ਸਤਬੀਰ ਸਿੰਘ ਗੋਸਲ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਵੇਂ ਵੀਸੀ ਕੌਣ ਹਨ

Sunday, Oct 23, 2022 - 07:55 AM (IST)

ਪੰਜਾਬ ਦੇ ਮੁੱਖ ਮੰਤਰੀ ਅਤੇ ਗਵਰਨਰ ਦਰਮਿਆਨ ਪਿਛਲੇ ਕੁਝ ਹਫ਼ਤਿਆਂ ਤੋਂ ਖਿੱਚੋਤਾਣ ਦੇਖਣ ਨੂੰ ਮਿਲ ਰਹੀ ਹੈ।

ਇਸੇ ਦੌਰਾਨ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਉੱਪ ਕੁਲਪਤੀ ਦੇ ਅਹੁਦੇ ਉੱਤੇ ਉੱਘੇ ਖੇਤੀ ਵਿਗਿਆਨੀ ਡਾ. ਸਤਬੀਰ ਸਿੰਘ ਗੋਸਲ ਦੀ ਨਿਯੁਕਤੀ ਕੀਤੀ ਸੀ।

ਸੂਬੇ ਦੇ ਰਾਜਪਾਲ ਨੇ ਬਕਾਇਦਾ ਚਿੱਠੀ ਲਿਖ ਭਗਵੰਤ ਮਾਨ ਨੂੰ ਕਿਹਾ ਸੀ ਕਿ ਉੱਪ ਕੁਲਪਤੀ ਦੀ ਨਿਯੁਕਤੀ ਯੂਜੀਸੀ ਦੇ ਨਿਯਮਾਂ ਦੇ ਮੁਤਾਬਕ ਨਹੀਂ ਹੋਈ ਹੈ। ਜਵਾਬ ਵਿੱਚ ਭਗਵੰਤ ਮਾਨ ਨੇ ਰਾਜਪਾਲ ਨੂੰ 6 ਨੁਕਤਿਆਂ ਵਾਲੀ ਚਿੱਠੀ ਲਿਖੀ ਹੈ।

ਸੀਐੱਮ ਮਾਨ ਦੀ ਜਵਾਬੀ ਚਿੱਠੀ ਦੇ ਨਾਲ ਹੀ ਪੰਜਾਬ ਤੇ ਰਾਜਪਾਲ ਅਤੇ ਮੁੱਖ ਮੰਤਰੀ ਵਿਚਾਲੇ ਪਿਆ ਸਿਆਸੀ ਪੇਚਾ ਹੋਰ ਗੁੰਝਲਦਾਰ ਹੁੰਦਾ ਜਾਪ ਰਿਹਾ ਹੈ।

ਦਿਲਚਸਪ ਪਹਿਲੂ ਇਹ ਵੀ ਹੈ ਕਿ ਗੱਲ-ਬੇਗੱਲ ਆਪ ਸਰਕਾਰ ਤੇ ਮੁੱਖ ਮੰਤਰੀ ਨੂੰ ਘੇਰਨ ਵਾਲੀਆਂ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਵੀ ਪੰਜਾਬ ਸਰਕਾਰ ਦੀ ਹਮਾਇਤ ਕਰ ਰਹੀਆਂ ਹਨ।

ਅਕਾਲੀ ਦਲ ਨੇ ਸਰਕਾਰ ਦੇ ਫੈਸਲੇ ਨੂੰ ਜਾਇਜ਼ ਅਤੇ ਭਾਰਤ ਦੇ ਸੰਘੀ ਢਾਂਚੇ ਦੇ ਅਨੁਰੂਪ ਦੱਸਿਆ ਹੈ ਤਾਂ ਕਾਂਗਰਸ ਨੇ ਰਾਜਪਾਲ ਅਤੇ ਪੰਜਾਬ ਸਰਕਾਰ ਦੇ ਕਲੇਸ਼ ਨੂੰ ਸੂਬੇ ਲਈ ਮੰਦਭਾਗਾ ਦੱਸਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਅਤੇ ਰਾਜਪਾਲ ਦੀ ਖਿੱਚੋਤਾਣ ਕਿਉਂ ਹੈ?

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਰਾਜਪਾਲ ਵਿਚਕਾਰ ਤਣਾਅ ਦੀ ਸ਼ੁਰੂਆਤ ਉਦੋਂ ਹੋਈ, ਜਦੋਂ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਵਿੱਚ ਭਰੋਸਗੀ ਮਤਾ ਪੇਸ਼ ਕਰਨ ਲਈ 22 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਜ ਸੱਦਿਆ ਗਿਆ।

ਰਾਜਪਾਲ ਨੇ ਇਸ ਇਜਲਾਸ ਦੀ ਪ੍ਰਵਾਨਗੀ 20 ਸਤੰਬਰ ਨੂੰ ਇੱਕ ਹੁਕਮ ਰਾਹੀਂ ਦਿੱਤੀ ਸੀ ਪਰ ਇਜਲਾਸ ਦੇ ਇੱਕ ਦਿਨ ਪਹਿਲਾਂ 21 ਸਤੰਬਰ ਨੂੰ ਇਸ ਦੀ ਪ੍ਰਵਾਨਗੀ ਰੱਦ ਕਰ ਦਿੱਤੀ ਸੀ।

ਫਿਰ 8 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਰਾਜਪਾਲ ਨੇ ਭਾਰਤੀ ਹਵਾਈ ਫੌਜ ਦੇ 90ਵੇਂ ਸਥਾਪਨਾ ਦਿਵਸ ਮੌਕੇ ਰੱਖੇ ਗਏ ਇੱਕ ਪ੍ਰੋਗਰਾਮ ਵਿੱਚ ਭਗਵੰਤ ਮਾਨ ਦੀ ਗ਼ੈਰ ਮੌਜੂਦਗੀ ''''ਤੇ ਸਵਾਲ ਚੁੱਕੇ ਸਨ।

ਭਗਵੰਤ ਮਾਨ ਉਸ ਵੇਲੇ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਚੋਣ ਪ੍ਰਚਾਰ ਕਰ ਰਹੇ ਸਨ।

ਇਸੇ ਤਰ੍ਹਾਂ, ਆਮ ਤੌਰ ਉੱਤੇ ਕਿਸੇ ਵੀ ਸੂਬੇ ਦੇ ਰਾਜਪਾਲ ਉਦੋਂ ਤੱਕ ਅਮਨ ਕਾਨੂੰਨ ਦੇ ਪ੍ਰਬੰਧ ਉੱਤੇ ਸਿੱਧਾ ਦਖ਼ਲ ਨਹੀਂ ਦਿੰਦੇ ਜਦੋਂ ਤੱਕ ਕੋਈ ਵੱਡੀ ਘਟਨਾ ਨਾ ਵਾਪਰ ਜਾਵੇ।

ਜਦਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਆਮ ਆਦਮੀ ਪਾਰਟੀ ਦੇ 6 ਮਹੀਨੇ ਦੇ ਕਾਰਜਕਾਲ ਦੌਰਾਨ ਸਰਹੱਦੀ ਖੇਤਰਾਂ ਵਿੱਚ ਬੇਹੱਦ ਸਰਗਰਮੀ ਨਾਲ ਵਿਚਰਦੇ ਦੇਖੇ ਗਏ।


  • ਪੰਜਾਬ ਦੇ ਮੁੱਖ ਮੰਤਰੀ ਅਤੇ ਗਵਰਨ ਦਰਮਿਆਨ ਪਿਛਲੇ ਕੁਝ ਹਫ਼ਤਿਆਂ ਤੋਂ ਖਿੱਚੋਤਾਣ ਦੇਖਣ ਨੂੰ ਮਿਲ ਰਹੀ ਹੈ।
  • ਆਮ ਤੌਰ ਉੱਤੇ ਰਾਜਪਾਲ ਕਿਸੇ ਵੱਡੀ ਘਟਨਾ ਦੇ ਵਾਪਰ ਜਾਣ ਤੱਕ ਸੂਬੇ ਦੇ ਪ੍ਰਸ਼ਾਸਕੀ ਅਤੇ ਅਮਨ ਕਾਨੂੰਨ ਵਿੱਚ ਸਿੱਧਾ ਦਖ਼ਲ ਨਹੀਂ ਦਿੰਦੇ।
  • ਜਦਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਆਮ ਆਦਮੀ ਪਾਰਟੀ ਦੇ 6 ਮਹੀਨੇ ਦੇ ਕਾਰਜਕਾਲ ਦੌਰਾਨ ਬੇਹੱਦ ਸਰਗਰਮ ਹਨ।
  • ਪੰਜਾਬ ਯੂਨੀਵਰਸਿਟੀ ਪੰਜਾਬ ਦੀ ਪਹਿਲੀ ਅਜਿਹੀ ਯੂਨੀਵਰਿਸਟੀ ਹੈ ਜੋ ਕਿਸਾਨਾਂ ਅਤੇ ਖੇਤੀਬਾੜੀ ਉੱਪਰ ਖੋਜ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ।
  • ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਨੇ ਦੋ ਮਹੀਨਿਆਂ ਦੇ ਅੰਦਰ ਸਰਬ ਸੰਮਤੀ ਨਾਲ ਕਿਸੇ ਵੀਸੀ ਦੀ ਨਿਯੁਕਤੀ ਕਰਨੀ ਹੁੰਦੀ ਹੈ ਨਹੀਂ ਤਾਂ ਸੀਟ ਖਾਲੀ ਹੋ ਜਾਂਦੀ ਹੈ।
  • ਇਸ ਸਥਿਤੀ ਵਿੱਚ ਰਾਜਪਾਲ ਕੋਲ ਸ਼ਕਤੀ ਹੈ ਕਿ ਉਹ ਦਖਲ ਦੇਕੇ ਯੂਨੀਵਰਸਿਟੀ ਦੇ ਨਵੇਂ ਵੀਸੀ ਦੀ ਨਿਯੁਕਤੀ ਕਰੇ।
  • ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਅਹੁਦਾ ਪਿਛਲੇ ਇੱਕ ਸਾਲ ਤੋਂ ਜ਼ਿਆਦਾ ਸਮੇਂ ਤੋਂ ਨਿਯਮਤ ਵੀਸੀ ਦੀ ਉਡੀਕ ਕਰ ਰਿਹਾ ਹੈ।

ਕੌਣ ਹਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਵੇਂ ਵੀਸੀ?

ਪੰਜਾਬ ਯੂਨੀਵਰਸਿਟੀ, ਸੂਬੇ ਦੀ ਪਹਿਲੀ ਅਜਿਹੀ ਯੂਨੀਵਰਿਸਟੀ ਹੈ ਜੋ ਕਿਸਾਨੀ ਅਤੇ ਖੇਤੀਬਾੜੀ ਉੱਪਰ ਖੋਜ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਸੀ। ਖੇਤੀਬਾੜੀ ਦੇ ਖੇਤਰ ਵਿੱਚ ਆਪਣੇ ਖੋਜ ਕਾਰਜ ਸਦਕਾ ਯੂਨੀਵਰਸਿਟੀ ਦਾ ਆਪਣਾ ਨਿੱਘਰ ਵਕਾਰ ਹੈ।

ਡਾ. ਸਰਬਜੀਤ ਸਿੰਘ ਗੋਸਲ ਦਾ ਜਨਮ ਪਹਿਲੀ ਅਕਤੂਬਰ 1954 ਨੂੰ ਅਜੋਕੇ ਮੋਹਾਲੀ ਦੇ ਪਿੰਡ ਰਤਵਾੜਾ ਵਿੱਚ ਹੋਇਆ।

ਬੈਨਰ
BBC

ਉਹ ਇੱਕ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਖੇਤੀ ਜੀਵ-ਵਿਗਿਆਨੀ ਹਨ। ਉਨ੍ਹਾਂ ਨੂੰ ਲੰਡਨ ਦੀ ਰੌਇਲ ਸੁਸਾਈਟੀ ਵੱਲੋਂ ਅਤੇ ਫਿਰ ਅਮਰੀਕਾ ਦੀ ਰੌਕਫੈਲਰ ਫਾਊਂਡੇਸ਼ਨ ਵੱਲੋਂ ਪੋਸਟ ਡੌਕਟਰਲ ਖੋਜ ਲਈ ਫੈਲੋਸ਼ਿਪ ਦਿੱਤੀ ਗਈ।

ਉਨ੍ਹਾਂ ਨੇ ਆਪਣੀ ਪੋਸਟ ਡੌਕਟਰਲ ਖੋਜ ਨੌਟਿੰਘਮ ਯੂਨੀਵਰਿਸਟੀ ਅਤੇ ਜੌਹਨ ਇਨੰਸ ਸੈਂਟਰ ਨੌਰਵਿਕ, ਇੰਗਲੈਂਡ ਤੋਂ ਕੀਤੀ।

ਉਨ੍ਹਾਂ ਨੇ ਪੀਏਯੂ ਵਿੱਚ ਵੀ ਬਾਇਓ-ਟੈਕਨੌਲੋਜੀ ਵਿਭਾਗ ਵਿੱਚ ਵੱਖ-ਵੱਖ ਅਹੁਦਿਆਂ ਅਤੇ ਆਖ਼ਰ ਵਿਭਾਗ ਦੇ ਮੁਖੀ ਵਜੋਂ ਸੇਵਾ ਕੀਤੀ।

ਉਨ੍ਹਾਂ ਨੇ ਯੂਨੀਵਰਸਿਟੀ ਵਿੱਚ ਆਪਣੇ ਮਹਾਰਤ ਵਾਲੇ ਖੇਤਰ, ਖੇਤੀ ਜੀਵ-ਵਿਗਿਆਨ ਵਿਭਾਗ ਦਾ ਮੁੱਢ ਵੀ ਬੰਨ੍ਹਿਆ।

ਉਹ ਕਈ ਕੌਮਾਂਤਰੀ ਮਿਸ਼ਨਾਂ ਉੱਪਰ ਗਏ ਹਨ ਅਤੇ ਕਈ ਕੌਮਾਂਤਰੀ ਸੰਸਥਾਵਾਂ ਨਾਲ ਸਲਾਹਕਾਰ ਵਜੋਂ ਵੀ ਜੁੜੇ ਰਹੇ ਹਨ।

ਇੰਡੀਅਨ ਕਾਊਂਸਲ ਫ਼ਾਰ ਐਗਰੀਕਲਚਰਲ ਰਿਸਰਚ ਦੇ ਬਾਇਓਟੈਕਨੌਲੋਜੀ ਦੇ ਖੇਤਰ ਵਿੱਚ ਰਣਨੀਤਿਕ ਖੋਜ ਲਈ ਕੌਮੀ ਫੰਡ ਦੇ ਮਾਹਰਾਂ ਦੇ ਪੈਨਲ ਦੇ ਮੈਂਬਰ ਵੀ ਹਨ।

ਉਹ ਆਸਟਰੇਲੀ ਦੇ ਖੋਜ ਕਾਊਂਸਲ ਦੇ ਵੀ ਮੁਲਾਂਕਣ ਬੋਰਡ ਦੇ ਆਨਰੇਰੀ ਮੈਂਬਰ ਰਹੇ ਹਨ।

ਉਨ੍ਹਾਂ ਨੂੰ ਬੂਟਿਆਂ ਉੱਪਰ ਖੋਜ ਦੇ ਖੇਤਰ ਵਿੱਚ ਕਈ ਦੇਸ਼ੀ-ਵਿਦੇਸ਼ੀ ਸੰਸਥਾਵਾਂ ਸਨਮਾਨਤ ਕਰ ਚੁੱਕੀਆਂ ਹਨ।

ਉਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਹੋਈਆਂ 130 ਕਾਨਫ਼ਰੰਸਾਂ ਵਿੱਚ ਆਪਣੀਆਂ ਖੋਜਾਂ ਦੇ ਨਤੀਜੇ ਵਿਗਿਆਨਕ ਭਾਈਚਾਰੇ ਦੇ ਸਾਹਮਣੇ ਰੱਖੇ ਹਨ।

ਉਨ੍ਹਾਂ ਦੇ 207 ਖੋਜ ਪੱਤਰ ਰੈਫਰਡ ਜਰਨਲਾਂ ਵਿੱਚ ਛਪ ਚੁੱਕੇ ਹਨ। ਉਨ੍ਹਾਂ ਦੀਆਂ 10 ਕਿਤਾਬਾਂ ਛਪ ਚੁੱਕੀਆਂ ਹਨ ਅਤੇ ਇੱਕ ਛਪਾਈ ਅਧੀਨ ਹੈ। ਉਹ ਕਿਤਾਬਾਂ ਵਿੱਚ ਉਨ੍ਹਾਂ ਦੇ 37 ਅਧਿਆਏ ਛੱਪ ਚੁੱਕੇ ਹਨ। ਉਨ੍ਹਾਂ ਦਾ ਨਾਮ 22 ਖੋਜ ਰਿਪੋਰਟਾਂ ਵੀ ਹਨ।

ਆਪਣੇ ਅਧਿਆਪਨ ਸਫ਼ਰ ਦੌਰਾਨ ਉਨ੍ਹਾਂ ਨੇ 75 ਤੋਂ ਜ਼ਿਆਦਾ ਐਮਐਸਸੀ ਅਤੇ ਪੀਐਚਡੀ ਦੇ ਖੋਜ ਵਿਦਿਆਰਥੀਆਂ ਦੀ ਅਗਵਾਈ ਕੀਤੀ ਹੈ।

ਵਾਈਸ ਚਾਂਸਲਰ ਨਿਯੁਕਤ ਕਰਨ ਬਾਰੇ ਯੂਨੀਵਰਿਸਟੀ ਦੇ ਨਿਯਮ ਕੀ ਕਹਿੰਦੇ ਹਨ?

ਬੈਨਰ
BBC

ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦਾ ਪ੍ਰਸ਼ਾਸਨੀ ਕੰਮਕਾਜ ''''''''ਦਿ ਹਰਿਆਣਾ ਐਂਡ ਪੰਜਾਬ ਐਗਰੀਕਲਚਰਲ ਯੂਨੀਵਰਸਿਟੀਜ਼ ਐਕਟ, 1970'''''''' ਦੁਆਰਾ ਨਿਰਦੇਸ਼ਿਤ ਹੁੰਦਾ ਹੈ।

ਐਕਟ ਮੁਤਾਬਕ ਪੰਜਾਬ ਦਾ ਰਾਜਪਾਲ ਇਸ ਦੇ ਪ੍ਰਬੰਧਕੀ ਬੋਰਡ ਦਾ ਆਨਰੇਰੀ ਚੇਅਰਮੈਨ ਹੁੰਦਾ ਹੈ ਜਦਕਿ ਵਾਈਸ ਚਾਂਸਲਰ ਇਸ ਦਾ ਮੁਖ ਕਾਰਜਕਾਰੀ ਅਤੇ ਚੇਅਰਮੈਨ ਹੁੰਦਾ ਹੈ।

ਇਸ ਬੋਰਡ ਦੇ 14 ਮੈਂਬਰ ਹੁੰਦੇ ਹਨ ਜਿਨ੍ਹਾਂ ਵਿੱਚ ਪੰਜਾਬ ਦੇ ਮੁੱਖ ਸਕੱਤਰ ਅਤੇ ਖੇਤੀਬਾੜੀ ਵਿਭਾਗਾਂ ਦੇ ਸਕੱਤਰ ਮੈਂਬਰ ਵਜੋਂ ਸ਼ਾਮਲ ਹੁੰਦੇ ਹਨ।


-


ਜੇ ਇਹ ਬੋਰਡ ਦੋ ਮਹੀਨਿਆਂ ਦੇ ਅੰਦਰ ਸਰਬ ਸੰਮਤੀ ਨਾਲ ਕਿਸੇ ਵੀਸੀ ਦੀ ਨਿਯੁਕਤੀ ਕਰਨ ਵਿੱਚ ਅਸਫ਼ਲ ਰਹਿੰਦਾ ਹੈ ਤਾਂ ਸੀਟ ਖਾਲੀ ਹੋ ਜਾਂਦੀ ਹੈ।

ਇਸ ਸਥਿਤੀ ਵਿੱਚ ਰਾਜਪਾਲ ਕੋਲ ਸ਼ਕਤੀ ਹੈ ਕਿ ਉਹ ਦਖ਼ਲ ਦੇਕੇ ਯੂਨੀਵਰਸਿਟੀ ਦੇ ਨਵੇਂ ਵੀਸੀ ਦੀ ਨਿਯੁਕਤੀ ਕਰੇ।

ਯੂਨੀਵਰਿਸਟੀ ਦੇ ਸਾਬਕਾ ਵੀਸੀ ਬੀਐਸ ਢਿੱਲੋਂ ਪਿਛਲੇ ਸਾਲ 30 ਜੂਨ ਨੂੰ ਰਿਟਾਇਰ ਹੋ ਗਏ ਸਨ। ਉਦੋਂ ਤੋਂ ਲੈਕੇ ਵੱਖ-ਵੱਖ ਸੀਨੀਅਰ ਨੌਕਰਸ਼ਾਹਾਂ ਨੂੰ ਵੀਸੀ ਦਾ ਵਾਧੂ ਚਾਰਜ ਦਿੱਤਾ ਜਾਂਦਾ ਰਿਹਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਿਸਟੀ ਬਾਰੇ ਕੁਝ ਤੱ

ਯੂਨੀਵਰਿਸਟੀ ਦੀ ਵੈਬਸਾਈਟ ਮੁਤਾਬਕ-

  • ਯੂਨੀਵਰਿਸਟੀ ਪੰਜਾਬ ਦੇ ਪੁਨਰਗਠਨ ਤੋਂ ਪਹਿਲਾਂ ਦੇ ਪੰਜਾਬ ਦੀ ਸੇਵਾ ਲਈ 1962 ਵਿੱਚ ਸਥਾਪਿਤ ਕੀਤੀ ਗਈ।
  • ਇਸ ਦਾ 8 ਜੁਲਾਈ 1963 ਨੂੰ ਤਤਕਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਦਘਾਟਨ ਕੀਤਾ।
  • ਸਾਲ 1970 ਵਿੱਚ ਇੱਕ ਸੰਸਦੀ ਐਕਟ ਰਾਹੀਂ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਕਾਇਮ ਕਰ ਦਿੱਤੀ ਗਈ।
  • ਯੂਨੀਵਰਸਿਟੀ ਨੇ ਪੰਜਾਬ ਦੇ ਪਸ਼ੂ ਪਾਲਣ ਅਤੇ ਖੇਤੀਬਾੜੀ ਖੋਜ ਵਿੱਚ ਵੱਡਾ ਨਾਮ ਕਮਾਇਆ ਹੈ।
  • ਸਾਲ 1995 ਵਿੱਚ ਇਸ ਨੂੰ ਭਾਰਤ ਵਿੱਚੋਂ ਸਭ ਤੋਂ ਬਿਹਤਰੀਨ ਖੇਤੀਬਾੜੀ ਯੂਨੀਵਰਿਸਟੀ ਚੁਣਿਆ ਗਿਆ।
  • ਹਰੀ ਕ੍ਰਾਂਤੀ ਦੇ ਦੌਰਾਨ ਪੰਜਾਬ ਵਿੱਚ ਖੇਤੀ ਝਾੜ ਨੂੰ ਵਧਾਉਣ ਵਿੱਚ ਲੋੜੀਂਦੀ ਖੋਜ ਵਿੱਚ ਯੂਨੀਵਰਸਿਟੀ ਨੇ ਵੱਡਮੁੱਲਾ ਯੋਗਦਾਨ ਪਾਇਆ।

:

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News