ਕਰਤਾਰਪੁਰ ਸਾਹਿਬ- 75 ਸਾਲ ਬਾਅਦ ਜਦੋਂ 92 ਸਾਲ ਦਾ ਚਾਚਾ ਮੋਹਨ ਸਿੰਘ ਤੋਂ ਅਬਦੁਲ ਬਣੇ ਭਤੀਜੇ ਨੂੰ ਮਿਲਿਆ

08/09/2022 1:15:34 PM

ਭਾਰਤ-ਪਾਕਿਸਤਾਨ ਦੀ ਵੰਡ ਸਮੇਂ 92 ਸਾਲਾ ਸਵਰਨ ਸਿੰਘ ਨੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰੀ ਵਿੱਚੋਂ 22 ਜੀਅ ਗੁਆਏ ਸਨ
Getty Images
ਭਾਰਤ-ਪਾਕਿਸਤਾਨ ਦੀ ਵੰਡ ਸਮੇਂ 92 ਸਾਲਾ ਸਵਰਨ ਸਿੰਘ ਨੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰੀ ਵਿੱਚੋਂ 22 ਜੀਅ ਗੁਆਏ ਸਨ

"ਖੱਬੇ ਹੱਥ ਦੇ ਦੋ ਅੰਗੂਠੇ ਉਸ ਦੀ ਇੱਕ ਪਛਾਣ ਮੈਨੂੰ ਯਾਦ ਸੀ ਅਤੇ 75 ਸਾਲ ਬਾਅਦ ਉਹ ਮੇਰੇ ਗਲੇ ਲੱਗਿਆ"

ਉਸ ਸਮੇਂ ਦਾ ਮੋਹਨ ਸਿੰਘ ਅੱਜ ਅਬਦੁਲ ਖ਼ਾਲਿਕ ਬਣ ਗਿਆ ਹੈ।

ਸਰਵਣ ਸਿੰਘ, ਜੋ ਕੁਝ ਹੀ ਪਲ ਪਹਿਲਾਂ ਉਸ ਨੂੰ ਮਿਲੇ ਸਨ, ਮੋਹਨ ਸਿੰਘ ਦਾ ਨਵਾਂ ਨਾਮ ਯਾਦ ਕਰਨ ਲਈ ਆਪਣੇ ਦਿਮਾਗ਼ ਤੇ ਜ਼ੋਰ ਪਾਉਂਦੇ ਨਜ਼ਰ ਆਉਂਦੇ ਹਨ।

"ਮੇਰੇ ਵਾਸਤੇ ਤਾਂ ਅੱਜ ਵੀ ਮੇਰਾ ਛੋਟਾ ਜਿਹਾ ਮੋਹਨਾ ਹੀ ਹੈ।"

92 ਸਾਲਾ ਸਵਰਨ ਸਿੰਘ ਨੇ ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਆਪਣੇ ਪਰਿਵਾਰ ਅਤੇ ਰਿਸ਼ਤੇਦਾਰੀ ਵਿੱਚੋਂ 22 ਜੀਅ ਗੁਆਏ ਸਨ।

ਉਸ ਸਮੇਂ ਉਨ੍ਹਾਂ ਦਾ 6 ਸਾਲ ਦਾ ਭਤੀਜਾ ਮੋਹਨ ਸਿੰਘ ਪਰਿਵਾਰ ਤੋਂ ਵਿਛੜ ਗਿਆ ਸੀ।

ਸੋਮਵਾਰ ਨੂੰ ਸਰਵਨ ਸਿੰਘ ਆਪਣੇ ਪਰਿਵਾਰ ਨਾਲ ਕਰਤਾਰਪੁਰ ਲਾਂਘੇ ਰਾਹੀਂ ਮੋਹਨ ਸਿੰਘ ( ਅਬਦੁਲ ਖ਼ਾਲਿਕ ) ਦੇ ਪਰਿਵਾਰ ਨੂੰ ਮਿਲੇ ਹਨ।

''''ਬਚਪਨ ਦੀਆਂ ਯਾਦਾਂ ਕੀਤੀਆਂ ਸਾਂਝੀਆਂ''''

75 ਸਾਲ ਬਾਅਦ ਚਾਚੇ ਭਤੀਜੇ ਕੋਲ ਸਿਰਫ਼ ਮੋਹਨ ਸਿੰਘ ( ਅਬਦੁਲ ਖ਼ਾਲਿਕ )ਦੇ ਬਚਪਨ ਦੀਆਂ ਯਾਦਾਂ ਹੀ ਮੌਜੂਦ ਸਨ।

ਭਾਵੇਂ ਮੋਹਨ ਸਿੰਘ ਹੁਣ 82 ਸਾਲ ਦੇ ਹੋ ਗਏ ਹਨ ਪਰ ਆਪਣੇ ਚਾਚਾ ਸਰਵਨ ਸਿੰਘ ਨਾਲ ਉਨ੍ਹਾਂ ਨੇ ਹੋਰ ਯਾਦਾਂ ਸਾਂਝੀਆਂ ਕੀਤੀਆਂ।

ਕਰਤਾਰਪੁਰ ਸਾਹਿਬ
BBC

ਸਰਵਣ ਸਿੰਘ ਦੱਸਦੇ ਹਨ,"ਉਸ ਨੂੰ ਯਾਦ ਹੈ ਕਿ ਬਚਪਨ ਵਿੱਚ ਮੈਂ ਉਸ ਨੂੰ ਘੋੜੇ ''''ਤੇ ਬਿਠਾਇਆ ਸੀ ਅਤੇ ਉਸ ਦੀ ਦਾਦੀ ਨੇ ਉਤਾਰਿਆ ਸੀ। ਮੈਨੂੰ ਯਾਦ ਹੈ ਕਿ ਉਹ ਇੱਕ ਵਾਰ ਆਪਣੇ ਨਾਨਕੇ ਗਿਆ ਸੀ ਅਤੇ ਫਿਰ ਆ ਕੇ ਉਸ ਨੇ ਕਿਹਾ ਸੀ ਕਿ ਮੈਨੂੰ ਨਾਨੀ ਨੇ ਦਹੀਂ ਨਹੀਂ ਦਿੱਤਾ ਅਤੇ ਮੈਂ ਵਾਪਸ ਨਾਨਕੇ ਨਹੀਂ ਜਾਵਾਂਗਾ।"

''''ਦੋਹਾਂ ਪੰਜਾਬਾਂ ਨੂੰ ਤਾਂ ਆਪਸ ਵਿੱਚ ਮਿਲਣ ਦਿਓ''''

ਭਾਰਤ ਦੀ ਵੰਡ ਦੇ ਸੱਤ ਦਹਾਕਿਆਂ ਬਾਅਦ ਭਾਰਤ ਤੇ ਪਾਕਿਸਤਾਨ ਦੀ ਆਜ਼ਾਦੀ ਦੇ ਵੀ 75 ਵਰ੍ਹੇ ਪੂਰੇ ਹੋ ਰਹੇ ਹਨ।

ਸਵਰਨ ਸਿੰਘ ਇਸ ਬਾਰੇ ਕਹਿੰਦੇ ਹਨ,"ਹਿੰਦੁਸਤਾਨ ਤਾਂ ਵੰਡ ਵਿੱਚ ਹੀ ਨਹੀਂ ਹੈ। ਵੰਡਿਆ ਤਾਂ ਪੰਜਾਬ ਗਿਆ ਸੀ। ਦੋਹਾਂ ਪੰਜਾਬਾਂ ਨੂੰ ਤਾਂ ਆਪਸ ਵਿੱਚ ਮਿਲਣ ਦਿਉ । 22 ਜ਼ਿਲ੍ਹੇ ਪਾਕਿਸਤਾਨ ਨੂੰ ਮਿਲੇ ਅਤੇ ਸਾਨੂੰ 14।"

"ਮੈਂ ਦੋਹਾਂ ਦੇਸ਼ਾਂ ਦੀ ਵੰਡ ਬਾਰੇ ਕੀ ਬੋਲਾਂ। ਜੋ ਸਾਡੇ ਨਾਲ ਹੋਇਆ ਉਹ ਅਸੀਂ ਹੀ ਜਾਣਦੇ ਹਾਂ। 76 ਕਿੱਲੇ ਜ਼ਮੀਨ ਛੱਡ ਕੇ 42 ਕਿੱਲੇ ਮਿਲਣ, 83 ਕਿੱਲਿਆਂ ਵੱਟੇ 14 ਕਿੱਲੇ ਮਿਲਣ। ਪਰਿਵਾਰ ਦੇ ਹੱਸਦੇ ਖੇਡਦੇ ਜੀ ਮਰ ਗਏ ਅਤੇ ਲੁੱਟ ਹੋਈ।"

ਸਰਵਣ ਸਿੰਘ ਦੇ ਪਰਿਵਾਰ ਦੇ ਕੁਝ ਮੈਂਬਰ ਕੈਨੇਡਾ ਵੀ ਰਹਿੰਦੇ ਹਨ।

ਇਸ ਬਾਰੇ ਸਰਵਣ ਸਿੰਘ ਨੇ ਆਖਿਆ,"ਜੇ ਮੈਂ ਜ਼ਿੰਦਾ ਰਿਹਾ ਤਾਂ ਮੋਹਨ ਸਿੰਘ ਨੂੰ ਦੁਬਾਰਾ ਮਿਲਾਂਗੇ। ਮੈਂ ਕੋਸ਼ਿਸ਼ ਕਰਾਂਗਾ ਕਿ ਆਪਣੇ ਪਰਿਵਾਰ ਨਾਲ ਪਾਕਿਸਤਾਨ ਦੇ ਆਪਣੇ ਪਿੰਡ ਵੀ ਜਾ ਸਕਾਂ।"

ਮੋਹਨ ਸਿੰਘ ਦੀ ਇੱਕ ਭੈਣ ਨਿਰਮਲ ਕੌਰ ਇਸ ਦੌਰਾਨ ਜ਼ਿੰਦਾ ਬਚੇ ਸਨ ਅਤੇ ਉਹ ਭਾਰਤ ਆ ਗਏ ਸਨ। ਅੱਜ ਕੱਲ੍ਹ ਉਹ ਕੈਨੇਡਾ ਵਿਖੇ ਰਹਿੰਦੇ ਹਨ।

Banner
BBC

Banner
BBC

ਸੋਸ਼ਲ ਮੀਡੀਆ ਉੱਪਰ ਭਾਰਤ ਪਾਕਿਸਤਾਨ ਦੀ ਵੰਡ ਦੀ ਵੀਡੀਓ ਦੇਖ ਕੇ ਉਹ ਅਕਸਰ ਕਹਿੰਦੇ ਸਨ ਕਿ ਪੁਰਾਣੇ ਜ਼ਖ਼ਮਾਂ ਨੂੰ ਨਾ ਛੇੜੋ ਪਰ ਉਸੇ ਵੀਡੀਓ ਰਾਹੀਂ ਉਨ੍ਹਾਂ ਨੂੰ ਆਪਣਾ ਵਿਛੜਿਆ ਹੋਇਆ ਭਰਾ ਮਿਲ ਗਿਆ।

ਸਰਵਨ ਸਿੰਘ ਨਾਲ ਕਰਤਾਰਪੁਰ ਸਾਹਿਬ ਮੋਹਨ ਸਿੰਘ (ਅਬਦੁਲ) ਨੂੰ ਮਿਲਣ ਗਏ ਤਾਂ ਉਨ੍ਹਾਂ ਨਾਲ ਉਨ੍ਹਾਂ ਦੀ ਬੇਟੀ ਰਛਪਾਲ ਕੌਰ ਵੀ ਸੀ।

ਰਛਪਾਲ ਕੌਰ ਨੇ ਦੱਸਿਆ ਕਿ ਨਿਰਮਲ ਕੌਰ ਨੇ ਵੀ ਆਪਣੇ ਭਰਾ ਮੋਹਨ ਸਿੰਘ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਹੈ।

ਰਛਪਾਲ ਕੌਰ ਨੇ ਦੱਸਿਆ,"ਮੋਹਨ ਸਿੰਘ ( ਅਬਦੁਲ ਖ਼ਾਲਿਕ )ਦੇ ਪਰਿਵਾਰ ਨੇ ਸਾਡੇ ਪਰਿਵਾਰ ਲਈ ਤੋਹਫੇ ਤੇ ਕੱਪੜੇ ਭੇਜੇ ਹਨ। ਅਸੀਂ ਵੀ ਉਨ੍ਹਾਂ ਲਈ ਤੋਹਫ਼ੇ ਲੈ ਕੇ ਗਏ ਸਾਂ। ਸਾਨੂੰ ਉਨ੍ਹਾਂ ਨੂੰ ਮਿਲ ਕੇ ਚੰਗਾ ਲੱਗਿਆ। ਸਾਨੂੰ ਨਹੀਂ ਲੱਗਿਆ ਕਿ ਇਹ ਮੁਸਲਮਾਨ ਨੇ ਅਤੇ ਨਹੀਂ ਮਿਲਣਾ।"

ਸਰਵਣ ਸਿੰਘ ਦਾ ਕਹਿਣਾ ਹੈ ਕਿ ਜਿਸ ਉਮਰ ਦੇ ਪੜਾਅ ਵਿਚ ਉਹ ਹੈ ਅਤੇ ਜਦ ਹੁਣ ਉਹ ਸਿਹਤ ਪੱਖੋਂ ਬਹੁਤ ਕਮਜ਼ੋਰ ਹੈ।

ਆਪਣੀ ਸਾਲਾਂ ਦੀ ਉਮੀਦ ਸਰਵਣ ਸਿੰਘ ਨੇ ਛੱਡ ਦਿਤੀ ਸੀ ਲੇਕਿਨ ਅੱਜ ਜਿਵੇ ਉਹ ਆਪਣੇ ਭਤੀਜੇ ਨੂੰ ਮਿਲਕੇ ਆਏ ਤਾਂ ਇੱਕ ਨਵੀਂ ਉਮੰਗ ਪੈਦਾ ਹੋ ਗਈ ਹੈ।

ਉਨ੍ਹਾਂ ਦੀ ਇੱਛਾ ਹੈ ਕਿ ਹੈ ਕਿ ਉਹ ਕੈਨੇਡਾ ਵਿੱਚ ਬੈਠੇ ਆਪਣੇ ਪਰਿਵਾਰ ਨਾਲ ਪਾਕਿਸਤਾਨ ਜਾਣ ਅਤੇ ਆਪਣੀ ਜੱਦੀ ਪਿੰਡ ਅਤੇ ਉਨ੍ਹਾਂ ਦੀਆਂ ਗਲੀਆਂ ਵਿੱਚੋਂ ਜ਼ਰੂਰ ਹੋ ਕੇ ਆਉਣ, ਜਿੱਥੇ ਉਨ੍ਹਾਂ ਦਾ ਕਦੇ ਇਕ ਵੱਡਾ ਪਰਿਵਾਰ ਵੱਸਦਾ ਸੀ।

ਕਿਸ ਤਰ੍ਹਾਂ ਮਿਲੇ ਪਰਿਵਾਰ

ਵੰਡ ਤੋਂ ਪਹਿਲਾਂ ਸਰਵਣ ਸਿੰਘ ਦਾ ਪਰਿਵਾਰ ਚੱਕ 37/12 ਵਿਖੇ ਰਹਿੰਦਾ ਸੀ, ਜੋ ਮੌਜੂਦਾ ਪਾਕਿਸਤਾਨ ਵਿੱਚ ਮਿੰਟਗੁਮਰੀ ਵਿਖੇ ਹੈ।

ਪੰਜਾਬ ਤੋਂ ਸੋਸ਼ਲ ਮੀਡੀਆ ਰਾਹੀਂ ਸਰਵਣ ਸਿੰਘ ਦੀ ਇੰਟਰਵਿਊ ਦੇ ਵੀਡਿਓ ਪਾਕਿਸਤਾਨ ਵਿਖੇ ਇੱਕ ਯੂਟਿਊਬਰ ਨੇ ਦੇਖੀ।

ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਤੋਂ ਯੂਟਿਊਬਰਜ਼ ਨੇ ਸਰਵਣ ਸਿੰਘ ਅਤੇ ਮੋਹਨ ਸਿੰਘ ਦੀ ਗੱਲ ਕਰਵਾਈ।

ਗੱਲਬਾਤ ਦੌਰਾਨ ਉਨ੍ਹਾਂ ਨੇ ਉਨ੍ਹਾਂ ਦੇ ਸਰੀਰ ''''ਤੇ ਨਿਸ਼ਾਨੀ ਅਤੇ ਦੋ ਅੰਗੂਠਿਆਂ ਬਾਰੇ ਵੀ ਪੁੱਛਿਆ। ਕਰਤਾਰਪੁਰ ਸਾਹਿਬ ਵਿਖੇ ਮਿਲਣ ਦੀ ਵੀ ਗੱਲ ਕੀਤੀ।

ਸਵਰਨ ਸਿੰਘ ਦੀ ਬੇਟੀ ਰਛਪਾਲ ਕੌਰ ਮੁਤਾਬਕ ਉਨ੍ਹਾਂ ਨੇ ਕਈ ਵਾਰ ਵੀਡੀਓ ਕਾਲ ਰਾਹੀਂ ਗੱਲ ਕੀਤੀ ਹੈ।

ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News