ਫੀਫਾ ਵਿਸ਼ਵ ਕੱਪ 2022: ਕਤਰ ''''ਚ ਹੋਇਆ ਸ਼ਾਨਦਾਰ ਉਦਘਾਟਨੀ ਸਮਾਰੋਹ ਤੇ ਇਕਵਾਡੋਰ ਨੇ ਪਹਿਲੇ ਮੈਚ ਵਿੱਚ ਹੀ ਕਤਰ ਨੂੰ ਹਰਾਇਆ
Monday, Nov 21, 2022 - 08:41 AM (IST)


ਐਤਵਾਰ ਸ਼ਾਮ ਕਤਰ ਦੇ ਅਲ-ਬਿਆਤ ਸਟੇਡੀਅਮ ਵਿੱਚ ਇੱਕ ਸ਼ਾਨਦਾਰ ਸਮਾਹੋਰ ਨਾਲ ਫੀਫਾ ਵਿਸ਼ਵ ਕੱਪ ਸ਼ੁਰੂ ਹੋ ਗਿਆ।
ਸਮਾਗਮ ਵਿੱਚ ਵਿਸ਼ਵ ਭਰ ਤੋਂ ਆਏ ਕਲਾਕਾਰਾਂ ਤੇ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ। ਕਤਰ ਵਿੱਚ ਚੱਲੇ ਅੱਧੇ ਘੰਟੇ ਦੇ ਪ੍ਰੋਗਰਾਮ ਵਿੱਚ ਕਈ ਪ੍ਰਮੁੱਖ ਕਲਾਕਾਰਾਂ ਨੇ ਰੰਗ ਬੰਨ੍ਹਿਆਂ।
ਦੁਨੀਆਂ ਭਰ ਤੋਂ ਆਏ ਵੱਡੇ ਆਗੂਆਂ ਦਰਮਿਆਨ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਅਤੇ ਮਿਸਰ, ਤੁਰਕੀ ਅਤੇ ਅਲਜੀਰੀਆ ਦੇ ਰਾਸ਼ਟਰਪਤੀ ਤੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਉਦਘਾਟਨੀ ਮੈਚ ਤੋਂ ਪਹਿਲਾਂ ਕਿਸੇ ਵਿਸ਼ਾਲ ਤੰਬੂ ਵਰਗੇ ਨਜ਼ਰ ਆਉਂਦੇ ਸਟੇਡੀਅਮ ਵਿੱਚ ਮੌਜੂਦ ਸਨ।

ਵਿਸ਼ਵ ਕੱਪ ਦੀ ਰੰਗਾਰੰਗ ਸ਼ੁਰੂਆਤ

ਕਤਰ ਵਿਸ਼ਵ ਫ਼ੁੱਟਬਾਲ ਕੱਪ ਇੱਕ ਰੰਗਾਰੰਗ ਪ੍ਰੋਗਰਮਾਂ ਨਾਲ ਸ਼ੁਰੂ ਹੋਇਆ।
ਅਮੀਰੀਕਨ ਅਦਾਕਾਰ ਮਾਰਗਨ ਫ਼ਰੀਮੈਨ ਨੇ ਕਤਰ ਦੇ ਯੂ-ਟਿਊਬਰ ਘਾਨਿਮ ਅਲ-ਮੁਫ਼ਤਾਹ ਨਾਲ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ।
ਫ਼ਰੀਮੈਨ ਨੇ ਇੱਕ ਵੀਡੀਓ ਜ਼ਰੀਏ ਫ਼ੁੱਟਬਾਲ ਦੀ ਵੱਖ ਵੱਖ ਮੁਲਕਾਂ ਨੂੰ ਇੱਕ ਕਰਨ ਦੀ ਸਮਰੱਥਾ ਬਾਰੇ ਦੱਸਿਆ।

ਦੱਖਣੀ ਕੋਰੀਆ ਦੇ ਪੌਪ ਸਟਾਰ ਜੰਗ ਕੁਕ ਨੇ ਸਮਾਗਮ ਵਿੱਚ ‘ਡਰੀਮਜ਼, ਦਾ ਟੂਰਨਾਮੈਟ’ ਨਾਮ ਦਾ ਇੱਕ ਗੀਤ ਗਾਇਆ। ਉਨ੍ਹਾਂ ਦੇ ਨਾਲ ਕਤਰ ਦੇ ਮਸ਼ਹੂਰ ਗਾਇਕ ਅਲ ਕੁਬੈਸੀ ਵੀ ਮੌਜੂਦ ਸਨ।

ਵਿਸ਼ਵ ਪ੍ਰਸਿੱਧ ਕਲਾਕਾਰਾਂ ਦਾ ਸਵਾਗਤ
ਜਿਵੇਂ ਹੀ ਫ਼ਰੀਮੈਨ ਸਟੇਜ ’ਤੇ ਆਏ ਸਟੇਡੀਅਮ ਵਿੱਚ ਤਾੜੀਆਂ ਦੀ ਆਵਾਜ਼ ਗੁੰਜਣ ਲੱਗੀ।
ਆਪਣੇ ਪਹਿਲੇ ਡਾਂਸ ਦੀ ਪ੍ਰਸਤੂਤੀ ਲਈ ਉਹ ਕਤਰ ਦੇ ਕਲਾਕਾਰ ਅਲ-ਮੁਫ਼ਤਾਹ ਨਾਲ ਆਏ ਜੋ ਕਿ ਜਨਮ ਤੋਂ ਹੀ ਕੋਡਲ ਰਿਗ੍ਰੈਸ਼ਨ ਸਿੰਡਰੋਮ ਤੋਂ ਪੀੜਤ ਹਨ।
ਜੰਗ ਕੁਕ ਤੇ ਫ਼ਹਾਦ ਅਲ ਕੁਬੈਸੀ ਨੇ ਅਰਬੀ ਸ਼ੇਖ ਤਾਮੀਮ ਬਿਨ ਹਮਾਦ ਅਲ ਥਾਨੀ ਦੇ ਸਾਹਮਣੇ ਇਕੱਠਿਆਂ ਪੇਸ਼ਕਾਰੀ ਕੀਤੀ।
ਉਦਘਾਟਨੀ ਭਾਸ਼ਣ ਅਰਬੀ ਭਾਸ਼ਾ ਵਿੱਚ ਦਿੱਤਾ ਗਿਆ।
ਸ਼ੇਖ ਤਾਮੀਮ ਬਿਨ ਹਮਾਦ ਨੇ ਕਿਹਾ,“ਇਨ੍ਹਾਂ ਯਾਦਗਰੀ ਰੋਚਕ ਪਲਾਂ ਨੂੰ ਸਾਝਾਂ ਕਰਨ ਲਈ ਵੱਖ ਵੱਖ ਨਸਲਾਂ, ਮੁਲਕਾਂ, ਧਰਮਾਂ, ਸੱਭਿਅਤਾਵਾਂ ਦੇ ਲੋਕ ਇੱਥੇ ਕਤਰ ਵਿੱਚ ਇਕੱਠੇ ਹੋਏ ਹਨ ਤੇ ਦੁਨੀਆਂ ਭਰ ਦੀਆਂ ਸਕਰੀਨਾਂ ਦੁਆਲੇ ਇਕੱਠੇ ਹੋਣਗੇ।”
ਵਿਵਾਦਾਂ ਵਿੱਚ ਘਿਰਿਆ ਰਿਹਾ ਕਤਰ ਵਿਸ਼ਵ ਕੱਪ
ਮੱਧ ਪੂਰਬ ਦੇ ਕਿਸੇ ਮੁਸਲਿਮ ਦੇਸ ਵਿੱਚ ਹੋਣ ਵਾਲਾ ਪਹਿਲਾ ਵਿਸ਼ਵ ਕੱਪ ਸ਼ੁਰੂਆਤ ਤੋਂ ਹੀ ਵਿਵਾਦਾਂ ਨਾਲ ਘਿਰਿਆ ਰਿਹਾ।
ਨਿਰਮਾਣ ਕਾਰਜਾਂ ਦੌਰਾਨ ਪਰਵਾਸੀ ਮਜ਼ਦੂਰਾਂ ਦੀਆਂ ਹੋਈਆਂ ਮੌਤਾਂ ਤੇ ਐੱਲਜੀਬੀਟੀ ਭਾਈਚਾਰੇ ਦੇ ਲੋਕਾਂ ਨਾਲ ਰਵੱਈਏ ਨੂੰ ਲੈ ਕੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ।
ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਦੇ ਮੱਦੇਨਜ਼ਰ ਕਤਰ ਵਿੱਚ ਢਾਂਚੇ ਨੂੰ ਲੈ ਕੇ ਵੱਡੇ ਪੱਧਰ ’ਤੇ ਨਿਰਮਾਣ ਕਾਰਜ ਹੋਏ।
ਇਨ੍ਹਾਂ ਨਿਰਮਾਣ ਕਾਰਜਾਂ ਨੂੰ ਨੇਪਰੇ ਚਾੜਨ ਲਈ ਏਸ਼ੀਆਈ ਮੁਲਕਾਂ ਤੋਂ ਵੱਡੀ ਗਿਣਤੀ ਵਿੱਚ ਮਜ਼ਦੂਰ ਕੰਮ ਕਰਨ ਕਤਰ ਗਏ।
ਨਿਰਮਾਣ ਕਾਰਜਾਂ ਦੌਰਾਨ ਅਣਗਿਹਲੀ ਜਾਂ ਸੁਰੱਖਿਆ ਦੇ ਲੋੜੀਂਦੇ ਪ੍ਰਬੰਧਾਂ ਦੀ ਅਣਹੋਂਦ ਵਿੱਚ ਕਈ ਮਜ਼ਦੂਰਾਂ ਨੂੰ ਆਪਣੀਆਂ ਜਾਨਾਂ ਗਵਾਉਣੀਆਂ ਪਈਆਂ।
ਕਤਰ ਪਹਿਲਾ ਮੈਚ ਹਾਰਿਆ
ਫੀਫਾ ਵਿਸ਼ਵ ਕੱਪ ਦਾ ਪਹਿਲਾ ਮੈਚ ਕਤਰ ਤੇ ਈਕਵਾਡੋਰ ਦਰਮਿਆਨ ਹੋਇਆ।
ਕਤਰ ਦੇ ਅਲ-ਬਿਆਤ ਸਟੇਡੀਅਮ ਵਿੱਚ ਇੱਕ ਸ਼ਾਨਦਾਰ ਸਮਾਹੋਰ ਨਾਲ ਫੀਫਾ ਵਿਸ਼ਵ ਕੱਪ ਸ਼ੁਰੂ ਹੋ ਗਿਆ। ਪਹਿਲਾ ਮੈਚ ਕਤਰ ਤੇ ਈਕਵਾਡੋਰ ਦਰਮਿਆਨ ਹੋਇਆ।
ਇਹ ਪਹਿਲੀ ਵਾਰ ਸੀ ਕਿ ਕੋਈ ਮੇਜ਼ਬਾਨ ਦੇਸ ਪਹਿਲਾਂ ਮੈਚ ਹਾਰ ਜਾਵੇ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)