ਜੌਹਨਸਨ ਐਂਡ ਜੌਹਨਸਨ ਨੇ ਕਿਉਂ ਬੇਬੀ ਪਾਊਡਰ ਨੂੰ ਬੰਦ ਕਰਨ ਦਾ ਫੈਸਲਾ ਲਿਆ

Sunday, Aug 14, 2022 - 06:15 PM (IST)

ਜੌਹਨਸਨ ਐਂਡ ਜੌਹਨਸਨ ਨੇ ਕਿਉਂ ਬੇਬੀ ਪਾਊਡਰ ਨੂੰ ਬੰਦ ਕਰਨ ਦਾ ਫੈਸਲਾ ਲਿਆ
ਕੰਪਨੀ ਨੇ ਅਮਰੀਕਾ ਵਿਚ ਇਸ ਪਾਊਡਰ ਦੀ ਵਿਕਰੀ ਬੰਦ ਕਰਨ ਦੇ ਦੋ ਸਾਲ ਬਾਅਦ ਇਹ ਫ਼ੈਸਲਾ ਲਿਆ ਹੈ।
Reuters
ਕੰਪਨੀ ਨੇ ਅਮਰੀਕਾ ਵਿਚ ਇਸ ਪਾਊਡਰ ਦੀ ਵਿਕਰੀ ਬੰਦ ਕਰਨ ਦੇ ਦੋ ਸਾਲ ਬਾਅਦ ਇਹ ਫ਼ੈਸਲਾ ਲਿਆ ਹੈ।

ਜੌਹਨਸਨ ਐਂਡ ਜੌਹਨਸਨ ਅਗਲੇ ਸਾਲ ਤੋਂ ਬੱਚਿਆਂ ਦਾ ਪਾਊਡਰ ਪੂਰੀ ਤਰ੍ਹਾਂ ਬਣਾਉਣਾ ਅਤੇ ਵੇਚਣਾ ਬੰਦ ਕਰ ਦੇਵੇਗੀ।

ਸਿਹਤ ਸੇਵਾਵਾਂ ਨਾਲ ਜੁੜੇ ਇਸ ਵੱਡੀ ਕੰਪਨੀ ਨੇ ਅਮਰੀਕਾ ਵਿੱਚ ਇਸ ਪਾਊਡਰ ਦੀ ਵਿਕਰੀ ਬੰਦ ਕਰਨ ਦੇ ਦੋ ਸਾਲ ਬਾਅਦ ਇਹ ਫ਼ੈਸਲਾ ਲਿਆ ਹੈ।

ਦਰਅਸਲ ਜੌਹਨਸਨ ਐਂਡ ਜੌਹਨਸਨ ਕੰਪਨੀ ਔਰਤਾਂ ਦੇ ਤਕਰੀਬਨ 38 ਹਜ਼ਾਰ ਮੁਕੱਦਮਿਆਂ ਦਾ ਸਾਹਮਣਾ ਕਰ ਰਹੀ ਹੈ। ਇਨ੍ਹਾਂ ਮੁਕੱਦਮਿਆਂ ਰਾਹੀਂ ਇਲਜ਼ਾਮ ਲਗਾਏ ਗਏ ਹਨ ਕਿ ਇਸ ਪਾਊਡਰ ਵਿੱਚ ਐਸਬਸਟੌਸ ਹੈ ਅਤੇ ਇਸ ਕਾਰਨ ਔਰਤਾਂ ਨੂੰ ਅੰਡਕੋਸ਼ ਦਾ ਕੈਂਸਰ ਹੋ ਰਿਹਾ ਹੈ।

ਕੰਪਨੀ ਵੱਲੋਂ ਵਾਰ-ਵਾਰ ਦੁਹਰਾਇਆ ਗਿਆ ਹੈ ਕਿ ਦਹਾਕਿਆਂ ਦੀ ਖੋਜ ਤੋਂ ਇਹ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਪਾਊਡਰ ਵਰਤੋਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਕੰਪਨੀ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਹੈ," ਦੁਨੀਆਂ ਭਰ ਵਿੱਚ ਪੋਰਟਫੋਲੀਓ ਮੂਲਾਂਕਣ ਤੋਂ ਬਾਅਦ ਅਸੀਂ ਬੱਚਿਆਂ ਦੇ ਪਾਊਡਰ ਨੂੰ ਕੌਰਨਸਟਾਰਚ (ਮੱਕੀ ਦਾ ਮੈਦਾ) ਆਧਾਰਿਤ ਬਣਾਉਣ ਦਾ ਫ਼ੈਸਲਾ ਲਿਆ ਹੈ।"

ਕੰਪਨੀ ਵੱਲੋਂ ਇਹ ਵੀ ਆਖਿਆ ਗਿਆ ਕਿ ਕੌਰਨਸਟਾਰਚ ਉੱਤੇ ਅਧਾਰਿਤ ਪਾਊਡਰ ਪਹਿਲਾਂ ਤੋਂ ਹੀ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਵੇਚਿਆ ਜਾਂਦਾ ਹੈ।

''''ਡਰਨ ਦੀ ਨਹੀਂ ਹੈ ਕੋਈ ਲੋੜ''''

ਕੰਪਨੀ ਵੱਲੋਂ ਆਖਿਆ ਗਿਆ," ਦੁਨੀਆਂ ਭਰ ਵਿੱਚ ਮੌਜੂਦ ਸਿਹਤ ਮਾਹਿਰਾਂ ਨੇ ਦਹਾਕਿਆਂ ਤੋਂ ਆਪਣੇ ਵਿਸ਼ਲੇਸ਼ਣ ਵਿੱਚ ਇਹ ਪੁਸ਼ਟੀ ਕੀਤੀ ਹੈ ਕਿ ਬੱਚਿਆਂ ਦਾ ਪਾਊਡਰ ਸੁਰੱਖਿਅਤ ਹੈ ਅਤੇ ਇਸ ਵਿੱਚ ਕੋਈ ਐਸਬਸਟਾਸ ਨਹੀਂ ਹੈ। ਇਸ ਦੇ ਨਾਲ ਕੈਂਸਰ ਵੀ ਨਹੀਂ ਹੁੰਦਾ।"

ਰਿਪੋਰਟ ਵਿੱਚ ਐਸਬੈਸਟੌਸ ਬਾਰੇ ਆਖਿਆ ਗਿਆ ਸੀ

2020 ਵਿੱਚ ਕੰਪਨੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਬੇਬੀ ਪਾਊਡਰ ਨੂੰ ਅਮਰੀਕਾ ਅਤੇ ਕੈਨੇਡਾ ਵਿੱਚ ਵੇਚਣਾ ਬੰਦ ਕਰ ਦੇਣਗੇ।

ਕੰਪਨੀ ਵੱਲੋਂ ਆਖਿਆ ਗਿਆ ਸੀ ਕਿ ਕਈ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਅਜਿਹੀ ਗ਼ਲਤ ਜਾਣਕਾਰੀ ਫੈਲੀ ਹੈ ਕਿ ਇਹ ਪਾਊਡਰ ਸੁਰੱਖਿਅਤ ਨਹੀਂ ਹਨ। ਇਸ ਤੋਂ ਬਾਅਦ ਪਾਊਡਰ ਦੀ ਮੰਗ ਵਿੱਚ ਭਾਰੀ ਕਮੀ ਆਈ ਸੀ।

ਹਾਲਾਂਕਿ ਕੰਪਨੀ ਵੱਲੋਂ ਇਹ ਵੀ ਆਖਿਆ ਗਿਆ ਸੀ ਕਿ ਦੁਨੀਆਂ ਦੇ ਬਾਕੀ ਦੇਸ਼ਾਂ ਵਿੱਚ ਵਿਕਰੀ ਜਾਰੀ ਰਹੇਗੀ।

ਜੌਹਨਸਨ ਐਂਡ ਜੌਹਨਸਨ ਉੱਪਰ ਹਜ਼ਾਰਾਂ ਗਾਹਕਾਂ ਨੇ ਇਹ ਕੇਸ ਦਰਜ ਕੀਤਾ ਹੋਇਆ ਹੈ ਕਿ ਇਸ ਦੇ ਪਾਊਡਰ ਵਿੱਚ ਮੌਜੂਦ ਐਸਬੈਸਟੌਸ ਕਾਰਨ ਕੈਂਸਰ ਹੁੰਦਾ ਹੈ।
Getty Images
ਜੌਹਨਸਨ ਐਂਡ ਜੌਹਨਸਨ ਉੱਪਰ ਹਜ਼ਾਰਾਂ ਗਾਹਕਾਂ ਨੇ ਇਹ ਕੇਸ ਦਰਜ ਕੀਤਾ ਹੋਇਆ ਹੈ ਕਿ ਇਸ ਦੇ ਪਾਊਡਰ ਵਿੱਚ ਮੌਜੂਦ ਐਸਬੈਸਟੌਸ ਕਾਰਨ ਕੈਂਸਰ ਹੁੰਦਾ ਹੈ।

ਜੌਹਨਸਨ ਐਂਡ ਜੌਹਨਸਨ ਉੱਪਰ ਹਜ਼ਾਰਾਂ ਗਾਹਕਾਂ ਨੇ ਇਹ ਕੇਸ ਦਰਜ ਕੀਤਾ ਹੋਇਆ ਹੈ ਕਿ ਇਸ ਦੇ ਪਾਊਡਰ ਵਿੱਚ ਮੌਜੂਦ ਐਸਬੈਸਟੌਸ ਕਾਰਨ ਕੈਂਸਰ ਹੁੰਦਾ ਹੈ।

2018 ਵਿੱਚ ਨਿਊਜ਼ ਏਜੰਸੀ ਰਾਇਟਰਜ਼ ਨੇ ਇਕ ਸੋਧ ਪ੍ਰਕਾਸ਼ਤ ਕੀਤੀ ਸੀ ਜਿਸ ਵਿੱਚ ਲਿਖਿਆ ਗਿਆ ਸੀ ਕਿ ਜੌਹਨਸਨ ਐਂਡ ਜੌਹਨਸਨ ਕੰਪਨੀ ਬਹੁਤ ਸਾਲਾਂ ਤੋਂ ਇਹ ਗੱਲ ਜਾਣਦੀ ਹੈ ਕਿ ਉਨ੍ਹਾਂ ਦੇ ਪਾਊਡਰ ਵਿੱਚ ਐਸਬਸਟੌਸ ਮੌਜੂਦ ਹੈ।

ਇਹ ਪਾਊਡਰ ਹਾਈਡ੍ਰੇਟਿਡ ਮੈਗਨੀਸ਼ੀਅਮ ਨੂੰ ਮਿਲ ਕੇ ਬਣਦਾ ਹੈ ਜੋ ਧਰਤੀ ਵਿੱਚ ਪਾਈ ਜਾਣ ਵਾਲੀ ਇੱਕ ਖਣਿਜ ਹੈ। ਇਹ ਖਣਿਜ ਐਸਬਸਟੌਸ ਦੇ ਨਾਲ ਮੌਜੂਦ ਪਰਤ ਦੇ ਨਜ਼ਦੀਕ ਪਾਈ ਜਾਂਦੀ ਹੈ। ਐਸਬਸਟੌਸ ਨੂੰ ਕੈਂਸਰ ਪੈਦਾ ਕਰਨ ਵਾਲੇ ਪਦਾਰਥ ਦੇ ਰੂਪ ਵਿੱਚ ਵੇਖਿਆ ਜਾਂਦਾ ਹੈ।

ਕੰਪਨੀ ਦੇ ਖ਼ਿਲਾਫ਼ ਆਏ ਫ਼ੈਸਲੇ

ਰਾਇਟਰਜ਼ ਨੇ ਆਖਿਆ ਕਿ ਕੰਪਨੀ ਦੇ ਅੰਦਰੂਨੀ ਰਿਕਾਰਡ, ਜਾਂਚ, ਗਵਾਹੀ ਅਤੇ ਹੋਰ ਸਬੂਤਾਂ ਦੇ ਆਧਾਰ ਤੋਂ ਪਤਾ ਲੱਗਦਾ ਹੈ ਕਿ 1971-2000 ਦੌਰਾਨ ਜੌਹਨਸਨ ਐਂਡ ਜੌਹਨਸਨ ਦੇ ਤਿਆਰ ਪਾਊਡਰ ਕਦੇ-ਕਦੇ ਐਸਬਸਟਾਸ ਦੀ ਥੋੜ੍ਹੀ ਮਾਤਰਾ ਪਾਈ ਗਈ ਸੀ।

ਹਾਲਾਂਕਿ ਕੰਪਨੀ ਨੇ ਅਦਾਲਤ, ਮੀਡੀਆ ਰਿਪੋਰਟ ਅਤੇ ਅਮਰੀਕੀ ਸੰਸਦ ਮੈਂਬਰਾਂ ਦੇ ਸਮੇਂ ਲਗਾਤਾਰ ਇਨ੍ਹਾਂ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।

Banner
BBC

Banner
BBC

ਅਕਤੂਬਰ ਵਿੱਚ ਜੌਹਨਸਨ ਐਂਡ ਜੌਹਨਸਨ ਨੇ ਆਪਣੀ ਇੱਕ ਸਹਾਇਕ ਕੰਪਨੀ ਐਲਡੀਆਈ ਮੈਨੇਜਮੈਂਟ ਬਣਾਈ ਅਤੇ ਇਨ੍ਹਾਂ ਦਾਅਵਿਆਂ ਨਾਲ ਨਜਿੱਠਣ ਦਾ ਕੰਮ ਉਨ੍ਹਾਂ ਨੂੰ ਸੌਂਪਿਆ। ਕੰਪਨੀ ਵੱਲੋਂ ਬਾਅਦ ਵਿੱਚ ਇਸ ਨਵੀਂ ਕੰਪਨੀ ਨੂੰ ਦਿਵਾਲੀਆ ਘੋਸ਼ਿਤ ਕਰ ਦਿੱਤਾ ਗਿਆ ਜਿਸ ਕਾਰਨ ਇਸ ਉਪਰ ਚੱਲ ਰਹੇ ਸਾਰੇ ਮੁਕੱਦਮੇ ਰੁੱਕ ਗਏ।

ਕੰਪਨੀ ਵੱਲੋਂ ਵਾਰ ਵਾਰ ਦੁਹਰਾਇਆ ਗਿਆ ਹੈ ਕਿ ਦਹਾਕਿਆਂ ਦੀ ਖੋਜ ਤੋਂ ਇਹ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਪਾਊਡਰ ਵਰਤੋਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ।
Getty Images
ਕੰਪਨੀ ਵੱਲੋਂ ਵਾਰ ਵਾਰ ਦੁਹਰਾਇਆ ਗਿਆ ਹੈ ਕਿ ਦਹਾਕਿਆਂ ਦੀ ਖੋਜ ਤੋਂ ਇਹ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਪਾਊਡਰ ਵਰਤੋਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਦਿਵਾਲੀਏਪਣ ਦੇ ਐਲਾਨ ਤੋਂ ਪਹਿਲਾਂ ਕੰਪਨੀ ਦੇ ਖਿਲਾਫ ਹੋਰ ਫ਼ੈਸਲਿਆਂ ਕਾਰਨ ਉਸ ਉੱਪਰ ਤਕਰੀਬਨ 3.5 ਅਰਬ ਡਾਲਰ ਦੀ ਦੇਣਦਾਰੀ ਹੋ ਗਈ ਸੀ। ਇਨ੍ਹਾਂ ਵਿੱਚ ਤਕਰੀਬਨ 22 ਔਰਤਾਂ ਵੀ ਸ਼ਾਮਿਲ ਸਨ ਜਿਨ੍ਹਾਂ ਨੂੰ ਅਦਾਲਤ ਨੇ ਤਕਰੀਬਨ ਦੋ ਅਰਬ ਡਾਲਰ ਦਾ ਹਰਜਾਨਾ ਦੇਣ ਦਾ ਫ਼ੈਸਲਾ ਸੁਣਾਇਆ ਸੀ।

ਅਪਰੈਲ ਵਿੱਚ ਇੱਕ ਸ਼ੇਅਰ ਹੋਲਡਰ ਵੱਲੋਂ ਇਹ ਸਲਾਹ ਦਿੱਤੀ ਗਈ ਸੀ ਕਿ ਕੰਪਨੀ ਆਪਣੇ ਬੱਚਿਆਂ ਦੇ ਪਾਊਡਰ ਨੂੰ ਦੁਨੀਆਂ ਭਰ ਵਿੱਚ ਵੇਚਣਾ ਬੰਦ ਕਰ ਦੇਵੇ ਪਰ ਉਸ ਵੇਲੇ ਇਹ ਪ੍ਰਸਤਾਵ ਖਾਰਜ ਹੋ ਗਿਆ ਸੀ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News