ਸ਼੍ਰਧਾ ਕਤਲ ਕਾਂਡ: ਕੀ ਲਿਵ ਇਨ ’ਚ ਰਹਿੰਦੀ ਔਰਤ ਦੇ ਕਾਨੂੰਨੀ ਹੱਕ ਹਨ, ਮਾਹਿਰ ਕੀ ਕਹਿੰਦੇ

Saturday, Nov 19, 2022 - 06:56 PM (IST)

ਸ਼੍ਰਧਾ ਕਤਲ ਕਾਂਡ: ਕੀ ਲਿਵ ਇਨ ’ਚ ਰਹਿੰਦੀ ਔਰਤ ਦੇ ਕਾਨੂੰਨੀ ਹੱਕ ਹਨ, ਮਾਹਿਰ ਕੀ ਕਹਿੰਦੇ
ਦਿੱਲੀ ਦਾ ਸ਼੍ਰਧਾ ਕਤਲ ਕਾਂਡ
BBC

ਦਿੱਲੀ ਦੇ ਸ਼੍ਰਧਾ ਕਤਲ ਕਾਂਡ ਨੇ ਲੋਕਾਂ ਦੀ ਰੂਹ ਝੰਜੋੜ ਕੇ ਰੱਖ ਦਿੱਤੀ ਹੈ। ਇਸ ਵਿੱਚ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਉਸ ਨਾਲ ਹੀ ਰਹਿੰਦੇ ਉਸ ਦੇ ਸਾਥੀ ਆਫ਼ਤਾਬ ਆਮੀਨ ਪੂਨਾਵਾਲਾ ਨੇ ਉਸ ਦਾ ਕਥਿਤ ਤੌਰ ''''ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ।

ਪੁਲਿਸ ਮੁਤਾਬਕ ਇਸ ਸਾਲ ਮਈ ਮਹੀਨੇ ''''ਚ ਆਫਤਾਬ ਪੂਨਾਵਾਲਾ ਨੇ 27 ਸਾਲਾ ਕੁੜੀ ਸ਼੍ਰਧਾ ਵਾਲਕਰ ਦਾ ਪਹਿਲਾਂ ਕਤਲ ਕੀਤਾ ਅਤੇ ਫਿਰ ਉਸ ਦੇ ਸ਼ਰੀਰ ਦੇ 35 ਟੋਟੇ ਕਰ ਕੇ ਜੰਗਲ ਵਿੱਚ ਸੁੱਟ ਦਿੱਤੇ।

ਦਿੱਲੀ ਦੀ ਇਸ ਵਾਰਦਾਤ ਨੇ ਇੱਕ ਵਾਰ ਵਿੱਚ ਮੁਨੱਖ ਜਗਤ ਨੂੰ ਹਲੂਣ ਕੇ ਰੱਖ ਦਿੱਤਾ ਹੈ ਅਤੇ ਇਸ ਦੇ ਚਰਚੇ ਚਾਰੇ ਪਾਸੇ ਜ਼ੋਰਾਂ ''''ਤੇ ਹੋ ਰਹੇ ਹਨ।

ਹਾਲਾਂਕਿ, ਪੁਲਿਸ ਨੇ ਆਫ਼ਤਾਬ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਦਿੱਲੀ ਦਾ ਸ਼੍ਰਧਾ ਕਤਲ ਕਾਂਡ
ani

ਆਫ਼ਤਾਬ ਆਮੀਨ ਪੂਨਾਵਾਲਾ ਅਤੇ ਸ਼੍ਰਧਾ ਦੋਵੇਂ ਮੂਲ ਤੌਰ ''''ਤੇ ਮਹਾਰਾਸ਼ਟਰਾ ਦੇ ਰਹਿਣ ਵਾਲੇ ਸਨ ਅਤੇ ਫਿਰ ਉਹ ਦਿੱਲੀ ਆ ਵਸੇ ਸਨ।

ਉਹ ਦੋਵੇਂ ਹੀ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਯਾਨਿ ਬਿਨਾਂ ਵਿਆਹ ਕਰਵਾਏ ਇਕੱਠੇ ਰਹਿੰਦੇ ਸਨ।

ਇਸ ਵਾਰਦਾਤ ਨੇ ਸਮਾਜਿਕ ਅਤੇ ਮਨੋਵਿਗਿਆਨਕ ਪੱਧਰ ''''ਤੇ ਇੱਕ ਬਹਿਸ ਛੇੜ ਦਿੱਤੀ ਹੈ।

ਇਸ ਦੇ ਨਾਲ ਹੀ ਇਹ ਸਵਾਲ ਉਠ ਰਹੇ ਹਨ ਕਿ ਇੱਕ ਲਿਵ ਇਨ ਰਿਲੇਸ਼ਨਸ਼ਿਪ ਦੇ ਕਾਨੂੰਨੀ ਮਾਅਨੇ ਕੀ ਹਨ ਅਤੇ ਇਸ ਵਿੱਚ ਰਹਿਣ ਵਾਲੀ ਇੱਕ ਔਰਤ ਦੇ ਕੀ ਅਧਿਕਾਰ ਹਨ ਤੇ ਕਾਨੂੰਨ ਇਸ ਬਾਰੇ ਕੀ ਕਹਿੰਦਾ ਹੈ।

ਇਸ ਬਾਰੇ ਅਸੀਂ ਵਧੇਰੇ ਜਾਣਕਾਰੀ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਵਕੀਲ ਰੀਟਾ ਕੋਹਲੀ ਨਾਲ ਗੱਲ ਕੀਤੀ।

ਲਾਈਨ
BBC

 ਲਿਵ ਇਨ ਰਿਲੇਸ਼ਨਸ਼ਿਪ ਬਾਰੇ ਕਾਨੂੰਨ ਕੀ ਕਹਿੰਦਾ

  • ਲਿਵ ਇਨ ਰਿਲੇਸ਼ਨਸ਼ਿਪ ਗ਼ੈਰ-ਕਾਨੂੰਨੀ ਨਹੀਂ ਹੈ
  • ਕਾਨੂੰਨ ਵਿੱਚ ਇਸ ਨੂੰ ਕਿਤੇ ਵੀ ਪਰਿਭਾਸ਼ਤ ਵੀ ਨਹੀਂ ਕੀਤਾ ਗਿਆ ਹੈ
  • ਸਮਾਜ ਵਿੱਚ ਨੈਤਿਕ ਤੌਰ ''''ਤੇ ਇਸ ਦੀ ਕੋਈ ਮਾਨਤਾ ਨਹੀਂ ਹੈ
  • ਸੰਵਿਧਾਨ ਦੇ ਆਰਟੀਕਲ 21 ਤਹਿਤ ਕਿਸੇ ਵਿਅਕਤੀ ਨੂੰ ਉਸ ਦੇ ਜੀਵਨ ਅਤੇ ਨਿੱਜੀ ਸੁਤੰਤਰਤਾ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ ਹੈ
  • ਇਸ ਵਿੱਚ ਕਿਸੇ ਵੀ, ਔਰਤ ਜਾਂ ਮਰਦ ਵਾਸਤੇ ਕੋਈ ਕਾਨੂੰਨੀ ਹੱਕ ਨਹੀਂ ਹੈ
ਲਾਈਨ
BBC

ਰੀਟਾ ਕੋਹਲੀ ਕਹਿੰਦੇ ਹਨ ਕਿ ਲਿਵ ਇਨ ਰਿਲੇਸ਼ਨਸ਼ਿਪ ਗ਼ੈਰ-ਕਾਨੂੰਨੀ ਨਹੀਂ ਹੈ ਪਰ ਕਾਨੂੰਨ ਵਿੱਚ ਇਸ ਨੂੰ ਕਿਤੇ ਵੀ ਪਰਿਭਾਸ਼ਤ ਵੀ ਨਹੀਂ ਕੀਤਾ ਗਿਆ ਹੈ।

ਉਨ੍ਹਾਂ ਮੁਤਾਬਕ ਅਦਾਲਤ ਵੱਲੋਂ ਫ਼ੈਸਲਿਆਂ ਦੇ ਨਾਲ ਇਹੀ ਕਿਹਾ ਹੈ, "ਦੋ ਬਾਲਗ਼ ਜੋ ਆਪਣੀ ਮਰਜ਼ੀ ਨਾਲ ਇਕੱਠੇ ਜ਼ਿੰਦਗੀ ਬਿਤਾਉਣਾ ਚਾਹੁੰਦੇ ਹਨ, ਉਹ ਲਿਵ-ਇਨ ਰਿਲੇਸ਼ਨਸ਼ਿਪ ਹੈ।"

ਉਹ ਆਖਦੇ ਹਨ, "ਸਮਾਜ ਵਿੱਚ ਨੈਤਿਕ ਤੌਰ ''''ਤੇ ਇਸ ਦੀ ਕੋਈ ਮਾਨਤਾ ਨਹੀਂ ਹੈ ਪਰ ਸੰਵਿਧਾਨ ਦੇ ਆਰਟੀਕਲ 21 ਤਹਿਤ ਕਿਸੇ ਵਿਅਕਤੀ ਨੂੰ ਉਸ ਦੇ ਜੀਵਨ ਅਤੇ ਨਿੱਜੀ ਸੁਤੰਤਰਤਾ ਦੇ ਅਧਿਕਾਰ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।"

"ਇਸੇ ਦੇ ਤਹਿਤ ਇਸ ਨੂੰ ਕਾਨੂੰਨੀ ਕਿਹਾ ਜਾ ਸਕਦਾ ਹੈ ਪਰ ਸਾਡਾ ਸਮਾਜ ਅਜੇ ਵੀ ਇਸ ਨੂੰ ਨੈਤਿਕ ਤੌਰ ''''ਤੇ ਸਵੀਕਾਰ ਨਹੀਂ ਕਰਦਾ।"

ਦਿੱਲੀ ਦਾ ਸ਼੍ਰਧਾ ਕਤਲ ਕਾਂਡ
ANI

ਵੱਖ ਕੇਸਾਂ ਵਿੱਚ ਅਦਾਲਤਾਂ ਦਾ ਵੱਖ-ਵੱਖ ਨਜ਼ਰੀਆ

ਦੇ ਇੱਕ ਕੇਸ ਵਿੱਚ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਸੀ, "ਬਾਲਗ਼ ਹੋਣ ਤੋਂ ਬਾਅਦ, ਕੋਈ ਵਿਅਕਤੀ ਕਿਸੇ ਨਾਲ ਵੀ ਰਹਿਣ ਜਾਂ ਵਿਆਹ ਕਰਨ ਲਈ ਆਜ਼ਾਦ ਹੁੰਦਾ ਹੈ।"

ਇਸ ਫ਼ੈਸਲੇ ਨਾਲ ਲਿਵ-ਇਨ ਰਿਲੇਸ਼ਨਸ਼ਿਪ ਨੂੰ ਕਾਨੂੰਨੀ ਮਾਨਤਾ ਮਿਲ ਗਈ। ਅਦਾਲਤ ਨੇ ਕਿਹਾ ਸੀ ਕਿ ਕੁਝ ਲੋਕਾਂ ਦੀਆਂ ਨਜ਼ਰਾਂ ''''ਚ ''''ਅਨੈਤਿਕ'''' ਮੰਨੇ ਜਾਣ ਦੇ ਬਾਵਜੂਦ ਅਜਿਹੇ ਰਿਸ਼ਤੇ ''''ਚ ਰਹਿਣਾ ''''ਗੁਨਾਹ ਨਹੀਂ'''' ਹੈ।

ਪਰ ਬਾਵਜੂਦ ਇਸ ਦੇ ਵੱਖ-ਵੱਖ ਅਦਲਾਤਾਂ ਨੇ ਇਸ ਨੂੰ ਲੈ ਕੇ ਵੱਖ-ਵੱਖ ਰੁਖ਼ ਅਪਣਾਇਆ ਹੈ।

ਲਿਵ ਇਨ ਰਿਲੇਸ਼ਨਸ਼ਿਪ
BBC

ਇੱਥੇ ਸਾਲ 2021 ਦੇ ਇੱਕ ਕੇਸ ਦਾ ਜ਼ਿਕਰ ਕਰਨਾ ਬਣਦਾ ਹੈ, ਜਿਸ ਵਿੱਚ ਫ਼ੈਸਲਾ ਸੁਣਾਉਂਦਿਆਂ ਕਿਹਾ ਸੀ, "ਅਸਲ ਵਿੱਚ, ਮੌਜੂਦਾ ਪਟੀਸ਼ਨ ਦਾਇਰ ਕਰਨ ਦੀ ਆੜ ਵਿੱਚ ਯਾਚਕ ਆਪਣੇ ਲਿਵ-ਇਨ-ਰਿਲੇਸ਼ਨਸ਼ਿਪ ''''ਤੇ ਪ੍ਰਵਾਨਗੀ ਦੀ ਮੋਹਰ ਦੀ ਮੰਗ ਕਰ ਰਹੇ ਹਨ, ਜੋ ਨੈਤਿਕ ਅਤੇ ਸਮਾਜਕ ਤੌਰ'''' ਤੇ ਸਵੀਕਾਰਨ ਯੋਗ ਨਹੀਂ ਹੈ ਅਤੇ ਪਟੀਸ਼ਨ ਵਿੱਚ ਕੋਈ ਸੁਰੱਖਿਆ ਦਾ ਹੁਕਮ ਪਾਸ ਨਹੀਂ ਕੀਤਾ ਜਾ ਸਕਦਾ।"

ਅਸਲ ਵਿੱਚ ਇਸ ਕੇਸ ਵਿੱਚ 19 ਸਾਲਾ ਕੁੜੀ ਅਤੇ 22 ਸਾਲਾ ਮੁੰਡੇ ਨੇ ਪੰਜਾਬ ਪੁਲਿਸ ਨੂੰ ਅਤੇ ਤਰਨਤਾਰਨ ਦੀ ਜ਼ਿਲ੍ਹਾ ਪੁਲਿਸ ਨੂੰ ਉਨ੍ਹਾਂ ਦੀ ਸੁਰੱਖਿਆ ਲਈ ਨਿਰਦੇਸ਼ ਜਾਰੀ ਕਰਨ ਲਈ ਉੱਚ ਅਦਾਲਤ ਵਿੱਚ ਪਹੁੰਚ ਕੀਤੀ ਸੀ।

ਇਸੇ ਤਰ੍ਹਾਂ ਹੀ ਸਾਲ 2021 ਵਿੱਚ ਇਲਾਹਾਬਾਦ ਹਾਈ ਕੋਰਟ ਨੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਦੋ ਬਾਲਗ ਜੋੜਿਆਂ ਵੱਲੋਂ ਪੁਲਿਸ ਸੁਰੱਖਿਆ ਦੀ ਮੰਗ ਨੂੰ ਬਰਕਰਾਰ ਰੱਖਦੇ ਹੋਏ ਕਿਹਾ ਕਿ ਇਹ "ਸੰਵਿਧਾਨ ਦੀ ਧਾਰਾ 21 ਦੇ ਤਹਿਤ ਜੀਵਨ ਦੇ ਅਧਿਕਾਰ" ਦੀ ਸ਼੍ਰੇਣੀ ਵਿੱਚ ਆਉਂਦਾ ਹੈ।"

ਅਦਾਲਤ ਨੇ ਆਪਣੇ ਫੈਸਲੇ ਵਿੱਚ ਸਪੱਸ਼ਟ ਕੀਤਾ ਕਿ, "ਲਿਵ-ਇਨ ਰਿਸ਼ਤਿਆਂ ਨੂੰ ਨਿੱਜੀ ਆਜ਼ਾਦੀ ਨਾਲ ਦੇਖਣ ਦੀ ਲੋੜ ਹੈ, ਨਾ ਕਿ ਸਮਾਜਿਕ ਨੈਤਿਕਤਾ ਦੀਆਂ ਧਾਰਨਾਵਾਂ ਤੋਂ।"

ਲਾਈਨ
BBC

-

ਲਾਈਨ
BBC

ਲਿਵ ਇਨ ਵਿੱਚ ਰਹਿੰਦੀ ਔਰਤ ਦੇ ਅਧਿਕਾਰ

ਰੀਟਾ ਕੋਹਲੀ ਲਿਵ ਇਨ ਵਿੱਚ ਰਹਿੰਦੀਆਂ ਔਰਤਾਂ ਦੇ ਅਧਿਕਾਰਾਂ ਦੀ ਗੱਲ ਕਰਦਿਆਂ ਆਖਦੇ ਹਨ ਇਸ ਵਿੱਚ ਕਿਸੇ ਵੀ, ਔਰਤ ਜਾਂ ਮਰਦ ਵਾਸਤੇ ਕੋਈ ਕਾਨੂੰਨੀ ਹੱਕ ਨਹੀਂ ਹੈ।

ਉਹ ਆਖਦੇ ਹਨ ਕਿਉਂਕਿ ਇਸ ਨੂੰ ਤੁਸੀਂ ਇੱਕ ਤਰ੍ਹਾਂ ਨਾਲ ਆਪ ਚੁਣਦੇ ਹੋ।

ਉਹ ਅੱਗੇ ਕਹਿੰਦੇ ਹਨ, "ਜਿੱਥੇ ਵਿਆਹੀਆਂ ਔਰਤਾਂ ਨੂੰ ਸੁਰੱਖਿਆ ਅਤੇ ਕਈ ਅਧਿਕਾਰ ਮਿਲਦੇ ਹਨ ਉੱਥੇ ਹੀ ਲਿਵ ਇਨ ਵਿੱਚ ਰਹਿੰਦੀਆਂ ਔਰਤਾਂ ਦੇ ਅਧਿਕਾਰਾਂ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਦਾ ਰਿਸ਼ਤਾ ਕਿੰਨਾ ਪੁਰਾਣਾ ਤੇ ਸਵੀਕਾਰਨਯੋਗ ਹੈ।"

ਉਹ ਅੱਗੇ ਕਹਿੰਦੇ ਹਨ, "ਜੇਕਰ ਕੁਝ ਮਹੀਨੇ ਇਕੱਠੇ ਰਹਿਣ ਤੋਂ ਬਾਅਦ ਇੱਕ ਔਰਤ ਅਦਾਲਤ ਵਿੱਚ ਜਾ ਕੇ ਵਿਆਹੀ ਹੋਈ ਔਰਤ ਦੇ ਬਰਾਬਰ ਦੇ ਅਧਿਕਾਰ ਮੰਗੇ ਤਾਂ ਉਹ ਨਹੀਂ ਮਿਲ ਸਕਦੇ।"

"ਪਰ ਜੇਕਰ ਰਿਸ਼ਤਾ ਕਾਫੀ ਸਾਲ ਪੁਰਾਣਾ ਹੈ ਅਤੇ ਸੁਸਾਇਟੀ ਵਿੱਚ ਉਹ ਜੀਵਨ ਸਾਥੀ ਵਾਂਗ ਵਿਚਰਦੇ ਹਨ ਤਾਂ ਉਸ ਕੇਸ ਵਿੱਚ ਕਾਨੂੰਨੀ ਤੌਰ ''''ਤੇ ਵਿਆਹੀ ਹੋਈ ਔਰਤ (ਪਤਨੀ) ਅਧਿਕਾਰ ਲਏ ਜਾ ਸਕਦੇ ਹਨ।"

ਲਿਵ ਇਨ ਰਿਲੇਸ਼ਨਸ਼ਿਪ
BBC

ਰੀਟਾ ਕੋਹਲੀ ਇੱਥੇ ਸਪੱਸ਼ਟ ਕਰਦੇ ਹਨ ਕਿ ਇਹ ਵੀ ਅਦਾਲਤਾਂ ਵੱਲੋਂ ਸਮੇਂ-ਸਮੇਂ ਸਿਰ ਫ਼ੈਸਲਿਆਂ ਦੇ ਨਾਲ ਦੱਸਿਆ ਗਿਆ ਹੈ।

ਪਰ ਜੇਕਰ ਅਸੀਂ ਕਾਨੂੰਨੀ ਤੌਰ ''''ਤੇ ਅਧਿਕਾਰਾਂ ਸਣੇ ਇਸ ਦੀ ਕੋਈ ਪਰਿਭਾਸ਼ਾ ਲੱਭੀਏ ਤਾਂ ਉਹ ਨਹੀਂ ਹੈ।

ਰੀਟਾ ਕੋਹਲੀ ਲਿਵ ਇਨ ਰਿਲੇਸ਼ਨਸ਼ਿਪ ਦੀ ਸਵੀਕਾਰਤਾ ਦੇ ਸਮੇਂ ਬਾਰੇ ਕਿਹਾ ਕਿ ਅਜਿਹੀ ਕੋਈ ਸਮੇਂ ਸੀਮਾ ਨਹੀਂ ਹੈ, ਜਿਸ ਵਿੱਚ ਕਿਹਾ ਗਿਆ ਹੋਵੇਗੇ ਕਿ 2 ਜਾਂ 5 ਸਾਲ ਬਾਅਦ ਰਿਸ਼ਤੇ ਨੂੰ ਕਾਨੂੰਨੀ ਮਾਨਤਾ ਮਿਲ ਜਾਵੇਗੀ।

ਉਹ ਆਖਦੇ ਹਨ, "ਜਿਹੜੇ ਜੋੜੇ ਸਮਾਜ ਵਿੱਚ ਜੀਵਨ ਸਾਥੀ ਵਾਂਗ ਵਿਚਰਦੇ ਹਨ ਅਤੇ ਉਨ੍ਹਾਂ ਦਾ ਰਿਸ਼ਤਾ ਪਤੀ-ਪਤਨੀ ਵਾਂਗ ਹੁੰਦਾ ਹੈ ਤੇ ਸਮਾਜ ਵੀ ਉਨ੍ਹਾਂ ਨੂੰ ਸਵੀਕਾਰ ਕਰਦਾ ਹੋਵੇ, ਉਸ ਕੇਸ ਵਿੱਚ ਉਹ ਅਦਾਲਤ ਵਿੱਚ ਜਾ ਕੇ ਆਪਣੇ ਅਧਿਕਾਰਾਂ ਦੀ ਮੰਗ ਕਰ ਸਕਦੇ ਹਨ। ਪਰ ਇਸ ਦੀ ਕੋਈ ਸਮੇਂ ਸੀਮਾ ਤੈਅ ਨਹੀਂ ਹੈ।"

ਘਰੇਲੂ ਹਿੰਸਾ ਨੂੰ ਲੈ ਕੇ ਅਧਿਕਾਰ

ਵਕੀਲ ਰੀਟਾ ਕੋਹਲੀ ਆਖਦੇ ਹਨ ਕਿ ਘਰੇਲੂ ਹਿੰਸਾ ਦੇ ਦਾਇਰੇ ਵਿੱਚ ਸਾਰੀਆਂ ਔਰਤਾਂ ਆਉਂਦੀਆਂ ਹਨ ਅਤੇ ਲਿਵ ਇਨ ਵਾਲੀਆਂ ਔਰਤਾਂ ਵੀ ਇਸ ਵਿੱਚ ਸ਼ਾਮਿਲ ਹਨ।

ਉਹ ਕਹਿੰਦੇ ਹਨ, "ਘਰੇਲੂ ਹਿੰਸਾ ਦੇ ਕਾਨੂੰਨ ਤਹਿਤ ਜੇਕਰ ਤੁਸੀਂ ਕਿਸੇ ਨਾਲ ਵੀ ਘਰ ਸ਼ੇਅਰ ਕਰਦੇ ਹੋ ਤੇ ਉਹ ਤੁਹਾਨੂੰ ਤੰਗ-ਪਰੇਸ਼ਾਨ ਕਰਦਾ ਹੈ ਤਾਂ ਤੁਸੀਂ ਘਰੇਲੂ ਹਿੰਸਾ ਤਹਿਤ ਕਾਨੂੰਨੀ ਮਦਦ ਲੈ ਸਕਦੇ ਹੋ।"

ਮਿਸਾਲ ਵਜੋਂ ਰੀਟਾ ਕੋਹਲੀ ਕਹਿੰਦੇ ਹਨ ਕਿ ਇਹ ਉਸ ਮਾਮਲੇ ਵਿੱਚ ਹੋ ਸਕਦਾ ਹੈ ਜਿੱਥੇ ਇੱਕ ਭਰਾ ਵੱਲੋਂ ਆਪਣੀ ਭੈਣ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੋਵੇ।

ਇਸ ਲਈ ਘਰੇਲੂ ਹਿੰਸਾ ਲਈ ਹਰ ਔਰਤ ਨੂੰ ਸਹਾਇਤਾ ਮਿਲ ਜਾਂਦੀ ਹੈ।

ਸੁਪਰੀਮ ਕੋਰਟ
Reuters

ਲਿਵ ਇਨ ਰਿਲੇਸ਼ਨਸ਼ਿਪ ਵਿੱਚ ਪੈਦਾ ਹੋਏ ਬੱਚੇ ਦੇ ਹੱਕ

ਨੇ ਅਹਿਮ ਫ਼ੈਸਲਾ ਸੁਣਾਇਆ ਸੀ।

ਸੁਪਰੀਮ ਕੋਰਟ ਦੇ ਫ਼ੈਸਲੇ ਮੁਤਾਬਕ ਲੰਬੇ ਸਮੇਂ ਤੋਂ ਬਿਨਾਂ ਵਿਆਹ ਦੇ ਇਕੱਠੇ ਰਹਿ ਰਹੇ ਜੋੜੇ ਦੇ ਘਰ ਪੈਦਾ ਹੋਣ ਵਾਲੇ ਬੱਚੇ ਨੂੰ ਜੱਦੀ ਜਾਇਦਾਦ ਵਿੱਚ ਹਿੱਸਾ ਮਿਲੇਗਾ।

ਰੀਟਾ ਕੋਹਲੀ ਵੀ ਆਖਦੇ ਹਨ ਕਿ ਇਸ ਰਿਸ਼ਤੇ ਤੋਂ ਪੈਦਾ ਹੋਏ ਬੱਚੇ ਦੇ ਪੂਰੇ ਅਧਿਕਾਰ ਹੁੰਦੇ ਹਨ। "ਉਸ ਨੂੰ ਤੁਸੀਂ ਗ਼ੈਰ-ਕਾਨੂੰਨ ਕਹਿ ਉਸ ਕੋਲੋਂ ਉਸ ਦੇ ਹੱਕ ਨਹੀਂ ਖੋਹੇ ਜਾ ਸਕਦੇ।"

ਇੱਕ ਔਰਤ ਨੂੰ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਜਾਣ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ।

ਪ੍ਰੀ-ਮੈਰੀਟਲ ਕਾਨਟ੍ਰੈਕਟ

 

ਰੀਟਾ ਕੋਹਲੀ ਆਖਦੇ ਹਨ ਕਿ ਸਭ ਤੋਂ ਪਹਿਲਾਂ ਔਰਤ ਨੂੰ ਆਰਥਿਕ ਪੱਖੋਂ ਮਜ਼ਬੂਤ ਹੋਣਾ ਚਾਹੀਦਾ ਹੈ।

ਉਹ ਕਹਿੰਦੇ ਹਨ, "ਜਿੰਨਾ ਮਰਜ਼ੀ ਕਹੀ ਜਾਓ ਕਿ ਕੁੜੀਆਂ ਸਮਾਰਟ ਹੋ ਗਈਆਂ ਹਨ ਪਰ ਸਾਡੇ ਕੋਲ ਜਿਹੜੇ ਉਦਾਹਰਣ ਆਉਂਦੇ ਹਨ, ਉਨ੍ਹਾਂ ਮੁਤਾਬਕ ਉਹ ਅੱਜ ਵੀ ਭਾਵਨਾਤਮਕ ਤੌਰ ''''ਤੇ ਕਮਜ਼ੋਰ ਹੀ ਹੁੰਦੀਆਂ ਹਨ।"

"ਸਾਡੇ ਸਾਹਮਣੇ ਉਦਾਹਰਣ ਆਉਂਦੇ ਹਨ ਕਿ ਉਨ੍ਹਾਂ ਵਿੱਚ ਦੇਖਿਆ ਕਿ ਗਿਆ ਹੈ ਉਹ ਮੁੰਡਿਆਂ ਪ੍ਰਤੀ ਪੂਰਨ ਤੌਰ ''''ਤੇ ਸਮਰਪਿਤ ਹੁੰਦੀਆਂ ਹਨ ਤੇ ਮੁੰਡਿਆਂ ਕੋਲ ਕਈ ਬਹਾਨੇ ਹੁੰਦੇ ਹਨ।"

"ਦਰਅਸਲ, ਲਿਵ ਇਨ ਵਿੱਚ ਜਾਣ ਤੋਂ ਪਹਿਲਾਂ ਬਹੁਤੀਆਂ ਕੁੜੀਆਂ ਦਾ ਇੱਕ ਉਦੇਸ਼ ਹੁੰਦਾ ਹੈ ਕਿ ਆਖ਼ਰਕਾਰ ਮੇਰਾ ਵਿਆਹ ਹੋ ਹੀ ਜਾਣਾ ਹੈ। ਉਹ ਆਪਣਾ ਸਭ ਕੁਝ ਸਮਰਪਿਤ ਕਰਦੀਆਂ ਜਾਂਦੀਆਂ ਹਨ।"

ਲਿਵ ਇਨ ਰਿਲੇਸ਼ਨਸ਼ਿਪ
BBC

ਰੀਟਾ ਸੁਝਾਉਂਦੇ ਹਨ ਕਿ ਜੇਕਰ ਮੁੰਡੇ-ਕੁੜੀਆਂ ਇੱਕ-ਦੂਜੇ ਨੂੰ ਜਾਨਣ-ਸਮਝਣ ਲਈ ਲਿਵ ਇਨ ਵਿੱਚ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇੱਕ ਪ੍ਰੀ-ਮੈਰੀਟਲ ਕਾਨਟ੍ਰੇਕਟ ਕਰ ਲੈਣਾ ਚਾਹੀਦਾ ਹੈ।

"ਜਿਸ ਵਿੱਚ ਸਾਰਾ ਕੁਝ ਲਿਖਿਆ ਹੋਵੇ ਅਤੇ ਸਪੱਸ਼ਟ ਕੀਤਾ ਗਿਆ ਹੋਵੇ ਤਾਂ ਜੋ ਕੋਈ ਕਿਸੇ ਦਾ ਨਾਜਾਇਜ਼ ਫਾਇਦਾ ਨਾ ਚੁੱਕ ਸਕਣ।"

ਉਹ ਆਖਦੇ ਹਨ, "ਜੇ ਲਿਵ ਇਨ ਵਿੱਚ ਰਹਿੰਦਿਆਂ ਹੀ ਪਤਨੀ ਦੇ ਅਧਿਕਾਰਾਂ ਦੀ ਤਰਜ ''''ਤੇ ਅਦਾਲਤ ਵਿੱਚ ਹੀ ਜਾਣਾ ਸੀ ਤਾਂ ਫਿਰ ਵਿਆਹ ਹੀ ਕਰਵਾ ਲੈਂਦੇ ਲਿਵ ਇਨ ਦੀ ਕੀ ਲੋੜ ਸੀ।"

"ਇਸ ਲਈ ਕੁੜੀਆਂ ਨੂੰ ਸਮਝਦਾਰ ਹੋਣ ਦੀ ਲੋੜ ਹੈ, ਕਿਤੇ ਬਾਅਦ ਵਿੱਚ ਸਮਾਜ ਤੁਹਾਨੂੰ ਸਵੀਕਾਰਨ ਤੋਂ ਇਨਕਾਰੀ ਨਾ ਹੋ ਜਾਵੇ।"

ਇਸ ਤੋਂ ਇਲਾਵਾ ਰੀਟਾ ਕੋਹਲੀ ਕਹਿੰਦੇ ਹਨ ਕਿ ਜੋ ਔਰਤਾਂ ਨੂੰ ਲਿਵ ਇਨ ਵਿੱਚ ਰਹਿੰਦੀਆਂ ਹਨ ਤਾਂ ਉਨ੍ਹਾਂ ਨੂੰ ਆਪਣੇ ਨਿੱਜੀ ਦੋਸਤਾਂ-ਮਿੱਤਰਾਂ ਜਾਂ ਰਿਸ਼ੇਦਾਰਾਂ ਨਾਲ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ।

ਉਹ ਅੱਗੇ ਕਹਿੰਦੇ ਹਨ, "ਅਜਿਹਾ ਇਸ ਲਈ ਜੇਕਰ ਉਹ ਰਿਸ਼ਤੇ ਤੋਂ ਤੰਗ ਪਰੇਸ਼ਾਨ ਹੁੰਦੀਆਂ ਹਨ ਤਾਂ ਘੱਟੋ-ਘੱਟ ਕਿਸੇ ਨਾਲ ਗੱਲ ਤਾਂ ਕਰਨ ਸਕਣ, ਸਲਾਹ ਤਾਂ ਲੈ ਸਕਣ।"

 

ਲਾਈਨ
BBC


Related News