ਬੀਬੀਸੀ ਪੰਜਾਬੀ ''''ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ
Thursday, Sep 29, 2022 - 08:09 PM (IST)


ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਪੰਜ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ ''''ਤੇ ਲੈ ਕੇ ਆਏ ਹਾਂ। ਤੁਸੀਂ ਹੇਠਾਂ ਦਿੱਤੇ ਲਿੰਕ ''''ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।
ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਲੰਘੇ ਹਫ਼ਤੇ ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਕਾਫ਼ੀ ਸੁਰਖ਼ੀਆਂ ਵਿੱਚ ਰਹੇ ਅਤੇ ਇਰਾਨ ਵਿੱਚ ਹਿਜਾਬ ਦੇ ਵਿਰੋਧ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ।
ਅਰਸ਼ਦੀਪ ਸਿੰਘ ਦੱਖਣੀ ਅਫ਼ਰੀਕਾ ਖਿਲਾਫ਼ ਆਪਣੀ ਗੇਂਦਬਾਜ਼ੀ ਕਾਰਨ ਚਰਚਾ ਵਿੱਚ
ਇਹ ਘਰੇਲੂ ਮੈਦਾਨ ਵਿੱਚ ਕ੍ਰਿਕਟਰ ਅਰਸ਼ਦੀਪ ਦਾ ਪਲੇਠਾ ਟੀ-20ਆਈ ਮੈਚ ਸੀ। ਇਸ ਮੈਚ ਅਤੇ ਟੂਰਨਾਮੈਂਟ ਦੇ ਆਪਣੇ ਪਹਿਲੇ ਹੀ ਓਵਰ ਵਿੱਚ ਉਨ੍ਹਾਂ ਨੇ 32 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਮਹਿਮਾਨ ਟੀਮ ਦੱਖਣੀ ਅਫ਼ਰੀਕਾ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕਾਉਣ ਵਰਗਾ ਸੀ।
ਉਨ੍ਹਾਂ ਨੂੰ ਆਪਣੇ ਪ੍ਰਦਰਸ਼ਨ ਲਈ ਮੈਨ ਆਫ਼ ਦਿ ਮੈਚ ਐਲਾਨਿਆ ਗਿਆ। ਐਲਾਨ ਹੁੰਦਿਆਂ ਹੀ ਅਰਸ਼ਦੀਪ ਪੂਰੇ ਤਿਆਰ ਸਨ।

ਉਨ੍ਹਾਂ ਨੂੰ ਆਪਣਾ ਇਨਾਮ ਲੈਣ ਨਾਲੋਂ ਜ਼ਿਆਦਾ ਕਾਹਲ ਆਪਣੇ ''''ਦੋ ਸ਼ਬਦ'''' ਕਹਿਣ ਦੀ ਸੀ।
ਜਦੋਂ ਮੁਰਲੀ ਕਾਰਤਿਕ ਨੇ ਅਰਸ਼ਦੀਪ ਨੂੰ ਪੁੱਛਿਆ ਕਿ ਉਨ੍ਹਾਂ ਨੂੰ ਕਿਹੜਾ ਵਿਕਟ ਲੈਣਾ ਸਭ ਤੋਂ ਚੰਗਾ ਲੱਗਿਆ ਤਾਂ ਉਨ੍ਹਾਂ ਨੇ ਡੇਵਿਡ ਮਿਲਰ ਦਾ ਨਾਮ ਲਿਆ ਜੋ ਅਸਲ ਵਿੱਚ ਵੀ ਇੱਕ ਸ਼ਾਨਦਾਰ ਗੇਂਦ ਉੱਪਰ ਲਿਆ ਗਿਆ ਵਿਕਟ ਸੀ। ਮੁਕੰਮਲ ਜਾਣਕਾਰੀ ਲਈ ਇੱਥੇ ਕਰੋ।
ਅਮਰੀਕੀ ਡਾਲਰ ਦੂਜੀਆਂ ਮੁਦਰਾਵਾਂ ਦੇ ਮੁਕਾਬਲੇ ਜ਼ਿਆਦਾ ਮਜ਼ਬੂਤ ਕਿਉਂ ਹੈ
ਦੁਨੀਆਂ ਦੀਆਂ ਦੂਜੀਆਂ ਕਰੰਸੀਆਂ ਦੇ ਮੁਕਾਬਲੇ ਅਮਰੀਕੀ ਡਾਲਰ ਦੋ ਦਹਾਕਿਆਂ ਦੇ ਸਭ ਤੋਂ ਮਜ਼ਬੂਤ ਪੱਧਰ ਉੱਪਰ ਹੈ।
ਇਸ ਦਾ ਮਤਲਬ ਹੈ ਕਿ ਜੇ ਤੁਸੀਂ ਦੁਨੀਆਂ ਦੀਆਂ ਹੋਰ ਕਰੰਸੀਆਂ ਦੇ ਬਦਲੇ ਅਮਰੀਕੀ ਡਾਲਰ ਖਰੀਦਰਣ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ।
ਮਹਿੰਗਾਈ ਨਾਲ ਨਜਿੱਠਣ ਲਈ ਅਮਰੀਕਾ ਦੇ ਕੇਂਦਰੀ ਬੈਂਕ ਨੇ ਇਸ ਸਾਲ ਵਿਆਜ ਦਰਾਂ ਕਈ ਵਾਰ ਵਧਾਈਆਂ ਹਨ। ਨਤੀਜੇ ਵਜੋਂ ਅਮਰੀਕਾ ਵਿੱਚ ਕਰਜ਼ ਲੈਣਾ ਮਹਿੰਗਾ ਹੋ ਗਿਆ ਹੈ।

ਇਸ ਦਾ ਮਤਲਬ ਹੈ ਕਿ ਤੁਹਾਨੂੰ ਅਮਰੀਕੀ ਸਰਕਾਰ ਦੇ ਬੌਂਡਸ ਦੇ ਬਦਲੇ ਪਹਿਲਾਂ ਨਾਲੋਂ ਘੱਟ ਪੈਸਾ ਮਿਲੇਗਾ। ਅਮਰੀਕੀ ਸਰਕਾਰ ਦੇ ਬੌਂਡਸ ਵਿੱਚ ਨਿਵੇਸ਼ਕਾਂ ਦੀ ਦਿਲਚਸਪੀ ਨੂੰ ਢਾਹ ਲੱਗੀ ਹੈ।
ਇਸ ਖ਼ਬਰਾ ਬਾਰੇ ਵਿਸਥਾਰ ਵਿੱਚ ਜਾਣਨ ਲਈ ਇੱਥੇ ਕਰੋ।
ਹਿਜਾਬ ਵਿਰੋਧ: ਈਰਾਨ ਦੀ ਮੌਰੈਲਿਟੀ ਪੁਲਿਸ ਕੌਣ ਹਨ

ਈਰਾਨ ਵਿੱਚ 22 ਸਾਲਾ ਮਾਹਸਾ ਅਮੀਨੀ ਦੀ ਮੌਤ ਤੋਂ ਬਾਅਦ ਲੋਕਾਂ ਦਾ ਗੁੱਸਾ ਵਿਰੋਧ ਪ੍ਰਦਰਸ਼ਨਾਂ ਦਾ ਰੂਪ ਲੈ ਰਿਹਾ ਹੈ। ਮੌਤ ਤੋਂ ਪਹਿਲਾਂ ਮਾਹਸਾ ਨੂੰ ਮੌਰੈਲਿਟੀ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਸੀ।
ਹੁਣ ਔਰਤਾਂ ਨੇ ਇਸਲਾਮੀ ਗਣਰਾਜ ਦੇ ਸਖ਼ਤ ਪਹਿਰਾਵੇ ਦੇ ਜ਼ਾਬਤੇ ਅਤੇ ਇਸ ਨੂੰ ਲਾਗੂ ਕਰਨ ਵਾਲਿਆਂ ਦੇ ਵਿਰੁੱਧ ਆਪਣੇ ਸਿਰ ਦੇ ਸਕਾਰਫ਼ ਨੂੰ ਸਾੜਨਾ ਸ਼ੁਰੂ ਕਰ ਦਿੱਤਾ ਹੈ।
ਗਸ਼ਤ-ਏ ਇਰਸ਼ਾਦ (ਗਾਈਡੈਂਸ ਪੈਟਰੋਲ) ਪੁਲਿਸ ਦੀ ਇੱਕ ਖਾਸ ਯੂਨਿਟ ਹੈ। ਇਹ ਇਸਲਾਮੀ ਨੈਤਿਕਤਾ ਦਾ ਸਨਮਾਨ ਯਕੀਨੀ ਬਣਾਉਣ ਅਤੇ "ਅਨੁਚਿਤ" ਪਹਿਰਾਵੇ ਵਾਲੇ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦਾ ਕੰਮ ਕਰਦੀ ਹੈ। ਇਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਰੋ।
ਭਗਤ ਸਿੰਘ ਦੀ ਜ਼ਿੰਦਗੀ ਦੇ ਅਖ਼ੀਰਲੇ 12 ਘੰਟੇ
ਲਾਹੌਰ ਸੈਂਟਰਲ ਜੇਲ੍ਹ ''''ਚ 23 ਮਾਰਚ, 1931 ਨੂੰ ਦਿਨ ਦੀ ਸ਼ੁਰੂਆਤ ਕਿਸੇ ਹੋਰ ਦਿਨ ਵਾਂਗ ਹੀ ਹੋਈ ਸੀ। ਫ਼ਰਕ ਸਿਰਫ਼ ਇਹ ਸੀ ਕਿ ਸਵੇਰੇ ਜ਼ੋਰਦਾਰ ਹਨ੍ਹੇਰੀ ਆਈ ਸੀ।

ਜੇਲ੍ਹ ''''ਚ ਕੈਦੀਆਂ ਨੂੰ ਉਸ ਵੇਲੇ ਕੁਝ ਅਜੀਬ ਜਿਹਾ ਲੱਗਿਆ ਜਦੋਂ ਚਾਰ ਵਜੇ ਵਾਰਡਨ ਚੜਤ ਸਿੰਘ ਨੇ ਉਨ੍ਹਾਂ ਨੂੰ ਆ ਕੇ ਕਿਹਾ ਕਿ ਉਹ ਆਪਣੀਆਂ ਕੋਠੜੀਆਂ ''''ਚ ਚਲੇ ਜਾਣ। ਹਾਲਾਂਕਿ, ਇਸ ਦਾ ਕਾਰਨ ਨਹੀਂ ਦੱਸਿਆ ਗਿਆ।
ਉਨ੍ਹਾਂ ਦੇ ਮੂੰਹੋਂ ਸਿਰਫ਼ ਇਹ ਨਿਕਲਿਆ ਕਿ ਇਹ ਹੁਕਮ ਉਪਰੋਂ ਹਨ। ਅਜੇ ਕੈਦੀ ਸੋਚ ਹੀ ਰਹੇ ਸਨ ਕਿ ਆਖ਼ਰ ਗੱਲ ਕੀ ਹੈ ਕਿ ਜੇਲ੍ਹ ਦਾ ਹੱਜਾਮ ਬਰਕਤ ਹਰੇਕ ਕਮਰੇ ਦੇ ਸਾਹਮਣਿਓਂ ਬੜਬੜਾਉਂਦਾ ਨਿਕਲਿਆ ਕਿ ਅੱਜ ਰਾਤ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਜਾਣ ਵਾਲੀ ਹੈ।
ਹੁਣ ਸਾਰੇ ਕੈਦੀ ਚੁੱਪ ਹੋ ਗਏ ਸਨ। ਉਨ੍ਹਾਂ ਦੀਆਂ ਅੱਖਾਂ ਉਸ ਰਾਹ ''''ਤੇ ਟਿਕੀਆਂ ਹੋਈਆਂ ਸਨ, ਜਿੱਥੋਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਲਈ ਲੈ ਕੇ ਜਾਣਾ ਸੀ। ਪੂਰੀ ਪੜ੍ਹੋ।
ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ
ਬਲੈਕ ਵਾਟਰ ਕੀ ਹੈ ਜਿਸ ਦਾ ਸੇਵਨ ਸ਼ਰੂਤੀ ਹਸਨ ਤੇ ਮਲਾਇਕਾ ਅਰੋੜਾ ਵਰਗੀਆਂ ਹਸਤੀਆਂ ਕਰ ਰਹੀਆਂ ਹਨ
ਪਿਛਲੇ ਦਿਨੀਂ ਖ਼ਬਰ ਆਈ ਸੀ ਕਿ ਅਭਿਨੇਤਰੀ ਮਲਾਇਕਾ ਅਰੋੜਾ, ਉਰਵਸ਼ੀ ਰੌਟੇਲਾ ਅਤੇ ਹੋਰ ਵੀ ਕਾਲਾ ਪਾਣੀ ਪੀ ਰਹੀਆਂ ਹਨ।
ਕਾਲੇ ਪਾਣੀ ਨੂੰ "ਅਲਕਲਾਈਨ ਵਾਟਰ" (ਖਾਰਾਪਾਣੀ) ਜਾਂ "ਅਲਕਲਾਈਨ ਆਇਨਾਈਜ਼ਡ ਵਾਟਰ" (AKW) ਵਜੋਂ ਵੀ ਜਾਣਿਆ ਜਾਂਦਾ ਹੈ।

ਐਵੀਡੈਂਸ ਬੇਸਡ ਕੰਪਲੀਮੈਂਟਰੀ ਐਂਡ ਅਲਟਰਨੇਟਿਵ ਮੈਡੀਸਨ (EBCAM) ਦੇ ਅਨੁਸਾਰ ਕਾਲਾ ਪਾਣੀ ਸਰੀਰ ਨੂੰ ਇਲੈਕਟ੍ਰੋਲਾਈਟਸ ਦੀ ਸਪਲਾਈ ਕਰਦਾ ਹੈ ਖਾਸਕਰ ਜਦੋਂ ਇਸ ਨੂੰ ਕਸਰਤ ਕਰਨ ਤੋਂ ਬਾਅਦ ਪੀਤਾ ਜਾਵੇ, ਜਾਂ ਉਦੋਂ ਜਦੋਂ ਖੂਬ ਪਸੀਨਾ ਨਿਕਲੇ।
ਕੀ ਬਲੈਕ ਵਾਟਰ ਪੀਣਾ ਸਿਹਤ ਲਈ ਚੰਗਾ ਹੈ? ਜਾਂ ਇਸ ਦੇ ਕੋਈ ਨੁਕਸਾਨ ਵੀ ਹੋ ਸਕਦੇ ਹਨ, ਇਸ ਬਾਰੇ ਵਿਸਥਾਰ ਨਾਲ ਪੜ੍ਹਨ ਲਈ ਇੱਥੇ ਕਰੋ।
-
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)