''''ਆਈਲੈੱਟਸ ਦੇ 8 ਬੈਂਡ ਹਾਸਲ ਕਰਨ ਵਾਲੇ ਨਾ ਅੰਗਰੇਜ਼ੀ ਬੋਲ ਸਕੇ ਅਤੇ ਨਾ ਹੀ ਸਮਝ ਸਕੇ'''' - ਇਹ ਹੈ ਮਸਲਾ

08/08/2022 8:30:33 AM

ਸਟੌਚੂ ਆਫ਼ ਲਿਬਰਟੀ
Getty Images

ਚਾਰ ਗੁਜਰਾਤੀ ਨੌਜਵਾਨਾਂ ਨੂੰ ਜਿਨ੍ਹਾਂ ਕੋਲ "ਅੰਗਰੇਜ਼ੀ ਵਿੱਚ ਮੁਹਾਰਤ ਦਾ ਸਰਟੀਫਿਕੇਟ" ਸੀ, ਅਮਰੀਕੀ ਪੁਲਿਸ ਨੇ ਇੱਕ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ।

ਜਿਵੇਂ ਹੀ ਜੱਜ ਨੇ ਉਨ੍ਹਾਂ ਤੋਂ ਅੰਗਰੇਜ਼ੀ ਵਿੱਚ ਪੁੱਛਗਿੱਛ ਸ਼ੁਰੂ ਕੀਤੀ, ਤਾਂ ਉਹ ਤੁਰੰਤ ਬੋਲੇ, "ਅੰਗਰੇਜ਼ੀ ਨਹੀਂ, ਸਿਰਫ 12ਵੀਂ ਪਾਸ"।

ਅਮਰੀਕੀ ਅਦਾਲਤ ਵਿੱਚ ਪੇਸ਼ ਕੀਤੇ ਗਏ ਇਨ੍ਹਾਂ ਸਾਰੇ ਨੌਜਵਾਨਾਂ ਕੋਲ ਇੰਟਰਨੈਸ਼ਨਲ ਇੰਗਲਿਸ਼ ਲੈਂਗੂਏਜ ਟੈਸਟਿੰਗ ਸਿਸਟਮ (ਆਈਈਲੈਟਸ) ਦੀ ਪ੍ਰੀਖਿਆ ਅੱਠ ਬੈਂਡ ਨਾਲ ਪਾਸ ਕਰਨ ਦੇ ਸਰਟੀਫਿਕੇਟ ਸਨ।

ਜਦਕਿ ਉਹ ਨਾ ਹੀ ਅੰਗਰੇਜ਼ੀ ਬੋਲ ਸਕਦੇ ਸਨ ਅਤੇ ਨਾ ਹੀ ਸਮਝ ਸਕਦੇ ਸਨ।

ਜੱਜ ਇਹ ਸੁਣਕੇ ਹੈਰਾਨ ਰਹਿ ਗਏ ਅਤੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕਰਨ ਦੇ ਹੁਕਮ ਦਿੱਤੇ।

ਬਹੁਤ ਸਾਰੇ ਗੁਜਰਾਤੀ ਨੌਜਵਾਨ ਵਿਦੇਸ਼ ਜਾ ਕੇ ਪੈਸਾ ਕਮਾਉਣ ਲਈ ਕਾਹਲ਼ੇ ਰਹਿੰਦੇ ਹਨ।

ਕੁਝ ਲੋਕ ਅਜਿਹੇ ਵੀ ਹਨ ਜੋ ਕਿਸੇ ਵੀ ਹੀਲੇ-ਵਸੀਲੇ ਵਿਦੇਸ਼ ਵਿੱਚ ਜਾ ਕੇ ਵਸਣਾ ਚਾਹੁੰਦੇ ਹਨ।

ਇਹ ਚਾਰੇ ਨੌਜਵਾਨ ਕੈਨੇਡਾ ਤੋਂ ਸੇਂਟ ਰੇਗਿਸ ਨਦੀ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ਜਦੋਂ ਉਨ੍ਹਾਂ ਦੀ ਕਿਸ਼ਤੀ ਪਲਟ ਗਈ ਅਤੇ ਅਮਰੀਕੀ ਪੁਲਸ ਨੇ ਉਨ੍ਹਾਂ ਨੂੰ ਡੁੱਬਣ ਤੋਂ ਬਚਾਇਆ।

ਪੁਲਿਸ ਨੇ ਉਨ੍ਹਾਂ ਤੋਂ ਅੰਗਰੇਜ਼ੀ ਵਿੱਚ ਪੁੱਛਗਿੱਛ ਕੀਤੀ, ਪਰ ਨੌਜਵਾਨ ਕੋਈ ਜਵਾਬ ਨਾ ਦੇ ਸਕੇ। ਇਸ ਤਰ੍ਹਾਂ ਇਸ ਰੈਕੇਟ ਦਾ ਪਰਦਾਫਾਸ਼ ਹੋਇਆ।

ਇਲਜ਼ਾਮ ਹੈ ਕਿ ਇਨ੍ਹਾਂ ਨੌਜਵਾਨਾਂ ਨੇ ਅਮਰੀਕਾ ਵਿੱਚ ਵਸਣ ਦੀ ਪ੍ਰਬਲ ਇੱਛਾ ਵਿੱਚ ਆਈਲੈਟਸ ਸਰਟੀਫਿਕੇਟ ਹਾਸਲ ਕਰਕੇ ਕੈਨੇਡਾ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਣ ਲਈ ਲੱਖਾਂ ਰੁਪਏ ਖਰਚ ਕੀਤੇ ਸਨ।

ਵੀਡੀਓ: ਗੁਜਰਾਤੀ ਲੋਕ ਬਿਨਾਂ ਵੀਜ਼ਾ ਅਮਰੀਕਾ ਕਿਵੇਂ ਪਹੁੰਚ ਜਾਂਦੇ ਹਨ

ਅਮਰੀਕਾ ਵਿੱਚ ਦਾਖ਼ਲਾ ਮੁਸ਼ਕਲ

ਇਨ੍ਹਾਂ ਚਾਰਾਂ ਕੋਲ ਆਈਲੈਟਸ ਪ੍ਰੀਖਿਆ ਵਿਸ਼ੇਸ਼ਤਾ ਸਹਿਤ (ਡਿਸਟਿੰਕਸ਼ਨ) ਨਾਲ ਪਾਸ ਕਰਨ ਤੋਂ ਇਲਾਵਾ ਹੋਰ ਕੋਈ ਦਸਤਾਵੇਜ਼ ਨਹੀਂ ਸਨ।

ਇਨ੍ਹਾਂ ਚਾਰ ਗਭੱਰੂਆਂ ਨੇ ਅਦਾਲਤ ਨੂੰ ਦੱਸਿਆ ਕਿ ਉਹ ਨਾ ਤਾਂ ਅੰਗਰੇਜ਼ੀ ਬੋਲਦੇ ਹਨ ਅਤੇ ਨਾ ਹੀ ਸਮਝਦੇ ਹਨ।

ਅਮਰੀਕੀ ਅਧਿਕਾਰੀਆਂ ਨੇ ਚਾਰ ਨੌਜਵਾਨਾਂ ਬਾਰੇ ਭਾਰਤੀ ਦੂਤਾਵਾਸ ਨੂੰ ਸੂਚਿਤ ਕੀਤਾ ਅਤੇ ਮਾਮਲੇ ਦੀ ਜਾਂਚ ਦੀ ਬੇਨਤੀ ਕੀਤੀ।

ਭਾਰਤੀ ਦੂਤਾਵਾਸ ਨੇ ਗੁਜਰਾਤ ਦੇ ਮੇਹਸਾਣਾ ਦੀ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨ ਲਈ ਕਿਹਾ।


  • ਅਮਰੀਕਾ ਵਿੱਚ ਬਹੁਤ ਸਾਰੇ ਗੁਜਰਾਤੀ ਪਰਿਵਾਰ ਵਸਦੇ ਹਨ। ਇਨ੍ਹਾਂ ਲੋਕਾਂ ਨੇ ਪਿੱਛੇ ਆਪਣੇ ਲੋਕਾਂ ਨਾਲ ਜੁੜਾਅ ਕਾਇਮ ਰੱਖਿਆ ਹੋਇਆ ਹੈ।
  • ਜਦੋਂ ਵੀ ਉਨ੍ਹਾਂ ਦੇ ਭਾਈਚਾਰਿਆਂ ਦੇ ਲੋਕ ਹੀਲੇ-ਵਸੀਲੇ ਅਮਰੀਕਾ ਪਹੁੰਚਦੇ ਹਨ ਤਾਂ ਇਹ ਲੋਕ ਉਨ੍ਹਾਂ ਦੀ ਮਦਦ ਕਰਦੇ ਹਨ।
  • ਨਵੇਂ ਆਉਣ ਵਾਲੇ ਲੋਕ ਕੁਝ ਮਹੀਨਿਆਂ ਲਈ ਇਨ੍ਹਾਂ ਲੋਕਾ ਉੱਪਰ ਨਿਰਭਰ ਵੀ ਰਹਿ ਸਕਦੇ ਹਨ।
  • ਇਸ ਕੰਮ ਵਿੱਚ ਸਥਾਨਕ ਏਜੰਟ ਵੀ ਮਦਦਗਾਰ ਹੁੰਦੇ ਹਨ ਅਤੇ ਜ਼ਰੂਰੀ ਵਸਤਾਂ ਕੰਬਲ ਅਤੇ ਲੋੜ ਮੁਤਾਬਕ ਰਸਤੇ ਲਈ ਖਾਣਾ ਤੇ ਪਾਣੇ ਮੁਹਈਆ ਕਰਵਾਉਂਦੇ ਹਨ।
  • ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੀ ਸਾਲ 2019 ਦੀ ਰਿਪੋਰਟ ਮੁਤਾਬਕ, ਭਾਰਤ, ਕਿਊਬਾ ਅਤੇ ਇਕੁਆਡੋਰ ਸਭ ਤੋਂ ਜ਼ਿਆਦਾ ਲੋਕ ਅਮਰੀਕਾ ਵਿੱਚ ਦਾਖ਼ਲ ਹੁੰਦੇ ਹਨ।
  • ਸਾਲ 2019 ਦੇ ਸਤੰਬਰ ਮਹੀਨੇ ਤੱਕ, ਲਗਭਗ 8000 ਭਾਰਤੀਆਂ ਨੇ ਗੈਰ-ਕਾਨੂੰਨੀ ਰੂਪ ਵਿੱਚ ਅਮਰੀਕੀ ਬਾਰਡਰ ਲੰਘਣ ਦੀ ਕੋਸ਼ਿਸ਼ ਕੀਤੀ।
  • ਭਾਰਤ ਤੋਂ ਆਉਣ ਵਾਲੇ ਜ਼ਿਆਦਾਤਰ ਲੋਕ ਦੱਖਣ ਅਮਰੀਕੀ ਦੇਸਾਂ ਰਾਹੀਂ ਅਮਰੀਕਾ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ।
  • ਪਿਛਲੇ ਸਮੇਂ ਦੌਰਾਨ ਗੁਜਰਾਤ ਦੇ ਜਗਦੀਸ਼ਭਾਈ ਪਟੇਲ ਦੇ ਪਰਿਵਾਰ ਸਮੇਤ ਬਰਫ਼ ਵਿੱਚ ਜੰਮ ਕੇ ਮਰ ਜਾਣ ਦਾ ਮਾਮਲਾ ਚਰਚਾ ਵਿੱਚ ਇਆ ਸੀ। ।

ਬੀਬੀਸੀ ਗੁਜਰਾਤੀ ਨੇ ਸਥਾਨਕ ਕ੍ਰਾਈਮ ਬ੍ਰਾਂਚ ਦੇ ਪੁਲਿਸ ਇੰਸਪੈਕਟਰ (ਪੀਆਈ) ਅਤੇ ਮਾਮਲੇ ਦੇ ਜਾਂਚ ਅਫ਼ਸਰ ਭਾਵੇਸ਼ ਰਾਠੌਰ ਨਾਲ ਗੱਲਬਾਤ ਕੀਤੀ।

ਭਾਵੇਸ਼ ਰਾਠੌੜ ਨੇ ਦੱਸਿਆ, "ਇਨ੍ਹਾਂ ਨੌਜਵਾਨਾਂ ਦਾ ਬਿਆਨ ਇੱਕ ਹਿੰਦੀ ਤਰਜਮਾਕਾਰ ਦੀ ਮਦਦ ਨਾਲ ਅਮਰੀਕੀ ਅਦਾਲਤ ਵਿੱਚ ਦਰਜ ਕੀਤਾ ਗਿਆ।"

"ਉਕਤ ਨੌਜਵਾਨਾਂ ਨੇ ਬਿਆਨ ਵਿੱਚ ਕਿਹਾ ਕਿ ਉਹ 22 ਅਪ੍ਰੈਲ ਨੂੰ ਭਾਰਤ ਤੋਂ ਕੈਨੇਡਾ ਪਹੁੰਚੇ ਸਨ।"

"28 ਅਪ੍ਰੈਲ ਨੂੰ ਜਦੋਂ ਉਹ ਇੱਕ ਗੈਰ-ਕਾਨੂੰਨੀ ਏਜੰਟ ਦੀ ਮਦਦ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਦੀ ਕਿਸ਼ਤੀ ਡੁੱਬਣ ਲੱਗੀ। ਅਮਰੀਕੀ ਪੁਲਿਸ ਨੇ ਉਨ੍ਹਾਂ ਨੂੰ ਡੁੱਬਦੀ ਕਿਸ਼ਤੀ ਵਿੱਚੋਂ ਬਚਾਇਆ।"

ਰਾਠੌਰ ਨੇ ਕਿਹਾ,"ਇੱਕ ਅਮਰੀਕੀ ਜੱਜ ਨੇ ਇਹ ਕੇਸ ਅਪਰਾਧਿਕ ਧੋਖਾਧੜੀ ਜਾਂਚ ਡਿਵੀਜ਼ਨ ਨੂੰ ਸੌਂਪਿਆ। ਫਿਰ ਮੁੰਬਈ ਵਿੱਚ ਅਮਰੀਕੀ ਕੌਂਸਲ ਦੇ ਦਫ਼ਤਰ ਨੇ ਸਾਨੂੰ ਮਾਮਲੇ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਸੌਂਪੀ।"

ਹੁਣ ਤੱਕ ਦੀ ਜਾਂਚ ਦੇ ਵੇਰਵੇ ਦਿੰਦੇ ਹੋਏ ਰਾਠੌਰ ਨੇ ਦੱਸਿਆ, "ਇਸ ਮਾਮਲੇ ਵਿੱਚ, ਇਹ ਸਾਹਮਣੇ ਆਇਆ ਹੈ ਕਿ ਇੱਕ ਸੋਚੀ ਸਮਝੀ ਸਾਜ਼ਿਸ਼ ਰਚੀ ਗਈ ਸੀ।

ਇਨ੍ਹਾਂ ਚਾਰਾਂ ਨੌਜਵਾਨਾਂ ਨੇ 25 ਸਤੰਬਰ 2021 ਨੂੰ ਦੱਖਣੀ ਗੁਜਰਾਤ ਦੇ ਨਵਸਾਰੀ ਸ਼ਹਿਰ ਦੇ ਇੱਕ ਹੋਟਲ ਵਿੱਚ ਆਈਲੈਟਸ ਦੀ ਪ੍ਰੀਖਿਆ ਦਿੱਤੀ ਸੀ।

ਅਸੀਂ ਪ੍ਰੀਖਿਆ ਵੇਲ਼ੇ ਮੌਜੂਦ ਅਧਿਕਾਰੀਆਂ ਦੇ ਬਿਆਨ ਲਏ ਹਨ। ਅਸੀਂ ਸੀਸੀਟੀਵੀ ਫੁਟੇਜ ਵੀ ਇਕੱਠੀ ਕਰ ਲਈ ਹੈ।"

ਰਾਠੌਰ ਦੇ ਅਨੁਸਾਰ, "ਮੁਲਜ਼ਮ ਪਲੈਨੇਟ ਐਜੂਕੇਸ਼ਨ ਇੰਸਟੀਚਿਊਟ, ਅਹਿਮਦਾਬਾਦ ਰਾਹੀਂ ਪ੍ਰੀਖਿਆ ਵਿੱਚ ਬੈਠੇ ਸਨ। ਅਸੀਂ ਉਸ ਸੰਸਥਾ ਦੇ ਪ੍ਰਬੰਧਕਾਂ ਦੇ ਬਿਆਨ ਵੀ ਦਰਜ ਕੀਤੇ ਹਨ।

ਆਈਲੈਟਸ ਪ੍ਰੀਖਿਆ ਲਈ ਪ੍ਰੀਖਿਆਰਥੀਆਂ ਨੂੰ ਤਿਆਰ ਕਰਨ ਵਾਲੇ ਕੁਝ ਫੈਕਲਟੀ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਰਿਮੋਟ ਸੈਂਟਰ ''''ਤੇ ਆਈਲੈਟਸ ਦੀ ਪ੍ਰੀਖਿਆ ਵਿੱਚ, ਪ੍ਰੀਖਿਆਰਥੀ ਉੱਤਰ ਪੱਤਰੀ ਦੇ ਪਹਿਲੇ ਪੰਨੇ ''''ਤੇ ਹੀ ਉੱਤਰ ਲਿਖਦੇ ਹਨ, ਬਾਕੀ ਪੰਨਿਆਂ ''''ਤੇ ਨਹੀਂ। ਇਸ ਨਾਲ ਘਪਲੇ ਦੀ ਸੰਭਾਵਨਾ ਪੈਦਾ ਹੁੰਦੀ ਹੈ। ਪੁਲਿਸ ਇਸ ਸਬੰਧ ਵਿੱਚ ਵੀ ਜਾਂਚ ਕਰ ਰਹੀ ਹੈ,"

ਰਾਠੌਰ ਨੇ ਕਿਹਾ, "ਇਸ ਮਾਮਲੇ ਦੀ ਹੋਰ ਜਾਂਚ ਕਰਨ ਲਈ ਇੱਕ ਟੀਮ ਹਰਿਆਣਾ ਦੇ ਗੁਰੂਗ੍ਰਾਮ ਵੀ ਭੇਜੀ ਗਈ ਹੈ"।

ਰਾਠੌਰ ਨੇ ਇਹ ਵੀ ਦੱਸਿਆ ਕਿ ਪੁਲਿਸ ਨੇ ਮੇਹਸਾਣਾ ਦੇ ਦੋ ਏਜੰਟਾਂ ਦਾ ਪਤਾ ਲਾ ਲਿਆ ਹੈ, ਜਿਨ੍ਹਾਂ ਨੇ ਚਾਰਾਂ ਮੁਲਜ਼ਮਾਂ ਨੂੰ ਕੈਨੇਡਾ ਭੇਜਿਆ ਸੀ।


:


ਪੁਲਿਸ ਨੇ ਅਹਿਮਦਾਬਾਦ ਦੀਆਂ ਨਿੱਜੀ ਏਜੰਸੀਆਂ ਦੀ ਸ਼ਮੂਲੀਅਤ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ, ਜੋ ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੀਆਂ ਹਨ।

ਅਜਿਹੇ ਹੀ ਇੱਕ ਹੋਰ ਮਾਮਲੇ ਵਿੱਚ ਪੁਲਿਸ ਨੇ ਅਹਿਮਦਾਬਾਦ ਦੇ ਨਵਰੰਗਪੁਰਾ ਇਲਾਕੇ ਵਿੱਚ ਪ੍ਰਾਈਵੇਟ ਏਜੰਸੀ ਟਰੈਵਲ ਐਜੂਕੇਸ਼ਨ ਦੇ ਅਨੰਤ ਸੁਥਾਰ ਅਤੇ ਰਵੀ ਸੁਥਾਰ ਨਾਮਕ ਦੋ ਭਰਾਵਾਂ ਨੂੰ ਅਮਰੀਕਾ ਅਤੇ ਕੈਨੇਡਾ ਵਿੱਚ ਸਟੱਡੀ ਪਰਮਿਟ ਹਾਸਲ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਪੁਲੀਸ ਮੁਤਾਬਕ ਇਨ੍ਹਾਂ ਦੋਵਾਂ ਭਰਾਵਾਂ ਨੇ ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਲਈ ਡੇਢ ਕਰੋੜ ਰੁਪਏ ਦੀ ਵਸੂਲੀ ਕੀਤੀ ਗਈ।

ਇਸ ਤੋਂ ਇਲਾਵਾ ਮੇਹਸਾਣਾ ਦੇ ਵਡਨਗਰ ਦੇ ਟਰੈਵਲ ਏਜੰਟ ਮਨੋਜ ਚੌਧਰੀ ਦੇ ਖਿਲਾਫ ਅਮਰੀਕਾ ਜਾਣ ਦੇ ਇੱਛੁਕ 32 ਸਾਲਾ ਨੌਜਵਾਨ ਤੋਂ 55 ਲੱਖ ਰੁਪਏ ਹੜੱਪਣ ਦੇ ਮਾਮਲੇ ''''ਚ ਨਵਰੰਗਪੁਰਾ ਥਾਣੇ ''''ਚ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਪੁੱਤਰ ਦੇ ਵਿਦੇਸ਼ ਜਾਣ ਤੋਂ ਮਾਪੇ ਅਜਾਣ

ਬੀਬੀਸੀ ਗੁਜਰਾਤੀ ਨੇ ਧਰੁਵ ਪਟੇਲ ਨਾਂ ਦੇ ਨੌਜਵਾਨ ਦੇ ਮਾਪਿਆਂ ਨਾਲ ਸੰਪਰਕ ਕੀਤਾ , ਜੋ ਮੇਹਸਾਣਾ ਦੇ ਪਿੰਡ ਮਨਕਨਾਜ ਤੋਂ ਅਮਰੀਕਾ ਪਹੁੰਚਿਆ ਸੀ।

ਬੀਬੀਸੀ ਗੁਜਰਾਤੀ ਨਾਲ ਟੈਲੀਫੋਨ ''''ਤੇ ਗੱਲਬਾਤ ਕਰਦਿਆਂ, ਧਰੁਵ ਦੇ ਪਿਤਾ ਰਸਿਕਭਾਈ ਪਟੇਲ ਨੇ ਕਿਹਾ, "ਮੈਂ ਇੱਕ ਛੋਟਾ ਕਿਸਾਨ ਹਾਂ। ਮੇਰੇ ਕੋਲ ਪੈਸੇ ਨਹੀਂ ਹਨ। ਮੇਰੇ ਪੁੱਤਰ ਨੇ ਮੇਰੇ ਤੋਂ ਕਦੇ ਪੈਸੇ ਨਹੀਂ ਮੰਗੇ।

ਉਹ ਇਹ ਕਹਿ ਕੇ ਗਿਆ ਸੀ ਕਿ ਉਹ ਅਮਰੀਕਾ ਜਾ ਰਿਹਾ ਹੈ, ਉਦੋਂ ਤੋਂ ਮੇਰਾ ਮੇਰੇ ਬੇਟੇ ਨਾਲ ਕੋਈ ਸੰਪਰਕ ਨਹੀਂ ਹੈ। ਉਸ ਨੇ ਅੱਜ ਤੱਕ ਇੱਕ ਫ਼ੋਨ ਵੀ ਨਹੀਂ ਕੀਤਾ।''''''''

ਧਰੁਵ ਦੀ ਮਾਂ ਦਕਸ਼ਾਬੇਨ ਪਟੇਲ ਦਾ ਕਹਿਣਾ ਹੈ, "ਮੇਰਾ ਬੇਟਾ ਹਮੇਸ਼ਾ ਪੜ੍ਹਾਈ ਕਰਨ ਦਾ ਇੱਛੁਕ ਸੀ। ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਉਹ ਕੀ ਪੜ੍ਹਦਾ ਹੈ ਅਤੇ ਕਿੱਥੇ।

ਸਾਨੂੰ ਨਹੀਂ ਪਤਾ ਕਿ ਉਹ ਵਿਦੇਸ਼ ਕਿਵੇਂ ਗਿਆ ਅਤੇ ਕਿਸ ਨਾਲ ਗਿਆ। ਉਹ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਪਰ ਸਾਨੂੰ ਇਹ ਵੀ ਨਹੀਂ ਪਤਾ ਕਿ ਉਹ ਕੀ ਪੜ੍ਹ ਰਿਹਾ ਸੀ।"

ਕਿਸਾਨ
Getty Images
ਧਰੁਵ ਪਟੇਲ ਨਾਂ ਦੇ ਨੌਜਵਾਨ ਦੇ ਮਾਪਿਆਂ ਮੁਤਾਬਕ ਉਹ ਛੋਟੇ ਕਿਸਾਨ ਹਨ (ਸੰਕੇਤਕ ਤਸਵੀਰ)

ਇੱਕ ਅਧਿਆਪਕ ਨੇ ਨਾਮ ਨਾ ਛਾਪਣ ਦੀ ਸ਼ਰਤ ''''ਤੇ ਬੀਬੀਸੀ ਗੁਜਰਾਤੀ ਨੂੰ ਦੱਸਿਆ, "ਸਾਡੇ ਪਿੰਡ ਵਿੱਚ, ਮੁੰਡਿਆਂ ਵਿੱਚ ਸਾਖ਼ਰਤਾ ਦਰ 93% ਹੈ। ਧਰੁਵ ਇੱਕ ਗਰੀਬ ਕਿਸਾਨ ਦਾ ਪੁੱਤਰ ਹੈ। ਪਿੰਡ ਵਿੱਚ ਮੁੱਢਲੀ ਪੜ੍ਹਾਈ ਕਰਨ ਤੋਂ ਬਾਅਦ ਉਹ ਉਚੇਰੀ ਸਿੱਖਿਆ ਲਈ ਅਹਿਮਦਾਬਾਦ ਚਲਾ ਗਿਆ।''''''''

ਅਧਿਆਪਕ ਨੇ ਇਹ ਵੀ ਕਿਹਾ, "ਧਰੁਵ ਦੀ ਵਿਦੇਸ਼ ਜਾਣ ਦੀ ਤੀਬਰ ਇੱਛਾ ਸੀ। ਉਹ ਕਈ ਏਜੰਟਾਂ ਨੂੰ ਮਿਲਿਆ ਸੀ। ਉਸ ਨੇ ਵਿਦੇਸ਼ ਜਾਣ ਲਈ ਲੋੜੀਂਦੇ ਦਸਤਾਵੇਜ਼ਾਂ ਦੀ ਆਪਣੀ ਫਾਈਲ ਖੁਦ ਤਿਆਰ ਕੀਤੀ ਸੀ।

ਮੈਂ ਉਸਨੂੰ ਵਿਦੇਸ਼ ਨਾ ਜਾਣ ਦੀ ਸਲਾਹ ਦਿੱਤੀ ਕਿਉਂਕਿ ਉਸਦੀ ਅੰਗਰੇਜ਼ੀ ਮਾੜੀ ਸੀ। ਮੈਨੂੰ ਨਹੀਂ ਪਤਾ ਕਿ ਧਰੁਵ ਵਿਦੇਸ਼ ਕਿਵੇਂ ਗਿਆ।''''''''

ਅਧਿਆਪਕ ਨੇ ਅੱਗੇ ਕਿਹਾ, "ਉੱਤਰੀ ਗੁਜਰਾਤ ਦੇ ਬਹੁਤ ਸਾਰੇ ਨੌਜਵਾਨ ਪੈਸੇ ਕਮਾਉਣ ਲਈ ਸਥਾਨਕ ਏਜੰਟਾਂ ਰਾਹੀਂ ਵਿਦੇਸ਼ ਜਾਂਦੇ ਹਨ। ਉਹ ਵੀ ਇਸੇ ਤਰ੍ਹਾਂ ਕਮਾਈ ਕਰਨ ਲਈ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਗਿਆ ਸੀ, ਪਰ ਮੈਨੂੰ ਨਹੀਂ ਪਤਾ ਕਿ ਕਦੋਂ ਅਤੇ ਕਿਸ ਨਾਲ ਗਿਆ।''''''''

ਮੇਹਸਾਨਾ ਦੇ ਰਹਿਣ ਵਾਲੇ ਇੱਕ ਇੱਕ ਟਰੈਵਲ ਏਜੰਟ ਨੇ ਨਾਮ ਗੁਪਤ ਰੱਖਣ ਦੀ ਸ਼ਰਤ ''''ਤੇ ਬੀਬੀਸੀ ਗੁਜਰਾਤੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਕਿਹਾ, "ਅਹਿਮਦਾਬਾਦ ਦੇ ਨਿਊ ਵਡਾਜ, ਰਾਨੀਪ ਅਤੇ ਘਾਟਲੋਡੀਆ ਇਲਾਕਿਆਂ ਵਿੱਚ ਸਰਗਰਮ ਮੇਹਸਾਨਾ ਦੇ ਏਜੰਟਾਂ ਵੱਲੋਂ ਲੋਕਾਂ ਨੂੰ 55 ਤੋਂ 60 ਲੱਖ ਰੁਪਏ ਪ੍ਰਤੀ ਵਿਅਕਤੀ ਦੀ ਫੀਸ ਲੈ ਕੇ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਭੇਜਿਆ ਜਾਂਦਾ ਹੈ।

ਅੱਧਾ ਪੈਸਾ ਸ਼ੁਰੂ ਵਿੱਚ ਲਿਆ ਜਾਂਦਾ ਹੈ ਅਤੇ ਬਾਕੀ ਦੇਸ ਵਿੱਚ ਪਹੁੰਚਣ ਤੋਂ ਬਾਅਦ ਅਦਾ ਕਰਨਾ ਹੁੰਦਾ ਹੈ।

ਕਿਸਾਨ
Getty Images
ਮਾਹਰਾਂ ਮੁਤਾਬਕ ਗੁਜਰਾਤ ਦੇ ਨੌਜਵਾਨਾਂ ਦੀ ਖੇਤੀ ਵਿੱਚ ਦਿਲਚਸਪੀ ਨਹੀਂ ਰਹੀ ਹੈ ਅਤੇ ਉਹ ਵਾਹੀ ਯੋਗ ਜ਼ਮੀਨ ਵੇਚ ਕੇ ਵਿਦੇਸ਼ ਜਾ ਰਹੇ ਹਨ

ਉਨ੍ਹਾਂ ਨੇ ਅੱਗੇ ਕਿਹਾ, "ਬਾਕੀ ਦੀ ਰਕਮ ਦਾ ਭੁਗਤਾਨ ਵਿਅਕਤੀ ਵੱਲੋਂ ਵੀਡੀਓ ਕਾਲ ਰਾਹੀਂ ਸਾਬਤ ਕਰਨ ਤੋਂ ਬਾਅਦ ਕੀਤਾ ਜਾਣਾ ਹੁੰਦਾ ਹੈ ਕਿ ਉਹ ਸੁਰੱਖਿਅਤ (ਵਿਦੇਸ਼ ਵਿੱਚ) ਆਪਣੀ ਮੰਜ਼ਿਲ ''''ਤੇ ਪਹੁੰਚ ਗਿਆ ਹੈ।

ਜੇਕਰ ਵਿਅਕਤੀ ਬਾਕੀ ਰਕਮ ਦੇਣ ਤੋਂ ਇਨਕਾਰ ਕਰ ਦਿੰਦਾ ਹੈ, ਤਾਂ ਉਸ ਦਾ ਪਾਸਪੋਰਟ ਉਸ ਨੂੰ ਵਾਪਸ ਨਹੀਂ ਕੀਤਾ ਜਾਂਦਾ, ਤਾਂ ਜੋ ਉਹ ਭਾਰਤ ਵਾਪਸ ਨਾ ਆ ਸਕੇ।"

ਉਨ੍ਹਾਂ ਨੇ ਕਿਹਾ, "ਟ੍ਰੈਵਲ ਏਜੰਟਾਂ ਨੇ ਇੱਕ ''''ਪਾਸਪੋਰਟ ਸਿੰਡੀਕੇਟ ਬੈਂਕ'''' ਬਣਾਇਆ ਹੋਇਆ ਹੈ। ਬਕਾਇਆ ਦੇਣ ਤੋਂ ਮਨ੍ਹਾਂ ਕਰਨ ਵਾਲੇ ਲੋਕਾਂ ਤੋਂ ਲਏ ਪਾਸਪੋਰਟ ''''ਬੈਂਕ'''' ਵਿੱਚ ਰੱਖੇ ਜਾਂਦੇ ਹਨ।

ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਗਏ ਵਿਅਕਤੀ ਵੱਲੋਂ ਹਵਾਲਾ ਚੈਨਲ ਰਾਹੀਂ ਬਕਾਇਆ ਰਕਮ ਭੇਜਣ ਤੋਂ ਬਾਅਦ, ਉਨ੍ਹਾਂ ਦਾ ਪਾਸਪੋਰਟ ਮੋੜ ਦਿੱਤਾ ਜਾਂਦਾ ਹੈ।

ਬੀਬੀਸੀ ਗੁਜਰਾਤੀ ਨਾਲ ਗੱਲ ਕਰਦੇ ਹੋਏ, ਮੇਹਸਾਣਾ ਸਥਿਤ ਸਮਾਜ ਸ਼ਾਸਤਰ ਦੇ ਸੇਵਾਮੁਕਤ ਪ੍ਰੋਫੈਸਰ ਜੇਡੀ ਪਟੇਲ ਨੇ ਕਿਹਾ, "ਉੱਤਰੀ ਗੁਜਰਾਤ ਦੇ ਜ਼ਿਆਦਾਤਰ ਨੌਜਵਾਨ ਹੁਣ ਖੇਤੀ ਵਿੱਚ ਦਿਲਚਸਪੀ ਨਹੀਂ ਰੱਖਦੇ ਹਨ।

ਪਿੰਡ ਵਿੱਚ ਜ਼ਮੀਨਾਂ ਦੇ ਭਾਅ ਵਧਣ ਕਾਰਨ ਕੁਝ ਨੌਜਵਾਨ ਆਪਣੀ ਵਾਹੀਯੋਗ ਜ਼ਮੀਨ ਵੇਚ ਕੇ ਪੈਸੇ ਲੈ ਕੇ ਕਾਰੋਬਾਰ ਸ਼ੁਰੂ ਕਰ ਲੈਂਦੇ ਹਨ।

ਅਜਿਹੇ ਨੌਜਵਾਨਾਂ ਲਈ ਵਿਆਹ ਕਰਵਾਉਣਾ ਔਖਾ ਹੋ ਜਾਂਦਾ ਹੈ, ਕਿਉਂਕਿ ਉਨ੍ਹਾਂ ਦੇ ਭਾਈਚਾਰੇ ਦੀਆਂ ਪੜ੍ਹੀਆਂ-ਲਿਖੀਆਂ ਕੁੜੀਆਂ ਅਜਿਹੇ ਨੌਜਵਾਨਾਂ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਹੁੰਦੀਆਂ।

ਹਾਲਾਂਕਿ, ਜੇਕਰ ਨੌਜਵਾਨ ਘੱਟ ਪੜ੍ਹਿਆ-ਲਿਖਿਆ ਹੈ, ਪਰ ਵਿਦੇਸ਼ ਵਿੱਚ ਰਹਿੰਦਾ ਹੈ, ਤਾਂ ਲੜਕੀਆਂ ਜਲਦੀ ਹੀ ਉਸ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਜਾਂਦੀਆਂ ਹਨ।

ਇਸ ਕਾਰਨ ਇੱਥੋਂ ਦੇ ਲੋਕ ਵਿਦੇਸ਼ ਜਾਣ ਲਈ ਆਪਣੀ ਖੇਤੀ ਵਾਲੀ ਜ਼ਮੀਨ ਵੀ ਵੇਚ ਦਿੰਦੇ ਹਨ।"

ਉਹ ਦੱਸਦੇ ਹਨ, "ਨੌਜਵਾਨ ਜੋ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਗਏ ਹਨ, ਬਹੁਤ ਸਾਰਾ ਪੈਸਾ ਕਮਾ ਕੇ ਵਾਪਸ ਪਰਤਦੇ ਹਨ। ਉਨ੍ਹਾਂ ਨੂੰ ਦੇਖ ਕੇ, ਹੋਰ ਨੌਜਵਾਨ ਵੀ ਵਿਦੇਸ਼ ਜਾਣ ਲਈ ਪ੍ਰੇਰਿਤ ਹੁੰਦੇ ਹਨ।"

:



Related News