ਮੋਦੀ ਸਰਕਾਰ ਦੀ ''''ਹਰ ਘਰ ਤਿਰੰਗਾ ਮੁਹਿੰਮ'''' ਨੂੰ ਲੈ ਕੇ ਆਰਐੱਸਐੱਸ ''''ਤੇ ਉੱਠ ਰਹੇ ਇਹ ਸਵਾਲ

08/05/2022 7:45:32 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ''''ਹਰ ਘਰ ਤਿਰੰਗਾ'''' ਮੁਹਿੰਮ ਦਾ ਐਲਾਨ ਕੀਤਾ ਹੈ ਜਿਸ ਦੇ ਤਹਿਤ ਦੇਸ਼ ਦੇ 24 ਕਰੋੜ ਘਰਾਂ ਵਿੱਚ 13-15 ਅਗਸਤ ਵਿਚਾਲੇ ਤਿਰੰਗਾ ਲਹਿਰਾਇਆ ਜਾਵੇਗਾ।

ਇਹ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ''''ਤੇ ਮਨਾਏ ਜਾ ਰਹੇ ''''ਅੰਮ੍ਰਿਤ ਮਹੋਤਸਵ'''' ਦੇ ਤਹਿਤ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਭਾਰਤੀ ਜਨਤਾ ਪਾਰਟੀ ਦੇ ਮੰਤਰੀਆਂ ਅਤੇ ਨੇਤਾਵਾਂ ਨੇ ਸੋਸ਼ਲ ਮੀਡੀਆ ''''ਤੇ ਆਪਣੀ ਪ੍ਰੋਫਾਈਲ ਪਿਕਚਰ ਵਿੱਚ ਤਿਰੰਗਾ ਲਗਾਇਆ ਹੈ।

ਉੱਥੇ ਹੀ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਤਿਰੰਗਾ ਲਹਿਰਾਉਂਦੇ ਹੋਏ ਤਸਵੀਰ ਨੂੰ ਪ੍ਰੋਫਾਈਲ ਪਿਕਚਰ ਬਣਾਇਆ ਹੈ। ਕਾਂਗਰਸ ਦੇ ਹੋਰਨਾਂ ਆਗੂਆਂ ਨੇ ਵੀ ਇਸੇ ਤਸਵੀਰ ਨੂੰ ਲਗਾਇਆ ਹੈ।

ਹੁਣ ''''ਹਰ ਘਰ ਤਿਰੰਗਾ'''' ਮੁਹਿੰਮ ਨੂੰ ਲੈ ਕੇ ਇੱਕ ਨਵਾਂ ਵਿਵਾਦ ਵੀ ਸ਼ੁਰੂ ਹੋ ਗਿਆ ਹੈ। ਕਾਂਗਰਸ ਨੇ ਹਿੰਦੂਤਵਵਾਦੀ ਸੰਗਠਨ ਆਰਐੱਸਐੱਸ ''''ਤੇ ਤਿਰੰਗਾ ਵਿਰੋਧੀ ਹੋਣ ਦਾ ਇਲਜ਼ਾਮ ਲਗਾਇਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਵੀ ਆਰਐੱਸਐੱਸ ਸਵੈਮ-ਸੇਵਕ ਕਹਿ ਰਹੇ ਹਨ ਅਤੇ ਆਰਐੱਸਐੱਸ ਦੇ ਨਾਲ ਜੁੜਾਅ ਅਤੇ ਉਸ ਪ੍ਰਤੀ ਲਗਾਅ ਨੂੰ ਉਨ੍ਹਾਂ ਨੇ ਕਦੇ ਨਹੀਂ ਲੁਕਾਇਆ।

ਆਰਐੱਸਐੱਸ ''''ਤੇ ਨਿਸ਼ਾਨਾ ਸਾਧਦਿਆਂ ਹੋਇਆ ਰਾਹੁਲ ਗਾਂਧੀ ਨੇ ਇੱਕ ਟਵੀਟ ਵਿੱਚ ਕਿਹਾ, "ਇਤਿਹਾਸ ਗਵਾਹ ਹੈ, "ਹਰ ਘਰ ਤਿਰੰਗਾ" ਮੁਹਿੰਮ ਚਲਾਉਣ ਵਾਲੇ, ਉਸ ਦੇਸ਼ਧ੍ਰੋਹੀ ਸੰਗਠਨ ਤੋਂ ਨਿਕਲੇ ਹਨ, ਜਿਨ੍ਹਾਂ ਨੇ 52 ਸਾਲ ਤਿਰੰਗਾ ਨਹੀਂ ਲਹਿਰਾਇਆ।"

ਹਾਲਾਂਕਿ, ਬੀਬੀਸੀ ਨਾਲ ਗੱਲਬਾਤ ਦੌਰਾਨ ਆਰਐੱਸਐੱਸ ਦੇ ਪ੍ਰਚਾਰ ਮੁਖੀ ਸੁਨੀਲ ਅੰਬੇਡਕਰ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ ਅਤੇ ਕਿਹਾ ਹੈ ਕਿ ਆਰਐੱਸਐੱਸ ਤਿਰੰਗੇ ਦਾ ਸਨਮਾਨ ਕਰਦਾ ਹੈ।

ਭਾਰਤ ਸਰਕਾਰ ਦੇ ਮੰਤਰੀਆਂ ਅਤੇ ਭਾਜਪਾ ਦੇ ਨੇਤਾਵਾਂ ਨੇ ਤਾਂ ਆਪਣੀ ਪ੍ਰੋਫਾਈਲ ਪਿਕਚਰ ਵਿੱਚ ਤਿਰੰਗਾ ਲਗਾਇਆ ਹੈ ਪਰ ਆਰਐੱਸਐੱਸ ਨੇ ਆਪਣੇ ਅਧਿਕਾਰਤ ਪੇਜ ਜਾਂ ਆਰਐੱਸਐੱਸ ਨਾਲ ਜੁੜੇ ਹੋਏ ਮੋਹਰੀ ਲੋਕਾਂ ਨੇ ਸੋਸ਼ਲ ਮੀਡੀਆ ''''ਤੇ ਪ੍ਰੋਫਾਈਲ ਤਸਵੀਰ ਵਿੱਚ ਤਿਰੰਗੇ ਦੀ ਵਰਤੋਂ ਨਹੀਂ ਕੀਤੀ ਹੈ।

ਆਰਐੱਸਐੱਸ ''''ਤੇ ਤਿਰੰਗੇ ਨੂੰ ਲੈ ਕੇ ਚੁੱਕੇ ਜਾ ਰਹੇ ਸਵਾਲ

ਰਾਸ਼ਟਰੀ ਸਵੈਮ ਸੇਵਕ ਸੰਘ ਦਾ ਆਪਣਾ ਝੰਡਾ ਭਗਵਾਂ ਹੈ ਅਤੇ ਤਿਰੰਗੇ ਪ੍ਰਤੀ ਆਰਐੱਸਐੱਸ ਦੇ ਨਜ਼ਰੀਏ ਨੂੰ ਲੈ ਕੇ ਸਵਾਲ ਉੱਠਦੇ ਰਹੇ ਹਨ।

ਧਾਰਮਿਕ ਰਾਸ਼ਟਰਵਾਦ ਦੇ ਸਕਾਲਰ ਸ਼ਮਸ ਉਲ ਇਸਲਾਮ, ਜਿਨ੍ਹਾਂ ਨੇ ਦਿੱਲੀ ਯੂਨੀਵਰਸਿਟੀ ਵਿੱਚ ਵੀ ਪੜ੍ਹਾਇਆ ਹੈ, ''''ਹਰ ਘਰ ਤਿਰੰਗਾ'''' ਮੁਹਿੰਮ ''''ਤੇ ਭਾਜਪਾ ਅਤੇ ਆਰਐੱਸਐੱਸ ਦੀ ਆਲੋਚਨਾ ਕਰਦਿਆਂ ਹੋਇਆ ਕਹਿੰਦੇ ਹਨ ਕਿ ਆਰਐੱਸਐੱਸ ਨੇ ਕਦੇ ਵੀ ਤਿਰੰਗੇ ਨੂੰ ਸਵੀਕਾਰ ਨਹੀਂ ਕੀਤਾ ਹੈ।

ਸ਼ਮਸ ਉਲ ਇਸਲਾਮ ਕਹਿੰਦੇ ਹਨ, "1925 ਵਿੱਚ ਆਪਣੀ ਸਥਾਪਨਾ ਤੋਂ ਬਾਅਦ ਹੀ ਆਰਐੱਸਐੱਸ ਨੇ ਹਰ ਉਸ ਚੀਜ਼ ਨਾਲ ਨਫ਼ਰਤ ਕੀਤੀ ਹੈ ਜੋ ਬਰਤਾਨਵੀਂ ਹਕੂੀਮਤ ਖ਼ਿਲਾਫ਼ ਇੱਕਜੁਟ ਭਾਰਤੀ ਸੰਘਰਸ਼ ਦਾ ਪ੍ਰਤੀਕ ਰਹੀ ਹੈ।"

"ਦਸੰਬਰ, 1929 ਵਿੱਚ ਕਾਂਗਰਸ ਨੇ ਆਪਣੇ ਲਾਹੌਰ ਸੈਸ਼ਨ ਵਿੱਚ ਪੂਰਨ ਰਾਜ ਦਾ ਨਾਅਰਾ ਦਿੱਤਾ ਸੀ ਅਤੇ ਲੋਕਾਂ ਨੂੰ ਹਰ ਸਾਲ 26 ਜਨਵਰੀ ਨੂੰ ਤਿਰੰਗਾ (ਉਸ ਵੇਲੇ ਉਸ ਵਿੱਚ ਅਸ਼ੋਕ ਚੱਕਰ ਦੀ ਥਾਂ ਚਰਖਾ ਹੁੰਦਾ ਸੀ) ਲਹਿਰਾ ਕੇ ਆਜ਼ਾਦੀ ਦਿਵਸ ਮਨਾਉਣ ਦਾ ਹੋਕਾ ਲਗਾਇਆ ਸੀ।"

"ਸਾਲ 1930 ਵਿੱਚ ਜਦੋਂ 26 ਜਨਵਰੀ ਆ ਰਹੀ ਸੀ ਉਦੋਂ ਤਤਕਾਲੀ ਸੰਘ ਚਾਲਕ ਹੈਡਗੇਵਾਰ ਨੇ ਸਾਰੇ ਸਵੈਮਸੇਵਕਾਂ ਨੂੰ ਰਾਸ਼ਟਰੀ ਝੰਡੇ ਵਜੋਂ ਭਗਵਾਂ ਝੰਡੇ ਦੀ ਪੂਜਾ ਕਰਨ ਦਾ ਆਦੇਸ਼ ਦਿੰਦਿਆਂ ਹੋਇਆ ਸਰਕੂਲਰ ਜਾਰੀ ਕੀਤਾ ਸੀ।"

ਸ਼ਮਸ ਉਲ ਇਸਲਾਮ ਕਹਿੰਦੇ ਹਨ, "ਇਸ ਸਰਕੂਲਰ ਨੂੰ ਕਦੇ ਵੀ ਵਾਪਸ ਨਹੀਂ ਲਿਆ ਗਿਆ। ਆਰਐੱਸਐੱਸ ਦੇ ਸਭ ਤੋਂ ਪ੍ਰਮੁਖ ਵਿਚਾਰਕ ਐੱਮਐੱਸ ਗੋਲਵਲਕਰ ਨੇ 14 ਜੁਲਾਈ 1946 ਨੂੰ ਨਾਗਪੁਰ ਵਿੱਚ ਆਰਐੱਸਐੱਸ ਦੇ ਮੁੱਖ ਦਫ਼ਤਰ ਵਿੱਚ ਗੁਰੂ ਪੂਰਨਿਮਾ (ਪੂਰਨਮਾਸ਼ੀ) ''''ਤੇ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦਿਆਂ ਹੋਇਆ ਕਿਹਾ ਸੀ, ਭਗਵਾਂ ਝੰਡਾ ਭਾਰਤੀ ਸੰਸਕ੍ਰਿਤੀ ਦੀ ਅਗਵਾਈ ਕਰਦਾ ਹੈ।"

''''ਹਰ ਘਰ ਤਿੰਰਗਾ'''' ਮੁਹਿੰਮ ''''ਤੇ ਕਿੰਨੇ ਪੈਸੇ ਖਰਚ ਰਹੀ ਮੋਦੀ ਸਰਕਾਰ- ਵੀਡੀਓ

"ਇਹ ਈਸ਼ਵਰ ਤਾਂ ਪ੍ਰਤੀਕ ਹਨ ਅਤੇ ਸਾਡਾ ਇਹ ਦ੍ਰਿੜ ਵਿਸ਼ਵਾਸ਼ ਹੈ ਕਿ ਇੱਕ ਦਿਨ ਪੂਰਾ ਰਾਸ਼ਟਰ ਇਸੇ ਝੰਡੇ ਨੂੰ ਨਮਨ ਕਰੇਗਾ।"

ਸ਼ਮਸ ਉਲ ਇਲਸਾਮ ਕਹਿੰਦੇ ਹਨ ਕਿ ਜਦੋਂ 15 ਅਗਸਤ 1947 ਤੋਂ ਇੱਕ ਦਿਨ ਪਹਿਲਾਂ ਦੀ ਸ਼ਾਮ ਜਦੋਂ ਲਾਲ ਕਿਲੇ ''''ਤੇ ਤਿਰੰਗਾ ਲਹਿਰਾਉਣ ਦੀ ਤਿਆਰੀ ਹੋ ਰਹੀ ਸੀ ਅਤੇ ਪੂਰੇ ਦੇਸ਼ ਵਿੱਚ ਲੋਕ ਤਿਰੰਗਾ ਹੱਥ ਵਿੱਚ ਲੈ ਕੇ ਜਸ਼ਨ ਮਨਾ ਰਹੇ ਸਨ, ਉਦੋਂ ਵੀ ਆਰਐੱਸਐੱਸ ਨੇ ਤਿਰੰਗੇ ਦਾ ਵਿਰੋਧ ਕੀਤਾ ਸੀ।

ਇਸਲਾਮ ਕਹਿੰਦੇ ਹਨ, "14 ਅਗਸਤ, 1947 ਨੂੰ ਆਰਐੱਸਐੱਸ ਦੇ ਮੁੱਖ ਪੱਤਰ ''''ਆਰਗਾਈਨਜ਼ਰ'''' ਵਿੱਚ ਪ੍ਰਕਾਸ਼ਿਤ ਇੱਕ ਸੰਪਾਦਕੀ ਵਿੱਚ ਕਿਹਾ ਗਿਆ ਸੀ ਜੋ ਲੋਕ ਕਿਸਮਤ ਨਾਲ ਸੱਤਾ ਵਿੱਚ ਆ ਗਏ ਹਨ, ਉਨ੍ਹਾਂ ਨੇ ਸਾਡੇ ਹੱਥਾਂ ਵਿੱਚ ਤਿਰੰਗਾ ਫੜ੍ਹਾ ਦਿੱਤਾ ਹੈ ਪਰ ਇਸ ਨੂੰ ਹਿੰਦੂ ਕਦੇ ਸਵੀਕਾਰ ਨਹੀਂ ਕਰੇਗਾ ਅਤੇ ਕਦੇ ਇਸ ਦਾ ਸਨਮਾਨ ਨਹੀਂ ਕਰੇਗਾ।"

"ਤਿੰਨ ਸ਼ਬਦ ਆਪਣੇ ਆਪ ਵਿੱਚ ਅਸ਼ੁੱਭ ਹਨ ਅਤੇ ਤਿੰਨ ਰੰਗਾਂ ਵਾਲਾ ਝੰਡਾ ਨਿਸ਼ਚਿਤ ਤੌਰ ''''ਤੇ ਬੁਰਾ ਮਨੋਵਿਗਿਆਨਕ ਪ੍ਰਭਾਵ ਪੈਦਾ ਕਰੇਗਾ ਅਤੇ ਦੇਸ਼ ਲਈ ਹਾਨੀਕਾਰਕ ਸਾਬਿਤ ਹੋਵੇਗਾ।"

ਸ਼ਮਸ ਉਲ ਇਸਲਾਮ ਸਵਾਲ ਕਰਦੇ ਹਨ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰ ਘਰ ਤਿਰੰਗਾ ਮੁਹਿੰਮ ਚਲਾ ਰਹੇ ਹਨ। ਉਹ ਆਪ ਸੇਵਕ ਸੰਘ ਦੇ ਸਵੈਮ ਸੇਵਕ ਰਹੇ ਹਨ ਤਾਂ ਹੁਣ ਉਹ ਸੰਘ ਦੇ ਇਨ੍ਹਾਂ ਵਿਚਾਰਾਂ ਨੂੰ ਖਾਰਜ ਕਰਨਗੇ ਅਤੇ ਇਨ੍ਹਾਂ ਦੀ ਆਲੋਚਨਾ ਕਰਨਗੇ।"

"ਕੀ ਉਹ ਆਰਐੱਸਐੱਸ ਦੇ ਮੁੱਖ ਵਿਚਾਰਕ ਗੋਲਵਲਕਰ ਦੀ ਪੁਸਤਕ ''''ਵਿਚਾਰ ਨਵਨੀਤ'''' ਤੋਂ ਉਸ ਪਾਠ ਨੂੰ ਹਟਵਾਉਣਗੇ ਜਿਸ ਵਿੱਚ ਤਿਰੰਗੇ ਦੀ ਆਲੋਚਨਾ ਕੀਤੀ ਗਈ ਹੈ?"


:


ਅਸੀਂ ਤਿਰੰਗੇ ਦਾ ਸਨਮਾਨ ਕਰਦੇ ਹਨ- ਆਰਐੱਸਐੱਸ

ਆਰਐੱਸਐੱਸ ਦੇ ਅਖਿਲ ਭਾਰਤੀ ਪ੍ਰਚਾਰ ਪ੍ਰਮੁੱਖ ਸੁਨੀਲ ਅੰਬੇਡਕਰ ਇਨ੍ਹਾਂ ਇਲਜ਼ਾਮਾਂ ਅਤੇ ਆਲੋਚਨਾਂ ਨੂੰ ਖਾਰਜ ਕਰਦੇ ਹਨ।

ਬੀਬੀਸੀ ਨਾਲ ਗੱਲ ਕਰਦਿਆਂ ਸੁਨੀਲ ਅੰਬੇਡਕਰ ਨੇ ਕਿਹਾ, "ਜਿਸ ਦਿਨ ਤੋਂ ਭਾਰਤ ਦੀ ਸੰਵਿਧਾਨ ਸਭਾ ਵਿੱਚ ਫ਼ੈਸਲਾ ਹੋਇਆ ਅਤੇ ਭਾਰਤ ਨੇ ਤਿਰੰਗੇ ਨੂੰ ਆਪਣੇ ਕੌਮੀ ਝੰਡੇ ਵਜੋਂ ਸਵੀਕਾਰ ਕੀਤਾ, ਇਸ ਦਿਨ ਸਿਰਫ਼ ਸੰਘ ਹੀ ਕੀ ਪੂਰੇ ਦੇਸ਼ ਲਈ ਤਿਰੰਗਾ ਕੌਮੀ ਝੰਡਾ ਹੋ ਗਿਆ ਸੀ।"

"ਸੰਘ ਰਾਸ਼ਟਰ ਨਾਲ ਜੁੜੇ ਜਿੰਨੇ ਵੀ ਪ੍ਰਤੀਕ ਹਨ, ਭਾਵੇਂ ਉਹ ਕੌਮੀ ਝੰਡਾ ਹੋਵੇ ਜਾਂ ਰਾਸ਼ਟਰ ਗਾਣ ਹੋਵੇ, ਉਨ੍ਹਾਂ ਦਾ ਸਨਮਾਨ ਕਰਦਾ ਹੈ।"

ਅੰਬੇਡਕਰ ਕਹਿੰਦੇ ਹਨ, "ਸੰਘ ਦਾ ਉਦੇਸ਼ ਹੀ ਰਾਸ਼ਟਰ ਲਈ ਹੈ। ਜਦੋਂ ਸੰਘ ਨੇ ਸੰਵਿਧਾਨ ਨੂੰ ਸਵੀਕਾਰ ਕੀਤਾ ਹੈ, ਦੇਸ਼ ਨੂੰ ਸਵੀਕਾਰ ਕੀਤਾ ਹੈ ਤਾਂ ਉਸ ਨਾਲ ਜੁੜੀ ਹਰ ਚੀਜ਼ ਨੂੰ ਵੀ ਸਵੀਕਾਰ ਕੀਤਾ ਹੈ।"

"ਸੰਘ ਚਾਲਕ ਮੋਹਨ ਭਾਗਵਤ ਨੇ ਵਿਗਿਆਨ ਭਵਨ ਦੇ ਸੰਬੋਧਨ ਵਿੱਚ ਇਸ ਬਾਰੇ ਵਿਸਥਾਰ ਨਾਲ ਦੱਸਿਆ ਵੀ ਸੀ।"

ਸਾਲ 2002 ਤੱਕ ਤਿਰੰਗਾ ਨਾ ਲਗਾਉਣ ਦੇ ਪ੍ਰਸ਼ਨ ''''ਤੇ ਅੰਬੇਡਕਰ ਕਹਿੰਦੇ ਹਨ, "2004 ਤੱਕ ਨਿੱਜੀ ਤੌਰ ''''ਤੇ ਤਿਰੰਗੇ ਲਗਾਉਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਸਨ।"

ਤਿਰੰਗਾ
EPA

"2004 ਵਿੱਚ ਸੁਪਰੀਮ ਕੋਰਟ ਨੇ ਫ਼ੈਸਲਾ ਦਿੱਤਾ। ਉਦੋਂ ਤੋਂ ਸੰਘ ਦਫ਼ਤਰ ''''ਤੇ ਵੀ ਕੌਮੀ ਝੰਡਾ ਲਹਿਰਾਇਆ ਜਾ ਰਿਹਾ ਹੈ। ਇਸ ਨਾਲ ਪਹਿਲਾਂ ਵੀ ਸਵੈਮ ਸੇਵਕ ਅਤੇ ਕਈ ਸੰਸਥਾਵਾਂ ਤਾਂ ਕੌਮੀ ਝੰਡਾ ਲਹਿਰਾਉਂਦੀਆਂ ਹੀ ਰਹੀਆਂ ਹਨ।"

''''ਮੋਦੀ ਸੰਘ ਸਵੈਮ ਸੇਵਕ ਹਨ''''

ਉੱਥੇ ਦਿੱਲੀ ਯੂਨੀਵਰਸਿਟੀ ਦੇ ਅਧਿਆਪਕ ਅਤੇ ਆਰਐੱਸਐੱਸ ਸਮਰਥਕ ਪ੍ਰੋਫੈਸਰ ਅਵਨਿਜੇਸ਼ ਅਵਸਥੀ ਕਹਿੰਦੇ ਹਨ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਘਰ ਤਿਰੰਗਾ ਮੁਹਿੰਮ ਦਾ ਹੋਕਾ ਦਿੱਤਾ ਹੈ।"

"ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਘ ਦੇ ਸਵੈਮ ਸੇਵਕ ਹਨ। ਜੇਕਰ ਮੋਦੀ ਇਹ ਕਰ ਰਹੇ ਹਨ ਤਾਂ ਇਸ ਦਾ ਸਿੱਧਾ ਮਤਲਬ ਹੈ ਕਿ ਸੰਘ ਇਹ ਕਰ ਰਿਹਾ ਹੈ।"

ਕਾਂਗਰਸ ਦੀ ਆਲੋਚਨਾ ਨੂੰ ਖਾਰਜ ਕਰਦਿਆਂ ਹੋਇਆਂ ਅਵਨਿਜੇਸ਼ ਕਹਿੰਦੇ ਹਨ, "ਕਾਂਗਰਸ ਨੂੰ ਨਰਿੰਦਰ ਮੋਦੀ ਸਵੈਮ ਸੇਵਕ ਸੰਘ ਦੇ ਵਰਕਰ ਨਜ਼ਰ ਆਉਂਦੇ ਹਨ, ਪਰ ਹੁਣ ਉਹੀ ਮੋਦੀ ਹਰ ਘਰ ਤਿਰੰਗਾ ਮੁਹਿੰਮ ਚਲਾ ਰਹੇ ਹਨ ਤਾਂ ਕਾਂਗਰਸ ਪੁੱਛ ਰਹੀ ਹੈ ਕਿ ਕੀ ਸੰਘ ਵੀ ਅਜਿਹਾ ਕਰੇਗਾ।"

"ਇੱਕ ਪਾਸੇ ਉਹ ਕਹਿੰਦੇ ਹਨ ਕਿ ਸਰਕਾਰ ਦੀਆਂ ਸਾਰੀਆਂ ਨੀਤੀਆ ਸੰਘ ਤੋਂ ਪ੍ਰਸਾਰਿਤ ਹੁੰਦੀਆਂ ਹਨ ਅਤੇ ਇੱਕ ਪਾਸੇ ਉਹ ਇਹ ਆਲੋਚਨਾ ਕਰ ਰਹੇ ਹਨ। ਇਹ ਵਿਰੋਧਾਭਾਸੀ ਅਤੇ ਘੱਟ ਅਕਲ ਵਾਲੀਆਂ ਗੱਲਾਂ ਕਾਂਗਰਸ ਕਰ ਰਹੀ ਹੈ।"

ਭਾਰਤ ਨੇ 22 ਜੁਲਾਈ 1947 ਨੂੰ ਅਧਿਕਾਰਤ ਤੌਰ ''''ਤੇ ਤਿਰੰਗੇ ਨੂੰ ਕੌਮੀ ਝੰਡਾ ਸਵੀਕਾਰ ਕੀਤਾ ਸੀ।

ਤਿਰੰਗੇ ਦੇ ਵਿਰੋਧ ਨੂੰ ਲੈ ਕੇ ਸੰਘ ਦੀ ਆਲੋਚਨਾ ਨੂੰ ਖਾਰਜ ਕਰਦਿਆਂ ਹੋਇਆ ਅਵਨਿਜੇਸ਼ ਕਹਿੰਦੇ ਹਨ, "ਸੰਘ ਨੇ ਕਦੇ ਤਿਰੰਗੇ ਦਾ ਵਿਰੋਧ ਨਹੀਂ ਕੀਤਾ। ਭਾਰਤ ਨੇ ਜਦੋਂ ਤਿਰੰਗੇ ਨੂੰ ਕੌਮੀ ਝੰਡੇ ਵਜੋਂ ਵੀ ਸਵੀਕਾਰ ਕੀਤਾ ਤਾਂ ਸੰਘ ਨੇ ਵੀ ਉਸ ਦਾ ਸਨਮਾਨ ਕੀਤਾ।"

"ਉਸ ਤੋਂ ਪਹਿਲਾਂ ਜੋ ਤਿਰੰਗੇ ਨੂੰ ਲੈ ਕੇ ਡਿਜ਼ਾਇਨ ਆਏ ਸਨ ਉਨ੍ਹਾਂ ਵਿੱਚ ਇੱਕ ਯੂਨੀਅਨ ਜੈੱਕ ਤੱਕ ਸੀ। ਸੰਘ ਦਾ ਉਸ ਨਾਲ ਪਹਿਲਾਂ ਤੋਂ ਆਪਣਾ ਵਿਰੋਧ ਸੀ, ਜੋ ਹੁਣ ਨਹੀਂ ਹੈ। ਹਰ ਸਵੈਮ ਸੇਵਕ ਤਿਰੰਗੇ ਦਾ ਸਨਮਾਨ ਕਰਦਾ ਹੈ।"

ਰਾਸ਼ਟਰੀ ਸਵੈਮ ਸੇਵਕ ਨੇ 15 ਅਗਸਤ 1947 ਅਤੇ 26 ਜਨਵਰੀ 1950 ਨੂੰ ਆਪਣੇ ਨਾਗਪੁਰ ਮੁੱਖ ਦਫ਼ਤਰ ਵਿੱਚ ਤਿਰੰਗਾ ਲਹਿਰਾਇਆ ਸੀ।

ਇਨ੍ਹਾਂ ਅਪਵਾਦਾਂ ਨੂੰ ਛੱਡ ਦਈਏ ਤਾਂ 2002 ਤੋਂ ਸੰਘ ਨੇ ਆਪਣੇ ਮੁੱਖ ਦਫ਼ਤਰ ਵਿੱਚ ਤਿਰੰਗਾ ਨਹੀਂ ਲਹਿਰਾਇਆ।

26 ਜਨਵਰੀ, 2001 ਨੂੰ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁੱਖ ਦਫ਼ਤਰ ''''ਤੇ ਤਿਰੰਗਾ ਲਹਿਰਾਉਣ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।

ਆਰਐੱਸਐੱਸ
Getty Images

ਪੀਟੀਆਈ ਦੀ ਇੱਕ ਰਿਪੋਰਟ ਮੁਤਾਬਕ ਇਨ੍ਹਾਂ ਸਾਰਿਆਂ ਨੂੰ 2013 ਵਿੱਚ ਬਰੀ ਕਰ ਦਿੱਤਾ ਗਿਆ ਸੀ। ਰਾਸ਼ਟਰ ਪ੍ਰੇਮੀ ਨੌਜਵਾਨ ਦਲ ਦੇ ਵਰਕਰ ਬਾਬਾ ਮੇਂਡੇ, ਰਮੇਸ਼ ਕਾਲੰਬੇ ਅਤੇ ਦਿਲੀਪ ਚੱਟਾਨੀ ਨੇ ਨਾਗਪੁਰ ਦੇ ਰੇਸ਼ਮਬਾਗ਼ ਸਥਿਤ ਆਰਐੱਸਐੱਸ ਮੁੱਖ ਦਫ਼ਤਰ ''''ਤੇ ਜ਼ਬਰਦਸਤੀ ਤਿਰੰਗਾ ਲਹਿਰਾ ਦਿੱਤਾ ਸੀ।

ਸਾਲ 2002 ਤੋਂ ਪਹਿਲਾਂ ਸੰਘ ਦਫ਼ਤਰ ਵਿੱਚ ਤਿਰੰਗਾ ਨਾਲ ਲਹਿਰਾਏ ਜਾਣ ਦੀ ਆਲੋਚਨਾ ਨੂੰ ਖਾਰਜ ਕਰਦਿਆਂ ਹੋਇਆ ਅਵਨਿਜੇਸ਼ ਕਹਿੰਦੇ ਹਨ, "ਸੰਘ ਨੇ ਕਦੇ ਤਿਰੰਗੇ ਦਾ ਵਿਰੋਧ ਨਹੀਂ ਕੀਤਾ ਹੈ। 1950 ਵਿੱਚ ਭਾਰਤ ਸਰਕਾਰ ਨੇ ਪ੍ਰਤੀਕ ਅਤੇ ਨਾਮ ਐਕਟ ਲਾਗੂ ਕੀਤਾ ਸੀ, ਜਿਸ ਦੇ ਤਹਿਤ ਕੌਮੀ ਝੰਡੇ ਨੂੰ ਕਿਵੇਂ ਅਤੇ ਕਦੋਂ ਲਹਿਰਾਇਆ ਜਾ ਸਕਦਾ ਹੈ, ਇਸ ਸਬੰਧੀ ਨਿਯਮ ਬਣਾਏ ਗਏ ਸਨ।"

"ਉਨ੍ਹਾਂ ਨਿਯਮਾਂ ਦੇ ਤਹਿਤ ਨਿੱਜੀ ਤੌਰ ''''ਤੇ ਤਿਰੰਗਾ ਨਹੀਂ ਲਹਿਰਾਇਆ ਜਾ ਸਕਦਾ ਹੈ। ਨਵੀਨ ਜਿੰਦਲ ਦੇ ਸੁਪਰੀਮ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਸੀ ਜਿਸ ''''ਤੇ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਸੀ ਕਿ ਕੋਈ ਵੀ ਵਿਅਕਤੀ ਆਪਣੇ ਘਰ ਜਾਂ ਦਫ਼ਤਰ ''''ਤੇ ਤਿਰੰਗਾ ਲਹਿਰਾ ਸਕਦਾ ਹੈ।"

"ਕਾਂਗਰਸ ਹੁਣ ਤਿਰੰਗੇ ਨੂੰ ਲੈ ਕੇ ਝੂਠ ਬੋਲ ਰਹੀ ਹੈ ਅਤੇ ਬੇਬੁਨਿਆਦ ਆਲੋਚਨਾ ਕਰ ਰਹੀ ਹੈ।"

ਗੋਲਵਲਕਰ ਦੀ ਕਿਤਾਬ ਵਿੱਚ ਤਿਰੰਗੇ ਦੀ ਆਲੋਚਨਾ ਨੂੰ ਲੈ ਕੇ ਚੁੱਕੇ ਗਏ ਸਵਾਲ ਨੂੰ ਖਾਰਜ ਕਰਦਿਆਂ ਹੋਇਆ ਅਵਨਿਜੇਸ਼ ਕਹਿੰਦੇ ਹਨ, "ਵਿਚਾਰ ਨਵਨੀਤ (ਬੰਚ ਆਫ ਥੌਟਸ) ਬੇਸ਼ੱਕ ਹੀ 1966 ਵਿੱਚ ਪ੍ਰਕਾਸ਼ਿਤ ਹੋਈ ਹੋਵੇ ਪਰ ਉਸ ਵਿੱਚ ਗੁਰੂ ਗੋਲਵਲਕਰ ਜੀ ਦੇ ਆਜ਼ਾਦੀ ਤੋਂ ਦਿੱਤੇ ਗਏ ਵਿਚਾਰ ਵੀ ਹਨ।"

"ਇਸ ਲਈ ਇਸ ਨੂੰ ਲੈ ਕੇ ਆਲੋਚਨਾ ਨਹੀਂ ਕੀਤੀ ਜਾ ਸਕਦੀ ਹੈ। ਸੰਘ ਤਿਰੰਗੇ ਦਾ ਸਨਮਾਨ ਕਰਦਾ ਹੈ।"

ਪਰ ਸੰਘ ਦਾ ਆਪਣਾ ਝੰਡਾ ਭਗਵਾਂ ਹੈ ਅਤੇ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਤਸਵੀਰ ਵਿੱਚ ਵੀ ਇਹੀ ਹੈ।

ਪ੍ਰੋਫੈਸਰ ਅਵਨਿਜੇਸ਼ ਕਹਿੰਦੇ ਹਨ, "ਜਿਸ ਤਰ੍ਹਾਂ ਕੱਟੜਪੰਥੀਆਂ ਦਾ ਲਾਲ ਝੰਡਾ ਅਤੇ ਉਹ ਤਿਰੰਗੇ ''''ਤੇ ਲਾਲ ਨਿਸ਼ਾਨ ਲਹਿਰਾਉਣ ਦਾ ਨਾਅਰਾ ਦਿੰਦੇ ਹਨ, ਇਸੇ ਤਰ੍ਹਾਂ ਸੰਘ ਦਾ ਭਗਵਾਂ ਝੰਡਾ ਹੈ ਅਤੇ ਆਪਣੇ ਪ੍ਰੋਗਰਾਮਾਂ ਵਿੱਚ ਸੰਘ ਉਸ ਨੂੰ ਲਹਿਰਾਉਂਦਾ ਹੈ।"

"ਸੰਘ ਦੀ ਸਿਰਫ਼ ਇਸ ਲਈ ਆਲੋਚਨਾ ਨਹੀਂ ਕੀਤੀ ਜਾ ਸਕਦੀ ਕਿ ਉਸ ਦਾ ਝੰਡਾ ਭਗਵਾਂ ਹੈ। ਇਸ ਦੇਸ਼ ਵਿੱਚ ਸੰਗਠਨਾਂ ਅਤੇ ਦਲਾਂ ਦੇ ਆਪਣੇ-ਆਪਣੇ ਝੰਡੇ ਹਨ।"


-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)Related News