ਅਕਾਲੀ ਦਲ ਤੋਂ ਜਨਤਾ ਦਲ ਯੂ ਤੱਕ...ਭਾਜਪਾ ਨੇ ਗਠਜੋੜ ਕਰਕੇ ਕਿਵੇਂ ਕਈ ਖੇਤਰੀ ਦਲ ਖੂੰਝੇ ਲਾਏ
Sunday, Aug 14, 2022 - 08:45 AM (IST)

ਸਿਆਸੀ ਹਲਕਿਆਂ ਵਿੱਚ ਇਨ੍ਹੀਂ ਦਿਨੀਂ ਇਹ ਧਾਰਨਾ ਜ਼ੋਰ ਫੜਦੀ ਜਾ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਸੂਬਿਆਂ ਵਿੱਚ ਚੋਣਾਂ ਦੌਰਾਨ ਵੋਟਾਂ ਹਾਸਲ ਕਰਨ ਲਈ ਖੇਤਰੀ ਪਾਰਟੀਆਂ ਦੀ ਵਰਤੋਂ ਕਰਦੀ ਹੈ ਅਤੇ ਬਾਅਦ ਵਿੱਚ ਉਨ੍ਹਾਂ ਦੀ ਹੋਂਦ ਨੂੰ ਹੀ ਖ਼ਤਮ ਕਰ ਦਿੰਦੀ ਹੈ।
ਮੰਨਿਆ ਜਾਂਦਾ ਹੈ ਕਿ ਇਸੇ ਖਤਰੇ ਨੂੰ ਦੇਖਦਿਆਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਭਾਜਪਾ ਨਾਲੋਂ ਤੋੜ ਵਿਛੋੜਾ ਕਰ ਕੇ ਪਾੜਾ ਬਦਲ ਲਿਆ ਹੈ।
ਇਸ ਨੂੰ ਹਾਲ ਹੀ ਦੇ ਦਹਾਕਿਆਂ ਦੀ ਸਭ ਤੋਂ ਸਾਫ਼ ਅਤੇ ਸਰਲ ''''ਸਿਆਸੀ ਕਾਰਵਾਈ'''' ਵਜੋਂ ਦੇਖਿਆ ਜਾ ਰਿਹਾ ਹੈ।
ਭਾਵੇਂ ਲੱਗਦਾ ਹੈ ਕਿ ਬਿਹਾਰ ਵਿੱਚ ਸਿਆਸੀ ਤਬਦੀਲੀ ਬਹੁਤ ਤੇਜ਼ੀ ਨਾਲ ਅਤੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਹੋਈ ਹੈ, ਪਰ ਨਿਤੀਸ਼ ਕੁਮਾਰ ਵਰਗੇ ਸਿਆਸਤਦਾਨ ਨੂੰ ਇਹ ਸਮਝਣ ਵਿੱਚ ਲੰਮਾ ਸਮਾਂ ਲੱਗ ਗਿਆ ਕਿ ਉਸ ਦੀ ਸਿਆਸੀ ਜ਼ਮੀਨ ਨੂੰ ਖਿਸਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਕਈ ਵਾਰ ਇਹ ਵੀ ਇਲਜ਼ਾਮ ਲਾਇਆ ਜਾਂਦਾ ਹੈ ਕਿ ਬਿਹਾਰ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਚਿਰਾਗ ਪਾਸਵਾਨ ਦੀ ਵਰਤੋਂ ਜੇਡੀਯੂ ਦਾ ਪ੍ਰਭਾਵ ਘਟਾਉਣ ਲਈ ਕੀਤੀ ਸੀ।
ਇਹ ਸੰਭਵ ਹੈ ਕਿ ਉਹ ਆਪਣੀ ''''ਕਦੇ ਸਹਿਯੋਗੀ, ਕਦੇ ਵਿਰੋਧੀ'''' ਭਾਜਪਾ ''''ਤੇ ਵਾਰ ਕਰਨ ਲਈ ਸਭ ਤੋਂ ਢੁੱਕਵੇਂ ਸਮੇਂ ਦੀ ਉਡੀਕ ਕਰ ਰਹੇ ਹੋਣ।
ਇਸ ਦੇ ਉਲਟ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਰਾਮਕ੍ਰਿਸ਼ਨ ਹੇਗੜੇ ਨੇ ਆਪਣੀ ''''ਲੋਕ ਸ਼ਕਤੀ ਪਾਰਟੀ'''' ਦਾ JDU ''''ਚ ਰਲੇਵਾਂ ਕਰ ਦਿੱਤਾ ਹੈ।
ਇਹ ਹੇਗੜੇ ਹੀ ਸਨ, ਜਿਨ੍ਹਾਂ ਨੇ 1998 ਦੀਆਂ ਲੋਕ ਸਭਾ ਚੋਣਾਂ ਵਿੱਚ ਕਰਨਾਟਕ ਵਿੱਚ ਲੋਕ ਸ਼ਕਤੀ ਪਾਰਟੀ ਗਠਜੋੜ ਨੂੰ 28 ਸੀਟਾਂ ''''ਤੇ ਜਿੱਤ ਦਿਵਾਈ ਸੀ।
ਜਿੱਤ ਮਹੱਤਵਪੂਰਨ ਸੀ (ਜਿਸ ਵਿੱਚੋਂ 13 ਭਾਜਪਾ ਅਤੇ ਤਿੰਨ ਲੋਕ ਸ਼ਕਤੀ ਪਾਰਟੀ ਨੂੰ ਮਿਲੀਆਂ) ਕਿਉਂਕਿ ਹੇਗੜੇ ਕਰਨਾਟਕ ਵਿੱਚ ਲਿੰਗਾਇਤ ਵੋਟ ਬੈਂਕ ਨੂੰ ਭਾਜਪਾ ਦੇ ਹਵਾਲੇ ਕਰ ਰਹੇ ਸਨ।
ਵੀਡੀਓ: ਸੁਨੀਲ ਜਾਖੜ ਬੀਜੇਪੀ ਵਿੱਚ ਫਿਟ ਬੈਠ ਸਕਣਗੇ?
ਭਾਜਪਾ ਆਗੂ ਦਾ ਚਰਚਿਤ ਦਾਅਵਾ
ਇਹ ਇਸ ਲਈ ਵੀ ਵੱਡੀ ਗੱਲ ਸੀ ਕਿਉਂਕਿ ਸ਼ਾਇਦ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਗੱਠਜੋੜ ਦੇ ਭਾਈਵਾਲ (ਭਾਜਪਾ) ਨੇ ਕਿਸੇ ਹੋਰ ਨੇਤਾ ਬਾਰੇ ਕਿਹਾ ਸੀ, "ਇਸ ਚੋਣ ਤੋਂ ਬਾਅਦ ਉਹ (ਹੇਗੜੇ) ਜ਼ੀਰੋ ਹੋ ਜਾਣਗੇ।"
ਇਸ ਬਿਆਨ ਵਿੱਚ ਭਾਜਪਾ ਦਾ ਹੰਕਾਰ ਨਜ਼ਰ ਆ ਸਕਦਾ ਹੈ, ਪਰ ਉਸ ਸਮੇਂ ਭਾਜਪਾ ਆਗੂ ਐੱਨਐੱਨ ਅਨੰਤ ਕੁਮਾਰ ਨੇ ਮੈਨੂੰ ਕਿਹਾ ਸੀ, "ਮੇਰੇ ਸ਼ਬਦ ਯਾਦ ਰੱਖੋ।"
ਉਸ ਸਮੇਂ ਅਨੰਤ ਕੁਮਾਰ ਨੇ ਸੰਸਦ ਮੈਂਬਰ ਵਜੋਂ ਸਿਰਫ਼ ਦੋ ਸਾਲ ਦਾ ਕਾਰਜਕਾਲ ਪੂਰਾ ਕੀਤਾ ਸੀ। ਬਾਅਦ ਵਿੱਚ ਉਹ ਕੇਂਦਰੀ ਮੰਤਰੀ ਬਣ ਗਏ ਅਤੇ ਉਨ੍ਹਾਂ ਦੀਆਂ ਗੱਲਾਂ ਸੱਚ ਸਾਬਤ ਹੋਈਆਂ।
ਇਹ ਉਹੀ ਲਿੰਗਾਇਤ ਵੋਟ ਬੈਂਕ ਸੀ, ਜਿਸ ਨੂੰ ਅਨੰਤ ਕੁਮਾਰ ਅਤੇ ਬੀਐਸ ਯੇਦੀਯੁਰੱਪਾ ਨੇ ਆਪਣਾ ਆਧਾਰ ਬਣਾਇਆ ਅਤੇ ਬਾਅਦ ਵਿੱਚ ਭਾਜਪਾ ਸਾਲ 2008 ਵਿੱਚ ਕਰਨਾਟਕ ਵਿੱਚ ਸੱਤਾ ਵਿੱਚ ਆਈ।
ਸਿਆਸੀ ਵਿਸ਼ਲੇਸ਼ਕ ਅਤੇ ਭੋਪਾਲ ਸਥਿਤ ਜਾਗਰਣ ਲੇਕਸਾਈਡ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਸੰਦੀਪ ਸ਼ਾਸਤਰੀ ਨੇ ਬੀਬੀਸੀ ਨੂੰ ਦੱਸਿਆ, "ਭਾਰਤੀ ਜਨਤਾ ਪਾਰਟੀ ਨੇ ਇੱਕ ਖੇਤਰੀ ਪਾਰਟੀ ਦੇ ਆਧਾਰ ਵੋਟ ਦੀ ਵਰਤੋਂ ਕੀਤੀ, ਸਮੇਂ ਦੇ ਨਾਲ ਇਹ ਉਸੇ ਵੋਟ ਨੂੰ ਆਪਣਾ ਅਧਾਰ ਬਣਾਉਂਦੀ ਹੋਈ ਇੱਕ ਵੱਡੀ ਸਿਆਸੀ ਤਾਕਤ ਵਜੋਂ ਉਭਰੀ।"
ਸੰਦੀਪ ਸ਼ਾਸਤਰੀ ਕਹਿੰਦੇ ਹਨ, "ਜਦੋਂ ਭਾਜਪਾ ਨੂੰ ਲੱਗਦਾ ਹੈ ਕਿ ਉਹ ਇੰਨੀ ਤਾਕਤਵਰ ਹੋ ਗਈ ਹੈ ਕਿ ਉਹ ਗਠਜੋੜ ''''ਚ ਸੀਨੀਅਰ ਸਹਿਯੋਗੀ ਬਣ ਸਕਦੀ ਹੈ, ਤਾਂ ਉਹ ਖੇਤਰੀ ਪਾਰਟੀ ਨੂੰ ਪਾਸੇ ਕਰ ਦਿੰਦੀ ਹੈ।"
"ਜਾਂ ਜਦੋਂ ਭਾਜਪਾ ਨੂੰ ਲੱਗਦਾ ਹੈ ਕਿ ਅਜਿਹੀਆਂ ਖੇਤਰੀ ਪਾਰਟੀਆਂ ਕੋਲ ਹੁਣ ਆਪਣੇ ਦਮ ''''ਤੇ ਖੜ੍ਹੇ ਹੋਣ ਦਾ ਦਮ ਨਹੀਂ ਰਿਹਾ ਹੈ ਤਾਂ ਵੀ ਉਹ ਉਨ੍ਹਾਂ ਨੂੰ ਇਕ ਪਾਸੇ ਕਰ ਦਿੰਦੀ ਹੈ। ਮਹਾਰਾਸ਼ਟਰ, ਬਿਹਾਰ, ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕਰਨਾਟਕ ਲਈ ਇਹ ਗੱਲ ਸੱਚ ਹੈ।

ਹਾਲਾਂਕਿ, ਸੈਂਟਰ ਫਾਰ ਸਟੱਡੀਜ਼ ਆਫ਼ ਡਿਵੈਲਪਿੰਗ ਸੋਸਾਇਟੀਜ਼ (ਸੀਐਸਡੀਐਸ) ਦੇ ਡਾਇਰੈਕਟਰ ਪ੍ਰੋਫੈਸਰ ਸੰਜੇ ਕੁਮਾਰ ਦੀ ਵੱਖਰੀ ਰਾਇ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਭਾਜਪਾ ਬਾਰੇ ਇਹ ਧਾਰਨਾ ਗਲਤ ਹੈ ਕਿ ਇਹ ਖੇਤਰੀ ਪਾਰਟੀਆਂ ਦੀ ਤਾਕਤ ਖੋਹ ਲੈਂਦੀ ਹੈ।
ਪ੍ਰੋਫੈਸਰ ਕੁਮਾਰ ਕਹਿੰਦੇ ਹਨ, "ਹਰ ਪਾਰਟੀ ਨੂੰ ਵਿਸਥਾਰ ਕਰਨ ਦਾ ਅਧਿਕਾਰ ਹੈ। ਇੱਥੇ ਚਰਚਾ ਇਸ ਗੱਲ ''''ਤੇ ਹੋਣੀ ਚਾਹੀਦੀ ਹੈ ਕਿ ਕੀ ਇਹ ਖੇਡ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਖੇਡੀ ਜਾ ਰਹੀ ਹੈ।
ਜੇਕਰ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ ਤਾਂ ਕੀ ਭਾਜਪਾ ਗੰਦੀ ਅਤੇ ਹੁਸ਼ਿਆਰ ਸਿਆਸਤ ਕਰ ਰਹੀ ਹੈ?"
ਉਹ ਅੱਗੇ ਕਹਿੰਦੇ ਹਨ,"ਇਸ ਦਾ ਇੱਕ ਪੱਖ ਵਿਰੋਧੀ ਪਾਰਟੀਆਂ ''''ਤੇ ਦਬਾਅ ਬਣਾਉਣ ਲਈ ਸਰਕਾਰੀ ਮਸ਼ੀਨਰੀ (ਈਡੀ, ਸੀਬੀਆਈ ਵਰਗੀਆਂ ਸੰਸਥਾਵਾਂ) ਦੀ ਦੁਰਵਰਤੋਂ ਹੈ।
ਸਾਰਾ ਨਜਲਾ ਸਿਰਫ਼ ਭਾਜਪਾ ਜਾਂ ਖੇਤਰੀ ਪਾਰਟੀਆਂ ''''ਤੇ ਨਹੀਂ ਝਾੜਿਆ ਜਾ ਸਕਦਾ ਹੈ। ਉਦਾਹਰਣ ਵਜੋਂ, ਭਾਜਪਾ ਲਈ ਨਿਤੀਸ਼ ਕੁਮਾਰ ਵਿਰੁੱਧ ਈਡੀ ਦੀ ਵਰਤੋਂ ਕਰਨਾ ਸੌਖਾ ਨਹੀਂ ਹੋਵੇਗਾ।"
ਸੂਬੇ ਮੁਤਾਬਕ ਪੈਂਤੜਾ
ਭਾਵੇਂ ਹੋਰ ਵੀ ਕਈ ਕਾਰਨ ਹਨ। ਕਈ ਵਾਰ ਖੇਤਰੀ ਪਾਰਟੀਆਂ ਨਾਲ ਨਜਿੱਠਣ ਲਈ ਵੱਖ-ਵੱਖ ਸੂਬਿਆਂ ਵਿੱਚ ਵੱਖ-ਵੱਖ ਪੈਂਤੜੇ ਲਏ ਗਏ ਹਨ।
ਉਦਾਹਰਨ ਲਈ, ਕਰਨਾਟਕ ਵਿੱਚ ਰਣਨੀਤੀ ਵੱਖਰੀ ਸੀ, ਜਿੱਥੇ ਭਾਜਪਾ ਨੇ ''''ਆਪ੍ਰੇਸ਼ਨ ਕਮਲ'''' ਰਾਹੀਂ ਵਿਧਾਨ ਸਭਾ ਵਿੱਚ ਬਹੁਮਤ ਹਾਸਲ ਕੀਤਾ।
ਭਾਜਪਾ ਨੇ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਜਨਤਾ ਦਲ ਸੈਕੂਲਰ ਦੇ ਕੁਝ ਕਮਜ਼ੋਰ ਵਿਧਾਇਕਾਂ ਦੇ ਅਸਤੀਫੇ ਲਏ ਅਤੇ ਫਿਰ ਉਨ੍ਹਾਂ ਨੂੰ ਆਪਣੀਆਂ ਟਿਕਟਾਂ ''''ਤੇ ਜ਼ਿਮਨੀ ਚੋਣਾਂ ਲੜਵਾ ਦਿੱਤੀਆਂ।
2008 ਅਤੇ 2018 ਵਿੱਚ ਇੱਕ ਵਾਰ ਨਹੀਂ ਸਗੋਂ ਦੋ ਵਾਰ ਅਜਿਹਾ ਕੀਤਾ ਗਿਆ ਪਰ ਇਹ ਸਭ ਕੁਝ ਇੰਨੀ ਚਲਾਕੀ ਨਾਲ ਕੀਤਾ ਗਿਆ ਕਿ ਦਲ-ਬਦਲੀ ਵਿਰੋਧੀ ਕਾਨੂੰਨ ਜਾਂ ਸੰਵਿਧਾਨ ਦੀ ਦਸਵੀਂ ਅਨੁਸੂਚੀ ਦੇ ਬਾਵਜੂਦ ਭਾਜਪਾ ਨੂੰ ਵਿਧਾਨ ਸਭਾ ਵਿੱਚ ਆਪਣੀ ਪਾਰਟੀ ''''ਤੇ ਸਧਾਰਨ ਬਹੁਮਤ ਮਿਲ ਗਿਆ।
ਮਹਾਰਾਸ਼ਟਰ ਵਿੱਚ ਰਣਨੀਤੀ ਵੱਖਰੀ ਸੀ। ਮੁੱਖ ਮੰਤਰੀ ਏਕਨਾਥ ਸ਼ਿੰਦੇ ਹੀ ਅਜਿਹੇ ਆਗੂ ਸਨ ਜਿਨ੍ਹਾਂ ਦੇ ਆਲੇ-ਦੁਆਲੇ ਦਰਜਨ ਤੋਂ ਵੱਧ ਵਿਧਾਇਕ ਸਨ।
ਉਨ੍ਹਾਂ ਨੂੰ ਹੋਰ ਵਿਧਾਇਕਾਂ ਨੂੰ ਖਿੱਚਣ ਲਈ ''''ਹੁੱਕ'''' ਵਜੋਂ ਵਰਤਿਆ ਗਿਆ ਅਤੇ ਪਾਰਟੀ ਮੁਖੀ ਊਧਵ ਠਾਕਰੇ ਨੂੰ ਅਲੱਗ-ਥਲੱਗ ਕਰ ਦਿੱਤਾ ਗਿਆ।
ਪ੍ਰੋਫੈਸਰ ਸ਼ਾਸਤਰੀ ਕਹਿੰਦੇ ਹਨ, "ਆਪਣੇ ਆਪ ਨੂੰ ਵਿਰੋਧੀ ਵਜੋਂ ਸਥਾਪਤ ਕਰਨ ਲਈ, ਭਾਜਪਾ ਨੇ ਖੇਤਰੀ ਪਾਰਟੀਆਂ ਦੇ ਕਨ੍ਹੇੜੇ ਚੜ੍ਹ ਕੇ ਫਿਰ ਉਸ ਖੇਤਰੀ ਪਾਰਟੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ ਕਿ ਹੁਣ ਤੁਸੀਂ ਸਾਡੇ ਮੋਢਿਆਂ ''''ਤੇ ਬੈਠੇ ਹੋ। ਮਹਾਰਾਸ਼ਟਰ ''''ਚ ਭਾਜਪਾ ਨੇ ਅਜਿਹਾ ਹੀ ਕੀਤਾ ਹੈ। ."
ਸਿਆਸੀ ਵਿਸ਼ਲੇਸ਼ਕ ਪ੍ਰਦੀਪ ਸਿੰਘ ਦਾ ਕਹਿਣਾ ਹੈ, "ਇਸ ਦੇਸ਼ ਵਿੱਚ ਕਿਸੇ ਵੀ ਪਾਰਟੀ ਨੇ ਭਾਜਪਾ ਨਾਲੋਂ ਬਿਹਤਰ ਗੱਠਜੋੜ ਦੀ ਰਾਜਨੀਤੀ ਨਹੀਂ ਕੀਤੀ ਹੈ। ਸ਼ਿਵ ਸੈਨਾ ਨੇ ਹਮੇਸ਼ਾ ਇੱਕ ਛੋਟੇ ਸਹਿਯੋਗੀ ਦੀ ਭੂਮਿਕਾ ਨਿਭਾਈ ਹੈ ਅਤੇ ਇਸੇ ਕਰਕੇ ਇਹ ਕਦੇ ਵੀ ਅੱਗੇ ਨਹੀਂ ਵਧ ਸਕੀ।"
"ਸ਼ਿਵ ਸੈਨਾ ਕੋਲ ਵਿਰੋਧੀ ਧਿਰ ਵਿੱਚ ਬੈਠਣ ਜਾਂ ਭਾਜਪਾ ਨਾਲ ਗਠਜੋੜ ਜਾਰੀ ਰੱਖਣ ਦਾ ਮੌਕਾ ਸੀ।"
"ਸ਼ਿਵ ਸੈਨਾ ਚੋਣਾਂ ਵਿੱਚ ਚੌਥੇ ਨੰਬਰ ''''ਤੇ ਸੀ ਅਤੇ ਭਾਜਪਾ ਨੂੰ ਸਭ ਤੋਂ ਵੱਧ ਸੀਟਾਂ ਮਿਲੀਆਂ। ਮਹਾਰਾਸ਼ਟਰ ਵਿੱਚ ਸਿਆਸੀ ਸੰਕਟ ਇਸ ਲਈ ਹੋਇਆ ਕਿਉਂਕਿ ਸ਼ਿਵ ਸੈਨਾ ਇਸ ਤੱਥ ਨੂੰ ਸਵੀਕਾਰ ਨਹੀਂ ਕਰ ਸਕੀ।"
ਪ੍ਰੋਫੈਸਰ ਸ਼ਾਸਤਰੀ ਕਹਿੰਦੇ ਹਨ, "ਹਾਲੀਆ ਸੰਕਟ ਸ਼ਿਵ ਸੈਨਾ ਦੇ ਕਾਰਨ ਨਹੀਂ ਸੀ। ਇਹ ਮਰਾਠਾ ਵੋਟ ਲਈ ਸ਼ਿੰਦੇ ਨੂੰ ਸ਼ਰਦ ਪਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਖਿਲਾਫ ਖੜ੍ਹਾ ਕਰਨਾ ਸੀ।"
ਸਿਆਸੀ ਟਿੱਪਣੀਕਾਰ ਆਸ਼ੂਤੋਸ਼ ਕਹਿੰਦੇ ਹਨ, "ਤੁਹਾਨੂੰ ਇਹ ਧਿਆਨ ਵਿੱਚ ਰੱਖਣਾ ਪਵੇਗਾ ਕਿ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਅਤੇ ਭਾਜਪਾ ਦਾ ਇੱਕ ਹੀ ਵੋਟ ਬੈਂਕ ਹੈ। ਸ਼ਿਵ ਸੈਨਾ ਇਸ ਲਈ ਹਾਰੀ ਕਿਉਂਕਿ ਭਾਜਪਾ ਵੀ ਇੱਕ ਚੁਸਤ ਪਾਰਟੀ ਹੈ।"
"ਭਾਜਪਾ ਹਮੇਸ਼ਾ ਸਮਾਜਿਕ ਪੌੜੀ ਚੜ੍ਹਦੀ ਰਹੀ ਹੈ। ਜਨਤਾ ਪਾਰਟੀ ਵਿੱਚ ਸ਼ਾਮਲ ਹੋਈ ਅਤੇ ਫਿਰ ਵੱਖ ਹੋ ਕੇ ਭਾਜਪਾ ਬਣ ਗਈ। ਫਿਰ ਵੀਪੀ ਸਿੰਘ ਨਾਲ ਅੱਗੇ ਵਧਣ ਲਈ ਸਮਝਦਾਰੀ ਕੀਤੀ। ਇੱਕ ਸੰਗਠਨ ਵਜੋਂ ਇਹ ਬਹੁਤ ਮਜ਼ਬੂਤ ਹੈ ਅਤੇ ਇਹ ਹਿੰਦੂਆਂ ਦੇ ਸੁਪਨਿਆਂ ਦਾ ਹਿੰਦੂ ਰਾਸ਼ਟਰ ਬਣਾ ਰਹੀ ਹੈ।"

ਬਿਹਾਰ ਅਤੇ ਹੋਰ ਸੂਬੇ
ਪ੍ਰਦੀਪ ਸਿੰਘ ਕਹਿੰਦੇ ਹਨ, "ਬਿਹਾਰ ਵਿੱਚ 1996 ਵਿੱਚ ਜਦੋਂ ਪਹਿਲਾ ਗਠਜੋੜ ਹੋਇਆ ਸੀ, ਉਦੋਂ ਵੀ ਬੀਜੇਪੀ ਨੇ ਜੇਡੀਯੂ ਨੂੰ ਅਨੁਪਾਤ ਤੋਂ ਘੱਟ ਸੀਟਾਂ ਦਿੱਤੀਆਂ ਸਨ। ਤੁਸੀਂ ਇਸ ਨੂੰ ਦੋ ਵਾਰ ਮਈ ਅਤੇ ਨਵੰਬਰ 2005 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਦੇਖ ਸਕਦੇ ਹੋ।
ਲੋਕ ਸਭਾ ਵਿੱਚ ਵੀ ਨਿਤੀਸ਼ ਕੁਮਾਰ ਨੂੰ ਇਸ ''''ਚ ਜ਼ਿਆਦਾ ਸੀਟਾਂ ਮਿਲੀਆਂ ਪਰ ਇਸ ਦੇ ਬਾਵਜੂਦ ਉਹ ਗਠਜੋੜ ਤੋਂ ਵੱਖ ਹੋ ਗਏ ਅਤੇ ਫਿਰ ਨਾਲ ਆ ਵੀ ਤਾਂ ਵੱਖ ਹੋਣ ਲਈ।"
ਦੂਜੇ ਪਾਸੇ ਪ੍ਰੋਫ਼ੈਸਰ ਸ਼ਾਸਤਰੀ ਦਾ ਮੰਨਣਾ ਹੈ ਕਿ ਨਿਤੀਸ਼ ਕੁਮਾਰ ਜੋ ਚਾਰ ਵਾਰ ਅਦਲਾ-ਬਦਲੀ ਕਰ ਚੁੱਕੇ ਹਨ, ਹੁਣ ਉਨ੍ਹਾਂ ਦੇ ਸਾਹਮਣੇ ਇਹੀ ਸਭ ਤੋਂ ਵੱਡੀ ਚੁਣੌਤੀ ਹੈ।
ਸ਼ਾਸਤਰੀ ਦਾ ਕਹਿਣਾ ਹੈ ਕਿ ਹੁਣ ਦੇਖਣਾ ਹੋਵੇਗਾ ਕਿ ਨਿਤੀਸ਼ ਆਪਣੇ ਵੋਟਰਾਂ ਨੂੰ ਕਿਵੇਂ ਸਮਝਾਉਂਦੇ ਹਨ ਕਿ ਉਨ੍ਹਾਂ ਨੇ ਜੋ ਕੀਤਾ, ਇਹ ਸਭ ਤੋਂ ਮਹੱਤਵਪੂਰਨ ਹੈ।
ਸ਼ਾਸਤਰੀ ਕਹਿੰਦੇ ਹਨ, "ਇਕਮਾਤਰ ਤਾਕਤਵਰ ਹਥਿਆਰ ਇਹ ਹੈ ਕਿ ਇਹ ਲੜਾਈ ਸਮਾਜਿਕ ਅਤੇ ਆਰਥਿਕ ਤੌਰ ''''ਤੇ ਪਛੜੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਹੈ। ਉਨ੍ਹਾਂ ਦਾ ਗਠਜੋੜ ਵੀ ਉਨ੍ਹਾਂ ਦੀ ਪ੍ਰਤੀਨਿਧਤਾ ਕਰਦਾ ਹੈ।"
ਹਾਲਾਂਕਿ ਭਾਜਪਾ ਖੇਤਰੀ ਪਾਰਟੀਆਂ ਨੂੰ ਜਿਸ ਪਾਰਦਰਸ਼ਤਾ ਨਾਲ ਵਰਤਦੀ ਹੈ, ਉਸ ਤੋਂ ਵਿਸ਼ਲੇਸ਼ਕ ਹੈਰਾਨ ਹਨ।
ਸ੍ਰੀਨਗਰ ਦੀ ਇਸਲਾਮਿਕ ਯੂਨੀਵਰਸਿਟੀ ਦੇ ਸਾਬਕਾ ਵਾਈਸ-ਚਾਂਸਲਰ ਅਤੇ ਸਿਆਸੀ ਟਿੱਪਣੀਕਾਰ ਪ੍ਰੋਫੈਸਰ ਸਿੱਦੀਕ ਵਾਹਿਦ ਕਹਿੰਦੇ ਹਨ, "ਭਾਜਪਾ ਇੱਕ ਰਾਜ ਵਿੱਚ ਦਾਖਲ ਹੁੰਦੀ ਹੈ ਅਤੇ ਦੂਜੀ ਪਾਰਟੀ ਨੂੰ ਬੇਅਸਰ ਕਰਨ ਲਈ ਤਾਕਤ ਦੀ ਵਰਤੋਂ ਕਰਦੀ ਹੈ।
ਇਸ ਕੋਲ ਅਜਿਹਾ ਕਰਨ ਲਈ ਮਾਸਟਰ ਖਿਡਾਰੀ ਹਨ, ਫਿਰ ਵੀ ਅਜਿਹਾ ਲੱਗਦਾ ਹੈ ਕਿ ਕੋਈ ਵੀ ਸਬਕ ਨਹੀਂ ਸਿੱਖਿਆ ਹੈ।"
"ਗੱਠਜੋੜ ਲਈ ਭਰੋਸਾ ਜ਼ਰੂਰੀ ਹੈ। ਸਪੱਸ਼ਟ ਤੌਰ ''''ਤੇ ਜੰਮੂ-ਕਸ਼ਮੀਰ ਵਿੱਚ ਪੀਡੀਪੀ (ਪੀਪਲਜ਼ ਡੈਮੋਕਰੇਟਿਕ ਪਾਰਟੀ) ਅਤੇ ਭਾਜਪਾ ਵਿਚਕਾਰ ਕੋਈ ਭਰੋਸਾ ਨਹੀਂ ਸੀ। ਸਪੱਸ਼ਟ ਤੌਰ ''''ਤੇ, ਕਸ਼ਮੀਰ ਨੂੰ ਇਸ ਸਭ ਵਿੱਚ ਵੱਡਾ ਨੁਕਸਾਨ ਹੋਇਆ ਹੈ।
ਜੰਮੂ-ਕਸ਼ਮੀਰ ਦੀ ਮਿਸਾਲ
ਇਸ ਗਠਜੋੜ ਕਾਰਨ ਪੀ.ਡੀ.ਪੀ. ਨੂੰ ਉਹ ਹਮਾਇਤ ਨਹੀਂ ਮਿਲ ਸਕੀ ਹੈ, ਜੋ ਉਸ ਨੇ ਗੁਆ ਦਿੱਤੀ ਹੈ। ਹਾਲਾਂਕਿ, ਇਸਦਾ ਸਹੀ ਮੁਲਾਂਕਣ ਕਰਨਾ ਮੁਸ਼ਕਲ ਹੈ ਕਿਉਂਕਿ ਉਦੋਂ ਤੋਂ (ਤਿੰਨ ਸਾਲ ਪਹਿਲਾਂ ਕਸ਼ਮੀਰ ਤੋਂ ਧਾਰਾ 370 ਹਟਾਏ ਗਏ) ਤੋਂ ਲੈ ਕੇ, ਕਸ਼ਮੀਰ ਵਿੱਚ ਕੋਈ ਸਿਆਸੀ ਗਤੀਵਿਧੀ ਨਹੀਂ ਹੋਈ ਹੈ।
ਜਦੋਂ ਕਿ ਦੱਖਣੀ ਰਾਜ ਤਾਮਿਲਨਾਡੂ ਵਿੱਚ ਭਾਜਪਾ ਦੀ ਸਥਿਤੀ ਦੂਜੇ ਰਾਜਾਂ ਦੇ ਮੁਕਾਬਲੇ ਵੱਖਰੀ ਹੈ।
ਇੱਥੇ ਉਹ ਏਆਈਏਡੀਐਮਕੇ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਉਹ ਆਪਣੀ ਪਿੱਠ ''''ਤੇ ਸਵਾਰ ਹੋ ਕੇ ਡੀਐਮਕੇ ਨੂੰ ਚੁਣੌਤੀ ਦੇ ਸਕੇ ਅਤੇ ਮੁੱਖ ਵਿਰੋਧੀ ਪਾਰਟੀ ਬਣ ਸਕੇ।
ਭਾਜਪਾ ਜਾਣਦੀ ਹੈ ਕਿ ਸਾਬਕਾ ਮੁੱਖ ਮੰਤਰੀ ਈ ਪਲਾਨੀਸਵਾਮੀ ਮਰਹੂਮ ਜੈਲਲਿਤਾ ਦੀ ਤਰ੍ਹਾਂ ਲੋਕ ਲੀਡਰ ਨਹੀਂ ਹਨ ਅਤੇ ਉਨ੍ਹਾਂ ਦੀ ਜਗ੍ਹਾ ਭਾਜਪਾ ਨੂੰ ਵੋਟ ਟ੍ਰਾਂਸਫਰ ਕਰਨਾ ਸੌਖਾ ਹੋਵੇਗਾ।
ਹਾਲਾਂਕਿ, ਏਆਈਏਡੀਐਮਕੇ ਭਾਜਪਾ ਨਾਲ ਗੱਠਜੋੜ ਕਰਨ ਤੋਂ ਝਿਜਕ ਰਹੀ ਹੈ ਕਿਉਂਕਿ ਉਸਨੂੰ ਲੱਗਦਾ ਹੈ ਕਿ ਉਹ 2021 ਦੀਆਂ ਵਿਧਾਨ ਸਭਾ ਚੋਣਾਂ ਇਸ ਲਈ ਹਾਰ ਗਈ ਕਿਉਂਕਿ ਸ਼ਹਿਰੀ ਨੌਜਵਾਨਾਂ ਨੇ ਭਾਜਪਾ ਕਾਰਨ ਇਸ ਤੋਂ ਮੂੰਹ ਮੋੜ ਲਿਆ ਸੀ।
ਭਾਜਪਾ ਦੇ ਕਰੀਬੀ ਰਹੇ ਸਾਬਕਾ ਮੁੱਖ ਮੰਤਰੀ ਓ ਪਨੀਰਸੇਲਵਮ ਨੂੰ ਪਲਾਨੀਸਵਾਮੀ ਗਰੁੱਪ ਨੇ ਪਹਿਲਾਂ ਹੀ ਨਜ਼ਰਅੰਦਾਜ਼ ਕਰ ਦਿੱਤਾ ਹੈ।
ਈਡੀ ਨੇ ਏਆਈਏਡੀਐਮਕੇ ਦੇ ਸਾਬਕਾ ਮੰਤਰੀ ਦੇ ਨਜ਼ਦੀਕੀ ਘਰ ''''ਤੇ ਵੀ ਪਹਿਲਾ ਛਾਪਾ ਮਾਰਿਆ ਹੈ। ਅਜਿਹਾ ਲਗਦਾ ਹੈ ਕਿ ਇੱਥੇ ਲੜਾਈ ਅਜੇ ਸ਼ੁਰੂ ਹੋਣੀ ਹੈ।
ਦੂਜੇ ਪਾਸੇ ਦੱਖਣੀ ਰਾਜ ਆਂਧਰਾ ਪ੍ਰਦੇਸ਼ ਵਿੱਚ ਚੰਦਰਬਾਬੂ ਨਾਇਡੂ ਦੀ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਖ਼ਰਾਬ ਸਬੰਧਾਂ ਨੂੰ ਮੁੜ ਸੁਰਜੀਤ ਕਰਨ ਲਈ ਕੇਂਦਰੀ ਲੀਡਰਸ਼ਿਪ ਤੋਂ ਸੰਕੇਤ ਦੀ ਉਡੀਕ ਕਰ ਰਹੀ ਹੈ।
2014 ਵਿੱਚ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਦੇਣ ਅਤੇ ਰਾਜਧਾਨੀ ਅਮਰਾਵਤੀ ਲਈ ਫੰਡ ਦੇਣ ਦਾ ਆਪਣਾ ਵਾਅਦਾ ਪੂਰਾ ਨਹੀਂ ਕੀਤਾ, ਤਾਂ ਟੀਡੀਪੀ ਅਤੇ ਭਾਜਪਾ ਦੇ ਸਬੰਧ ਟੁੱਟ ਗਏ।
ਨਾਇਡੂ ਦਾ ਮਾਮਲਾ ਵੱਖਰਾ ਹੈ ਕਿਉਂਕਿ ਇਹ ਨਵੀਂ ਲੀਡਰਸ਼ਿਪ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਭਾਜਪਾ ਦੀ ਪੁਰਾਣੀ ਲੀਡਰਸ਼ਿਪ ਲਾਲ ਕ੍ਰਿਸ਼ਨ ਅਡਵਾਨੀ ਅਤੇ ਅਟਲ ਬਿਹਾਰੀ ਵਾਜਪਾਈ ਦੀ ਵਾਗਡੋਰ ਸੰਭਾਲਣ ਕਾਰਨ ਹੈ।
ਵੈਸੇ, ਆਂਧਰਾ ਪ੍ਰਦੇਸ਼ ਵਿੱਚ ਭਾਜਪਾ ਨੂੰ ਟੀਡੀਪੀ ਦੀ ਬਹੁਤੀ ਲੋੜ ਵੀ ਨਹੀਂ ਹੈ ਕਿਉਂਕਿ ਉੱਥੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਦੀ ਵਾਈਐਸਆਰ ਕਾਂਗਰਸ ਪਾਰਟੀ ਗਠਜੋੜ ਦੀਆਂ ਮਜਬੂਰੀਆਂ ਵਿੱਚ ਬੱਝੇ ਬਿਨਾਂ ਸੰਸਦ ਦੇ ਦੋਵਾਂ ਸਦਨਾਂ ਵਿੱਚ ਭਾਜਪਾ ਦਾ ਸਮਰਥਨ ਕਰਦੀ ਰਹੀ ਹੈ।
ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਰਵੱਈਏ ਵਿੱਚ ਵੀ ਇਸੇ ਤਰ੍ਹਾਂ ਦੀ ਤਬਦੀਲੀ ਨੇ ਪਾਰਟੀ ਦੇ ਪੰਜਾਬ ਵਿੱਚ ਸਭ ਤੋਂ ਪੁਰਾਣੇ ਭਾਈਵਾਲ ਅਕਾਲੀ ਦਲ ਨਾਲ ਸਬੰਧਾਂ ਨੂੰ ਪ੍ਰਭਾਵਿਤ ਕੀਤਾ ਹੈ।
ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਮੌਤ ਅਤੇ ਸਿੱਖਾਂ ਵਿੱਚ ਰਾਸ਼ਟਰਵਾਦੀ ਹਿੰਦੂ ਪਾਰਟੀ ਬੀਜੇਪੀ ਨੂੰ ਸਮਰਥਨ ਬਰਕਰਾਰ ਰੱਖਣ ਵਿੱਚ ਅਕਾਲੀ ਦਲ ਦੀ ਝਿਜਕ ਨੇ ਦੋਵਾਂ ਪਾਰਟੀਆਂ ਦੇ ਸਬੰਧਾਂ ਉੱਪਰ ਅਸਰ ਪਾਇਆ।
ਖੇਤੀ ਕਾਨੂੰਨਾਂ ਨੇ । ਅਕਾਲੀ ਦਲ-ਭਾਜਪਾ ਦਾ ਹੈ।
ਭਾਜਪਾ ਆਪਣਾ ਆਧਾਰ ਕਿਵੇਂ ਵਧਾਉਂਦੀ ਹੈ ਅਤੇ ਸਹਿਯੋਗੀ ਕਿਵੇਂ ਗੁਆਉਂਦੀ ਹੈ?
ਪ੍ਰੋਫੈਸਰ ਸੰਜੇ ਕੁਮਾਰ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਕਸ ਹੀ ਲੋਕਾਂ ਦੇ ਮਨਾਂ ਵਿੱਚ ਸਭ ਤੋਂ ਵੱਡਾ ਫਰਕ ਪੈਦਾ ਕਰਦਾ ਹੈ।
ਸੰਜੇ ਕੁਮਾਰ ਕਹਿੰਦੇ ਹਨ, "ਪ੍ਰਧਾਨ ਮੰਤਰੀ ਮੋਦੀ ਦੇ ਅਕਸ ਨੇ ਖੇਤਰੀ ਪਾਰਟੀਆਂ, ਖਾਸ ਕਰਕੇ ਓ.ਬੀ.ਸੀ. ਵਰਗੀਆਂ ਰਵਾਇਤੀ ਵੋਟ ਬੈਂਕਾਂ ਨੂੰ ਆਪਣੇ ਵੱਲ ਖਿੱਚਿਆ ਹੈ। ਜਿਨ੍ਹਾਂ ਸੂਬਿਆਂ ਵਿੱਚ ਰਾਸ਼ਟਰੀ ਜਨਤਾ ਦਲ, ਸਮਾਜਵਾਦੀ ਪਾਰਟੀ ਜਾਂ ਬਹੁਜਨ ਸਮਾਜ ਪਾਰਟੀ ਵਰਗੀਆਂ ਪਾਰਟੀਆਂ ਸੱਤਾ ਵਿੱਚ ਸਨ, ਉਨ੍ਹਾਂ ਤੋਂ ਬਾਅਦ ਭਾਜਪਾ ਨੇ ਸ਼ਾਸਨ ਵਿੱਚ ਕੁਝ ਬਦਲਾਅ ਕੀਤਾ ਹੈ। ਮੈਂ ਬਦਲਾਅ ਸ਼ਬਦ ਦੀ ਵਰਤੋਂ ਬਹੁਤ ਧਿਆਨ ਨਾਲ ਕਰ ਰਿਹਾ ਹਾਂ।"
ਸੰਜੇ ਕੁਮਾਰ ਕਹਿੰਦੇ ਹਨ, "ਇਹੀ ਕਾਰਨ ਹੈ ਕਿ ਭਾਜਪਾ ਦਲਿਤਾਂ ਅਤੇ ਆਦਿਵਾਸੀਆਂ ਵਿੱਚ ਆਪਣਾ ਅਧਾਰ ਦੁੱਗਣਾ ਕਰਨ ਵਿੱਚ ਕਾਮਯਾਬ ਰਹੀ ਹੈ। ਭਾਜਪਾ ਓਬੀਸੀ ਵਿੱਚ ਹੇਠਲੇ ਵਰਗ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੀ ਹੈ ਕਿਉਂਕਿ ਯੂਪੀ ਅਤੇ ਬਿਹਾਰ ਵਿੱਚ ਓਬੀਸੀ ਦੇ ਉੱਚ ਵਰਗ ਆਰਜੇਡੀ ਅਤੇ ਸਪਾ ਵਫ਼ਾਦਾਰ ਲਈ ਹਨ।"
ਇੰਨਾ ਹੀ ਨਹੀਂ। "ਇੱਕ ਟੀਮ ਖੇਡ ਵਿੱਚ, ਭਾਵੇਂ ਇਹ ਕ੍ਰਿਕਟ ਹੋਵੇ ਜਾਂ ਫੁੱਟਬਾਲ, ਇਹ ਖੇਡ ਨੂੰ ਸਾਫ਼-ਸੁਥਰਾ ਖੇਡਣਾ ਵੀ ਮਹੱਤਵਪੂਰਨ ਹੈ। ਇਸ ਲਈ ਤੁਸੀਂ ਸਾਲਾਂ ਤੋਂ ਵਫ਼ਾਦਾਰ ਗੱਠਜੋੜ ਦੇ ਭਾਈਵਾਲਾਂ ਨੂੰ ਵੱਖ ਹੁੰਦੇ ਦੇਖ ਰਹੇ ਹੋ।"
ਸੰਜੇ ਕੁਮਾਰ ਕਹਿੰਦੇ ਹਨ, "ਵਿਰੋਧੀ ਅਤੇ ਸਹਿਯੋਗੀ ਜੋ ਲੰਬੇ ਸਮੇਂ ਤੋਂ ਭਾਜਪਾ ਦੇ ਨਾਲ ਹਨ, ਉਹ ਵੀ ਜਾਣਦੇ ਹਨ ਕਿ ਭਾਜਪਾ ਸਿਰਫ਼ ਚੋਣਾਂ ਜਿੱਤਣਾ ਨਹੀਂ ਚਾਹੁੰਦੀ। ਇਹ ਵਿਰੋਧੀ ਧਿਰ ਨੂੰ ਤਬਾਹ ਕਰਕੇ ਜਿੱਤਣਾ ਚਾਹੁੰਦੀ ਹੈ। ਇਹ ਇਸ ਮਾਮਲੇ ਵਿੱਚ ਬੇਰਹਿਮ ਹੈ।"
:
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)