ਰਾਸ਼ਟਰਮੰਡਲ ਖੇਡਾਂ ਦੌਰਾਨ ਮੂਸੇਵਾਲਾ ਦੇ ਗੀਤਾਂ ਨੇ ਇੰਝ ਜੋੜੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਖਿਡਾਰੀ

08/05/2022 11:00:31 AM

ਵਿਕਾਸ ਠਾਕੁਰ
Getty Images

''''''''ਮਿਲ ਰਹੀਆਂ ਵਧਾਈਆਂ ਅਤੇ ਸ਼ੁੱਭ ਇਛਾਵਾਂ ਤੋਂ ਬਹੁਤ ਧੰਨਵਾਦੀ ਮਹਿਸੂਸ ਕਰ ਰਿਹਾ ਹਾਂ। ਇਸ ਤਸਵੀਰ ਰਾਹੀਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਪੇਸ਼ ਕਰ ਰਿਹਾ ਹਾਂ। ਉਨ੍ਹਾਂ ਦੇ ਗਾਣਿਆਂ ਨੇ ਮੇਰੀ ਰੋਜ਼ਾਨਾ ਦੀ ਟਰੇਨਿੰਗ ਦੌਰਾਨ ਇੱਕ ਵੱਡੀ ਭੂਮਿਕਾ ਨਿਭਾਈ ਹੈ।''''''''

ਰਾਸ਼ਟਰਮੰਡਲ ਖੇਡਾਂ ਵਿੱਚ ਲੁਧਿਆਣਾ ਦੇ ਵਿਕਾਸ ਠਾਕੁਰ ਨੇ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਆਪਣੇ ਇੰਸਟਾਗ੍ਰਾਮ ਹੈਂਡਲ ''''ਤੇ ਸਿੱਧੂ ਮੂਸੇਵਾਲਾ ਬਾਰੇ ਇਹ ਸ਼ਬਦ ਲਿਖੇ।

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪੋਸਟ ਵਿੱਚ ਸਿੱਧੂ ਮੂਸੇ ਵਾਲਾ ਨਾਲ ਜੁੜੇ ਹੈਸ਼ਟਗੈਵ ਵੀ ਜੋੜੇ।

ਉਨ੍ਹਾਂ ਨੇ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਦੇ ਨਾਲ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੀ ਦੇ ਤਮਗਾ ਜੇਤੂ ਅੰਮ੍ਰਿਤਸਰ ਦੇ ਵੇਟਲਿਫਟਰ ਲਵਪ੍ਰੀਤ ਸਿੰਘ ਖੜ੍ਹੇ ਹਨ।

ਤਸਵੀਰ ਵਿੱਚ ਐਡਿਟਿੰਗ ਰਾਹੀਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਵਿਕਾਸ ਨੇ ਆਪਣੇ ਈਵੈਂਟ ਵਿੱਚ ਭਾਰ ਚੁੱਕਣ ਤੋਂ ਬਾਅਦ ਪੱਟਾਂ ''''ਤੇ ਥਾਪੀ ਮਾਰਨ ਦਾ ਸਿੱਧੂ ਮੂਸੇਵਾਲਾ ਦਾ ਸਿਗਨੇਚਰ ਸਟਾਈਲ ਵੀ ਦਿਖਾਇਆ।

ਵੀਡੀਓ: ਸਿਲਵਰ ਮੈਡਲ ਜੇਤੂ ਲੁਧਿਆਣਾ ਦੇ ਵਿਕਾਸ ਠਾਕੁਰ ਦੀ ਕਹਾਣੀ

ਅੰਮ੍ਰਿਤਸਰ ਵਾਸੀ ਲਵਪ੍ਰੀਤ ਸਿੰਘ ਜੋ ਕਿ ਨਿੱਜੀ ਜ਼ਿੰਦਗੀ ਵਿੱਚ ਬੜੇ ਸ਼ਾਂਤ ਸੁਭਾਅ ਦੇ ਮਾਲਕ ਹਨ।

ਮੈਡਲ ਜਿੱਤਣ ਤੋਂ ਬਾਅਦ ਵੀ ਉਨ੍ਹਾਂ ਨੇ ਕੋਈ ਉਤਾਲਵਲਾਪਨ ਜ਼ਾਹਰ ਨਹੀਂ ਕੀਤਾ ਸੀ।

ਉਨ੍ਹਾਂ ਨੇ ਵੀ ਆਪਣੀਆਂ ਕੋਸ਼ਿਸ਼ਾਂ ਪੂਰੀਆਂ ਕਰਨ ਤੋਂ ਬਾਅਦ ਸਿੱਧੂ ਵਾਂਗ ਹੀ ਪੱਟ ਉੱਪਰ ਥਾਪੀ ਮਾਰੀ ਸੀ।

ਇਸ ਬਾਰੇ ਪੁੱਛੇ ਜਾਣ ''''ਤੇ ਦਿ ਹਿੰਦੁਸਤਾਨ ਟਾਈਮਜ਼ ਦੀ ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, ''''''''ਉਹ ਮੇਰੇ ਪਸੰਦੀਦਾ ਹਨ, ਮੈਂ ਹਮੇਸ਼ਾ ਉਨ੍ਹਾਂ ਦਾ ਸੰਗੀਤ ਸੁਣਦਾ ਰਹਿੰਦਾ ਹੈ। ਉਹ ਮੇਰੇ ਲਈ ਬਹੁਤ ਵੱਡੀ ਪ੍ਰੇਰਣਾ ਰਹੇ ਹਨ, ਮੈਂ ਉਨ੍ਹਾਂ ਦਾ ਵੱਡਾ ਫੈਨ ਹਾਂ।''''''''

ਲਵਪ੍ਰੀਤ ਸਿੰਘ
Getty Images
ਲਵਪ੍ਰੀਤ ਸਿੰਘ

ਵੀਡੀਓ: ਲਵਪ੍ਰੀਤ ਸਿੰਘ ਦਾ ਰਾਸ਼ਟਰਮੰਡਲ ਖੇਡਾਂ ਤੱਕ ਪਹੁੰਚਣ ਦਾ ਸਫ਼ਰ

ਭਾਰਤੀ ਅਤੇ ਪਾਕਿਸਤਾਨ ਪੰਜਾਬ ਦੀ ਸਾਂਝ

ਇਸੇ ਤਰ੍ਹਾਂ ਭਾਰਤੀ ਪੰਜਾਬ ਦੇ ਇੱਕ ਹੋਰ ਵੇਟਲਿਫਟਰ ਗੁਰਦੀਪ ਸਿੰਘ ਨੇ ਵੀ ਭਾਰਤ ਲਈ ਕਾਂਸੇ ਦਾ ਮੈਡਲ ਜਿੱਤਿਆ।

ਖੰਨਾ ਦੇ ਗੁਰਦੀਪ ਸਿੰਘ ਦੇ ਮੁਕਾਬਲੇ ਵਿੱਚ ਸੋਨੇ ਦਾ ਮੈਡਲ ਪਾਕਿਸਤਾਨ ਦੇ ਮੁਹੰਮਦ ਨੂਹ ਦਸਤਗੀਰ ਬੱਟ ਨੇ ਜਿੱਤਿਆ।

ਰਿਕਾਰਡ ਤੋੜਨ ਵਾਲੀ ਕੋਸ਼ਿਸ਼ ਤੋਂ ਬਾਅਦ ਬੱਟ ਆਪਣੀ ਖੁਸ਼ੀ ਸਾਂਝੀ ਕਰਨ ਲਈ ਆਪਣੇ ਦੋਸਤ ਗੁਰਦੀਪ ਨੂੰ ਲੱਭ ਰਹੇ ਸਨ।

ਇੰਡੀਅਨ ਐਕਸਪ੍ਰੈੱਸ ਦੀ ਵਿਹਲੇ ਹੋ ਕੇ ਦੋਵੇਂ ਜਣੇ ਆਪਣੇ ਪੰਸਦੀਦਾ ਸਿੱਧੂ ਮੂਸੇ ਵਾਲਾ ਦੇ ਗਾਣਿਆਂ ''''ਤੇ ਨੱਚੇ।

ਦੋਵਾਂ ਪੰਜਾਬੀ ਖਿਡਾਰੀਆਂ ਦਾ ਸਾਂਝਾ ਸੱਭਿਆਚਾਰ ਅਤੇ ਸਾਂਝੀ ਬੋਲੀ ਦਾ ਨਤੀਜਾ ਸੀ ਕਿ ਦੋਵਾਂ ਦਾ ਪੰਸਦੀਦਾ ਸੰਗੀਤ ਵੀ ਇੱਕੋ ਜਿਹਾ।

ਰਾਸ਼ਟਰਮੰਡਲ ਖੇਡਾਂ
Getty Images
ਗੋਲਡ ਮੈਡਲਿਸਟ ਦਸਤਗੀਰ ਬੱਟ (ਵਿਚਕਾਰ) ਚਾਂਦੀ ਦਾ ਮੈਡਲ ਜੇਤੂ ਡੇਵਿਡ ਐਂਡਰਿਊ ਲੀਤੀ ਜੋ ਕਿ ਨਿਊਜ਼ੀਲੈਂਡ ਤੋਂ ਹਨ (ਖੱਬੇ) ਅਤੇ ਗੁਰਦੀਪ ਸਿੰਘ (ਸੱਜੇ) ਜਿਨ੍ਹਾਂ ਨੇ ਭਾਰਤ ਲਈ ਕਾਂਸੇ ਦਾ ਮੈਡਲ ਜਿੱਤਿਆ

ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਦੋ ਖਿਡਾਰੀਆਂ ਨੇ ਮੁਕਾਬਲੇ ਤੋਂ ਬਾਅਦ ਕਾਮਯਾਬੀ ਦਾ ਜਸ਼ਨ ਸਿੱਧੂ ਮੂਸੇ ਵਾਲਾ ਦੇ ਗੀਤਾਂ ਨਾਲ ਮਨਾਇਆ।

ਪਾਕਿਸਤਾਨੀ ਪੰਜਾਬ ਦੇ ਗੁੱਜਰਾਂਵਾਲਾ ਨਾਲ ਸਬੰਧਿਤ ਨੂਹ ਨੇ ਅਖ਼ਬਾਰ ਨੂੰ ਦੱਸਿਆ, ''''''''ਗੁਰਦੀਪ ਅਤੇ ਮੈਂ ਵਧੀਆ ਦੋਸਤ ਰਹੇ ਹਾਂ। ਗੋਲਡ ਮੈਡਲ ਆਉਣ ਬਾਅਦ ਮੈਂ ਪਹਿਲਾਂ ਗੁਰਦੀਪ ਨੂੰ ਵਧਾਈ ਦਿੱਤੀ। ਬਾਅਦ ਵਿੱਚ ਅਸੀਂ ਛੋਟਾ ਜਿਹਾ ਜਸ਼ਨ ਮਨਾਇਆ ਜਿੱਥੇ ਅਸੀਂ ਸਿੱਧੂ ਮੂਸੇ ਵਾਲਾ ਦੇ ਗਾਣਿਆਂ ''''ਤੇ ਨੱਚੇ।''''''''

ਵੀਡੀਓ:ਖੰਨਾ ਦੇ ਗੁਰਦੀਪ ਸਿੰਘ ਦਾ ਰਾਸ਼ਟਰਮੰਡਲ ਖੇਡਾਂ ਤੱਕ ਪਹੁੰਚਣ ਦਾ ਸਫ਼ਰ

ਨੂਹ ਅਤੇ ਗੁਰਦੀਪ ਲਗਾਤਾਰ ਇੱਕ ਦੂਜੇ ਨਾਲ ਜੁੜੇ ਰਹਿੰਦੇ ਹਨ। ਸਿੱਧੂ ਮੂਸੇ ਵਾਲਾ ਦੀ ਮੌਤ ਤੋਂ ਬਾਅਦ ਵੀ ਪੁਸ਼ਟੀ ਕਰਨ ਲਈ ਨੂਹ ਨੇ ਗੁਰਦੀਪ ਨੂੰ ਮੈਸਜ ਕੀਤਾ।

ਨੂਹ ਨੇ ਦੱਸਿਆ, ''''''''ਘਰੇ ਜਿੱਥੇ ਮੈਂ ਟਰੇਨਿੰਗ ਕਰਦਾ ਹਾਂ ਉੱਥੇ ਮੈਂ ਜੱਟ ਦਾ ਮੁਕਾਬਲਾ ਅਤੇ ਹਾਲ ਹੀ ਵਿੱਚ ਜਾਰੀ ਗੀਤ 295 ਵਰਗੇ ਗੀਤ ਮਾਹੌਲ ਬਣਾਉਣ ਲਈ ਵਜਾਉਂਦਾ ਸੀ।''''''''

ਕਾਂਸੇ ਦਾ ਤਮਗਾ ਜਿੱਤਣ ਤੋਂ ਬਾਅਦ ਗੁਰਦੀਪ ਸਿੰਘ ਨੇ ਇੱਕ ਰੀਲ ਆਪਣੇ ਇੰਸਟਾਗ੍ਰਾਮ ਉੱਪਰ ਪੋਸਟ ਕੀਤੀ।

ਰੀਲ ਵਿੱਚ ਉਹ ਮੁਕਾਬਲੇ ਲਈ ਭਾਰ ਚੁੱਕ ਰਹੇ ਹਨ ਅਤੇ ਪਿਛੋਕੜ ਵਿੱਚ ਸਿੱਧੂ ਮੂਸੇ ਵਾਲਾ ਦਾ ਮਸ਼ਹੂਰ ਗੀਤ ਲਵ ਔਰ ਹੇਟ ਵੱਜ ਰਿਹਾ ਹੈ।

ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਪੈਂਦੇ ਜਵਾਹਰਕੇ ਪਿੰਡ ਵਿੱਚ ਦਿਨ ਦਿਹਾੜੇ ਹਥਿਆਰਾਂ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਇਨ੍ਹਾਂ ਰਾਸ਼ਟਰ ਮੰਡਲ ਖੇਡਾਂ ਦੇ ਕੁੜੀਆਂ ਦੇ ਇੱਕ ਹਾਕੀ ਮੈਚ ਦੌਰਾਨ ਡੀਜੇ ਵੱਲੋਂ ਸਿੱਧੂ ਮੂਸੇ ਵਾਲਾ ਦਾ ਮਸ਼ਹੂਰ ਗੀਤ ਹੁੰਦੀਆ ਨੇ ਗੱਲਾਂ ਤੇਰੇ ਯਾਰ ਦੀਆਂ ਬਜਾਇਆ ਗਿਆ। ਜਿਸ ਦੀਆਂ ਵੀਡੀਓ ਲੋਕਾਂ ਵੱਲੋ ਸੋਸ਼ਲ ਮੀਡੀਆ ਉੱਪਰ ਸਾਂਝੀਆਂ ਕੀਤੀਆਂ ਗਈਆਂ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News