਰੀਕੀਆਂ ਦੱਸੀਆਂ।"

ਸ਼ੁਭਮਨ ਦੇ ਪਿਤਾ ਨੇ ਅੱਗੇ ਕਿਹਾ ਕਿ ਭਾਵੇਂ ਉਹਨਾਂ ਨੂੰ ਅਜਿਹਾ ਕੁਝ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਉਹਨਾਂ ਨੇ ਟੀਵੀ ਤੋਂ ਹੀ ਕ੍ਰਿਕਟ ਦੀਆਂ ਬਾਰੀਕੀਆਂ ਸਿੱਖੀਆਂ-ਸਮਝੀਆਂ।

ਲਾਈਨ
BBC


Related News