ਲੰਪੀ ਵਾਇਰਸ: ਗਊਆਂ ਤੋਂ ਬਾਅਦ ਬੱਕਰੀਆਂ ’ਚ ਫ਼ੈਲਣ ਦਾ ਖ਼ਦਸ਼ਾ ਕਿਵੇਂ
Friday, Aug 12, 2022 - 09:30 PM (IST)

ਗੁਜਰਾਤ ਅਤੇ ਰਾਜਸਥਾਨ ਤੋਂ ਸ਼ੁਰੂ ਹੋਈ ਪਸ਼ੂਆਂ ਦੀ ਚਮੜੀ ਰੋਗ ਦੀ ਲਾਗ ਲੰਪੀ, ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਵਿੱਚ ਫ਼ੈਲਣ ਕਾਰਨ ਪਸ਼ੂ ਪਾਲਕਾਂ ਦੀ ਚਿੰਤਾ ਵੱਧ ਗਈ ਹੈ। ਲੰਪੀ ਵਾਇਰਸ ਨਾਲ ਪੀੜਤ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿੱਚ ਦੇਖ ਕੇ ਲੋਕ ਚਿੰਤਤ ਹਨ।
ਚਿੰਤਾ ਇਸ ਗੱਲ ਨੂੰ ਲੈ ਕੇ ਹੈ ਕਿ ਬਿਮਾਰੀ ਦੇ ਡਰ ਕਾਰਨ ਲੋਕ ਗਊਆਂ ਦਾ ਦੁੱਧ ਖਰੀਦਣ ਵਿੱਚ ਪਰਹੇਜ਼ ਕਰ ਰਹੇ ਹਨ।
ਉਧਰ ਬੱਕਰੀਆਂ ਚਾਰਨ ਵਾਲੇ ਲਵਪ੍ਰੀਤ ਨੂੰ ਖ਼ਦਸ਼ਾ ਹੈ ਕਿ ਆਵਾਰਾ ਗਊਆਂ ਤੋਂ ਲੰਪੀ ਵਾਇਰਸ ਦੀ ਬਿਮਾਰੀ ਉਨ੍ਹਾਂ ਦੀਆਂ ਬੱਕਰੀਆਂ ਨੂੰ ਹੋ ਰਹੀ ਹੈ ਅਤੇ ਇਸੇ ਡਰ ਕਾਰਨ ਬੱਕਰੀਆਂ ਦੀ ਵਿਕਰੀ ਨਹੀਂ ਹੋ ਰਹੀ ਅਤੇ ਰੋਜ਼ੀ ਰੋਟੀ ਉੱਤੇ ਅਸਰ ਪੈ ਰਿਹਾ ਹੈ।
ਹੁਣ ਆਮ ਲੋਕ ਅਤੇ ਪਸ਼ੂ ਪਾਲਕ, ਪਸ਼ੂਆਂ ਵਿੱਚ ਫ਼ੈਲੀ ਬਿਮਾਰੀ ਲਈ ਸਰਕਾਰ ਨੂੰ ਹੱਲ ਕੱਢਣ ਲਈ ਅਪੀਲ ਕਰ ਰਹੇ ਹਨ।
(ਰਿਪੋਰਟ - ਕੁਲਦੀਪ ਬਰਾੜ, ਐਡਿਟ - ਰਾਜਨ ਪਪਨੇਜਾ)
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)