ਵਿਰਾਟ ਦੀ ਪਾਰੀ ਦੇਖ ਕੇ ਅਨੁਸ਼ਕਾ ਨੇ ਭਾਵੁਕ ਸੁਨੇਹੇ ਵਿੱਚ ਇੰਝ ਕੀਤੀ ਉਨ੍ਹਾਂ ਦੀ ਸ਼ਖਸੀਅਤ ਦੀ ਤਾਰੀਫ਼

Sunday, Oct 23, 2022 - 08:55 PM (IST)

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ
Getty Images

''''''''ਸੋਹਣਿਆ!! ਅੱਜ ਦੀ ਰਾਤ ਤੁਸੀਂ ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਖੁਸ਼ੀ ਲਿਆਂਦੀ ਹੈ ਉਹ ਵੀ ਦੀਵਾਲੀ ਦੇ ਮੌਕੇ ''''ਤੇ!!''''''''

''''''''ਮੇਰੇ ਪਿਆਰੇ ਤੂੰ ਬਹੁਤ ਕਮਾਲ ਦਾ ਬੰਦਾ ਹੈ। ਤੇਰਾ ਸਾਹਸ ਅਤੇ ਦ੍ਰਿੜਤਾ ਅਤੇ ਅਕੀਦਾ ਦਿਮਾਗ ਹਿਲਾ ਦੇਣ ਵਾਲਾ ਹੈ!! ਕਹਿ ਸਕਦੀ ਹਾਂ ਕਿ ਮੈਂ ਹੁਣੇ ਆਪਣੀ ਜ਼ਿੰਦਗੀ ਦਾ ਬਿਹਤਰੀਨ ਮੈਚ ਦੇਖਿਆ ਹੈ।''''''''

ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ਦੇ ਦਮ ''''ਤੇ ਭਾਰਤ ਨੇ ਮੈਲਬੋਰਨ ''''ਚ ਖੇਡੇ ਗਏ ਰੋਮਾਂਚਕ ਮੈਚ ''''ਚ ਪਾਕਿਸਤਾਨ ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੂੰ ਆਖਰੀ ਓਵਰ ਵਿੱਚ 16 ਦੌੜਾਂ ਬਣਾਉਣੀਆਂ ਪਈਆਂ ਜੋ ਨਾਟਕੀ ਸੀ। ਭਾਰਤ ਨੇ ਆਖਰੀ ਗੇਂਦ ''''ਤੇ ਟੀਚਾ ਹਾਸਲ ਕਰ ਲਿਆ।

ਉਨ੍ਹਾਂ ਦੀ ਪਾਰੀ ਦੇਖਣ ਤੋਂ ਬਾਅਦ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਉੱਪਰ ਇਹ ਸਤਰਾਂ ਲਿਖੀਆਂ। ਉਹ ਅੱਗੇ ਲਿਖਦੇ ਹਨ।

''''''''ਭਾਵੇਂ ਸਾਡੀ ਬੱਚੀ ਅਜੇ ਬਹੁਤ ਨਿਆਣੀ ਹੈ ਇਹ ਸਮਝਣ ਲਈ ਕਿ ਉਸ ਦੀ ਮਾਂ ਕਮਰੇ ਵਿੱਚ ਕਿਉਂ ਗਾਉਂਦੀ ਅਤੇ ਨੱਚਦੀ ਘੁੰਮ ਰਹੀ ਸੀ। ਇੱਕ ਦਿਨ ਉਹ ਸਮਝ ਜਾਏਗੀ ਕਿ ਉਸੇ ਪਿਤਾ ਨੇ ਉਸ ਰਾਤ ਆਪਣੀ ਬਿਹਤਰੀਨ ਪਾਰੀ ਖੇਡੀ ਸੀ। ਉਹ ਵੀ ਉਸ ਪੜਾਅ ਤੋਂ ਬਾਅਦ ਜੋ ਉਨ੍ਹਾਂ ਉੱਪਰ ਬਹੁਤ ਸਖ਼ਤ ਸੀ ਪਰ ਉਹ ਉਸ ਵਿੱਚੋਂ ਹੋਰ ਮਜ਼ਬੂਤ ਅਤੇ ਸਿਆਣੇ ਬਣ ਕੇ ਉੱਭਰੇ!''''''''

''''''''ਮੈਨੂੰ ਤੁਹਾਡੇ ਉੱਪਰ ਮਾਣ ਹੈ!! ਤੁਹਾਡੀ ਸਮਰੱਥਾ ਲਾਗਸ਼ੀਲ ਹੈ ਅਤੇ ਤੁਸੀਂ ਮੇਰੇ ਪਿਆਰੇ ਅਸੀਮ ਹੋ!!''''''''

''''''''ਜ਼ਿੰਦਗੀ ਦੇ ਸਾਰੇ ਉਤਰਾਵਾਂ ਚੜ੍ਹਾਵਾਂ ਵਿੱਚ ਪਿਆਰ। ਅਸੀਂ ਸਦਾ ਲਈ ਇਕੱਠੇ ਹਾਂ।''''''''

ਪਿਆਰ ਦੇ ਇਸ ਸੁਨੇਹੇ ਤੋਂ ਬਾਅਦ ਮਾਰਦੇ ਹਾਂ ਇੱਕ ਨਜ਼ਰ ਕਿਵੇਂ ਰਿਹਾ ਭਾਰਤ-ਪਾਕਿਸਤਾਨ ਦਰਮਿਆਨ ਹੋਇਆ ਉਹ ਮੈਚ ਜਿਸ ਬਾਰੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਇਹ ਸਤਰਾਂ ਆਪਣੇ ਪਤੀ ਲਈ ਲਿਖੀਆਂ-

ਵਿਰਾਟ ਕੋਹਲੀ ਨੇ 53 ਗੇਂਦਾਂ ''''ਤੇ ਨਾਟ ਆਊਟ ਰਹਿੰਦਿਆਂ 82 ਦੌੜਾਂ ਬਣਾਈਆਂ। ਉਨ੍ਹਾਂ ਨੇ ਛੇ ਚੌਕੇ ਤੇ ਚਾਰ ਛੱਕੇ ਲਾਏ। ਜੇਤੂ ਦੌੜ ਆਰ ਅਸ਼ਵਿਨ ਨੇ ਬਣਾਈ।

ਆਖਰੀ ਓਵਰ ਦਾ ਰੋਮਾਂਚ

ਭਾਰਤ- ਪਾਕਿਸਤਾਨ ਦਾ ਮੈਚ
Getty Images

ਆਖਰੀ ਓਵਰ ਵਿੱਚ ਗੇਂਦ ਮੁਹੰਮਦ ਨਵਾਜ਼ ਦੇ ਹੱਥ ਵਿੱਚ ਸੀ। ਹਾਰਦਿਕ ਪੰਡਯਾ ਪਹਿਲੀ ਹੀ ਗੇਂਦ ''''ਤੇ ਆਊਟ ਹੋ ਗਏ। ਆਪਣੀ 40 ਦੌੜਾਂ ਦੀ ਪਾਰੀ ''''ਚ ਪੰਡਯਾ ਨੇ ਵਿਰਾਟ ਕੋਹਲੀ ਨਾਲ 113 ਦੌੜਾਂ ਦੀ ਸਾਂਝੇਦਾਰੀ ਕੀਤੀ।

ਉਸ ਦੀ ਥਾਂ ''''ਤੇ ਆਏ ਦਿਨੇਸ਼ ਕਾਰਤਿਕ ਨੇ ਦੂਜੀ ਗੇਂਦ ''''ਤੇ ਇੱਕ ਦੌੜ ਲਈ। ਵਿਰਾਟ ਕੋਹਲੀ ਨੇ ਦੂਜੀ ਗੇਂਦ ''''ਤੇ ਦੋ ਦੌੜਾਂ ਬਣਾਈਆਂ।

ਓਵਰ ਦੀ ਅਗਲੀ ਗੇਂਦ ''''ਤੇ ਵਿਰਾਟ ਨੇ ਛੱਕਾ ਲਗਾਇਆ। ਇਹ ਨੋ ਬਾਲ ਸੀ। ਆਖਰੀ ਤਿੰਨ ਗੇਂਦਾਂ ਵਿੱਚ ਛੇ ਦੌੜਾਂ ਬਣਾਉਣੀਆਂ ਸਨ। ਅਗਲੀ ਗੇਂਦ ਵਾਈਡ ਸੀ। ਹੁਣ ਤਿੰਨ ਗੇਂਦਾਂ ਵਿੱਚ ਪੰਜ ਦੌੜਾਂ ਚਾਹੀਦੀਆਂ ਸਨ। ਅਗਲੀ ਗੇਂਦ ''''ਤੇ ਨਵਾਜ਼ ਨੇ ਵਿਰਾਟ ਨੂੰ ਬੋਲਡ ਕੀਤਾ ਪਰ ਉਹ ਉਸ ਗੇਂਦ ''''ਤੇ ਆਊਟ ਨਹੀਂ ਦਿੱਤੇ ਜਾ ਸਕਦੇ ਸੀ ਕਿਉਂਕਿ ਫ੍ਰੀ ਹਿੱਟ ਸੀ।

ਭਾਰਤੀ ਬੱਲੇਬਾਜ਼ਾਂ ਨੇ ਤਿੰਨ ਦੌੜਾਂ ਲੈ ਲਈਆਂ। ਦਿਨੇਸ਼ ਕਾਰਤਿਕ ਪੰਜਵੀਂ ਗੇਂਦ ''''ਤੇ ਆਊਟ ਹੋ ਗਏ।

ਆਖਰੀ ਗੇਂਦ ''''ਤੇ ਭਾਰਤ ਨੇ ਜਿੱਤ ਲਈ ਦੋ ਦੌੜਾਂ ਬਣਾਉਣੀਆਂ ਸਨ। ਅਗਲੀ ਗੇਂਦ ਵਾਈਡ ਸੀ। ਹੁਣ ਭਾਰਤ ਨੂੰ ਜਿੱਤ ਲਈ ਇੱਕ ਗੇਂਦ ਵਿੱਚ ਇੱਕ ਰਨ ਦੀ ਲੋੜ ਸੀ। ਜਿਸ ਨੂੰ ਅਸ਼ਵਿਨ ਨੇ ਸੁਖਾਲਿਆਂ ਹੀ ਬਣਾ ਲਿਆ।

ਭਾਰਤ- ਪਾਕਿਸਤਾਨ ਦਾ ਮੈਚ
Getty Images

ਮਾੜੀ ਸ਼ੁਰੂਆਤ

ਜਿੱਤ ਲਈ 160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਸੱਤਵੇਂ ਓਵਰ ਵਿੱਚ ਸਿਰਫ਼ 31 ਦੌੜਾਂ ''''ਤੇ ਚਾਰ ਵਿਕਟਾਂ ਗੁਆ ਦਿੱਤੀਆਂ। ਉਦੋਂ ਟੀਮ ਵੱਡੀ ਮੁਸੀਬਤ ਵਿੱਚ ਨਜ਼ਰ ਆਈ। ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਹਾਰਦਿਕ ਪੰਡਯਾ ਨੇ ਮੋਰਚਾ ਸਾਂਭਿਆ।

ਸਲਾਮੀ ਬੱਲੇਬਾਜ਼ ਕੇਐਲ ਰਾਹੁਲ ਦੂਜੇ ਓਵਰ ਵਿੱਚ ਨਸੀਮ ਸ਼ਾਹ ਦਾ ਸ਼ਿਕਾਰ ਬਣੇ। ਉਹ ਸਿਰਫ਼ ਚਾਰ ਦੌੜਾਂ ਹੀ ਬਣਾ ਸਕੇ। ਰੋਹਿਤ ਸ਼ਰਮਾ ਵੀ ਸਿਰਫ਼ ਚਾਰ ਦੌੜਾਂ ਹੀ ਬਣਾ ਸਕੇ। ਕਪਤਾਨ ਰੋਹਿਤ ਸ਼ਰਮਾ ਨੂੰ ਇਫ਼ਤਿਖਾਰ ਅਹਿਮਦ ਨੇ ਚੌਥੇ ਓਵਰ ਦੀ ਦੂਜੀ ਗੇਂਦ ''''ਤੇ ਹੈਰਿਸ ਰਾਊਫ਼ ਹੱਥੋਂ ਕੈਚ ਆਊਟ ਕਰਵਾਇਆ।

ਭਾਰਤ ਨੂੰ ਤੀਜਾ ਝਟਕਾ ਸੂਰਿਆਕੁਮਾਰ ਯਾਦਵ ਦੇ ਰੂਪ ''''ਚ ਲੱਗਾ। ਉਹ 15 ਦੌੜਾਂ ਬਣਾ ਕੇ ਆਊਟ ਹੋ ਗਏ। ਹੈਰਿਸ ਰਾਊਫ਼ ਨੇ ਉਸ ਨੂੰ ਮੁਹੰਮਦ ਰਿਜ਼ਵਾਨ ਹੱਥੋਂ ਕੈਚ ਕਰਵਾਇਆ। ਛੇਵੇਂ ਓਵਰ ਵਿੱਚ ਜਦੋਂ ਤੀਜੀ ਵਿਕਟ ਡਿੱਗੀ ਤਾਂ ਭਾਰਤ ਦਾ ਸਕੋਰ 26 ਦੌੜਾਂ ਸੀ।

ਸੂਰਿਆਕੁਮਾਰ ਦੀ ਥਾਂ ਲੈਣ ਆਏ ਅਕਸ਼ਰ ਪਟੇਲ ਸਿਰਫ਼ ਤਿੰਨ ਗੇਂਦਾਂ ਤੱਕ ਵਿਕਟ ''''ਤੇ ਟਿਕ ਸਕੇ। ਉਹ ਦੋ ਦੌੜਾਂ ਦੇ ਨਿੱਜੀ ਸਕੋਰ ''''ਤੇ ਰਨ ਆਊਟ ਹੋ ਗਏ। ਭਾਰਤ ਨੂੰ ਚੌਥਾ ਝਟਕਾ 31 ਦੌੜਾਂ ਦੇ ਸਕੋਰ ''''ਤੇ ਲੱਗਾ।

ਭਾਰਤ- ਪਾਕਿਸਤਾਨ ਦਾ ਮੈਚ
Getty Images

ਕੋਹਲੀ-ਪੰਡਿਆ ਦਾ ਸ਼ਾਨਦਾਰ ਕਮਾਲ

10 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ ਚਾਰ ਵਿਕਟਾਂ ''''ਤੇ 45 ਦੌੜਾਂ ਸੀ। ਭਾਰਤ ਨੂੰ 60 ਗੇਂਦਾਂ ਵਿੱਚ 115 ਦੌੜਾਂ ਚਾਹੀਦੀਆਂ ਸਨ।

11ਵੇਂ ਓਵਰ ਵਿੱਚ ਭਾਰਤੀ ਪਾਰੀ ਦੀਆਂ 50 ਦੌੜਾਂ ਪੂਰੀਆਂ ਹੋ ਗਈਆਂ। ਇਸ ਓਵਰ ਵਿੱਚ ਭਾਰਤੀ ਬੱਲੇਬਾਜ਼ਾਂ ਨੇ ਨੌਂ ਦੌੜਾਂ ਬਣਾਈਆਂ।

12ਵੇਂ ਓਵਰ ਦੀ ਪਹਿਲੀ ਗੇਂਦ ''''ਤੇ ਹਾਰਦਿਕ ਪੰਡਯਾ ਨੇ ਮੁਹੰਮਦ ਨਵਾਜ਼ ਨੂੰ ਮਿਡਵਿਕਟ ਬਾਊਂਡਰੀ ''''ਤੇ ਛੇ ਦੌੜਾਂ ''''ਤੇ ਭੇਜਿਆ। ਵਿਰਾਟ ਕੋਹਲੀ ਨੇ ਓਵਰ ਦੀ ਚੌਥੀ ਗੇਂਦ ''''ਤੇ ਛੱਕਾ ਲਗਾਇਆ। ਹਾਰਦਿਕ ਪੰਡਯਾ ਨੇ ਓਵਰ ਦੀ ਆਖਰੀ ਗੇਂਦ ''''ਤੇ ਇੱਕ ਹੋਰ ਛੱਕਾ ਲਗਾਇਆ। ਇਸ ਓਵਰ ''''ਚ ਭਾਰਤੀ ਬੱਲੇਬਾਜ਼ਾਂ ਨੇ 20 ਦੌੜਾਂ ਬਣਾਈਆਂ।

13ਵੇਂ ਓਵਰ ਵਿੱਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੇ ਸ਼ਾਹੀਨ ਸ਼ਾਹ ਅਫ਼ਰੀਦੀ ਨੂੰ ਸਾਹਮਣੇ ਲਿਆਂਦਾ। ਵਿਰਾਟ ਕੋਹਲੀ ਨੇ ਚੌਥੀ ਗੇਂਦ ''''ਤੇ ਚੌਕਾ ਜੜਿਆ। ਭਾਰਤ ਨੇ ਇਸ ਓਵਰ ਵਿੱਚ ਨੌਂ ਦੌੜਾਂ ਬਣਾਈਆਂ।

ਸ਼ਾਦਾਬ ਖਾਨ 14ਵੇਂ ਓਵਰ ਦੀ ਪਹਿਲੀ ਗੇਂਦ ''''ਤੇ ਵਿਰਾਟ ਕੋਹਲੀ ਦਾ ਨਿਸ਼ਾਨਾ ਬਣ ਗਏ। ਕੋਹਲੀ ਨੇ ਇਸ ਗੇਂਦ ਨੂੰ ਸੀਮਾ ਤੋਂ ਬਾਹਰ ਭੇਜ ਦਿੱਤਾ। ਇਸ ਓਵਰ ਵਿੱਚ ਭਾਰਤ ਦੇ ਖਾਤੇ ਵਿੱਚ ਸੱਤ ਦੌੜਾਂ ਜੁੜੀਆਂ।

15ਵੇਂ ਓਵਰ ਵਿੱਚ ਵਿਰਾਟ ਕੋਹਲੀ ਨੇ ਨਸੀਮ ਸ਼ਾਹ ਦੀ ਗੇਂਦ ਨੂੰ ਬਾਊਂਡਰੀ ਤੋਂ ਬਾਹਰ ਭੇਜਿਆ। ਭਾਰਤ ਨੇ ਇਸ ਓਵਰ ਤੋਂ 10 ਦੌੜਾਂ ਜੋੜੀਆਂ ਅਤੇ ਟੀਮ ਦਾ ਸਕੋਰ ਸੌ ਦੌੜਾਂ ਬਣ ਗਿਆ। ਭਾਰਤ ਨੇ ਆਖਰੀ ਪੰਜ ਓਵਰਾਂ ਵਿੱਚ 60 ਦੌੜਾਂ ਬਣਾਉਣੀਆਂ ਸਨ।

16ਵੇਂ ਓਵਰ ''''ਚ ਹੈਰਿਸ ਰਾਊਫ ਨੇ ਭਾਰਤੀ ਬੱਲੇਬਾਜ਼ਾਂ ਨੂੰ ਬੰਨ੍ਹ ਕੇ ਰੱਖਿਆ। ਇਸ ਓਵਰ ਵਿੱਚ ਛੇ ਦੌੜਾਂ ਬਣੀਆਂ। ਇਨ੍ਹਾਂ ਵਿੱਚੋਂ ਤਿੰਨ ਦੌੜਾਂ ਬਾਈ ਅਤੇ ਵਾਈਡਜ਼ ਰਾਹੀਂ ਭਾਰਤ ਦੇ ਖਾਤੇ ਵਿੱਚ ਆਈਆਂ।

ਭਾਰਤੀ ਪਾਰੀ ਦੇ 17ਵੇਂ ਓਵਰ ਵਿੱਚ ਗੇਂਦ ਨਸੀਮ ਸ਼ਾਹ ਦੇ ਹੱਥ ਵਿੱਚ ਸੀ। ਇਸ ਓਵਰ ਵਿੱਚ ਵੀ ਸਿਰਫ਼ ਛੇ ਦੌੜਾਂ ਹੀ ਬਣ ਸਕੀਆਂ। ਭਾਰਤ ਨੂੰ ਆਖਰੀ ਤਿੰਨ ਓਵਰਾਂ ਵਿੱਚ 48 ਦੌੜਾਂ ਦੀ ਲੋੜ ਸੀ।

18ਵੇਂ ਓਵਰ ਵਿੱਚ ਗੇਂਦ ਸ਼ਾਹੀਨ ਅਫਰੀਦੀ ਦੇ ਹੱਥ ਵਿੱਚ ਸੀ। ਵਿਰਾਟ ਕੋਹਲੀ ਨੇ ਪਹਿਲੀ ਗੇਂਦ ''''ਤੇ ਚੌਕਾ ਜੜ ਕੇ ਅਰਧ ਸੈਂਕੜਾ ਪੂਰਾ ਕੀਤਾ। ਉਨ੍ਹਾਂ ਨੇ 50 ਦੌੜਾਂ ਤੱਕ ਪਹੁੰਚਣ ਲਈ 41 ਗੇਂਦਾਂ ਦਾ ਸਾਹਮਣਾ ਕੀਤਾ। ਵਿਰਾਟ ਕੋਹਲੀ ਨੇ ਓਵਰ ਦੀ ਤੀਜੀ ਗੇਂਦ ''''ਤੇ ਚੌਕਾ ਜੜਿਆ ਅਤੇ ਆਖਰੀ ਗੇਂਦ ''''ਤੇ ਵੀ।

ਇਸ ਓਵਰ ਵਿੱਚ 16 ਦੌੜਾਂ ਬਣੀਆਂ। ਭਾਰਤ ਨੇ ਆਖਰੀ ਦੋ ਓਵਰਾਂ ਵਿੱਚ 31 ਦੌੜਾਂ ਬਣਾਉਣੀਆਂ ਸਨ।

19ਵੇਂ ਓਵਰ ''''ਚ ਗੇਂਦ ਰਾਊਫ ਦੇ ਹੱਥ ''''ਚ ਸੀ। ਕੋਹਲੀ ਨੇ ਇਸ ਓਵਰ ਦੀਆਂ ਆਖਰੀ ਦੋ ਗੇਂਦਾਂ ''''ਤੇ ਦੋ ਛੱਕੇ ਜੜੇ। ਇਸ ਓਵਰ ਵਿੱਚ ਭਾਰਤ ਨੇ 15 ਦੌੜਾਂ ਬਣਾਈਆਂ। ਹੁਣ ਭਾਰਤ ਨੂੰ ਆਖਰੀ ਓਵਰ ਵਿੱਚ 16 ਦੌੜਾਂ ਦੀ ਲੋੜ ਸੀ।

ਭਾਰਤ- ਪਾਕਿਸਤਾਨ ਦਾ ਮੈਚ
Getty Images

ਇਸ ਤੋਂ ਪਹਿਲਾਂ ਪਾਕਿਸਤਾਨ ਦੀ ਪਾਰੀ ਦੌਰਾਨ ਮੈਚ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲੇ ਸਨ।

ਇਸ ਤੋਂ ਪਹਿਲਾਂ ਪਾਕਿਸਤਾਨ ਦੀ ਪਾਰੀ ਦੌਰਾਨ ਸ਼ੁਰੂਆਤ ਵਿੱਚ ਭਾਰਤੀ ਗੇਂਦਬਾਜ਼ ਹਾਵੀ ਨਜ਼ਰ ਆਏ, ਫਿਰ ਪਾਕਿਸਤਾਨੀ ਬੱਲੇਬਾਜ਼ ਜਵਾਬੀ ਹਮਲਾ ਕਰਨ ਦੇ ਇਰਾਦੇ ਨਾਲ ਨਜ਼ਰ ਆਏ। ਅਤੇ ਜਦੋਂ ਪਾਕਿਸਤਾਨ ਹਾਵੀ ਹੋਣ ਲੱਗਾ ਤਾਂ ਭਾਰਤੀ ਟੀਮ ਨੇ ਲਗਾਤਾਰ ਵਿਕਟਾਂ ਲੈ ਕੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਪਾਕਿਸਤਾਨੀ ਬੱਲੇਬਾਜ਼ਾਂ ਨੇ ਆਖਰੀ ਓਵਰਾਂ ''''ਚ ਫਿਰ ਤੋਂ ਆਪਣੀ ਤਾਕਤ ਦਿਖਾਈ। ਪਾਕਿਸਤਾਨ ਦੀ ਟੀਮ ਨੇ 20 ਓਵਰਾਂ ''''ਚ ਅੱਠ ਵਿਕਟਾਂ ''''ਤੇ 159 ਦੌੜਾਂ ਬਣਾਈਆਂ।

ਪਾਕਿਸਤਾਨ ਲਈ ਸ਼ਾਨ ਮਸੂਦ (ਅਜੇਤੂ 52) ਅਤੇ ਇਫਤਿਖਾਰ ਅਹਿਮਦ (51 ਦੌੜਾਂ) ਨੇ ਅਰਧ ਸੈਂਕੜੇ ਲਗਾਏ।

ਅਰਸ਼ਦੀਪ ਸਿਘ ਨੇ ਕੀਤੀ ਸ਼ਾਨਦਾਰ ਗੇਂਦਬਾਜ਼ੀ

ਭਾਰਤ ਲਈ ਅਰਸ਼ਦੀਪ ਸਿੰਘ ਨੇ 32 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਹਾਰਦਿਕ ਪੰਡਯਾ ਨੇ 30 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਭਾਰਤ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਪਹਿਲੀ ਹੀ ਗੇਂਦ ''''ਤੇ ਮਿਸ਼ਨ ''''ਤੇ ਨਜ਼ਰ ਆਏ।

ਮੈਲਬੌਰਨ ਵਿੱਚ ਟਾਸ ਜਿੱਤ ਕੇ ਕਪਤਾਨ ਰੋਹਿਤ ਸ਼ਰਮਾ ਨੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਅਤੇ ਦੂਜੇ ਓਵਰ ਦੀ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਅਰਸ਼ਦੀਪ ਸਿੰਘ ਨੂੰ ਦਿੱਤੀ।

ਅਰਸ਼ਦੀਪ ਨੇ ਆਪਣੇ ਸਪੈਲ ਦੀ ਪਹਿਲੀ ਹੀ ਗੇਂਦ ''''ਤੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਆਊਟ ਕਰ ਦਿੱਤਾ। ਅਰਸ਼ਦੀਪ ਦੀ ਸਵਿੰਗਿੰਗ ਗੇਂਦ ਬਾਬਰ ਆਜ਼ਮ ਦੇ ਪੈਡ ਨਾਲ ਜਾ ਲੱਗੀ।

ਪਾਕਿਸਤਾਨੀ ਕਪਤਾਨ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਸ ਦੀ ਪਾਰੀ ਸ਼ੁਰੂ ਹੁੰਦੇ ਹੀ ਖ਼ਤਮ ਹੋ ਗਈ ਸੀ। ਉਸ ਨੇ ਰਿਵਿਊ ਲਿਆ ਪਰ ਨਤੀਜਾ ਨਹੀਂ ਬਦਲਿਆ। ਬਾਬਰ ਨੂੰ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤਣਾ ਪਿਆ।

ਅਰਸ਼ਦੀਪ ਨੇ ਆਪਣੇ ਦੂਜੇ ਓਵਰ ਦੀ ਆਖਰੀ ਗੇਂਦ ''''ਤੇ ਪਾਕਿਸਤਾਨ ਦੇ ਦੂਜੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਨੂੰ ਭੁਵਨੇਸ਼ਵਰ ਕੁਮਾਰ ਦੇ ਹੱਥੋਂ ਕੈਚ ਕਰਵਾਇਆ। ਉਹ ਸਿਰਫ਼ ਚਾਰ ਦੌੜਾਂ ਹੀ ਬਣਾ ਸਕੇ।

ਇਹ ਓਵਰ ਹਲਚਲ ਨਾਲ ਭਰਿਆ ਹੋਇਆ ਸੀ। ਇਸ ਤੋਂ ਠੀਕ ਇੱਕ ਗੇਂਦ ਪਹਿਲਾਂ ਗੇਂਦ ਹਵਾ ਵਿਚ ਸੀ ਪਰ ਮਿਡ-ਆਨ ''''ਤੇ ਖੜ੍ਹੇ ਵਿਰਾਟ ਕੋਹਲੀ ਦੇ ਹੱਥ ਤੱਕ ਨਹੀਂ ਪਹੁੰਚੀ। ਇਸ ਤੋਂ ਪਹਿਲਾਂ ਜੇਕਰ ਵਿਰਾਟ ਦਾ ਥਰੋਅ ਸਿੱਧਾ ਵਿਕਟ ''''ਤੇ ਹੁੰਦਾ ਤਾਂ ਰਿਜ਼ਵਾਨ ਅਤੇ ਸ਼ਾਨ ਮਸੂਦ ਦੀ ਜੋੜੀ ਟੁੱਟ ਸਕਦੀ ਸੀ।

ਜਦੋਂ ਰਿਜ਼ਵਾਨ ਆਊਟ ਹੋਏ ਤਾਂ ਪਾਕਿਸਤਾਨ ਦਾ ਸਕੋਰ ਦੋ ਵਿਕਟਾਂ ''''ਤੇ 15 ਦੌੜਾਂ ਸੀ।

ਭਾਰਤ- ਪਾਕਿਸਤਾਨ ਦਾ ਮੈਚ
Getty Images

ਜੋੜੀ ਟਿਕ ਗਈ

ਇਸ ਤੋਂ ਬਾਅਦ ਸ਼ਾਨ ਮਸੂਦ ਨੇ ਇਫਤਿਖਾਰ ਅਹਿਮਦ ਨਾਲ ਮੋਰਚਾ ਸੰਭਾਲ ਲਿਆ। ਪੰਜਵੇਂ ਓਵਰ ਵਿੱਚ ਇਫਤਿਖਾਰ ਨੇ ਭੁਵਨੇਸ਼ਵਰ ਦੀ ਗੇਂਦ ਨੂੰ ਬਾਊਂਡਰੀ ਤੋਂ ਬਾਹਰ ਭੇਜਿਆ। ਇਸ ਓਵਰ ਵਿੱਚ ਨੌਂ ਦੌੜਾਂ ਬਣੀਆਂ।

ਛੇਵੇਂ ਓਵਰ ਵਿੱਚ ਗੇਂਦ ਮੁਹੰਮਦ ਸ਼ਮੀ ਦੇ ਹੱਥ ਵਿੱਚ ਸੀ। ਇਸ ਓਵਰ ਵਿੱਚ ਮਸੂਦ ਨੇ ਇੱਕ ਚੌਕਾ ਜੜਿਆ ਅਤੇ ਪਾਕਿਸਤਾਨ ਨੇ ਕੁੱਲ ਅੱਠ ਦੌੜਾਂ ਬਣਾਈਆਂ। ਛੇਵੇਂ ਓਵਰ ਤੋਂ ਬਾਅਦ ਪਾਕਿਸਤਾਨ ਦਾ ਸਕੋਰ ਦੋ ਵਿਕਟਾਂ ''''ਤੇ 32 ਦੌੜਾਂ ਸੀ।

ਅੱਠਵੇਂ ਓਵਰ ਦੀ ਤੀਜੀ ਗੇਂਦ ''''ਤੇ ਭਾਰਤ ਨੂੰ ਮਸੂਦ ਨੂੰ ਵਾਪਸ ਭੇਜਣ ਦਾ ਮੌਕਾ ਮਿਲਿਆ। ਅਸ਼ਵਿਨ ਨੇ ਫਾਈਨ ਲੈੱਗ ''''ਤੇ ਖੜ੍ਹੇ ਹੋ ਕੇ ਮਸੂਦ ਨੂੰ ਸ਼ਮੀ ਦੀ ਗੇਂਦ ''''ਤੇ ਕੈਚ ਕਰਵਾਇਆ ਪਰ ਟੀਵੀ ਰੀਪਲੇਅ ਨੇ ਦਿਖਾਇਆ ਕਿ ਗੇਂਦ ਜ਼ਮੀਨ ''''ਤੇ ਲੱਗ ਗਈ ਸੀ।

ਨੌਵੇਂ ਓਵਰ ਵਿੱਚ ਪਾਕਿਸਤਾਨ ਦੀ ਪਾਰੀ ਦੀਆਂ 50 ਦੌੜਾਂ ਪੂਰੀਆਂ ਹੋ ਗਈਆਂ। 10 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ ਦੋ ਵਿਕਟਾਂ ''''ਤੇ 60 ਦੌੜਾਂ ਸੀ।

11ਵੇਂ ਓਵਰ ''''ਚ ਇਫਤਿਖਾਰ ਨੇ ਅਸ਼ਵਿਨ ਦੀ ਗੇਂਦ ਉੱਪਰ ਛੱਕਾ ਜੜ ਕੇ ਮਸੂਦ ਨਾਲ ਤੀਜੇ ਵਿਕਟ ਲਈ 50 ਦੌੜਾਂ ਦੀ ਸਾਂਝੇਦਾਰੀ ਪੂਰੀ ਕੀਤੀ।

ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ 12ਵੇਂ ਓਵਰ ਵਿੱਚ ਅਕਸ਼ਰ ਪਟੇਲ ਨੂੰ ਗੇਂਦ ਸੌਂਪੀ।

ਇਫਤਿਖਾਰ ਨੇ ਲਾਂਗ ਆਨ ''''ਤੇ ਪਹਿਲੀ ਹੀ ਗੇਂਦ ''''ਤੇ ਛੱਕਾ ਜੜ ਕੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਤੀਜੀ ਅਤੇ ਚੌਥੀ ਗੇਂਦ ਨੂੰ ਵੀ ਹਵਾ ਰਾਹੀਂ ਸੀਮਾ ਤੋਂ ਬਾਹਰ ਭੇਜਿਆ।

ਓਵਰ ਦੀ ਆਖਰੀ ਗੇਂਦ ''''ਤੇ ਤਿੰਨ ਦੌੜਾਂ ਲੈ ਕੇ ਇਫਤਿਖਾਰ ਨੇ ਸਿਰਫ 32 ਗੇਂਦਾਂ ''''ਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ। ਅਕਸ਼ਰ ਪਟੇਲ ਦੇ ਪਹਿਲੇ ਓਵਰ ਵਿੱਚ 21 ਦੌੜਾਂ ਬਣੀਆਂ।

13ਵੇਂ ਓਵਰ ਵਿੱਚ ਰੋਹਿਤ ਸ਼ਰਮਾ ਨੇ ਸ਼ਮੀ ਨੂੰ ਗੇਂਦ ਸੌਂਪੀ ਅਤੇ ਉਨ੍ਹਾਂ ਨੇ ਓਵਰ ਦੀ ਦੂਜੀ ਗੇਂਦ ''''ਤੇ ਇਫਤਿਖਾਰ ਨੂੰ ਆਊਟ ਕਰ ਦਿੱਤਾ। 51 ਦੌੜਾਂ ਬਣਾਉਣ ਵਾਲੇ ਇਫਤਿਖਾਰ ਨੇ ਸ਼ਾਨ ਮਸੂਦ ਨਾਲ ਤੀਜੇ ਵਿਕਟ ਲਈ 76 ਦੌੜਾਂ ਦੀ ਸਾਂਝੇਦਾਰੀ ਕੀਤੀ।

ਭਾਰਤ- ਪਾਕਿਸਤਾਨ ਦਾ ਮੈਚ
Getty Images

ਭਾਰਤ ਦੀ ਵਾਪਸੀ

14ਵੇਂ ਓਵਰ ''''ਚ ਹਾਰਦਿਕ ਪੰਡਯਾ ਨੇ ਸ਼ਾਦਾਬ ਖਾਨ ਨੂੰ ਆਊਟ ਕਰਕੇ ਪਾਕਿਸਤਾਨ ਨੂੰ ਚੌਥਾ ਝਟਕਾ ਦਿੱਤਾ। ਉਸ ਨੇ ਉਸੇ ਓਵਰ ਦੀ ਆਖਰੀ ਗੇਂਦ ''''ਤੇ ਹੈਦਰ ਅਲੀ ਨੂੰ ਵੀ ਆਊਟ ਕੀਤਾ। ਉਹ ਦੋ ਦੌੜਾਂ ਹੀ ਬਣਾ ਸਕੇ। ਪਾਕਿਸਤਾਨ ਨੇ 15ਵੇਂ ਓਵਰ ਵਿੱਚ ਸੌ ਦੌੜਾਂ ਪੂਰੀਆਂ ਕੀਤੀਆਂ।

16ਵੇਂ ਓਵਰ ''''ਚ ਮੁਹੰਮਦ ਨਵਾਜ਼ ਨੇ ਦੋ ਚੌਕੇ ਜੜੇ ਪਰ ਹਾਰਦਿਕ ਪੰਡਯਾ ਨੇ ਉਨ੍ਹਾਂ ਦੀ ਪਾਰੀ ਨੂੰ ਅੱਗੇ ਨਹੀਂ ਵਧਣ ਦਿੱਤਾ ਅਤੇ ਓਵਰ ਦੀ ਪੰਜਵੀਂ ਗੇਂਦ ''''ਤੇ ਦਿਨੇਸ਼ ਕਾਰਤਿਕ ਦੇ ਹੱਥੋਂ ਕੈਚ ਹੋ ਗਏ। ਨਵਾਜ਼ ਨੇ ਨੌਂ ਦੌੜਾਂ ਬਣਾਈਆਂ। ਅਰਸ਼ਦੀਪ ਨੇ 17ਵੇਂ ਓਵਰ ਵਿੱਚ ਆਸਿਫ਼ ਅਲੀ ਨੂੰ ਆਊਟ ਕਰਕੇ ਭਾਰਤ ਨੂੰ ਸੱਤਵੀਂ ਸਫ਼ਲਤਾ ਦਿਵਾਈ। ਮੈਚ ਵਿੱਚ ਇਹ ਉਨ੍ਹਾਂ ਦੀ ਤੀਜੀ ਵਿਕਟ ਸੀ।

ਸ਼ਾਨ ਮਸੂਦ ਇੱਕ ਸਿਰੇ ''''ਤੇ ਟਿਕ ਗਏ ਸੀ। 18ਵੇਂ ਓਵਰ ਵਿੱਚ ਉਨ੍ਹਾਂ ਨੇ ਸ਼ਮੀ ਦੀਆਂ ਗੇਂਦਾਂ ਉੱਪਰ ਦੋ ਚੌਕੇ ਜੜੇ। ਸ਼ਾਨ ਮਸੂਦ ਨੇ 19ਵੇਂ ਓਵਰ ਵਿੱਚ 40 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ।

ਸ਼ਾਹੀਨ ਸ਼ਾਹ ਅਫਰੀਦੀ ਨੇ 19ਵੇਂ ਓਵਰ ''''ਚ ਅਰਸ਼ਦੀਪ ਦੀ ਗੇਂਦ ''''ਤੇ ਚੌਕਾ ਅਤੇ ਇੱਕ ਛੱਕਾ ਲਗਾਇਆ। ਪਾਕਿਸਤਾਨ ਦੇ ਬੱਲੇਬਾਜ਼ ਇਸ ਓਵਰ ''''ਚ 14 ਦੌੜਾਂ ਬਣਾਉਣ ''''ਚ ਕਾਮਯਾਬ ਰਹੇ।

ਅਫਰੀਦੀ ਨੂੰ ਆਖਰੀ ਓਵਰ ਦੀ ਦੂਜੀ ਗੇਂਦ ''''ਤੇ ਭੁਵਨੇਸ਼ਵਰ ਕੁਮਾਰ ਨੇ ਆਊਟ ਕੀਤਾ। ਉਨ੍ਹਾਂ ਨੇ 16 ਦੌੜਾਂ ਬਣਾਈਆਂ।

ਅਗਲੀ ਗੇਂਦ ''''ਤੇ ਹੈਰਿਸ ਰਾਊਫ ਨੇ ਛੱਕਾ ਲਗਾਇਆ। ਪਾਕਿਸਤਾਨ ਨੇ 20ਵੇਂ ਓਵਰ ਵਿੱਚ 10 ਦੌੜਾਂ ਬਣਾਈਆਂ ਅਤੇ ਟੀਮ ਅੱਠ ਵਿਕਟਾਂ ''''ਤੇ 159 ਦੌੜਾਂ ਹੀ ਬਣਾਉਣ ਵਿੱਚ ਕਾਮਯਾਬ ਰਹੀ।


:

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News