ਓਲੰਪਿਕ ਮੈਡਲ ਜੇਤੂ ਔਰਤ ਪਹਿਲਵਾਨਾਂ ਨੇ ਫੈਡਰੇਸ਼ਨ ’ਤੇ ਲਾਏ ਗੰਭੀਰ ਇਲਜ਼ਾਮ, ਬੈਠੀਆਂ ਧਰਨ ’ਤੇ

Wednesday, Jan 18, 2023 - 05:44 PM (IST)

ਓਲੰਪਿਕ ਮੈਡਲ ਜੇਤੂ ਔਰਤ ਪਹਿਲਵਾਨਾਂ ਨੇ ਫੈਡਰੇਸ਼ਨ ’ਤੇ ਲਾਏ ਗੰਭੀਰ ਇਲਜ਼ਾਮ, ਬੈਠੀਆਂ ਧਰਨ ’ਤੇ
ਰੈਸਲਰਸ
ANI

ਭਾਰਤ ਦੇ ਨਾਮੀ ਪਹਿਲਾਵਾਨ ਵਿਨੇਸ਼ ਫੋਗਾਟ ਸਣੇ ਕਈ ਪਹਿਵਾਨਾਂ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਉੱਤੇ ਸਰੀਰਕ ਸ਼ੋਸ਼ਣ ਸਣੇ ਕਈ ਗੰਭੀਰ ਇਲਜ਼ਾਮ ਲਗਾਏ ਹਨ।

ਇਸ ਵੇਲੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਫੈਡਰੇਸ਼ਨ ਦੀ ਪ੍ਰਧਾਨਗੀ ਦੇ ਅਹੁਦੇ ਉੱਤੇ ਹਨ।

ਇਨ੍ਹਾਂ ਪਹਿਲਵਾਨਾਂ ਨੇ ਆਪਣੀ ਪ੍ਰੈੱਸ ਕਾਨਫਰੰਸ ਕਰਨ ਤੋਂ ਪਹਿਲਾਂ ਦਿੱਲੀ ਦੇ ਜੰਤਰ-ਮੰਤਰ ਉੱਤੇ ਧਰਨਾ ਲਗਾਇਆ।

ਇਸ ਮਗਰੋਂ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਵਿੱਚ ਫੈਡਰੇਸ਼ਨ ਤੇ ਉਨ੍ਹਾਂ ਦੇ ਪ੍ਰਧਾਨ ਉੱਤੇ ਸੰਗੀਨ ਇਲਜ਼ਾਮ ਲਗਾਏ।

ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਹੈ, ‘ਨਹੀਂ ਹੋਇਆ, ਨਹੀਂ ਹੋਇਆ, ਨਹੀਂ ਹੋਇਆ।’

 

 



Related News