ਫੀਫਾ ਵਿਸ਼ਵ ਕੱਪ: ਭਾਰਤ ’ਚ ਫੁੱਟਬਾਲ ਦੇ ਦੀਵਾਨਿਆਂ ਨੇ ਕਿਵੇਂ ਕਤਰ ਜਾਣ ਲਈ ਇੱਕ ਇੱਕ ਪੈਸਾ ਜੋੜਨਾ ਸ਼ੁਰੂ ਕਰ ਦਿੱਤਾ ਸੀ

Tuesday, Nov 22, 2022 - 04:26 PM (IST)

ਫੀਫਾ ਵਿਸ਼ਵ ਕੱਪ: ਭਾਰਤ ’ਚ ਫੁੱਟਬਾਲ ਦੇ ਦੀਵਾਨਿਆਂ ਨੇ ਕਿਵੇਂ ਕਤਰ ਜਾਣ ਲਈ ਇੱਕ ਇੱਕ ਪੈਸਾ ਜੋੜਨਾ ਸ਼ੁਰੂ ਕਰ ਦਿੱਤਾ ਸੀ
ਫੀਫਾ ਵਿਸ਼ਵ ਕੱਪ 2022
ARUN CHANDRA BOSE
ਕੇਰਲਾ ਤੋਂ ਬਹੁਤ ਸਾਰੇ ਫੈਨ ਦੋਹਾ ਵਿਸ਼ਵ ਕੱਪ ਦੇਖਣ ਲਈ ਜਾ ਰਹੇ ਹਨ।

ਹਾਸ਼ੀਰ ਅਲੀ ਅਤੇ ਉਸ ਦੇ 11 ਦੋਸਤਾਂ ਨੇ ਇਸ ਹਫ਼ਤੇ ਦਾ ਇੱਕ ਲੰਮਾ ਟੂਰ ਬਣਾਇਆ ਹੈ।

ਕੇਰਲ ਤੋਂ ਉਹ ਕਤਰ ਦੀ ਰਾਜਧਾਨੀ ਦੋਹਾ ਵਿੱਚ ਪਹੁੰਚ ਰਹੇ ਹਨ। ਫੁੱਟਬਾਲ ਦੇ ਜਨੂੰਨੀ 55 ਸਾਲਾਂ ਅਲੀ ਸਿਵਲ ਇੰਜੀਨੀਅਰ ਹਨ।

ਉਹ ਅਤੇ ਉਹਨਾਂ ਦੇ ਦੋਸਤ ਦੋਹਾ ਵਿੱਚ ਫੁੱਟਬਾਲ ਦਾ ਵਿਸ਼ਵ ਕੱਪ ਦੇਖਣ ਜਾ ਰਹੇ ਹਨ।

ਕਤਰ ਵਿੱਚ ਉਹ 10 ਦਿਨ ਰਹਿਣਗੇ ਅਤੇ ਫੁੱਟਬਾਲ ਦੇ ਮੁਕਾਬਲਿਆਂ ਦਾ ਅਨੰਦ ਲੈਣਗੇ।

ਛੇ ਮਹੀਨੇ ਪਹਿਲਾਂ ਟਿਕਟਾਂ ਖ਼ਰੀਦੀਆਂ

ਅਲੀ ਦੇ ਛੇ ਮਹੀਨੇ ਪਹਿਲਾਂ ਆਪਣੇ ਕਿਸੇ ਦੋਸਤ ਦੀ ਮਦਦ ਨਾਲ ਦੋਹਾ ਤੋਂ ਟਿਕਟਾਂ ਖ਼ਰੀਦੀਆਂ ਸਨ।

ਉਸ ਸਮੇਂ ਤੋਂ ਹੀ ਉਹ ਇਸ ਘੜੀ ਦਾ ਇੰਤਜ਼ਾਰ ਕਰ ਰਿਹਾ ਸੀ।

ਉਹ ਭਾਰਤ ਦੇ ਉਹਨਾਂ ਫੁੱਟਬਾਲ ਪ੍ਰਸੰਸਕਾਂ ਵਿੱਚੋਂ ਇੱਕ ਹੈ ਜੋ ਫੁੱਟਬਾਲ ਦੇ ਦਿਵਾਨੇ ਹਨ।

ਫੀਫਾ ਵਿਸ਼ਵ ਕੱਪ 2022
ARUN CHANDRA BOSE
ਫੈਨਜ਼ ਵੱਲੋਂ ਆਪਣੇ ਮਨਪਸੰਦ ਖਿਡਾਰੀਆਂ ਦੇ ਕੱਟ ਆਉਟ ਬਣਾਏ ਜਾ ਰਹੇ ਹਨ

ਭਾਰਤੀਆਂ ਦਾ ਫੁੱਟਬਾਲ ਪ੍ਰੇਮ

ਕੇਰਲ ਦੇ ਨਾਲ-ਨਾਲ ਪੱਛਮੀ ਬੰਗਾਲ ਦੇ ਕੋਲਕਾਤਾ ਅਤੇ ਮਹਾਰਾਸ਼ਟਰ ਦੇ ਕੋਹਲਾਪੁਰ ਵਿੱਚ ਵੀ ਫੁੱਟਬਾਲ ਦੇ ਪ੍ਰਸੰਸਕਾਂ ਦੀ ਵੱਡੀ ਗਿਣਤੀ ਹੈ।

ਵਿਸ਼ਵ ਵਿੱਚ ਦੂਜੇ ਨੰਬਰ ਦੀ ਜਨਸੰਖਿਆ ਵਾਲੇ ਦੇਸ਼ ਭਾਰਤ ਨੂੰ ਸੰਸਾਰ ਦੀ ਪ੍ਰਸਿੱਧ ਖੇਡ ਵਿੱਚ ਹੇਠਾ ਦੇਖਿਆ ਜਾਂਦਾ ਹੈ।

ਰਾਸ਼ਟਰੀ ਟੀਮ ਦਾ ਫੀਫਾ ਦੀ ਰੈਂਕਿੰਗ ਵਿੱਚ 106ਵਾਂ ਨੰਬਰ ਆਉਂਦਾ ਹੈ।

ਭਾਵੇਂ ਭਾਰਤ ਨੇ 1950 ਵਿੱਚ ਕੁਆਲੀਫਾਈ ਕੀਤਾ ਸੀ ਪਰ ਟੀਮ ਕਦੇ ਵੀ ਵਿਸ਼ਵ ਕੱਪ ਤੱਕ ਨਹੀਂ ਪਹੁੰਚੀ।

ਉਹਨਾਂ ਨੇ ਭਾਗ ਲੈਣ ਤੋਂ ਇਸ ਕਰਕੇ ਇਨਕਾਰ ਕੀਤਾ ਸੀ ਕਿਉਂਕਿ ਨੰਗੇ ਪੈਰਾਂ ਵਾਲੀ ਟੀਮ ਨੂੰ ਫੁੱਟਬਾਲ ਵਾਲੇ ਬੂਟ ਪਾਉਂਣੇ ਪੈਣਗੇ।

ਪਰ ਜਦੋਂ ਵੀ ਵਿਸ਼ਵ ਕੱਪ ਹੁੰਦਾ ਹੈ ਤਾਂ ਭਾਰਤ ਦੇ ਫੁੱਟਬਾਲ ਪ੍ਰੇਮੀ ਇਸ ਖੇਡ ਅਤੇ ਆਪਣੀ ਪਸੰਦੀਦਾ ਟੀਮ ਪ੍ਰਤੀ ਪਿਆਰ ਦਿਖਾਉਣ ਲਈ ਵੱਖਰੀਆਂ ਚੀਜਾਂ ਕਰਦੇ ਹਨ।

ਉਹ ਕਈ ਮਹੀਨੇ ਤੱਕ ਪੈਸੇ ਦੀ ਬਚਤ ਕਰਦੇ ਹਨ ਤਾਂ ਕਿ ਮੈਚ ਦੇਖ ਸਕਣ।

ਉਹ ਆਪਣੀ ਪਸੰਦੀਦਾ ਟੀਮ ਦੀ ਜਰਸੀ ਨਾਲ ਨਕਲੀ ਮੈਚ ਖੇਡਦੇ ਹਨ।

ਉਹ ਅੰਦਾਜ਼ਾ ਲਗਾਉਂਦੇ ਹਨ ਕਿ ਕੌਣ ਜਿੱਤੇਗਾ ਅਤੇ ਆਪਣੀ ਟੀਮ ਦੀ ਜਿੱਤ ਉਪਰ ਖੁਸ਼ੀ ਵਿਚ ਜਲੂਸ ਵੀ ਕੱਢਦੇ ਹਨ।

ਫੁਟਬਾਲ
BBC

ਭਾਰਤ ਦਾ ਕੀ ਮਹੌਲ ਹੈ ..

  • ਭਾਰਤ ਵਿੱਚ ਵੀ ਫੁੱਟਬਾਲ ਪ੍ਰੇਮੀਆਂ ਦੀ ਵੱਡੀ ਗਿਣਤੀ।
  • ਲੋਕ ਕਤਰ ਵਿੱਚ ਮੈਚ ਦੇਖਣ ਲਈ ਜਾ ਰਹੇ ਹਨ।
  • ਕਈਆਂ ਨੇ ਛੇ ਮਹੀਨੇ ਪਹਿਲਾਂ ਖਰੀਦੀਆਂ ਟਿੱਕਟਾਂ।
  • ਭਾਰਤੀ ਰਾਸ਼ਟਰੀ ਟੀਮ ਦਾ ਫੀਫਾ ਦੀ ਰੈਂਕਿੰਗ ਵਿੱਚ 106ਵਾਂ ਨੰਬਰ ਹੈ।
  • ਭਾਰਤ ਨੇ 1950 ਵਿੱਚ ਕੁਆਲੀਫਾਈ ਕੀਤੀ ਸੀ ਪਰ ਟੀਮ ਕਦੇ ਵੀ ਵਿਸ਼ਵ ਕੱਪ ਤੱਕ ਨਹੀਂ ਪਹੁੰਚੀ।
ਫੁਟਬਾਲ
BBC

ਹਾਲ ਹੀ ਵਿੱਚ ਪ੍ਰਸ਼ੰਸਕਾਂ ਨੇ ਕੋਝੀਕੋਡ ਦੀ ਇੱਕ ਨਦੀ ਵਿੱਚ ਲਿਓਨੇਲ ਮੇਸੀ ਦਾ 30 ਫੁੱਟ ਉੱਚਾ ਕੱਟ-ਆਊਟ ਬਣਾਇਆ।

ਇਸ ਦੇ ਨਾਲ ਹੀ ਕ੍ਰਿਸਟੀਆਨੋ ਰੋਨਾਲਡੋ ਅਤੇ ਨੇਮਾਰ ਦੇ ਪ੍ਰਸ਼ੰਸਕਾਂ ਨੇ ਜਲਦੀ ਹੀ ਉਨ੍ਹਾਂ ਦੇ ਵੀ ਕੱਟ-ਆਉਟ ਬਣਵਾ ਦਿੱਤੇ।

ਇਸ ਨੇ ਮੀਡੀਆ ਦਾ ਧਿਆਨ ਖਿੱਚਿਆ। ਇੱਥੋਂ ਤੱਕ ਕਿ ਫੀਫਾ ਨੇ ਉਨ੍ਹਾਂ ਬਾਰੇ ਟਵੀਟ ਕੀਤਾ।

ਬਹੁਤ ਸਾਰੇ ਕੇਰਲ ਵਾਸੀਆਂ ਲਈ ਕਤਰ ਦੂਜੇ ਘਰ ਵਾਂਗ ਹੈ।

ਫੁਟਬਾਲ
ARUN CHANDRA BOSE

ਹਜ਼ਾਰਾਂ ਲੋਕ ਇਸ ਦੇਸ਼ ਵਿੱਚ ਕੰਮ ਕਰਦੇ ਹਨ ਜਾਂ ਆਪਣਾ ਕਾਰੋਬਾਰ ਸਥਾਪਤ ਕਰ ਚੁੱਕੇ ਹਨ।

ਉਨ੍ਹਾਂ ਵਿੱਚੋਂ ਕਈਆਂ ਨੇ ਵਿਸ਼ਵ ਕੱਪ ਲਈ ਸਟੇਡੀਅਮ ਬਣਾਉਣ ਵਾਲੀਆਂ ਫਰਮਾਂ ਨਾਲ ਵੀ ਕੰਮ ਕੀਤਾ ਹੈ।

ਅਲੀ ਨੇ ਬੀਬੀਸੀ ਨੂੰ ਦੱਸਿਆ, “ਆਪਣੇ ਮਨਪਸੰਦ ਖਿਡਾਰੀਆਂ ਨੂੰ ਐਕਸ਼ਨ ਵਿੱਚ ਦੇਖਣਾ ਇੱਕ ਸੁਪਨਾ ਸੱਚ ਹੋਣ ਵਾਂਗ ਹੈ।"

ਆਰਟ ਵਰਕ ਨਾਲ ਸਬੰਧਤ ਮੇਘਨਾ ਉਨੀਕ੍ਰਿਸ਼ਨਨ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਸਾਰੇ ਅੱਠ ਸਟੇਡੀਅਮਾਂ ਦੀਆਂ ਤਸਵੀਰਾਂ ਅਤੇ ਭਾਗ ਲੈਣ ਵਾਲੇ ਦੇਸ਼ਾਂ ਦੇ ਝੰਡੇ ਇੱਕ ਫੁੱਟਬਾਲ ਦੇ ਨਾਲ-ਨਾਲ ਹੋਰ ਆਈਕਨਾਂ ''''ਤੇ ਬਣਾਏ ਹਨ।"

ਉਹ ਕਹਿੰਦੀ ਹੈ, "ਕਾਰੀਗਰਾਂ ਨੂੰ ਟੀਕਵੁੱਡ ਤੋਂ ਉੱਕਰੀ ਹੋਈ ਢੋ ਬਣਾਉਣ ਵਿੱਚ ਲਗਭਗ ਇੱਕ ਮਹੀਨਾ ਲੱਗਾ। ਮੈਂ ਅਤੇ ਤਿੰਨ ਹੋਰ ਕਲਾਕਾਰਾਂ ਨੇ ਦੋ ਦਿਨਾਂ ਵਿੱਚ ਡਰਾਇੰਗ ਤਿਆਰ ਕੀਤੀ।"

ਲਾਈਨ
BBC

ਇਹ ਵੀ ਪੜ੍ਹੋ:

ਫੁਟਬਾਲ
BBC

ਦੂਜੇ ਦੇਸ਼ਾਂ ਦੀਆਂ ਟੀਮਾਂ ਦਾ ਪਿਆਰ

ਪਿਛਲੇ ਹਫ਼ਤੇ ਦੋਹਾ ਵਿੱਚ ਭਾਰਤੀ ਪ੍ਰਸ਼ੰਸਕਾਂ ਨੇ ਢੋਲ ਵਜਾ ਕੇ ਇੰਗਲੈਂਡ ਦੀ ਟੀਮ ਦਾ ਸਵਾਗਤ ਕੀਤਾ।

ਕੇਰਲਾ ਵਿੱਚ ਟੀਵੀ ਨੈੱਟਵਰਕਾਂ ਨੇ ਦੂਜੇ ਦੇਸ਼ਾਂ ਦੀਆਂ ਟੀਮਾਂ ਦੇ ਪ੍ਰਵਾਸੀ ਪ੍ਰਸ਼ੰਸਕ ਕੈਮਰੇ ਵਿੱਚ ਕੈਦ ਕੀਤੇ। ਇਹ ਸੜਕਾਂ ''''ਤੇ ਜਸ਼ਨ ਮਨਾ ਰਹੇ ਸਨ।

ਅਲੀ ਕਹਿੰਦੇ ਹਨ, "ਫੁੱਟਬਾਲ ਸਾਡੇ ਖੂਨ ਵਿੱਚ ਹੈ। ਅਸੀਂ ਹਰ ਮੈਚ ਨੂੰ ਇੱਕ ਜਸ਼ਨ ਵੱਜੋਂ ਲੈਂਦੇ ਹਾਂ। ਇੱਥੇ ਕੋਈ ਕਿਸੇ ਇੱਕ ਨਾਲ ਪੱਕੀ ਵਫ਼ਾਦਾਰੀ ਨਹੀਂ ਹੈ।"

ਨਾਲ ਦੇ ਗੁਆਂਢੀ ਮਲੱਪਪੁਰਮ ਜ਼ਿਲ੍ਹੇ ਵਿੱਚ ਵਿਸ਼ਵ ਕੱਪ ਦਾ ਕ੍ਰੇਜ਼ ਛੇ ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਸੀ।

ਇਥੇ ਸੱਤ ਫੁੱਟਬਾਲ ਮੈਚ ਪ੍ਰਮੁੱਖ ਸਥਾਨਕ ਟੀਮਾਂ ਦੀ ਨੁਮਾਇੰਦਗੀ ਵਾਲੇ ਸਨ।

ਖਿਡਾਰੀਆਂ ਨੇ ਆਪਣੇ ਪਸੰਦੀਦਾ ਦੇਸ਼ਾਂ ਫਰਾਂਸ, ਇੰਗਲੈਂਡ, ਅਰਜਨਟੀਨਾ, ਬ੍ਰਾਜ਼ੀਲ, ਹਾਲੈਂਡ, ਜਰਮਨੀ ਅਤੇ ਪੁਰਤਗਾਲ ਦੀਆਂ ਜਰਸੀਆਂ ਪਾਈਆਂ ਹੋਈਆਂ ਸਨ।

ਫੁਟਬਾਲ
Getty Images

ਮਲਪੁਰਮ ਦੇ ਵੇਂਗਾਰਾ ਪਿੰਡ ਦਾ ਇੱਕ ਫੁੱਟਬਾਲ ਖਿਡਾਰੀ ਅਬਦੁਲ ਨਾਜ਼ਰ ਵੀ ਅਗਲੇ ਮਹੀਨੇ ਦੋਹਾ ਜਾਣ ਲਈ ਤਿਆਰ ਹੈ।

ਉਸ ਦੇ ਨਾਲ ਵਾਲੇ ਪਿੰਡ ਦੇ 25 ਹੋਰ ਪ੍ਰਸ਼ੰਸਕ ਵੀ ਆਪਣੀਆਂ ਮਨਪਸੰਦ ਟੀਮਾਂ ਦੀ ਹੌਸਲਾ ਅਫ਼ਜਾਈ ਲਈ ਦੋਹਾ ਜਾ ਰਹੇ ਹਨ।

ਉਹ ਕਹਿੰਦੇ ਹਨ ਕਿ ਜਦੋਂ ਵੀ ਉਨ੍ਹਾਂ ਦੀ ਟੀਮ ਗੋਲ ਕਰੇਗੀ, ਉਸ ਲਈ ਡਰੱਮ ਕੁੱਟਣ ਅਤੇ ਝੰਡੇ ਲਹਿਰਾਉਣ ਦਾ ਪ੍ਰਬੰਧ ਕੀਤਾ ਹੋਇਆ ਹੈ।

ਅਬਦੁਲ ਨਾਜ਼ਰ ਮੁਤਾਬਕ, "ਸਾਡੇ ਵਿੱਚ ਸਾਰੀਆਂ ਪ੍ਰਮੁੱਖ ਟੀਮਾਂ ਦੇ ਪ੍ਰਸ਼ੰਸਕ ਹਨ।  ਹਾਲਾਂਕਿ, ਅਰਜਨਟੀਨਾ ਅਤੇ ਬ੍ਰਾਜ਼ੀਲ ਨੂੰ ਵੱਧ ਪਸੰਦ ਕਰਨ ਵਾਲੇ ਹਨ।”



Related News