ਪਾਕਿਸਤਾਨ ਵਿਚ ਹੜ੍ਹਾਂ ਦੀ ਆਫ਼ਤ : ਪੈਸੇ ਲੈਕੇ ਵਡੇਰੀ ਉਮਰ ਦੇ ਬੰਦਿਆਂ ਨਾਲ ਧੀਆਂ ਤੋਰਨ ਲੱਗੇ ਕੁਝ ਲੋਕ

Sunday, Sep 25, 2022 - 04:24 PM (IST)

ਪਾਕਿਸਤਾਨ ਵਿਚ ਹੜ੍ਹਾਂ ਦੀ ਆਫ਼ਤ : ਪੈਸੇ ਲੈਕੇ ਵਡੇਰੀ ਉਮਰ ਦੇ ਬੰਦਿਆਂ ਨਾਲ ਧੀਆਂ ਤੋਰਨ ਲੱਗੇ ਕੁਝ ਲੋਕ
ਪਾਕਿਸਤਾਨ ਵਿੱਚ ਹੜ੍ਹਾਂ ਅਤੇ ਬਾਲ ਵਿਆਹ
Getty Images
ਕਾਦਿਰ ਬਖਸ਼ ਨੇ ਆਪਣੀ ਵੱਡੀ ਧੀ ਦਾ ਰਿਸ਼ਤਾ 50 ਹਜ਼ਾਰ ਰੁਪਏ ਵਿੱਚ ਕੀਤਾ ਹੈ

"ਕੀ ਹੜਾਂ ਵਿੱਚ ਕੁੜੀ ਦਾ ਵਿਆਹ ਨਹੀਂ ਹੋ ਸਕਦਾ? ਇਸ ਤਰਾਸਦੀ ਦੇ ਸਮੇਂ ਜੇਕਰ ਸਾਨੂੰ ਆਪਣੀ ਧੀ ਦੇ ਰਿਸ਼ਤੇ ਬਦਲੇ 50 ਹਜ਼ਾਰ ਰੁਪਏ ਮਿਲ ਰਹੇ ਹਨ, ਤਾਂ ਤੁਹਾਨੂੰ ਮੀਡੀਆ ਵਾਲਿਆਂ ਨੂੰ ਕੀ ਪਰੇਸ਼ਾਨੀ ਹੈ?"

ਜਦੋਂ ਕਾਦਿਰ ਬਖਸ਼ (ਨਾਂ ਬਦਲਿਆ ਹੋਇਆ) ਇਸ ਬਾਰੇ ਗੱਲ ਕਰ ਰਹੇ ਸੀ ਤਾਂ ਉਸ ਦੀ ਆਵਾਜ਼ ਵਿੱਚ ਗੁੱਸਾ ਸਾਫ਼ ਦਿਖ ਰਿਹਾ ਸੀ ਕਿਉਂਕਿ ਉਸ ਮੁਤਾਬਕ ਸਾਡਾ ਉਹਨਾਂ ਨਾਲ ਇਸ ਮਾਮਲੇ ਵਿੱਚ ਗੱਲ ਕਰਨਾ ਉਹਨਾਂ ਦੇ ਨਿੱਜੀ ਮਾਮਲੇ ਵਿੱਚ ਦਖਲ ਦੇਣਾ ਹੈ।

ਉਹ ਪਹਿਲਾਂ ਹੀ ਸਾਡੇ ਨਾਲ ਆਪਣੀ ਧੀ ਦੇ ਵਿਆਹ ਦੇ ਵਿਸ਼ੇ ਬਾਰੇ ਗੱਲ ਕਰਨ ਲਈ ਤਿਆਰ ਨਹੀਂ ਸਨ।

ਉਹ ਕਹਿੰਦੇ ਹਨ, "ਸਾਡਾ ਘਰ ਅਤੇ ਸਮਾਨ ਸਭ ਪਾਣੀ ਵਿੱਚ ਰੁੜ ਗਿਆ। ਕੋਈ ਸਾਡੀ ਮਦਦ ਨਹੀਂ ਕਰ ਰਿਹਾ, ਸਰਕਾਰ ਵੀ ਮਦਦ ਨਹੀਂ ਕਰ ਰਹੀ, ਸਾਨੂੰ ਇੱਕ ਕਿੱਲੋ ਆਟਾ ਤੱਕ ਨਹੀਂ ਮਿਲਿਆ। ਜਦੋਂ ਪਾਣੀ ਘਟੇਗਾ ਤਾਂ ਅਸੀਂ ਆਪਣੇ ਪਿੰਡ ਵਾਪਸ ਚਲੇ ਜਾਵਾਂਗੇ ਪਰ ਉੱਥੇ ਖਾਲੀ ਹੱਥ ਕੀ ਕਰਾਂਗੇ? ਇਹ ਪੈਸਾ ਸਾਡੇ ਘਰ ਬਣਾਉਣ ਦੇ ਕੰਮ ਆਵੇਗਾ।

ਦਾਦੂ ਜ਼ਿਲ੍ਹੇ ਦੀ ਮਹਿਦ ਤਹਿਸੀਲ ਦੇ ਇੱਕ ਪਿੰਡ ਦੇ ਵਸਨੀਕ ਕਾਦਿਰ ਬਖਸ਼ ਨਾਲ ਸਾਡੀ ਗੱਲਬਾਤ ਫੋਨ ਉਪਰ ਹੋਈ ਸੀ।

50 ਸਾਲਾਂ ਕਾਦਿਰ ਬਖਸ਼ ਦੇ ਦੋ ਪੁੱਤਰ ਅਤੇ ਦੋ ਧੀਆਂ ਹਨ। ਕਾਦਿਰ ਮੁਤਾਬਕ ਉਸ ਦੀ ਵੱਡੀ ਕੁੜੀ ਦੀ ਉਮਰ ਕਰੀਬ 12 ਸਾਲ ਅਤੇ ਛੋਟੀ ਦੀ ਉਮਰ ਕਰੀਬ ਦਸ ਸਾਲ ਹੈ।

ਪਾਕਿਸਤਾਨ ਵਿੱਚ ਹੜ੍ਹਾਂ ਅਤੇ ਬਾਲ ਵਿਆਹ
Getty Images
ਐਨਡੀਐੱਮਏ ਮੁਤਾਬਕ ਹੜ੍ਹਾਂ ਕਾਰਨ ਇੱਕ ਕਰੋੜ 45 ਲੱਖ ਤੋਂ ਵੱਧ ਲੋਕ ਪੂਰੀ ਤਰ੍ਹਾਂ ਜਾਂ ਥੋੜੇ ਪ੍ਰਭਾਵਿਤ ਹੋਏ ਹਨ।

ਹੜ੍ਹਾਂ ਕਾਰਨ ਬੇਘਰ ਹੋਣ ਤੋਂ ਬਾਅਦ ਉਸ ਨੇ ਆਪਣੀ ਵੱਡੀ ਧੀ ਦਾ ਰਿਸ਼ਤਾ ਆਪਣੀ ਰਿਸ਼ਤੇਦਾਰੀ ਵਿੱਚ ਤੈਅ ਕਰ ਲਿਆ ਹੈ।ਕਾਦਿਰ ਬਖਸ਼ ਨੇ ਇਹ ਰਿਸ਼ਤਾ 50 ਹਜ਼ਾਰ ਰੁਪਏ ਵਿੱਚ ਕੀਤਾ ਹੈ।

ਕਾਦਿਰ ਅਨੁਸਾਰ ਪਹਿਲਾਂ 25 ਹਜ਼ਾਰ ਰੁਪਏ ਮਿਲ ਚੁੱਕੇ ਹਨ ਜਦਕਿ ਬਾਕੀ ਰਕਮ ਵਿਆਹ ਵਾਲੇ ਦਿਨ ਦੇਣ ਦਾ ਵਾਅਦਾ ਕੀਤਾ ਗਿਆ ਹੈ।

ਕਾਦਿਰ ਕਹਿੰਦੇ ਹਨ ਕਿ ਉਹਨਾਂ ਦੀ ਧੀ ਦਾ ਇਕ ਮਹੀਨੇ ਬਾਅਦ ਵਿਆਹ ਹੋਣ ਵਾਲਾ ਹੈ ਅਤੇ ਉਹ ਆਪਣੀ ਦੂਜੀ ਧੀ ਲਈ ਵੀ ਰਿਸ਼ਤਾ ਲੱਭ ਰਹੇ ਹਨ।

ਹਾਲਾਂਕਿ ਉਸ ਨੇ ਇਸ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ ਅਤੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ।

ਪਾਕਿਸਤਾਨ ਵਿੱਚ ਹੜ੍ਹਾਂ ਅਤੇ ਬਾਲ ਵਿਆਹ
Reuters
ਕੁਝ ਪ੍ਰਭਾਵਿਤ ਖੇਤਰਾਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਲੋਕ ਆਪਣੀਆਂ ਛੋਟੀ ਉਮਰ ਦੀਆਂ ਲੜਕੀਆਂ ਦੇ ਰਿਸ਼ਤੇ ਕਰ ਕਹੇ ਹਨ।

''''ਪਹਿਲਾਂ ਸਰਕਾਰ ਨੂੰ ਸਾਡੀ ਮਦਦ ਲਈ ਕਹੋ''''

ਪਾਕਿਸਤਾਨ ਮੌਨਸੂਨ ਕਾਰਨ ਪਏ ਭਾਰੀ ਮੀਂਹ ਤੋਂ ਬਾਅਦ ਹੁਣ ਭਿਆਨਕ ਹੜ੍ਹਾਂ ਦੀ ਬਿਪਤਾ ਦਾ ਸਾਹਮਣਾ ਕਰ ਰਿਹਾ ਹੈ। ਸਭ ਤੋਂ ਵੱਧ ਪ੍ਰਭਾਵਤ ਸਿੰਧ ਸੂਬੇ ਵਿੱਚ 23 ਜ਼ਿਲ੍ਹਿਆਂ ਨੂੰ ਹੜ੍ਹ ਪ੍ਰਭਾਵਿਤ ਐਲਾਨਿਆ ਗਿਆ ਹੈ।

ਐਨਡੀਐੱਮਏ ਮੁਤਾਬਕ ਹੜ੍ਹਾਂ ਕਾਰਨ ਇੱਕ ਕਰੋੜ 45 ਲੱਖ ਤੋਂ ਵੱਧ ਲੋਕ ਪੂਰੀ ਤਰ੍ਹਾਂ ਜਾਂ ਥੋੜੇ ਪ੍ਰਭਾਵਿਤ ਹੋਏ ਹਨ।

ਅਜਿਹੇ ਵਿੱਚ ਔਰਤਾਂ ਖਾਸ ਕਰਕੇ ਨੌਜਵਾਨ ਕੁੜੀਆਂ ਲਈ ਮੁਸ਼ਕਿਲਾਂ ਵਧ ਗਈਆਂ ਹਨ। ਕੁਝ ਪ੍ਰਭਾਵਿਤ ਖੇਤਰਾਂ ਤੋਂ ਖ਼ਬਰਾਂ ਆ ਰਹੀਆਂ ਹਨ ਕਿ ਲੋਕ ਆਪਣੀਆਂ ਛੋਟੀ ਉਮਰ ਦੀਆਂ ਲੜਕੀਆਂ ਦੇ ਰਿਸ਼ਤੇ ਕਰ ਕਹੇ ਹਨ।

ਜਦੋਂ ਕਾਦਿਰ ਬਖਸ਼ ਨੂੰ ਦੱਸਿਆ ਗਿਆ ਕਿ 12 ਸਾਲ ਦੀ ਕੁੜੀ ਦਾ ਵਿਆਹ ਕਰਨਾ ਕਾਨੂੰਨ ਅਨੁਸਾਰ ਅਪਰਾਧ ਹੈ ਤਾਂ ਉਸ ਨੇ ਕਿਹਾ ਕਿ ਪਹਿਲਾਂ ਸਰਕਾਰ ਨੂੰ ਸਾਡੀ ਮਦਦ ਕਰਨ ਲਈ ਕਹੋ, ਫਿਰ ਸਾਨੂੰ ਸਮਝਾਓ ਕਿ ਕੀ ਗਲਤ ਹੈ ਅਤੇ ਕੀ ਠੀਕ ਹੈ।


ਕਿਹੋ ਜਿਹੇ ਹਾਲਾਤ

  • ਪਾਕਿਸਤਾਨ ਵਿੱਚ ਹੜ੍ਹਾਂ ਨਾਲ ਵੱਡੀ ਗਿਣਤੀ ਗਰੀਬ ਲੋਕਾਂ ਨੂੰ ਪਈ ਮਾਰ
  • ਲੋਕ ਨਬਾਲਗ ਧੀਆਂ ਦਾ ਕਰ ਰਹੇ ਨੇ ਵਿਆਹ
  • ਕਈ 50 ਹਜ਼ਾਰ ਰੁਪਏ ਬਦਲੇ ਕਰ ਰਹੇ ਨੇ ਰਿਸ਼ਤੇ
  • ਸਮਾਜ ਸੇਵਕਾਂ ਵੱਲੋਂ ਬਾਲ ਵਿਆਹ ਰੋਕਣ ਦੀ ਅਪੀਲ
  • ਸਰਕਾਰ ਦੇ ਮੰਤਰੀ ਨੇ ਅਜਿਹੇ ਕਿਸੇ ਵੀ ਕੇਸ ਦੇ ਧਿਆਨ ਵਿੱਚ ਆਉਣ ਤੋਂ ਕੀਤਾ ਇਨਕਾਰ

ਇਸ ਤੋਂ ਬਾਅਦ ਉਹ ਕਹਿੰਦੇ ਹਨ, "ਅਸੀਂ ਛੇ ਲੋਕ ਰੋਟੀ ਕਿੱਥੇ ਖਾਵਾਂਗੇ, ਮੇਰੀ ਪਤਨੀ ਦੀ ਦਵਾਈ ਦਾ ਇੰਤਜ਼ਾਮ ਕੌਣ ਕਰੇਗਾ? ਮੈਨੂੰ ਨਹੀਂ ਪਤਾ ਕਿ ਪਾਣੀ ਕਦੋਂ ਘਟੇਗਾ ਅਤੇ ਅਸੀਂ ਕਦੋਂ ਘਰ ਵਾਪਸ ਜਾਵਾਂਗੇ? ਉਦੋਂ ਤੱਕ ਅਸੀਂ ਕਿਵੇਂ ਬਚਾਂਗੇ? ਕੌਣ ਸਾਡੀਆਂ ਸਮੱਸਿਆਵਾਂ ਦਾ ਹੱਲ ਕਰੇਗਾ?"

ਜ਼ਾਹਿਰ ਹੈ ਕਿ ਕਾਦਿਰ ਬਖ਼ਸ਼ ਦੇ ਇਨ੍ਹਾਂ ਸਵਾਲਾਂ ਦੇ ਜਵਾਬ ਸਾਡੇ ਕੋਲ ਨਹੀਂ ਸਨ।

ਗੈਰ-ਸਰਕਾਰੀ ਸੰਸਥਾ ''''ਜ਼ਿੰਦਗੀ ਵਿਕਾਸ ਸੰਗਠਨ'''' ਨਾਲ ਜੁੜੀ ਮਹਿਤਾਬ ਸਿੰਧੂ ਇਸ ਸਮੇਂ ਸਿੰਧ ਦੇ ਦਾਦੂ ਜ਼ਿਲੇ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ''''ਚ ਹੜ੍ਹ ਪੀੜਤਾਂ ਲਈ ਰਾਹਤ ਕਾਰਜਾਂ ''''ਚ ਲੱਗੀ ਹੋਈ ਹੈ।

ਉਹਨਾਂ ਦਾ ਦਾਅਵਾ ਹੈ ਕਿ ਅਜਿਹੇ ਫ਼ੈਸਲੇ ਲੈਣ ਵਾਲਾ ਸਿਰਫ਼ ਕਾਦਿਰ ਬਖ਼ਸ਼ ਹੀ ਨਹੀਂ ਹੈ ਸਗੋਂ ਉਸ ਦੇ ਪਿੰਡ ਵਿੱਚ ਹੁਣ ਤੱਕ ਦੋ ਦਰਜਨ ਕੁੜੀਆਂ ਵੱਖ-ਵੱਖ ਪਰਿਵਾਰਾਂ ਵਿੱਚ ਵਿਆਹੀਆਂ ਜਾ ਚੁੱਕੀਆਂ ਹਨ।

ਇਨ੍ਹਾਂ ਵਿੱਚੋਂ ਕੋਈ ਵੀ ਅਠਾਰਾਂ ਸਾਲ ਦੀ ਨਹੀਂ ਹੈ। ਹਾਲਾਂਕਿ, ਬੀਬੀਸੀ ਮਹਿਤਾਬ ਸਿੰਧੂ ਦੇ ਇਸ ਦਾਅਵੇ ਦੀ ਸੁਤੰਤਰ ਤੌਰ ''''ਤੇ ਪੁਸ਼ਟੀ ਨਹੀਂ ਕਰਦਾ।

ਪਾਕਿਸਤਾਨ ਵਿੱਚ ਹੜ੍ਹਾਂ ਅਤੇ ਬਾਲ ਵਿਆਹ
Getty Images
ਕਾਦਿਰ ਬਖ਼ਸ਼ ਹੀ ਨਹੀਂ ਹੈ ਸਗੋਂ ਉਸ ਦੇ ਪਿੰਡ ਵਿੱਚ ਹੁਣ ਤੱਕ ਦੋ ਦਰਜਨ ਕੁੜੀਆਂ ਵੱਖ-ਵੱਖ ਪਰਿਵਾਰਾਂ ਵਿੱਚ ਵਿਆਹੀਆਂ ਜਾ ਚੁੱਕੀਆਂ ਹਨ।

ਧੀ ਦੀ ਉਮਰ ਛੋਟੀ ਹੈ, ਇਸ ਨਾਲ ਕੀ ਫਰਕ ਪੈਂਦਾ ਹੈ?

ਮਹਿਤਾਬ ਦਾ ਦਾਅਵਾ ਹੈ ਕਿ ਜਿਨ੍ਹਾਂ ਮਰਦਾਂ ਨਾਲ ਇਨ੍ਹਾਂ ਕੁੜੀਆਂ ਦਾ ਵਿਆਹ ਤੈਅ ਹੋਇਆ ਹੈ, ਉਨ੍ਹਾਂ ਵਿੱਚੋਂ ਕੁਝ ਬਹੁਤ ਵੱਡੀ ਉਮਰ ਦੇ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਇਹ ਸਾਰੇ ਰਿਸ਼ਤੇ ਪੈਸੇ ਲਈ ਤੈਅ ਹੋਏ ਹਨ ਅਤੇ ਇਸ ਦਾ ਮੁੱਖ ਕਾਰਨ ਹੜ੍ਹਾਂ ਕਾਰਨ ਬੇਘਰ ਹੋਏ ਲੋਕਾਂ ਲਈ ਮੁੜ ਵਸੇਬੇ ਅਤੇ ਕੱਚੇ ਮਕਾਨਾਂ ਦੀ ਲੋੜ ਹੈ।

ਜਦੋਂ ਅਸੀਂ ਅਜਿਹੀ ਹੀ ਇਕ 16 ਸਾਲਾਂ ਕੁੜੀ ਦੀ ਮਾਂ ਨਜ਼ੀਰਾ ਨਾਲ ਫੋਨ ''''ਤੇ ਗੱਲ ਕੀਤੀ ਤਾਂ ਉਸ ਨੇ ਮੰਨਿਆ ਕਿ ਉਹ ਪੈਸੇ ਲਈ ਆਪਣੀ ਧੀ ਦਾ ਵਿਆਹ ਕਰਵਾ ਰਹੀ ਹੈ।

ਉਸ ਨੇ ਕਿਹਾ, "ਹਾਂ, ਅਸੀਂ ਰਿਸ਼ਤੇ ਲਈ ਪੈਸੇ ਲੈਂਦੇ ਹਾਂ। ਅਸੀਂ ਕਰਜ਼ਾਈ ਵੀ ਹਾਂ ਅਤੇ ਹੜ੍ਹਾਂ ਕਾਰਨ ਬੇਵੱਸ ਵੀ ਹਾਂ। ਹੋਰ ਕੀ ਕਰੀਏ?

ਜਦੋਂ ਅਸੀਂ ਨਜ਼ੀਰਾ ਨੂੰ ਕਿਹਾ ਕਿ ਉਸਦੀ ਧੀ ਨਾਬਾਲਗ ਹੈ ਤਾਂ ਉਸਨੇ ਕਿਹਾ, "ਇਸ ਨਾਲ ਕੀ ਫਰਕ ਪੈਂਦਾ ਹੈ?"


ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

ਹਾਲ ਹੀ ਵਿੱਚ ਇੱਥੇ ਹੈਦਰਾਬਾਦ ਦੇ ਇੱਕ ਰਾਹਤ ਕੈਂਪ ਵਿੱਚ ਦੋ ਵਿਆਹ ਵੀ ਹੋਏ ਹਨ। ਰਿਸ਼ਤੇਦਾਰਾਂ ਨੇ ਦੱਸਿਆ ਕਿ ਮੁੰਡਿਆਂ ਦੀ ਉਮਰ 25 ਸਾਲ ਤੋਂ ਵੱਧ ਅਤੇ ਕੁੜੀਆਂ ਦੀ ਉਮਰ 18 ਸਾਲ ਤੋਂ ਵੱਧ ਹੈ।

ਪਰ ਇਲਾਕੇ ਵਿੱਚ ਕੰਮ ਕਰ ਰਹੇ ਕੁਝ ਸਮਾਜ ਸੇਵੀ ਅਤੇ ਰਾਹਤ ਕਰਮਚਾਰੀਆਂ ਇਸ ਉਪਰ ਸ਼ੱਕੀ ਹੈ।

ਬਾਲ ਵਿਆਹ ਵਿੱਚ ਪਾਕਿਸਤਾਨ ਛੇਵੇਂ ਸਥਾਨ ਉਪਰ

ਕੁੜੀਆਂ ਦੇ ਘੱਟ ਉਮਰ ਦੇ ਵਿਆਹ ਨੂੰ ਰੋਕਣ ਬਾਰੇ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੈਫ ਦਾ ਕਹਿਣਾ ਹੈ ਕਿ ਸਿੰਧ ਨੂੰ ਛੱਡ ਕੇ ਪਾਕਿਸਤਾਨ ਵਿੱਚ 16 ਸਾਲ ਦੀ ਉਮਰ ਦੀਆਂ ਕੁੜੀਆਂ ਦੇ ਵਿਆਹ ਨੂੰ ਕਾਨੂੰਨੀ ਤੌਰ ''''ਤੇ ਮਨਜ਼ੂਰੀ ਹੈ।

ਜਿਸ ਕਾਰਨ ਪਾਕਿਸਤਾਨ ਕੁੜੀਆਂ ਦੇ ਬਾਲ ਵਿਆਹਾਂ ਦੇ ਮਾਮਲੇ ਵਿਚ ਦੁਨੀਆ ਦੇ ਛੇਵੇਂ ਸਥਾਨ ''''ਤੇ ਹੈ। ਇੱਥੇ ਅਜਿਹੀਆਂ ਕੁੜੀਆਂ ਦੀ ਗਿਣਤੀ ਲਗਭਗ 19 ਲੱਖ ਹੈ।

ਯੂਨੀਸੈੱਫ ਅਨੁਸਾਰ ਪਾਕਿਸਤਾਨ ਵਿੱਚ 21 ਪ੍ਰਤੀਸ਼ਤ ਤੋਂ ਵੱਧ ਕੁੜੀਆਂ ਦਾ ਵਿਆਹ 18 ਸਾਲ ਦੀ ਉਮਰ ਤੋਂ ਪਹਿਲਾਂ ਹੋ ਜਾਂਦਾ ਹੈ ਅਤੇ ਤਿੰਨ ਪ੍ਰਤੀਸ਼ਤ ਆਪਣਾ 15ਵਾਂ ਜਨਮ ਦਿਨ ਆਪਣੇ ਸਹੁਰੇ ਘਰ ਮਨਾਉਂਦੀਆਂ ਹਨ।

ਪਾਕਿਸਤਾਨ ਵਿੱਚ ਹੜ੍ਹਾਂ ਅਤੇ ਬਾਲ ਵਿਆਹ
Getty Images
"ਅਸੀਂ 2005 ਦੇ ਭੂਚਾਲ ਵਿੱਚ ਅਜਿਹੇ ਕਈ ਮਾਮਲੇ ਵੇਖੇ ਸਨ। ਸਿਰਫ਼ ਬਾਲ ਵਿਆਹ ਹੀ ਨਹੀਂ, ਕੁੜੀਆਂ ਨੂੰ ਅਗਵਾ ਕਰਨ ਦੀਆਂ ਵੀ ਖ਼ਬਰਾਂ ਆਈਆਂ ਸਨ।"

ਹੜ੍ਹ ਪ੍ਰਭਾਵਿਤ ਇਲਾਕਿਆਂ ''''ਚ ਕੰਮ ਕਰ ਰਹੇ ਕਾਰਕੁਨਾਂ ਦਾ ਕਹਿਣਾ ਹੈ ਕਿ ਜੇਕਰ ਹੜ੍ਹ ਪੀੜਤਾਂ ''''ਚ ਛੋਟੀ ਉਮਰ ਦੀਆਂ ਕੁੜੀਆਂ ਦੇ ਵਿਆਹ ''''ਤੇ ਰੋਕ ਨਾ ਲਾਈ ਗਈ ਤਾਂ ਯਕੀਨੀ ਤੌਰ ''''ਤੇ ਪਾਕਿਸਤਾਨ ਇਸ ਸੂਚੀ ''''ਚ ਹੋਰ ਉੱਪਰ ਆ ਜਾਵੇਗਾ।

ਇਸ ਸਮੱਸਿਆਂ ਨੂੰ ਸੁਧਾਰਨ ਲਈ ਹੁਣ ਤੱਕ ਕੀਤੀਆਂ ਗਈਆਂ ਕੋਸ਼ਿਸ਼ਾਂ ਸਭ ਮਿੱਟੀ ''''ਚ ਮਿਲ ਜਾਣਗੀਆਂ। ਕੁਦਰਤੀ ਆਫਤਾਂ ਵਿੱਚ ਕੁੜੀਆਂ ਦੇ ਵਿਆਹ ਦੇ ਕਈ ਕਾਰਨ ਹੋ ਸਕਦੇ ਹਨ।

-

ਇੱਕ ਕੌਮਾਂਤਰੀ ਰਿਪੋਰਟ ਅਨੁਸਾਰ ਤਰਾਸਦੀ ਦੌਰਾਨ ਔਰਤਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਮਾਮਲੇ ਘੱਟੋ-ਘੱਟ ਤੀਹ ਤੋਂ ਚਾਲੀ ਫ਼ੀਸਦੀ ਤੱਕ ਵਧ ਜਾਂਦੇ ਹਨ।

ਕੁਝ ਮਾਹਿਰਾਂ ਅਨੁਸਾਰ ਮਾਪੇ ਵੀ ਕੁੜੀਆਂ ਨੂੰ ਇਸ ਤੋਂ ਬਚਾਉਣ ਲਈ ਜਲਦੀ ਤੋਂ ਜਲਦੀ ਵਿਆਹ ਕਰਨ ਲਈ ਮਜਬੂਰ ਹੋ ਜਾਂਦੇ ਹਨ।

ਕੁਦਰਤੀ ਤਰਾਸਦੀ ਦੌਰਾਨ ਘੱਟ ਉਮਰ ਦੇ ਵਿਆਹ ਦੇ ਸਬੰਧ ਵਿੱਚ ਪ੍ਰਸਿੱਧ ਕਾਨੂੰਨੀ ਮਾਹਿਰ ਜਿਬਰਾਨ ਨਾਸਿਰ ਨੇ ਕਿਹਾ ਕਿ ਅਜਿਹਾ ਅਕਸਰ ਹੁੰਦਾ ਹੈ।

"ਅਸੀਂ 2005 ਦੇ ਭੂਚਾਲ ਵਿੱਚ ਅਜਿਹੇ ਕਈ ਮਾਮਲੇ ਵੇਖੇ ਸਨ। ਸਿਰਫ਼ ਬਾਲ ਵਿਆਹ ਹੀ ਨਹੀਂ, ਕੁੜੀਆਂ ਨੂੰ ਅਗਵਾ ਕਰਨ ਦੀਆਂ ਵੀ ਖ਼ਬਰਾਂ ਆਈਆਂ ਸਨ।"

ਜਿਬਰਾਨ ਨਾਸਿਰ ਦਾ ਕਹਿਣਾ ਹੈ ਕਿ ਬਾਲ ਵਿਆਹ ਲਈ ਕਾਨੂੰਨ ਹਨ ਜਿਨ੍ਹਾਂ ਵਿੱਚ ਕਾਜ਼ੀ, ਗਵਾਹਾਂ ਅਤੇ ਇੱਥੋਂ ਤੱਕ ਕਿ ਮਾਪਿਆਂ ਲਈ ਵੀ ਸਜ਼ਾ ਦੀ ਵਿਵਸਥਾ ਹੈ।

ਉਹ ਕਹਿੰਦੇ ਹਨ ਕਿ ਅਜਿਹੇ ਵਿਆਹਾਂ ਨੂੰ ਰੋਕਣਾ ਬਾਲ ਸੁਰੱਖਿਆ ਅਥਾਰਟੀ, ਪੁਲਿਸ ਅਤੇ ਜ਼ਿਲ੍ਹਾ ਮੈਜਿਸਟ੍ਰੇਟ ਦੀ ਜ਼ਿੰਮੇਵਾਰੀ ਹੈ।

"ਜੇਕਰ ਕੋਈ ਕੁੜੀ ਦਾ ਵਿਆਹ ਸਿਰਫ਼ ਇਸ ਲਈ ਕਰ ਰਿਹਾ ਹੈ ਕਿ ਉਸ ਕੋਲ ਖਰਚ ਲਈ ਪੈਸੇ ਨਹੀਂ ਹਨ ਤਾਂ ਇਸ ਲਈ ਉਨ੍ਹਾਂ ਗਰੀਬ ਮਾਪਿਆਂ ਨਾਲੋਂ ਵੱਧ ਸਰਕਾਰ ਜ਼ਿੰਮੇਵਾਰ ਹੈ। ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ।"

ਪਾਕਿਸਤਾਨ ਵਿੱਚ ਹੜ੍ਹਾਂ ਅਤੇ ਬਾਲ ਵਿਆਹ
Getty Images
''''''''ਜੇਕਰ ਸਾਨੂੰ ਸੂਚਨਾ ਮਿਲਦੀ ਹੈ ਤਾਂ ਇਸ ਨੂੰ ਨਿਸ਼ਚਿਤ ਤੌਰ ''''ਤੇ ਕਾਨੂੰਨ ਤਹਿਤ ਰੋਕਿਆ ਜਾਵੇਗਾ।"

ਸਿੰਧ ਦੇ ਮੰਤਰੀ ਦਾ ਕੀ ਕਹਿਣਾ ਹੈ ?

ਸਿੰਧ ਦੇ ਸੂਚਨਾ ਮੰਤਰੀ ਸਰਜ਼ਿਲ ਇਨਾਮ ਮੇਮਨ ਨੇ ਹੜ੍ਹ ਪੀੜਤਾਂ ਵਿੱਚ ਕੁੜੀਆਂ ਦੇ ਵਿਆਹ ਬਾਰੇ ਕਿਹਾ ਕਿ ਅਜੇ ਤੱਕ ਅਜਿਹੀ ਕੋਈ ਸੂਚਨਾ ਉਨ੍ਹਾਂ ਤੱਕ ਨਹੀਂ ਪਹੁੰਚੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਲੋਕਾਂ ਦੀਆਂ ਜ਼ਰੂਰਤਾਂ ਦਾ ਹਰ ਤਰ੍ਹਾਂ ਨਾਲ ਧਿਆਨ ਰੱਖ ਰਹੀ ਹੈ।

ਉਹ ਕਹਿੰਦਾ ਹੈ, "ਲੋਕਾਂ ਨੂੰ ਭੋਜਨ, ਪਾਣੀ, ਰਾਸ਼ਨ ਅਤੇ ਟੈਂਟ ਮੁਹੱਈਆ ਕਰਵਾਏ ਜਾ ਰਹੇ ਹਨ। ਅਸੀਂ ਇਹ ਵੀ ਵਾਅਦਾ ਕਰਦੇ ਹਾਂ ਕਿ ਸਰਕਾਰ ਸਾਰਿਆਂ ਲਈ ਘਰ ਬਣਾਏਗੀ। ਫਿਰ ਲੋਕ ਪਰੇਸ਼ਾਨ ਕਿਉਂ ਹਨ?"

ਸਰਜ਼ਿਲ ਇਨਾਮ ਮੇਮਨ ਨੇ ਕਿਹਾ ਕਿ ਨਾਬਾਲਗ ਕੁੜੀਆਂ ਦੇ ਵਿਆਹ ਨੂੰ ਰੋਕਣ ਲਈ ਕਾਨੂੰਨ ਹਨ। ''''''''ਜੇਕਰ ਸਾਨੂੰ ਸੂਚਨਾ ਮਿਲਦੀ ਹੈ ਤਾਂ ਇਸ ਨੂੰ ਨਿਸ਼ਚਿਤ ਤੌਰ ''''ਤੇ ਕਾਨੂੰਨ ਤਹਿਤ ਰੋਕਿਆ ਜਾਵੇਗਾ।"

ਬਾਲ ਵਿਆਹ ਨੂੰ ਖਤਮ ਕਰਨ ਲਈ ਰਾਸ਼ਟਰੀ ਪੱਧਰ ''''ਤੇ ਸਥਾਪਿਤ ਕੀਤੀ ਗਈ ਨੈਸ਼ਨਲ ਚੈਂਪੀਅਨ ਕਾਕਸ ਆਫ਼ ਪਾਰਲੀਮੈਂਟ ਦੀ ਮੈਂਬਰ ਸੈਨੇਟਰ ਕ੍ਰਿਸ਼ਨਾ ਕੁਮਾਰੀ ਦਾ ਕਹਿਣਾ ਹੈ ਕਿ ਅਜਿਹੇ ਵਿਆਹਾਂ ਨੂੰ ਕਿਸੇ ਵੀ ਕੀਮਤ ''''ਤੇ ਰੋਕਿਆ ਜਾਣਾ ਚਾਹੀਦਾ ਹੈ।

-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News