ਉਹ ਚਾਰ ਅਸਫ਼ਲ ਕਾਢਾਂ, ਜਿਨ੍ਹਾਂ ਨੇ ਦੁਨੀਆਂ ਹੀ ਬਦਲ ਦਿੱਤੀ

Saturday, Oct 22, 2022 - 05:40 PM (IST)

ਸਟੀਵ ਜੌਬਸ
BBC
ਮਾਊਸ ਨੂੰ ਅਸਲ ਦੁਨੀਆਂ ਵਿੱਚ ਘਰ-ਘਰ ਪਹੁੰਚਾਉਣ ਲਈ ਸੰਭਾਵਿਤ ਸਟੀਵ ਜੌਬਸ ਵਰਗੇ ਸ਼ਖ਼ਸ ਦੀ ਲੋੜ ਸੀ

ਕੀ ਤੁਹਾਨੂੰ ਪਤਾ ਹੈ ਕਿ ਦੁਨੀਆਂ ਭਰ ਵਿੱਚ ਕਰੋੜਾਂ ਲੋਕਾਂ ਦੀ ਜਾਨ ਬਚਾਉਣ ਵਾਲਾ ਪੇਸਮੇਕਰ ਇੱਕ ਅਸਫ਼ਲ ਕਾਢ ਦਾ ਸਿੱਟਾ ਸੀ?

ਕਹਿੰਦੇ ਹਨ ਕਿ ਇੱਕ ਸਫ਼ਲ ਆਈਡੀਆ ਜਿਵੇਂ ਲਾਈਟ ਬਲਬ ਜਾਂ ਪ੍ਰਿਟਿੰਗ ਪ੍ਰੈੱਸ ਦੁਨੀਆਂ ਬਦਲ ਸਕਦੇ ਹਨ।

ਪਰ ਕਦੇ-ਕਦੇ ਅਜਿਹਾ ਵੀ ਹੁੰਦਾ ਹੈ ਕਿ ਅਸਫ਼ਲ ਹੋਏ ਆਈਡੀਆ ਵੀ ਦੁਨੀਆਂ ਬਦਲ ਦਿੰਦੇ ਹਨ।

ਇਹ ਸਿਰਫ਼ ਇੱਕ ਵਾਰ ਨਹੀਂ ਹੋਇਆ ਹੈ, ਬਲਕਿ ਕਈ ਵਾਰ ਅਜਿਹੇ ਮੌਕੇ ਆਏ ਹਨ, ਜਦੋਂ ਅਜਿਹੇ ਵਿਚਾਰਾਂ ਨੇ ਦੁਨੀਆਂ ਬਦਲੀ ਹੈ, ਜੋ ਆਪਣੇ ਸਮੇਂ ''''ਚ ਸਫ਼ਲ ਨਹੀਂ ਹੋ ਸਕੇ ਸਨ।

ਇਨ੍ਹਾਂ ਵਿਗਿਆਨੀਆਂ ਦੀ ਅਸਫ਼ਲਤਾਵਾਂ ਨੇ ਦੁਨੀਆਂ ਬਦਲ ਕੇ ਰੱਖ ਦਿੱਤੀ।

ਮਾਊਸ ਬਣਾਉਣ ਵਾਲਾ ਕੌਣ?

ਸਾਲ 1960 ਵਿੱਚ ਸਟੇਨਫਾਰਡ ਰਿਸਰਚ ਇੰਸਟੀਚਿਊਟ ਵਿੱਚ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ ਡਗਲਸ ਐਂਗਲਬਾਰਟ ਨੂੰ ਮਹਿਸੂਸ ਹੋਇਆ ਕਿ ਜਿਸ ਤਰ੍ਹਾਂ ਲੋਕ ਨਵੇਂ ਕੰਪਿਊਟਰਾਂ ਦਾ ਇਸਤੇਮਾਲ ਕਰ ਰਹੇ ਹਨ ਇਹ ਪ੍ਰਭਾਵਸ਼ਾਲੀ ਤਰੀਕਾ ਨਹੀਂ ਹੈ।

ਐਂਗਲਬਰਟ
BBC
ਸਾਲ 1966 ਵਿੱਚ ਨਾਸਾ ਨੇ ਐਂਗਲਬਰਟ ਦੀ ਕਾਢ ਦੀ ਵਰਤੋਂ ਕੀਤੀ ਅਤੇ ਇਸ ਨੂੰ ਕਾਫੀ ਅਸਰਦਾਰ ਮੰਨਿਆ

ਉਸ ਦੌਰ ਵਿੱਚ ''''ਮਾਊਸ'''' ਮੌਜੂਦਾ ਦੌਰ ਦੇ ਵੀਡੀਓ ਗੇਮ ਦੀ ਜੋਏ ਸਟਿਕ ਸਰੀਖੀ ਡਿਵਾਇਸ ਹੁੰਦੀ ਸੀ। ਇਸ ਡਿਵਾਇਸ ਨੂੰ ਵਰਤਣਾ ਸੌਖਾ ਅਤੇ ਸਹਿਜ ਨਹੀਂ ਹੁੰਦਾ ਸੀ।

ਐਂਗਲਬਰਟ ਨੇ ਇਸ ਦਾ ਹੱਲ ਕੱਢਣ ਲਈ ''''ਬਗ'''' ਨਾਮ ਦੀ ਇੱਕ ਡਿਵਾਇਸ ਬਣਾਈ, ਜਿਸ ਵਿੱਚ ਦੋ ਗੋਲਾਕਾਰ ਪਹੀਏ ਹੁੰਦੇ ਸਨ ਜੋ ਕੰਪਿਊਟਰ ''''ਤੇ ਦਿਖ ਰਹੇ ਕਰਸਰ ਨੂੰ ਕੰਟ੍ਰੋਲ ਕਰਦੇ ਸਨ।

ਇਹ ਇੱਕ ਸ਼ਾਨਦਾਰ ਆਈਡੀਆ ਸੀ।

ਮਾਊਸ
BBC
ਮਾਊਸ ''''ਤੇ ਅਸਲੀ ਪੇਟੇਂਟ ਸਟੇਨਫਾਰਡ ਰਿਸਰਚ ਇੰਸਟੀਚਿਊਟ ਕੋਲ ਹੈ,

ਸਾਲ 1966 ਵਿੱਚ ਨਾਸਾ ਨੇ ਐਂਗਲਬਾਰਟ ਦੀ ਕਾਢ ਦੀ ਵਰਤੋਂ ਕੀਤੀ ਅਤੇ ਇਸ ਨੂੰ ਕਾਫੀ ਅਸਰਦਾਰ ਮੰਨਿਆ।

ਇਸ ਦੇ ਦੋ ਸਾਲ ਬਾਅਦ ਐਂਗਲਬਾਰਟ ਨੇ ਸੈਨ ਫਰਾਂਸਿਸਕੋ ਵਿੱਚ ਆਪਣੇ ਸਾਥੀ ਕਾਢੀ ਬਿਲ ਇੰਗਲਿਸ਼ ਨਾਲ ਮਿਲ ਇੱਕ ਹਜ਼ਾਰ ਲੋਕਾਂ ਸਾਹਮਣੇ ਇੱਕ ਡਿਵਾਈਸ ਦਾ ਡੇਮੋ ਦਿੱਤਾ।

ਇਸ ਨੂੰ ਮਾਊਸ ਕਿਹਾ ਗਿਆ। ਤਕਨੀਕ ਦੀ ਦੁਨੀਆਂ ਵਿੱਚ ਇਸ ਪ੍ਰੋਗਰਾਮ ਦੀ ਕਾਫੀ ਚਰਚਾ ਹੋਈ।

ਐਂਗਲਸਬਾਰਟ ਅਤੇ ਬਿਲ ਇੰਗਲਿਸ਼ ਨੂੰ ਲੱਗਾ ਕਿ ਉਨ੍ਹਾਂ ਦੇ ਹੱਥ ਖਜ਼ਾਨਾ ਲੱਗ ਗਿਆ ਹੈ।

ਮਾਊਸ
BBC
ਸ਼ੁਰੂਆਤੀ ਦੌਰ ਵਿੱਚ ਮਾਊਸ

ਪਰ ਕੁਝ ਹੀ ਸਮੇਂ ਵਿੱਚ ਇਹ ਖੁਸ਼ੀ ਛੂ-ਮੰਤਰ ਹੋ ਗਈ। ਪੰਜ ਸਾਲ ਦੇ ਅੰਦਰ ਐਂਗਲਸਬਾਰਟ ਨੂੰ ਨਿਵੇਸ਼ ਮਿਲਣਾ ਬੰਦ ਹੋ ਗਿਆ।

ਉਨ੍ਹਾਂ ਦੀ ਟੀਮ ਦੇ ਜ਼ਿਆਦਾਤਰ ਮੈਂਬਰ ਸਟੈਨਫਾਰਡ ਛੱਡ ਕੇ ਚਲੇ ਗਏ ਸਨ। ਇਨ੍ਹਾਂ ਵਿੱਚ ਬਿਲ ਇੰਗਲਿਸ਼ ਵੀ ਸ਼ਾਮਿਲ ਸੀ, ਜਿਨ੍ਹਾਂ ਨੇ ਜ਼ੀਰੌਕਸ ਵਿੱਚ ਕੰਮ ਕਰਨਾ ਸ਼ੁਰੂ ਕੀਤਾ।

ਸਾਲ 1979 ਵਿੱਚ ਇੱਕ ਸ਼ਖ਼ਸ ਨੇ ਜ਼ੀਰੌਕਸ ਦਾ ਰਿਸਰਚ ਸੈਂਟਰ ਦੇਖਣ ਲਈ ਹੀ ਆਪਣੇ ਕੋਲ ਮੌਜੂਦ ਜ਼ੀਰੌਕਸ ਦੇ ਸ਼ੇਅਰ ਦੇ ਦਿੱਤੇ।

ਮਾਊਸ
BBC
ਐਂਗਲਬਰਟ ਨੂੰ ਮਾਊਸ ਦੀ ਕਾਢ ਤੋਂ ਕੁਝ ਵੀ ਨਹੀਂ ਮਿਲਿਆ

ਇਹ ਸ਼ਖ਼ਸ ਕੋਈ ਹੋਰ ਨਹੀਂ ਸਟੀਵ ਜੌਬਸ ਸਨ ਅਤੇ ਉਨ੍ਹਾਂ ਦੀ ਕੰਪਨੀ ਦਾ ਨਾਮ ਐਪਲ ਸੀ। ਇਹੀ ਨਹੀਂ, ਜ਼ੀਰੌਕਸ ਦੇ ਰਿਸਰਚ ਸੈਂਟਰ ਤੋਂ ਹੀ ਮਾਊਸ ਨਿਕਲਿਆ ਹੈ।

ਕਿਹਾ ਜਾਂਦਾ ਹੈ ਕਿ ਸਟੀਵ ਜੌਬਸ ਨੂੰ ਇਹ ਆਈਡੀਆ ਇੰਨਾ ਪਸੰਦ ਆਇਆ ਕਿ ਉਨ੍ਹਾਂ ਨੇ ਆਪਣੀ ਇੰਜੀਨੀਅਰਿੰਗ ਟੀਮ ਨੂੰ ਕਿਹਾ ਕਿ ਜੋ ਵੀ ਕਰ ਰਹੇ ਹੋ, ਉਸ ਨੂੰ ਤੁਰੰਤ ਬੰਦ ਕਰ ਕੇ ਮਾਊਸ ਨੂੰ ਦੁਬਾਰਾ ਬਣਾ ਕੇ ਐਪਲ ਪ੍ਰੋਡਕਟ ਵਜੋਂ ਲਾਂਚ ਕੀਤਾ ਜਾਵੇ।

ਮਾਊਸ ''''ਤੇ ਅਸਲੀ ਪੇਟੇਂਟ ਸਟੇਨਫਾਰਡ ਰਿਸਰਚ ਇੰਸਟੀਚਿਊਟ ਕੋਲ ਹੈ, ਜਿਸ ਦਾ ਮਤਲਬ ਇਹ ਹੋਇਆ ਕਿ ਐਂਗਲਬਾਰਟ ਨੂੰ ਮਾਊਸ ਦੀ ਕਾਢ ਤੋਂ ਕੁਝ ਵੀ ਨਹੀਂ ਮਿਲਿਆ।

ਮਾਊਸ
BBC

ਹਾਲਾਂਕਿ, ਐਂਗਲਬਾਰਟ ਦੀ ਸੋਚ ਸਮੇਂ ਤੋਂ ਅੱਗੇ ਦੀ ਸੀ ਪਰ ਮਾਊਸ ਨੂੰ ਅਸਲ ਦੁਨੀਆਂ ਵਿੱਚ ਘਰ-ਘਰ ਪਹੁੰਚਾਉਣ ਲਈ ਸੰਭਾਵਿਤ ਸਟੀਵ ਜੌਬਸ ਵਰਗੇ ਸ਼ਖ਼ਸ ਦੀ ਲੋੜ ਸੀ ਜੋ ਸੁਪਨਾ ਦੇਖਣ ਦੇ ਨਾਲ-ਨਾਲ ਉਸ ਨੂੰ ਜ਼ਮੀਨ ''''ਤੇ ਉਤਾਰਨ ਦਾ ਮਾਦਾ ਵੀ ਰੱਖਦੇ ਸਨ।


  • ਇੱਕ ਸਫ਼ਲ ਆਈਡੀਆ ਜਿਵੇਂ ਲਾਈਟ ਬਲਬ ਜਾਂ ਪ੍ਰਿਟਿੰਗ ਪ੍ਰੈੱਸ ਦੁਨੀਆਂ ਬਦਲ ਸਕਦੇ ਹਨ।
  • ਪਰ ਕਦੇ-ਕਦੇ ਅਜਿਹਾ ਹੁੰਦਾ ਹੈ ਕਿ ਅਸਫ਼ਲ ਹੋਏ ਆਈਡੀਆ ਵੀ ਦੁਨੀਆਂ ਬਦਲ ਦਿੰਦੇ ਹਨ।
  • ਕਈ ਵਾਰ ਅਜਿਹੇ ਮੌਕੇ ਆਏ ਹਨ, ਜਦੋਂ ਅਜਿਹੇ ਵਿਚਾਰਾਂ ਨੇ ਦੁਨੀਆਂ ਬਦਲੀ ਹੈ, ਜੋ ਆਪਣੇ ਸਮੇਂ ''''ਚ ਸਫ਼ਲ ਨਹੀਂ ਹੋ ਸਕੇ ਸਨ।
  • ਸਾਲ 1966 ਵਿੱਚ ਨਾਸਾ ਨੇ ਐਂਗਲਬਰਟ ਦੀ ਕਾਢ ਦੀ ਵਰਤੋਂ ਕੀਤੀ ਅਤੇ ਇਸ ਨੂੰ ਕਾਫੀ ਅਸਰਦਾਰ ਮੰਨਿਆ।
  • ਇਸ ਨੂੰ ਮਾਊਸ ਕਿਹਾ ਗਿਆ। ਤਕਨੀਕ ਦੀ ਦੁਨੀਆਂ ਵਿੱਚ ਇਸ ਪ੍ਰੋਗਰਾਮ ਦੀ ਕਫੀ ਚਰਚਾ ਹੋਈ।
  • ਸਟੇਫਨੀ ਨੇ ਇੱਕ ਅਜਿਹੇ ਸਾਲਿਊਸ਼ਨ ਦੀ ਕਾਢ ਕੱਢੀ ਜੋ ਸਟੀਲ ਨਾਲੋਂ ਮਜ਼ਬੂਤ ਸੀ ਅਤੇ ਫਾਇਬਰ ਗਲਾਸ ਤੋਂ ਹੌਲਾ ਸੀ।
  • ਪੇਸਮੇਕਰ ਇੱਕ ਅਜਿਹੀ ਡਿਵਾਇਸ ਹੈ ਜੋ ਲੱਖਾਂ-ਕਰੋੜਾਂ ਲੋਕਾਂ ਦੀ ਜ਼ਿੰਦਗੀ ਬਚਾ ਰਹੀ ਹੈ।

ਬੁਲੇਟਪਰੂਫ ਮੈਟੇਰਿਅਲ ਕਿਸ ਨੇ ਬਣਾਇਆ

ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਹਿੰਸਕ ਮਿਸ਼ਨ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਸ਼ਸਤਰ ਬਲਾਂ ਦੇ ਜਵਾਨ ਬੁਲੇਟਪਰੂਫ ਜੈਕੇਟ ਪਹਿਨਦੇ ਹਨ ਤਾਂ ਜੋਂ ਉਨ੍ਹਾਂ ਨੂੰ ਗੋਲੀ ਨਾ ਲੱਗੇ।

ਕਦੇ ਸੋਚਿਆ ਹੈ ਕਿ ਇਸ ਖ਼ਾਸ ਜੈਕੇਟ ਨੂੰ ਬਣਾਉਣ ਵਿੱਚ ਕਿਸ ਮੈਟੇਰੀਅਲ ਦੀ ਵਰਤੋਂ ਹੁੰਦੀ ਹੋਵੇਗੀ ਅਤੇ ਉਸ ਨੂੰ ਕਿਸ ਨੇ ਬਣਾਇਆ ਹੋਵੇਗਾ।

ਸਟੇਫਨੀ ਕੋਵਲੇਕ
BBC
ਸਟੇਫਨੀ ਕੋਵਲੇਕ ਇੱਕ ਬੇਹੱਦ ਹੁਨਰਵਾਨ ਰਸਾਇਣਸ਼ਾਸਤਰੀ ਸੀ

ਇਸ ਦਾ ਜਵਾਬ ਸਟੇਫਨੀ ਕੋਵਲੇਕ ਹੈ ਜੋ ਇੱਕ ਬੇਹੱਦ ਹੁਨਰਵਾਨ ਰਸਾਇਣ ਸ਼ਾਸਤਰੀ ਸੀ, ਜਿਨ੍ਹਾਂ ਦੀ ਕੱਪੜਿਆਂ ਅਤੇ ਧਾਗਿਆਂ ਵਿੱਚ ਖ਼ਾਸ ਦਿਲਚਸਪੀ ਸੀ।

ਸਟੇਫਨੀ ਆਪਣੀ ਰਿਸਰਚ ਵੀ ਸਿੰਥੈਟਿਕ ਫਾਇਬਰ ਦੇ ਖੇਤਰ ਵਿੱਚ ਕਰ ਰਹੀ ਸੀ। ਉਨ੍ਹਾਂ ਨੇ ਇੱਕ ਅਜਿਹੇ ਸਾਲਿਊਸ਼ਨ ਦੀ ਕਾਢ ਕੱਢੀ ਜੋ ਸਟੀਲ ਨਾਲੋਂ ਮਜ਼ਬੂਤ ਸੀ ਅਤੇ ਫਾਇਬਰ ਗਲਾਸ ਤੋਂ ਹੌਲਾ ਸੀ।

ਅਸੀਂ ਉਨ੍ਹਾਂ ਦੀਆਂ ਕਾਢਾਂ ਨੂੰ ਕੇਵਲਰ ਦੇ ਨਾਮ ਨਾਲ ਜਾਣਦੇ ਹਾਂ। ਅੱਜ ਦੀ ਦੁਨੀਆਂ ਵਿੱਚ ਇਸ ਦੀ ਵਰਤੋਂ ਟਾਇਰਾਂ, ਗਲਵਸ, ਬੁਲੇਟਪਰੂਫ਼ ਜੈਕੇਟਾਂ, ਸਪੇਸ ਸੂਟ ਅਤੇ ਸਪੇਸਕ੍ਰਾਫਟ ਵਿੱਚ ਵੀ ਹੁੰਦੀ ਹੈ।

ਪਰ ਜਦੋਂ ਸਟੇਫਨੀ ਨੇ ਕ੍ਰਿਸਟਲਾਂ ਦੇ ਅਕਾਰਾ ਵਾਲੇ ਇਸ ਸਾਲਿਊਸ਼ਨ ਨੂੰ ਤਿਆਰ ਕੀਤਾ ਤਾਂ ਉਨ੍ਹਾਂ ਦੇ ਸਾਥੀਆਂ ਨੇ ਇਸ ਨੂੰ ਬਣਾਉਣ ਦੀ ਪ੍ਰਕਿਰਿਆ ਵਿੱਚ ਉਨ੍ਹਾਂ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਕੇਵਲਰ
BBC

ਇਸ ਸਾਲਿਊਸ਼ਨ ਨੂੰ ਮਸ਼ੀਨ ਵਿੱਚ ਸਪਿਨ ਕੀਤਾ ਜਾਣਾ ਸੀ ਤਾਂ ਜੋ ਇਸ ਦੀ ਮਜ਼ਬੂਤੀ ਦੇਖੀ ਜਾ ਸਕੇ ਪਰ ਉਨ੍ਹਾਂ ਦੇ ਦੋਸਤਾਂ ਨੂੰ ਲੱਗਾ ਕਿ ਅਜਿਹਾ ਕਰਨ ''''ਤੇ ਇਹ ਸਾਲਿਊਸ਼ਨ ਉਨ੍ਹਾਂ ਦੀਆਂ ਮਸ਼ੀਨਾਂ ਵਿੱਚ ਫਸ ਸਕਦਾ ਹੈ।



ਕਿਸ ਨੇ ਬਣਾਇਆ 3ਡੀ ਵੀਡੀਓ ਹੈਡਸੈੱਟ

ਤਕਨੀਕ ਦੀ ਦੁਨੀਆਂ ਵਿੱਚ ਇਨ੍ਹਾਂ ਦਿਨੀਂ ਓਗਮੇਂਟੇਡ ਰਿਏਲਿਟੀ ਅਤੇ ਵਰਚੂਅਲ ਰਿਏਲਿਟੀ ਦੀ ਗੱਲ ਚੱਲ ਰਹੀ ਹੈ। ਪਰ ਕੀ ਬਿਨਾਂ ਹੈਡਸੈੱਟ ਦੇ ਇਹ ਦੋਵੇਂ ਤਕਨੀਕੀ ਕਲਪਨਾ ਵੱਲ ਜਾ ਸਕਦੀਆਂ ਸਨ?

ਹੈਡਸੈੱਟ ਦੀ ਸ਼ੁਰੂਆਤ ਅਜਿਹੇ ਸ਼ਖ਼ਸ ਤੋਂ ਹੋਈ, ਜਿਸ ਨੇ ਸਿਨੇਮਾ ਦੀ ਦੁਨੀਆਂ ਨੂੰ ਬਦਲਣ ਲਈ ਇੱਕ ਨਹੀਂ ਦੋ ਹੋਰ ਕਾਢਾਂ ਕੱਢੀਆਂ, ਜਿਨ੍ਹਾਂ ਵਿੱਚ ਉਹ ਸਫ਼ਲ ਨਹੀਂ ਰਹੇ।

ਹੈਡਸੈੱਟ
BBC
ਹੈਡਸੈੱਟ ਦੀ ਸ਼ੁਰੂਆਤ ਅਜਿਹੇ ਸ਼ਖ਼ਸ ਤੋਂ ਹੋਈ, ਜਿਸ ਨੇ ਸਿਨੇਮਾ ਦੀ ਦੁਨੀਆਂ ਨੂੰ ਬਦਲਣ ਲਈ ਇੱਕ ਨਹੀਂ ਦੋ ਹੋਰ ਕਾਢਾਂ ਕੱਢੀਆ,

ਇਹ ਸ਼ਖ਼ਸ ਹਨ ਮਾਰਟਿਨ ਹੇਲਿਗ ਜਿਨ੍ਹਾਂ ਨੇ ਸਿਨੇਮਾ ਦੇਖਣ ਵਾਲਿਆਂ ਨੂੰ ਲਾਈਵ ਅਨੁਭਵ ਦੇਣ ਲਈ 1957 ਵਿੱਚ ਸੈਂਸੋਰਾਮਾ ਨਾਮ ਦੀ ਡਿਵਾਇਸ ਬਣਾਈ ਸੀ।

ਇਹ ਇੱਕ 3ਡੀ ਵੀਡੀਓ ਮਸ਼ੀਨ ਸੀ ਜਿਸ ਵਿੱਚ ਹਿਲਦੀਆਂ ਹੋਈਆਂ ਸੀਟਾਂ ਅਤੇ ਹਵਾ ਦੇਣ ਵਾਲੀਆਂ ਮਸ਼ੀਨਾਂ ਸਨ।

ਇਸ ਦਾ ਉਦੇਸ਼ ਸਿਨੇਮਾ ਪ੍ਰੇਮੀਆਂ ਨੂੰ ਸਕਰੀਨ ਵਿੱਚ ਦਿਖਣ ਵਾਲੇ ਦ੍ਰਿਸ਼ ਦਾ ਤਜਰਬਾ ਉਨ੍ਹਾਂ ਦੀ ਸੀਟ ''''ਤੇ ਦੇਣਾ ਸੀ।

ਮਿਸਾਲ ਵਜੋਂ, ਜੇਕਰ ਫਿਲਮ ਦੇ ਸੀਨ ਵਿੱਚ ਇੱਕ ਵਿਅਕਤੀ ਬਾਈਕ ਚਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਉਸ ਨੂੰ ਦੇਖਣ ਵਾਲਾ ਸ਼ਖ਼ਸ ਹਿਲਦੀ ਸੀਟ ਅਤੇ ਚਿਹਰੇ ''''ਤੇ ਲੱਗਦੀ ਹਵਾ ਰਾਹੀਂ ਇਸ ਨੂੰ ਮਹਿਸੂਸ ਕਰ ਸਕਦਾ ਸੀ।

ਹੇਲਿਗ ਨੂੰ ਆਪਣੀ ਇਸ ਖੋਜ ਤੋਂ ਬਹੁਤ ਉਮੀਦਾਂ ਸਨ। ਉਨ੍ਹਾਂ ਨੇ ਨਿਰਮਾਤਾ ਹੇਨਰੀ ਫੋਰਡ ਨੂੰ ਉਹ ਮਸ਼ੀਨ ਵੇਚਣ ਦੀ ਪੇਸ਼ਕਸ਼ ਵੀ ਕੀਤੀ ਸੀ।

ਹੈਡਸੈੱਟ
BBC
ਇਹ ਇੱਕ 3ਡੀ ਵੀਡੀਓ ਮਸ਼ੀਨ ਸੀ ਜਿਸ ਵਿੱਚ ਹਿਲਦੀਆਂ ਹੋਈਆਂ ਸੀਟਾਂ ਅਤੇ ਹਵਾ ਦੇਣ ਵਾਲੀਆਂ ਮਸ਼ੀਨਾਂ ਸਨ

ਪਰ ਤਮਾਮ ਦੂਜੇ ਲੋਕਾਂ ਵਾਂਗ ਫੋਰਡ ਨੇ ਵੀ ਮਸ਼ੀਨ ਖਰੀਦਣ ਤੋਂ ਇਨਕਾਰ ਕਰ ਦਿੱਤਾ। ਸੈਂਸੋਰਾਮਾ ਆਖ਼ਿਰਕਾਰ ਹੇਲਿਗ ਦੇ ਬਗ਼ੀਚੇ ਵਿੱਚ ਪਏ-ਪਏ ਖ਼ਰਾਬ ਹੋ ਗਈ।

ਇਸ ਦੇ ਤਿੰਨ ਸਾਲ ਬਾਅਦ ਹੇਲਿਗ ਨੇ ਟੈਲਿਸਫੀਅਰ ਮਾਸਕ ਦਾ ਪੇਟੇਂਟ ਕਰਵਾਇਆ ਜੋ ਕਿ ਇੱਕ 3ਡੀ ਵੀਡੀਓ ਹੈਡਸੈੱਟ ਸੀ।

ਅੱਜ ਦੇ ਦੌਰ ਵਿੱਚ ਵਰਚੂਅਲ ਰਿਏਲਿਟੀ ਇੰਡਸਟਰੀ 170 ਅਰਬ ਡਾਲਰ ਦੀ ਹੋ ਗਈ ਹੈ।

ਪਰ ਦੁੱਖ ਦੀ ਗੱਲ ਹੈ ਕਿ ਹੇਲਿਗ ਇਸ ਇੰਡਸਟਰੀ ਦਾ ਹਿੱਸਾ ਨਹੀਂ ਬਣ ਸਕੇ। ਉਨ੍ਹਾਂ ਦੀ ਮੌਤ 1997 ਵਿੱਚ ਹੀ ਹੋ ਗਈ ਸੀ।

ਪੇਸਮੇਕਰ ਬਣਾਉਣ ਵਾਲਾ ਸ਼ਖ਼ਸ

ਅੱਜ ਦੀਆਂ ਦੁਨੀਆਂ ਵਿੱਚ ਪੇਸਮੇਕਰ ਇੱਕ ਅਜਿਹੀ ਡਿਵਾਇਸ ਹੈ ਜੋ ਲੱਖਾਂ-ਕਰੋੜਾਂ ਲੋਕਾਂ ਦੀ ਜ਼ਿੰਦਗੀ ਬਚਾ ਰਹੀ ਹੈ। ਪਰ ਇਸ ਦੀ ਕਾਢ ਦੀ ਕਹਾਣੀ ਕਾਫੀ ਦਿਲਚਸਪ ਹੈ।

ਇਸ ਦੀ ਕਾਢ ਵਿਲਸਨ ਗ੍ਰੇਟਬੇਚ ਨਾਮ ਦੇ ਸ਼ਖ਼ਸ ਨੇ ਕੀਤੀ ਜੋ ਦਿਲ ਦੀਆਂ ਧੜਕਨਾਂ ਸੁਣਨਾ ਚਾਹੁੰਦੇ ਸਨ। ਪਰ ਇਸ ਕੋਸ਼ਿਸ਼ ਵਿੱਚ ਉਹ ਬੁਰੀ ਤਰ੍ਹਾਂ ਫੇਲ੍ਹ ਹੋ ਗਏ।

ਪੇਸਮੇਕਰ
BBC
ਪੇਸਮੇਕਰ ਇੱਕ ਅਜਿਹੀ ਡਿਵਾਇਸ ਹੈ ਜੋ ਲੱਖਾਂ-ਕਰੋੜਾਂ ਲੋਕਾਂ ਦੀ ਜ਼ਿੰਦਗੀ ਬਚਾ ਰਹੀ ਹੈ

ਜਦੋਂ ਉਨ੍ਹਾਂ ਨੇ ਦਿਲ ਦੀ ਇਲੈਕਟ੍ਰੀਕਲ ਤਰੰਗਾਂ ਨੂੰ ਸੁਣਨ ਦੀ ਕੋਸ਼ਿਸ਼ ਕੀਤੀ ਤਾਂ ਉਸ ਪ੍ਰਕਿਰਿਆ ਵਿੱਚ ਉਨ੍ਹਾਂ ਨੇ ਗ਼ਲਤ ਰੇਸਿਸਟਰ ਦੀ ਵਰਤੋਂ ਕੀਤੀ ਅਤੇ ਇਸ ਮਸ਼ੀਨ ਨਾਲ ਬਿਜਲੀ ਦੀਆਂ ਤਰੰਗਾਂ ਰਿਕਾਰਡ ਕਰਨ ਦੀ ਥਾਂ ਉਨ੍ਹਾਂ ਨੇ ਇਸ ਨਾਲ ਇਲੈਕਟ੍ਰੀਕਲ ਤਰੰਗਾਂ ਜਾਰੀ ਕਰਨਾ ਸ਼ੁਰੂ ਕਰ ਦਿੱਤਾ।

ਇਸ ਤਰ੍ਹਾਂ ਉਨ੍ਹਾਂ ਨੇ ਗ਼ਲਤੀ ਨਾਲ ਪੇਸਮੇਕਰ ਦੀ ਕਾਢ ਕੀਤੀ ਅਤੇ ਇਸ ਡਿਵਾਇਸ ਨਾਲ ਪਿਛਲੇ 60 ਸਾਲਾਂ ਵਿੱਚ ਲੱਕਾਂ ਲੋਕਾਂ ਦੀ ਜ਼ਿੰਦਗੀ ਬਚਾਈ ਗਈ ਹੈ।

ਗ੍ਰੇਟਬੈਚ ਦੀ ਕੰਪਨੀ ਅੱਜ ਵੀ ਦੁਨੀਆਂ ਭਰ ਵਿੱਚ ਇਸਤੇਮਾਲ ਕੀਤੇ ਜਾ ਰਹੇ ਪੇਸਮੇਕਰ ਡਿਵਾਇਸਾਂ ਵਿੱਚੋਂ 90 ਫੀਸਦ ਡਿਵਾਇਸਾਂ ਦੀ ਬੈਟਰੀਆਂ ਬਣਾ ਰਹੀ ਹੈ।

ਆਪਣੀ ਇੱਕ ਗ਼ਲਤੀ ਨਾਲ ਦੁਨੀਆਂ ਭਰ ਵਿੱਚ ਲੱਖਾਂ ਨੂੰ ਲੰਬੀ ਜ਼ਿੰਦਗੀ ਦੇਣ ਵਾਲੇ ਗ੍ਰੇਟਬੈਚ ਖ਼ੁਦ ਵੀ 92 ਸਾਲ ਦੀ ਉਮਰ ਤੱਕ ਜ਼ਿੰਦਾ ਰਹੇ।


-


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News