ਰਿਸ਼ੀ ਸੁਨਕ ਹੋਣਗੇ ਏਸ਼ੀਆਈ ਮੂਲ ਦੇ ਪਹਿਲੇ ਬਰਤਾਨਵੀ ਪ੍ਰਧਾਨ ਮੰਤਰੀ

Monday, Oct 24, 2022 - 06:55 PM (IST)

ਰਿਸ਼ੀ ਸੁਨਕ
Getty Images

ਰਿਸ਼ੀ ਸੁਨਕ ਯੂਕੇ ਦੇ ਪਹਿਲੇ ਏਸ਼ੀਆਈ ਮੂਲ ਦੇ ਪ੍ਰਧਾਨ ਮੰਤਰੀ ਬਣਨਗੇ। ਉਹ ਉਸ ਵੇਲੇ ਸੱਤਾ ਸਾਂਭਣਗੇ ਜਦੋਂ ਦੇਸ ਕਾਫੀ ਵਿੱਤੀ ਚੁਣੌਤੀਆਂ ਵਿੱਚੋਂ ਲੰਘ ਰਿਹਾ ਹੈ।

ਉਨ੍ਹਾਂ ਨੂੰ ਕੰਜ਼ਰਵੇਟਿਵ ਪਾਰਟੀ ਦਾ ਨੇਤਾ ਚੁਣ ਲਿਆ ਗਿਆ ਹੈ। ਉਹ ਬ੍ਰਿਟੇਨ ਦੇ ਪਹਿਲੇ ਭਾਰਤੀ ਮੂਲ ਦੇ ਅਤੇ ਸਿਆਹਫਾਮ ਨਸਲ ਦੇ ਪ੍ਰਧਾਨ ਮੰਤਰੀ ਹੋਣਗੇ।

ਉਨ੍ਹਾਂ ਨੂੰ ਕੰਜ਼ਰਵੇਟਿਕ ਪਾਰਟੀ ਦਾ ਆਗੂ ਚੁਣ ਲਿਆ ਗਿਆ ਹੈ। ਸਰ ਗ੍ਰਾਹਮ ਬ੍ਰੈਡੀ ਨੇ ਇਸ ਦਾ ਰਸਮੀਂ ਐਲਾਨ ਕਰ ਦਿੱਤਾ ਗਿਆ ਹੈ।

ਪੇਨੀ ਮੌਰਡੰਟ ਨੇ ਆਪਣੀ ਦਾਅਵੇਦਾਰੀ ਵਾਪਸ ਲੈ ਲਈ ਸੀ। ਇਸ ਤੋਂ ਪਹਿਲਾਂ ਬੌਰਿਸ ਜੌਨਸਨ ਨੇ ਵੀ ਆਪਣੇ ਆਪ ਇਸ ਰੇਸ ਤੋਂ ਵੱਖ ਕਰ ਲਿਆ ਸੀ।

ਨਵੇਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਸਾਹਮਣੇ ਕਈ ਮੁਸ਼ਕਿਲ ਚੁਣੌਤੀਆਂ ਅਤੇ ਸਵਾਲ ਹੋਣਗੇ। ਇਨ੍ਹਾਂ ਵਿੱਚੋਂ ਸਭ ਤੋਂ ਮੁਸ਼ਕਿਲ ਇਹ ਹੈ ਬ੍ਰਿਟੇਨ ਦੇ ਅਰਥਚਾਰੇ ਦੀ ਮੌਜੂਦਾ ਸਥਿਤੀ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News