''''ਪੌਰਨ ਵੀਡੀਓ ਵਿੱਚ ਮੇਰਾ ਚਿਹਰਾ ਲਗਾ ਦਿੱਤਾ ਗਿਆ''''

Monday, Nov 21, 2022 - 06:41 PM (IST)

''''ਪੌਰਨ ਵੀਡੀਓ ਵਿੱਚ ਮੇਰਾ ਚਿਹਰਾ ਲਗਾ ਦਿੱਤਾ ਗਿਆ''''
ਕੇਟ
BBC

ਕਲਪਨਾ ਕਰੋ ਕਿ ਤੁਹਾਡੀ ਮਰਜ਼ੀ ਤੋਂ ਬਿਨ੍ਹਾਂ ਕਿਸੇ ਪੌਰਨ ਵੀਡੀਓ ਵਿੱਚ ਡਿਜੀਟਲੀ ਐਡਿਟ ਕਰਕੇ ਤੁਹਾਡਾ ਚਿਹਰਾ ਲਗਾ ਦਿੱਤਾ ਜਾਵੇ ਅਤੇ ਉਹ ਵੀਡੀਓ ਇੰਟਰਨੈੱਟ ’ਤੇ ਸਾਂਝੀ ਕਰ ਦਿੱਤੀ ਜਾਵੇ।

ਇੱਕ ਔਰਤ ਨੇ ਅਜਿਹਾ ਉਨ੍ਹਾਂ ਨਾਲ ਹੋਣ ਦੀ ਘਟਨਾ ਸਾਂਝੀ ਕੀਤੀ ਹੈ।

ਕੇਟ ਆਇਜ਼ੈਕਸ ਨੇ ਇੱਕ ਸ਼ਾਮ ਆਪਣੇ ਟਵਿੱਟਰ ਅਕਾਊਂਟ ਦੀਆਂ ਨੋਟੀਫਿਕੇਸ਼ਨਜ਼ ਵਿੱਚ ਇੱਕ ਅਜਿਹੀ ਵੀਡੀਓ ਵੇਖੀ।

ਘਟਨਾ ਬਾਰੇ ਪਹਿਲੀ ਵਾਰ ਜਨਤਕ ਤੌਰ ’ਤੇ ਬੋਲ ਰਹੀ ਕੇਟ ਨੇ ਦੱਸਿਆ, “ਮੈਂ ਬੁਰੀ ਤਰ੍ਹਾਂ ਘਬਰਾ ਗਈ। ਕਿਸੇ ਨੇ ਮੇਰਾ ਚਿਹਰਾ, ਪੌਰਨ ਵੀਡੀਓ ਵਿੱਚ ਇਸ ਤਰ੍ਹਾਂ ਲਗਾਇਆ ਜਿਵੇਂ ਉਹ ਅਸਲ ਵਿੱਚ ਮੈਂ ਹੀ ਹੋਵਾਂ।”

ਕੇਟ ਨੂੰ ‘ਡੀਪਫੇਕ’ ਕੀਤਾ ਗਿਆ।

ਔਰਤ
BBC

ਦਰਅਸਲ, ਡੀਪਫੇਕ ਦਾ ਮਤਲਬ ਹੈ ਵੀਡੀਓ ਵਿੱਚ ਕਿਸੇ ਸ਼ਖ਼ਸ ਦਾ ਚਿਹਰਾ/ਅਵਾਜ਼ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਜਾਂ ਡਿਜੀਟਲੀ ਤੋੜ ਮਰੋੜ ਕੇ ਵੀਡੀਓ ਨੂੰ ਇੰਝ ਬਦਲਣਾ ਜੋ ਅਸਲ ਹੀ ਲੱਗੇ।

ਕਿਸੇ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਉਨ੍ਹਾਂ ਦਾ ਚਿਹਰਾ ਇੱਕ ਪੌਰਨ ਅਦਾਕਾਰਾ ਨੂੰ ਲਗਾ ਦਿੱਤਾ।

ਕੇਟ ਬਿਨ੍ਹਾਂ ਸਹਿਮਤੀ ਵਾਲੇ ਪੌਰਨ ਖ਼ਿਲਾਫ਼ ਮੁਹਿੰਮ ਚਲਾਉਂਦੀ ਹੈ। ਇਸੇ ਮੁਹਿੰਮ ਵਿੱਚ ਉਨ੍ਹਾਂ ਦੀਆਂ ਟੀਵੀ ਇੰਟਰਵਿਊਜ਼ ਤੋਂ ਤਸਵੀਰਾਂ ਲੈ ਕੇ ਪੌਰਨ ਵੀਡੀਓ ਵਿੱਚ ਜੋੜੀਆਂ ਗਈਆਂ।

ਵੀਡੀਓ ਇਸ ਤਰ੍ਹਾਂ ਬਣਾਈ ਗਈ ਜਿਵੇਂ ਕੇਟ ਹੀ ਸੈਕਸ ਕਰ ਰਹੀ ਹੋਵੇ।

ਉਨ੍ਹਾਂ ਨੇ ਕਿਹਾ, “ਮੇਰਾ ਦਿਲ ਡੁੱਬ ਗਿਆ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਲੱਗ ਰਿਹਾ ਸੀ ਕਿ ਇਹ ਵੀਡੀਓ ਹੁਣ ਹਰ ਥਾਂ ਫੈਲ ਜਾਏਗੀ, ਬੱਸ ਇਨ੍ਹਾਂ ਯਾਦ ਹੈ। ਇਹ ਬਹੁਤ ਭਿਆਨਕ ਸੀ।”

ਸਕਰੀਨ
BBC
ਕੇਟ ਨੂੰ ਇੱਕ ਟਵੀਟ ਵਿੱਚ ਡੀਪਫੇਕ ਦੇ ਲਿੰਕ ਦੇ ਨਾਲ ਟੈਗ ਕੀਤਾ ਗਿਆ ਸੀ

ਅਤੀਤ ਵਿੱਚ, ਮੰਨੀਆਂ-ਪ੍ਰਮੰਨੀਆਂ ਸ਼ਖਸੀਅਤਾਂ ਅਤੇ ਸਿਆਸਤਦਾਨ ਜ਼ਿਆਦਾਤਰ ਅਜਿਹੇ ‘ਡੀਪਫੇਕ’ ਦਾ ਸ਼ਿਕਾਰ ਹੁੰਦੇ ਸਨ। ਇਹ ਹਮੇਸ਼ਾ ਪੌਰਨ ਵੀਡੀਓਜ਼ ਨਹੀਂ ਹੁੰਦੀਆਂ ਸਨ।

ਕਈ ਹਾਸ-ਰਸ ਲਈ ਬਣਾਈਆਂ ਗਈਆਂ ਹੁੰਦੀਆਂ ਸਨ। ਪਰ ਹੌਲੀ-ਹੌਲੀ ਇਹ ਬਦਲ ਗਿਆ।

ਸਾਈਬਰ ਸਕਿਉਰਟੀ ਕੰਪਨੀ ‘ਡੀਪਟਰੇਸ’ ਮੁਤਾਬਕ, ਹੁਣ 96 ਫੀਸਦੀ ‘ਡੀਪਫੇਕ’, ਬਿਨ੍ਹਾਂ ਸਹਿਮਤੀ ਵਾਲਾ ਪੌਰਨ ਹੈ।

ਬਦਲੇ ਦੀ ਭਾਵਨਾ ਵਾਲੇ ਪੌਰਨ ਵਾਂਗ, ਡੀਪਫੇਕ ਪੌਰਨੋਗਰਾਫੀ ਜਿਸ ਨੂੰ ਤਸਵੀਰਾਂ ਅਧਾਰਿਤ ਸਰੀਰਕ ਸ਼ੋਸ਼ਣ ਵਜੋਂ ਵੀ ਜਾਣਿਆ ਜਾਂਦਾ ਹੈ।

ਇਸ ਵਿੱਚ ਕਿਸੇ ਦੇ ਨਿੱਜੀ ਪਲਾਂ ਜਾਂ ਸੈਕਸ ਕਰਦਿਆਂ ਤਸਵੀਰਾਂ/ਵੀਡੀਓ ਖਿੱਚਣਾ, ਬਣਾਉਣਾ ਜਾਂ ਕਿਸੇ ਨਾਲ ਸਾਂਝੀਆਂ ਕਰਨਾ ਸ਼ਾਮਲ ਹੁੰਦਾ ਹੈ।

ਸਕੌਟਲੈਂਡ ਵਿੱਚ ਕਿਸੇ ਦੇ ਅਜਿਹੇ ਨਿੱਜੀ ਪਲਾਂ ਦੀਆਂ ਤਸਵੀਰਾਂ ਬਿਨ੍ਹਾਂ ਸਹਿਮਤੀ ਤੋਂ ਸਾਂਝੀਆਂ ਕਰਨਾ ਇੱਕ ਅਪਰਾਧ ਹੈ।

ਲਾਈਨ
BBC
  • ਇੱਕ ਸ਼ਖਸ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਕਿਸੇ ਦਾ ਚਿਹਰਾ ਇੱਕ ਪੌਰਨ ਅਦਾਕਾਰਾ ਨੂੰ ਲਗਾ ਦਿੱਤਾ।
  • ਕੇਟ ਵੀ ਇਸ ਡੀਪਫੇਕ ਦਾ ਸ਼ਿਕਾਰ ਹੋਏ ਸਨ।
  • ਕੇਟ ਬਿਨ੍ਹਾਂ ਸਹਿਮਤੀ ਵਾਲੇ ਪੌਰਨ ਖ਼ਿਲਾਫ਼ ਮੁਹਿੰਮ ਚਲਾਉਂਦੀ ਹੈ।
  • 30 ਸਾਲਾ ਕੇਟ ਨੇ 2019 ਵਿੱਚ #NotYourPorn ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।
  • ਅਤੀਤ ਵਿੱਚ, ਮੰਨੀਆਂ-ਪ੍ਰਮੰਨੀਆਂ ਸ਼ਖਸੀਅਤਾਂ ਅਤੇ ਸਿਆਸਤਦਾਨ ਜ਼ਿਆਦਾਤਰ ਅਜਿਹੇ ‘ਡੀਪਫੇਕ’ ਦਾ ਸ਼ਿਕਾਰ ਹੁੰਦੇ ਸੀ।
  • ਸਾਈਬਰ ਸਕਿਉਰਟੀ ਕੰਪਨੀ ‘ਡੀਪਟਰੇਸ’ ਮੁਤਾਬਕ, ਹੁਣ 96 ਫੀਸਦੀ ‘ਡੀਪਫੇਕ’, ਬਿਨ੍ਹਾਂ ਸਹਿਮਤੀ ਵਾਲਾ ਪੌਰਨ ਹੈ।
ਲਾਈਨ
BBC

ਪਰ ਯੂਕੇ ਦੇ ਦੂਜੇ ਹਿੱਸਿਆਂ ਵਿੱਚ, ਇਹ ਅਪਰਾਧ ਸਿਰਫ਼ ਤਾਂ ਹੀ ਮੰਨਿਆ ਜਾਏਗਾ ਜੇਕਰ ਇਹ ਸਾਬਿਤ ਕੀਤਾ ਜਾਵੇ ਕਿ ਇਹ ਪੀੜਤ ਨੂੰ ਤਕਲੀਫ਼ ਪਹੁੰਚਾਉਣ ਲਈ ਕੀਤਾ ਗਿਆ ਸੀ।

ਕਾਨੂੰਨ ਦੀ ਇਸ ਖ਼ਾਮੀ ਕਰਕੇ ਵੀਡੀਓ ਬਣਾਉਣ ਵਾਲੇ ਅਕਸਰ ਕਾਨੂੰਨੀ ਨਤੀਜੇ ਭੁਗਤਣ ਤੋਂ ਬਚ ਜਾਂਦੇ ਹਨ।

ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ‘ਆਨਲਾਈਨ ਸੇਫਟੀ ਬਿੱਲ’ ਬਾਰੇ ਸਰਕਾਰ ਦੀ ਯੋਜਨਾ ਸੋਧਾਂ ਵਿੱਚ ਉਲਝਣ ਕਰਕੇ ਉੱਥੇ ਦੀ ਉੱਥੇ ਹੀ ਰਹਿ ਜਾਂਦੀ ਹੈ।

ਨਵਾਂ ਕਾਨੂੰਨ ਰੈਗੁਲੇਟਰੀ ਸੰਸਥਾ ਔਫਕੌਮ ਯੂਕੇ ਦੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾ ਰਹੀ ਅਜਿਹੀ ਕਿਸੇ ਵੀ ਵੈਬਸਾਈਟ ’ਤੇ ਕਾਰਵਾਈ ਕਰਨ ਦਾ ਅਧਿਕਾਰ ਦੇਵੇਗਾ, ਭਾਵੇਂ ਉਹ ਵੈਬਸਾਈਟ ਚਲਾਉਣ ਵਾਲਾ ਦੁਨੀਆ ਵਿੱਚ ਕਿਤੇ ਵੀ ਹੋਵੇ।

ਹਾਲਾਂਕਿ, ਇਸ ਮਹੀਨੇ ਦੀ ਸ਼ੁਰੂਆਤ ਵਿੱਚ, ਕਲਚਰ ਸਕੱਤਰ ਮਿਸ਼ੈਲ ਡੋਨੇਲਨ ਨੇ ਕਿਹਾ ਸੀ ਕਿ ਉਹ ਅਤੇ ਉਨ੍ਹਾਂ ਦੀ ਟੀਮ ਜਲਦੀ ਤੋਂ ਜਲਦੀ ਬਿੱਲ ਲਿਆਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ।

30 ਸਾਲਾ ਕੇਟ ਨੇ 2019 ਵਿੱਚ #NotYourPorn ਮੁਹਿੰਮ ਦੀ ਸ਼ੁਰੂਆਤ ਕੀਤੀ ਸੀ।

ਇੱਕ ਸਾਲ ਬਾਅਦ, ਉਨ੍ਹਾਂ ਦੀ ਮੁਹਿੰਮ ਦਾ ਅਸਰ ਇਹ ਹੋਇਆ ਕਿ ਨਾਮੀਂ ਵੈਬਸਾਈਟ ‘ਪੌਰਨਹੱਬ’ ਨੂੰ ਸਹੀ ਪਛਾਣ ਜ਼ਾਹਰ ਨਾ ਕਰਨ ਵਾਲੇ ਉਪਭੋਗਤਾਵਾਂ ਵੱਲੋਂ ਅਪਲੋਡ ਵੀਡੀਓਜ਼ ਹਟਾਉਣੀਆਂ ਪਈਆਂ।

ਕੇਟ ਨੂੰ ਲਗਦਾ ਹੈ ਕਿ ਉਨ੍ਹਾਂ ਦੀਆਂ ਤਸਵੀਰਾਂ ਪੌਰਨ ਵੀਡੀਓ ਵਿੱਚ ਲਗਾਉਣ ਪਿੱਛੇ ਜੋ ਵੀ ਹੈ, ਉਨ੍ਹਾਂ ਦੀ ਇਸ ਮੁਹਿੰਮ ਤੋਂ ਨਾਖੁਸ਼ ਹੋਇਆ ਹੋ ਸਕਦਾ ਹੈ। ਉਨ੍ਹਾਂ ਨੇ ‘ਉਨ੍ਹਾਂ ਦਾ ਪੌਰਨ ਖੋਹ ਲਿਆ ਸੀ।’

ਪਰ ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਕਿ ਉਹ ਸ਼ਖ਼ਸ ਕੌਣ ਹੋ ਸਕਦਾ ਹੈ ਅਤੇ ਕਿਸ ਨੇ ਇਹ ਵੀਡੀਓ ਦੇਖੀ ਹੋ ਸਕਦੀ ਹੈ।

ਉਨ੍ਹਾਂ ਨੇ ਦੇਖਿਆ ਕਿ ਪੌਰਨ ਅਦਾਕਾਰ ਦੇ ਚਿਹਰੇ ਦੀ ਜਗ੍ਹਾ ਉਨ੍ਹਾਂ ਦਾ ਚਿਹਰਾ ਇੰਝ ਲਗਾਇਆ ਗਿਆ ਹੈ, ਕੋਈ ਦੇਖਣ ਵਾਲਾ ਇਹ ਮਹਿਸੂਸ ਕਰ ਹੀ ਨਹੀਂ ਸਕਦਾ ਕਿ ਵੀਡੀਓ ਵਿੱਚ ਚਿਹਰਾ ਬਦਲਿਆ ਗਿਆ ਹੈ। ਇਹ ਸੋਚ ਕੇ ਕੇਟ ਬਹੁਤ ਚਿੰਤਾ ਵਿੱਚ ਹੈ। 

''''ਮੈਂ ਪੂਰੀ ਤਰ੍ਹਾਂ ਕਮਲਾ ਗਈ''''

ਉਨ੍ਹਾਂ ਮੁਤਾਬਕ, “ਇਹ ਕਾਨੂੰਨ ਦੀ ਉਲੰਘਣਾ ਹੈ, ਮੇਰੀ ਪਛਾਣ ਜਿਸ ਤਰ੍ਹਾਂ ਵਰਤੀ ਗਈ ਉਸ ਦੀ ਸਹਿਮਤੀ ਮੈਂ ਨਹੀਂ ਦਿੱਤੀ ਸੀ।”

ਵੀਡੀਓ ਦੇ ਥੱਲੇ, ਲੋਕਾਂ ਨੇ ਗਾਲ਼ੀ-ਗਲੋਚ ਵਾਲੀਆਂ ਟਿੱਪਣੀਆਂ ਦੀ ਝੜੀ ਲੱਗਾ ਦਿੱਤੀ ਜਿਨ੍ਹਾਂ ਵਿੱਚ ਉਹ ਕੇਟ ਦੇ ਘਰ ਆਉਣ, ਉਨ੍ਹਾਂ ਦਾ ਰੇਪ ਕਰਨ, ਵੀਡੀਓ ਬਣਾ ਕੇ ਇੰਟਰਨੈਟ ’ਤੇ ਸਾਂਝੇ ਕਰਨ ਦੀ ਗੱਲਾਂ ਲਿਖ ਰਹੇ ਸੀ।

ਆਪਣੇ ਹੰਝੂ ਰੋਕਦਿਆਂ ਉਨ੍ਹਾਂ ਨੇ ਕਿਹਾ, “ਤੁਸੀਂ ਆਪਣੇ ਪਰਿਵਾਰ ਬਾਰੇ ਸੋਚਣ ਲਗਦੇ ਹੋ। ਕਿਸੇ ਨੇ ਇਹ ਦੇਖ ਲਿਆ ਤਾਂ ਕਿਵੇਂ ਮਹਿਸੂਸ ਕਰੇਗਾ।”

ਧਮਕੀਆਂ ਹੋਰ ਵੀ ਤੀਬਰ ਹੋ ਗਈਆਂ ਜਦੋਂ ਵੀਡੀਓ ਥੱਲੇ ਕੇਟ ਦੇ ਘਰ ਅਤੇ ਦਫ਼ਤਰ ਦਾ ਪਤਾ ਵੀ ਛਾਪ ਦਿੱਤਾ ਗਿਆ। ਇਸ ਨੂੰ ‘ਡੌਕਸਿੰਗ’ ਕਿਹਾ ਜਾਂਦਾ ਹੈ।

“ਮੈਂ ਪੂਰੀ ਤਰ੍ਹਾਂ ਕਮਲਾ ਗਈ। ਮੇਰਾ ਪਤਾ ਕੌਣ ਜਾਣਦਾ ਹੈ, ਕੀ ਮੇਰੇ ਕਿਸੇ ਜਾਣਕਾਰ ਨੇ ਅਜਿਹਾ ਕੀਤਾ ਹੈ।”

ਕੇਟ
BBC
ਕੇਟ ਬਿਨ੍ਹਾਂ ਸਹਿਮਤੀ ਵਾਲੇ ਪੌਰਨ ਖ਼ਿਲਾਫ਼ ਮੁਹਿੰਮ ਚਲਾਉਂਦੀ ਹੈ

“ਮੈਂ ਸੋਚ ਰਹੀ ਸੀ ਕਿ ਮੈਂ ਹੁਣ ਸਚਮੁੱਚ ਹੀ ਮੁਸ਼ਕਿਲ ਵਿੱਚ ਹਾਂ। ਇਹ ਸਿਰਫ਼ ਇੰਟਰਨੈਟ ''''ਤੇ ਬਕਵਾਸ ਕਰ ਰਹੇ ਲੋਕ ਨਹੀਂ ਹਨ, ਇਹ ਇੱਕ ਅਸਲ ਖ਼ਤਰਾ ਹੈ।”

ਅਜਿਹੇ ਹਾਲਾਤ ਵਿੱਚ ਦੂਜਿਆਂ ਦੀ ਮਦਦ ਕਰਨ ਦੇ ਆਪਣੇ ਤਜ਼ਰਬੇ ਤੋਂ ਕੇਟ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਕੀ ਕਰਨਾ ਚਾਹੀਦਾ ਹੈ ਪਰ ਜਦੋਂ ਉਹ ਖੁਦ ਪੀੜਤ ਬਣੀ, ਤਾਂ ਜਿਵੇਂ ਸੁੰਨ ਹੀ ਹੋ ਗਈ।

ਉਨ੍ਹਾਂ ਨੇ ਕਿਹਾ, “ਮੈਂ ਆਪਣੇ ਆਪ ਦੀ ਕੋਈ ਸਲਾਹ ਨਹੀਂ ਮੰਨੀ। ਮੁਹਿੰਮ ਚਲਾਉਣ ਵਾਲੀ ਕੇਟ ਬਹੁਤ ਤਾਕਤਵਰ ਸੀ ਅਤੇ ਉਹ ਕਮਜ਼ੋਰੀ ਨਹੀਂ ਦਿਖਾਉਂਦੀ ਸੀ। ਪਰ ਹੁਣ ਮੈਂ ‘ਪੀੜਤ’ ਕੇਟ ਸੀ, ਜੋ ਵਾਕਈ ਬਹੁਤ ਡਰੀ ਹੋਈ ਸੀ।”

ਇੱਕ ਸਹਿਕਰਮੀ ਨੇ ਵੀਡੀਓ, ਘਟੀਆ ਕਮੈਂਟ ਅਤੇ ਉਨ੍ਹਾਂ ਦਾ ਪਤਾ ਜਨਤਕ ਕੀਤੇ ਜਾਣਾ ਟਵਿੱਟਰ ਨੂੰ ਰਿਪੋਰਟ ਕੀਤਾ, ਅਤੇ ਸਭ ਕੁਝ ਉੱਥੋਂ ਹਟਾ ਦਿੱਤਾ ਗਿਆ।

ਪਰ ਇੱਕ ਵਾਰ ਜੇ ਇਸ ਤਰ੍ਹਾਂ ਦੀ ਵੀਡੀਓ ਇੰਟਰਨੈਟ ’ਤੇ ਆ ਗਈ ਤਾਂ ਇਸ ਦਾ ਸਰਕੂਲੇਸ਼ਨ ਪੂਰੀ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ।

ਲਾਈਨ
BBC

-

ਲਾਈਨ
BBC

ਕੇਟ ਨੇ ਕਿਹਾ, “ਮੈਂ ਬੱਸ ਉਹ ਵੀਡੀਓ ਇੰਟਰਨੈਟ ਤੋਂ ਹਟਾਉਣੀ ਚਾਹੁੰਦੀ ਸੀ। ਪਰ ਮੈਂ ਕੁਝ ਨਹੀਂ ਕਰ ਸਕਦੀ ਸੀ।”

ਆਨਲਾਈਨ ਫੋਰਮਜ਼ ’ਤੇ ‘ਡੀਪਫੇਕਜ਼’ ਲਈ ਇੱਕ ਬਜ਼ਾਰ ਹੈ। ਲੋਕ ਆਪਣੀ ਪਤਨੀ, ਗੁਆਂਢੀਆਂ, ਸਹਿਕਰਮੀਆਂ ਅਤੇ ਇੱਥੋਂ ਤੱਕ ਕਿ ਆਪਣੀਆਂ ਮਾਵਾਂ, ਧੀਆਂ ਅਤੇ ਚਚੇਰੀਆਂ ਭੈਣਾਂ ਤੱਕ ਦੀਆਂ ਵੀਡੀਓਜ਼ ਬਣਾਉਣ ਲਈ ਕਹਿੰਦੇ ਹਨ।

ਕੰਟੈਂਟ ਬਣਾਉਣ ਵਾਲੇ ਕਦਮ ਦਰ ਕਦਮ ਹਦਾਇਤਾਂ ਨਾਲ ਜਵਾਬ ਦਿੰਦੇ ਹਨ।

ਕਿਸ ਤਰ੍ਹਾਂ ਦਾ ਮਟੀਰੀਅਲ (ਤਸਵੀਰਾਂ, ਵੀਡੀਓ) ਚਾਹੀਦਾ ਹੈ, ਕਿਹੜੇ ਪਾਸਿਓਂ ਬਣਾਈ ਵੀਡੀਓ ਬਿਹਤਰ ਰਹੇਗੀ ਅਤੇ ਕਿੰਨੇ ਪੈਸੇ ਲੱਗਣਗੇ।

ਦੱਖਣੀ-ਪੂਰਬੀ ਇੰਗਲੈਂਡ ਨਾਲ ਸਬੰਧਤ ਅਜਿਹਾ ਕੰਟੈਂਟ ਤਿਆਰ ਕਰਨ ਵਾਲੇ ਗੋਰਕੇਮ ਨੇ ਅਗਿਆਤ ਰੂਪ ਵਿੱਚ ਬੀਬੀਸੀ ਨਾਲ ਗੱਲ-ਬਾਤ ਕੀਤੀ।

ਉਨ੍ਹਾਂ ਨੇ ਆਪਣੀ ਖੁਸ਼ੀ ਲਈ ਸੈਲੇਬ੍ਰਿਟੀਜ਼ ਦੀਆਂ ਅਜਿਹੀਆਂ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਇਸ ਰਾਹੀਂ “ਲੋਕ ਉਨ੍ਹਾਂ ਕਲਪਨਾਵਾਂ ਦਾ ਅਹਿਸਾਸ ਕਰ ਲੈਂਦੇ ਹਨ ਜੋ ਪਹਿਲਾਂ ਅਸਲ ਵਿੱਚ ਸੰਭਵ ਨਹੀਂ ਸੀ।”

ਫਿਰ ਉਹ ਖ਼ੁਦ ਨੂੰ ਆਕਰਸ਼ਕ ਲੱਗਣ ਵਾਲੀ ਇੱਕ ਔਰਤ ਦੀਆਂ ਡੀਪਫੇਕ ਵੀਡੀਓਜ਼ ਬਣਾਉਣ ਲੱਗੇ, ਨਾਲ ਹੀ ਆਪਣੀ ਦਿਨ ਦੀ ਨੌਕਰੀ ਵਾਲੇ ਹੋਰ ਸਹਿਕਰਮੀਆਂ ਦੀ ਜਿਨ੍ਹਾਂ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਵੀ ਨਹੀਂ ਸੀ।

''''ਪੈਸੇ ਬਦਲੇ ਡੀਪਫੇਕ ਵੀਡੀਓ''''

ਉਨ੍ਹਾਂ ਨੇ ਕਿਹਾ, “ਇੱਕ ਵਿਆਹੀ ਹੋਈ ਸੀ, ਇੱਕ ਰਿਸ਼ਤੇ ਵਿੱਚ ਸੀ। ਇਨ੍ਹਾਂ ਔਰਤਾਂ ਦੀਆਂ ਵੀਡੀਓਜ਼ ਬਣਾ ਕੇ ਨੌਕਰੀ ’ਤੇ ਜਾਣਾ ਅਜੀਬ ਤਾਂ ਲਗਦਾ ਸੀ, ਪਰ ਮੈਂ ਖੁਦ ਨੂੰ ਸੰਭਾਲ਼ਿਆਂ।”

“ਇਵੇਂ ਜ਼ਾਹਿਰ ਕਰ ਸਕਦਾ ਹਾਂ ਜਿਵੇਂ ਕੁਝ ਗ਼ਲਤ ਨਾ ਹੋਵੇ, ਕਿਸੇ ਨੂੰ ਸ਼ੱਕ ਨਹੀਂ ਹੋਏਗਾ।”

ਜਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਆਪਣੇ ਇਸ ਸ਼ੌਂਕ ਰਾਹੀਂ ਕਮਾਈ ਵੀ ਕਰ ਸਕਦਾ ਹੈ, ਤਾਂ ਉਨ੍ਹਾਂ ਨੇ ਲੋਕਾਂ ਲਈ ਪੈਸੇ ਬਦਲੇ ਡੀਪਫੇਕ ਵੀਡੀਓ ਬਣਾਉਣਾ ਸ਼ੁਰੂ ਕਰ ਦਿੱਤਾ।

ਕਿਸੇ ਔਰਤ ਦੇ ਸੋਸ਼ਲ ਮੀਡੀਆ ਪਲੇਟਫ਼ਾਰਮ ਤੋਂ ਉਨ੍ਹਾਂ ਦੀਆਂ ਕਾਫ਼ੀ ਤਸਵੀਰਾਂ ਮਿਲ ਜਾਂਦੀਆਂ ਹਨ, ਜੋ ਉਹ ਵਰਤ ਸਕਦਾ ਸੀ।

ਉਨ੍ਹਾਂ ਨੇ ਦੱਸਿਆ ਕਿ ਜ਼ੂਮ ਕਾਲ ਰਿਕਾਰਡਿੰਗ ਨਾਲ ਵੀ ਉਨ੍ਹਾਂ ਨੇ ਕਿਸੇ ਔਰਤ ਦੀ ਡੀਪਫੇਕ ਵੀਡੀਓ ਬਣਾਈ ਹੋਈ ਹੈ।

ਔਰਤ
Getty Images

“ਕੈਮਰੇ ਵਿੱਚ ਦੇਖਦਿਆਂ ਲੰਬੇ ਸਮੇਂ ਦੀ ਵੀਡੀਓ, ਮੇਰੇ ਲਈ ਚੰਗਾ ਡਾਟਾ ਹੈ।” ਫਿਰ ਉਨ੍ਹਾਂ ਨੂੰ ਤੋੜ ਮਰੋੜ ਕੇ ਵੀਡੀਓ ਵਿਚਲੇ ਸ਼ਖ਼ਸ ਦੇ ਚਿਹਰੇ ਦੀ ਥਾਂ ਲਗਾਇਆ ਜਾ ਸਕਦਾ ਹੈ।

ਉਹ ਮੰਨਦਾ ਹੈ ਕਿ ਡੀਪਫੇਕ ਕਾਰਨ ਕੁਝ ਔਰਤਾਂ ਮਨੋਵਿਗਿਆਨਿਕ ਤੌਰ ’ਤੇ ਪ੍ਰਭਾਵਿਤ ਹੋ ਸਕਦੀਆਂ ਹਨ,  ਉਨ੍ਹਾਂ ਨੂੰ ਵਸਤੂ ਵਜੋਂ ਪੇਸ਼ ਕੀਤੇ ਜਾਣ ਦੇ ਪ੍ਰਭਾਵ ਬਾਰੇ ਉਹ ਸੋਚਦਾ ਨਹੀਂ ਜਾਪਦਾ।

ਉਨ੍ਹਾਂ ਨੇ ਕਿਹਾ, “ਉਹ ਕਹਿ ਸਕਦੀਆਂ ਹਨ ਕਿ ਇਹ ਮੈਂ ਨਹੀਂ ਹਾਂ। ਇਹ ਝੂਠੀ ਵੀਡੀਓ ਹੈ। ਉਨ੍ਹਾਂ ਨੂੰ ਇਹ ਪਛਾਣਨਾ ਚਾਹੀਦਾ ਹੈ ਅਤੇ ਅੱਗੇ ਵਧ ਜਾਣਾ ਚਾਹੀਦਾ ਹੈ।”

“ਨੈਤਿਕ ਪੱਖੋਂ ਅਜਿਹਾ ਕੁਝ ਨਹੀਂ ਜੋ ਮੈਨੂੰ ਰੋਕ ਸਕੇ। ਜੇ ਮੈਨੂੰ ਕਿਸੇ ਲਈ ਵੀਡੀਓ ਬਣਾਉਣ ਦੇ ਬਦਲੇ ਪੈਸੇ ਮਿਲ ਰਹੇ ਹਨ ਤਾਂ ਮੈਂ ਜ਼ਰੂਰ ਬਣਾਵਾਂਗਾ।”

ਡੀਪਫੇਕ ਬਣਾਉਣ ਦਾ ਮਿਆਰ, ਵੱਖੋ-ਵੱਖ ਹੋ ਸਕਦਾ ਹੈ। ਇਹ ਵੀਡੀਓ ਬਣਾਉਣ ਵਾਲੇ ਦੀ ਮੁਹਾਰਤ ਅਤੇ ਵਰਤੀ ਜਾ ਰਹੀ ਤਕਨੀਕ ’ਤੇ ਨਿਰਭਰ ਕਰਦਾ ਹੈ।

ਲਾਈਨ
BBC

ਵੀਡੀਓ- ਸਾਲ 2018 ਵਿੱਚ ਦੁਨੀਆ ਦੀ ਸਭ ਤੋਂ ਵੱਡੀ ਪੋਰਨ ਵੈੱਬਸਾਈਟ ਪੋਰਨਹੱਬ ਦਾ ਕਹਿਣਾ ਸੀ ਕਿ ਭਾਰਤ ਦੁਨੀਆਂ ਦੀ ਸਭ ਤੋਂ ਵੱਡੀ ਵਿਕਸਿਤ ਹੋ ਰਹੀ ਮਾਰਕਿਟ ਹੈ।

ਪਰ ਸਭ ਤੋਂ ਵੱਡੀ ਡੀਪਫੇਕ ਪੌਰਨ ਵੈਬਸਾਈਟ ਚਲਾਉਣ ਵਾਲਾ ਮੰਨਦਾ ਹੈ ਕਿ ਹੁਣ ਇਹ ਵਖਰੇਵਾਂ ਕਰਨਾ ਬਹੁਤ ਔਖਾ ਹੋ ਗਿਆ ਹੈ ਕਿ ਤੁਸੀਂ ਤੋੜੀਆਂ-ਮਰੋੜੀਆਂ ਤਸਵੀਰਾਂ ਦੇਖ ਰਹੇ ਹੋ ਜਾਂ ਅਸਲ।

ਉਨ੍ਹਾਂ ਦੀ ਵੈਬਸਾਈਟ ’ਤੇ ਇੱਕ ਮਹੀਨੇ ਵਿੱਚ ਕਰੀਬ 13 ਮਿਲੀਅਨ ਲੋਕ ਆਉਂਦੇ ਹਨ ਅਤੇ ਇੱਕ ਸਮੇਂ ਤਕਰੀਬਨ 20,000 ਵੀਡੀਓਜ਼ ਦਿਖਾਈਆਂ ਜਾਂਦੀਆਂ ਹਨ।

ਉਹ ਅਮਰੀਕਾ ਦਾ ਰਹਿਣ ਵਾਲਾ ਹੈ ਅਤੇ ਮੀਡੀਆ ਨਾਲ ਜ਼ਿਆਦਾ ਗੱਲ ਨਹੀਂ ਕਰਦਾ ਪਰ ਪਛਾਣ ਦੱਸੇ ਬਿਨ੍ਹਾਂ ਉਹ ਬੀਬੀਸੀ ਨਾਲ ਗੱਲ ਕਰਨ ਨੂੰ ਰਾਜ਼ੀ ਹੋ ਗਿਆ।

ਉਹ ਕਹਿੰਦਾ ਹੈ ਕਿ ਆਮ ਔਰਤਾਂ ਦੇ ਚਿਹਰਿਆਂ ਨੂੰ ਪੌਰਨ ਵੀਡੀਓਜ਼ ਵਿੱਚ ਉਹ ਨਹੀਂ ਜੋੜਦਾ।

ਪਰ ਉਨ੍ਹਾਂ ਮੁਤਾਬਕ, ਸਿਲੈਬ੍ਰਿਟੀਜ਼, ਸੋਸ਼ਲ ਮੀਡੀਆ ਪ੍ਰਭਾਵਕ ਅਤੇ ਸਿਆਸਤਦਾਨਾਂ ਦੀਆਂ ਤਸਵੀਰਾਂ ਦਾ ਇਸਤੇਮਾਲ ਜਾਇਜ਼ ਹੈ।

ਉਨ੍ਹਾਂ ਨੇ ਕਿਹਾ, “ਉਹ ਨਾ-ਪੱਖੀ ਮੀਡੀਆ ਦੇ ਆਦੀ ਹੁੰਦੇ ਹਨ। ਉਨ੍ਹਾਂ ਦੀਆਂ ਤਸਵੀਰਾਂ ਵਗੈਰਾ ਵੀ ਅਸਾਨੀ ਨਾਲ ਉਪਲਬਧ ਹੁੰਦੀਆਂ ਹਨ। ਉਹ ਆਮ ਲੋਕਾਂ ਤੋਂ ਵੱਖਰੇ ਹੁੰਦੇ ਹਨ।”

ਔਰਤ
Getty Images

“ਮੇਰੇ ਮੁਤਾਬਕ, ਉਹ ਇਸ ਨਾਲ ਵੱਖਰੇ ਢੰਗ ਨਾਲ ਨਜਿੱਠਣ ਦੇ ਕਾਬਿਲ ਹੁੰਦੇ ਹਨ। ਮੈਨੂੰ ਨਹੀਂ ਲਗਦਾ ਕਿ ਸਹਿਮਤੀ ਦੀ ਲੋੜ ਹੁੰਦੀ ਹੈ, ਇਹ ਇੱਕ ਕਲਪਨਾ ਹੈ, ਅਸਲੀਅਤ ਨਹੀਂ।”

ਉਨ੍ਹਾਂ ਨੂੰ ਲਗਦਾ ਹੈ ਕਿ ਜੋ ਉਹ ਕਰ ਰਿਹਾ ਹੈ ਗ਼ਲਤ ਹੈ? ਉਹ ਔਰਤਾਂ ’ਤੇ ਇਸ ਦੇ ਪ੍ਰਭਾਵ ਨੂੰ ਨਹੀਂ ਮੰਨਦਾ, ਪਰ ਉਹ ਦੱਸਦਾ ਹੈ ਕਿ ਉਨ੍ਹਾਂ ਦੀ ਪਤਨੀ ਇਹ ਨਹੀਂ ਜਾਣਦੀ ਕਿ ਉਹ ਕਮਾਈ ਲਈ ਕੀ ਕਰਦਾ ਹੈ।

ਉਨ੍ਹਾਂ ਨੇ ਕਿਹਾ, “ਮੈਂ ਆਪਣੀ ਪਤਨੀ ਨੂੰ ਨਹੀਂ ਦੱਸਿਆ, ਮੈਨੂੰ ਡਰ ਹੈ ਉਨ੍ਹਾਂ ''''ਤੇ ਇਸ ਦਾ ਅਸਰ ਨਾ ਪਵੇ।”

ਕੁਝ ਸਮਾਂ ਪਹਿਲਾਂ ਤੱਕ, ‘ਡੀਪਫੇਕ’ ਸਾਫਟਵੇਅਰ ਅਸਾਨੀ ਨਾਲ ਉਪਲਬਧ ਨਹੀਂ ਸੀ ਅਤੇ ਆਮ ਇਨਸਾਨ ਕੋਲ ਇਹ ਬਣਾਉਣ ਦਾ ਹੁਨਰ ਨਹੀਂ ਸੀ।

ਪਰ ਹੁਣ, 12 ਸਾਲ ਦੀ ਉਮਰ ਤੋਂ ਵੱਧ ਵਾਲਾ ਕੋਈ ਵੀ ਦਰਜਨਾਂ ਐਪਲੀਕੇਸ਼ਨਜ਼ ਡਾਊਨਲੋਡ ਕਰਕੇ ਡੀਪਫੇਕ ਬਣਾ ਸਕਦਾ ਹੈ।

ਔਰਤ
Getty Images

ਕੇਟ ਲਈ ਇਹ ਚਿੰਤਾ ਵਿੱਚ ਪਾਉਣ ਵਾਲੀ ਗੱਲ ਹੈ ਅਤੇ ਬਹੁਤ ਭਿਆਨਕ ਵੀ।

ਉਹ ਕਹਿੰਦੀ ਹੈ, “ਇਹ ਕੋਈ ਗਹਿਰਾ ਜਾਲ ਨਹੀਂ, ਬਲਕਿ ਐਪ ਸਟੋਰ ਹਨ, ਬਿਲਕੁਲ ਸਾਡੀਆਂ ਅੱਖਾਂ ਦੇ ਸਾਹਮਣੇ।”

ਉਨ੍ਹਾਂ ਨੂੰ ਇਹ ਵੀ ਡਰ ਹੈ ਕਿ ਜਿਸ ਆਨਲਾਈਨ ਸੇਫਟੀ ਬਿੱਲ ਦੀ ਉਮੀਦ ਕੀਤੀ ਜਾ ਰਹੀ ਹੈ, ਉਹ ਤਕਨੀਕ ਸਾਹਮਣੇ ਨਹੀਂ ਟਿਕ ਸਕੇਗਾ।

ਤਿੰਨ ਸਾਲ ਪਹਿਲਾਂ, ਜਦੋਂ ਬਿੱਲ ਪਹਿਲੀ ਵਾਰ ਡਰਾਫ਼ਟ ਹੋਇਆ ਸੀ, ਡੀਪਫੇਕ ਬਣਾਉਣ ਨੂੰ ਪੇਸ਼ੇਵਰ ਹੁਨਰ ਮੰਨਿਆ ਜਾਂਦਾ ਸੀ , ਜਿਸ ਵਿੱਚ ਟਰੇਨਿੰਗ ਦੀ ਲੋੜ ਸੀ, ਨਾ ਕਿ ਸਿਰਫ਼ ਇੱਕ ਐਪ ਡਾਊਨਲੋਡ ਕਰਕੇ।

ਉਨ੍ਹਾਂ ਨੇ ਕਿਹਾ, “ਹੁਣ ਕੁਝ ਸਾਲ ਬਾਅਦ, ਬਿੱਲ ਵਿੱਚ ਲਿਖੇ ਨੁਕਤੇ ਪੁਰਾਣੇ ਹੋ ਗਏ ਹਨ, ਬਹੁਤ ਕੁਝ ਛੁਟ ਗਿਆ ਹੈ।”

''''ਮੈਂ ਉਨ੍ਹਾਂ ਨੂੰ ਜਿੱਤਣ ਨਹੀਂ ਦਿਆਂਗੀ''''

ਪਰ ਗੋਰਕੇਮ ਮੁਤਾਬਕ, ਡੀਪਫੇਕਿੰਗ ਨੂੰ ਅਪਰਾਧਿਕ ਕਰਾਰ ਦੇਣ ਨਾਲ ਹਾਲਾਤ ਬਦਲ ਜਾਣਗੇ।

ਉਨ੍ਹਾਂ ਨੇ ਕਿਹਾ, “ਜੇ ਮੈਂ ਆਨਲਾਈਨ ਟਰੇਸ ਕੀਤਾ ਜਾ ਸਕਦਾ ਹੋਵਾਂ ਤਾਂ ਮੈਂ ਤੁਰੰਤ ਇਹ ਕੰਮ ਬੰਦ ਕਰ ਦੇਵਾਂਗਾ ਅਤੇ ਹੋਰ ਸ਼ੌਕ ਲੱਭਾਂਗਾ।”

‘ਡੀਪਫੇਕ’ ਅਤੇ ‘ਡੌਕਸਡ’ ਹੋਣ ਕਾਰਨ ਕੇਟ ਦੀ ਸਿਹਤ ਅਤੇ ਉਨ੍ਹਾਂ ਦੇ ਹੋਰਾਂ ’ਤੇ ਭਰੋਸਾ ਕਰਨ ਦੀ ਯੋਗਤਾ ਪ੍ਰਭਾਵਿਤ ਹੋਈ ਹੈ।

ਉਹ ਮੰਨਦੀ ਹੈ ਕਿ ਇਸ ਹਮਲੇ ਦੇ ਪਿਛੇ ਜੋ ਵੀ ਹਨ, ਸਿਰਫ਼ ਉਨ੍ਹਾਂ ਨੂੰ ਸ਼ਰਮਸਾਰ ਨਹੀਂ ਕਰਨਾ ਚਾਹੁੰਦੇ ਸੀ, ਬਲਕਿ ਉਨ੍ਹਾਂ ਨੂੰ ਚੁੱਪ ਕਰਾਉਣਾ ਚਾਹੁੰਦੇ ਸੀ।

ਇੱਕ ਸਮੇਂ ਲਈ , ਉਹ ਮੁਹਿੰਮ ਤੋਂ ਪਿੱਛੇ ਹਟ ਗਈ, ਸਵਾਲ ਕਰਦਿਆਂ ਕਿ ਕੀ ਉਹ ਅਜਿਹੇ ਦੁਰਵਿਹਾਰ ਬਾਰੇ ਬੋਲਣਾ ਜਾਰੀ ਰੱਖ ਸਕਦੀ ਹੈ? 

ਪਰ ਹੁਣ, ਉਹ ਫਿਰ ਤਿਆਰ ਹੈ। ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਅੱਗੇ ਵਧਣ ਦੀ ਬਜਾਏ ਉਨ੍ਹਾਂ ਨੇ ਘਟਨਾ ਦੀ ਜ਼ਿਆਦਾ ਹੀ ਪਰਵਾਹ ਕੀਤੀ।

ਔਰਤਾਂ ਦਾ ਸ਼ੋਸ਼ਣ
Getty Images

ਉਹ ਆਖਦੀ ਹੈ, “ਮੈਂ ਉਨ੍ਹਾਂ ਨੂੰ ਜਿੱਤਣ ਨਹੀਂ ਦੇਵਾਂਗੀ।”

‘ਡੀਪਫੇਕ’, ਔਰਤਾਂ ਨੂੰ ‘ਕਾਬੂ ਕਰਨ’ ਲਈ ਵਰਤੇ ਜਾ ਸਕਦੇ ਹਨ। ਚਿਹਰੇ ਬਦਲਣ ਦੀ ਸਮਰੱਥਾ ਵਾਲੀਆਂ ਐਪਲੀਕੇਸ਼ਨਜ਼ ਬਣਾਉਂਦੀਆਂ ਟੈਕ ਕੰਪਨੀਆਂ ਨੂੰ ਸਾਵਧਾਨੀਆਂ ਲਈ ਉਤਸ਼ਾਹਿਤ ਕੀਤੇ ਜਾਣਾ ਚਾਹੀਦਾ ਹੈ।

ਉਸ ਮੁਤਾਬਕ, “ਹਰ ਐਪ ‘ਸੈਕਸੁਅਲ ਕੰਟੈਂਟ’ ਪਛਾਨਣ ਦੇ ਯੋਗ ਹੋਣੀ ਚਾਹੀਦੀ ਹੈ।”

“ਉਨ੍ਹਾਂ ਦੀ ਐਪਲੀਕੇਸ਼ਨ ਸਰੀਰਕ ਸ਼ੋਸ਼ਣ ਵਾਲੇ ਕੰਟੈਂਟ ਲਈ ਵਰਤੀ ਨਾ ਜਾਵੇ, ਜੇ ਕੰਪਨੀਆਂ ਨੇ ਇਹ ਸੁਨਿਸ਼ਚਿਤ ਕਰਨ ਲਈ ਪੈਸਾ, ਸ੍ਰੋਤ ਅਤੇ ਸਮਾਂ ਨਾ ਲਗਾਇਆ ਤਾਂ ਉਹ ਜਾਣ ਬੁੱਝ ਕੇ ਗੈਰ ਜ਼ਿੰਮੇਵਾਰੀ ਦਿਖਾ ਰਹੇ ਹਨ। ਉਹ ਵੀ ਗੁਨਾਹਗਾਰ ਹਨ।”

ਨਾ ਗੋਰਕੇਮ, ਨਾ ਹੀ ਵੱਡੀ ਡੀਪਫੇਕ ਵੈਬਸਾਈਟ ਚਲਾਉਣ ਵਾਲਾ ਕੇਟ ਦੀ ਇਹ ਵੀਡੀਓ ਵਿਚ ਸ਼ਾਮਲ ਸਮਝਿਆ ਜਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News