ਟਵਿੱਟਰ ’ਤੇ ਹਲਾਲ ਮੀਟ ਦੇ ਬਾਈਕਾਟ ਦੀ ਮੰਗ ਵਿਚਾਲੇ ਇਸ ਨਾਲ ਜੁੜੇ ਗੁੰਮਰਾਹਕੁਨ ਦਾਅਵਿਆਂ ਦੀ ਸੱਚਾਈ ਜਾਣੋ

Monday, Oct 24, 2022 - 02:25 PM (IST)

ਹਿੰਦੂ ਕਾਰਕੁਨ ਮੈਕਡੋਨਲਡਜ਼ ਦੇ ਬਾਹਰ ਹਲਾਲ ਮੀਟ ਖਿਲਾਫ ਪ੍ਰਦਰਸ਼ਨ ਕਰਦੇ ਹੋਏ
Getty Images
ਹਿੰਦੂ ਕਾਰਕੁਨ ਮੈਕਡੋਨਲਡਜ਼ ਦੇ ਬਾਹਰ ਹਲਾਲ ਮੀਟ ਖਿਲਾਫ ਪ੍ਰਦਰਸ਼ਨ ਕਰਦੇ ਹੋਏ

ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਟਵਿੱਟਰ ''''ਤੇ ਮੁਸਲਮਾਨ ਰੀਤੀ-ਰਿਵਾਜਾਂ ਮੁਤਾਬਕ ਤਿਆਰ ਕੀਤੇ ਜਾਂਦੇ ਹਲਾਲ ਖਾਣੇ ਦੇ ਬਾਈਕਾਟ ਦੀ ਮੰਗ ਕਰਨ ਵਾਲੇ ਮੈਸੇਜ ਆਨਲਾਈਨ ਫੈਲ ਰਹੇ ਹਨ।

ਮੰਗਲਵਾਰ ਨੂੰ ਇੱਕ ਹਿੰਦੂ ਪੱਖੀ ਸੰਗਠਨ (ਹਿੰਦੂ ਜਨਜਾਗ੍ਰਿਤੀ ਸਮਿਤੀ) ਨਾਲ ਜੁੜੇ ਇੱਕ ਵਿਅਕਤੀ ਦਾ ਮੈਕਡੋਨਲਡਜ਼, ਕੇਐੱਫਸੀ, ਡੋਮਿਨੋਜ਼ ਅਤੇ ਪੀਜ਼ਾ ਹੱਟ ਵਰਗੀਆਂ ਮਲਟੀਨੈਸ਼ਨਲ ਚੇਨਾਂ ਦੇ ਬਾਈਕਾਟ ਦੀ ਅਪੀਲ ਕਰਦੇ ਹੋਏ ਇੱਕ ਵੀਡੀਓ ਵਾਇਰਲ ਹੋਇਆ।

ਉਸ ਮੁਤਾਬਕ ਉਹ "ਹਿੰਦੂਆਂ ਨੂੰ ਹਲਾਲ ਮੀਟ ਖਾਣ ਲਈ ਮਜਬੂਰ ਕਰਦੇ ਹਨ।"

ਹਿੰਦੂਤਵੀ ਸਮੂਹਾਂ ਨੇ ਹਲਾਲ ਉਤਪਾਦਾਂ ਦਾ ਬਾਈਕਾਟ ਕਰਨ ਦੀ ਮੁਹਿੰਮ ਚਲਾਈ ਹੈ
BBC
ਹਿੰਦੂਤਵੀ ਸਮੂਹਾਂ ਨੇ ਹਲਾਲ ਉਤਪਾਦਾਂ ਦਾ ਬਾਈਕਾਟ ਕਰਨ ਦੀ ਮੁਹਿੰਮ ਚਲਾਈ ਹੈ

ਇਨ੍ਹਾਂ ਆਨਲਾਈਨ ਪੋਸਟਾਂ ਨੂੰ "#Halal_Free_Diwali" ਅਤੇ "#BoycottHalalProducts" ਵਰਗੇ ਹੈਸ਼ਟੈਗ ਰਾਹੀਂ ਹਲਾਲ ਉਤਪਾਦਾਂ ਬਾਰੇ ਗ਼ਲਤ ਜਾਣਕਾਰੀ ਫੈਲਾਉਣ ਵਾਲੀ ਸਮੱਗਰੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

TrackmyHashtag ਆਨਲਾਈਨ ਮੌਨੀਟਰਿੰਗ ਟੂਲ ਮੁਤਾਬਕ, ਇਨ੍ਹਾਂ ਵਿੱਚੋਂ ਜ਼ਿਆਦਾਤਰ ਟਵੀਟ ਹਿੰਦੀ ਜਾਂ ਅੰਗਰੇਜ਼ੀ ਵਿੱਚ ਹਨ। ਮਰਾਠੀ ਅਤੇ ਕੰਨੜ ਵਿੱਚ ਇਨ੍ਹਾਂ ਦੀ ਗਿਣਤੀ ਘੱਟ ਹੈ।


  • ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਟਵਿੱਟਰ ''''ਤੇ ਹਲਾਲ ਖਾਣੇ ਦੇ ਬਾਈਕਾਟ ਦੀ ਮੰਗ ਕਰਨ ਵਾਲੇ ਮੈਸੇਜ ਆਨਲਾਈਨ ਫੈਲ ਰਹੇ ਹਨ।
  • ਲੋਕ ਮੈਕਡੋਨਲਡਜ਼, ਕੇਐੱਫਸੀ, ਡੋਮਿਨੋਜ਼ ਅਤੇ ਪੀਜ਼ਾ ਹੱਟ ਵਰਗੀਆਂ ਮਲਟੀਨੈਸ਼ਨਲ ਚੇਨਾਂ ਦੇ ਬਾਈਕਾਟ ਦੀ ਅਪੀਲ ਕਰ ਰਹੇ ਹਨ।
  • ਜ਼ਿਆਦਾਤਰ ਟਵੀਟ ਹਿੰਦੀ ਜਾਂ ਅੰਗਰੇਜ਼ੀ ਵਿੱਚ ਹਨ, ਮਰਾਠੀ ਅਤੇ ਕੰਨੜ ਵਿੱਚ ਇਨ੍ਹਾਂ ਦੀ ਗਿਣਤੀ ਘੱਟ ਹੈ।
  • ਦਾਅਵਾ ਹੈ ਕਿ ਹਲਾਲ ਸਰਟੀਫਾਈਡ ਉਤਪਾਦਾਂ ਵਿੱਚ ਗਊ ਮਾਸ ਦੇ ਅੰਸ਼ ਹੁੰਦੇ ਹਨ।
  • ਹਲਾਲ ਉੱਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।
  • ਜੇਕਰ ਹਲਾਲ ਮੀਟ ''''ਤੇ ਪਾਬੰਦੀ ਲਗਾਈ ਜਾਂਦੀ ਹੈ, ਤਾਂ ਵਪਾਰੀਆਂ ਨੂੰ ਪ੍ਰਤੀ ਦਿਨ 2-3 ਲੱਖ ਰੁਪਏ ਤੱਕ ਦਾ ਨੁਕਸਾਨ ਹੋ ਸਕਦਾ ਹੈ।

ਕਰਨਾਟਕ ਅਤੇ ਮਹਾਰਾਸ਼ਟਰ ਵਿੱਚ ਫੂਡ ਆਉਟਲੈਟਸ ਦੇ ਬਾਹਰ ਹਿੰਦੂ ਪੱਖੀ ਸੰਗਠਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਜਿਸ ਵਿੱਚ ਇਨ੍ਹਾਂ ਕੰਪਨੀਆਂ ਨੂੰ ਹਲਾਲ ਮੀਟ ਪਰੋਸਣਾ ਬੰਦ ਕਰਨ ਦੀ ਮੰਗ ਕੀਤੀ ਗਈ।

ਇਸ ਗਰੁੱਪ ਨੇ ਕਰਨਾਟਕ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਵੀ ਲਿਖਿਆ, ਜਿਸ ਵਿੱਚ ਹਲਾਲ ਮੀਟ ''''ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ।

ਹਲਾਲ ਭੋਜਨ ਬਾਰੇ ਗੁੰਮਰਾਹਕੁਨ ਦਾਅਵੇ
BBC
ਹਲਾਲ ਭੋਜਨ ਬਾਰੇ ਗੁੰਮਰਾਹਕੁਨ ਦਾਅਵੇ

ਬੰਗਲੁਰੂ ਵਿੱਚ ਮੀਟ ਦੇ ਵਪਾਰੀਆਂ ਦੇ ਖੇਤਰ ਰਸੇਲ ਮਾਰਕੀਟ ਦੇ ਜਨਰਲ ਸਕੱਤਰ ਮੁਹੰਮਦ ਇਦਰੀਸ ਚੌਧਰੀ ਦਾ ਕਹਿਣਾ ਹੈ ਕਿ ਜੇਕਰ ਹਲਾਲ ਮੀਟ ''''ਤੇ ਪਾਬੰਦੀ ਲਗਾਈ ਜਾਂਦੀ ਹੈ, ਤਾਂ ਵਪਾਰੀਆਂ ਨੂੰ ਪ੍ਰਤੀ ਦਿਨ 2-3 ਲੱਖ ਰੁਪਏ ਤੱਕ ਦਾ ਨੁਕਸਾਨ ਹੋ ਸਕਦਾ ਹੈ।

ਚੌਧਰੀ ਨੇ ਬੀਬੀਸੀ ਨੂੰ ਦੱਸਿਆ, "ਜੇਕਰ ਹਲਾਲ ਮੀਟ ''''ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ ਤਾਂ ਇਕੱਲੀ ਮੇਰੀ ਮਾਰਕੀਟ ਵਿੱਚ ਲਗਭਗ 500 ਦਿਹਾੜੀਦਾਰ ਮਜ਼ਦੂਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਜਦੋਂ ਕਿ ਉਹ ਅਜੇ ਮਹਾਮਾਰੀ ਦੇ ਨੁਕਸਾਨ ਤੋਂ ਉੱਭਰ ਰਹੇ ਹਨ।"

ਉਨ੍ਹਾਂ ਨੇ ਕਿਹਾ, "ਹਲਾਲ ਸਰਟੀਫਿਕੇਸ਼ਨ ਦਾ ਅਰਥ ਸੰਦਰਭ ਤੋਂ ਬਾਹਰ ਲਿਆ ਗਿਆ ਹੈ ਅਤੇ ਗ਼ਲਤ ਜਾਣਕਾਰੀ ਫੈਲਾਉਣ ਲਈ ਵਰਤਿਆ ਜਾ ਰਿਹਾ ਹੈ।"


-


ਦਾਅਵਾ: ਹਲਾਲ ਸਰਟੀਫਾਈਡ ਉਤਪਾਦਾਂ ਵਿੱਚ ਗਊ ਮਾਸ ਹੁੰਦਾ ਹੈ

ਦਾਅਵਾ ਹੈ ਕਿ ਹਲਾਲ ਸਰਟੀਫਾਈਡ ਉਤਪਾਦਾਂ ਵਿੱਚ ਗਊ ਮਾਸ ਦੇ ਅੰਸ਼ ਹੁੰਦੇ ਹਨ ਜਿਸ ਨੂੰ ਹਿੰਦੂਆਂ ਵਿੱਚ ਖਾਣ ਦੀ ਮਨਾਹੀ। ਇਹ ਜਾਣਕਾਰੀ ਆਨਲਾਈਨ ਪ੍ਰਸਾਰਿਤ ਹੋ ਰਹੀ ਹੈ।

ਹਲਾਲ ਸਰਟੀਫਿਕੇਸ਼ਨ ਵਾਲੀਆਂ ਵਸਤੂਆਂ ਵਿੱਚ ਗਊ ਮਾਸ ਹੋਣਾ ਲਾਜ਼ਮੀ ਨਹੀਂ ਹੁੰਦਾ, ਹਾਲਾਂਕਿ, ਇਸਲਾਮੀ ਕਾਨੂੰਨ ਤਹਿਤ ਗਊ ਮਾਸ ਉਤਪਾਦਾਂ ਦੇ ਸੇਵਨ ਦੀ ਆਗਿਆ ਹੈ।

ਹਲਾਲ ਸ਼ਬਦ ਨਾ ਸਿਰਫ਼ ਮਾਸ ਉਤਪਾਦਾਂ ''''ਤੇ ਲਾਗੂ ਹੁੰਦਾ ਹੈ, ਬਲਿਕ ਖਪਤ ਲਈ ਪ੍ਰਵਾਨਿਤ ਹਰ ਚੀਜ਼ ''''ਤੇ ਵੀ ਲਾਗੂ ਹੁੰਦਾ ਹੈ।

ਹਲਾਲ-ਸਰਟੀਫਿਕੇਸ਼ਨ ਉਤਪਾਦ ਜਿਵੇਂ ਕਿ ਕਾਸਮੈਟਿਕਸ, ਦਵਾਈਆਂ ਅਤੇ ਹੋਰ ਸਿਹਤ ਉਤਪਾਦ ਅਲਕੋਹਲ ਅਤੇ ਸੂਰ ਦੇ ਮਾਸ ਤੋਂ ਮੁਕਤ ਹਨ ਜਿਨ੍ਹਾਂ ਦੇ ਸੇਵਨ ਦੀ ਮੁਸਲਮਾਨਾਂ ਨੂੰ ਮਨਾਹੀ ਹੈ।

ਦਾਅਵਾ: ਹਲਾਲ ਨਾਲ ਸਿਰਫ਼ ਮੁਸਲਮਾਨਾਂ ਨੂੰ ਰੁਜ਼ਗਾਰ ਮਿਲਦਾ ਹੈ

ਕਈ ਅਕਾਊਂਟ ਹਲਾਲ ਮੀਟ ਤੋਂ ਬਚਣ ਲਈ ਗੁੰਮਰਾਹਕੁਨ ਕਾਰਨ ਦੱਸਦੇ ਹੋਏ ਪੋਸਟ ਸ਼ੇਅਰ ਕਰ ਰਹੇ ਹਨ।

ਇੱਕ ਵਿੱਚ ਕਿਹਾ ਗਿਆ ਹੈ ਕਿ ਹਲਾਲ ਸਰਟੀਫਿਕੇਸ਼ਨ ਨਾਲ ਗ਼ੈਰ-ਮੁਸਲਮਾਨਾਂ ਨੂੰ ਨੌਕਰੀਆਂ ਅਤੇ ਰੋਜ਼ੀ-ਰੋਟੀ ਤੋਂ ਹੱਥ ਧੋਣਾ ਪੈਂਦਾ ਹੈ ਕਿਉਂਕਿ ਇਹ "ਅਸਲ ਵਿੱਚ ਸਿਰਫ਼ ਮੁਸਲਮਾਨਾਂ ਨੂੰ ਰੁਜ਼ਗਾਰ ਦੀ ਗਾਰੰਟੀ ਦਿੰਦਾ ਹੈ।"

ਹਲਾਲ ਸਰਟੀਫਿਕੇਟ ਤੋਂ ਮੁਸਲਮਾਨਾਂ ਨੂੰ ਲਾਭ ਪਹੁੰਚਾਉਣ ਦਾ ਗੁੰਮਰਾਹਕੁਨ ਦਾਅਵਾ
BBC
ਹਲਾਲ ਸਰਟੀਫਿਕੇਟ ਤੋਂ ਮੁਸਲਮਾਨਾਂ ਨੂੰ ਲਾਭ ਪਹੁੰਚਾਉਣ ਦਾ ਗੁੰਮਰਾਹਕੁਨ ਦਾਅਵਾ

ਹਾਲ ਹੀ ਵਿੱਚ ਇੱਕ ਭਾਰਤੀ ਕੰਪਨੀ (ਹਿਮਾਲਿਆ) ਗੁੰਮਰਾਹਕੁਨ ਮੁਹਿੰਮ ਵਿੱਚ ਫਸ ਗਈ ਸੀ ਕਿ ਉਸ ਨੇ ਆਪਣੇ ਉਤਪਾਦਾਂ ਲਈ ਹਲਾਲ ਸਰਟੀਫਿਕੇਸ਼ਨ ਪ੍ਰਾਪਤ ਕਰ ਲਿਆ ਹੈ ਕਿਉਂਕਿ ਇਹ ਇੱਕ ਮੁਸਲਮਾਨ ਦੀ ਮਲਕੀਅਤ ਹੈ।

ਹਲਾਲ ਸਰਟੀਫਾਇੰਗ ਏਜੰਸੀ ਜਮੀਅਤ ਉਲਾਮਾ ਹਲਾਲ ਫਾਊਂਡੇਸ਼ਨ ਮੁਤਾਬਕ ਕਈ ਕੰਪਨੀਆਂ ਜੋ ਮੁਸਲਮਾਨਾਂ ਦੀ ਮਲਕੀਅਤ ਨਹੀਂ ਹਨ, ਹਲਾਲ ਸਰਟੀਫਾਈਡ ਉਤਪਾਦਾਂ ਤਹਿਤ ਸੂਚੀਬੱਧ ਹਨ।

ਜਦੋਂ ਕਿ ਹਿਮਾਲਿਆ ਇੱਕ ਮੁਸਲਮਾਨ ਦੀ ਮਲਕੀਅਤ ਹੈ, ਭਾਰਤ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ਜਿਵੇਂ ਕਿ ਰਿਲਾਇੰਸ ਇੰਡਸਟਰੀਜ਼, ਟਾਟਾ ਅਤੇ ਅਡਾਨੀ ਵਿਲਮਰ ਲਿਮਟਿਡ ਆਪਣੇ ਕਈ ਉਤਪਾਦਾਂ ਲਈ ਹਲਾਲ ਸਰਟੀਫਿਕੇਸ਼ਨ ਪ੍ਰਾਪਤ ਕਰਦੀਆਂ ਹਨ।

ਇਸ ਵਿੱਚ ਖਾਣ ਵਾਲੇ ਤੇਲ ਅਤੇ ਭੋਜਨ ਪਦਾਰਥ ਸ਼ਾਮਲ ਹਨ।

ਇਹ ਸੰਗਠਨ ਹਿੰਦੂਆਂ ਦੀ ਮਲਕੀਅਤ ਹਨ। ਹਾਲਾਂਕਿ ਇਨ੍ਹਾਂ ਕੰਪਨੀਆਂ ਵਿੱਚੋਂ ਹਰੇਕ ਕੰਪਨੀ ਵਿੱਚ ਕਿੰਨੇ ਹਿੰਦੂ ਅਤੇ ਮੁਸਲਮਾਨ ਕੰਮ ਕਰਦੇ ਹਨ, ਇਸ ''''ਤੇ ਕੋਈ ਡੇਟਾ ਉਪਲੱਬਧ ਨਹੀਂ ਹੈ।

ਹਲਾਲ ਰਾਹੀਂ ਭਾਰਤੀ ਅਰਥਚਾਰੇ ''''ਤੇ ਮੁਸਲਮਾਨਾਂ ਦਾ ਕਬਜ਼ਾ ਹੋਣ ਦਾ ਗੁੰਮਰਾਹਕੁਨ ਦਾਅਵਾ
BBC
ਹਲਾਲ ਰਾਹੀਂ ਭਾਰਤੀ ਅਰਥਚਾਰੇ ''''ਤੇ ਮੁਸਲਮਾਨਾਂ ਦਾ ਕਬਜ਼ਾ ਹੋਣ ਦਾ ਗੁੰਮਰਾਹਕੁਨ ਦਾਅਵਾ

ਪਰ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਭਾਰਤ ਦੇ ਨਿੱਜੀ ਖੇਤਰ ਵਿੱਚ ਮੁਸਲਮਾਨਾਂ ਦੀ ਨੁਮਾਇੰਦਗੀ ਘੱਟ ਹੈ।

ਦਾਅਵਾ: ਹਲਾਲ ਸਰਟੀਫਿਕੇਸ਼ਨ ਮੁਸਲਮਾਨਾਂ ਦੀ ਭਾਰਤੀ ਅਰਥਵਿਵਸਥਾ ''''ਤੇ ਕਬਜ਼ਾ ਕਰਨ ਦੀ ਸਾਜ਼ਿਸ਼ ਹੈ

ਹਿੰਦੂ ਪੱਖੀ ਸਮੂਹ ਅਤੇ ਉਨ੍ਹਾਂ ਦੇ ਫੌਲੋਅਰ ਦਾਅਵਾ ਕਰਦੇ ਰਹੇ ਹਨ ਕਿ ਹਲਾਲ ਸਰਟੀਫਿਕੇਸ਼ਨ ਮੁਸਲਿਮ-ਮਲਕੀਅਤ ਵਾਲੇ ਕਾਰੋਬਾਰਾਂ ਨੂੰ ਲਾਭ ਪਹੁੰਚਾਉਂਦਾ ਹੈ ਅਤੇ ਉਹ ਭਾਰਤੀ ਅਰਥਵਿਵਸਥਾ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਣਗੇ।

ਇਹ ਸੱਚ ਨਹੀਂ ਹੈ ਕਿ ਸਿਰਫ਼ ਮੁਸਲਿਮ ਮਾਲਕੀ ਵਾਲੇ ਕਾਰੋਬਾਰ ਹੀ ਹਲਾਲ ਸਰਟੀਫਿਕੇਸ਼ਨ ਹਾਸਲ ਕਰਦੇ ਹਨ।

ਵਿਸ਼ਵ ਪੱਧਰ ''''ਤੇ ਆਪਣੇ ਉਤਪਾਦ ਵੇਚਣ ਵਾਲੀਆਂ ਕੰਪਨੀਆਂ ਆਯਾਤ ਕਰਨ ਵਾਲੇ ਦੇਸ਼ਾਂ ਦੇ ਨਿਯਮਾਂ ਦੀ ਪਾਲਣਾ ਕਰਦੀਆਂ ਹਨ।

ਪੱਛਮ ਏਸ਼ੀਆ ਵਿੱਚ ਵਪਾਰ ਦਾ ਵਿਸਥਾਰ ਕਰਨ ਲਈ ਹਲਾਲ ਸਰਟੀਫਿਕੇਸ਼ਨ ਪ੍ਰਾਪਤ ਕੀਤਾ ਜਾਂਦਾ ਹੈ ਜਿੱਥੇ ਉਤਪਾਦਾਂ ''''ਤੇ ਹਲਾਲ ਸਰਟੀਫਿਕੇਸ਼ਨ ਲਾਜ਼ਮੀ ਹੈ।

ਹਲਾਲ ਉਤਪਾਦਾਂ ਦਾ ਬਾਜ਼ਾਰ ਵਿਸ਼ਵ ਪੱਧਰ ''''ਤੇ ਵਧ ਰਿਹਾ ਹੈ। ਟੈਕਨਾਵੀਓ ਨਾਮ ਦੀ ਇੱਕ ਮਾਰਕੀਟ ਰਿਸਰਚ ਕੰਪਨੀ ਦਾ ਅਨੁਮਾਨ ਹੈ ਕਿ 2021-2025 ਦੌਰਾਨ ਹਲਾਲ ਕਾਸਮੈਟਿਕ ਅਤੇ ਪਰਸਨਲ ਕੇਅਰ ਮਾਰਕੀਟ ਵਿੱਚ ਲਗਭਗ 8% ਦਾ ਵਾਧਾ ਹੋਵੇਗਾ।

Reality Check branding
BBC

-


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।



Related News