ਬੀਬੀਸੀ ਪੰਜਾਬੀ ''''ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ
Thursday, Nov 17, 2022 - 09:56 PM (IST)


ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ ''''ਤੇ ਲੈ ਕੇ ਆਏ ਹਾਂ। ਤੁਸੀਂ ਹੇਠਾਂ ਦਿੱਤੇ ਲਿੰਕ ''''ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।
ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਗੰਨ ਕਲਚਰ ਬਾਰੇ ਹਦਾਇਤਾਂ ''''ਤੇ ਪ੍ਰਤੀਕਰਮ, ''''ਜੇ ਗੀਤਾਂ ਨਾਲ ਹਿੰਸਾ ਹੁੰਦੀ ਤਾਂ ਸਾਰਾ ਬਾਲੀਵੁੱਡ ਬੈਨ ਕਰ ਦਿਓ''''

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ''''ਚ ਗੰਨ ਕਲਚਰ ''''ਤੇ ਲਗਾਮ ਲਗਾਉਣ ਲਈ ਕੁਝ ਅਹਿਮ ਹਦਾਇਤਾਂ ਜਾਰੀ ਕੀਤੀਆਂ ਹਨ।
ਇਨ੍ਹਾਂ ਹਦਾਇਤਾਂ ਮੁਤਾਬਕ, ਸੂਬੇ ''''ਚ ਹੁਣ ਤੱਕ ਜਾਰੀ ਹੋਏ ਸਾਰੇ ਅਸਲਾ ਲਾਇਸੈਂਸਾਂ ਦੀ ਪੂਰੀ ਸਮੀਖਿਆ ਕੀਤੀ ਜਾਵੇਗੀ ਅਤੇ ਨਵੇਂ ਅਸਲਾ ਲਾਇਸੈਂਸ ਜਾਰੀ ਕਰਨ ਲਈ ਵਾਜਿਬ ਕਾਰਨ ਦੱਸਣੇ ਜ਼ਰੂਰੀ ਹੋਣਗੇ।
ਇਸ ਦੇ ਨਾਲ ਹੀ ਗੀਤਾਂ ਵਿੱਚ ਗੰਨ ਕਲਚਰ ਜਾਂ ਹਥਿਆਰਾਂ ਨੂੰ ਪ੍ਰਮੋਟ ਕਰਨ ਉੱਤੇ ਵੀ ਪੂਰੀ ਤਰ੍ਹਾਂ ਨਾਲ ਪਾਬੰਦੀ ਹੋਵੇਗੀ।
ਪੰਜਾਬ ਸਰਕਰ ਦੀਆਂ ਇਨ੍ਹਾਂ ਹਦਾਇਤਾਂ ਬਾਰੇ ਵੱਖ-ਵੱਖ ਸਿਆਸੀ ਆਗੂਆਂ ਅਤੇ ਪੰਜਾਬੀ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਪੂਰੀ ਜਾਣਕਾਰੀ ਲਈ ਇੱਥੇ ਕਰੋ।
ਪੈਰੋਲ ਦੀਆਂ ਸ਼ਰਤਾਂ, ਜੋ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਲਈ ਤੈਅ ਕੀਤੀਆਂ ਗਈਆਂ

ਬਲਾਤਕਾਰ ਮਾਮਲੇ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ 15 ਅਕਤੂਬਰ ਨੂੰ 40 ਦਿਨਾਂ ਦੀ ਪੈਰੋਲ ਉੱਤੇ ਬਾਹਰ ਆਏ ਸਨ।
ਇਸ ਵੇਲੇ ਉੱਤਰ ਪ੍ਰਦੇਸ਼ ਦੇ ਬਾਗ਼ਪਤ ਵਿੱਚ ਮੌਜੂਦ ਗੁਰਮੀਤ ਰਾਮ ਰਹੀਮ ਵਲੋਂ ਆਪਣੇ ਪੈਰੋਲ ਦੇ ਸਮੇਂ ਦੌਰਾਨ ਨਾ ਸਿਰਫ਼ ਔਨਲਾਈਨ ਸਤਿਸੰਗਾਂ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ ਬਲਕਿ ਉਨ੍ਹਾਂ ਨੇ ਦੋ ਗੀਤ ਵੀ ਰੀਲੀਜ਼ ਕੀਤੇ ਹਨ।
ਉਹ ਸਾਧਵੀਆਂ ਨਾਲ ਬਲਾਤਕਾਰ ਅਤੇ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ ।
ਗੁਰਮੀਤ ਰਾਮ ਰਹੀਮ ਨੂੰ ਮਿਲੀ ਇਸ ਰਾਹਤ ਅਤੇ ਪੈਰੋਲ ਦੌਰਾਨ ਉਨ੍ਹਾਂ ਦੀਆਂ ਗਤੀਵਿਧੀਆਂ ’ਤੇ ਕਈ ਸਿਆਸੀ ਆਗੂਆਂ, ਸਮਾਜਿਕ ਕਾਰਕੁਨਾਂ ਸਣੇ ਆਮ ਲੋਕਾਂ ਵਲੋਂ ਸਵਾਲ ਖੜੇ ਕੀਤੇ ਜਾ ਰਹੇ ਹਨ।
ਪੈਰੋਲ ਦੀਆਂ ਸ਼ਰਤਾਂ ਬਾਰੇ ਪੂਰੀ ਜਾਣਕਾਰੀ ਲਈ ਕਲਿੱਕ ਕਰੋ।
ਦੂਜੀ ਵਿਸ਼ਵ ਜੰਗ : 80 ਸਾਲ ਬਾਅਦ ਮੁਲਾਕਾਤ, ਮੁਸਕਰਾਉਂਦਿਆਂ ‘ਕੁੜੀ’ ਨੂੰ ਕਿਹਾ – ਤੁਹਾਨੂੰ ਦੇਖ ਕੇ ਚੰਗਾ ਲੱਗਿਆ
ਰੈਗ ਪਾਏ ਲਗਭਗ ਅੱਸੀ ਸਾਲਾਂ ਤੋਂ ਆਪਣੇ ਬਟੂਏ ਵਿੱਚ ਉਸ ਫਰੈਂਚ ਕੁੜੀ ਦੀ ਤਸਵੀਰ ਸੰਭਾਲੀ ਬੈਠੇ ਸਨ ਜਿਸ ਨੂੰ ਉਹ ਦੂਜੀ ਵਿਸ਼ਵ ਜੰਗ ਦੌਰਾਨ ਮਿਲੇ ਸਨ।
ਇਹ ਉਹ ਦੌਰ ਸੀ ਜਦੋਂ ਯੂਰਪ ਸਮੇਤ ਦੁਨੀਆਂ ਦਾ ਜ਼ਿਆਦਾਤਰ ਹਿੱਸਾ ਦੂਜੀ ਵਿਸ਼ਵ ਜੰਗ ਦੇ ਖ਼ੌਫ਼ ’ਚ ਸੀ। ਰੈਗ ਪਾਏ ਆਪਣੀ ਯੁਨਿਟ ਨਾਲ ਨਾਰਮੰਡੀ ਦਰਿਆ ਕੰਢੇ ਡੇਰਾ ਲਾਈ ਬੈਠੇ ਸੀ।
ਇਥੇ ਹੀ ਉਨ੍ਹਾਂ ਦੀ ਹਿਊਗੇਟ ਨਾਲ ਸਬੱਬੀ ਮੁਲਾਕਾਤ ਹੋਈ ਸੀ। ਇਹ ਮੁਲਾਕਾਤ ਕੁਝ ਪਲਾਂ ਦੀ ਹੀ ਸੀ, ਪਰ ਇਸ ਦਾ ਅਸਰ ਰੇਗ ’ਤੇ ਤਾਅ ਉਮਰ ਰਿਹਾ।
ਇੰਨਾ ਹੀ ਨਹੀਂ, 99 ਸਾਲ ਦੀ ਉਮਰ ਵਿੱਚ 78 ਸਾਲਾਂ ਬਾਅਦ ਉਨ੍ਹਾਂ ਹਿਊਗੇਟ ਨੂੰ ਭਾਲਿਆ ਤੇ ਦੋਵਾਂ ਦੀ ਭਾਵੁਕ ਮੁਲਾਕਾਤ ਹੋਈ। ਇਸ ਮੁਲਾਕਾਤ ਵਿੱਚ ਵੀ ਉਹ ਕੁਝ ਦੁਹਰਾਇਆ ਗਿਆ ਜੋ ਉਨ੍ਹਾਂ ਦੀ ਪਹਿਲੀ ਮੁਲਾਕਾਤ ਵਿੱਚ ਹੋਇਆ ਸੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਰੋ
ਜਸਟਿਨ ਟਰੂਡੋ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਬਹਿਸ, ਵੀਡੀਓ ਵਾਇਰਲ

ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦੋਵਾਂ ਦੇਸਾਂ ਦੇ ਆਗੂਆਂ ਦਰਮਿਆਨ ਇੱਕ ਦੂਜੇ ਨਾਲ ਨੋਕ-ਝੋਕ ਹੁੰਦੀ ਨਜ਼ਰ ਆ ਰਹੀ ਹੈ।
ਵੀਡੀਓ ਵਿੱਚ ਚੀਨ ਦੇ ਰਾਸ਼ਟਰਪਤੀ ਸ਼ਿਕਾਇਤ ਕਰਨ ਦੇ ਅੰਦਾਜ਼ ਵਿੱਚ ਟਰੂਡੋ ਨੂੰ ਕੁਝ ਕਹਿੰਦੇ ਨਜ਼ਰ ਆ ਰਹੇ ਹਨ।
ਸ਼ੀ ਕਹਿੰਦੇ ਸੁਣਾਈ ਦਿੰਦੇ ਹਨ, “ਸਾਡੇ ਦਰਮਿਆਨ ਜੋ ਵੀ ਚਰਚਾ ਹੋਈ ਉਹ ਅਖ਼ਬਾਰ ਵਿੱਚ ਲੀਕ ਹੋ ਗਈ, ਇਹ ਠੀਕ ਨਹੀਂ ਹੈ...ਤੇ ਗੱਲਬਾਤ ਦਾ ਇਹ ਕੋਈ ਤਰੀਕਾ ਨਹੀਂ ਸੀ”
“ਜੇ ਤੁਸੀਂ ਸੱਚੇ ਹੋ, ਤਾਂ ਸਾਨੂੰ ਇੱਕ ਦੂਜੇ ਨਾਲ ਮਾਣਯੋਗ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਹੈ, ਨਹੀਂ ਤਾਂ ਇਹ ਕਹਿਣਾ ਔਖਾ ਹੈ ਕਿ ਨਤੀਜਾ ਕੀ ਹੋਵੇਗਾ।”
ਪੂਰੀ ਖ਼ਬਰ ਇੱਥੇ ਕਰਕੇ ਪੜ੍ਹੋ
ਡੌਨਲਡ ਟਰੰਪ ਅਮਰੀਕੀ ਰਾਸ਼ਟਰਪਤੀ ਚੋਣਾਂ ਲੜਨ ਦੇ ਇਛੁੱਕ, ਪਰ ਕੀ ਹਨ ਰਾਹ ਦੇ 6 ਰੋੜੇ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਲਗਾਤਾਰ ਤੀਜੀ ਵਾਰ ਰਾਸ਼ਟਰਪਤੀ ਚੋਣ ਲੜਣ ਦੀ ਇੱਛਾ ਪ੍ਰਗਟਾਈ ਹੈ, ਕਿਸੇ ਸਾਬਕਾ ਅਮਰੀਕੀ ਆਗੂ ਵੱਲੋਂ ਚੋਣ ਹਾਰਨ ਤੋਂ ਬਾਅਦ ਅਜਿਹੀ ਕੋਸ਼ਿਸ਼ ਘੱਟ ਹੀ ਦੇਖਣ ਨੂੰ ਮਿਲਦੀ ਹੈ।
ਰਿਪੋਰਟਾਂ ਮੁਤਾਬਕ, ਸਾਬਕਾ ਰਾਸ਼ਟਰਪਤੀ ਟਰੰਪ ਦੇ ਸਾਥੀ ਕਹਿੰਦੇ ਹਨ ਕਿ ਇਹ ਐਲਾਨ ਅਤੇ ਚੋਣ ਮੁਹਿੰਮ 2016 ਅਤੇ 2020 ਵਰਗੀ ਹੀ ਨਜ਼ਰ ਆਵੇਗੀ।
ਸੱਤਾ ਤੋਂ ਬਾਹਰ ਹੋਏ ਟਰੰਪ, ਖ਼ੁਦ ਨੂੰ ਇੱਕ ‘ਆਊਟਸਾਈਡਰ’ ਵਜੋਂ ਹੀ ਪੇਸ਼ ਕਰਨਗੇ ਤਾਂ ਕਿ ਆਪਣੇ ਸਿਆਸੀ ਵਿਰੋਧੀਆਂ ਨੂੰ ਮਾਤ ਦੇ ਸਕਣ।
2016 ਵਿੱਚ, ਕਾਫ਼ੀ ਸੰਭਾਵਨਾਵਾਂ ਦੇ ਬਾਵਜੂਦ ਟਰੰਪ ਨੇ ਪਹਿਲਾਂ ਆਪਣੇ ਰਿਪਬਲੀਕਨ ਵਿਰੋਧੀਆਂ ਨੂੰ ਹਰਾਇਆ ਅਤੇ ਫ਼ਿਰ ਲਗਾਤਾਰ ਤੀਜੀ ਵਾਰ ਜਿੱਤ ਦੀ ਕੋਸ਼ਿਸ਼ ਕਰ ਰਹੇ ਡੈਮੋਕਰੇਟ ਉਮੀਦਵਾਰ ਹਿਲੇਰੀ ਕਲਿੰਟਨ ਨੂੰ ਮਾਤ ਦਿੱਤੀ।
ਪੂਰੀ ਖ਼ਬਰ ਪੜ੍ਹੋ
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)