ਫੀਫਾ ਵਿਸ਼ਵ ਕੱਪ 2022: ਕਤਰ ਦਾ ‘ਫੈਨ ਵਿਲੇਜ’ (ਪ੍ਰਸ਼ੰਸਕਾਂ ਦਾ ਪਿੰਡ) ਕਿਹੋ ਜਿਹਾ ਹੈ ਜਿਸਦੀ ਨਿਖੇਧੀ ਹੋ ਰਹੀ ਹੈ

Monday, Nov 21, 2022 - 01:41 PM (IST)

ਫੀਫਾ ਵਿਸ਼ਵ ਕੱਪ 2022: ਕਤਰ ਦਾ ‘ਫੈਨ ਵਿਲੇਜ’ (ਪ੍ਰਸ਼ੰਸਕਾਂ ਦਾ ਪਿੰਡ) ਕਿਹੋ ਜਿਹਾ ਹੈ ਜਿਸਦੀ ਨਿਖੇਧੀ ਹੋ ਰਹੀ ਹੈ
ਵਿਸ਼ਵ ਕੱਪ
Getty Images

“ਇਹ ਹਾਲੇ ਨਿਰਮਾਣ ਅਧੀਨ ਹੈ। ਦਿਨ ਵਿੱਚ ਇੱਥੇ ਬੁਰੀ ਹਾਲਤ ਹੁੰਦੀ ਹੈ। ਇਹ ਇੱਕ ਰੇਗਿਸਤਾਨ ਹੈ ਅਤੇ ਬਹੁਤ ਗਰਮ ਹੈ।”

ਹੈਰਾਨੀ ਦੀ ਗੱਲ ਇਹ ਸੀ ਕਿ ਸ਼ੋਗੋ ਨਾਕਾਸ਼ਿਮਾ ਵੱਲੋਂ ਅਗਲੇ ਦੋ ਹਫ਼ਤਿਆਂ ਲਈ ਉਸ ਦੇ ਹੋਣ ਵਾਲੇ ਘਰ ਜਿੱਥੇ ਉਸ ਨੇ ਰਹਿਣਾ ਸੀ ਬਾਰੇ ਇਸ ਤਰ੍ਹਾਂ ਦੱਸਦਿਆਂ, ਚਿਹਰੇ ’ਤੇ ਮੁਸਕੁਰਾਹਟ ਰਹੀ।

ਜਿਵੇਂ ਕਹਿ ਰਿਹਾ ਹੋਵੇ, ‘ਜੇ ਮੈਂ ਨਾ ਹੱਸਿਆਂ, ਤਾਂ ਰੋ ਸਕਦਾ ਹਾਂ।’

“ਮੈਂ ਇਸ ਵੇਲੇ ਆਪਣੇ ਰਹਿਣ ਦੀ ਥਾਂ ਬਦਲ ਨਹੀਂ ਸਕਦਾ ਇਸ ਲਈ ਇਸ ਨੂੰ ਸਵੀਕਾਰ ਕਰਨਾ ਪਏਗਾ ਅਤੇ ਜਪਾਨ ਦੇ ਮੈਚਾਂ ਦੀ ਉਡੀਕ ਕਰਨੀ ਪਵੇਗੀ। ਮੈਂ ਬੱਸ ਇੱਥੇ ਸੌਣ ਲਈ ਆਵਾਂਗਾ। ਮੈਂ ਬਾਹਰ ਨਿਕਲ ਕੇ ਸ਼ਹਿਰ ਘੁੰਮਾਂਗਾ। ਮੈਂ ਇੱਥੇ ਰਹਿਣਾ ਨਹੀਂ ਚਾਹੁੰਦਾ।”

ਵਿਸ਼ਵ ਕੱਪ
Getty Images
ਦੁਨੀਆਂ ਭਰ ਤੋਂ ਫ਼ੁੱਟਬਾਲ ਪ੍ਰੇਮੀ ਕਤਰ ਆ ਰਹੇ ਹਨ

ਪ੍ਰਸ਼ੰਸਕਾ ਦੇ ਰਹਿਣ ਦਾ ਪ੍ਰਬੰਧ ਹੋਣਾ ਬਾਕੀ

31 ਸਾਲਾ ਸ਼ੋਗੋ ਨਾਕਾਸ਼ਿਮਾ ਕਤਰ ਦੇ  ਦੋਹਾ ਵਿੱਚ ਬਣੇ ਇਸ ਕਤਾਇਫਾਨ ਆਈਲੈਂਡ ਫੈਨ ਵਿਲੇਜ (ਪ੍ਰਸ਼ੰਸਕਾਂ ਦੇ ਰਹਿਣ ਲਈ ਬਣਾਇਆ ਆਰਜ਼ੀ ਪਿੰਡ) ਵਿੱਚ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਲੋਕਾਂ ਵਿੱਚੋਂ ਹੈ।

ਇੱਥੇ ਖੇਡ ਪ੍ਰੇਮੀਆਂ ਦੇ ਆਉਣ ਲਈ ਦਰਵਾਜ਼ੇ ਖੋਲ ਦਿੱਤੇ ਗਏ ਹਨ ਪਰ ਹਾਲੇ ਵੀ ਕਈ ਥਾਂਵਾਂ ਨਿਰਮਾਣ ਅਧੀਨ ਹਨ।

ਵਿਸ਼ਵ ਕੱਪ
BBC Sport
ਕਤਰ ਵਲੋਂ ਫੀਫਾ ਵਿਸ਼ਵ ਕੱਪ ਦੇਖਣ ਆਏ ਦੁਨੀਆਂ ਭਰ ਦੇ ਦਰਸ਼ਕਾਂ ਲਈ ਖ਼ਾਸ ਇੰਤਜ਼ਾਮ ਕੀਤਾ ਗਿਆ ਹੈ

ਬਹੁਤੇ ਮਹਿਮਾਨਾਂ ਨੂੰ ਇੱਥੇ ਪਹੁੰਚਦਿਆਂ ਹੀ ਸੰਕੇਤ ਮਿਲਣ ਲਗਦੇ ਹਨ ਕਿ ਹੋ ਸਕਦ ਹੈ ਚੀਜ਼ਾਂ ਉਮੀਦ ਮੁਤਾਬਕ ਨਾ ਹੋਣ।

ਇੱਥੋਂ ਤੱਕ ਪਹੁੰਚਣ ਦੇ ਰਸਤੇ ਵਿੱਚ, ਭਾਰੀ ਮਸ਼ੀਨਰੀ ਦੀਆਂ ਅਵਾਜ਼ਾਂ ਅਤੇ ਦ੍ਰਿਸ਼ ਹਨ। ਨਿਰਮਾਣ ਦੇ ਕੰਮ ਵਿੱਚ ਵਰਤੀਆਂ ਜਾ ਰਹੀਆਂ ਉੱਚੀਆਂ ਕ੍ਰੇਨਾਂ ਹਨ ਅਤੇ ਕਾਮੇ ਪੱਥਰ ਲਗਾਉਣ ਅਤੇ ਬਿਜਲੀ ਦੀਆਂ ਤਾਰਾਂ ਲਾਉਣ ਵਿੱਚ ਰੁੱਝੇ ਹਨ।

ਜਦੋਂ ਅਸੀਂ ਰਿਸੈਪਸ਼ਨ ਤੋਂ ਹੁੰਦਿਆਂ ‘ਪ੍ਰੀਮੀਅਮ ਫੈਨ ਕੈਂਪ’ ਤੱਕ ਪਹੁੰਚੇ ਤਾਂ ਚੀਜ਼ਾਂ ਉਸ ਤਰ੍ਹਾਂ ਦੀਆਂ ਨਹੀਂ ਨਜ਼ਰ ਆਉਂਦੀਆਂ ਜਿਸ ਤਰ੍ਹਾਂ ਦੀਆਂ ਬੁਕਿੰਗ ਵਾਲੀ ਵੈਬਸਾਈਟ ’ਤੇ ਦਿਖਾਈਆਂ ਗਈਆਂ ਸਨ।

ਵਿਸ਼ਵ ਕੱਪ
Getty Images
ਫ਼ੈਨ ਵਿਲੇਜ ਦਾ ਇੱਕ ਕਮਰਾ

ਇੱਕ ਟੈਂਟ ਵਿੱਚ ਦੋ-ਦੋ ਲੋਕ ਰਹਿਣਗੇ

ਵਿਸ਼ਵ ਕੱਪ
BBC Sport
ਫ਼ੁੱਟਬਾਲ ਪ੍ਰਸ਼ੰਸਕਾਂ ਲਈ ਬਣਾਇਆ ਗਿਆ ‘ਬੀਚ ਕਲੱਬ ਫ਼ੈਨ ਪਾਰਕ’

ਇੱਥੇ 18,00 ਟੈਂਟ ਹਨ ਅਤੇ ਹਰ ਟੈਂਟ ਵਿੱਚ ਦੋ ਲੋਕ ਰਹਿ ਸਕਦੇ ਹਨ।

ਪੇਡਰੋ ਅਤੇ ਫਾਤਿਮਾ ਸਪੇਨ ਵਿੱਚ ਰਹਿੰਦੇ ਹਨ ਪਰ ਇੱਥੇ ਮੈਕਸੀਕੋ ਦੀ ਹੌਸਲਾ ਅਫਜ਼ਾਈ ਕਰਨ ਆਏ ਹਨ।

ਉਨ੍ਹਾਂ ਨੇ ਅਪ੍ਰੈਲ ਵਿੱਚ ਵਿਆਹ ਕਰਵਾਇਆ ਸੀ ਅਤੇ ਕਤਰ ਆਉਣਾ ਉਨ੍ਹਾਂ ਦੇ ਹਨੀਮੂਨ ਦਾ ਹਿੱਸਾ ਹੈ।

ਪੇਡਰੋ ਕਹਿੰਦੇ ਹਨ, “ਇੱਕ ਰਾਤ ਦਾ ਖ਼ਰਚਾ 175 ਯੂਰੋ ਹੈ। ਇਮਾਨਦਾਰੀ ਨਾਲ ਕਹਾਂ ਤਾਂ ਜਿਸ ਦੀ ਆਸ ਕੀਤੀ ਸੀ ਅਜਿਹਾ ਤਾਂ ਨਹੀਂ ਹੈ।''''''''

''''''''ਜਦੋਂ ਤੁਸੀਂ ਵੈਬਸਾਈਟ ’ਤੇ ਤਸਵੀਰਾਂ ਦੇਖਦੇ ਹੋ ਅਤੇ ਵਰਨਣ ਪੜ੍ਹਦੇ ਹੋ ਉਸ ਤੋਂ ਅੱਗੇ ਤੁਹਾਨੂੰ ਪਤਾ ਹੈ ਇਹ ਫੀਫਾ ਵਿਸ਼ਵ ਕੱਪ ਹੈ- ਤੁਸੀਂ ਇੱਕ ਮਿਆਰ ਦੀ ਆਸ ਰੱਖਦੇ ਹੋ।”  

“ਇਹ ਇੱਕ ਹੇਠਲੇ ਦਰਜੇ ਦੇ ਹੋਸਟਲ ਜਿਹਾ ਹੈ ਜੋ ਤੁਹਾਨੂੰ ਦੁਨੀਆ ਭਰ ਵਿੱਚ ‘ਬੈਕਪੈਕਰ'''' ਵਾਂਗ ਘੁੰਮਦਿਆਂ ਮਿਲ ਸਕਦਾ ਹੈ।”

ਉਹ ਆਪਣੇ ਉਨੀਂਦਰੇ ਬਾਰੇ ਦੱਸਦਿਆਂ ਕਹਿੰਦੇ ਹਨ, “ਇੱਕ ਗਰੀਨਹਾਊਸ ਵਿੱਚ ਰਹਿਣ ਜਿਹਾ ਹੈ। ਅਸੀਂ ਸਫਰ ਕਰਕੇ ਥੱਕੇ ਹੋਏ ਸੀ ਪਰ ਇਸ ਦੇ ਬਾਵਜੂਦ ਸੌ ਨਹੀਂ ਸਕੇ।”

BBC
BBC

-

BBC
BBC
ਵਿਸ਼ਵ ਕੱਪ
Getty Images
ਇੱਕ ਟੈਂਟ ਵਿੱਚ ਦੋ-ਦੋ ਲੋਕ ਰਹਿਣਗੇ

ਪਲਾਸਟਿਕ ਦੇ ਟੈਂਟ ਤੇ ਪੀਣ ਲਈ ਪਾਣੀ ਨਹੀਂ

ਇਹ ਟੈਂਟ ਮੋਟੀ ਪਲਾਸਟਿਕ ਦੇ ਬਣੇ ਹੋਏ ਹਨ। ਹਰ ਟੈਂਟ ਵਿੱਚ ਦੋ ਬੈੱਡ ਸਨ ਅਤੇ ਇੱਕ ਲੈਂਪ ਸੀ।

ਮਿੱਟੀ ਅਤੇ ਕੰਕਰਾਂ ਉੱਤੇ ਗਲੀਚੇ ਵਿਛਾਏ ਗਏ ਸਨ ਜੋ ਕਈ ਥਾਂਵਾਂ ਤੋਂ ਉੱਭਰ-ਖਾਭੜ ਸੀ। ਕਮਰੇ ਵਿੱਚ ਇੱਕ ਪੱਖਾ ਸੀ।

ਫਾਤਿਮਾ ਨੇ ਬੀਬੀਸੀ ਸਪੋਰਟਸ ਦੀ ਟੀਮ ਨੂੰ ਦੱਸਿਆ, “ਇੱਥੇ ਕੋਈ ਸੰਗਿਠਤ ਢਾਂਚਾ ਨਹੀਂ, ਕਿਸੇ ਨੂੰ ਕੁਝ ਨਹੀਂ ਪਤਾ।”

“ਸਟੋਰ ਬੰਦ ਹਨ, ਪੀਣ ਦਾ ਪਾਣੀ ਨਹੀਂ ਹੈ। ਅਸੀਂ ਜਿਸ ਸਹੂਲਤ ਲਈ ਪੈਸੇ ਭਰੇ ਸੀ, ਇਹ ਬਿਲਕੁਲ ਉਹ ਨਹੀਂ ਹੈ।”

 

ਜਿਵੇਂ ਜਿਵੇਂ ਅਸੀਂ ਘੁੰਮੇ, ਤਕਰੀਬਨ ਹਰ ਕਿਸੇ ਦੇ ਵਿਚਾਰ ਅਜਿਹੇ ਹੀ ਸੀ।

 

ਵਿਸਵ ਕੱਪ
BBC Sport
ਡੀਜਮਾਲ ਪੈਰਿਸ ਫ਼ੁੱਟਬਾਲ ਦੇਖਣ ਆਏ ਹਨ

ਹੋਰ ਰੈਣ ਬਸੇਰਿਆਂ ਦੀ ਭਾਲ ’ਚ ਲੋਕ

ਕਈਆਂ ਨੂੰ ਇਹ ਹਾਲਾਤ ਦੇਖ ਕੇ ਆਪਣੇ ਪਲਾਨ ਬਦਲਣਾ ਪਿਆ।

ਡੀਜਮਾਲ ਪੈਰਿਸ ਤੋਂ ਆਏ ਹਨ ਅਤੇ ਕਤਰ ਵਿੱਚ ਤਿੰਨ ਹਫ਼ਤੇ ਰਹਿਣ ਲਈ ਬਣਦੀ ਕੀਮਤ 2700 ਯੂਰੋ ਵੀ ਅਦਾ ਕਰ ਚੁੱਕੇ ਹਨ।

ਉਹ ਇੱਥੇ ਹਾਲਾਤ ਦੇਖ ਕੇ ਰਹਿ ਨਾ ਸਕੇ ਤੇ 24 ਘੰਟਿਆਂ ਤੋ ਥੋੜ੍ਹੇ ਸਮੇਂ ਅੰਦਰ ਹੀ ਆਪਣੇ ਬੈਗ ਪੈਕ ਕਰਕੇ ਇੱਥੋਂ ਜਾ ਰਿਹਾ ਹੈ।

ਡੀਜਮਾਲ ਨੇ ਸਾਨੂੰ ਆਪਣੀ ਬੁਕਿੰਗ ਪੱਕੀ ਕਰਨ ਦੀ ਰਸੀਦ ਦਿਖਾਈ ਅਤੇ ਕਿਹਾ ਕਿ ਉਸ ਨੂੰ ਲੱਗ ਰਿਹਾ ਸੀ ਕਿ ਉਹ ਕਿਸੇ ਹੋਟਲ ਵਿੱਚ ਜਾ ਰਿਹਾ ਹੈ।

ਹੁਣ ਉਹ ਕਿਤੇ ਹੋਰ ਰਹਿਣ ਲਈ ਜਗ੍ਹਾ ਤਲਾਸ਼ ਰਹੇ ਹਨ।

ਵਿਸ਼ਵ ਕੱਪ
BBC
ਕਰਮਚਾਰੀਆਂ ਵਲੋਂ ਮਹਿਮਾਨਾਂ ਦਾ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ

ਪ੍ਰਬੰਧਾਂ ਦੀ ਘਾਟ ਦੇ ਬਾਵਜ਼ੂਦ ਮੇਜ਼ਬਾਨ ਖੁਸ਼

ਇੱਕ ਛੋਟੀ ਪਰ ਚੰਗੀ ਗੱਲ ਇਹ ਸੀ ਕਿ ਇੱਥੋਂ ਦਾ ਸਟਾਫ਼ ਬਹੁਤ ਉਤਸ਼ਾਹ ਭਰਿਆ ਸੀ, ਮਦਦ ਕਰਨ ਵਾਲਾ ਅਤੇ ਹਮੇਸ਼ਾ ਮੁਸਕਰਾਉਂਦੇ ਰਹਿਣ ਵਾਲਾ।

ਉਦੋਂ ਵੀ ਜਦੋਂ ਉਹ ਜਾਣਕਾਰੀਆਂ ਮਹਿਮਾਨਾਂ ਨਾਲ ਸਾਂਝੀਆਂ ਕਰਦੇ ਸੀ ਜਿਨ੍ਹਾਂ ’ਤੇ ਬਹੁਤੇ ਲੋਕ ਨਰਾਜ਼ ਸਨ ਜਿਵੇਂ ਕਿ ਪੀਣ ਵਾਲਾ ਕਿੱਥੋਂ ਖਰੀਦਿਆ ਜਾ ਸਕਦਾ ਹੈ, ਖਰੀਦਣਾ ਪਵੇਗਾ ਵਗੈਰਾ।

ਪ੍ਰਸ਼ੰਸਕਾਂ ਲਈ ਬਣੇ ਇਸ ਪਿੰਡ(ਫੈਨ ਵਿਲੇਜ) ਤੋਂ ਥੋੜ੍ਹਾ ਤੁਰ ਕੇ ''''ਬੀਚ ਕਲੱਬ ਫੈਨ ਪਾਰਕ'''' ਆਉਂਦਾ ਹੈ। ਇੱਥੇ ਵੱਡੀ ਸਕਰੀਨ ਲੱਗੀ ਹੈ ਜਿੱਥੇ ਮੈਚ ਦਿਖਾਏ ਜਾਣਗੇ ਅਤੇ ਅਲਕੋਹਲ ਵੀ ਵੇਚੀ ਜਾਵੇਗੀ।

ਹਾਲ ਹੀ ਵਿੱਚ ਸਟੇਡੀਅਮਾਂ ਵਿੱਚ ਅਲਕੋਹਲ ਬੈਨ ਕਰਨ ਦਾ ਐਲਾਨ ਹੋਇਆ ਹੈ।

ਇੱਥੇ ਸਾਈਨ ਬੋਰਡ ਵੀ ਹਨ ਜਿੱਥੇ ਲੱਗਿਆ ਹੈ ਕਿ ਵੱਡੀ ਖੇਡ ਤੋਂ ਪਹਿਲਾਂ ਇਹ ਪੂਰੀ ਤਰ੍ਹਾਂ ਖਤਮ ਨਹੀਂ ਹੋਏਗੀ।

ਨਿਰਮਾਣ ਕਾਰਜਾਂ ਵਿੱਚ ਵਰਤੀ ਜਾਂਦੀ ਸਮੱਗਰੀ ਦੇ ਵੀ ਢੇਰ ਆਲੇ-ਦੁਆਲੇ ਪਏ ਹਨ ਅਤੇ ਲਗਾਤਾਰ ਵਾਹਨਾਂ ਦੇ ਹਾਰਨਾਂ ਦੀ ਅਵਾਜ਼ ਅਤੇ ਧਾਤਾਂ ਦੀ ਖੜਕਾਹਟ ਸੁਣਾਈ ਦੇ ਰਹੀ ਹੈ।

ਇਸ ਸਭ ਦੇ ਬਾਵਜੂਦ, ਇੱਥੋਂ ਦਾ ਸਟਾਫ਼ ਕਾਫ਼ੀ ਸਕਰਾਤਮਕ ਹੈ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਫੈਨ ਪਾਰਕ ਪੂਰੀ ਤਰ੍ਹਾਂ ਤਿਆਰ ਹੋ ਜਾਏਗਾ।

ਕਤਰ ਨੇ ਫੀਫਾ ਵਿਸ਼ਵ ਕੱਪ ’ਤੇ 180 ਬਿਲੀਅਨ ਯੂਰੋ ਖ਼ਰਚੇ ਹਨ, ਇਸ ਲਈ ਉਨ੍ਹਾਂ ਦੀਆਂ ਅਭਿਲਾਸ਼ੀ ਯੋਜਨਾਵਾਂ ’ਤੇ ਸਵਾਲ ਨਹੀਂ ਚੁੱਕਿਆ ਜਾ ਸਕਦਾ।

 ਹਾਲਾਂਕਿ 2010 ਵਿੱਚ ਫ਼ੁੱਟਬਾਲ ਦਾ ਵੱਡਾ ਮੁਕਾਬਲਾ ਦੇਸ਼ ਦੇ ਨਾਮ ਕੀਤਾ ਗਿਆ ਸੀ।

ਇਸ ਲਈ ਅਚਾਨਕ ਤਿਆਰ ਹੋਣ ਦੀ ਜਲਦਬਾਜ਼ੀ ਉਨ੍ਹਾਂ ਪ੍ਰਸ਼ੰਸਕਾਂ ਲਈ ਚੰਗਾ ਸੰਕੇਤ ਨਹੀਂ ਹੋਏਗਾ ਜੋ ਦੁਨੀਆ ਭਰ ਤੋਂ ਵੱਡੇ ਖ਼ਰਚੇ ਕਰਕੇ ਇੱਥੇ ਆਏ ਹਨ। 

BBC
BBC

-

BBC
BBC

(ਬੀਬੀਸੀ ਪੰਜਾਬੀ ਨਾਲ ਅਤੇ ''''ਤੇ ਜੁੜੋ।)



Related News