7 ਸਦੀਆਂ ਪਹਿਲਾਂ ਫੈਲੀ ਇਹ ਬਿਮਾਰੀ ਅੱਜ ਵੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰ ਰਹੀ ਹੈ
Tuesday, Oct 25, 2022 - 08:25 AM (IST)
ਪਲੇਗ ਦੇ ਅਸਰ ਨੇ ਮਨੁੱਖਤਾ ਨੂੰ ਏਨਾ ਪ੍ਰਭਾਵਿਤ ਕੀਤਾ ਹੈ ਕਿ 700 ਸਾਲ ਬਾਅਦ ਵੀ ਇਸ ਦਾ ਅਸਰ ਸਾਡੀ ਸਿਹਤ ਉੱਪਰ ਪੈ ਰਿਹਾ ਹੈ।
ਸਾਲ 1300 ਦੇ ਮੱਧ ਦੌਰਾਨ ਫੈਲੀ ਪਲੇਗ ਨੇ ਯੂਰਪ ਵਿੱਚ ਤਕਰੀਬਨ ਅੱਧੀ ਆਬਾਦੀ ਨੂੰ ਖ਼ਤਮ ਕਰ ਦਿੱਤਾ ਸੀ।
ਇੱਕ ਖੋਜ ਦੌਰਾਨ ਇਹ ਪਾਇਆ ਗਿਆ ਕਿ ਇਸ ਪਲੇਗ ਦੌਰਾਨ ਡੀਐਨਏ ਵਿੱਚ ਹੋਏ ਬਦਲਾਅ ਨੇ ਲੋਕਾਂ ਨੂੰ ਇਸ ਵਿਰੁੱਧ ਲੜਨ ਵਿੱਚ ਸਹਾਇਤਾ ਕੀਤੀ ਸੀ। ਇਸ ਖੋਜ ਲਈ ਸਦੀਆਂ ਪੁਰਾਣੇ ਕੰਕਾਲਾਂ ਦੇ ਡੀਐੱਨਏ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ।
ਡੀਐੱਨਏ ਵਿੱਚ ਹੋਏ ਇਹ ਬਦਲਾਅ ਕੁਝ ਅਜਿਹੀਆਂ ਬਿਮਾਰੀਆਂ ਦਾ ਕਾਰਨ ਵੀ ਬਣੇ ਹਨ ਜੋ ਅੱਜ ਵੀ ਲੋਕਾਂ ਵਿੱਚ ਮੌਜੂਦ ਹੈ।
ਪਲੇਗ ਕਾਰਨ ਹੋਈਆਂ ਮੌਤਾਂ ਨੂੰ ਮਨੁੱਖਤਾ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ,ਭਿਆਨਕ ਸਮਾਂ ਮੰਨਿਆ ਜਾਂਦਾ ਹੈ।
ਬਲੈਕ ਡੈੱਥ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਇਤਿਹਾਸ ਤਕਰੀਬਨ ਵੀਹ ਕਰੋੜ ਲੋਕਾਂ ਦੀ ਮੌਤ ਦਾ ਕਾਰਨ ਬਣਿਆ ਸੀ।
ਖੋਜਕਾਰ ਮੰਨਦੇ ਹਨ ਕਿ ਮਨੁੱਖਤਾ ਦੇ ਇਤਿਹਾਸ ਵਿੱਚ ਵਾਪਰੀ ਇਸ ਘਟਨਾ ਨੇ ਇਸ ਦੇ ਵਿਕਾਸ ਨੂੰ ਵੀ ਪ੍ਰਭਾਵਿਤ ਕੀਤਾ ਹੋਵੇਗਾ।
206 ਕੰਕਾਲਾਂ ਦੇ ਦੰਦਾਂ ਦਾ ਡੀਐੱਨਏ ਇਸ ਨੂੰ ਸਮਝਣ ਲਈ ਲਿਆ ਗਿਆ।ਇਸ ਨੇ ਪਲੇਗ ਜਾਂ ਬਲੈਕ ਡੈੱਥ ਫੈਲਣ ਤੋਂ ਪਹਿਲਾਂ ਇਸ ਦੌਰਾਨ ਅਤੇ ਇਸ ਦੇ ਬਾਅਦ ਪੈਦਾ ਹੋਏ ਹਾਲਾਤਾਂ ਨੂੰ ਸਮਝਣ ਵਿੱਚ ਸਹਾਇਤਾ ਕੀਤੀ ਹੈ।
ਇਹ ਕੰਕਾਲ ਈਸਟ ਸਮਿੱਥਫੀਲਡ ਪਲੇਗ ਦੇ ਕਬਰਿਸਤਾਨ ਵਿਚੋਂ ਲਏ ਗਏ ਹਨ ਜੋ ਲੰਡਨ ਵਿਖੇ ਸਥਿਤ ਹੈ ਜਦੋਂ ਕਿ ਕੁਝ ਸੈਂਪਲ ਡੈਨਮਾਰਕ ਤੋਂ ਲਏ ਗਏ ਹਨ।
''''ਨੇਚਰ'''' ਜਰਨਲ ਵਿੱਚ ਛਪੀ ਖੋਜ ਮੁਤਾਬਕ ਇੱਕ ਜੀਨ ਜਿਸਦਾ ਨਾਮ ਈਆਰਏਪੀਟੂ(ERAP2) ਹੈ, ਵਿੱਚ ਕਈ ਮਹੱਤਵਪੂਰਨ ਬਦਲਾਅ ਦੇਖੇ ਗਏ ਹਨ।
ਇਹ ਵੀ ਸਾਹਮਣੇ ਆਇਆ ਹੈ ਕਿ ਜੇਕਰ ਪਲੇਗ ਦੌਰਾਨ ਇਸ ਡੀਐੱਨਏ ਵਿੱਚ ਸਹੀ ਬਦਲਾਅ ਹੋਏ ਤਾਂ ਉਸ ਮਨੁੱਖ ਦੇ ਪਲੇਗ ਤੋਂ ਬਚਣ ਦੇ ਆਸਾਰ 40 ਫੀਸਦ ਤੱਕ ਵਧ ਸਕਦੇ ਸਨ।
"ਇਹ ਬਹੁਤ ਵੱਡਾ ਪ੍ਰਭਾਵ ਹੈ। ਮਨੁੱਖ ਦੇ ਜੀਨ ਵਿੱਚ ਅਜਿਹੇ ਬਦਲਾਅ ਦੇਖਣਾ ਇਕ ਵੱਡੀ ਗੱਲ ਹੁੰਦੀ ਹੈ।"
ਇਹੀ ਕਹਿਣਾ ਹੈ ਪ੍ਰੋਫੈਸਰ ਲੁਇਸ ਬੈਲੋ ਦਾ, ਜੋ ਸ਼ਿਕਾਗੋ ਯੂਨੀਵਰਸਿਟੀ ਵਿੱਚ ਕੰਮ ਕਰਦੇ ਹਨ।
ਇੱਕ ਜੀਨ ਦਾ ਕੰਮ ਉਨ੍ਹਾਂ ਪ੍ਰੋਟੀਨ ਨੂੰ ਬਣਾਉਣਾ ਹੁੰਦਾ ਹੈ ਜੋ ਬਾਹਰੋਂ ਆਉਣ ਵਾਲੇ ਸੂਖਮ ਜੀਵਾਂ ਨਾਲ ਲੜੇ।
ਇੱਕ ਜੀਨ ਕਈ ਤਰ੍ਹਾਂ ਦਾ ਹੋ ਸਕਦਾ ਹੈ। ਕੁਝ ਜੀਨ ਅਜਿਹੇ ਹੁੰਦੇ ਹਨ ਜੋ ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰਦੇ ਹਨ ਅਤੇ ਕੁਝ ਅਜਿਹੇ ਹਨ ਜੋ ਕੁਝ ਨਹੀਂ ਕਰਦੇ। ਇਹ ਦੋਹੇਂ ਇੱਕ ਵਿਅਕਤੀ ਆਪਣੇ ਮਾਤਾ-ਪਿਤਾ ਤੋਂ ਲੈਂਦਾ ਹੈ।
ਕੁਝ ਅਜਿਹੇ ਜੀਨ ਮਾਤਾ-ਪਿਤਾ ਤੋਂ ਤੋਂ ਅੱਗੇ ਆਏ ਹਨ ਜੋ ਪਲੇਗ ਦੇ ਸਮੇਂ ਬਦਲਾਅ ਵਿੱਚੋਂ ਲੰਘੇ ਸਨ ਅਤੇ ਜਿਸ ਕਾਰਨ ਉਨ੍ਹਾਂ ਦੇ ਪੁਰਖਿਆਂ ਦੀਆਂ ਜਾਨਾਂ ਬਚੀਆਂ ਸਨ।
-
ਇਨ੍ਹਾਂ ਬਚਣ ਵਾਲੇ ਲੋਕਾਂ ਦੇ ਅੱਗੇ ਬੱਚੇ ਹੋਏ ਅਤੇ ਪੀੜੀ ਦਰ ਪੀੜੀ ਇਹ ਜੀਨ ਅੱਗੇ ਵਧਦੇ ਗਏ। ਇਸ ਕਰ ਕੇ ਇਹ ਜੀਨ ਹੁਣ ਆਮ ਹੋ ਗਿਆ ਹੈ।
ਮੈਕਮਾਸਟਰ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਹੈਨਰਿਕ ਪਾਇਨੀਅਰ ਆਖਦੇ ਹਨ, "ਜੇਕਰ ਦੋ ਜਾਂ ਤਿੰਨ ਪੀੜ੍ਹੀਆਂ ਬਾਅਦ 10 ਫ਼ੀਸਦ ਅੰਸ਼ ਵੀ ਅਗਲੀ ਪੀੜ੍ਹੀ ਵਿੱਚ ਗਏ ਹਨ ਤਾਂ ਇਹ ਮਨੁੱਖਤਾ ਦੇ ਇਤਿਹਾਸ ਵਿਚ ਇਕ ਵੱਡੀ ਘਟਨਾ ਮੰਨੀ ਜਾਂਦੀ ਹੈ।"
ਪ੍ਰੋਫ਼ੈਸਰ ਹੈਨਰਿਕ ਐਵੋਲੂਸ਼ਨਰੀ ਜੈਨੇਟਿਕਸ ਦੇ ਮਾਹਿਰ ਹਨ।
ਇਨ੍ਹਾਂ ਨਤੀਜਿਆਂ ਨੂੰ ਅੱਜ ਦੇ ਸਮੇਂ ਵਿੱਚ ਦੁਬਾਰਾ ਪਰਖਿਆ ਗਿਆ ਹੈ। ਇਸ ਨੂੰ ਸਮਝਣ ਲਈ ਪਲੇਗ ਫੈਲਾਉਣ ਵਾਲੇ ਬੈਕਟੀਰੀਆ - ਯਰਸਿਨਿਆ ਪੈਸਟਿਸ ਦਾ ਇਸਤੇਮਾਲ ਕੀਤਾ ਗਿਆ।
ਲੋਕਾਂ ਦੇ ਖੂਨ ਦੇ ਸੈਂਪਲ ਤੋਂ ਇਹ ਗੱਲ ਸਾਹਮਣੇ ਆਈ ਕਿ ਜਿਨ੍ਹਾਂ ਲੋਕਾਂ ਦੇ ਜੀਨ ''''ਚ ਬਦਲਾਅ ਸਨ'''' ਉਹ ਪਲੇਗ ਦੇ ਵਿਰੁੱਧ ਜ਼ਿਆਦਾ ਸੁਰੱਖਿਅਤ ਸਨ। ਉਨ੍ਹਾਂ ਦੇ ਸਰੀਰ ਨੇ ਇਸ ਖ਼ਿਲਾਫ਼ ਲੜਾਈ ਕੀਤੀ ਹੈ।
"ਇੰਝ ਲੱਗ ਰਿਹਾ ਸੀ ਜਿਵੇਂ ਬਲੈਕ ਡੈੱਥ ਨੂੰ ਅਸੀਂ ਦੁਬਾਰਾ ਆਪਣੀਆਂ ਅੱਖਾਂ ਸਾਹਮਣੇ ਦੇਖ ਰਹੇ ਹੋਈਏ। ਇਹ ਕਾਫ਼ੀ ਮਹੱਤਵਪੂਰਨ ਹੈ।"
ਅੱਜ ਵੀ ਪਲੇਗ ਵਿਰੁੱਧ ਜੀਨ ਵਿੱਚ ਇਹ ਬਦਲਾਅ ਲੋਕਾਂ ਵਿੱਚ ਆਮ ਪਾਏ ਜਾਂਦੇ ਹਨ। ਜਿਸ ਸਮੇਂ ਬਲੈਕ ਡੈੱਥ ਜਾਂ ਪਲੇਗ ਫੈਲੀ ਸੀ ਉਸ ਸਮੇਂ ਤੋਂ ਵੀ ਕਿਤੇ ਜ਼ਿਆਦਾ।
ਪਰ ਇਸ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਸੱਤ ਸੌ ਸਾਲ ਪਹਿਲਾਂ ਜਿਸ ਜੀਨ ਨੇ ਸਾਡੇ ਪੁਰਖਿਆਂ ਨੂੰ ਬਚਾਇਆ ਸੀ ਅੱਜ ਉਹ ਕੁਝ ਲੋਕਾਂ ਵਿੱਚ ਆਟੋ ਇਮਿਊਨ ਰੋਗ ਪੈਦਾ ਕਰ ਰਹੀ ਹੈ। ਅਜਿਹੀ ਹੀ ਇੱਕ ਬਿਮਾਰੀਆਂ ਵਿਚ ਇੰਫਲੀਮੇਟਰੀ ਬਾਊਲ ਡਿਜ਼ੀਜ਼ ਵੀ ਸ਼ਾਮਿਲ ਹੈ।
ਪ੍ਰੋਫ਼ੈਸਰ ਹੈਨਰਿਕ ਪਾਇਨੀਅਰ ਆਖਦੇ ਹਨ,"ਇਤਿਹਾਸ ਵਿੱਚ ਵਾਪਰੀਆਂ ਘਟਨਾਵਾਂ ਦਾ ਅੱਜ ਵੀ ਅਸਰ ਮੌਜੂਦ ਹੈ ਅਤੇ ਇਹ ਬਿਮਾਰੀਆਂ ਨਾਲ ਲੜਨ ਦੀ ਸਾਡੀ ਸਮਰੱਥਾ ਨੂੰ ਵੱਡੇ ਤਰੀਕੇ ਨਾਲ ਪ੍ਰਭਾਵਿਤ ਕਰ ਰਿਹਾ ਹੈ।"
ਉਹ ਅੱਗੇ ਆਖਦੇ ਹਨ ਕਿ 40% ਤਕ ਬਚਣ ਦੇ ਆਸਾਰ ਮਨੁੱਖਤਾ ਦੇ ਇਤਿਹਾਸ ਵਿੱਚ ਸਭ ਤੋਂ ਤਾਕਤਵਰ ਸਮਝੇ ਗਏ ਹਨ।
ਹਾਲਾਂਕਿ ਕੋਵਿਡ ਕਾਰਨ ਫੈਲੀ ਮਹਾਂਮਾਰੀ ਅਜਿਹਾ ਇਤਿਹਾਸ ਨਹੀਂ ਛੱਡ ਕੇ ਜਾਵੇਗੀ।
ਦਰਅਸਲ ਮਨੁੱਖ ਅਸੀਂ ਉਨ੍ਹਾਂ ਦੀ ਜੀਣ ਦਾ ਵਿਕਾਸ ਉਨ੍ਹਾਂ ਦੀ ਪ੍ਰਜਨਨ ਅਤੇ ਆਪਣੇ ਜੀਨ ਅਗਲੀ ਪੀੜ੍ਹੀ ਤਕ ਦੇਣ ਦੀ ਸਮਰੱਥਾ ਉੱਤੇ ਨਿਰਭਰ ਕਰਦਾ ਹੈ।
ਕੋਵਿਡ ਮਹਾਂਮਾਰੀ ਕਾਰਨ ਵੱਡੀ ਗਿਣਤੀ ਵਿੱਚ ਬਜ਼ੁਰਗ ਲੋਕਾਂ ਦੀ ਮੌਤ ਹੋਈ ਹੈ ਜੋ ਪਹਿਲਾਂ ਹੀ ਆਪਣੇ ਜੀਨ ਆਪਣੇ ਬੱਚਿਆਂ ਨੂੰ ਅੱਗੇ ਦੇ ਚੁੱਕੇ ਹਨ। ਇਸ ਕਰਕੇ ਬਦਲੇ ਹੋਏ ਚੀਨ ਬੱਚਿਆਂ ਵਿਚ ਕਿਸਾਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਪਲੇਗ ਨੇ ਵੱਡੀ ਗਿਣਤੀ ਵਿਚ ਹਰ ਵਰਗ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਸੀ ਅਤੇ ਇਸੇ ਕਰਕੇ ਕਈ ਸਦੀਆਂ ਤੱਕ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।
-
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)