ਸੰਗਰੂਰ ਵਿੱਚ ਮਸਜਿਦ ਲਈ ਜ਼ਮੀਨ ਦੇਣ ਵਾਲੇ ਦੋ ਹਿੰਦੂ ਭਰਾਵਾਂ ਨੇ ਕਾਇਮ ਕੀਤੀ ਮਿਸਾਲ- ਵੀਡੀਓ

Saturday, Sep 24, 2022 - 08:54 AM (IST)

ਸੰਗਰੂਰ ਵਿੱਚ ਮਸਜਿਦ ਲਈ ਜ਼ਮੀਨ ਦੇਣ ਵਾਲੇ ਦੋ ਹਿੰਦੂ ਭਰਾਵਾਂ ਨੇ ਕਾਇਮ ਕੀਤੀ ਮਿਸਾਲ- ਵੀਡੀਓ
ਸੰਗਰੂਰ, ਮਸਜਿਦ
BBC

ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਰਾਮਪੁਰ ਗੁੱਜਰਾਂ ਨੇ ਇੱਕ ਵੱਖਰੀ ਹੀ ਮਿਸਾਲ ਕਾਇਮ ਕੀਤੀ ਹੈ। ਇਸ ਪਿੰਡ ਦੇ ਦੋ ਹਿੰਦੂ ਭਰਾਵਾਂ ਨੇ ਮੁਲਮਾਨ ਭਾਈਚਾਰੇ ਨੂੰ 3 ਵਿਸਵੇ ਜ਼ਮੀਨ ਮਸਜਿਦ ਬਣਾਉਣ ਲਈ ਦਿੱਤੀ ਹੈ ਤੇ ਉਸ ਬਦਲੇ ਕੋਈ ਪੈਸਾ ਵੀ ਨਹੀਂ ਲਿਆ।

ਰਾਮਪੁਰ ਗੁੱਜਰਾਂ ਦਿੜ੍ਹਬਾ ਵਿਧਾਨ ਸਭਾ ਹਲਕੇ ਦਾ ਇਕ ਛੋਟਾ ਪਿੰਡ ਹੈ। 800 ਲੋਕਾਂ ਦੀ ਆਬਾਦੀ ਵਾਲੇ ਇਸ ਪਿੰਡ ਵਿੱਚ 108 ਹਿੰਦੂਆਂ ਦੇ ਪਰਿਵਾਰ ਹਨ ਤੇ 15 ਦੇ ਕਰੀਬ ਮੁਸਲਮਾਨਾ ਦੇ, ਇਸ ਪਿੰਡ ਦੀ ਵਸੋਂ ਸਿਰਫ਼ ਹਿੰਦੂ ਤੇ ਮੁਸਲਮਾਨਾਂ ਦੀ ਹੀ ਹੈ।

ਵਧੇਰੇ ਗੁੱਜਰ ਭਾਈਚਾਰੇ ਨਾਲ ਸਬੰਧਤ ਹਨ।

ਜ਼ਮੀਨ ਦੇਣ ਵਾਲੇ ਭਰਾਵਾਂ ਦੇ ਦੱਸਿਆ ਕਿ ਕੀ ਸੋਚ ਰੱਖ ਕੇ ਉਨ੍ਹਾਂ ਨੂੰ ਮਸਜਿਦ ਦੇ ਲਈ ਜ਼ਮੀਨ ਦਾਨ ਦਿੱਤੀ।

ਹਿੰਦੂ ਭਾਈਚਾਰੇ ਦੀ ਇਸ ਪਹਿਲ ਨਾਲ ਮੁਸਲਮਾਨ ਭਾਈਚਾਰੇ ਦੇ ਲੋਕ ਕਾਫ਼ੀ ਖੁਸ਼ ਹਨ ਤੇ ਦੋਵਾਂ ਭਾਈਚਾਰਿਆਂ ਵਿੱਚ ਸਾਲਾਂ ਤੋਂ ਹੀ ਏਕਤਾ ਹੋਣ ਦੀ ਗੱਲ ਕਹਿ ਰਹੇ ਹਨ।

ਉੱਧਰ ਪਿੰਡ ਦੇ ਸਰਪੰਚ ਅਤੇ ਮੁਸਲਮਾਨ ਭਾਈਚਾਰੇ ਦੇ ਨੁਮਾਇੰਦੇ ਵੀ ਇਸ ਨਾਲ ਕਾਫ਼ੀ ਖੁਸ਼ ਹਨ।

ਕਹਾਣੀ ਦਾ ਪੂਰਾ ਵੀਡੀਓ ਦੇਖੋ-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News