ਉੱਤਰ ਪ੍ਰਦੇਸ਼: 12 ਸਾਲ ਦੀ ਉਮਰ ''''ਚ ਬਲਾਤਕਾਰ, ਪੁੱਤਰ ਦੀ ਜ਼ਿੱਦ ''''ਤੇ 28 ਸਾਲ ਬਾਅਦ ਇਨਸਾਫ਼ ਦੀ ਕਿਰਨ ਜਾਗੀ

Friday, Aug 12, 2022 - 04:00 PM (IST)

ਉੱਤਰ ਪ੍ਰਦੇਸ਼: 12 ਸਾਲ ਦੀ ਉਮਰ ''''ਚ ਬਲਾਤਕਾਰ, ਪੁੱਤਰ ਦੀ ਜ਼ਿੱਦ ''''ਤੇ 28 ਸਾਲ ਬਾਅਦ ਇਨਸਾਫ਼ ਦੀ ਕਿਰਨ ਜਾਗੀ
ਬਲਾਤਕਾਰ
iStock

ਕਰੀਬ 28 ਸਾਲ ਪਹਿਲਾਂ ਇੱਕ ਨਾਬਾਲਗ ਕੁੜੀ ਨਾਲ ਮੁਹੱਲੇ ਦੇ ਦੋ ਬੰਦਿਆਂ ਵੱਲੋਂ ਛੇ ਮਹੀਨੇ ਤੱਕ ਲਗਾਤਾਰ ਬਲਾਤਕਾਰ ਕੀਤਾ ਗਿਆ ਸੀ। ਇਹ ਕੁੜੀ ਉਸ ਸਮੇਂ 12 ਸਾਲਾਂ ਦੀ ਸੀ। ਉਹ ਗਰਭਵਤੀ ਹੋ ਗਈ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ।

ਬੱਚੇ ਦੇ ਜਨਮ ਤੋਂ ਬਾਅਦ ਉਸ ਦੀ ਜ਼ਿੰਦਗੀ ''''ਚ ਔਖਾ ਸਮਾਂ ਸ਼ੁਰੂ ਹੋ ਗਿਆ। ਸਮਾਜ ਨੇ ਵੀ ਉਨ੍ਹਾਂ ਨੂੰ ਸਹਾਰਾ ਨਾ ਦਿੱਤਾ।

ਪਰ ਇੱਕ ਦਿਨ ਜਦੋਂ ਉਸਦਾ ਪੁੱਤਰ 13 ਸਾਲਾਂ ਦਾ ਸੀ ਤਾਂ ਉਸਨੇ ਮਾਂ ਨੂੰ ਪੁੱਛਿਆ, "ਮੇਰਾ ਪਿਤਾ ਕੌਣ ਹੈ?"

ਇਹ ਪੁੱਤਰ ਦੀ ਜ਼ਿੱਦ ਦਾ ਹੀ ਨਤੀਜਾ ਹੈ ਕਿ 28 ਸਾਲਾਂ ਬਾਅਦ ਮਾਂ ਦੇ ਬਲਾਤਕਾਰੀਆਂ ਦੀ ਪਛਾਣ ਅਤੇ ਗ੍ਰਿਫਤਾਰੀ ਸ਼ੁਰੂ ਹੋਈ ਹੈ।

ਆਓ ਜਾਣਦੇ ਹਾਂ ਮਾਂ-ਪੁੱਤ ਦੀ ਸਮਾਜ ਅਤੇ ਕਾਨੂੰਨ ਨਾਲ ਸੰਘਰਸ਼ ਦੀ ਕਹਾਣੀ ਅਤੇ ਉਹਨਾਂ ਦੀ ਇਨਸਾਫ ਲਈ ਲੜਾਈ ਬਾਰੇ।

ਨਾਬਾਲਗ ਕੁੜੀ ਨਾਲ ਛੇ ਮਹੀਨੇ ਤੱਕ ਲਗਾਤਾਰ ਬਲਾਤਕਾਰ

28 ਸਾਲ ਪੁਰਾਣੀ ਇਸ ਦਰਦਨਾਕ ਘਟਨਾ ਬਾਰੇ ਜਾਣਨ ਲਈ ਬੀਬੀਸੀ ਦੀ ਟੀਮ ਬਲਾਤਕਾਰ ਪੀੜਤ ਦੇ ਘਰ ਮੁਲਾਕਾਤ ਲਈ ਪਹੁੰਚੀ। ਉਹ ਇੱਕ ਸਧਾਰਨ ਕਿਰਾਏ ਦੇ ਘਰ ਵਿੱਚ ਆਪਣੇ ਦੋ ਪੁੱਤਰਾਂ ਅਤੇ ਇੱਕ ਨੂੰਹ ਨਾਲ ਰਹਿ ਰਹੀ ਸੀ।

ਸਾਲ 1994 ਵਿੱਚ ਉਹ ਸਿਰਫ਼ 12 ਸਾਲ ਦੀ ਸੀ ਜਦੋਂ, "ਬਲਾਤਕਾਰ ਛੇ ਮਹੀਨੇ ਤੱਕ ਚੱਲਿਆ।''''''''

''''''''ਉਹਨਾਂ (ਮੁਲਜ਼ਮ ਨਕੀ ਅਤੇ ਰਜ਼ੀ) ਨੂੰ ਜਦੋਂ ਵੀ ਸਮਾਂ ਮਿਲਦਾ ਤਾਂ ਉਹ ਕੰਧ ਟੰਪ ਕੇ ਆ ਜਾਂਦੇ ਸੀ। ਮੈਨੂੰ ਪਤਾ ਨਹੀਂ ਸੀ ਕਿ ਇਹ ਸਭ ਕੀ ਅਤੇ ਕਿਉਂ ਹੋ ਰਿਹਾ ਹੈ।"

ਬਲਾਤਕਾਰ
BBC

ਪਰ ਜਦੋਂ ਉਸ ਦੀ ਸਿਹਤ ਖਰਾਬ ਹੋਣ ਲੱਗੀ ਤਾਂ ਉਸ ਦੀ ਭੈਣ ਉਸ ਨੂੰ ਡਾਕਟਰ ਕੋਲ ਲੈ ਕੇ ਗਈ। ਜਾਂਚ ਤੋਂ ਪਤਾ ਲੱਗਾ ਕਿ ਉਹ ਗਰਭਵਤੀ ਹੈ।

ਉਹ ਕਹਿੰਦੀ ਹੈ, "ਡਾਕਟਰ ਨੇ ਪੁੱਛਿਆ ਕਿ ਮੇਰੇ ਨਾਲ ਇਹ ਕਿਸ ਨੇ ਕੀਤਾ। ਮੈਂ ਕਿਹਾ ਮੈਨੂੰ ਨਾਮ ਤਾਂ ਪਤਾ ਨਹੀਂ ਪਰ ਉਹ ਦੋ ਜਾਣੇ ਆਉਂਦੇ ਸਨ ਅਤੇ ਉਹ ਮੇਰੇ ਨਾਲ ਇਸ ਤਰ੍ਹਾਂ ਕਰਦੇ ਸਨ।"

"ਭੈਣ ਨੇ ਕਿਹਾ ਕਿ ਗਰਭਪਾਤ ਕਰਵਾ ਦਿੰਦੇ ਹਾਂ ਪਰ ਗਰਭਪਾਤ ਨਹੀਂ ਹੋ ਸਕਦਾ ਸੀ ਕਿਉਂਕਿ ਮੇਰੀ ਉਮਰ ਬਹੁਤ ਛੋਟੀ ਸੀ। ਉਹਨਾਂ ਨੇ ਕਿਹਾ ਕਿ ਇਹ ਬੱਚੀ ਖ਼ਤਮ ਹੋ ਜਾਵੇਗੀ ਅਤੇ ਗਰਭਪਾਤ ਵੀ ਨਹੀਂ ਹੋ ਸਕਦਾ।"

ਬਲਾਤਕਾਰ ਪੀੜਤ ਅਤੇ ਉਸ ਦੇ ਪਰਿਵਾਰ ਨੇ ਅਵਾਜ਼ ਚੁੱਕਣੀ ਚਾਹੀ ਪਰ ਉਹ 27 ਸਾਲ ਤੱਕ ਦਹਿਸ਼ਤ ਵਿੱਚ ਜਿਉ ਰਹੇ ਸੀ।

ਦਹਿਸ਼ਤ ਦੇ ਪਰਛਾਵੇਂ ''''ਚ ਬਚਪਨ

ਉਸ ਦਾ ਕਹਿਣਾ ਹੈ, "ਉਨ੍ਹਾਂ ਨੇ ਮੇਰੇ ਦਿਲ ਵਿੱਚ ਦਹਿਸ਼ਤ ਭਰ ਦਿੱਤੀ ਸੀ। ਉਨ੍ਹਾਂ ਨੇ ਮੈਨੂੰ ਕੁੱਟਿਆ-ਮਾਰਿਆ ਅਤੇ ਧਮਕੀਆਂ ਦਿੱਤੀਆਂ। ਉਨ੍ਹਾਂ ਦੀ ਐਨੀ ਦਹਿਸ਼ਤ ਸੀ ਕਿ ਮੈਂ ਐਨੇ ਸਾਲਾਂ ਬਾਅਦ ਵੀ ਸ਼ਾਹਜਹਾਂਪੁਰ ਨਹੀਂ ਜਾਣਾ ਚਾਹੁੰਦੀ ਸੀ। ਮੈਂ ਡਰ ਗਈ ਸੀ ਕਿਉਂਕਿ ਉਨ੍ਹਾਂ ਨੇ ਮੈਨੂੰ ਧਮਕੀ ਦਿੱਤੀ ਸੀ ਕਿ ਉਹ ਮੇਰੀ ਭੈਣ, ਜੀਜਾ ਅਤੇ ਪਰਿਵਾਰ ਨੂੰ ਮਾਰ ਦੇਣਗੇ।"

"ਉਹਨਾਂ ਨੇ ਧਮਕੀ ਦਿੱਤੀ ਕਿ ਜੇ ਤੂੰ ਮੂੰਹ ਖੋਲ੍ਹਿਆ ਤਾਂ ਤੈਨੂੰ ਪਤਾ ਵੀ ਨਹੀਂ ਲੱਗੇਗਾ ਅਤੇ ਤੇਰੇ ਪੂਰੇ ਘਰ ਨੂੰ ਅੱਗ ਲਾ ਦੇਵਾਂਗੇ। ਸਾਰੇ ਸੜ ਕੇ ਮਰ ਜਾਣਗੇ।"

"ਜੇ ਕੋਈ ਛੋਟੀ ਉਮਰ ਵਿੱਚ ਹੀ ਬੱਚੇ ਵਿੱਚ ਅਜਿਹਾ ਡਰ ਪੈਦਾ ਕਰ ਦੇਵੇਗਾ ਫਿਰ ਬੱਚਾ ਤਾਂ ਉਸੇ ਤਰ੍ਹਾਂ ਕਰੇਗਾ ਨਾ? ਉਹ ਐਨਾ ਡਰਾਉਂਦੇ ਸਨ ਕਿ ਜੇ ਤੂੰ ਜ਼ਬਾਨ ਖੋਲੀ ਤਾਂ ਤੈਨੂੰ ਇੱਥੇ ਹੀ ਮਾਰ ਦੇਵਾਂਗੇ। ਉਹ ਦੇਸੀ ਕੱਟਾ ਨਾਲ ਰੱਖਦੇ ਸੀ।"

ਉਸ ਦਾ ਕਹਿਣਾ ਹੈ ਕਿ ਉਹ ਪੁਲਿਸ ''''ਚ ਜਾ ਕੇ ਦੇਸ਼ ਦੀ ਸੇਵਾ ਕਰਨਾ ਚਹੁੰਦੀ ਸੀ ਪਰ ਮਹੀਨਿਆਂ ਤੱਕ ਚੱਲੀ ਬਲਾਤਕਾਰ ਦੀ ਘਟਨਾ ਤੋਂ ਬਾਅਦ ਉਸਦਾ ਸੁਪਨਾ ਮਹਿਜ਼ ਸੁਪਨਾ ਹੀ ਰਹਿ ਗਿਆ।

ਉਹ ਕਹਿੰਦੀ ਹੈ, "ਮੈਂ ਛੋਟੀ ਸੀ, ਪਤਲੀ ਸੀ। ਮੈਂ ਸੱਤਵੀਂ ਜਮਾਤ ਵਿੱਚ ਪੜ੍ਹਦੀ ਸੀ। ਜਦੋਂ ਮੈਂ ਆਪਣੀ ਭੈਣ ਕੋਲ ਸ਼ਾਹਜਹਾਂਪੁਰ ਰਹਿਣ ਗਈ ਤਾਂ ਮੇਰੇ ਕਈ ਸੁਪਨੇ ਸਨ। ਮੇਰਾ ਸੁਪਨਾ ਸੀ ਕਿ ਮੈਂ ਵੱਡੀ ਹੋ ਕੇ ਪੁਲਿਸ ਵਿੱਚ ਭਰਤੀ ਹੋਵਾਂ ਅਤੇ ਦੇਸ਼ ਦੀ ਸੇਵਾ ਕਰਾਂ ਪਰ ਉਨ੍ਹਾਂ ਦੋ ਵਿਅਕਤੀਆਂ ਕਾਰਨ ਸਾਰੇ ਸੁਪਨੇ ਖ਼ਤਮ ਹੋ ਗਏ ਹਨ। ਮੈਂ ਸਕੂਲ ਛੱਡ ਦਿੱਤਾ। ਮੈਂ ਪੜ੍ਹ ਨਹੀਂ ਸਕੀ।''''''''

ਬੱਚੇ ਦਾ ਜਨਮ ਅਤੇ ਪਤੀ ਦਾ ਵਤੀਰਾ

ਉਹ ਦੱਸਦੀ ਹੈ ਕਿ ਦਹਿਸ਼ਤ ਦੇ ਇਸ ਮਾਹੌਲ ਤੋਂ ਬਚਣ ਲਈ ਉਹ ਆਪਣੀ ਭੈਣ ਅਤੇ ਜੀਜੇ ਨਾਲ ਰਾਮਪੁਰ ਰਹਿਣ ਲੱਗ ਗਈ। ਰਾਮਪੁਰ ''''ਚ ਹੀ ਉਸ ਨੇ 13 ਸਾਲ ਦੀ ਉਮਰ ''''ਚ ਬੇਟੇ ਨੂੰ ਜਨਮ ਦਿੱਤਾ।

ਉਹ ਕਹਿੰਦੀ ਹੈ, "ਜਿਸ ਬੱਚੇ ਲਈ ਮੈਂ ਐਨਾ ਦੁੱਖ ਅਤੇ ਬਲਾਤਕਾਰ ਝੱਲਿਆ ਸੀ, ਮੈਂ ਉਸ ਦਾ ਮੂੰਹ ਤੱਕ ਨਹੀਂ ਸੀ ਦੇਖਿਆ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਪੁੱਛਿਆ ਕਿ ਬੱਚਾ ਕਿੱਥੇ ਹੈ ਤਾਂ ਮਾਂ ਨੇ ਕਿਹਾ ਕਿ ਹੁਣ ਉਹ ਤੈਨੂੰ ਜ਼ਿੰਦਗੀ ਵਿੱਚ ਕਦੇ ਨਹੀਂ ਮਿਲੇਗਾ।"

ਫਿਰ ਸਾਲ 2000 ਵਿੱਚ ਉਸ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ। ਉਸ ਦਾ ਵਿਆਹ ਹੋ ਗਿਆ। ਜਿਸ ਤੋਂ ਬਾਅਦ ਉਸ ਦੇ ਇੱਕ ਹੋਰ ਪੁੱਤਰ ਹੋਇਆ।

ਉਹ ਕਹਿੰਦੀ ਹੈ, "ਵਿਆਹ ਤੋਂ ਬਾਅਦ ਮੈਂ ਆਪਣੇ ਸਹੁਰੇ ਘਰ ਚਲੀ ਗਈ। ਮੇਰੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ। ਮੈਂ ਉਸ ਘਟਨਾ ਨੂੰ ਪੂਰੀ ਤਰ੍ਹਾਂ ਭੁੱਲਣਾ ਚਾਹੁੰਦੀ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਜੋ ਹੋ ਗਿਆ, ਉਹ ਦੁਬਾਰਾ ਦੁਹਰਾਇਆ ਜਾਵੇ।"

ਪਰ ਵਿਆਹ ਦੇ ਛੇ ਸਾਲ ਬਾਅਦ ਉਸ ਨਾਲ ਵਾਪਰੀ ਇੱਕ ਘਟਨਾ ਨੇ ਇੱਕ ਵਾਰ ਫਿਰ ਉਸ ਦੀ ਜ਼ਿੰਦਗੀ ਨੂੰ ਝੰਜੋੜ ਕੇ ਰੱਖ ਦਿੱਤਾ।

ਉਹ ਕਹਿੰਦੀ ਹੈ, "ਪਤਾ ਨਹੀਂ ਮੇਰੇ ਪਤੀ ਨੂੰ ਕਿਵੇਂ ਪਤਾ ਲੱਗਾ ਕਿ ਮੇਰੇ ਨਾਲ ਅਜਿਹਾ ਕੁਝ ਹੋਇਆ ਹੈ। ਉਸ ਨੇ ਸਾਰਾ ਦੋਸ਼ ਮੇਰੇ ''''ਤੇ ਪਾ ਦਿੱਤਾ ਅਤੇ ਲੜਨ ਲੱਗ ਪਿਆ। ਉਸ ਨੇ ਮੇਰੀ ਗੱਲ ਨਹੀਂ ਸੁਣੀ। ਫਿਰ ਇੱਕ ਦਿਨ ਮੈਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਮੈਂ ਆਪਣੇ ਦੂਜੇ ਬੱਚੇ ਨਾਲ ਆਪਣੀ ਭੈਣ ਕੋਲ ਵਾਪਸ ਆ ਗਈ।"

ਬਲਾਤਕਾਰ
BBC

13 ਸਾਲਾਂ ਬਾਅਦ ਪੁੱਤਰ ਨਾਲ ਮੇਲ

ਉਸ ਦੇ ਪਹਿਲੇ ਪੁੱਤਰ ਨੂੰ ਇੱਕ ਪਰਿਵਾਰ ਨੇ ਗੋਦ ਲਿਆ ਸੀ। ਪਰ ਕਿਸੇ ਤਰ੍ਹਾਂ ਇਹ ਸਾਹਮਣੇ ਆਇਆ ਕਿ ਉਹ ਆਪਣੇ ਗੋਦ ਲਏ ਮਾਪਿਆਂ ਦਾ ਪੁੱਤਰ ਨਹੀਂ ਹੈ।

ਆਪਣੇ ਬੇਟੇ ਬਾਰੇ ਉਹ ਕਹਿੰਦੀ ਹੈ, "ਪਿੰਡ ਵਿੱਚ ਲੋਕ ਉਸ ਨੂੰ ਕਹਿੰਦੇ ਕਿ ਤੂੰ ਜਿੰਨ੍ਹਾਂ ਨੂੰ ਮੰਮੀ- ਡੈਡੀ ਕਹਿੰਦਾ ਹੈ, ਉਹ ਤੇਰੇ ਨਹੀਂ।"

"ਜੇਕਰ ਕਿਸੇ ਮੁਸਲਮਾਨ ਦਾ ਬੱਚਾ ਹੁੰਦਾ ਹੈ ਤਾਂ ਵੀ ਲੋਕ ਉਸ ਨਾਲ ਦੁਰਵਿਵਹਾਰ ਕਰਦੇ ਕਿ ਪਤਾ ਨਹੀਂ ਕਿਸ ਦਾ ਖੂਨ ਹੈ।"

ਇੱਕ ਦਿਨ 13 ਸਾਲਾਂ ਬਾਅਦ ਵਿਛੜੇ ਹੋਏ ਮਾਂ-ਪੁੱਤ ਹਸਪਤਾਲ ਵਿੱਚ ਦੁਬਾਰਾ ਮਿਲੇ। ਬੱਚੇ ਨੂੰ ਗੋਦ ਲੈਣ ਵਾਲੇ ਪਰਿਵਾਰ ਨੇ ਉਸ ਨੂੰ ਉਸ ਦੀ ਮਾਂ ਨੂੰ ਵਾਪਸ ਦੇ ਦਿੱਤਾ।

ਉਸ ਸਮੇਂ ਨੂੰ ਯਾਦ ਕਰਦਿਆਂ ਉਹ ਕਹਿੰਦੀ ਹੈ, "ਜਦੋਂ ਮੇਰਾ ਬੱਚਾ ਮੇਰੇ ਕੋਲ ਵਾਪਸ ਆਇਆ ਤਾਂ ਮੈਂ ਉਸ ਨੂੰ ਪਹਿਲੀ ਵਾਰ ਦੇਖਿਆ। ਉਹ ਮੇਰੇ ਨਾਲ ਰਹਿਣ ਲੱਗ ਪਿਆ।"


:


ਬੇਅੰਤ ਮਾਨਸਿਕ ਤਨਾਅ

ਮਾਂ ਨੂੰ ਮਿਲਣ ਤੋਂ ਬਾਅਦ ਵੀ ਪੁੱਤਰ ਨਿਰਾਸ਼ ਅਤੇ ਪਰੇਸ਼ਾਨ ਰਹਿੰਦਾ ਸੀ।

ਉਹ ਕਹਿੰਦੀ ਹੈ, "ਉਹ ਬਹੁਤ ਉਦਾਸ ਸੀ। ਉਹ ਸਕੂਲ ਨਹੀਂ ਗਿਆ ਕਿਉਂਕਿ ਬੱਚੇ ਉਸ ਨੂੰ ਸਕੂਲ ਵਿੱਚ ਛੇੜਦੇ ਸਨ। ਜਿਨ੍ਹਾਂ ਨੇ ਗੋਦ ਲਿਆ ਸੀ ਉਹ ਪਿਤਾ ਦਾ ਨਾਂ ਦੇਣ ਲਈ ਤਿਆਰ ਨਹੀਂ ਸਨ। ਅਸੀਂ ਨਹੀਂ ਦੱਸ ਸਕਦੇ ਕਿ ਅਸੀਂ ਦੋਵੇਂ ਕਿੰਨੇ ਸੰਘਰਸ਼ ਅਤੇ ਬੇਰਹਿਮੀ ਨਾਲ ਜਿਊਂਦੇ ਹਾਂ।"

ਬੇਟਾ ਜਾਣਨਾ ਚਾਹੁੰਦਾ ਸੀ ਕਿ ਉਸਦਾ ਪਿਤਾ ਕੌਣ ਹੈ।

ਉਹ ਕਹਿੰਦੀ ਹੈ, "ਉਹ ਕਹਿੰਦਾ ਮੇਰਾ ਕੋਈ ਪਿਤਾ ਨਹੀਂ, ਮੇਰੀ ਕੋਈ ਪਛਾਣ ਨਹੀਂ ਹੈ। ਮੈਂ ਅਜਿਹੀ ਪਛਾਣ ਦਾ ਕੀ ਕਰਾਂਗਾ?"

ਮਾਂ-ਪੁੱਤ ਦਾ ਸਮਾਜ ਵਿੱਚ ਉੱਠਣਾ-ਬੈਠਣਾ ਵੀ ਔਖਾ ਹੋ ਗਿਆ।

ਪੁੱਤ ਦੇ ਸਵਾਲ ਅਤੇ ਰਾਜ਼ ਦਾ ਖੁੱਲਣਾ

ਉਸ ਦਾ ਪੁੱਤਰ ਲਗਾਤਾਰ ਆਪਣੇ ਪਿਤਾ ਅਤੇ ਆਪਣੀ ਹੋਂਦ ਬਾਰੇ ਸਵਾਲ ਕਰਦਾ ਰਹਿੰਦਾ ਸੀ।

ਉਸ ਦਾ ਕਹਿਣਾ ਹੈ ਕਿ ਉਹ ਐਨਾ ਨਿਰਾਸ਼ ਹੋ ਗਿਆ ਸੀ ਕਿ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ।

ਉਸ ਦਾ ਕਹਿਣਾ ਹੈ, "ਬਚਪਨ ''''ਚ ਮੈਂ ਉਸ ਨੂੰ ਝਿੜਕਦੀ ਸੀ। ਪਰ ਹੌਲੀ-ਹੌਲੀ ਉਹ ਵੱਡਾ ਹੋਇਆ ਤਾਂ ਉਹ ਡਿਪ੍ਰੈਸ਼ਨ ''''ਚ ਜਾਣ ਲੱਗਾ। ਉਹ ਕਹਿੰਦਾ ਸੀ ਕਿ ਮੈਂ ਇਹ ਬੇਨਾਮ ਜ਼ਿੰਦਗੀ ਨਹੀਂ ਜੀਅ ਸਕਦਾ। ਮੈਂ ਖੁਦਕੁਸ਼ੀ ਕਰ ਲਵਾਂਗਾ। ਤੁਸੀਂ ਮੈਨੂੰ ਸਾਫ਼-ਸਾਫ਼ ਦੱਸੋ।"

ਸਭ ਕੁਝ ਜਾਣਨ ਤੋਂ ਬਾਅਦ ਪੁੱਤਰ ਨੇ ਕਿਹਾ, "ਤੇਰੀ ਗਲਤੀ ਕਿੱਥੇ ਹੈ? ਮੇਰੀ ਗਲਤੀ ਕਿੱਥੇ ਹੈ? ਤੁਸੀਂ ਆਪਣੀ ਸਜ਼ਾ ਭੁਗਤ ਚੁੱਕੇ ਹੋ। ਤੁਸੀਂ ਇੰਨੇ ਸਾਲ ਤੋਂ ਇਸ ਕਲੰਕ ਨਾਲ ਜੀ ਰਹੇ ਹੋ। ਜਿਸ ਨੇ ਵੀ ਕੀਤਾ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।"

ਪੁੱਤਰ ਤੋਂ ਹੌਂਸਲਾ ਮਿਲਿਆ

ਉਹ ਕਹਿੰਦੀ ਹੈ, "ਬੇਟੇ ਨੇ ਮੈਨੂੰ ਕਿਹਾ ਕਿ ਜੋ ਮਰਜ਼ੀ ਹੋ ਜਾਵੇ, ਮੰਮੀ, ਅਸੀਂ ਇਹ ਲੜਾਈ ਲੜਨੀ ਹੈ ਅਤੇ ਮੈਂ ਉਨ੍ਹਾਂ ਨੂੰ ਸਬਕ ਸਿਖਾਉਣਾ ਹੈ। ਉਸ ਨੇ ਕਿਹਾ ਕਿ ਹੋ ਸਕਦਾ ਹੈ ਕਿ ਉਹਨਾਂ ਨੇ ਕਿਸੇ ਹੋਰ ਨਾਲ ਵੀ ਅਜਿਹਾ ਕੀਤਾ ਹੋਵੇ।"

ਬੇਟੇ ਤੋਂ ਹੱਲਾਸ਼ੇਰੀ ਮਿਲਣ ''''ਤੇ ਉਸ ਨੇ ਸਾਲ 2020 ਤੋਂ ਸ਼ਾਹਜਹਾਂਪੁਰ ਜਾਣਾ ਸ਼ੁਰੂ ਕਰ ਦਿੱਤਾ। ਪਰ ਵਾਪਸ ਆਉਣਾ ਉਨ੍ਹਾਂ ਲਈ ਆਸਾਨ ਨਹੀਂ ਸੀ।

ਉਹ ਕਹਿੰਦੀ ਹੈ, "ਮੈਂ ਆਪਣੀ ਰਿਪੋਰਟ ਲਿਖਣ ਲਈ 20-25 ਸਾਲਾਂ ਬਾਅਦ ਸ਼ਾਹਜਹਾਂਪੁਰ ਗਈ ਸੀ। ਮੈਂ ਬਹੁਤ ਡਰੀ ਹੋਈ ਸੀ। ਮੈਨੂੰ ਲੱਗ ਰਿਹਾ ਸੀ ਕਿ ਉਹ ਸਾਨੂੰ ਦੁਬਾਰਾ ਨਾ ਦੇਖਣ ਅਤੇ ਫਿਰ ਉਹ ਅਜਿਹਾ ਕੁਝ ਨਾ ਕਰ ਦੇਣ।"

ਜਦੋਂ ਉਹ 2020 ਵਿੱਚ ਸ਼ਾਹਜਹਾਂਪੁਰ ਪਹੁੰਚੀ ਤਾਂ ਉਸਨੂੰ ਨਹੀਂ ਪਤਾ ਸੀ ਕਿ ਇੱਕ ਨਵਾਂ ਕਾਨੂੰਨੀ ਸੰਘਰਸ਼ ਸ਼ੁਰੂ ਹੋਣ ਵਾਲਾ ਹੈ।

ਉਹ ਕਹਿੰਦੀ ਹੈ, "ਐਫਆਈਆਰ ਕਰਵਾਉਣ ਲਈ ਬਹੁਤ ਕੋਸ਼ਿਸ਼ ਕੀਤੀ। ਥਾਣੇ ਤੋਂ ਸਿੱਧੀ ਨਹੀਂ ਹੋਈ। ਫਿਰ ਵਕੀਲ ਨੇ ਕਿਹਾ ''''ਇਹ ਐਨਾ ਪੁਰਾਣਾ ਕੇਸ ਹੈ, ਤੁਸੀਂ ਕਿੱਥੇ ਲੱਭੋਗੇ। ਤੁਸੀਂ ਕਿਵੇਂ ਸਾਬਤ ਕਰੋਗੇ ਕਿ ਤੁਸੀਂ ਇਸ ਸਾਲ ਉੱਥੇ ਰਹਿੰਦੇ ਸੀ। ਮੈਨੂੰ ਉਹ ਘਰ ਵੀ ਨਹੀਂ ਮਿਲਿਆ ਜਿੱਥੇ ਮੈਂ ਰਹਿੰਦੀ ਸੀ।"

ਬਲਾਤਕਾਰ, ਰੇਪ
Getty Images

ਡੀਐਨਏ ਟੈਸਟ ਨਾਲ ਫੜਿਆ ਗਿਆ ਮੁਲਜ਼ਮ

ਪੁਲਿਸ ਅਤੇ ਪੀੜਤ ਨੇ ਮੁਲਜ਼ਮਾਂ ਨੂੰ ਲੱਭ ਲਿਆ ਪਰ ਉਨ੍ਹਾਂ ਨੂੰ ਜਾਂਚ ਦੇ ਘੇਰੇ ਵਿੱਚ ਲਿਆਉਣ ਲਈ ਡੀਐਨਏ ਟੈਸਟ ਜ਼ਰੂਰੀ ਸੀ।

ਉਹ ਕਹਿੰਦੀ ਹੈ, "ਮੈਂ ਪੁਲਿਸ ਨੂੰ ਸੰਪਰਕ ਨੰਬਰ ਦਿੱਤੇ ਜਦੋਂ ਐਫਆਈਆਰ ਦਰਜ ਹੋਣ ਵਾਲੀ ਸੀ। ਉਸ ਤੋਂ ਬਾਅਦ ਮੈਂਨੂੰ ਡੀਐਨਏ ਟੈਸਟ ਲਈ ਬੁਲਾਇਆ।"

"ਨਕੀ ਹਸਨ ਦੀ ਰਿਪੋਰਟ ਪੌਜ਼ੀਟਿਵ ਆਈ। ਹਾਲਾਂਕਿ ਮੈਨੂੰ ਨਹੀਂ ਪਤਾ ਸੀ ਕਿ ਇਹ ਕਿਸਦਾ (ਬੇਟਾ) ਸੀ। ਕਿਉਂਕਿ ਦੋਵੇਂ ਵਾਰ-ਵਾਰ (ਬਲਾਤਕਾਰ) ਕਰਦੇ ਸਨ।"

ਇਸ ਮਾਮਲੇ ਬਾਰੇ ਸ਼ਾਹਜਹਾਂਪੁਰ ਦੇ ਐੱਸਐੱਸਪੀ ਐੱਸ ਆਨੰਦ ਨੇ ਬੀਬੀਸੀ ਨੂੰ ਦੱਸਿਆ, "ਇਹ ਮਾਮਲਾ ਬਿਲਕੁਲ ਅਣਕਿਆਸਿਆ ਸੀ। ਜਦੋਂ ਔਰਤ ਅੱਗੇ ਆਈ ਅਤੇ ਉਸ ਨੇ ਕੇਸ ਦਰਜ ਕਰਵਾਇਆ ਤਾਂ ਅਸੀਂ ਕਾਫ਼ੀ ਹੈਰਾਨ ਰਹਿ ਗਏ। ਪਰ ਅਸੀਂ ਇੱਕ ਮੌਕਾ ਲਿਆ ਅਤੇ ਮੁੰਡੇ ਦਾ ਡੀਐਨਏ ਲੈ ਕੇ ਸ਼ੁਰੂਆਤ ਕਰ ਕੀਤੀ।"

"ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ"

ਬਲਾਤਕਾਰ
BBC

ਆਖਿਰਕਾਰ 31 ਜੁਲਾਈ 2021 ਨੂੰ ਪੁਲਿਸ ਨੇ ਮੁਲਜ਼ਮ ਰਾਜ਼ੀ ਨੂੰ ਗ੍ਰਿਫਤਾਰ ਕਰ ਲਿਆ।

ਐੱਸਐੱਸਪੀ ਐਸ ਆਨੰਦ ਦਾ ਕਹਿਣਾ ਹੈ, "ਜਦੋਂ ਰਾਜ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਸਾਡੇ ਵਾਂਗ ਉਹ ਵੀ ਹੈਰਾਨ ਰਹਿ ਗਏ ਕਿ ਇਹ ਐਨਾ ਪੁਰਾਣਾ ਮਾਮਲਾ ਕਿੱਥੋਂ ਸਾਹਮਣੇ ਆਇਆ।"

ਤਾਂ ਕੀ ਉਸਨੇ ਜੁਰਮ ਕਬੂਲ ਕਰ ਲਿਆ? ਐਸਐਸਪੀ ਐਸ ਆਨੰਦ ਦਾ ਕਹਿਣਾ ਹੈ, "ਹਾਂ।"

ਪਹਿਲੀ ਗ੍ਰਿਫਤਾਰੀ ਤੋਂ ਬਾਅਦ ਪੁੱਤਰ ਨੇ ਮਾਂ ਨੂੰ ਕਿਹਾ, "ਮੈਂ ਬਹੁਤ ਖੁਸ਼ ਹਾਂ। ਜਦੋਂ ਦੂਜਾ (ਨਾਕੀ) ਫੜਿਆ ਜਾਵੇਗਾ ਤਾਂ ਮੈਨੂੰ ਦੁੱਗਣੀ ਖੁਸ਼ੀ ਹੋਵੇਗੀ।"

ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਅਦਾਲਤ ਵਿੱਚ ਮੁਲਜ਼ਮਾਂ ਨਾਲ ਆਹਮੋ-ਸਾਹਮਣੇ ਹੋ ਜਾਣ।

ਉਹ ਕਹਿੰਦੀ ਹੈ, "ਜੇਕਰ ਮੈਂ ਅਦਾਲਤ ''''ਚ ਉਨ੍ਹਾਂ ਨਾਲ ਆਹਮੋ-ਸਾਹਮਣੇ ਹੋਵਾਂ ਤਾਂ ਮੇਰੀ ਇੱਕੋ ਇੱਛਾ ਹੈ ਕਿ ਉਨ੍ਹਾਂ ਦੋਵਾਂ ਨੂੰ ਦੋ ਥੱਪੜ ਮਾਰਾਂ। ਉਨ੍ਹਾਂ ਨੇ ਮੇਰੀ ਜੋ ਜ਼ਿੰਦਗੀ ਬਰਬਾਦ ਕੀਤੀ ਹੈ, ਉਸ ਲਈ ਕੋਈ ਵੀ ਸਜ਼ਾ ਘੱਟ ਹੈ।"


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News