ਭਾਰਤ ਦੇ ਉਹ ‘ਲਾਵਾਰਿਸ ਜਸੂਸ’ ਜਿੰਨ੍ਹਾਂ ਕੋਲ ਆਪਣੀਆਂ ਸੇਵਾਵਾਂ ਦਾ ਕੋਈ ਸਬੂਤ ਨਹੀਂ ਹੈ

Monday, Oct 24, 2022 - 04:25 PM (IST)

ਡੇਨੀਅਲ ਮਸੀਹ, ਭਾਰਤ ਦੇ ਸਾਬਕਾ ਜਸੂਸ
BBC
ਡੇਨੀਅਲ ਮਸੀਹ ਅੱਜ-ਕੱਲ੍ਹ ਸਾਈਕਲ ਰਿਕਸ਼ਾ ਚਲਾਉਂਦੇ ਹਨ। ਉਨ੍ਹਾਂ ਦੀ ਪਤਨੀ ਘਰਾਂ ਵਿੱਚ ਸਾਫ਼-ਸਫ਼ਾਈ ਦਾ ਕੰਮ ਕਰਦੀ ਹੈ।

ਡੇਨੀਅਲ ਮਸੀਹ ਦਾ ਦਾਅਵਾ ਹੈ ਕਿ ਉਹ ਇੱਕ ਭਾਰਤੀ ਜਾਸੂਸ ਸਨ, ਜਿਨ੍ਹਾਂ ਨੂੰ ਪਾਕਿਸਤਾਨ ਵਿੱਚ ਜਾਸੂਸੀ ਕਰਨ ਅਤੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਤਸੀਹੇ ਵੀ ਝੱਲਣੇ ਪਏ।

ਬਾਵਜੂਦ ਇਸ ਦੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਨਾ ਤਾਂ ਕੋਈ ਮੁਆਵਜ਼ਾ ਦਿੱਤਾ ਗਿਆ ਅਤੇ ਨਾਂ ਹੀ ਉਹਨਾਂ ਦੀਆਂ ਸੇਵਾਵਾਂ ਨੂੰ ਅਧਿਕਾਰਿਤ ਤੌਰ ''''ਤੇ ਕਦੇ ਸਵੀਕਾਰ ਕੀਤਾ ਗਿਆ।

ਭਾਰਤ ਦੇ ਸਰਹੱਦੀ ਇਲਾਕੇ ਵਿੱਚ ਰਹਿਣ ਵਾਲੇ ਡੇਨੀਅਲ ਮਸੀਹ ਮੁਤਾਬਕ ਉਨ੍ਹਾਂ ਨੇ ਅੱਠ ਵਾਰ ਪਾਕਿਸਤਾਨ ਜਾ ਕੇ ਖੁਫ਼ੀਆ ਜਾਣਕਾਰੀ ਇਕੱਠੀ ਕੀਤੀ।

ਹਾਲਾਂਕਿ ਭਾਰਤ ਸਰਕਾਰ ਨੇ ਇਸ ਮਾਮਲੇ ਬਾਰੇ ਬੀਬੀਸੀ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ।

ਡੇਨੀਅਲ ਮਸੀਹ ਦਾ ਦਾਅਵਾ ਹੈ ਕਿ ਜਦੋਂ ਉਹ ਅੱਠਵੀਂ ਵਾਰ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਉਨ੍ਹਾਂ ਨੇ ਪਾਕਿਸਤਾਨੀ ਅਫ਼ਸਰਾਂ ਨੂੰ ਕਿਹਾ ਕਿ ਉਹ ਸਿਰਫ਼ ਇੱਕ ਤਸਕਰ ਹਨ ਪਰ ਇਸ ਬਹਾਨੇ ਨੇ ਕੰਮ ਨਹੀਂ ਕੀਤਾ।

ਫਿਰ ਉਸ ਨੂੰ ਜਾਸੂਸੀ ਦੇ ਇਲਜ਼ਾਮ ਵਿੱਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।

ਚਾਰ ਸਾਲ ਤੱਕ ਪਾਕਿਸਤਾਨ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਕੈਦ ਰਹਿਣ ਤੋਂ ਬਾਅਦ ਆਖਰਕਾਰ ਜਦੋਂ ਉਨ੍ਹਾਂ ਨੂੰ ਰਿਹਾਅ ਕੀਤੀ ਗਿਆ ਤਾਂ ਡੇਨੀਅਲ ਮਸੀਹ ਆਪਣੀਆਂ ਨਜ਼ਰਾਂ ਵਿੱਚ ਮਾਣ ਮਹਿਸੂਸ ਕਰਦੇ ਹੋਏ ਵਤਨ ਵਾਪਸ ਆ ਰਹੇ ਸੀ।

ਇੱਧਰ ਉਨ੍ਹਾਂ ਦੇ ਦਾਅਵੇ ਮੁਤਾਬਕ ਜਿਸ ਖੂਫ਼ੀਆ ਏਜੰਸੀ ਨੇ ਉਨ੍ਹਾਂ ਨੂੰ ਪਾਕਿਸਤਾਨ ਭੇਜਿਆ ਸੀ, ਉਸ ਨੇ ਆਪਣਾ ਪੱਲਾ ਝਾੜ ਦਿੱਤਾ।

ਡੇਨੀਅਲ ਮਸੀਹ ਅੱਜ-ਕੱਲ੍ਹ ਸਾਈਕਲ ਰਿਕਸ਼ਾ ਚਲਾਉਂਦੇ ਹਨ। ਉਨ੍ਹਾਂ ਦੀ ਪਤਨੀ ਘਰਾਂ ਵਿੱਚ ਸਾਫ਼-ਸਫ਼ਾਈ ਦਾ ਕੰਮ ਕਰਦੀ ਹੈ।

ਉਹਨਾਂ ਦਾ ਦਾਅਵਾ ਹੈ ਕਿ ਕੈਦ ਸਮੇਂ ਉਨ੍ਹਾਂ ਦੀ ਮਾਂ ਨੂੰ ਇੱਕ ਗੁਪਤ ਪਤੇ ਤੋਂ ਹਰ ਮਹੀਨੇ 500 ਰੁਪਏ ਮਿਲਦੇ ਸਨ। ਉਨ੍ਹਾਂ ਦੀ ਰਿਹਾਈ ਤੋਂ ਬਾਅਦ ਇਹ ਰਕਮ ਮਿਲਣੀ ਵੀ ਬੰਦ ਹੋ ਗਈ।

ਕਈ ਸਾਲਾਂ ਬਾਅਦ ਵੀ ਜਾਸੂਸੀ ਲਈ ਉਨ੍ਹਾਂ ਨੇ ਜੋ ਖਤਰਾ ਚੁੱਕਿਆ ਉਸ ਲਈ ਸਰਕਾਰ ਤੋਂ ਮੁਆਵਜ਼ਾ ਉਡੀਕ ਰਹੇ ਹਨ।

ਡੇਨੀਅਲ ਮਸੀਹ
BBC
ਡੇਨੀਅਨਲ ਆਪਣੀ ਜਵਾਨੀ ਦੀ ਤਸਵੀਰ ਦਿਖਾਉਂਦੇ ਹੋਏ

ਡੇਨੀਅਲ ਇਕੱਲੇ ਨਹੀਂ ਹਨ

ਉਨ੍ਹਾਂ ਦਾ ਕਹਿਣਾ ਹੈ ਕਿ ਸਰਹੱਦ ਨਾਲ ਲੱਗਦਾ ਉਨ੍ਹਾਂ ਦਾ ਪਿੰਡ ਭਾਰਤ ਵਿੱਚ ਜਾਸੂਸਾਂ ਦੇ ਪਿੰਡ ਵੱਜੋਂ ਮਸ਼ਹੂਰ ਹੈ।

ਇਥੋਂ ਕਾਫ਼ੀ ਲੋਕ ਜਸੂਸੀ ਕਰਨ ਪਾਕਿਸਤਾਨ ਗਏ। ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਕਦੇ ਕੋਈ ਰਕਮ ਨਹੀਂ ਮਿਲੀ।

ਭਾਰਤ ਦੇ ਮਾਹਰਾਂ ਅਨੁਸਾਰ ਦੇਸ਼ ਦੇ ਸਰਹੱਦੀ ਜਿਲ੍ਹਿਆਂ ਦੇ ਲੋਕਾਂ ਦਾ ਖੂਫ਼ੀਆ ਏਜੰਸੀਆਂ ਲਈ ਕੰਮ ਕਰਨਾ ਅਤੇ ਜਾਸੂਸੀ ਕਰਨਾ ਕੋਈ ਨਵੀਂ ਗੱਲ ਨਹੀਂ ਹੈ।

ਜਾਸੂਸਾਂ ਵਿੱਚੋਂ ਬਹੁਤ ਸਾਰੇ ਹੁਣ ਮਰ ਚੁੱਕੇ ਹਨ। ਜ਼ਿਆਦਾਤਰ ਮੀਡੀਆ ਨਾਲ ਗੱਲ ਕਰਨ ਤੋਂ ਬਚਦੇ ਹਨ।


  • ਜਦੋਂ ਸਜ਼ਾ ਕੱਟ ਕੇ ਡੇਨੀਅਲ ਭਾਰਤ ਵਾਪਸ ਆਏ ਤਾਂ ਉਨ੍ਹਾਂ ਦੇ ਦਾਅਵੇ ਮੁਤਾਬਕ ਜਿਸ ਖੂਫ਼ੀਆ ਏਜੰਸੀ ਨੇ ਉਨ੍ਹਾਂ ਨੂੰ ਭੇਜਿਆ ਸੀ, ਉਸ ਨੇ ਆਪਣਾ ਪੱਲਾ ਝਾੜ ਦਿੱਤਾ।
  • ਮਾਹਰਾਂ ਅਨੁਸਾਰ ਦੇਸ਼ ਦੇ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਦਾ ਖੂਫ਼ੀਆ ਏਜੰਸੀਆਂ ਲਈ ਕੰਮ ਕਰਨਾ ਅਤੇ ਜਾਸੂਸੀ ਕਰਨਾ ਕੋਈ ਨਵੀਂ ਗੱਲ ਨਹੀਂ ਹੈ।
  • ਭਾਰਤ ਦੇ ਸੁਪਰੀਮ ਕੋਰਟ ਨੇ ਪਿਛਲੇ ਸਮੇਂ ਸਰਕਾਰ ਨੂੰ ਇੱਕ ਵਿਆਕਤੀ ਨੂੰ ਮੁਆਵਜ਼ੇ ਦੇ ਰੂਪ ਵਿੱਚ 10 ਲੱਖ ਰੁਪਏ ਦੇਣ ਦਾ ਹੁਕਮ ਦਿੱਤਾ ਹੈ।
  • ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ 1970 ਦੇ ਦਹਾਕੇ ਵਿੱਚ ਉਨ੍ਹਾਂ ਨੂੰ ਖ਼ੂਫ਼ੀਆ ਏਜੰਸੀ ਨੇ ਜਾਸੂਸੀ ਲਈ ਪਾਕਿਸਤਾਨ ਭੇਜਿਆ ਸੀ। ਉਥੇ ਉਹ ਫ਼ੜਿਆ ਗਿਆ ਅਤੇ ਜਾਸੂਸੀ ਦੇ ਇਲਜ਼ਾਮ ਵਿੱਚ ਉਸ ਨੂੰ 14 ਸਾਲ ਦੀ ਸਜ਼ਾ ਹੋ ਗਈ।
  • ਜਸੂਸ ਜਦੋਂ ਆਪਣਾ ਕੰਮ ਪੂਰਾ ਕਰਕੇ ਵਾਪਸ ਭਾਰਤ ਆਉਂਦੇ ਤਾਂ ਉਨ੍ਹਾਂ ਕੋਲ ਆਪਣੇ ਹੈਂਡਲਰ ਨੂੰ ਸੂਚਿਤ ਕਰਨ ਲਈ ਪਹਿਲਾਂ ਤੋਂ ਨਿਰਧਾਰਤ ਇੱਕ ਕੋਡ ਹੰਦਾ ਸੀ।
  • ਭਾਰਤ ਅਤੇ ਪਾਕਿਸਤਾਨ ਦੀਆਂ ਸੂਹੀਆ ਏਜੰਸੀਆਂ ਵੱਲੋਂ ਜਸੂਸਾਂ ਦੀ ਵਰਤੋਂ ਕੋਈ ਨਵੀਂ ਨਹੀਂ ਪਰ ਤਕਨੀਕੀ ਵਿਕਾਸ ਨੇ ਇਸ ਨਿਰਭਰਤਾ ਨੂੰ ਘਟਾਅ ਦਿੱਤਾ ਹੈ।
  • ਕੋਈ ਸਬੂਤ ਕਿਉਂ ਨਹੀਂ, ਜਿਨ੍ਹਾਂ ਲੋਕਾਂ ਰਾਹੀਂ ਉਨ੍ਹਾਂ ਦੀ ਭਰਤੀ ਕੀਤੀ ਗਈ ਸੀ, ਉਨ੍ਹਾਂ ਦਾ ਜਾਂ ਤਾਂ ਤਬਾਦਲਾ ਕਰ ਦਿੱਤਾ ਗਿਆ ਹੈ ਜਾਂ ਸੰਸਾਰ ਛੱਡ ਚੁੱਕੇ ਹਨ।

ਡੇਨੀਅਲ ਖੁੱਲ ਕੇ ਆਪ-ਬੀਤੀ ਸੁਣਾਉਂਦੇ ਹਨ। ਉੁਨ੍ਹਾਂ ਦਾ ਪਿੰਡ ਵੀ ਕਿਸੇ ਆਮ ਭਾਰਤੀ ਦੇ ਪਿੰਡ ਵਰਗਾ ਹੈ।

ਇੱਥੇ ਵੀ ਪੁਰਾਣੀਆਂ ਅਤੇ ਅੱਧ ਬਣੀਆਂ ਇਮਾਰਤਾਂ ਹਨ। ਗਲੀਆਂ ਵਿੱਚ ਚੱਲਦੇ ਮੋਟਰ ਸਾਈਕਲ ਅਤੇ ਏਧਰ ਉੱਧਰ ਬੈਠੇ ਬੇਰੁਜ਼ਗਾਰ ਨੌਜਵਾਨ ਆਮ ਦੇਖੇ ਜਾ ਸਕਦੇ ਹਨ।

ਉਨ੍ਹਾਂ ਮੁਤਾਬਕ ਉਨ੍ਹਾਂ ਦੀਆਂ ਮੰਗਾਂ ਬਹੁਤ ਮਾਮੂਲੀ ਹਨ। ਉਹ ਮੁਆਵਜਾ ਅਤੇ ''''ਦੇਸ਼ ਲਈ ਕੀਤੀ ਸੇਵਾ'''' ਦੀ ਅਧਿਕਾਰਿਤ ਮਾਨਤਾ ਚਹੁੰਦੇ ਹਨ।

ਯਾਦ ਰਹੇ ਕਿ ਭਾਰਤ ਦੇ ਸੁਪਰੀਮ ਕੋਰਟ ਨੇ ਪਿਛਲੇ ਸਮੇਂ ਸਰਕਾਰ ਨੂੰ ਇੱਕ ਵਿਆਕਤੀ ਨੂੰ ਮੁਆਵਜ਼ੇ ਦੇ ਰੂਪ ਵਿੱਚ 10 ਲੱਖ ਰੁਪਏ ਦੇਣ ਦਾ ਹੁਕਮ ਦਿੱਤੀ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ 1970 ਦੇ ਦਹਾਕੇ ਵਿੱਚ ਉਨ੍ਹਾਂ ਨੂੰ ਖ਼ੂਫ਼ੀਆ ਏਜੰਸੀ ਨੇ ਜਸੂਸੀ ਲਈ ਪਾਕਿਸਤਾਨ ਭੇਜਿਆ ਸੀ। ਉੱਥੇ ਉਹ ਫ਼ੜਿਆ ਗਿਆ ਅਤੇ ਜਾਸੂਸੀ ਦੇ ਇਲਜ਼ਾਮ ਵਿੱਚ ਉਸ ਨੂੰ 14 ਸਾਲ ਦੀ ਸਜ਼ਾ ਹੋ ਗਈ।

ਡੇਨੀਅਲ ਦੀ ਜਾਸੂਸੀ ਦਾ ਸਫ਼ਰ

ਡੇਨੀਅਲ ਮੁਤਾਬਕ ਉਨ੍ਹਾਂ ਦੀ ਜਸੂਸੀ ਦੀ ਯਾਤਰਾ ਸਾਲ 1992 ਦੀ ਇੱਕ ਸ਼ਾਮ ਤੋਂ ਸ਼ੁਰੂ ਹੋਈ ਸੀ।

ਉਹ ਆਪਣੇ ਇਕ ਦੋਸਤ ਨਾਲ ਸ਼ਰਾਬ ਪੀ ਰਹੇ ਸੀ। ਫਿਰ ਉਸ ਵਿਅਕਤੀ ਨੇ ਪੁੱਛਿਆ ਕਿ, ਕੀ ਉਹ ਭਾਰਤੀ ਖੁਫੀਆ ਏਜੰਸੀ ਲਈ ਕੰਮ ਕਰਨ ਲਈ ਪਾਕਿਸਤਾਨ ਜਾਣਾ ਚਾਹੁੰਦਾ ਹੈ।

ਡੇਨੀਅਲ ਨੇ ਹਾਂ ਕਰ ਦਿੱਤੀ। ਉਸ ਸਮੇਂ ਘਰ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ ਅਤੇ ਉਨ੍ਹਾਂ ਨੇ ਪਾਕਿਸਤਾਨ ਦੀ ਹਰ ਫੇਰੀ ਲਈ ਕੁਝ ਹਜ਼ਾਰ ਰੁਪਏ ਦਾ ਵਾਅਦਾ ਮੁਨਾਫੇਦਾਰ ਸੌਦਾ ਸਮਝਿਆ ਸਮਝਿਆ।

ਡੇਨੀਅਲ ਕਹਿੰਦੇ ਹਨ ਕਿ ਉਸ ਵਿਅਕਤੀ ਨੇ ਉਸ ਨੂੰ ਇੱਕ ਖੁਫੀਆ ਏਜੰਸੀ ਦੇ ਹੈਂਡਲਰ ਨਾਲ ਮਿਲਾਇਆ। ਹੈਂਡਲਰ ਨੇ ਡੇਨੀਅਲ ਨੂੰ ਸ਼ਰਾਬ ਦੀ ਪੇਸ਼ਕਸ਼ ਕੀਤੀ।

ਡੇਨੀਅਲ ਅਨੁਸਾਰ ਉਸ ਵਿਅਕਤੀ ਉਸ ਨੂੰ ਸਬਜ਼ਬਾਗ ਦਿਖਾਏ।

ਉਸ ਤੋਂ ਬਾਅਦ ਉਨ੍ਹਾਂ ਨੂੰ ਮੁੱਢਲੀ ਸਿਖਲਾਈ ਦਿੱਤੀ ਗਈ ਅਤੇ ਕੁਝ ਦਿਨਾਂ ਬਾਅਦ ਆਖਰਕਾਰ ਉਹ ਪਲ ਆ ਗਿਆ ਜਦੋਂ ਇੱਕ ''''ਮਿਸ਼ਨ'''' ਲਈ ਉਨ੍ਹਾਂ ਦੀਆਂ ਸੇਵਾਵਾਂ ਲਈਆ ਗਈਆਂ।

ਡੇਨੀਅਲ ਨੇ ਦਾਅਵਾ ਕੀਤਾ ਕਿ ਹੈਂਡਲਰ ਉਨ੍ਹਾਂ ਨੂੰ ਇੱਕ ਕਾਰ ਵਿੱਚ ਬਾਰਡਰ ਪਾਰ ਲੈ ਗਏ।

"ਇਸ ਤੋਂ ਬਾਅਦ ਰਾਵੀ ਦਰਿਆ ''''ਤੇ ਪਹੁੰਚ ਕੇ ਉਸਨੇ ਮੈਨੂੰ ਇੱਕ ਕਿਸ਼ਤੀ ਵਿੱਚ ਬਿਠਾਇਆ।"

ਖੇਤ
Getty Images
ਡੇਨੀਅਲ ਨੂੰ ਪਹਿਲੀ ਵਾਰ ਸਰੱਹਦ ਪਾਰ ਕਰਵਾਈ ਗਈ ਅਤੇ ਬਾਅਦ ਵਿੱਚ ਉਹ ਖੁਦ ਆਉਣਾ ਜਾਣਾ ਕਰਨ ਲੱਗ ਪਏ

ਪਾਕਿਸਤਾਨ ਸਰਹੱਦ ''''ਤੇ ਸੁਰੱਖਿਆ ਬਲਾਂ ਦੀ ਗਸ਼ਤ ਖਤਮ ਹੋਣ ਤੋਂ ਬਾਅਦ ਮੌਕਾ ਮਿਲਦੇ ਹੀ ਉਹ ਸਰਹੱਦ ਪਾਰ ਕਰ ਗਏ।

"ਦੂਜੀ ਵਾਰ ਮੈਂ ਇਕੱਲਾ ਗਿਆ। ਮੈਂ ਇਸ ਤਰ੍ਹਾਂ ਕੋਈ ਅੱਠ ਵਾਰ ਪਾਕਿਸਤਾਨ ਗਿਆ।"

ਉਨ੍ਹਾਂ ਦਾਅਵਾ ਕਰਦੇ ਹਨ ਕਿ ਉਹ ਪਾਕਿਸਤਾਨ ਵਿੱਚ ਇੱਕ ਜਾਣਕਾਰ ਦੇ ਘਰ ਰਹਿੰਦੇ ਸੀ ਜੋ ਖੁਦ ਵੀ ਭਾਰਤ ਲਈ ਕੰਮ ਕਰਦਾ ਸੀ।

ਉਹ ਡੇਨੀਅਲ ਦੇ ਹੈਂਡਲਰਾਂ ਵੱਲੋਂ ਦਿੱਤੇ ਕੰਮਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਸੀ।

"ਸਾਨੂੰ ਜੋ ਵੀ ਕੰਮ ਮਿਲਦਾ ਸੀ, ਅਸੀਂ ਉਸ ਨੂੰ ਪੂਰਾ ਕਰਨ ਤੋਂ ਬਾਅਦ ਆ ਜਾਂਦੇ ਸੀ। ਜਿਵੇਂ ਕਿ ਰੇਲਵੇ ਦਾ ਟਾਈਮ ਟੇਬਲ, ਕਿਸੇ ਪੁਲ ਦੀ ਤਸਵੀਰ ਜਾਂ ਕੋਈ ਫੌਜੀ ਨਿਸ਼ਾਨ ਆਦਿ। ਧਿਆਨ ਰਹੇ ਕਿ ਇਹ ਉਹ ਸਮਾਂ ਸੀ ਜਦੋਂ ਇੰਟਰਨੈਟ ਆਮ ਨਹੀਂ ਹੁੰਦਾ ਸੀ ਅਤੇ ਸੁਨੇਹੇ ਭੇਜਣ ਲਈ ਆਧੁਨਿਕ ਸਾਧਨ ਉਪਲਬਧ ਨਹੀਂ ਸਨ।"

ਜਦੋਂ ਉਹ ਪਾਕਿਸਤਾਨ ਤੋਂ ਆਪਣਾ ਕੰਮ ਪੂਰਾ ਕਰਕੇ ਵਾਪਸ ਭਾਰਤ ਆਉਂਦੇ ਤਾਂ ਉਨ੍ਹਾਂ ਕੋਲ ਆਪਣੇ ਹੈਂਡਲਰ ਨੂੰ ਸੂਚਿਤ ਕਰਨ ਲਈ ਪਹਿਲਾਂ ਤੋਂ ਨਿਰਧਾਰਤ ਇੱਕ ਕੋਡ ਹੰਦਾ ਸੀ।

ਇਸ ਦੀ ਮਦਦ ਨਾਲ ਉਹ ਰਾਤ ਨੂੰ ਸਰਹੱਦ ਪਾਰ ਕਰਦੇ ਸਨ।

"ਅਸੀਂ ਜਾਂ ਤਾਂ ਦੂਰੋਂ ਸਿਗਰਟ ਜਗਾਉਂਦੇ ਸੀ ਤਾਂ ਕਿ ਹੈਂਡਲਰ ਨੂੰ ਪਤਾ ਲੱਗ ਸਕੇ ਕਿ ਇਹ ਸਾਡਾ ਬੰਦਾ ਹੈ ਜਾਂ ਅਸੀਂ ਆਵਾਜ਼ ਮਾਰਦੇ। ਉਹ ਅੱਗੋਂ ਪੁੱਛਣਗੇ ਕਿ ''''ਕੌਣ'''' ਹੈ? ਫਿਰ ਅਸੀਂ ''''ਕਲਾਕਾਰ'''' ਕਹਿੰਦੇ। ਇਹ ਸਾਡਾ ਕੋਡ ਸੀ।"

ਡੇਨੀਅਲ ਦਾ ਦਾਅਵਾ ਹੈ ਕਿ ਇੱਕ ਵਾਰ ਉਨ੍ਹਾਂ ਨੂੰ ਪਾਕਿਸਤਾਨ ਤੋਂ ਇੱਕ ਸੇਵਾਮੁਕਤ ਫੌਜੀ ਨੂੰ ਭਾਰਤ ਲਿਆਉਣ ਲਈ ਕਿਹਾ ਗਿਆ ਸੀ।

"ਮੈਂ ਇੱਕ ਸੇਵਾਮੁਕਤ ਫੌਜੀ ਨੂੰ ਤਾਂ ਲਿਆ ਨਹੀਂ ਸਕਿਆ ਪਰ ਇੱਕ ਆਮ ਨਾਗਰਿਕ ਨੂੰ ਲੈ ਆਇਆ। ਫਿਰ ਉਸ ਨੂੰ ਵੀ ਵਾਪਸ ਛੱਡ ਵੀ ਦਿੱਤਾ।"

ਡੇਨੀਅਲ ਦਾ ਕਹਿਣਾ ਹੈ ਕਿ ਇਹ ਕੰਮ ਖ਼ਤਰਿਆਂ ਨਾਲ ਭਰਿਆ ਹੋਇਆ ਸੀ। ਇੱਕ ਵਾਰ ਜਦੋਂ ਉਹ ਸਰਹੱਦ ਪਾਰ ਕਰ ਰਿਹਾ ਸੀ ਤਾਂ ਉਹ ਲਗਭਗ ਫੜਿਆ ਜਾਣਾ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਖੇਤਾਂ ਵਿੱਚੋਂ ਲੰਘ ਰਹੇ ਸੀ ਪਰ ਅਚਾਨਕ ਉਸ ਨੇ ਪਾਕਿਸਤਾਨੀ ਰੇਂਜਰਾਂ ਨੂੰ ਆਉਂਦੇ ਦੇਖਿਆ। ਮਾਮਲਾ ਹੋਰ ਵਿਗੜ ਸਕਦਾ ਸੀ ਪਰ ਪਾਕਿਸਤਾਨੀ ਰੇਂਜਰਾਂ ਦੀ ਇੱਕ ਗਲਤੀ ਉਨ੍ਹਾਂ ਦੇ ਕੰਮ ਆ ਗਈ।

ਡੇਨੀਅਲ ਅਨੁਸਾਰ ਰੇਂਜਰ ਉੱਚੀ ਆਵਾਜ਼ ਵਿੱਚ ਗੀਤ ਗਾ ਰਹੇ ਸਨ ਜਿਸ ਕਾਰਨ ਉਸ ਨੂੰ ਉਨ੍ਹਾਂ ਦਾ ਪਤਾ ਲੱਗ ਗਿਆ ਅਤੇ ਉਹ ਲੁਕਣ ਵਿੱਚ ਕਾਮਯਾਬ ਹੋ ਗਏ।


-


"ਮੈਂ ਉਨ੍ਹਾਂ ਨੂੰ ਦੂਰੋਂ ਦੇਖ ਲਿਆ, ਉਹ ਗਾਣਾ ਗਾ ਰਹੇ ਸਨ। ਮੈਂ ਖੇਤ ਵਿੱਚ ਬੈਠਾ ਸੀ ਅਤੇ ਉਹ ਮੇਰੇ ਕੋਲੋਂ ਲੰਘ ਗਏ। ਉਨ੍ਹਾਂ ਨੂੰ ਕੁਝ ਪਤਾ ਨਹੀਂ ਲੱਗਾ।"

ਪਰ ਆਖਰੀ ਵਾਰ ਕਿਸਮਤ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ।

ਜਦੋਂ ਉਹ ਅੱਠਵੀਂ ਵਾਰ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਡੇਨੀਅਲ ਨੇ ਬਹਾਨਾ ਬਣਾਇਆ ਕਿ ਉਹ ਸ਼ਰਾਬ ਦਾ ਤਸਕਰ ਹੈ ਨਾ ਕਿ ਕੋਈ ਜਸੂਸ।

ਡੇਨੀਅਲ ਦਾ ਕਹਿਣਾ ਹੈ ਕਿ ਉਨ੍ਹਾਂ ''''ਤੇ ਤਸ਼ੱਦਦ ਕੀਤਾ ਗਿਆ ਪਰ ਉਹ ਟੁੱਟੇ ਨਹੀਂ।

ਹਾਲਾਂਕਿ, ਉਸ ਨੂੰ ਜਾਸੂਸੀ ਦੇ ਇਲਜ਼ਾਮ ਵਿੱਚ ਸਜ਼ਾ ਸੁਣਾਈ ਗਈ ਸੀ।

ਭਾਰਤ ਅਤੇ ਪਾਕਿਸਤਾਨ ਦਰਮਿਆਨ ਜਸੂਸੀ

ਰੰਜਨ ਲਖਨਪਾਲ
BBC
ਰੰਜਨ ਲਖਨਪਾਲ ਕਥਿਤ ਜਸੂਸਾਂ ਦੇ ਕੇਸ ਲੜਦੇ ਹਨ ਅਤੇ ਕਹਿੰਦੇ ਹਨ ਕਿ ਜਸੂਸੀ ਆਮ ਚੀਜ਼ ਹੈ

ਭਾਰਤ ਅਤੇ ਪਾਕਿਸਤਾਨ ਦੀਆਂ ਸੂਹੀਆ ਏਜੰਸੀਆਂ ਵੱਲੋਂ ਜਸੂਸਾਂ ਦੀ ਵਰਤੋਂ ਕਰਨਾ ਕੋਈ ਨਵੀਂ ਗੱਲ ਨਹੀਂ ਹੈ। ਹਾਲਾਂਕਿ ਤਕਨੀਕ ਦੀਆਂ ਨਵੀਆਂ-ਨਵੀਆਂ ਕਾਂਢਾਂ ਨੇ ਇਸ ਨਿਰਭਰਤਾ ਨੂੰ ਘਟਾਅ ਦਿੱਤਾ ਹੈ। ਫਿਰ ਵੀ ਜਸੂਸਾਂ ਦੀ ਭੌਤਿਕ ਹਾਜਰੀ ਦਾ ਮਹੱਤਵ ਬਣਿਆ ਹੋਇਆ ਹੈ।

ਭਾਰਤ ਅਤੇ ਪਾਕਿਸਤਾਨ ਦਾ ਸਾਂਝਾ ਸੱਭਿਆਚਾਰ, ਬੋਲੀ ਅਤੇ ਹੋਰ ਕਾਰਕ ਇਸ ਪ੍ਰਕਿਰਿਆ ਵਿੱਚ ਮਦਦਗਾਰ ਸਾਬਤ ਹੁੰਦੇ ਹਨ।

ਚੰਡੀਗੜ੍ਹ ਦੇ ਰਹਿਣ ਵਾਲੇ ਵਕੀਲ ਰੰਜਨ ਲਖਨਪਾਲ ਨੇ ਭਾਰਤ ਅਤੇ ਪਾਕਿਸਤਾਨ ਦੇ ਦਰਜਣਾਂ ਕਥਿਤ ਜਸੂਸਾਂ ਦੀ ਰਿਹਾਈ ਲਈ ਭਾਰਤੀ ਅਦਾਲਤਾਂ ਵਿੱਚ ਮੁਕੱਦਮੇ ਲੜੇ ਹਨ।

ਉਨ੍ਹਾਂ ਦਾ ਕਹਿਣਾ ਹੈ, ''''''''ਦੋਵਾਂ ਦੇਸ਼ਾਂ ਵਿੱਚ ਇੱਕ ਦੂਜੇ ਵੱਲ ਜਸੂਸ ਭੇਜਣਾ ਆਮ ਗੱਲ ਹੈ।''''''''

ਉਨ੍ਹਾਂ ਦਾ ਕਹਿਣਾ ਹੈ ਕਿ ''''ਲੋਕ ਪਾਕਿਸਤਾਨ ਤੋਂ ਵੀ ਆਉਂਦੇ ਹਨ ਅਤੇ ਭਾਰਤ ਤੋਂ ਵੀ ਉਥੇ ਜਾ ਕੇ ਆਪਣਾ ਕੰਮ ਕਰਦੇ ਹਨ''''। ਕੁਝ ਲੋਕ ਫੜੇ ਜਾਂਦੇ ਹਨ, 20-20 ਸਾਲ, 30-30 ਸਾਲ ਜੇਲ੍ਹ ਵਿਚ ਕੱਟਦੇ ਹਨ ਅਤੇ ਫਿਰ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਭੇਜ ਦਿੱਤਾ ਜਾਂਦਾ ਹੈ।

ਉਹ ਕਹਿੰਦੇ ਹਨ, "ਇਸ ਤਰ੍ਹਾਂ ਦੋਵੇਂ ਦੇਸ਼ਾਂ ਵਿੱਚ ਚੀਜ਼ਾਂ ਕੰਮ ਕਰਦੀਆਂ ਹਨ।"

ਸਰਬਜੀਤ ਦੀ ਮੌਤ ਤੋਂ ਬਾਅਦ ਬਹੁਤ ਪੈਸਾ ਦਿੱਤਾ ਗਿਆ

ਸਰਬਜੀਤ ਸਿੰਘ ਨੂੰ ਕਥਿਤ ਭਾਰਤੀ ਜਾਸੂਸ ਦੱਸਿਆ ਗਿਆ ਸੀ ਜਿਸ ਦੀ 2013 ਵਿਚ ਪਾਕਿਸਤਾਨੀ ਜੇਲ੍ਹ ਵਿਚ ਮੌਤ ਹੋ ਗਈ ਸੀ। ਸਰਕਾਰ ਨੇ ਉਨ੍ਹਾਂ ਦੇ ਪਰਿਵਾਰ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਸੀ।

ਡੇਨੀਅਲ ਦੀ ਸ਼ਿਕਾਇਤ ਹੈ ਕਿ ''''ਜਦੋਂ ਸਰਬਜੀਤ ਦੀ ਮੌਤ ਹੋਈ ਤਾਂ ਬਹੁਤ ਸਾਰਾ ਪੈਸਾ ਦਿੱਤਾ ਗਿਆ, ਆਰਥਿਕ ਮਦਦ ਦਿੱਤੀ ਗਈ। ਸਾਨੂੰ 15 ਹਜ਼ਾਰ ਤੋਂ ਇਲਾਵਾ ਇੱਕ ਰੁਪਿਆ ਵੀ ਨਹੀਂ ਦਿੱਤਾ ਗਿਆ। ਡੇਨੀਅਲ ਮਸੀਹ ਦੇ ਗੁਆਂਢੀ ਸੁਰਿੰਦਰ ਪਾਲ ਸਿੰਘ ਦੇ ਪਿਤਾ ਨੇ ਕਾਰਗਿਲ ਜੰਗ ਦੌਰਾਨ ਜਸੂਸ ਵਜੋਂ ਕੰਮ ਕੀਤਾ ਸੀ।’

ਸੁਰਿਦਰ ਕੁਮਾਰ, ਭਾਰਤ ਦੇ ਇੱਕ ਮਰਹੂਮ ਜਸੂਸ ਦੇ ਪੁੱਤ
BBC
ਸੁਰਿੰਦਰ ਪਾਲ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ 14 ਸਾਲ ਖੂਫੀਆ ਏਜੰਸੀਆਂ ਨਾਲ ਕੰਮ ਕੀਤਾ, ਜਿਉਂਦੇ ਜੀਅ ਤਾਂ ਬਹੁਤ ਆਦਰ ਸੀ ਪਰ ਮੌਤ ਤੋਂ ਬਾਅਦ ਸਭ ਬੰਦ ਹੋ ਗਿਆ

ਸੁਰਿੰਦਰ ਪਾਲ ਦਾ ਕਹਿਣਾ ਹੈ, ''''ਮੇਰੇ ਪਿਤਾ ਸਤਪਾਲ ਸਿੰਘ ਨੇ 14 ਸਾਲ ਖੁਫੀਆ ਏਜੰਸੀਆਂ ਲਈ ਕੰਮ ਕੀਤਾ। ਆਖਰੀ ਵਾਰ ਉਹ ਪਾਕਿਸਤਾਨ ਗਏ ਸਨ ਜਦੋਂ 1999 ਦੀ ਕਾਰਗਿਲ ਜੰਗ ਚੱਲ ਰਹੀ ਸੀ। ਜੰਗ ਦੌਰਾਨ ਉਨ੍ਹਾਂ ਨੂੰ ਤੁਰੰਤ ਪਾਕਿਸਤਾਨ ਦਾ ਚੱਕਰ ਲਾਉਣਾ ਪਿਆ। ਅਤੇ ਇਸੇ ਦੌਰਾਨ ਉਹ ਸਰਹੱਦ ''''ਤੇ ਫੜੇ ਗਏ।’

ਕੁਝ ਦਿਨਾਂ ਬਾਅਦ ਉਨ੍ਹਾਂ ਦੇ ਪਿਤਾ ਦੀ ਲਾਸ਼ ਆਈ। ਜਦੋਂ ਉਨ੍ਹਾਂ ਦੇ ਪਿਤਾ ਦੀ ਲਾਸ਼ ਉਨ੍ਹਾਂ ਨੂੰ ਸਰਹੱਦ ਪਾਰੋਂ ਦਿੱਤੀ ਗਈ ਤਾਂ ਲਾਸ਼ ਭਾਰਤੀ ਝੰਡੇ ਵਿੱਚ ਲਪੇਟੀ ਹੋਈ ਸੀ।

''''ਉਸ ''''ਤੇ ਖੂਨ ਦੇ ਨਿਸ਼ਾਨ ਸਨ। ਉਹ ਨਿਸ਼ਾਨ ਅੱਜ ਵੀ ਉਸ ਝੰਡੇ ''''ਤੇ ਮੌਜੂਦ ਹਨ। ਜਦੋਂ ਤੱਕ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲਦੀ, ਮੈਂ ਇਸ ਨੂੰ ਇਸੇ ਤਰ੍ਹਾਂ ਰੱਖਾਂਗਾ। ਇਹ ਮੇਰੇ ਪਿਤਾ ਦੀ ਆਖਰੀ ਨਿਸ਼ਾਨੀ ਹੈ।’

ਸੁਰਿੰਦਰ ਪਾਲ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਦੇ ਪਿਤਾ ਜੀ ਜ਼ਿੰਦਾ ਸਨ ਤਾਂ ਵਰਦੀ ਵਿਚ ਲੋਕ ਉਨ੍ਹਾਂ ਦੇ ਘਰ ਤੋਹਫ਼ੇ ਲੈ ਕੇ ਆਉਂਦੇ ਸਨ। "ਇੱਕ ਵਾਰ ਉਹ ਭੈਣ ਦੇ ਵਿਆਹ ਲਈ ਦਾਜ ਵੀ ਲਿਆਏ ਸਨ।" ਉਹ ਉਸਦੇ ਪਿਤਾ ਨਾਲ ਬੰਦ ਕਮਰੇ ਵਿੱਚ ਗੱਲਾਂ ਕਰਦੇ ਸਨ।

ਉਹ ਦੱਸਦੇ ਹਨ,"ਪਿਤਾ ਦੇ ਮਰਨ ਤੋਂ ਬਾਅਦ, ਕੋਈ ਨਹੀਂ ਆਇਆ।"

ਸੁਰਿੰਦਰ ਪਾਲ ਉਸ ਸਮੇਂ ਸਕੂਲ ਵਿੱਚ ਪੜ੍ਹਦੇ ਸੀ ਪਰ ਪੜ੍ਹਾਈ ਛੱਡਣੀ ਪਈ। ਸਰਕਾਰ ਤੋਂ ਮੁਆਵਜ਼ਾ ਲੈਣ ਦੀਆਂ ਉਨ੍ਹਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ।

ਉਹ ਸਾਰੀਆਂ ਏਜੰਸੀਆਂ ਦੇ ਦਫ਼ਤਰਾਂ ਵਿੱਚ ਗਏ ਪਰ ਕਿਸੇ ਨੇ ਵੀ ਉਨ੍ਹਾਂ ਦੇ ਪਿਤਾ ਨੂੰ ਜਸੂਸ ਨਹੀਂ ਮੰਨਿਆ। ਦਿੱਲੀ, ਮੁੰਬਈ ਜਾਂ ਅੰਮ੍ਰਿਤਸਰ ਵਿੱਚ ਅਧਿਕਾਰੀਆਂ ਦਾ ਧਿਆਨ ਖਿੱਚਣ ਦੀਆਂ ਉਸ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ।

ਸੁਰਿੰਦਰ ਪਾਲ ਦਾ ਕਹਿਣਾ ਹੈ, "ਉਸ ਤੋਂ ਬਾਅਦ ਮਾਂ ਅਤੇ ਦੋਵੇਂ ਭੈਣਾਂ ਨੂੰ ਸਾਫ਼-ਸਫ਼ਾਈ ਅਤੇ ਭਾਂਡੇ ਮਾਂਜਣ ਦਾ ਕੰਮ ਕਰਨ ਲਈ ਸ਼ਹਿਰ ਜਾਣਾ ਪਿਆ । "

ਫਿਰੋਜ਼ਪੁਰ ਦੇ ਵਾਸੀ ਗੌਰਵ ਭਾਸਕਰ ਸਾਬਕਾ ਜਸੂਸਾਂ ਲਈ ਵਕਾਲਤ ਗਰੁੱਪ ਚਲਾਉਂਦੇ ਹਨ। ਉਨ੍ਹਾਂ ਦੇ ਪਿਤਾ, ਇੱਕ ਕਵੀ ਸਨ, ਨੂੰ ਜਸੂਸੀ ਦੇ ਦੋਸ਼ ਵਿੱਚ 1970 ਵਿੱਚ ਪਾਕਿਸਤਾਨ ਵਿੱਚ ਕੈਦ ਕੀਤਾ ਗਿਆ ਸੀ, ਪਰ ਉਸ ਨੂੰ ਸ਼ਿਮਲਾ ਸਮਝੌਤੇ ਅਤੇ ਸਾਥੀ ਕਵੀ ਹਰੀਵੰਸ਼ ਰਾਏ ਬੱਚਨ ਦੀ ਅਪੀਲ ਦੇ ਤਹਿਤ ਰਿਹਾ ਕੀਤਾ ਗਿਆ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਜਸੂਸਾਂ ਕੋਲ ਸਬੂਤ ਵਜੋਂ ਦਿਖਾਉਣ ਲਈ ਕੋਈ ਕਾਗਜ਼ ਨਹੀਂ ਹੁੰਦਾ। "ਜਿਨ੍ਹਾਂ ਲੋਕਾਂ ਰਾਹੀਂ ਉਨ੍ਹਾਂ ਦੀ ਭਰਤੀ ਕੀਤੀ ਗਈ ਸੀ, ਉਨ੍ਹਾਂ ਦਾ ਜਾਂ ਤਾਂ ਤਬਾਦਲਾ ਕਰ ਦਿੱਤਾ ਗਿਆ ਹੈ ਜਾਂ ਸੰਸਾਰ ਛੱਡ ਚੁੱਕੇ ਹਨ।"

ਉਹ ਕਹਿੰਦੇ ਹਨ, ''''ਉਨ੍ਹਾਂ ਦਾ ਕੋਈ ਵਾਰਸ ਨਹੀਂ ਹੈ। ਮਾਤਾ-ਪਿਤਾ ਵਿੱਚੋਂ ਕੋਈ ਵੀ ਉਸ ਸੰਸਥਾ ਵਿੱਚ ਨਹੀਂ ਰਿਹਾ ਜਿਸ ਲਈ ਉਨ੍ਹਾਂ ਨੇ ਕੰਮ ਕਰਦੇ ਹੋਏ ਦੇਸ਼ ਦੀ ਸੇਵਾ ਕੀਤੀ।

ਦੂਜੇ ਜਸੂਸਾਂ ਦੀਆਂ ਮੰਗਾਂ ਨੂੰ ਦੁਹਰਾਉਂਦੇ ਹੋਏ, ਉਹ ਕਹਿੰਦੇ ਹਨ, "ਮੈਂ ਉਨ੍ਹਾਂ ਨੂੰ ਆਪਣੇ ਘਰ ਸੋਨੇ-ਚਾਂਦੀ ਨਾਲ ਭਰਨ ਲਈ ਨਹੀਂ ਕਹਿੰਦਾ।" ਮੈਂ ਸਿਰਫ ਇਨਸਾਨੀਅਤ ਦੀ ਗੱਲ ਕਰਦਾ ਹਾਂ ਕਿ ਜਿਹੜੇ ਲੋਕ ਜ਼ਿੰਦਾ ਰਹਿ ਗਏ ਹਨ ਜਾਂ ਉਨ੍ਹਾਂ ਦੇ ਪਰਿਵਾਰ ਨੂੰ ਇਨਸਾਨੀਅਤ ਦੇ ਆਧਾਰ ''''ਤੇ ਕੋਈ ਨਾ ਕੋਈ ਨੌਕਰੀ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਮਿਲ ਸਕੇ।

ਡੇਨੀਅਲ ਜਾਸੂਸਾਂ ਦੀ ਨਿਰਾਸ਼ਾ ਨੂੰ ਦਰਸਾਉਂਦੇ ਹਨ। ਉਹ ਕਹਿੰਦੇ ਹਨ, ''''ਮੈਨੂੰ ਆਪਣੀ ਜਵਾਨੀ ਦੀ ਜੋ ਜ਼ਿੰਦਗੀ ਉੱਥੇ ਬਿਤਾਈ ਹੈ, ਮੈਨੂੰ ਅੱਜ ਤੱਕ ਉਸਦਾ ਦਾ ਮੁਆਵਜ਼ਾ ਨਹੀਂ ਮਿਲਿਆ ਹੈ।''''


ਇਹ ਵੀ ਪੜ੍ਹੋ:-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News