ਭਾਰਤ ਦੇ ਅਜ਼ਾਦੀ ਦਿਹਾੜੇ ਮੌਕੇ ਪੰਜਾਬ ਵਿਚ ਕੁਝ ਸਿੱਖ ਜਥੇਬੰਦੀਆਂ ਨੇ ਕੱਢਿਆ ਕੇਸਰੀ ਮਾਰਚ

Monday, Aug 15, 2022 - 09:45 PM (IST)

ਭਾਰਤ ਦੇ ਅਜ਼ਾਦੀ ਦਿਹਾੜੇ ਮੌਕੇ ਪੰਜਾਬ ਵਿਚ ਕੁਝ ਸਿੱਖ ਜਥੇਬੰਦੀਆਂ ਨੇ ਕੱਢਿਆ ਕੇਸਰੀ ਮਾਰਚ

ਭਾਰਤ ਦੀ 75ਵੀਂ ਵਰ੍ਹੇਗੰਢ ਮੌਕੇ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮੋਗਾ ਵਿਖੇ ਤਿਰੰਗੇ ਝੰਡੇ ਦੀ ਥਾਂ ਕੇਸਰੀ ਝੰਡੇ ਲਹਿਰਾਏ ਗਏ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਰ ਘਰ ਤਿਰੰਗਾ ਮੁਹਿੰਮ ਦੇ ਸੱਦੇ ਦੇ ਉਲਟ ਕੁਝ ਸਿੱਖ ਸੰਗਠਨਾਂ ਨੇ ਕੇਸਰੀ ਝੰਡਿਆ ਨਾਲ ਮਾਰਚ ਕੀਤਾ।

ਇਸ ਤੋਂ ਪਹਿਲਾਂ ਅੰਮ੍ਰਿਤਸਰ ਅਤੇ ਜਲੰਧਰ ਵਿਚ ਵੀ ਅਜਿਹੇ ਹੀ ਮਾਰਚ ਕੱਢੇ ਜਾ ਚੁੱਕੇ ਹਨ।

ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਨੇ ਮੋਗਾ ਮਾਰਚ ਦੌਰਾਨ ਗੱਲਬਾਤ ਦੌਰਾਨ ਕਿਹਾ ਕਿ ਭਾਰਤ ਦੀ ਮੌਜੂਦਾ ਸਰਕਾਰ ਧੱਕੇ ਨਾਲ ਸਾਡੇ ਘਰਾਂ ਵਿਚ ਰਾਸ਼ਟਰਵਾਦ ਵਾੜ ਰਹੀ ਹੈ।

ਉਨ੍ਹਾਂ ਕਿਹਾ ਕਿ ਜਿਵੇਂ ਤਿਰੰਗਾ ਭਾਰਤ ਦੀ ਪ੍ਰਭੂਸੱਤਾ ਦਾ ਪ੍ਰਤੀਕ ਹੈ ਉਵੇਂ ਕਿ ਕੇਸਰੀ ਨਿਸ਼ਾਨ ਸਿੱਖਾਂ ਦਾ ਅਜ਼ਾਦ ਹਸਤੀ ਦਾ ਪ੍ਰਤੀਕ ਹੈ। ਵੱਡੀ ਗਿਣਤੀ ਵਿੱਚ ਇਨ੍ਹਾਂ ਸੰਗਠਨਾਂ ਦੇ ਵਰਕਰਾਂ ਨੇ ਮੋਗਾ ਸ਼ਹਿਰ ''''ਚ ਰੋਸ ਮਾਰਚ ਕੀਤਾ। ਸੰਗਠਨਾਂ ਦੇ ਆਗੂਆਂ ਨੇ ਇਸ ਮਾਰਚ ਦੇ ਮਕਸਦ ਬਾਰੇ ਦੱਸਿਆ।

ਇਸ ਮਾਰਚਾਂ ਦੀ ਖਾਸ ਗੱਲ ਇਹ ਸੀ ਕਿ ਇਸ ਵਿਚ ਮੁਸਲਿਮ ਅਤੇ ਦਲਿਤ ਭਾਈਚਾਰਿਆਂ ਦੇ ਕੁਝ ਨੁੰਮਾਇਦਿਆਂ ਨੇ ਵੀ ਸ਼ਮੂਲੀਅਤ ਕੀਤੀ। (ਰਿਪੋਰਟ - ਸੁਰਿੰਦਰ ਮਾਨ, ਐਡਿਟ - ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News