1947 ਦੀ ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਵਿਛੜੇ ਚਾਚੇ-ਭਤੀਜੇ ਨੇ ਜਦੋਂ ਘੁੱਟ ਕੇ ਜੱਫ਼ੀ ਪਾਈ

08/09/2022 8:00:34 PM

ਕਰਤਾਰਪੁਰ, ਪਾਕਿਸਤਾਨ ਵਿਖੇ ਪਈ ਗਲਵੱਕੜੀ ਤੇ ਖ਼ੁਸ਼ੀ ਦੇ ਹੰਝੂ 75 ਸਾਲਾਂ ਦੇ ਇੰਤਜ਼ਾਰ ਦਾ ਨਤੀਜਾ ਹਨ। ਅਗਸਤ 1947 ਵਿੱਚ ਵਿਛੜੇ ਸਵਰਣ ਸਿੰਘ ਅਤੇ ਉਨ੍ਹਾਂ ਦੇ ਭਤੀਜੇ ਮੋਹਨ ਸਿੰਘ ਉਰਫ ਅਬਦੁਲ ਖ਼ਾਲਿਕ ਪੌਣੀ ਸਦੀ ਬਾਅਦ ਅਗਸਤ ਵਿੱਚ ਹੀ ਵਿੱਚ ਦੁਬਾਰਾ ਇਕ ਦੂਜੇ ਦੇ ਰੂਬਰੂ ਹੋਏ ਹਨ।

ਭਾਵੇਂ ਇਹ ਮੁਲਾਕਾਤ ਕੁੱਝ ਹੀ ਘੰਟਿਆਂ ਦੀ ਸੀ ਪਰ ਇਸ ਨੇ ਦਹਾਕਿਆਂ ਦੀ ਦੂਰੀ ਨੂੰ ਮਿਟਾ ਦਿੱਤਾ। ਇਸ ਮੁਲਾਕਾਤ ਨੂੰ ਭਾਰਤ ਅਤੇ ਪਾਕਿਸਤਾਨ ਦੇ ਦੋ ਯੂ-ਟਿਊਬਰਾਂ ਨੇ ਸੰਭਵ ਕਰਵਾਇਆ।

1947 ਵਿੱਚ ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਮਿੰਟਗੁਮਰੀ ਪਿੰਡ ਵਿਖੇ ਰਹਿੰਦੇ ਸਵਰਣ ਸਿੰਘ ਨੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰੀ ਵਿੱਚ 22 ਜੀਅ ਗੁਆ ਦਿੱਤੇ ਸਨ। ਉਨ੍ਹਾਂ ਸਮੇਤ ਕੁੱਲ 5 ਜੀਅ ਬਚੇ ਸਨ।

ਮੋਹਨ ਸਿੰਘ ਪਾਕਿਸਤਾਨ ਰਹਿ ਗਏ ਸਨ ਅਤੇ ਹੁਣ 75 ਸਾਲ ਬਾਅਦ ਅਬਦੁਲ ਖ਼ਾਲਿਕ ਬਣ ਕੇ ਮਿਲੇ ਹਨ। ਸਵਰਣ ਸਿੰਘ ਦੀ ਉਮਰ ਹੁਣ 90 ਸਾਲ ਤੋਂ ਉੱਤੇ ਹੈ ਅਤੇ ਮੋਹਨ ਸਿੰਘ 80 ਸਾਲ ਤੋਂ ਉੱਪਰ ਹਨ।

(ਰਿਪੋਰਟ - ਗੁਰਪ੍ਰੀਤ ਚਾਵਲਾ, ਐਡਿਟ - ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News