ਸਲਮਾਨ ਰਸ਼ਦੀ ''''ਤੇ ਨਿਊਯਾਰਕ ਵਿੱਚ ਹਮਲਾ, ਲੰਬੇ ਸਮੇਂ ਤੋਂ ਮਿਲ ਰਹੀਆਂ ਸਨ ਧਮਕੀਆਂ
Friday, Aug 12, 2022 - 09:15 PM (IST)


ਭਾਰਤੀ ਮੂਲ ਦੇ ਲੇਖਕ ਸਲਮਾਨ ਰਸ਼ਦੀ ''''ਤੇ ਨਿਊਯਾਰਕ ਵਿੱਚ ਹਮਲਾ ਹੋਇਆ ਹੈ।
ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਸਟੇਜ ਉੱਤੇ ਉਨ੍ਹਾਂ ''''ਤੇ ਇਹ ਹਮਲਾ ਹੋਇਆ ਹੈ।
ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਸਨ। ਇਹ ਧਮਕੀਆਂ ਉਨ੍ਹਾਂ ਨੂੰ ਉਨ੍ਹਾਂ ਵੱਲੋਂ ''''ਦਿ ਸੈਟੇਨਿਕ ਵਰਸਿਜ਼ ਕਿਤਾਬ'''' ਲਿਖਣ ਤੋਂ ਬਾਅਦ ਮਿਲ ਰਹੀਆਂ ਸਨ।
ਹਮਲੇ ਵਾਲੀ ਥਾਂ ''''ਤੇ ਮੌਕੇ ਉੱਤੇ ਮੌਜੂਦ ਇੱਕ ਸ਼ਖਸ ਨੇ ਦੱਸਿਆ ਕਿ ਸਟੇਜ ਉੱਤੇ ਇੱਕ ਸ਼ਖ਼ਸ ਆਇਆ ਤੇ ਉਸ ਨੇ ਜਾਂ ਤਾਂ ਰਸ਼ਦੀ ਨੂੰ ਚਾਕੂ ਮਾਰਿਆ ਜਾਂ ਮੁੱਕਾ ਮਾਰਿਆ।
(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)