ਇਸ ਔਰਤ ਨੇ ਆਪਣੀ ਦੀਵਾਲੀ ਉਸ ਜੰਗਲ ’ਚ ਮਨਾਈ ਜਿੱਥੇ ਰਾਮ-ਸੀਤਾ ਅਤੇ ਲਕਸ਼ਮਣ ਨੇ ਬਣਵਾਸ ਕੱਟਿਆ ਸੀ

Monday, Oct 24, 2022 - 07:25 AM (IST)

ਜਦੋਂ ਮੈਂ ਛੱਤੀਸਗੜ੍ਹ ਦੇ ਬਸਤਰ ਦੇ ਸੰਘਣੇ ਜੰਗਲ ਵਿੱਚ ਬਣੇ ਸਰਕਟ ਹਾਊਸ ਵਿੱਚ ਠਹਿਰੀ ਸੀ ਤਾਂ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਦੀਵਾਲੀ ਦੀ ਰੰਗੋਲੀ ਉਦੋਂ ਬਣਾਈ ਸੀ।

ਉਸ ਸਾਲ, ਮੈਂ ਭਿਲਾਈ ਵਿੱਚ ਰਹਿ ਰਹੀ ਸੀ ਅਤੇ ਕੁਝ ਨੌਜਵਾਨਾਂ ਨੂੰ ਦਸਤਾਵੇਜ਼ੀ ਫਿਲਮਾਂ ਦੇ ਕੋਰਸ ਬਾਰੇ ਪੜਾ ਰਹੀ ਸੀ।

ਇਸ ਸਾਲ ਵਾਂਗ ਹੀ ਉਸ ਸਾਲ ਦੀਵਾਲੀ ਹਫ਼ਤੇ ਦੇ ਅਖ਼ੀਰ ਵਿੱਚ ਹੀ ਸੀ ਅਤੇ ਮੈਨੂੰ ਆਪਣੇ ਘਰ ਦਿੱਲੀ ਆਉਣ ਦਾ ਸਮਾਂ ਨਹੀਂ ਮਿਲਿਆ ਸੀ। ਆਪਣੇ ਸਾਥੀਆਂ ਮਾਰਗਰੇਟ ਅਤੇ ਅਜੇ ਦੇ ਨਾਲ, ਮੈਂ ਬਸਤਰ ਦੇ ਅੰਦਰ ਜਿੰਨਾ ਹੋ ਸਕੇ ਜਾਣ ਦਾ ਫ਼ੈਸਲਾ ਕੀਤਾ।

ਸਾਨੂੰ ਆਪਣੇ ਕੰਮ ਤੋਂ ਛੁੱਟੀ ਦੀ ਲੋੜ ਸੀ ਅਤੇ ਜੰਗਲ ਸਾਨੂੰ ਸੱਦਾ ਦੇ ਰਿਹਾ ਸੀ।

ਅਸੀਂ ਦੁਰਗ-ਭਿਲਾਈ-ਰਾਏਪੁਰ ਦੇ ਉਦਯੋਗਿਕ ਖੇਤਰ ਤੋਂ ਯਾਤਰਾ ਸ਼ੁਰੂ ਕੀਤੀ। ਜਦੋਂ ਅਸੀਂ ਜਗਦਲਪੁਰ ਨੂੰ ਪਾਰ ਕੀਤਾ ਤਾਂ ਅਸੀਂ ਖ਼ੁਦ ਨੂੰ ਦੁਨੀਆਂ ਦੇ ਸਭ ਤੋਂ ਵੱਧ ਜੈਵ-ਵਿਭਿੰਨਤਾ ਵਾਲੇ ਜੰਗਲਾਂ ਵਿੱਚ ਪਾਇਆ, ਜੋ ਕਿ ਕਾਫ਼ੀ ਜਾਦੂਈ ਲੱਗ ਰਿਹਾ ਸੀ।

ਚਿੱਤਰਕੂਟ ਝਰਨੇ ਦੀਆਂ ਲਹਿਰਾਂ ਨੂੰ ਇੰਦਰਾਵਤੀ ਨਦੀ ਵਿੱਚ ਡਿੱਗਣ ਦਾ ਦ੍ਰਿਸ਼ ਦੇਖ ਕੇ ਜੋ ਮਹਿਸੂਸ ਹੋਇਆ, ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ।

ਮੇਰੇ ਮਨ ਵਿਚਲੇ ਸਾਰੇ ਵਿਚਾਰ ਉਸ ਰੌਲੇ ਵਿਚ ਡੁੱਬ ਗਏ ਸਨ ਜੋ ਦਰਿਆ ਦੇ ਡੂੰਘੀ ਖੱਡ ਵਿਚ ਡਿੱਗਣ ਕਾਰਨ ਹੋ ਰਿਹਾ ਸੀ।

ਅਸੀਂ ਪਹਾੜ ਦੇ ਕੰਢੇ ਖੜ੍ਹੇ ਹੋ ਕੇ ਦੇਖਿਆ ਕਿ ਦਰਿਆ ਕਿਸੇ ਤਰ੍ਹਾਂ ਪੱਥਰੀਲੀ ਜ਼ਮੀਨ ਨਾਲ ਟਕਰਾ ਰਿਹਾ ਸੀ। ਅਸੀਂ ਬੂੰਦਾਂ ਦੀ ਨਰਮ ਧੁੰਦ ਨਾਲ ਘਿਰੇ ਹੋਏ ਸੀ, ਖ਼ਿਆਲ ਇਹ ਵੀ ਆ ਰਿਹਾ ਸੀ ਕਿ ਕਿ ਸਵਰਗ ਅਜਿਹਾ ਹੁੰਦਾ ਹੈ?

ਅਸੀਂ ਜੰਗਲ ਦੇ ਅੰਦਰ ਹੋਰ ਲੰਘ ਗਏ ਅਤੇ ਰਾਤ ਨੂੰ ਲਗਭਗ ਖਾਲੀ ਪਏ ਸਰਕਟ ਹਾਊਸ ਪਹੁੰਚ ਗਏ। ਦੀਵਾਲੀ ਦੀ ਸਵੇਰ, ਅਜੇ, ਕੇਅਰਟੇਕਰ ਦੇ ਨਾਲ ਮਿਲ ਕੇ ਖਾਣੇ ਦੇ ਇੰਤਜ਼ਾਮ ਵਿੱਚ ਜੁੱਟ ਗਿਆ।

ਮਾਰਗਰੇਟ ਲੰਡਨ ਤੋਂ ਆਈ ਫਿਲਮ ਮੇਕਰ ਸੀ, ਉਨ੍ਹਾਂ ਨੇ ਮੇਰੇ ਵੱਲ ਦੇਖ ਕੇ ਪੁੱਛਿਆ ਕਿ ਤੁਸੀਂ ਦੀਵਾਲੀ ''''ਤੇ ਕੀ ਕਰ ਰਹੇ ਹੋ?

ਮੈਂ ਪਹਿਲਾਂ ਕਦੇ ਇਕੱਲੇ ਕੁਝ ਨਹੀਂ ਕੀਤਾ ਸੀ। ਮੈਂ ਉਹੀ ਕਰਦੀ ਹੁੰਦੀ ਸੀ ਜੋ ਘਰ ਵਿੱਚ ਦੂਜੇ ਲੋਕ ਕਰਦੇ ਸਨ। ਇਸ ਲਈ, ਮੈਂ ਸੋਚਾਂ ਵਿੱਚ ਪੈ ਗਈ ਕਿ ਮੈਂ ਇਸ ਦੀਵਾਲੀ ਦੇ ਮੌਕੇ ਨੂੰ ਸਾਡੇ ਸਾਰਿਆਂ ਲਈ ਕਿਵੇਂ ਬਣਾ ਸਕਦਾ ਹਾਂ?

ਪਹਿਲੀ ਵਾਰ ਅਜਿਹਾ ਮੌਕਾ ਆਇਆ ਸੀ, ਜਿੱਥੇ ਮੈਂ ਆਪਣੇ ਤਰੀਕੇ ਨਾਲ ਦੀਵਾਲੀ ਮਨਾ ਸਕਦੀ ਸੀ। ਮੈਂ ਪਹਿਲਾਂ ਹੀ ਜੰਗਲ ਵਿਚਲੀ ਸ਼ਾਂਤੀ ਨੂੰ ਅਪਣਾ ਲਿਆ ਸੀ।


-


ਮੈਨੂੰ ਤਿੰਨ ਰੰਗ ਮਿਲੇ-ਭੂਰਾ ਰੰਗਾ, ਲਾਲ ਮਿੱਟੀ ਅਤੇ ਸਫੇਦ ਚਾਕ ਪਾਊਡਰ। ਅਸੀਂ ਜਿੱਥੇ ਰਹਿ ਰਹੇ ਸੀ, ਉਸ ਦੇ ਦਰਵਾਜ਼ੇ ਦੇ ਬਾਹਰ ਦੇ ਸੀਮੇਂਟੇਡ ਫਰਸ਼ ਅਤੇ ਗਲਿਆਰਿਆਂ ਵਿੱਚ ਮੈਂ ਡਿਜ਼ਾਇਨ ਬਣਾਉਣਾ ਸ਼ੁਰੂ ਕਰ ਦਿੱਤਾ। ਰੰਗੋਲੀ ਵਿੱਚ ਮੈਂ ਫੁੱਲ, ਜਾਨਵਰਾਂ ਅਤੇ ਇੱਕੋ ਜਿਹੀ ਆਕਾਰ ਵਾਲਾ ਪੈਟਰਨ ਬਣਾਏ।

ਜਲਦੀ ਹੀ ਦੰਡਕਾਰਣਿਆ ਦੇ ਜੰਗਲਾਂ ਵਿਚ ਰਾਤ ਹੋ ਗਈ। ਮਿਥਿਹਾਸਕ ਰਾਮਾਇਣ ਮੁਤਾਬਕ, 14 ਸਾਲ ਦੇ ਬਨਵਾਸ ਦੌਰਾਨ ਇਸ ਜੰਗਲ ਵਿੱਚ ਰਾਮ, ਸੀਤਾ ਅਤੇ ਲਕਸ਼ਮਣ ਰਹੇ ਸਨ।

ਰਾਤ ਦੇ ਹਨੇਰੇ ਵਿਚ ਦਰੱਖਤਾਂ ''''ਤੇ ਘੁੰਮਦੇ ਜੂਗਨੂੰ ਹੀ ਰੌਸ਼ਨੀ ਦਾ ਸੋਮਾ ਸਨ। ਆਪਣੀ ਦੁਨੀਆ ਨੂੰ ਰੌਸ਼ਨ ਕਰਨ ਲਈ, ਸਾਨੂੰ ਦੀਵਾਲੀ ਦੀਆਂ ਲੜੀਆਂ ਦੀ ਲੋੜ ਨਹੀਂ ਸੀ। ਕੁਦਰਤ ਨੇ ਸਾਨੂੰ ਦੀਵਾਲੀ ਦਾ ਸਭ ਤੋਂ ਵਧੀਆ ਤੋਹਫਾ ਦਿੱਤਾ ਹੈ।

ਪੰਛੀ ਆਪਣੇ ਆਲ੍ਹਣੇ ਵਿੱਚ ਪਰਤ ਆਏ ਸਨ ਅਤੇ ਚਹਿਕਣ ਲੱਗੇ ਸਨ। ਜਦਕਿ ਝਾੜੀਆਂ ਵਿੱਚੋਂ ਕੀੜੇ-ਮਕੌੜਿਆਂ ਦੀ ਆਵਾਜ਼ ਆ ਰਹੀ ਸੀ।

ਇਨ੍ਹਾਂ ਆਵਾਜ਼ਾਂ ਵਿੱਚ ਰਾਮ, ਸੀਤਾ ਅਤੇ ਲਕਸ਼ਮਣ ਦੀ ਅਯੁੱਧਿਆ ਵਾਪਸੀ ਦਾ ਜਸ਼ਨ ਮਨਾਇਆ ਜਾ ਰਿਹਾ ਸੀ। ਅਸੀਂ ਆਪਸ ਵਿੱਚ ਹੱਸ ਰਹੇ ਸੀ ਕਿ ਦੀਵਾਲੀ ਮਨਾਉਣ ਲਈ ਵੀ ਅਸੀਂ ਉਸ ਥਾਂ ''''ਤੇ ਹਾਂ ਜਿੱਥੇ ਰਾਮ, ਸੀਤਾ ਅਤੇ ਲਕਸ਼ਮਣ ਨੂੰ ਬਨਵਾਸ ਕੱਟਣਾ ਪਿਆ ਸੀ।

ਮੈਂ ਪਰਿਵਾਰ ਦੀ ਕਮੀ ਮਹਿਸੂਸ ਕਰ ਰਹੀ ਸੀ, ਪਰ ਮੇਰੀ ਮੁੰਕਮਲ ਦੀਵਾਲੀ ਇੱਥੇ ਹੋ ਨਿੱਬੜੀ ਸੀ।

ਇਸ ਸਾਲ ਮੈਂ ਦੀਵਾਲੀ ਦੇ ਮਾਹੌਲ ''''ਤੇ ਲਿਖ ਰਹੀ ਹਾਂ। ਹੁਣ ਮੈਂ ਮੈਟਰੋ ਸਿਟੀ ਵਿਚ ਰਹਿਣ ਵਾਲੀ ਮਾਂ ਹਾਂ। ਬੱਚਿਆਂ ਦੇ ਸਕੂਲਾਂ ਵਿੱਚ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਪਹਿਲਾਂ ਤੋਂ ਹੀ ਪ੍ਰਦੂਸ਼ਿਤ ਵਾਤਾਵਰਨ ਵਿੱਚ ਦੀਵਾਲੀ ਮੌਕੇ ਰੌਲੇ-ਰੱਪੇ ਅਤੇ ਪ੍ਰਦੂਸ਼ਣ ਨੂੰ ਹੋਰ ਨਹੀਂ ਵਧਾਉਣਾ।

ਭੈਣ-ਭਰਾਵਾਂ ਵਿਚਾਲੇ ਅਨਾਰ, ਚਰਖੜੀ ਅਤੇ ਰਾਕੇਟ ਵਰਗੇ ਘੱਟ ਸ਼ੋਰ ਕਰਨ ਵਾਲੇ ਸੋਹਣੇ ਅਤੇ ਆਕਰਸ਼ਕ ਪਟਾਕਿਆਂ ਦੀ ਵਰਤੋਂ ਦੀ ਹੋੜ ਹੁੰਦੀ ਹੈ।

ਮੇਰੀ ਮਾਂ ਅਤੇ ਵੱਡੀ ਧੀ, ਦੋਵੇਂ ਲੰਬੇ ਸਮੇਂ ਤੋਂ ਦਮੇ ਤੋਂ ਪੀੜਤ ਹਨ, ਹਰ ਸਾਲ ਦਿੱਲੀ ਦੀ ਦੀਵਾਲੀ ਦੌਰਾਨ ਉਨ੍ਹਾਂ ਦੀਆਂ ਮੁਸ਼ਕਲਾਂ ਵਧ ਜਾਂਦੀਆਂ ਹਨ।

ਇਸ ਸਾਲ ਸੁਪਰੀਮ ਕੋਰਟ ਨੇ ਪਟਾਕਿਆਂ ਦੀ ਵਿਕਰੀ ''''ਤੇ ਪਾਬੰਦੀ ਲਗਾ ਦਿੱਤੀ ਹੈ ਪਰ ਸੋਸ਼ਲ ਮੀਡੀਆ ''''ਤੇ ਇਸ ਫੈਸਲੇ ਦੀ ਹਿੰਦੂ ਸੰਸਕ੍ਰਿਤੀ ''''ਤੇ ਹਮਲਾ ਦੱਸ ਕੇ ਆਲੋਚਨਾ ਕੀਤੀ ਜਾ ਰਹੀ ਹੈ।

ਮੈਂ ਆਪਣੇ ਪਰਿਵਾਰ ਅਤੇ ਆਪਣੇ ਲਈ ਵੱਧ ਤੋਂ ਵੱਧ ਲੋਕ ਰੌਲੇ-ਰੱਪੇ ਤੋਂ ਬਿਨਾਂ, ਰਚਨਾਤਮਕ ਅਤੇ ਬਿਹਤਰ ਦੀਵਾਲੀ ਬਣਾਈਏ। ਇਸ ਦੇ ਲਈ ਸਾਨੂੰ ਮਹਿੰਗੇ ਤੋਹਫ਼ਿਆਂ ਦੇ ਲੈਣ-ਦੇਣ ਤੋਂ ਵੀ ਬਚਣਾ ਚਾਹੀਦਾ ਹੈ।

ਸਾਨੂੰ ਪਟਾਕਿਆਂ ਅਤੇ ਜੰਕ ਫੂਡ ਅੜਿੱਕਿਆਂ ''''ਤੇ ਖਰਚ ਕਰਨ ਤੋਂ ਬਚਣਾ ਹੈ, ਸਾਨੂੰ ਇਹ ਪੈਸਾ ਕਿਸੇ ਚੰਗੇ ਕੰਮ ਲਈ ਦਾਨ ਕਰਨਾ ਚਾਹੀਦਾ ਹੈ।

ਸਾਡੇ ਵਿੱਚੋਂ ਬਹੁਤਿਆਂ ਲਈ, ਪਟਾਕਿਆਂ ਦੇ ਪ੍ਰਦੂਸ਼ਣ ਕਾਰਨ ਸ਼ਹਿਰ ਤੋਂ ਦੂਰ ਅਤੇ ਜੰਗਲ ਦੇ ਘੇਰੇ ਵਿੱਚ ਵਾਪਸ ਜਾਣ ਦੀ ਲੋੜ ਹੋ ਸਕਦੀ ਹੈ।

ਅਜਿਹੇ ਵਿੱਚ ਸਾਰਿਆਂ ਨੂੰ ਫਇਰ ਆਪਣੇ ਆਨੰਦ, ਤਿਉਹਾਰ, ਭਗਤੀ ਇਨ੍ਹਾਂ ਸਾਰੇ ਦੇ ਮੁਲੰਕਣ ਦੀ ਲੋਖ ਹੈ। ਮੇਰਾ ਯਕੀਨ ਹੈ ਕਿ ਇੱਕ ਸਮਾਜ ਅਤੇ ਭਾਰਤੀ ਨਾਗਰਿਕਾਂ ਵਜੋਂ ਅਸੀਂ ਸਾਰੇ ਇਸ ਲਈ ਤਿਆਰ ਹਨ।

ਸਾਨੂੰ ਇਹ ਖ਼ੁਦ ਲਈ, ਆਪਣੇ ਬੱਚਿਆਂ ਲਈ ਅਤੇ ਸਾਨੂੰ ਸਾਰਿਆਂ ਨੂੰ ਦੇਖ ਰਹੇ ਈਸ਼ਵਰ ਲਈ ਕਰਨਾ ਚਾਹੀਦਾ ਹੈ।

(ਲੇਖ ਵਿੱਚ ਲੇਖਿਕਾ ਦੇ ਨਿਜੀ ਤਜਰਬੇ ਹਨ)


-


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News