ਰਾਸ਼ਟਰਮੰਡਲ ਖੇਡਾਂ 2022: ਰਾਸ਼ਟਰਮੰਡਲ ਖੇਡਾਂ: ਕੁਸ਼ਤੀ, ਭਾਰ ਤੋਲਣ ਤੇ ਮੁੱਕੇਬਾਜ਼ੀ ਵਿਚ ਭਾਰਤ ਦਾ ਕਮਾਲ, ਆਖ਼ਰੀ ਦਿਨ ਬਾਕੀ ਹੈ ਇਹ ਆਸ

08/08/2022 8:15:33 AM

ਬਰਮਿੰਘਮ ਵਿਖੇ ਰਾਸ਼ਟਰਮੰਡਲ ਖੇਡਾਂ
Getty Images

ਬਰਮਿੰਘਮ ਵਿਖੇ ਰਾਸ਼ਟਰਮੰਡਲ ਖੇਡਾਂ ਜਾਰੀ ਹਨ ਅਤੇ ਸੋਮਵਾਰ ਸਵੇਰ ਤੱਕ ਭਾਰਤ ਨੇ ਕੁੱਲ 55 ਤਮਗੇ ਜਿੱਤ ਕੇ ਪੰਜਵੇਂ ਨੰਬਰ ''''ਤੇ ਆਪਣੀ ਜਗ੍ਹਾ ਬਣਾਈ ਹੋਈ ਹੈ।

ਇਨ੍ਹਾਂ ਵਿੱਚ 18 ਸੋਨ ਤਮਗੇ,15 ਚਾਂਦੀ ਦੇ ਅਤੇ 22 ਕਾਂਸੀ ਦੇ ਤਮਗੇ ਸ਼ਾਮਲ ਹਨ।

174 ਤਮਗਿਆਂ ਨਾਲ ਆਸਟ੍ਰੇਲੀਆ ਪਹਿਲੇ ਨੰਬਰ ਤੇ ਹੈ ਅਤੇ 166 ਤਮਗਿਆਂ ਨਾਲ ਇੰਗਲੈਂਡ ਦੂਜੇ ਨੰਬਰ ''''ਤੇ ਹੈ।

ਇਨ੍ਹਾਂ ਖੇਡਾਂ ਦੌਰਾਨ ਭਾਰਤ ਦੇ ਪਹਿਲਵਾਨਾਂ ਤੇ ਭਾਰਤੋਲਕਾਂ ਦਾ ਵਧੀਆ ਪ੍ਰਦਰਸ਼ਨ ਰਿਹਾ ਹੈ।

ਸੋਮਵਾਰ ਨੂੰ ਕਈ ਅਹਿਮ ਮੁਕਾਬਲੇ

ਰਾਸ਼ਟਰਮੰਡਲ ਖੇਡਾਂ ਦੇ ਆਖ਼ਰੀ ਦਿਨ ਭਾਰਤ ਦੇ ਕਈ ਅਹਿਮ ਮੁਕਾਬਲੇ ਹਨ ਜਿਨ੍ਹਾਂ ਵਿੱਚ ਪੁਰਸ਼ਾਂ ਦੀ ਹਾਕੀ ਦਾ ਫਾਈਨਲ ਵੀ ਸ਼ਾਮਿਲ ਹੈ।

ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਫਾਈਨਲ ਮੈਚ ਹੋਵੇਗਾ ਅਤੇ ਆਸਟ੍ਰੇਲੀਆ ਛੇ ਵਾਰ ਰਾਸ਼ਟਰਮੰਡਲ ਖੇਡਾਂ ਵਿੱਚ ਜੇਤੂ ਰਿਹਾ ਹੈ। ਭਾਰਤ ਤੇ ਆਸਟ੍ਰੇਲੀਆ ਦਾ ਫਾਈਨਲ ਵਿੱਚ ਦੋ ਵਾਰ ਆਹਮਣਾ-ਸਾਹਮਣਾ ਹੋਇਆ ਹੈ।

ਟੋਕੀਓ ਓਲੰਪਿਕਸ ਵਿੱਚ ਕਾਂਸੀ ਦਾ ਤਮਗਾ ਹਾਸਲ ਕਰਨ ਵਾਲੀ ਭਾਰਤੀ ਹਾਕੀ ਟੀਮ ਰਾਸ਼ਟਰਮੰਡਲ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੀ ਹੈ।

ਟੋਕੀਓ ਓਲੰਪਿਕਸ ਵਿੱਚ ਕਾਂਸੀ ਦਾ ਤਮਗਾ ਹਾਸਲ ਕਰਨ ਵਾਲੀ ਭਾਰਤੀ ਹਾਕੀ ਟੀਮ ਰਾਸ਼ਟਰਮੰਡਲ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੀ ਹੈ।
Getty Images
ਟੋਕੀਓ ਓਲੰਪਿਕਸ ਵਿੱਚ ਕਾਂਸੀ ਦਾ ਤਮਗਾ ਹਾਸਲ ਕਰਨ ਵਾਲੀ ਭਾਰਤੀ ਹਾਕੀ ਟੀਮ ਰਾਸ਼ਟਰਮੰਡਲ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੀ ਹੈ।

ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਹੁਣ ਤੱਕ ਚਾਰ ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਤਿੰਨ ਜਿੱਤੇ ਹਨ।

ਇਸ ਨਾਲ ਹੀ ਬੈਡਮਿੰਟਨ ਦੇ ਔਰਤਾਂ ਦੇ ਫਾਈਨਲ ਵਿੱਚ ਪੀਵੀ ਸਿੰਧੂ ਦਾ ਕੈਨੇਡਾ ਦੀ ਮਿਸ਼ੇਲ ਲੀ ਨਾਲ ਮੈਚ ਹੈ। ਬੈਡਮਿੰਟਨ ਵਿੱਚ ਪੁਰਸ਼ਾਂ ਦੇ ਫਾਈਨਲ ਵਿੱਚ ਵੀ ਭਾਰਤ ਦੇ ਲਕਸ਼ੈ ਸੇਨ ਦਾ ਮੈਚ ਹੈ।

ਬੈਡਮਿੰਟਨ ਵਿੱਚ ਪੁਰਸ਼ਾਂ ਦੇ ਡਬਲਜ਼ ਫਾਈਨਲ ਵਿਚ ਭਾਰਤ ਅਤੇ ਇੰਗਲੈਂਡ ਦਾ ਮੈਚ ਹੋਵੇਗਾ। ਟੇਬਲ ਟੈਨਿਸ ਦੇ ਫਾਈਨਲ ਵਿੱਚ ਵੀ ਭਾਰਤ ਦੇ ਦੋ ਮੈਚ ਹਨ।

ਕੁਸ਼ਤੀ ਅਤੇ ਭਾਰ ਤੋਲਨ ਵਿੱਚ ਭਾਰਤ ਵਧੀਆ ਪ੍ਰਦਰਸ਼ਨ

ਇਨ੍ਹਾਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ ਪਹਿਲਵਾਨਾਂ ਨੇ ਕੁਸ਼ਤੀ ਦੇ ਸਾਰੇ 12 ਵਰਗਾਂ ਵਿਚ ਤਮਗੇ ਜਿੱਤੇ ਹਨ।

ਕੈਨੇਡਾ ਤੋਂ ਬਾਅਦ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਸਭ ਤੋਂ ਵੱਧ ਤਮਗੇ ਕੁਸ਼ਤੀ ਵਿੱਚ ਜਿੱਤੇ ਹਨ।

ਕੁਸ਼ਤੀ ਵਿੱਚ ਰੂਸ ਜਪਾਨ ਇਰਾਨ ਅਮਰੀਕਾ ਅਤੇ ਕਜ਼ਾਕਿਸਤਾਨ ਵਰਗੇ ਦੇਸ਼ ਸਭ ਤੋਂ ਉੱਪਰ ਮੰਨੇ ਜਾਂਦੇ ਹਨ ਅਤੇ ਇਹ ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਨਹੀਂ ਹਨ।

ਇਸ ਲਈ ਭਾਰਤ ਨੂੰ ਚੁਣੌਤੀ ਦੇਣ ਲਈ ਕੇਵਲ ਕੈਨੇਡਾ ਅਤੇ ਨਾਇਜੀਰੀਆ ਹੀ ਸਾਹਮਣੇ ਸਨ।

ਮਹਿਲਾ ਹਾਕੀ ਟੀਮ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ
Getty Images
ਮਹਿਲਾ ਹਾਕੀ ਟੀਮ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ

ਭਾਰਤ ਲਈ ਬਜਰੰਗ ਪੂਨੀਆ, ਰਵੀ ਦਹੀਆ,ਨਵੀਨ, ਦੀਪਕ ਪੂਨੀਆ ਨੇ ਆਸਾਨੀ ਨਾਲ ਸੋਨ ਤਮਗੇ ਜਿੱਤੇ ਹਨ।

ਔਰਤਾਂ ਵਿੱਚ ਵਿਨੇਸ਼ ਫੋਗਟ ਤੇ ਸਾਕਸ਼ੀ ਮਲਿਕ ਨੇ ਵੀ ਭਾਰਤ ਲਈ ਸੋਨ ਤਮਗੇ ਜਿੱਤੇ ਹਨ।

ਭਾਰਤੋਲਣ ਵਿੱਚ ਵੀ ਭਾਰਤ ਦਾ ਪ੍ਰਦਰਸ਼ਨ ਵਧੀਆ ਰਿਹਾ।

ਹਰਜਿੰਦਰ ਕੌਰ, ਲਵਪ੍ਰੀਤ ਸਿੰਘ ਗੁਰਦੀਪ ਸਿੰਘ ਨੇ ਭਾਰ ਤੋਲਨ ਵਿੱਚ ਭਾਰਤ ਲਈ ਕਾਂਸੀ ਦੇ ਤਮਗੇ ਜਿੱਤੇ ਹਨ।
Getty Images
ਹਰਜਿੰਦਰ ਕੌਰ, ਲਵਪ੍ਰੀਤ ਸਿੰਘ ਗੁਰਦੀਪ ਸਿੰਘ ਨੇ ਭਾਰ ਤੋਲਨ ਵਿੱਚ ਭਾਰਤ ਲਈ ਕਾਂਸੀ ਦੇ ਤਮਗੇ ਜਿੱਤੇ ਹਨ।

ਜਿੱਥੇ ਮੀਰਾਬਾਈ ਚਾਨੂ,ਅਚਿੰਤ ਸ਼ੂਲੇ ਅਤੇ ਜੈਰੇਮੀ ਨੇ ਸੋਨ ਤਮਗੇ ਜਿੱਤੇ ਹਨ ,ਉੱਥੇ ਹੀ ਸੰਕੇਤ, ਸੁਸ਼ੀਲਾ ਦੇਵੀ ਵਿਕਾਸ ਠਾਕੁਰ ਨੇ ਚਾਂਦੀ ਦੇ ਤਮਗੇ ਹਾਸਿਲ ਕੀਤੇ ਹਨ।

ਹਰਜਿੰਦਰ ਕੌਰ, ਲਵਪ੍ਰੀਤ ਸਿੰਘ ਗੁਰਦੀਪ ਸਿੰਘ ਨੇ ਭਾਰ ਤੋਲਨ ਵਿੱਚ ਭਾਰਤ ਲਈ ਕਾਂਸੀ ਦੇ ਤਮਗੇ ਜਿੱਤੇ ਹਨ।

ਮੋਹਿਤ ਗਰੇਵਾਲ,ਦਿਵਿਆ ਪੂਜਾ ਗਹਿਲੋਤ, ਪੂਜਾ ਸਿਹਾਗ, ਦੀਪਾ ਨਹਿਰਾ ਨੇ ਕੁਸ਼ਤੀ ਵਿੱਚ ਭਾਰਤ ਲਈ ਕਾਂਸੀ ਦੇ ਤਮਗੇ ਹਾਸਲ ਕੀਤੇ ਹਨ।

ਮੁੱਕੇਬਾਜ਼ੀ ਵਿੱਚ ਭਾਰਤ ਦਾ ਪ੍ਰਦਰਸ਼ਨ ਵਧੀਆ ਰਿਹਾ। ਨਿਖ਼ਤ ਜ਼ਰੀਨ,ਅਮਿਤ ਪੰਘਾਲ, ਨੀਤੂ ਘਨਗਸ ਸੋਨ ਤਮਗੇ ਜਿੱਤੇ ਹਨ ਅਤੇ ਰੋਹਿਤ ਟੋਕਸ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News