ਡੌਨਲਡ ਟਰੰਪ ਦੇ ਘਰ ਉੱਤੇ ਐੱਫਬੀਆਈ ਦਾ ਛਾਪਾ, ਇਹ ਦੱਸਿਆ ਗਿਆ ਕਾਰਨ

08/09/2022 7:15:35 AM

ਡੋਨਲਡ ਟਰੰਪ
Getty Images

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਬਿਆਨ ਜਾਰੀ ਕਰਕੇ ਆਖਿਆ ਹੈ ਫਲੋਰਿਡਾ ਸਥਿਤ ਉਨ੍ਹਾਂ ਦੇ ਘਰ ਵਿਖੇ ਐਫਬੀਆਈ ਨੇ ਛਾਪਾ ਮਾਰਿਆ ਹੈ।

ਆਪਣੇ ਬਿਆਨ ਵਿੱਚ ਟਰੰਪ ਨੇ ਆਖਿਆ ਕਿ ਉਨ੍ਹਾਂ ਦੇ ਘਰ ''''ਮਾਰ -ਆ-ਲਾਗੋ'''' ਨੂੰ ''''ਵੱਡੀ ਗਿਣਤੀ ਵਿਚ ਮੌਜੂਦ ਐੱਫਬੀਆਈ ਏਜੰਟਸ'''' ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਇਹ ਰੇਡ ਕੁਝ ਅਧਿਕਾਰਿਤ ਦਸਤਾਵੇਜ਼ਾਂ ਨਾਲ ਸਬੰਧਿਤ ਹੈ ਅਤੇ ਇਹ ਉਸ ਸਮੇਂ ਹੋਈ ਹੈ, ਜਦੋਂ ਟਰੰਪ 2024 ਵਿੱਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਤਿਆਰੀ ਕਰ ਰਹੇ ਹਨ।

ਜੇਕਰ ਉਹ ਇਹ ਚੋਣਾਂ ਲੜਦੇ ਹਨ ਤਾਂ ਰਾਸ਼ਟਰਪਤੀ ਲਈ ਇਹ ਉਨ੍ਹਾਂ ਦੀਆਂ ਤੀਜੀਆਂ ਚੋਣਾਂ ਹੋਣਗੀਆਂ।

ਸੀਐੱਨਐੱਨ ਮੁਤਾਬਕ ਜਦੋਂ ਇਹ ਰੇਡ ਹੋਈ ਤਾਂ ਡੋਨਲਡ ਟਰੰਪ ਨਿਊਯਾਰਕ ਸਿਟੀ ਦੇ ਟਰੰਪ ਟਾਵਰ ਵਿਖੇ ਮੌਜੂਦ ਸਨ।

ਕੀ ਹੈ ਦਸਤਾਵੇਜ਼ਾਂ ਨਾਲ ਜੁੜਿਆ ਮਾਮਲਾ

ਦਰਅਸਲ ਫਰਵਰੀ ਵਿੱਚ ਅਮਰੀਕਾ ਦੇ ਨੈਸ਼ਨਲ ਆਰਕਾਈਵਜ਼ ਵਿਭਾਗ ਨੇ ਨਿਆਂ ਵਿਭਾਗ ਨੂੰ ਆਖਿਆ ਕਿ ਡੋਨਲਡ ਟਰੰਪ ਜਿਸ ਸਮੇਂ ਰਾਸ਼ਟਰਪਤੀ ਸਨ, ਉਸ ਸਮੇਂ ਦੇ ਦਸਤਾਵੇਜ਼ਾਂ ਦੀ ਛਾਣਬੀਣ ਕੀਤੀ ਜਾਵੇ।

ਇਨ੍ਹਾਂ ਦਸਤਾਵੇਜ਼ਾਂ ਨੂੰ ਉਨ੍ਹਾਂ ਨੇ ਕਿਵੇਂ ਸੰਭਾਲਿਆ ਸੀ, ਇਸ ਬਾਰੇ ਵੀ ਜਾਂਚ ਹੋਵੇ।

ਨੈਸ਼ਨਲ ਆਰਕਾਈਵਜ਼ ਅਮਰੀਕਾ ਦਾ ਸਰਕਾਰੀ ਦਸਤਾਵੇਜ਼ਾਂ ਦੀ ਸੰਭਾਲ ਕਰਨ ਵਾਲਾ ਵਿਭਾਗ ਹੈ। ਇਨ੍ਹਾਂ ਦਸਤਾਵੇਜ਼ਾਂ ਵਿੱਚ ਰਾਸ਼ਟਰਪਤੀ ਨਾਲ ਸਬੰਧਤ ਦਸਤਾਵੇਜ਼ ਵੀ ਸ਼ਾਮਲ ਹੁੰਦੇ ਹਨ।

ਡੋਨਲਡ ਟਰੰਪ
Getty Images

ਨੈਸ਼ਨਲ ਆਰਕਾਈਵਜ਼ ਵੱਲੋਂ ਦਾਅਵਾ ਕੀਤਾ ਗਿਆ ਕਿ ਡੋਨਲਡ ਟਰੰਪ ਦੇ ਫਲੋਰਿਡਾ ਸਥਿਤ ਘਰ ਵਿਚੋਂ 15 ਡੱਬੇ ਇਨ੍ਹਾਂ ਦਸਤਾਵੇਜ਼ਾਂ ਦੇ ਮਿਲੇ ਹਨ।

ਜਿਨ੍ਹਾਂ ਵਿੱਚੋਂ ਕੁਝ ਵਰਗੀਕ੍ਰਿਤ ਦਸਤਾਵੇਜ਼ ਹਨ, ਭਾਵ ਅਹਿਮ ਗੁਪਤ ਦਸਤਾਵੇਜ਼ ਹਨ।

ਕਾਨੂੰਨ ਮੁਤਾਬਕ ਅਮਰੀਕਾ ਦੇ ਰਾਸ਼ਟਰਪਤੀ ਨੂੰ ਆਪਣੇ ਸਾਰੇ ਦਸਤਾਵੇਜ਼, ਈਮੇਲ ਅਤੇ ਚਿੱਠੀਆਂ ਨੈਸ਼ਨਲ ਆਰਕਾਈਵਜ਼ ਨੂੰ ਦੇਣੀਆਂ ਪੈਂਦੀਆਂ ਹਨ।

ਪਰ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਬਕਾ ਰਾਸ਼ਟਰਪਤੀ ਟਰੰਪ ਨੇ ਅਜਿਹੇ ਕੁਝ ਦਸਤਾਵੇਜ਼ਾਂ ਨੂੰ ਪਾੜ ਦਿੱਤਾ ਹੈ ਅਤੇ ਤਬਾਹ ਕਰ ਦਿੱਤਾ ਹੈ।

''''ਇਹ ਦੇਸ਼ ਲਈ ਕਾਲਾ ਦੌਰ ਹੈ''''

ਆਪਣੇ ਬਿਆਨ ਦੀ ਸ਼ੁਰੂਆਤ ਵਿੱਚ ਡੋਨਲਡ ਟਰੰਪ ਨੇ ਆਖਿਆ ਕਿ ਇਹ ਦੇਸ਼ ਲਈ ਕਾਲਾ ਦੌਰ ਹੈ।

ਉਨ੍ਹਾਂ ਕਿਹਾ, ''''''''ਮੇਰੇ ਘਰ ਉੱਤੇ ਬਿਨਾਂ ਜਾਣਕਾਰੀ ਤੋਂ ਕੀਤੀ ਗਈ ਇਹ ਰੇਡ ਠੀਕ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਸਾਰੀਆਂ ਸਰਕਾਰੀ ਜਾਂਚ ਏਜੰਸੀਆਂ ਨਾਲ ਹਮੇਸ਼ਾਂ ਸਹਿਯੋਗ ਕੀਤਾ ਹੈ।''''''''

ਆਪਣੇ ਬਿਆਨ ਵਿੱਚ ਉਨ੍ਹਾਂ ਨੇ ਅੱਗੇ ਲਿਖਿਆ ਹੈ ਕਿ ਇਹ ''''ਮੁਕੱਦਮੇ ਨਾਲ ਜੁੜਿਆ ਦੁਰਵਿਵਹਾਰ'''' ਅਤੇ ''''ਨਿਆਂ ਪ੍ਰਣਾਲੀ ਦੀ ਦੁਰਵਰਤੋਂ'''' ਹੈ ਤਾਂ ਜੋ ਉਨ੍ਹਾਂ ਨੂੰ ਰਾਸ਼ਟਰਪਤੀ ਚੋਣਾਂ ਲੜਨ ਤੋਂ ਰੋਕਿਆ ਜਾ ਸਕੇ।

ਡੋਨਲਡ ਟਰੰਪ
Getty Images

ਆਪਣੇ ਬਿਆਨ ਵਿੱਚ ਉਨ੍ਹਾਂ ਨੇ ਅੱਗੇ ਆਖਿਆ ਹੈ ਕਿ ਅਜਿਹਾ ''''ਹਮਲਾ'''' ਕੇਵਲ ਤੀਸਰੀ ਦੁਨੀਆਂ ਦੇ ਦੇਸ਼ਾਂ ਵਿੱਚ ਹੁੰਦਾ ਹੈ ਅਤੇ ਹੁਣ ਅਮਰੀਕਾ ਵੀ ਉਨ੍ਹਾਂ ਦਾ ਹਿੱਸਾ ਬਣ ਗਿਆ ਹੈ।

"ਦੁੱਖ ਦੀ ਗੱਲ ਹੈ ਕਿ ਅਮਰੀਕਾ ਉਨ੍ਹਾਂ ਦੇਸ਼ਾਂ ਵਰਗਾ ਬਣ ਗਿਆ ਹੈ ਅਤੇ ਅਜਿਹਾ ਭ੍ਰਿਸ਼ਟਾਚਾਰ ਪਹਿਲਾਂ ਕਦੇ ਨਹੀਂ ਦੇਖਿਆ ਗਿਆ।"

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News