ਭਾਰਤ ਨੂੰ ''''ਹਿੰਦੂ ਰਾਸ਼ਟਰ'''' ਬਣਾਉਣ ਵਿਚ ਲੱਗੀ ''''ਪੈਦਲ ਫੌਜ'''' ਦੀ ਅਸਲ ਲੜਾਈ ਹੈ ਕੀ

08/07/2022 11:00:33 AM

ਹਿੰਦੂ ਔਰਤ
Getty Images

ਕੁਝ ਸਾਲ ਪਹਿਲਾਂ ਤੱਕ ਜਦੋਂ ਧਰਮ ਨਿਰਪੱਖ਼ ਭਾਰਤ ਨੂੰ ਹਿੰਦੂ ਰਾਸ਼ਟਰ ਦੀ ਦਿਸ਼ਾ ਵਿੱਚ ਲੈ ਕੇ ਜਾਣ ਦੀ ਕੋਈ ਗੱਲ ਕਰਦਾ ਸੀ ਤਾਂ ਸੰਵਿਧਾਨ ਦੇ ਆਧਾਰ ''''ਤੇ ਅਜਿਹੀਆਂ ਗੱਲਾਂ ਨਿਰੋਲ ਕਲਪਨਾ ਲੱਗਦੀਆਂ ਸਨ।

ਅੱਜ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਵਿੱਚ ਹਿੰਦੂ ਰਾਸ਼ਟਰ ਦੀ ਧਾਰਨਾ ਬਾਰੇ ਲੁਕ-ਛਿਪ ਕੇ ਨਹੀਂ ਖੁੱਲ੍ਹ ਕੇ ਮੀਡੀਆ ਵਿੱਚ ਗੱਲ ਹੋ ਰਹੀ ਹੈ। ਭਾਸ਼ਣ ਦਿੱਤੇ ਜਾ ਰਹੇ ਅਤੇ ਵੀਡਿਓ ਬਣਾਏ ਜਾ ਰਹੇ ਹਨ।

ਹਾਲ ਹੀ ਵਿੱਚ ਭਾਜਪਾ ਦੇ ਹਰਿਆਣਾ ਤੋਂ ਇੱਕ ਵਿਧਾਇਕ ਨੇ ਭਾਰਤ ਨੂੰ ਲਿਆ।

ਬਿਹਾਰ ਬੀਜੇਪੀ ਵਿੱਚੋਂ ਵੀ ਭਾਰਤ ਨੂੰ ਉੱਠੀ ਹੈ।

ਆਰਐੱਸਐੱਸ ਪ੍ਰਮੁੱਖ ਹੈ ਕਿ ਭਾਰਤ ਹਿੰਦੂ ਰਾਸ਼ਟਰ ਹੈ ਅਤੇ ਇਸ ''''ਤੇ ਬਹਿਸ ਨਹੀਂ ਹੋ ਸਕਦੀ।

ਗੋਆ ਵਿੱਚ ਹੋਏ ਅਖਿਲ ਭਾਰਤੀ ਹਿੰਦੂ ਰਾਸ਼ਟਰ ਸੰਮੇਲਨ ਦੇ ਪ੍ਰਬੰਧਕ ਹਿੰਦੂਤਵੀ ਸੰਗਠਨ ਹਿੰਦੂ ਜਨਜਾਗ੍ਰਿਤੀ ਸਮਿਤੀ ਹੋ ਜਾਵੇਗਾ।

ਹਿੰਦੂ ਰਾਸ਼ਟਰ ਬਣਾਉਣ ਦੀਆਂ ਕਾਨੂੰਨੀ, ਸਮਾਜਿਕ ਗੁੰਝਲਾਂ ਤਾਂ ਇੱਕ ਪਾਸੇ ਹਨ ਹੀ, ਇਸ ਮੰਗ ਨੂੰ ਅੱਗੇ ਵਧਾਉਣ ਵਿੱਚ ਹਿੰਦੂਤਵੀ ਸੰਗਠਨਾਂ, ਆਗੂਆਂ ਦੀ ਅਹਿਮ ਭੂਮਿਕਾ ਵੀ ਰਹੀ ਹੈ।

ਹਾਸ਼ੀਏ ਉੱਤੇ ਕੰਮ ਕਰਨ ਵਾਲੇ ਜਾਂ ਮੁੱਖ ਧਾਰਾ

ਇਨ੍ਹਾਂ ਸੰਗਠਨਾਂ ਦੀ ਗਿਣਤੀ ਪਿਛਲੇ ਸਾਲਾਂ ਵਿੱਚ ਵਧੀ ਹੈ। ਇਹ ਕਿੰਨੀ ਵਧੀ ਹੈ, ਇਸ ਬਾਰੇ ਅੰਕੜੇ ਉਪਲੱਬਧ ਨਹੀਂ ਹਨ।

ਇਨ੍ਹਾਂ ਸਮੂਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਆਪਣੀਆਂ ਨਿਯਮਤ ਗਤੀਵਿਧੀਆਂ, ਵਿਵਾਦਿਤ ਅਤੇ ਫਿਰਕੂ ਭਾਸ਼ਣਾਂ ਨਾਲ ਆਮ ਹਿੰਦੂਆਂ ਦੇ ਵਿਚਕਾਰ ਖੁਦ ਨੂੰ ਪ੍ਰਸੰਗਿਕ ਬਣਾ ਕੇ ਰੱਖਣ।

ਉਨ੍ਹਾਂ ਨੂੰ ਪਤਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਿਵੇਂ ਕੀਤੀ ਜਾਵੇ ਅਤੇ ਮੀਡੀਆ ਵਿੱਚ ਕਿਵੇਂ ਪ੍ਰਾਈਮ ਟਾਈਮ ''''ਤੇ ਦਬਦਬਾ ਬਣਾਇਆ ਜਾਵੇ।

ਕਈ ਹਲਕਿਆਂ ਵਿੱਚ ਇਨ੍ਹਾਂ ਨੂੰ ''''''''ਫਰਿੰਜ ਤੱਤ'''''''' ਅਤੇ ''''''''ਸ਼ੈਡੋ ਆਰਮੀ'''''''' ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਅਸਰ ਸੀਮਤ ਹੈ।

ਇੱਕ ਦੂਜੀ ਸੋਚ ਇਹ ਹੈ ਕਿ ਇਹ ਗੁੱਟ ਫਰਿੰਜ਼ ਯਾਨੀ ਹਾਸ਼ੀਏ ''''ਤੇ ਵਿਚਰ ਰਹੇ ਲੋਕ ਨਹੀਂ ਬਲਕਿ ਮੁੱਖ ਧਾਰਾ ਵਿਚ ਹਨ।

ਸਮਾਜ ਵਿੱਚ ਧਰਮ ਦੇ ਨਾਮ ''''ਤੇ ਕੱਟੜਪੁਣੇ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਹਿੰਦੂ ਸਮਾਜ ਦੀ ਸੋਚ ਨੂੰ ਵੱਡੇ ਤੌਰ ''''ਤੇ ਪ੍ਰਭਾਵਿਤ ਕਰ ਰਹੇ ਹਨ। ਹਰ ਧਰਮ ਦੇ ਅਜਿਹੇ ਕੱਟੜ ਗਰੁੱਪਾਂ ਦੀ ਭੂਮਿਕਾ ਅਤੇ ਕੰਮ ਕਰਨ ਦਾ ਢੰਗ ਇਸੇ ਤਰ੍ਹਾਂ ਦਾ ਹੁੰਦਾ ਹੈ।

ਆਖਿਰ ਇਨ੍ਹਾਂ ਗੁੱਟਾਂ ਦੇ ਵਧਣ ਫੁੱਲਣ ਦਾ ਰਾਜਨੀਤਕ ਲਾਭ ਕਿਸ ਨੂੰ ਮਿਲ ਰਿਹਾ ਹੈ?

ਇਨ੍ਹਾਂ ''''''''ਫਰਿੰਜ'''''''' ਸੰਗਠਨਾਂ ਦੀ ਪ੍ਰਵਾਨਗੀ ਆਮ ਜ਼ਿੰਦਗੀ ਵਿੱਚ ਕਿਵੇਂ ਵਧਦੀ ਗਈ?

ਪੱਤਰਕਾਰ ਅਤੇ ਲੇਖਕ ਧੀਰੇਂਦਰ ਝਾਅ ਲੰਬੇ ਅਰਸੇ ਤੋਂ ਹਿੰਦੂਤਵੀ ਵਿਚਾਰਧਾਰਾ ਦੇ ਵਧਦੇ ਦਬਦਬੇ ''''ਤੇ ਕੰਮ ਕਰ ਰਹੇ ਹਨ।

ਆਪਣੀ ਕਿਤਾਬ ''''''''ਸ਼ੈਡੋ ਆਰਮੀਜ਼ ਫਰਿੰਜ ਆਰਗੇਨਾਈਜੇਸ਼ਨਜ਼ ਐਂਡ ਫੁੱਟ ਸੋਲਜ਼ਰਜ਼ ਆਫ ਹਿੰਦੂਦਵ'''''''' ਵਿੱਚ ਉਹ ਲਿਖਦੇ ਹਨ ਕਿ ਪਿਛਲੇ ਤਿੰਨ ਦਹਾਕਿਆਂ ਵਿੱਚ ਭਾਰਤ ਵਿੱਚ ਹਿੰਦੂਤਵ ਦੀ ਰਾਜਨੀਤੀ ਹੈਰਾਨੀਜਨਕ ਰੂਪ ਵਿੱਚ ਮਜ਼ਬੂਤ ਹੋਈ ਹੈ।''''''''

''''''''ਹਿੰਦੂਤਵ ਬਰਾਂਡ ਸਿਆਸਤ ਦੀਆਂ ਕਈ ਤਹਿਆਂ ਹਨ-ਨਾ ਸਿਰਫ਼ ਭਾਜਪਾ ਸਗੋਂ ਇਸ ਦੀ ਛਤਰ ਛਾਇਆ ਵਿੱਚ ਕੰਮ ਕਰਨ ਵਾਲੇ ਵੀ ਅਹਿਮ ਭੂਮਿਕਾ ਵਿੱਚ ਆ ਗਏ ਹਨ।''''''''

ਉਹ ਲਿਖਦੇ ਹਨ, ''''''''ਇਹ ਸਾਰੇ ਇੱਕ ਹੀ ਮਕਸਦ ਲਈ ਕੰਮ ਕਰ ਰਹੇ ਹਨ ਕਿ ਇੱਕ ਖਾਸ ਭਾਈਚਾਰੇ ਯਾਨੀ ਹਿੰਦੂਆਂ ਕੋਲ ਵਿਸ਼ੇਸ਼ ਅਧਿਕਾਰ ਹੋਵੇ ਅਤੇ ਉਹੀ ਰਾਸ਼ਟਰੀ ਪਛਾਣ ਨੂੰ ਪਰਿਭਾਸ਼ਿਤ ਕਰਨ।''''''''

ਉਨ੍ਹਾਂ ਦਾ ਮੰਨਣਾ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਵਰਗਾ ਸੰਗਠਨ ਇਸ ਤਰ੍ਹਾਂ ਦੀ ਰਾਜਨੀਤੀ ਦੀ ਅਗਵਾਈ ਕਰਦਾ ਹੈ।

ਇਲਜ਼ਾਮ ਲੱਗਦੇ ਰਹੇ ਹਨ ਕਿ ਹਿੰਦੂ ਹਿੱਤਾਂ ਦੀ ਗੱਲ ਕਰਨ ਵਾਲੇ ਹਿੰਦੂਤਵੀ ਗੁੱਟਾਂ ਦਾ ਸਿੱਧੇ ਤੌਰ ''''ਤੇ ਆਰਐੱਸਐੱਸ ਨਾਲ ਸਬੰਧ ਨਾ ਹੋਵੇ, ਪਰ ਉਨ੍ਹਾਂ ਦੀ ਸੋਚ, ਉਨ੍ਹਾਂ ਦਾ ਏਜੰਡਾ ਆਰਐੱਸਐੱਸ ਤੋਂ ਪ੍ਰਭਾਵਿਤ ਰਿਹਾ ਹੈ।

ਆਰਐੱਸਐੱਸ ਵਿਚਾਰਕ ਅਤੇ ਸੰਸਦ ਮੈਂਬਰ ਰਾਕੇਸ਼ ਸਿਨਹਾ ਇਨ੍ਹਾਂ ਇਲਜ਼ਮਾਂ ਤੋਂ ਇਨਕਾਰ ਕਰਦੇ ਹਨ।

ਬੀਬੀਸੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ, ''''''''130 ਕਰੋੜ ਦੇ ਦੇਸ਼ ਵਿੱਚ ਬਹੁ-ਸੱਭਿਆਚਾਰਾਂ ਦੇ ਕਾਰਨ ਆਪਸ ਵਿੱਚ ਵਿਰੋਧਾਭਾਸ ਹਨ। ਉਸ ਕਾਰਨ ਛੋਟੀਆਂ ਮੋਟੀਆਂ ਸਮੱਸਿਆਵਾਂ ਆ ਰਹੀਆਂ ਹਨ। ਛੋਟੇ ਮੋਟੇ ਬਿਆਨ ਸਭ ਜਗ੍ਹਾ ਤੋਂ ਆ ਰਹੇ ਹਨ।''''''''

''''''''ਜਿਨ੍ਹਾਂ ਸੰਸਥਾਵਾਂ ਦਾ ਨਾਂ ਲੈ ਰਹੇ ਹਨ, ਉਨ੍ਹਾਂ ਸੰਸਥਾਵਾਂ ਨੂੰ ਸਾਈਨਬੋਰਡ ਦੇ ਇਲਾਵਾ, ਕੁਝ ਮੈਂਬਰਾਂ ਤੋਂ ਇਲਾਵਾ ਕੌਣ ਜਾਣਦਾ ਹੈ? ਕੌਣ ਪਛਾਣਦਾ ਹੈ? ਕੌਣ ਉਸ ਦੇ ਸਮਰਥਨ ਵਿੱਚ ਖੜ੍ਹਾ ਹੁੰਦਾ ਹੈ? ਜੇਕਰ ਇਲੈੱਕਟ੍ਰੋਨਿਕ ਮੀਡੀਆ ਨਹੀਂ ਹੁੰਦਾ ਤਾਂ ਸੰਭਾਵਿਤ: ਉਹ ਸੰਸਥਾਵਾਂ ਦੁਨੀਆ ਤੱਕ ਪਹੁੰਚ ਨਾ ਸਕਦੀਆਂ। ਇਹ ਤਾਂ ਮੀਡੀਆ ਚਰਚਾ ਦੀਆਂ ਆਪਣੀਆਂ ਕਮੀਆਂ ਹਨ। ਇਸ ਲਈ ਰਾਸ਼ਟਰੀ ਸਵੈਮਸੇਵਕ ਸੰਘ ਕਿਵੇਂ ਜ਼ਿੰਮੇਵਾਰ ਹੈ?''''''''

ਹਿੰਦੂਤਵ ਦੇ ਝੰਡਾਬਰਦਾਰ

ਆਓ ਇੱਕ ਨਜ਼ਰ ਕੁਝ ਫਰਿੰਜ ਯਾਨੀ ਹਾਸ਼ੀਏ ''''ਤੇ ਸਮਝੇ ਜਾਣ ਵਾਲੇ ਹਿੰਦੂ ਸੰਗਠਨਾਂ ਅਤੇ ਇਨ੍ਹਾਂ ਨਾਲ ਜੁੜੇ ਕੁਝ ਲੋਕਾਂ ''''ਤੇ ਮਾਰੀਏ।

ਇਹ ਜਾਣਨਾ ਦਿਲਚਸਪ ਹੋਵੇਗਾ ਕਿ ਉਹ ਆਪਣੀ ਵਿਚਾਰਧਾਰਾ ਨੂੰ ਕਿਸ ਤਰ੍ਹਾਂ ਨਾਲ ਸਮਝਦੇ ਹਨ।

ਉਸ ਨੂੰ ਅਮਲ ਵਿੱਚ ਲਿਆਉਣ ਲਈ ਕੀ ਅਤੇ ਕਿਸ ਹੱਦ ਤੱਕ ਤਿਆਰ ਹਨ?

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਰਾਜਨੀਤੀ ਦੇ ਕੈੱਨਵਸ ''''ਤੇ ਸੀਮਤ ਦਿਖਦੇ ਹੋਣ, ਪਰ ਆਪਣੀ ਵਿਚਾਰਧਾਰਾ ਨੂੰ ਜ਼ਮੀਨ ''''ਤੇ ਉਤਾਰਨ ਲਈ ਕਿਸੇ ਵੀ ਹੱਥਕੰਡੇ ਦੀ ਵਰਤੋਂ ਕਰਨ ਅਤੇ ਉਸ ਲਈ ਕੋਈ ਵੀ ਕੀਮਤ ਦੇਣ ਲਈ ਤਿਆਰ ਰਹਿੰਦੇ ਹਨ।

ਇਨ੍ਹਾਂ ਲੋਕਾਂ ਦੀ ਲੰਬੀ ਸੂਚੀ ਵਿੱਚ ਇੱਕ ਨਾਮ ਬਜਰੰਗ ਮੁਨੀ ਦਾ ਹੈ।

ਉਦਾਸੀ ਆਸ਼ਰਮ ਦੇ ਮਹੰਤ ਬਜਰੰਗ ਮੁਨੀ

ਸੀਤਾਪੁਰ ਵਿੱਚ ਬੈਠੇ ਬਜਰੰਗ ਮੁਨੀ ਨਾਲ ਜ਼ੂਮ ''''ਤੇ ਗੱਲਬਾਤ ਹੋਈ।

ਬਜਰੰਗ ਮੁਨੀ ਖੈਰਾਬਾਦ ਸਥਿਤ ਮਹਾਰਿਸ਼ੀ ਸ਼੍ਰੀ ਲਕਸ਼ਮਣ ਦਾਸ ਉਦਾਸੀ ਆਸ਼ਰਮ ਦੇ ਮਹੰਤ ਹਨ।

ਕੁਝ ਮਹੀਨੇ ਪਹਿਲਾਂ ਬਜਰੰਗ ਮੁਨੀ ਦਾ ਸੀ, ਜਿਸ ਵਿੱਚ ਉਹ ਮੁਸਲਮਾਨ ਨੂੰਹਾਂ-ਧੀਆਂ ਦੇ ਬਲਾਤਕਾਰ ਦੀ ਧਮਕੀ ਦਿੰਦੇ ਹੋਏ ਦਿਖੇ। ਵੀਡਿਓ ''''ਤੇ ਕਾਫ਼ੀ ਹੰਗਾਮਾ ਹੋਇਆ ਜਿਸ ਤੋਂ ਬਾਅਦ ਬਜਰੰਗ ਮੁਨੀ ਨੇ । ਉਨ੍ਹਾਂ ਨੂੰ ਅਪ੍ਰੈਲ ਮਹੀਨੇ ਵਿੱਚ ਇਸ ਮਾਮਲੇ ਵਿੱਚ ਜ਼ਮਾਨਤ ਮਿਲ ਗਈ ਹੈ।

ਬੀਬੀਸੀ ਨਾਲ ਗੱਲਬਾਤ ਵਿੱਚ ਬਜਰੰਗ ਮੁਨੀ ਨੇ ਆਪਣੇ ਮੁਸਲਿਮ ਬਹੂ-ਬੇਟੀਆਂ ਨਾਲ ਬਲਾਤਕਾਰ ਵਾਲੇ ਬਿਆਨ ''''ਤੇ ਕਿਹਾ ਸੀ, ''''''''ਮੈਂ ਇਹੀ ਕਿਹਾ ਕਿ ਜੇਕਰ ਤੁਸੀਂ ਸਾਡੀਆਂ ਹਿੰਦੂ ਨੂੰਹਾਂ-ਧੀਆਂ ਨਾਲ ਅਜਿਹਾ ਕਰੋਗੇ ਤਾਂ ਅਜਿਹਾ ਹੋਵੇਗਾ। ਮੈਂ ਅੱਜ ਵੀ ਮੰਨ ਰਿਹਾ ਹਾਂ ਕਿ ਉਹ ਚਾਰ ਸ਼ਬਦ ਮੇਰੇ ਮੂੰਹ ਤੋਂ ਗਲਤ ਨਿਕਲੇ, ਪਰ ਉੁਹ ਵੀ ਮੈਂ ਕੰਡੀਸ਼ਨਲ ਬੋਲਿਆ ਸੀ।''''''''

ਮੁਸਲਮਾਨਾਂ ਅਤੇ ਈਸਾਈਆਂ ਦੀ ਨਾਗਰਿਕਤਾ ਖਤਮ ਕਰਨ ਅਤੇ ਜਨਸੰਖਿਆ ਕੰਟਰੋਲ ਕਾਨੂੰਨ ਬਣਾਉਣ ਵਰਗੀ ਮੰਗ ਕਰਨ ਵਾਲੇ ਬਜਰੰਗ ਮੁਨੀ ਕਹਿੰਦੇ ਹਨ, ''''''''ਧਰਮ ਦੇ ਆਧਾਰ ''''ਤੇ ਸਾਡੀ ਵੰਡ ਹੋਈ। (ਅਸੀਂ) ਹਿੰਦੂ ਰਾਸ਼ਟਰ ਪਹਿਲਾਂ ਤੋਂ ਹਾਂ।ਇਨ੍ਹਾਂ ਨੂੰ ਭਜਾਉਣ ਦੀ ਜ਼ਰੂਰਤ ਹੈ।''''''''

ਉਨ੍ਹਾਂ ਨੇ ਦੱਸਿਆ ਕਿ ਫਰਵਰੀ 2021 ਨੂੰ ਕਿਸੇ ਨੇ ਉਨ੍ਹਾਂ ਦੀ ਰੀੜ੍ਹ ਵਿੱਚ ਚਾਕੂ ਮਾਰ ਦਿੱਤਾ ਸੀ, ਜਿਸ ਕਾਰਨ ਉਹ ਤੁਰ ਵੀ ਨਹੀਂ ਸਕਦੇ ਹਨ ਅਤੇ ਉਨ੍ਹਾਂ ਨੂੰ ''''''''ਚੌਵੀ ਘੰਟੇ ਦਰਦ ਰਹਿੰਦਾ ਹੈ।''''''''

ਉਨ੍ਹਾਂ ਨੇ ਦੱਸਿਆ, ''''''''ਮੇਰੇ ਉੱਪਰ ਨੌਂ ਹਮਲੇ ਹੋ ਗਏ, ਚਾਕੂ ਨਾਲ ਮੈਨੂੰ ਜ਼ਖ਼ਮੀ ਕਰ ਦਿੱਤਾ। ਕਿਸੇ ਮੀਡੀਆ ਨੇ ਦਿਖਾਇਆ ਨਹੀਂ।''''''''

ਪ੍ਰਤਾਪਗੜ੍ਹ ਜ਼ਿਲ੍ਹੇ ਦੇ ਅੱਵਾਰ ਪਿੰਡ ਦੇ ਰਹਿਣ ਵਾਲੇ ਬਜਰੰਗ ਮੁਨੀ ਦੇ ਪਿਤਾ ਮੱਧ ਪ੍ਰਦੇਸ਼ ਪੁਲਿਸ ਵਿੱਚ ਕੰਮ ਕਰਦੇ ਸਨ।

ਹਿੰਦੂ ਰਾਸ਼ਟਰ
BBC

ਇੰਦੌਰ ਤੋਂ ਬੀਬੀਏ ਕਰਨ ਤੋਂ ਬਾਅਦ ਉਨ੍ਹਾਂ ਦੀ ਕੋਇੰਮਬਟੂਰ ਵਿੱਚ ਸਾਲ 2007 ਵਿੱਚ ਜੈੱਟ ਏਅਰਵੇਜ਼ ਵਿੱਚ ਕੈਂਪਸ ਸਿਲੈਕਸ਼ਨ ਹੋ ਗਈ। ਉੱਥੇ ਉਨ੍ਹਾਂ ਦੀ ਸੰਤਾਂ ਨਾਲ ਮੁਲਾਕਾਤ ਹੋਈ, ਜਿਸ ਦੇ ਬਾਅਦ ਉਹ ਹੌਲੀ ਹੌਲੀ ਹਿੰਦੂਤਵੀ ਵਿਚਾਰਧਾਰਾ ਵੱਲ ਖਿੱਚੇ ਗਏ।

ਸ਼ੁਰੂਆਤ ਵਿੱਚ ਉਹ ਗਊ ਰੱਖਿਆ ਨਾਲ ਜੁੜੇ ਰਹੇ ਅਤੇ ''''''''ਗਊ ਤਸਕਰੀ ਲਈ ਜਾਣ ਵਾਲੀਆਂ ਜਿੰਨੀਆਂ ਵੀ ਗੱਡੀਆਂ ਹੁੰਦੀਆਂ ਸਨ, ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਸੀ।''''''''

ਬਜਰੰਗ ਮੁਨੀ ਆਸਟ੍ਰੇਲੀਆਈ ਨਾਗਰਿਕ ਗ੍ਰਾਹਮ ਸਟੈਂਸ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੀ ਹੱਤਿਆ ਮਾਮਲੇ ਵਿੱਚ ਦੋਸ਼ੀ ਪਾਏ ਗਏ ਦਾਰਾ ਸਿੰਘ ਨੂੰ ''''''''ਦੇਵਦੂਤ'''''''' ਮੰਨਦੇ ਹਨ ਕਿਉਂਕਿ ''''''''ਉਨ੍ਹਾਂ ਨੇ ਨਿਰਸਵਾਰਥ ਭਾਵਨਾ ਨਾਲ ਕੰਮ ਕੀਤਾ।''''''''

ਆਸਟ੍ਰੇਲੀਆਈ ਇਸਾਈ ਮਿਸ਼ਨਰੀ ਗ੍ਰਾਹਮ ਸਟੈਂਸ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਨੂੰ ਸਾਲ 1999 ਵਿੱਚ ਉੜੀਸਾ ਦੇ ਪਿੰਡ ਵਿੱਚ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ। ਉਹ ਉੱਥੇ ਕੋਹੜ ਦੇ ਮਰੀਜ਼ਾਂ ਲਈ ਕੰਮ ਕਰਦੇ ਸਨ।


:


ਕੱਟੜਵਾਦੀ ਹਿੰਦੂ ਗੁੱਟਾਂ ਦਾ ਇਲਜ਼ਾਮ ਸੀ ਕਿ ਉਹ ਗਰੀਬ ਹਿੰਦੂਆਂ ਦਾ ਜ਼ਬਰਦਸਤੀ ਧਰਮ ਬਦਲਵਾਉਂਦੇ ਸਨ।

ਬਜਰੰਗ ਮੁਨੀ ਦੇ ਮੁਤਾਬਕ ''''''''ਸੈਕੂਲਰ ਲੋਕ ਤਾਂ ਕਹਿਣਗੇ ਕਿ ਉਸ ਨੇ ਗਲਤ ਕੀਤਾ...ਜੋ ਵਿਅਕਤੀ 19 ਸਾਲ ਤੋਂ ਜੇਲ੍ਹ ਵਿੱਚ ਹੈ ਅਤੇ ਉਸ ਨੂੰ ਕੋਈ ਹਿੰਦੂ ਸੁੱਕੀ ਰੋਟੀ ਵੀ ਨਹੀਂ ਦੇ ਰਿਹਾ ਹੈ। ਉਹ ਇੰਨੇ ਤਸੀਹੇ ਝੱਲ ਰਿਹਾ ਹੈ। ਜੇਕਰ ਕੋਈ ਦੂਜਾ ਵਿਅਕਤੀ ਹੁੰਦਾ ਤਾਂ ਅਲੱਗ ਗੱਲ ਕਰਦਾ, ਪਰ ਉਸ ਵਿਅਕਤੀ ਨੇ ਕਿਹਾ, ਮੈਂ ਜੇਲ੍ਹ ਤੋਂ ਬਾਹਰ ਨਿਕਲਾਂਗਾ ਤਾਂ ਧਰਮ ਰੱਖਿਆ ਹੀ ਕਰਾਂਗਾ।''''''''

ਰਾਸ਼ਟਰੀ ਹਿੰਦੂ ਪ੍ਰੀਸ਼ਦ ਵਾਲੇ ਗੋਬਿੰਦ ਪਰਾਸ਼ਰ

ਸੀਤਾਪੁਰ ਤੋਂ ਥੋੜ੍ਹੀ ਦੂਰ ਉੱਤਰ ਪ੍ਰਦੇਸ਼ ਦੇ ਇੱਕ ਹੋਰ ਸ਼ਹਿਰ ਆਗਰਾ ਦੇ ਗੋਵਿੰਦ ਪਰਾਸ਼ਰ ਰਾਸ਼ਟਰੀ ਹਿੰਦੂ ਪ੍ਰੀਸ਼ਦ ਭਾਰਤ ਦੇ ਪ੍ਰਮੁੱਖ ਹਨ।

38 ਸਾਲ ਦੇ ਪਰਾਸ਼ਰ ਦਾ ਦਾਅਵਾ ਹੈ ਕਿ ਵਿਸ਼ਵ-ਪ੍ਰਸਿੱਧ ਤਾਜ ਮਹਿਲ ਇੱਕ ਵਕਤ ਤੇਜੋ ਮਹਿਲ ਮੰਦਿਰ ਸੀ, ਜਿਸ ਨੂੰ ਤੋੜ ਦਿੱਤਾ ਗਿਆ ਸੀ।

ਹਾਲਾਂਕਿ ਉਨ੍ਹਾਂ ਦੇ ਦਾਅਵੇ ਦੇ ਪੱਖ਼ ਵਿੱਚ ਕੋਈ ਪੁਰਾਤੱਤਵ ਸਬੂਤ ਨਹੀਂ ਹਨ।

ਕੁਝ ਸਾਲ ਪਹਿਲਾਂ ਜਦੋਂ ਉਨ੍ਹਾਂ ਨੇ ਅਤੇ ਹੋਰ ਹਿੰਦੂਤਵੀ ਸੰਗਠਨਾਂ ਨੇ ਕੀਤੀ, ਉਦੋਂ ਉਹ ਸੁਰਖੀਆਂ ਵਿੱਚ ਆਏ।

ਰਥ ਯਾਤਰਾ
Getty Images

ਤਾਜ ਮਹਿਲ ਦੇ ਅੰਦਰ ਕਬਰਾਂ ਦੇ ਬਾਰੇ ਵਿੱਚ ਉਹ ਕਹਿੰਦੇ ਹਨ, ''''''''ਉਹ ਮਜਾਰ ਨਹੀਂ ਹੈ, ਤੇਜੋ ਮਹਿਲ ਦੀ ਪਿੰਡੀ ਹੈ, ਜਿਸ ''''ਤੇ ਪਾਣੀ ਟਪਕਦਾ ਹੈ।''''''''

ਗੋਵਿੰਦ ਪਰਾਸ਼ਰ ਪਹਿਲਾਂ ਬਜਰੰਗ ਦਲ ਨਾਲ ਜੁੜੇ ਸਨ, ਜਿੱਥੇ ਉਨ੍ਹਾਂ ਦਾ ਕੰਮ ਗਊਆਂ ਨੂੰ ਬਚਾਉਣਾ, ''''''''ਲਵ ਜੇਹਾਦ ਲਈ ਲੜਾਈ ਲੜਨਾ'''''''' ਆਦਿ ਸੀ...

ਫਿਰ ਆਇਆ ਉਹ ਵਕਤ ਜਦੋਂ ਤਾਜ ਮਹਿਲ ਵਿੱਚ ਆਰਤੀ ਦੇ ਐਲਾਨ ''''ਤੇ ਉਨ੍ਹਾਂ ਨੂੰ ਗਿਆ।

ਗੋਵਿੰਦ ਪਰਾਸ਼ਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜੇਲ੍ਹ ਦੀ ਜ਼ਿੰਦਗੀ ਦੇ ਦੌਰਾਨ ਉਨ੍ਹਾਂ ਨੂੰ ਬਜਰੰਗ ਦਲ ਵੱਲੋਂ ਕੋਈ ਮਦਦ ਨਹੀਂ ਮਿਲੀ।

ਜਿਸ ਕਾਰਨ ਉਨ੍ਹਾਂ ਨੇ ਸੰਗਠਨ ਛੱਡ ਦਿੱਤਾ ਅਤੇ ਆਪਣਾ ਖੁਦ ਦਾ ਸੰਗਠਨ ਬਣਾਇਆ।

ਪਰਾਸ਼ਰ ਦਾ ਦਾਅਵਾ ਹੈ ਕਿ ਪੂਰੇ ਦੇਸ਼ ਵਿੱਚ ਰਾਸ਼ਟਰੀ ਹਿੰਦੂ ਪ੍ਰੀਸ਼ਦ ਵਿੱਚ ਭਾਰਤ ਦੇ ਕਰੀਬ ਦੋ ਲੱਖ ਮੈਂਬਰ ਹਨ ਅਤੇ ਉਨ੍ਹਾਂ ਦੇ ਕਾਰਜਾਂ ਵਿੱਚ ''''''''ਹਿੰਦੂਆਂ ਨੂੰ ਅੱਗੇ ਵਧਾਉਣਾ, ਹਿੰਦੂਆਂ ਨੂੰ ਸਮਝਾਉਣਾ ਕਿ ਆਪਣੇ ਭਰਾਵਾਂ, ਭੈਣਾਂ ਦੀ ਮਦਦ ਕਿਵੇਂ ਕਰਨੀ ਹੈ, ਗਊ ਮਾਤਾ ਦੀ ਮਦਦ ਕਿਵੇਂ ਕਰਨੀ ਹੈ'''''''' ਵਰਗੇ ਕੰਮ ਹਨ।

ਸੰਸਕ੍ਰਿਤੀ ਬਚਾਓ ਮੰਚ ਭੋਪਾਲ

ਆਗਰਾ ਤੋਂ ਦੂਰ ਭੋਪਾਲ ਵਿਚ ਵੀ ਇੱਕ ਹਿੰਦੂਤਵੀ ਗੁੱਟ ਹੈ।

ਸੰਸਕ੍ਰਿਤੀ ਬਚਾਓ ਮੰਚ ਨਾਂ ਦੀ ਇਸ ਜਥੇਬੰਦੀ ਦਾ ਮਾਟੋ ਹੈ- ''''''''ਸਾਡਾ ਸੱਭਿਆਚਾਰ, ਸਾਡਾ ਵਿਰਸਾ।''''''''

ਮੰਚ ਦੇ ਚੰਦਰਸ਼ੇਖਰ ਤਿਵਾਰੀ ਦਾ ਮੰਨਣਾ ਹੈ ਕਿ ਵੈਲੇਨਟਾਈਨ ਡੇਅ, ਰੇਨ ਡਾਂਸ ਪਾਰਟੀ, ਇਹ ਸਭ ਭਾਰਤੀ ਸੱਭਿਆਚਾਰ ਨੂੰ ਵਿਗਾੜਨ ਦੀ ਸਾਜ਼ਿਸ਼ ਹੈ।

ਰਾਮ ਮੰਦਰ ਬਾਰੇ ਪੀਐੱਮ ਮੋਦੀ ਦਾ ਭਾਸ਼ਣ- ਵੀਡੀਓ

ਮੰਚ ਦੇ ਕੰਮਾਂ ਵਿੱਚ ਹਿੰਦੂ ਮੁਸਲਮਾਨਾਂ ਦੇ ਵਿਚਕਾਰ ਵਿਆਹ ਰੋਕਣ ਦਾ ਯਤਨ ਕਰਨਾ, ''''''''ਹਿੰਦੂ ਬੱਚੇ ਬੱਚੀਆਂ ਨੂੰ ਸਮਝਾਉਣਾ, ਸੱਭਿਆਚਾਰਕ ਕੈਂਪ ਲਗਾਉਣੇ, ਲੋਕਾਂ ਨੂੰ ਮੰਦਿਰ ਵਿੱਚ ਜਾਣ ਲਈ ਪ੍ਰੇਰਿਤ ਕਰਨਾ, ਘਰਾਂ ਵਿੱਚ ਰਮਾਇਣ, ਹਨੂੰਮਾਨ ਚਾਲੀਸਾ ਦੇ ਪਾਠ ਲਈ ਪ੍ਰੇਰਿਤ ਕਰਨਾ'''''''' ਸ਼ਾਮਲ ਹਨ।

ਇਹ ਉਹ ਕੁਝ ਨਾਮ ਅਤੇ ਸੰਗਠਨ ਹਨ, ਜਿਨ੍ਹਾਂ ਦੇ ਬਣਨ ਪਿੱਛੇ ਉਕਤ ਕੁਝ ਕਾਰਨ ਹਨ।

ਸਾਲਾਂ ਤੋਂ ਸਨਾਤਨ ਸੰਸਥਾ, ਹਿੰਦੂ ਯੁਵਾ ਵਾਹਿਨੀ, ਬਜਰੰਗ ਦਲ, ਸ਼੍ਰੀ ਰਾਮ ਸੈਨਾ, ਹਿੰਦੂ ਏਕਯਾ ਬੇਦੀ ਆਦਿ ਸੰਗਠਨ ਅਤੇ ਉਨ੍ਹਾਂ ਦੇ ਕਾਰਕੁਨ ਸਰਗਰਮ ਰਹੇ ਹਨ।

ਹੁਣ ਮੈਦਾਨ ਵਿੱਚ ਰਾਮ ਸੈਨਾ, ਹਿੰਦੂ ਸੈਨਾ, ਸਨਾਤਨ ਧਰਮ ਪ੍ਰਚਾਰ ਸੇਵਾ ਸਮਿਤੀ, ਕਰਣੀ ਸੈਨਾ, ਵਿਸ਼ਵ ਹਿੰਦੂ ਮਹਾਕਾਲ ਸੈਨਾ ਵਰਗੇ ਕਈ ਹਿੰਦੂਤਵੀ ਗੁੱਟ ਹਨ।

ਹਿੰਦੂਤਵੀ ਸੰਗਠਨ ਕਿਵੇਂ ਕੰਮ ਕਰਦੇ ਹਨ?

ਪੱਤਰਕਾਰ ਅਤੇ ਲੇਖਕ ਧੀਰੇਂਦਰ ਝਾਅ ਦੇ ਮੁਤਾਬਕ ਪਿਛਲੇ ਕੁਝ ਸਾਲਾਂ ਵਿੱਚ ਪੈਦਾ ਹੋਏ ਨਵੇਂ ਹਿੰਦੂਤਵੀ ਸੰਗਠਨਾਂ, ਗੁੱਟਾਂ ਦੀ ਗਿਣਤੀ ਪਤਾ ਲਗਾਉਣਾ ਸੰਭਵ ਨਹੀਂ ਕਿਉਂਕਿ ਬਹੁਤ ਸਾਰੇ ਗੁੱਟਾਂ ਦੀ ਹੋਂਦ ਕੁਝ ਸਮੇਂ ਲਈ ਹੀ ਰਹਿੰਦੀ ਹੈ।

ਉਹ ਇੱਕ ਖਾਸ ਮਕਸਦ, ਵਿਵਾਦ ਲਈ ਹੋਂਦ ਵਿੱਚ ਆਉਂਦੇ ਹਨ ਅਤੇ ਮਕਸਦ ਪੂਰਾ ਹੋ ਜਾਣ ਦੇ ਬਾਅਦ ਉਹ ਗਾਇਬ ਹੋ ਜਾਂਦੇ ਹਨ।

ਉਹ ਕਹਿੰਦੇ ਹਨ, ''''''''ਪਿਛਲੇ ਕੁਝ ਸਾਲਾਂ ਵਿੱਚ ਜੋ ਨਵੇਂ ਨਾਮ ਉੱਭਰੇ ਹਨ, ਉਹ ਕਿਸੇ ਮਕਸਦ ਨੂੰ ਅੰਜਾਮ ਦੇਣ ਲਈ ਹਨ। (ਇਨ੍ਹਾਂ ਗੁੱਟਾਂ ਦੇ) ਫੁੱਟ ਸੋਲਜ਼ਰਸ ਛੋਟੇ ਛੋਟੇ ਲਾਲਚ ਵਿੱਚ ਆ ਜਾਂਦੇ ਹਨ, ਪਰ ਜੇਕਰ ਤੁਸੀਂ ਆਗੂਆਂ ਦਾ ਟਰੈਕ ਰਿਕਾਰਡ ਦੇਖੋਗੇ ਤਾਂ ਉਨ੍ਹਾਂ ਦਾ ਕਿਸੇ ਨਾ ਕਿਸੇ ਸਥਾਪਿਤ ਹਿੰਦੂਤਵੀ ਸੰਗਠਨ ਨਾਲ ਲੰਬੇ ਸਮੇਂ ਤੋਂ ਸਬੰਧ ਰਿਹਾ ਹੈ।''''''''

ਆਗਰਾ ਦੇ ਇੱਕ ਸੀਨੀਅਰ ਪੱਤਰਕਾਰ ਨਾਮ ਨਾ ਦੱਸਣ ਦੀ ਸ਼ਰਤ ''''ਤੇ ਕਹਿੰਦੇ ਹਨ ਕਿ ਪਿਛਲੇ ਤਿੰਨ-ਚਾਰ ਸਾਲਾਂ ਵਿੱਚ ਪੱਛਮੀ ਉੱਤਰ ਪ੍ਰਦੇਸ਼ ਵਿੱਚ ਲਗਭਗ 60 ਛੋਟੇ ਗੁੱਟ ਹੋਂਦ ਵਿਚ ਆਏ ਹਨ।

ਇਨ੍ਹਾਂ ਵਿੱਚੋਂ ਕਈਆਂ ਨੂੰ ਨਾ ਤਾਂ ਕੋਈ ਜਾਣਦਾ ਹੈ, ਨਾ ਉਨ੍ਹਾਂ ਦੀ ਰਜਿਸਟ੍ਰੇਸ਼ਨ ਹੈ ਅਤੇ ਬਿਨਾਂ ਕੰਟਰੋਲ ਦੇ ਲੋਕ ਆਪਣੇ-ਆਪਣੇ ਹਿਸਾਬ ਨਾਲ ਉਨ੍ਹਾਂ ਨੂੰ ਚਲਾ ਰਹੇ ਹਨ।

ਇਸ ਪੱਤਰਕਾਰ ਦੇ ਮੁਤਾਬਿਕ ਕੁਝ ਮੈਂਬਰਾਂ ਵਾਲੇ ਇਹ ਗੁੱਟ ਵੱਡੇ ਸੰਗਠਨਾਂ ਦੀ ਛਤਰ ਛਾਇਆ ਵਿੱਚ ਕੰਮ ਕਰਦੇ ਹਨ ਅਤੇ ਜਦੋਂ ਅੱਗ ਫੈਲਦੀ ਹੈ ਤਾਂ ਵੱਡੇ ਸੰਗਠਨ ਆਪਣਾ ਪੱਲਾ ਝਾੜ ਲੈਂਦੇ ਹਨ।

ਹਿੰਦੂ ਰਾਸ਼ਟਰ
BBC

ਉਹ ਕਹਿੰਦੇ ਹਨ ਕਿ ਬਹੁਤ ਸਾਰੇ ਗੁੱਟ ਕਿਸੇ ਛੋਟੇ ਮੰਦਿਰ ਤੋਂ ਆਪਣੀ ਗਤੀਵਿਧੀ ਸੰਚਾਲਿਤ ਕਰਦੇ ਹਨ ਅਤੇ ਆਮ ਲੋਕਾਂ ਜਾਂ ਵਪਾਰੀਆਂ ਆਦਿ ਤੋਂ ਚੰਦਾ ਇਕੱਠਾ ਕਰਕੇ ਆਪਣੀਆਂ ਗਤੀਵਿਧੀਆਂ ਨੂੰ ਫੰਡ ਕਰਦੇ ਹਨ।

ਅਖਿਲ ਭਾਰਤੀ ਹਿੰਦੂ ਮਹਾਂਸਭਾ ਦੇ ਬੁਲਾਰੇ ਸੰਜੇ ਜਾਟ ਕਹਿੰਦੇ ਹਨ, ''''''''ਜਦੋਂ ਤੋਂ ਯੋਗੀ ਸਰਕਾਰ ਆਈ ਹੈ, ਭਾਜਪਾ ਸਰਕਾਰ ਆਈ ਹੈ, ਉਦੋਂ ਤੋਂ ਕਿਧਰੇ ਨਾ ਕਿਧਰੇ (ਹਿੰਦੂਵਾਦੀ ਸੰਗਠਨਾਂ ਦੀ ਗਿਣਤੀ) ਗ੍ਰਾਫ਼ ਵਧਿਆ ਹੈ। ਇਸ ਗੱਲ ਦੀ ਅਸੀਂ ਪੁਸ਼ਟੀ ਕਰਦੇ ਹਾਂ।''''''''

ਉਨ੍ਹਾਂ ਦੇ ਮੁਤਾਬਿਕ ''''''''ਇੱਕ ਅਲਖ ਜਗੀ ਹੈ ਹਿੰਦੂਤਵ ਦੀ। ਭਗਵਾਨ ਰਾਮ ਅਤੇ ਕੇਸਰੀਆ ਝੰਡੇ ਪ੍ਰਤੀ ਪਿਆਰ ਵਧਿਆ ਹੈ। ਜੋ ਮੁਗਲਾਂ ਵੱਲੋਂ ਦਬਾਏ ਹੋਏ ਸਨ, ਉਹ ਦੱਬੇ ਕੁਚਲੇ ਬੈਠੇ ਹੋਏ ਸਨ ਪਿਛਲੇ ਕਈ ਦਹਾਕਿਆਂ ਤੋਂ, ਜਦੋਂ ਬੀਜੇਪੀ ਸਰਕਾਰ ਆਈ ਤਾਂ ਨਵੇਂ-ਨਵੇਂ ਸੰਗਠਨਾਂ ਦੀ ਉਤਪਤੀ ਹੋਈ।''''''''

ਪਿਛਲੇ ਕੁਝ ਸਾਲਾਂ ਵਿੱਚ ਹਿੰਦੂਤਵ ਸੰਗਠਨਾਂ ਦੀ ਗਿਣਤੀ ਕਿਉਂ ਵਧੀ ਹੈ?

ਗੋਬਿੰਦ ਪਰਾਸ਼ਰ ਕਹਿੰਦੇ ਹਨ ਕਿ ਭਾਜਪਾ ਦੇ ਸ਼ਾਸਨਕਾਲ ਵਿੱਚ ''''''''ਕੁਝ ਤਾਂ ਆਪਣੇ ਪ੍ਰਾਣ ਬਚਾਉਣ ਲਈ ਭਗਵਾ ਵਿੱਚ ਆਏ ਹਨ, ਕੁਝ ਅਪਰਾਧੀ ਵੀ ਆਏ ਹਨ, ਜੋ ਸੰਗਠਨਾਂ ਵਿੱਚ ਜੁੜ ਗਏ।

100 ਰੁਪਏ ਦਾ ਦੁਪੱਟਾ ਪਾ ਲਿਆ ਅਤੇ ਭਗਵਾਧਾਰੀ ਹੋ ਗਏ। ਕੋਈ ਸੰਗਠਨ ਵਿੱਚ ਚਲਿਆ ਗਿਆ, ਕੋਈ ਸੰਘ ਪਰਿਵਾਰ ਵਿੱਚ ਵੜ ਗਿਆ।''''''''

ਉਹ ਕਹਿੰਦੇ ਹਨ ਕਿ ਅਜਿਹੇ ਵੀ ਮਾਮਲੇ ਹਨ, ਜਦੋਂ ਇਨ੍ਹਾਂ ਸੰਗਠਨਾਂ ਦੇ ਲੋਕ ਜਦੋਂ ਪੁਲਿਸ ਦੇ ਹੱਥੇ ਚੜ੍ਹਦੇ ਹਨ ਤਾਂ ਉਹ ਖੁਦ ਨੂੰ ਹਿੰਦੂਤਵੀ ਸੰਗਠਨਾਂ ਦਾ ਦੱਸ ਕੇ ਉਮੀਦ ਕਰਦੇ ਹਨ ਕਿ ਪੁਲਿਸ ਉਨ੍ਹਾਂ ਨਾਲ ਨਰਮੀ ਨਾਲ ਪੇਸ਼ ਆਵੇਗੀ।

ਪੁਲਿਸ ਵੀ ਥੋੜ੍ਹੀ ਨਰਮ ਹੋ ਜਾਂਦੀ ਹੈ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ (ਇੱਕ ਹਿੰਦੂਤਵੀ ਪਾਰਟੀ) ਸੱਤਾ ਵਿੱਚ ਹੈ, (ਅਤੇ ਇਹ ਲੋਕ) ਰੌਲਾ ਪਾਉਣਗੇ।''''''''

ਪੱਤਰਕਾਰ ਅਤੇ ਲੇਖਕ ਧੀਰੇਂਦਰ ਝਾਅ ਕਹਿੰਦੇ ਹਨ, ''''''''ਇਹ ਕਹਿਣਾ ਸਹੀ ਹੋਵੇਗਾ ਕਿ ਪਿਛਲੇ ਸੱਤ-ਅੱਠ ਸਾਲਾਂ ਵਿੱਚ ਇਹ ਗੁੱਟ ਬਹੁਤ ਸਰਗਰਮ ਹੋ ਗਏ ਹਨ।''''''''

''''''''ਵਜ੍ਹਾ ਇਹ ਹੈ ਕਿ ਇਨ੍ਹਾਂ ਨੂੰ ਪ੍ਰਸ਼ਾਸਨ ਦੀ ਸੁਰੱਖਿਆ ਮਿਲ ਰਹੀ ਹੈ, ਇਹ ਉਨ੍ਹਾਂ ਸੂਬਿਆਂ ਵਿੱਚ ਜ਼ਿਆਦਾ ਸਰਗਰਮ ਹਨ, ਜਿੱਥੇ ਭਾਜਪਾ ਦੀ ਸਰਕਾਰ ਹੈ।''''''''

''''''''ਭਾਜਪਾ ਦੀ ਰਾਜਨੀਤੀ ਦਾ ਆਧਾਰ ਹੈ ਧਰੁਵੀਕਰਨ।ਭਾਜਪਾ ਇੱਕ ਸਿਆਸੀ ਦਲ ਹੈ, ਜੋ ਸੰਵਿਧਾਨ ਨਾਲ ਬੰਨ੍ਹੀ ਹੋਈ ਹੈ।''''''''

''''''''ਇਸ ਲਈ ਉਹ ਉਸ ਕੰਮ ਨੂੰ ਨਹੀਂ ਕਰ ਸਕਦੀ, ਜਿਸ ਕੰਮ ਦੀ ਜ਼ਰੂਰਤ ਹੁੰਦੀ ਹੈ- ਜਿਵੇਂ ਧਰੁਵੀਕਰਨ। ਇਹ ਕੰਮ ਇਹ ਸੰਗਠਨ ਕਰਦੇ ਹਨ।''''''''

ਭਾਵੇਂ ਕਿ ਭਾਜਪਾ ਆਗੂ ਧਰੁਵੀਕਰਨ ਦੀ ਰਾਜਨੀਤੀ ਤੋਂ ਇਨਕਾਰ ਕਰਦੇ ਹਨ ਅਤੇ ਸਭਕਾ ਸਾਥ, ਸਭਕਾ ਵਿਕਾਸ, ਸਭਕਾ ਵਿਸ਼ਵਾਸ ਦੇ ਨਾਅਰੇ ਦੀ ਗੱਲ ਕਰਦੇ ਹਨ।

ਆਰਐੱਸਐੱਸ ਦੇ ਵਿਚਾਰਾਂ ਨਾਲ ਜੁੜੇ ਅਤੇ ਭਾਜਪਾ ਦੇ ਸੰਸਦ ਮੈਂਬਰ ਰਾਕੇਸ਼ ਸਿਨਹਾ ਕਹਿੰਦੇ ਹਨ, ''''''''ਇਸ ਤਰ੍ਹਾਂ ਦੀ, ਜੋ ਵਿਵਾਦਾਂ ਨਾਲ ਭਰੀ ਗੱਲਬਾਤ ਹੁੰਦੀ ਹੈ, ਉਹ ਕਿਸੇ ਸਮਾਜ ਦੀ ਚਰਚਾ ਨੂੰ ਸ਼ਾਮਲ ਨਹੀਂ ਕਰਦੀ, ਸਮਾਜ ਦੀ ਸੋਚ ਨਹੀਂ ਬਣਾਉਂਦੀ। ਉਨ੍ਹਾਂ ਗੱਲਾਂ ਨੂੰ ਬਹੁਤ ਜ਼ਿਆਦਾ ਤਰਜੀਹ ਦੇ ਕੇ ਅਸਲ ਵਿੱਚ ਅਸੀਂ ਪੱਖਪਾਤ ਨੂੰ ਪਛਾਣ ਦਿੰਦੇ ਹਾਂ। ਕਿਸੇ ਸੰਸਥਾ, ਕਿਸੇ ਅੰਦੋਲਨ ਜਿਸ ਦੀ ਇਤਿਹਾਸਕ ਭੂਮਿਕਾ ਹੈ, ਉਹ ਹੈ ਆਰਐੱਸਐੱਸ, ਹਿੰਦੂਤਵੀ ਅੰਦੋਲਨ ਦੀ, ਉਸ ''''ਤੇ ਹਮਲਾ ਕਰਨ ਲਈ, ਉਸ ਨੂੰ ਦੋਸ਼ੀ ਠਹਿਰਾਉਣ ਲਈ, ਹਾਸ਼ੀਏ ਉਤਲੇ ਲੋਕਾਂ ਦੁਆਰਾ ਦਿੱਤੇ ਗਏ ਬਿਆਨ, ਕੀਤੇ ਗਏ ਕਾਰਜਾਂ ਨੂੰ ਲਿਆ ਕੇ ਪੂਰੇ ਸੌ ਸਾਲ ਪੁਰਾਣੇ ਅੰਦੋਲਨ ਅਤੇ ਸੰਸਥਾ, ਉਸ ਦੀ ਅਗਵਾਈ, ਉਸ ਦੀ ਵਿਚਾਰਧਾਰਾ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ, ਇਹ ਦੁਰਪ੍ਰਚਾਰ ਦਾ ਇੱਕ ਤਰੀਕਾ ਹੈ, ਇਸ ਤੋਂ ਸਾਨੂੰ ਬਾਹਰ ਨਿਕਲਣਾ ਚਾਹੀਦਾ ਹੈ।''''''''

ਸਵਿਟਜ਼ਰਲੈਂਡ ਦੀ ਜ਼ਿਊਰਿਕ ਯੂਨੀਵਰਸਿਟੀ ਵਿੱਚ ਸੀਨੀਅਰ ਰਿਸਰਚਰ ਅਤੇ ਸਮਾਜਿਕ ਮਾਨਵ ਵਿਗਿਆਨੀ ਜਾਂ ਐਂਥਰੋਪੋਲਜਿਸਟ ਸਤੇਂਦਰ ਕੁਮਾਰ ਅਜਿਹੇ ਸੰਗਠਨਾਂ ਦੀ ਵਧਦੀ ਗਿਣਤੀ ਦੀ ਵਜ੍ਹਾ ਗਿਣਾਉਂਦੇ ਹਨ।

ਸਤੇਂਦਰ ਕੁਮਾਰ ਦੇ ਮੁਤਾਬਿਕ ਦੇਸ਼ ਵਿੱਚ ਨੌਕਰੀ ਦੇ ਮੌਕੇ ਘੱਟ ਹੋਏ ਹਨ। ਰਾਜਨੀਤਕ ਦੁਸ਼ਮਣ ਪੈਦਾ ਕੀਤੇ ਗਏ ਹਨ।

ਹਿੰਦੂ ਰਾਸ਼ਟਰ
BBC

ਸਮਾਜ ਦੇ ਆਖਰੀ ਪੌਡੇ ''''ਤੇ ਖੜ੍ਹੇ ਲੋਕਾਂ ਵਿੱਚ ਹਿੰਦੂ ਹੋਣ ਅਤੇ ਦਿਖਾਉਣ ਦੀ ਪਛਾਣ ਵਧੀ ਹੈ। ਅੰਗਰੇਜ਼ੀ ਨੂੰ ਸ਼੍ਰੇਸ਼ਠਤਾ ਨਾਲ ਜੋੜਨ ਵਾਲੇ ਹਿੰਦੋਸਤਾਨ ਦੇ ਕੁਲੀਨ ਵਰਗ ਦੇ ਖਿਲਾਫ਼ ਭਾਸ਼ਾਈ ਲੋਕਾਂ ਦਾ ਰੋਸ ਹੈ। ਡਿਗਰੀ ਮਿਲਣ ਤੋਂ ਬਾਅਦ ਵੀ ਨੌਜਵਾਨ ਬਿਨਾਂ ਨੌਕਰੀ ਦੇ ਘੁੰਮ ਰਹੇ ਹਨ।

ਪਛਾਣ ਦੀ ਰਾਜਨੀਤੀ ਦਾ ਜ਼ੋਰ ਵਧਿਆ ਹੈ।ਆਮ ਲੋਕਾਂ ਨੂੰ ਲੱਗਦਾ ਹੈ ਕਿ ਸਰਕਾਰੀ ਅਦਾਰੇ ਉਨ੍ਹਾਂ ਨੂੰ ਮਾਨਸਿਕ ਤੌਰ ''''ਤੇ ਸੁਰੱਖਿਆ ਨਹੀਂ ਦਿੰਦੇ।

ਉਹ ਕਹਿੰਦੇ ਹਨ, ''''''''ਨੌਕਰੀ ਨਾ ਹੋਣ ਨਾਲ ਵੈਸੇ ਹੀ ਤੁਹਾਡੀ ਕੋਈ ਇੱਜ਼ਤ ਨਹੀਂ ਕਰਦਾ। ਅਜਿਹੇ ਵਿੱਚ ਜਦੋਂ ਤੁਸੀਂ ਸੰਸਥਾ ਦੇ ਕਾਰਡਧਾਰਕ ਬਣਦੇ ਹੋ ਤਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਈ ਕੁਝ ਨਹੀਂ ਕਰ ਸਕਦਾ।''''''''

ਪੱਤਰਕਾਰ ਅਤੇ ਲੇਖਕ ਧੀਰੇਂਦਰ ਝਾ ਕਹਿੰਦੇ ਹਨ, ''''''''ਜਦੋਂ ਸਮਾਜ ਵਿੱਚ ਬੇਰੁਜ਼ਗਾਰੀ ਇੰਨੀ ਜ਼ਿਆਦਾ ਹੈ, ਜੋ ਬੇਰੁਜ਼ਗਾਰ ਨੌਜਵਾਨ ਹਨ, ਉਨ੍ਹਾਂ ਨੂੰ ਰੁਜ਼ਗਾਰ ਦੇਣ ਦੀ ਜਗ੍ਹਾ ''''ਤੇ ਸਰਕਾਰ ਕੁਝ ਵੀ ਨਹੀਂ ਕਰ ਰਹੀ ਹੈ, ਬਲਕਿ ਰੁਜ਼ਗਾਰ ਹੋਰ ਖਤਮ ਕੀਤੇ ਜਾ ਰਹੇ ਹਨ। ਨਤੀਜਾ ਇਹ ਹੋ ਰਿਹਾ ਹੈ ਕਿ ਲੜਕੇ ਬਹੁਤ ਆਸਾਨੀ ਨਾਲ ਉਸ ਜਾਲ਼ ਵਿੱਚ ਚਲੇ ਜਾਂਦੇ ਹਨ, ਉਨ੍ਹਾਂ ਨੂੰ ਤਾਕਤ ਦਾ ਅਹਿਸਾਸ ਹੁੰਦਾ ਹੈ।''''''''

ਸਤੇਂਦਰ ਕੁਮਾਰ ਉਨ੍ਹਾਂ ਦਿਨਾਂ ਨੂੰ ਯਾਦ ਕਰਦੇ ਹਨ ਜਦੋਂ ਉੱਤਰ ਪ੍ਰਦੇਸ਼ ਦੀ ਇੱਕ ਯੂਨੀਵਰਸਿਟੀ ਵਿੱਚ ਪੜ੍ਹਾਉਂਦੇ ਵਕਤ ਉਨ੍ਹਾਂ ਨੇ ਦੇਖਿਆ ਕਿ ਜ਼ਿਆਦਾਤਰ ਵਿਦਿਆਰਥੀ ਹਿੰਦੂ ਸੰਗਠਨਾਂ ਨਾਲ ਜੁੜੇ ਹਨ।

ਉਹ ਕਹਿੰਦੇ ਹਨ, ''''''''ਨੌਜਵਾਨਾਂ ਦਾ ਇੱਕ ਵੱਡਾ ਵਰਗ ਹੈ, ਜਿਸ ਲਈ ਕੋਈ ਮੌਕੇ ਨਹੀਂ ਹਨ। ਮੌਕੇ ਦੇ ਨਾਂ ''''ਤੇ ਅੱਠ-ਦਸ ਹਜ਼ਾਰ ਰੁਪਏ ਦੀ ਨੌਕਰੀ ਹੈ। ਇਹ ਨੌਜਵਾਨ 20 ਸਾਲ ਬਾਅਦ ਵੀ ਇਸ ਤਰ੍ਹਾਂ ਹੀ 8-10 ਹਜ਼ਾਰ ਦੀ ਨੌਕਰੀ ਕਰਨਗੇ। ਨਾ ਉਨ੍ਹਾਂ ਕੋਲ ਕੋਈ ਬੱਚਤ ਹੋਵੇਗੀ, ਨਾ ਘਰ, ਨਾ ਮੈਡੀਕਲ ਸੁਵਿਧਾ। ਉਹ ਮਾਤਾ-ਪਿਤਾ ਦੇ ਘਰਾਂ ਵਿੱਚ ਰਹਿੰਦੇ ਹੋਣਗੇ।

''''''''ਨਾਲ ਹੀ ਇੱਕ ਸੱਭਿਆਚਾਰਕ ਜਾਲ਼ ਦਾ ਨਿਰਮਾਣ ਹੋਇਆ ਹੈ ਕਿ ਕਿਵੇਂ ਕੋਈ ਤੁਹਾਡਾ ਦੁਸ਼ਮਣ ਹੈ - ਉਹ ਜੋ ਤੁਹਾਡੀ ਨੌਕਰੀ ਖਾਂਦੇ ਹਨ। ਉਸ ਵਿੱਚ ਅਪਰਵਾਸੀ ਹਨ, ਦੂਜੇ ਧਰਮ ਦੇ ਲੋਕ ਹਨ। ਧਾਰਮਿਕਤਾ ਪਛਾਣ ਦੀ ਹੈ। ਉਹ ਕਦਰਾਂ ਕੀਮਤਾਂ ਜਾਂ ਨੈਤਿਕਤਾ ਦੀ ਨਹੀਂ ਹੈ। ਉਹ ਪਛਾਣ ਦਿਖਾਉਣ ਦੀ ਹੈ ਕਿ ਅਸੀਂ ਹਿੰਦੂ ਹਾਂ ਅਤੇ ਕਿਸੇ ਤੋਂ ਘੱਟ ਨਹੀਂ ਹਾਂ।''''''''

''''''''ਜੋ ਅੰਗਰੇਜ਼ੀ ਜਾਂ ਪੰਜਾਬੀ ਮੀਡੀਅਮ ਤੋਂ ਪੜ੍ਹ ਕੇ ਆਉਂਦੇ ਸਨ। ਉਨ੍ਹਾਂ ਨੂੰ ਅਪਮਾਨਿਤ ਕੀਤਾ ਗਿਆ, ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਪੱਛਮ ਦੇ ਸੱਭਿਆਚਾਰਕ ਹਮਲੇ ਦੇ ਖਿਲਾਫ਼ ਲੜ ਰਹੇ ਹਨ। ਮਾਣ ਦੇ ਨਾਲ ਹਿੰਦੂ ਬਣਨਾ ਹੈ ਕਿਉਂਕਿ ਹਿੰਦੂਆਂ ਨੂੰ ਕੋਈ ਪੁੱਛ ਨਹੀਂ ਰਿਹਾ ਸੀ।ਇਹ ਸਾਰੇ ਫੈਕਟਰ ਇਕੱਠੇ ਆ ਗਏ।''''''''

ਸਤੇਂਦਰ ਕੁਮਾਰ ਦੇ ਮੁਤਾਬਕ ਇਨ੍ਹਾਂ ਕਥਿਤ ''''''''ਫਰਿੰਜ'''''''' ਸੰਸਥਾਵਾਂ ਜਾਣਦੀਆਂ ਸਨ ਕਿ ਆਪਣੇ ਭਾਸ਼ਾਈ ਅਤੇ ਸੱਭਿਆਚਾਰਕ ਅਪਮਾਨ ਨੂੰ ਲੈ ਕੇ ਲੋਕਾਂ ਵਿੱਚ ਬੇਚੈਨੀ ਹੈ।

ਉਹ ਕਹਿੰਦੇ ਹਨ, ''''''''ਸਾਲ 2014 ਵਿੱਚ ਇਹ ਸਾਰੇ ਫੈਕਟਰ ਇਕੱਠੇ ਆ ਗਏ। ਇਹ ਮਾਮਲਾ ਬਹੁਤ ਦਿਨ ਤੋਂ ਚੱਲਿਆ ਆ ਰਿਹਾ ਸੀ, ਇਸ ਵਿੱਚ ਪੁਰਾਣੀਆਂ ਸਰਕਾਰਾਂ ਦੀ ਵੀ ਨਾਕਾਮੀ ਹੈ। ਬਾਹਰ ਤੋਂ ਆਏ ਲੋਕ ਅਤੇ ਸਾਡੇ ''''ਤੇ ਰਾਜ ਕਰਕੇ ਚਲੇ ਗਏ-ਇਹ ਅਹਿਸਾਸ ਲੋਕਾਂ ਵਿੱਚ ਸੀ। ਇਸ ਭਾਵਨਾ ਦੀ ਵਰਤੋਂ ਕੀਤੀ ਗਈ।''''''''

ਹਿੰਦੂਤਵ ਸੰਗਠਨਾਂ ਵਿੱਚ ''''ਉੱਚ ਜਾਤੀ'''' ਦਾ ਦਬਦਬਾ?

ਕਿਤਾਬ ''''''''ਸ਼ੈਡੋ ਆਰਮੀਜ਼ ਫਰਿੰਜ ਆਰਗੇਨਾਈਜੇਸ਼ਨਜ਼ ਐਂਡ ਫੁੱਟ ਸੋਲਜ਼ਰਸ ਆਫ ਹਿੰਦੂਤਵ''''''''

ਵਿੱਚ ਲੇਖਕ ਧੀਰੇਂਦਰ ਝਾਅ ਲਿਖਦੇ ਹਨ ਹਿੰਦੂਤਵੀ ਸੰਗਠਨਾਂ ਵਿੱਚ ਜ਼ਮੀਨ ''''ਤੇ ਜ਼ਿਆਦਾਤਰ ਕੰਮ ਕਰਨ ਵਾਲੇ ਉਸ ਜਾਤ ਦੇ ਹੁੰਦੇ ਹਨ ਜਿਨ੍ਹਾਂ ਨੂੰ ਸਮਾਜ ਵਿੱਚ ''''ਹੇਠਲੀ ਜਾਤ'''' ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਵੀਡੀਓ: ''''ਜੇ ਹਿੰਦੂ ਕਹਿੰਦਾ ਹੈ ਕਿ ਮੁਸਲਮਾਨ ਨਹੀਂ ਰਹਿਣਾ ਚਾਹੀਦਾ ਤਾਂ ਉਹ ਹਿੰਦੂ ਫਿਰ ਹਿੰਦੂ ਨਹੀਂ''''

ਉਹ ਇਸ ਗੱਲ ਨੂੰ ਸ਼ਾਇਦ ਹੀ ਪਛਾਣ ਪਾਉਂਦੇ ਹਨ ਕਿ ਜਿਸ ਹਿੰਦੂਤਵ ਲਈ ਉਨ੍ਹਾਂ ਨੇ ਆਪਣੀ ਸਾਰੀ ਤਾਕਤ ਲਾ ਰੱਖੀ ਹੈ, ਉਹ ਕੁਝ ਹੋਰ ਨਹੀਂ ਬ੍ਰਾਹਮਣਵਾਦ ਹੈ।

ਉਹ ਲਿਖਦੇ ਹਨ, ''''''''ਉਹ ਹਿੰਦੂ ਧਰਮ ਵਿੱਚ ਵਧਦੀ ਧਾਰਮਿਕਤਾ ਵਿੱਚ ਅਤੇ ''''ਦੂਜਿਆਂ'''' ਨਾਲ ਨਫ਼ਰਤ ਵਿੱਚ ਇੰਨੇ ਅੰਨ੍ਹੇ ਹੋ ਗਏ ਹਨ ਕਿ ਉਹ ਦੇਖ ਨਹੀਂ ਪਾ ਰਹੇ ਹਨ ਕਿ ਉਹ ਜਿਸ ਹਿੰਦੂਤਵ ਲਈ ਕੰਮ ਕਰ ਰਹੇ ਹਨ, ਉਹ ਕਿਵੇਂ ਬ੍ਰਾਹਮਣਾਂ ਅਤੇ ਉੱਚ ਜਾਤ ਦੀ ਇਤਿਹਾਸਕ ਸਰਦਾਰੀ ਨੂੰ ਦੁਬਾਰਾ ਜੀਵਤ ਕਰਨਾ ਚਾਹੁੰਦੇ ਹਨ।''''''''

ਕਿਤਾਬ ਵਿੱਚ ਜ਼ਿਕਰ ਹੈ ਕਿ ਸ਼੍ਰੀਰਾਮ ਸੈਨਾ ਦੇ ਪ੍ਰਮੋਦ ਮੁਥਾਲਿਕ ਦੀ ਪੱਛੜੀ ਜਾਤ ਦੇ ਨਾਲ ਸ਼ਿਕਾਇਤ ਕਰਦੇ ਹਨ ਕਿ ਕਿਵੇਂ ਉਨ੍ਹਾਂ ਨਾਲ ਸੰਘ ਪਰਿਵਾਰ ਵਿੱਚ ਕਥਿਤ ਤੌਰ ''''ਤੇ ਜਾਤ ਦੇ ਆਧਾਰ ''''ਤੇ ਭੇਦਭਾਵ ਹੁੰਦਾ ਸੀ।

ਇੱਕ ਸਾਥੀ ਕਹਿੰਦਾ ਹੈ, ''''''''ਸੰਘ ਵਿੱਚ ਤੁਹਾਨੂੰ ਕੋਈ ਨਹੀਂ ਕਹੇਗਾ, ਪਰ ਉੱਥੇ ਸਭ ਕੁਝ ਬ੍ਰਾਹਮਣਾਂ ਨੂੰ ਫਾਇਦਾ ਪਹੁੰਚਾਉਣ ਲਈ ਹੁੰਦਾ ਹੈ। ਹੇਠਲੀ ਜਾਤ ਦੇ ਲੋਕਾਂ ਨੂੰ ਛੋਟਾ ਕੰਮ ਕਰਨਾ ਪੈਂਦਾ ਹੈ- ਤੁਸੀਂ ਉਸ ਨੂੰ ਗੰਦਾ ਕੰਮ ਕਹਿ ਸਕਦੇ ਹੋ- ਜਿਵੇਂ ਸੜਕਾਂ ''''ਤੇ ਲੜਨਾ।''''''''

ਆਰਐੱਸਐੱਸ ਵਿੱਚ ਬ੍ਰਾਹਮਣਾਂ ਜਾਂ ਉੱਚ ਜਾਤ ਦੇ ਪ੍ਰਭਾਵ ਨੂੰ ਲੈ ਕੇ ਉਸ ਦੀ ਲੰਬੇ ਸਮੇਂ ਤੋਂ ਆਲੋਚਨਾ ਹੁੰਦੀ ਰਹੀ ਹੈ।

ਹਾਲਾਂਕਿ ਸੰਘ ਇਸ ਆਲੋਚਨਾ ਨੂੰ ਨਹੀਂ ਸਵੀਕਾਰ ਕਰਦਾ। ਆਰਐੱਸਐੱਸ ਪ੍ਰਮੁੱਖ ਹਿੰਦੂ ਸਮਾਜ ਵਿੱਚ ਛੂਤਛਾਤ, ਨਾ ਬਰਾਬਰੀ ਵੱਡੀਆਂ ਸਮੱਸਿਆਵਾਂ ਹਨ ਅਤੇ ਉਨ੍ਹਾਂ ਨਾਲ ਨਜਿੱਠਣ ਵਿੱਚ ਵਕਤ ਲੱਗੇਗਾ।

ਮੋਹਨ ਭਾਗਵਤ ਨੇ ਇੱਕ ਦੂਜੀ ਜਗ੍ਹਾ ਕਿਹਾ ਕਿ ਬਣ ਸਕਦਾ ਹੈ।

ਜਾਤ ਦੇ ਆਧਾਰ ''''ਤੇ ਹੋ ਰਹੇ ਭੇਦਭਾਵ ''''ਤੇ ਸਖ਼ਤ ਸ਼ਬਦਾਂ ਵਿੱਚ ਮੋਹਨ ਭਾਰਗਵ ਨੇ ਕਿਹਾ ਕਿ ਅਸੀਂ ਜਾਤੀਗਤ ਭੇਦਭਾਵ ਵਿੱਚ ਵਿਸ਼ਵਾਸ ਨਹੀਂ ਰੱਖਦੇ ਹਾਂ।

ਅਸੀਂ ਸੰਘ ਵਿੱਚ ਲੋਕਾਂ ਦੀ ਜਾਤ ਨਹੀਂ ਪੁੱਛਦੇ। ਇਹ ਹੈ।

ਭੂਪਾਲ ਦੇ ਚੰਦਰਸ਼ੇਖਰ ਤਿਵਾਰੀ ਪਹਿਲਾਂ ਬਜਰੰਗ ਦਲ ਵਿੱਚ ਸਨ। ਉਨ੍ਹਾਂ ਨੇ 12 ਸਾਲ ਦੀ ਉਮਰ ਵਿੱਚ ਮੰਦਿਰ ਦੀ ਸੇਵਾ ਦੀ ਸ਼ੁਰੂਆਤ ਕੀਤੀ ਅਤੇ ''''''''ਹਿੰਦੂਤਵ ਲਈ'''''''' ਕੰਮ ਕਰਦੇ -ਕਰਦੇ ਤਿੰਨ ਦਹਾਕਿਆਂ ਤੋਂ ਜ਼ਿਆਦਾ ਹੋ ਚੁੱਕੇ ਹਨ।

ਕਾਂਗਰਸ ਦੇ ਦਿਗਵਿਜੈ ਸਿੰਘ ਦੇ ਸ਼ਾਸਨਕਾਲ ਵਿੱਚ ਉਨ੍ਹਾਂ ਨੇ 18 ਸਾਲ ਪਹਿਲਾਂ ਸੰਸਕ੍ਰਿਤੀ ਬਚਾਓ ਮੰਚ ਦੀ ਸਥਾਪਨਾ ਕੀਤੀ। ਸੰਗਠਨ ਦਾ ਮਾਟੋ ਹੈ, ਸਾਡਾ ਸੱਭਿਆਚਾਰ, ਸਾਡਾ ਵਿਰਸਾ।

ਹਿੰਦੂ ਰਾਸ਼ਟਰ
Getty Images
ਸੰਘ ਦੇ ਇੱਕ ਪੁਰਾਣੇ ਦਲਿਤ ਮੈਂਬਰ ਮੁਤਾਬਕ ਹਾਲਾਂਕਿ ਹਿੰਦੂ ਸੰਗਠਨਾਂ ਵਿੱਚ ਦਲਿਤਾਂ ਅਤੇ ਓਬੀਸੀ ਵਰਗ ਦੇ ਮੈਂਬਰਾਂ ਦੀ ਗਿਣਤੀ ਵਧੀ ਹੈ ਪਰ ਇਨ੍ਹਾਂ ਸੰਗਠਨਾਂ ਵਿੱਚ ਦਬਦਬਾ ਉੱਚੀ ਜਾਤ ਵਾਲਿਆਂ ਦਾ ਹੀ ਹੈ

ਚੰਦਰਸ਼ੇਖਰ ਤਿਵਾਰੀ ਦੇ ਮੁਤਾਬਿਕ ਹਿੰਦੂਤਵੀ ਸੰਗਠਨਾਂ ਵਿੱਚ ''''ਉੱਚ ਜਾਤ'''' ਦਾ ਦਬਦਬਾ ਸਿਰਫ਼ ਇੱਕ ਭਰਮ ਹੈ ਤਾਂ ਕਿ ਹਿੰਦੂ ਸਮਾਜ ਸੰਗਠਿਤ ਨਾ ਹੋਵੇ।

ਉਹ ਕਹਿੰਦੇ ਹਨ, ''''''''ਮੇਰਾ ਜ਼ਿਲ੍ਹਾ ਪ੍ਰਧਾਨ ਧਾਨੁਕ ਸਮਾਜ ਦਾ ਹੈ। ਅਸੀਂ ਪਿਛਲੇ ਅੱਠ ਸਾਲਾਂ ਤੋਂ ਚੁਨਰੀ ਯਾਤਰਾ ਕੱਢਦੇ ਹਾਂ ਅਤੇ ਵਿਧੀ ਵਿਧਾਨ ਨਾਲ ਅਸੀਂ ਉਸ ਮੰਦਰ ਵਿੱਚ ਦੋਵੇਂ ਮਿਲ ਕੇ ਪੂਜਾ, ਆਰਤੀ ਕਰਦੇ ਹਾਂ ਅਤੇ ਉੱਥੋਂ ਸਾਡੀ ਯਾਤਰਾ ਸ਼ੁਰੂ ਹੁੰਦੀ ਹੈ।''''''''

ਸਾਬਕਾ ਆਰਐੱਸਐੱਸ ਕਾਰਕੁਨ ਅਤੇ ਰਾਮ ਮੰਦਿਰ ਲਈ 1990 ਵਿੱਚ ਪਹਿਲੀ ਕਾਰ ਸੇਵਾ ਵਿੱਚ ਹਿੱਸਾ ਲੈ ਚੁੱਕੇ ਦਲਿਤ ਭੰਵਰ ਮੇਘਵੰਸ਼ੀ ਇਸ ਨਾਲ ਸਹਿਮਤ ਨਹੀਂ।

ਭੰਵਰ ਦੇ ਮੁਤਾਬਿਕ 1991 ਵਿੱਚ ਉਨ੍ਹਾਂ ਨੂੰ ਕਿਹਾ ਗਿਆ ਕਿ ਹਿੰਦੂ ਸੰਗਠਨਾਂ ਨਾਲ ਜੁੜੇ ਸਾਧੂ ਸੰਤ ਉਨ੍ਹਾਂ ਦੇ ਉੱਥੇ ਖਾਣਾ ਨਹੀਂ ਖਾਣਗੇ ਅਤੇ ਉਹ ਖਾਣਾ ਪੈਕ ਕਰ ਕੇ ਦੇਣ ਤਾਂ ਕਿ ਅਗਲੇ ਪਿੰਡ ਵਿੱਚ ਉਨ੍ਹਾਂ ਨੂੰ ਉਹ ਖਾਣਾ ਖੁਆ ਦਿੱਤਾ ਜਾਵੇ, ਇਹ ਦੱਸੇ ਬਿਨਾਂ ਖਾਣਾ ਇੱਕ ਦਲਿਤ ਦੇ ਘਰ ਬਣਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਤਾਂ ਖਾਣੇ ਦੇ ਪੈਕੇਟਾਂ ਨੂੰ ਸੁੱਟ ਦਿੱਤਾ ਗਿਆ।

ਭੀਲਵਾੜਾ ਦੇ ਸਿਰਦਿਆਸ ਪਿੰਡ ਦੇ ਰਹਿਣ ਵਾਲੇ ਅਤੇ ਹੁਣ ਜੈਪੁਰ ਵਿੱਚ ਰਹਿ ਰਹੇ ਭੰਵਰ ਕਹਿੰਦੇ ਹਨ, ''''''''ਮੈਂ ਸੋਚਿਆ, ਮੈਂ ਤੁਹਾਡੇ ਲਈ ਰਾਮ ਮੰਦਿਰ ਲਈ ਮਰਨ ਲਈ ਤਿਆਰ ਹਾਂ ਅਤੇ ਤੁਸੀਂ ਮੇਰੇ ਘਰ ਵਿੱਚ ਖਾਣਾ ਖਾਣ ਲਈ ਤਿਆਰ ਨਹੀਂ ਹੋ।''''''''

ਭੰਵਰ ਦੇ ਮੁਤਾਬਿਕ ਉਨ੍ਹਾਂ ਨੇ ਆਪਣੀ ਸ਼ਿਕਾਇਤ ਨੂੰ ਸਥਾਨਕ ਅਧਿਕਾਰੀਆਂ ਕੋਲ ਚੁੱਕਿਆ, ਪਰ ਬਾਅਦ ਵਿੱਚ ਕੋਈ ਸੁਣਵਾਈ ਨਾ ਹੋਣ ''''ਤੇ ਆਰਐੱਸਐੱਸ ਛੱਡ ਦਿੱਤੀ।

ਉਹ ਕਹਿੰਦੇ ਹਨ ਕਿ ਇੰਨੇ ਸਾਲਾਂ ਵਿੱਚ ਜਿੱਥੇ ਹਿੰਦੂ ਸੰਗਠਨਾਂ ਨਾਲ ਜੁੜਨ ਵਾਲਿਆਂ ਵਿੱਚ ਓਬੀਸੀ ਅਤੇ ਦਲਿਤਾਂ ਦੀ ਗਿਣਤੀ ਵਧੀ ਹੈ, ਸੱਤਾ ਅਜੇ ਵੀ ''''ਉੱਚ ਜਾਤ'''' ਦੇ ਲੋਕਾਂ ਦੇ ਕੋਲ ਹੀ ਹੈ।

ਭਵਿੱਖ ਦਾ ਭਾਰਤ

ਹਿੰਦੂਤਵੀ ਸੰਗਠਨ ਲਗਾਤਾਰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰ ਰਹੇ ਹਨ।

ਉੱਤਰ ਪ੍ਰਦੇਸ਼ ਵਿੱਚ ਹਿੰਦੂ ਯੁਵਾ ਵਾਹਿਨੀ ਦੇ ਸੰਸਥਾਪਕ ਮੰਤਰੀ ਰਾਮ ਲਕਸ਼ਮਣ ਦੇ ਮੁਤਾਬਿਕ, ''''''''ਅਸੀਂ ਚਾਹੁੰਦੇ ਹਾਂ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਬਣੇ ਅਤੇ ਹਿੰਦੂਤਵ ਵੱਲ ਆਕਰਸ਼ਿਤ ਹੋਵੇ। ਨੇਪਾਲ ਸਾਡਾ ਅਜਿਹਾ ਦੇਸ਼ ਸੀ, ਜੋ ਪੂਰੀ ਤਰ੍ਹਾਂ ਹਿੰਦੂ ਰਾਸ਼ਟਰ ਸੀ, ਪਰ ਉਹ ਵੀ ਖਤਮ ਹੋ ਗਿਆ। ਸਾਡੇ ਸਾਹਮਣੇ ਖਤਮ ਹੋ ਗਿਆ।''''''''

ਵੀਡੀਓ: ਮੰਦਰ ''''ਚ ਪਾਣੀ ਪੀਣ ਆਏ ਮੁਸਲਿਮ ਬੱਚੇ ਦੀ ਕੁੱਟਮਾਰ ਦੀ ਪੂਰੀ ਕਹਾਣੀ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਸਾਲ 2002 ਵਿੱਚ ਬਣੀ ਹਿੰਦੂ ਯੁਵਾ ਵਾਹਿਨੀ ਦੇ ਮੁੱਖ ਸਰਪ੍ਰਸਤ ਹਨ।

ਰਾਮ ਲਕਸ਼ਮਣ ਦੇ ਮੁਤਾਬਿਕ ਉਨ੍ਹਾਂ ਦਾ ''''''''ਗੈਰ ਰਾਜਨੀਤਕ, ਸੰਸਕ੍ਰਿਤਕ ਸੰਗਠਨ'''''''' ਉੱਥੇ ਕੰਮ ਕਰਦਾ ਹੈ ''''''''ਜਿੱਥੇ ਹਿੰਦੂਆਂ ''''ਤੇ ਜ਼ੁਲਮ ਹੋਵੇਗਾ, ਜਿੱਥੇ ਹਿੰਦੂਆਂ ''''ਤੇ ਸੱਟ ਵੱਜੇਗੀ, ਜਿੱਥੇ ਹਿੰਦੂ ਧਰਮ ਅਤੇ ਸੱਭਿਆਚਾਰ ਨੂੰ ਖਤਰਾ ਆਵੇਗਾ।''''''''

ਉਨ੍ਹਾਂ ਦੇ ਸੰਗਠਨ ਪ੍ਰਤੀ ਪੁਲਿਸ ਪ੍ਰਸ਼ਾਸਨ ਦੇ ਰੁਖ਼ ''''ਤੇ ਉਹ ਕਹਿੰਦੇ ਹਨ, ''''''''ਜੇਕਰ ਅਸੀਂ ਗਲਤ ਹਾਂ ਤਾਂ ਸਾਨੂੰ ਜੇਲ੍ਹ ਭੇਜਿਆ ਜਾਵੇ। ਜੇਕਰ ਹਿੰਦੂਤਵ ਦਾ ਕੰਮ ਕਰਨਾ ਗਲਤ ਹੈ ਤਾਂ ਅਸੀਂ ਸੌ ਗਲਤੀਆਂ ਕਰਾਂਗੇ...ਅਸੀਂ ਸੰਵਿਧਾਨ ਤਹਿਤ ਕੰਮ ਕਰਦੇ ਹਾਂ।''''''''

ਹਿੰਦੂ ਰਾਸ਼ਟਰ
Getty Images
ਹਿੰਦੂ ਰਾਸ਼ਟਰ ''''ਤੇ ਆਪਣੀ ਨਵੀਂ ਕਿਤਾਬ ਵਿੱਚ ਲੇਖਕ ਆਕਾਰ ਪਟੇਲ ਕਹਿੰਦੇ ਹਨ, ''''''''ਸੰਰਚਨਾਤਮਕ ਤੌਰ ''''ਤੇ ਭਾਰਤ ਹਿੰਦੂ ਰਾਸ਼ਟਰ ਬਣਨ ਦੀ ਕਗਾਰ ''''ਤੇ ਪਹੁੰਚ ਚੁੱਕਿਆ ਹੈ।''''''''

ਪਰ ਚਾਹੇ ਯਤੀ ਨਰਸਿੰਘਾਨੰਦ ਹੋਣ, ਜਾਂ ਹਿੰਦੂਤਵੀ ਸੰਗਠਨਾਂ ਦੇ ਹੋਰ ਆਗੂ, ਪ੍ਰਸ਼ਾਸਨ ''''ਤੇ ਉਨ੍ਹਾਂ ਪ੍ਰਤੀ ਨਰਮ ਹੋਣ ਦੇ ਇਲਜ਼ਾਮ ਲਗਦੇ ਰਹੇ ਹਨ।

ਪੁਲਿਸ ਅਜਿਹੇ ਇਲਜ਼ਾਮਾਂ ਤੋਂ ਇਨਕਾਰ ਕਰਦੀ ਰਹੀ ਹੈ, ਪਰ ਇਲਜ਼ਾਮਾ ਦਾ ਲੱਗਣਾ ਜਾਰੀ ਹੈ।

ਯਤੀ ਨਰਸਿੰਘਾਨੰਦ ਅਤੇ ਨੁਪੂਰ ਸ਼ਰਮਾ ਦੇ ਖਿਲਾਫ਼ ਪੁਲਿਸ ਦੇ ਰਵੱਈਏ ਦੀ ਤੁਲਨਾ ਮੁਹੰਮਦ ਜ਼ੁਬੈਰ ਵਰਗੇ ਮਾਮਲਿਆਂ ਨਾਲ ਹੁੰਦੀ ਰਹੀ ਹੈ ਅਤੇ ਹਿੰਦੂਤਵੀ ਗੁੱਟਾਂ ਨੂੰ ਰਾਜਨੀਤਕ ਸੁਰੱਖਿਆ ਮਿਲਣ ਦੇ ਦੋਸ਼ ਲੱਗਦੇ ਰਹੇ ਹਨ।

ਪੱਤਰਕਾਰ ਅਤੇ ਲੇਖਕ ਧੀਰੇਂਦਰ ਝਾਅ ਭਾਜਪਾ ਨੇਤਾ ਜਯੰਤ ਸਿਨਹਾ ਦੇ ਲਿੰਚਿੰਗ ਮਾਮਲੇ ਵਿੱਚ ਸ਼ਾਮਲ ਦੀ ਯਾਦ ਦਿਵਾਉਂਦੇ ਹਨ।

ਅਜਿਹੇ ਵਿੱਚ ਸਵਾਲ ਇਹ ਹੈ ਕਿ ਇਨ੍ਹਾਂ ਹਿੰਦੂਤਵੀ ਸੰਗਠਨਾਂ ਦਾ ਭਵਿੱਖ ਦੀਆਂ ਰਾਸ਼ਟਰੀ ਨੀਤੀਆਂ ''''ਤੇ ਕਿੰਨਾ ਅਸਰ ਪਵੇਗਾ। ਭਾਰਤ ਦੀ ਰਾਜਨੀਤੀ ਅਤੇ ਲੋਕਤੰਤਰੀ ਚੋਣਾਂ ''''ਤੇ ਕੀ ਪ੍ਰਭਾਵ ਰਹੇਗਾ।


:


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News