ਤਾਇਵਾਨ ਦੁਨੀਆਂ ਲਈ ਆਰਥਿਕ ਤੇ ਰਣਨੀਤਕ ਤੌਰ ''''ਤੇ ਇੰਨਾ ਅਹਿਮ ਕਿਉਂ ਹੈ, 3 ਖ਼ਾਸ ਗੱਲਾਂ

08/05/2022 8:45:31 AM

ਤਾਇਵਾਨ ਚੀਨ
Getty Images

ਅਮਰੀਕੀ ਸੰਸਦ ਦੇ ਹਾਊਸ ਆਫ ਰਿਪ੍ਰੈਜ਼ੇਂਟੇਟਿਵ ਦੀ ਪ੍ਰਧਾਨ ਨੈਨਸੀ ਪੇਲੋਸੀ ਦੇ ਤਾਇਪੇਈ ਪਹੁੰਚਣ ਦੇ ਕੁਝ ਦੇਰ ਬਾਅਦ ਚੀਨ ਦੇ ਵਿਦੇਸ਼ ਮੰਤਰਾਲੇ ਨੇ ਪ੍ਰਤੀਕਿਰਿਆ ਦਿੱਤੀ।

ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ, "ਜੋ ਲੋਕ ਅੱਗ ਨਾਲ ਖੇਡ ਰਹੇ ਹਨ, ਉਹ ਸੜ੍ਹ ਜਾਣਗੇ।"

ਪਿਛਲੇ 25 ਸਾਲਾਂ ਵਿੱਚ ਅਮਰੀਕਾ ਤੋਂ ਇੰਨੀ ਵੱਡੀ ਹੈਸੀਅਸ ਦਾ ਕੋਈ ਸ਼ਖ਼ਸ ਤਾਇਵਾਨ ਦੀ ਯਾਤਰਾ ''''ਤੇ ਨਹੀਂ ਆਇਆ ਸੀ।

ਹਾਲਾਂਕਿ, ਨੈਨਸੀ ਪੇਲੋਸੀ ਉੱਥੋਂ 24 ਘੰਟਿਆਂ ਤੋਂ ਵੀ ਘੱਟ ਸਮੇਂ ਲਈ ਰੁਕੇ।

ਚੀਨ ਦੀ ਚੇਤਾਵਨੀ ਦੇ ਬਾਵਜੂਦ ਨੈਨਸੀ ਪੇਲੋਸੀ ਦੀ ਇਸ ਯਾਤਰਾ ''''ਤੇ ਤਿੱਖੀ ਪ੍ਰਤੀਕਿਰਿਆ ਦਾ ਆਉਣਾ ਤੈਅ ਸੀ।

ਚੀਨ ਨੇ ਕਿਹਾ ਹੈ ਕਿ ਉਹ ਇਸ ਨੂੰ ਆਪਣੀ ''''ਰਾਸ਼ਟਰੀ ਪ੍ਰਭੂਸੱਤਾ ਦੀ ਗੰਭੀਰ ਉਲੰਘਣ'''' ਮੰਨਦਾ ਹੈ ਅਤੇ ਇਸ ਨੂੰ ''''ਵਨ ਚਾਇਨਾ ਪਾਲਿਸੀ'''' ਖ਼ਿਲਾਫ਼ ਚੁਣੌਤੀ ਵਜੋਂ ਦੇਖਦਾ ਹੈ।

ਬਦਲੇ ਦੀ ਕਾਰਵਾਈ ਵਜੋਂ ਚੀਨ ਨੇ ਪਹਿਲਾਂ ਕਦਮ ਚੁੱਕਣ ਵਿੱਚ ਦੇਰ ਨਹੀਂ ਕੀਤੀ। ਉਸ ਨੇ ਤਾਇਵਾਨ ਨੇੜਲੇ ਇਲਾਕੇ ਵਿੱਚ ਵੀਰਵਾਰ ਤੋਂ ਐਤਵਾਰ ਤੱਕ ਸੈਨਿਕ ਜੰਗਜੂ ਅਭਿਆਸ ਦਾ ਐਲਾਨ ਕਰ ਦਿੱਤਾ।


ਚੀਨ ਤਾਇਵਾਨ ਨੂੰ ਖ਼ੁਦ ਤੋਂ ਵੱਖ ਹੋ ਗਏ ਇੱਕ ਅਜਿਹੇ ਸੂਬੇ ਵਜੋਂ ਦੇਖਦੇ ਹੈ, ਜਿਸ ਦਾ ਦੇਸ਼ ਦੀ ਮੁੱਖ ਭੂਮੀ ਦੇ ਨਾਲ ਅੱਜ ਜਾਂ ਕੱਲ੍ਹ ਰਲੇਵਾਂ ਹੋਣਾ ਤੈਅ ਹੈ ਅਤੇ ਭਾਵੇਂ ਇਸ ਲਈ ਤਾਕਤ ਦੀ ਵਰਤੋਂ ਹੀ ਕਿਉਂ ਨਾ ਕਰਨੀ ਪਵੇ।

ਪਰ ਦੂਜੇ ਪਾਸੇ ਤਾਇਵਾਨ ਖ਼ੁਦ ਨੂੰ ਇੱਕ ਆਜ਼ਾਦ ਮੁਲਕ ਵਜੋਂ ਪੇਸ਼ ਕਰਦਾ ਹੈ। ਉੱਥੇ ਲੋਕਤਾਂਤਰਿਕ ਸ਼ਾਸਨ ਪ੍ਰਣਾਲੀ ਹੈ, ਪਰ ਤਾਇਵਾਨ ਨੇ ਖ਼ੁਦ ਨੂੰ ਕਦੇ ਅਧਿਕਾਰਤ ਤੌਰ ''''ਤੇ ਆਜ਼ਾਦ ਮੁਲਕ ਨਹੀਂ ਐਲਾਨਿਆ।

ਨੈਨਸੀ ਪੇਲੋਸੀ
Getty Images

ਨੈਨਸੀ ਪੇਲੋਸੀ ਦੀ ਤਾਇਵਾਨ ਯਾਤਰਾ ਅਜਿਹੇ ਸਮੇਂ ਵਿੱਚ ਹੋਈ ਹੈ, ਜਦੋਂ ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਸਿੱਖ਼ਰਾਂ ''''ਤੇ ਹੈ।

ਚੀਨ ਆਪਣੀ ਨੇਵੀ ਅਤੇ ਏਅਰਫੋਰਸ ਦੀ ਵਰਤੋਂ ਕਰ ਕੇ ਤਾਇਵਾਨ ''''ਤੇ ਦਬਾਅ ਬਣਾਉਣ ਦੀ ਕਈ ਵਾਰ ਕੋਸ਼ਿਸ਼ ਕਰ ਚੁੱਕਿਆ ਹੈ।

ਤਾਇਵਾਨ ਦੀ ਹਾਲਤ ਇੰਨੀ ਨਾਜੁਕ ਹੈ ਕਿ ਉਸ ਦੀ ਕਿਸਮਤ ਵਿੱਚ ਜੋ ਕੁਝ ਵੀ ਹੋਵੇਗਾ, ਉਸ ਦਾ ਅਸਰ ਦੁਨੀਆਂ ਦੀ ਰਾਜਨੀਤੀ ਅਤੇ ਅਰਥਵਿਵਸਥਾ ''''ਤੇ ਪੈਣਾ ਤੈਅ ਹੈ। ਅੱਗੇ ਅਸੀਂ ਅਜਿਹੇ ਹੀ ਕੁਝ ਪਹਿਲੂਆਂ ਦੀ ਪੜਤਾਲ ਕਰਾਂਗੇ।

1. ਤਾਇਵਾਨ ਦੀ ਭੂਗੋਲਿਕ ਸਥਿਤੀ ਅਹਿਮ ਕਿਉਂ ਹੈ?

ਚੀਨ ਦੀ ਮੁੱਖ ਭੂਮੀ ਦੇ ਦੱਖਣੀ ਪੂਰਬੀ ਤੱਟ ''''ਤੇ ਕਰੀਬ 120 ਕਿਲੋਮੀਟਰ ਦੂਰ ਤਾਇਵਾਨ ਸਥਿਤ ਹੈ।

ਕਈ ਜਾਣਕਾਰ ਤਾਇਵਾਨ ਨੂੰ ''''ਦੀਪਾਂ ਦੀ ਪਹਿਲੀ ਲੜੀ'''' ਕਹਿ ਕੇ ਬੁਲਾਉਂਦੇ ਹਨ।

ਪਿਛਲੇ ਕਈ ਸਾਲਾਂ ਵਿੱਚ ਚੀਨ ਨੇ ਉਸ ਇਲਾਕੇ ਵਿੱਚ ਆਪਣਾ ਅਸਰ ਵਧਾਉਣ ਦੇ ਕਈ ਯਤਨ ਕੀਤੇ ਹਨ।

ਲੰਡਨ ਦੇ ਕਿੰਗਸ ਕਾਲਜ ਵਿੱਚ ਰੱਖਿਆ ਅਧਿਐਨ ਵਿਭਾਗ ਦੇ ਲੈਕਚਰਾਰ ਡਾ. ਜ਼ੇਨੋ ਲਿਓਨੀ ਨੇ ਇਸ ਬਾਰੇ ਬੀਬੀਸੀ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਦੱਸਿਆ, "ਜਪਾਨ ਦੇ ਦੱਖਣ ਤੋਂ ਹੋ ਕੇ ਇੱਕ ਪ੍ਰਕਾਰ ਦੀ ਭੂਗੋਲਿਕ ਰੁਕਾਵਟ ਗੁਜ਼ਰਦੀ ਹੈ, ਜੋ ਤਾਇਵਾਨ, ਫਿਲੀਪੀਂਸ ਹੁੰਦਿਆਂ ਹੋਇਆ ਦੱਖਣੀ ਚੀਨ ਸਾਗਰ ਤੱਕ ਜਾਂਦੀ ਹੈ। ਇਹ ਸ਼ੀਤ ਯੁੱਧ ਦਾ ਕਾਨਸੈਪਟ ਹੈ।

ਚੀਨ-ਤਾਇਵਾਨ ਸਬੰਧ
Getty Images

ਦੀਪਾਂ ਦੀ ਇਸ ਪਹਿਲੀ ਲੜੀ ਦੇ ਦੇਸ਼ ਅਮਰੀਕਾ ਦੇ ਸਹਿਯੋਗੀ ਹਨ ਅਤੇ ਇਹ ਉਨ੍ਹਾਂ ਦੀ ਵਿਦੇਸ਼ ਨੀਤੀ ਲਈ ਕਾਫੀ ਅਹਿਮ ਹੈ, ਲਿਓਨੀ ਮੁਤਾਬਕ, "ਚੀਨ ਮੰਨਦਾ ਹੈ ਕਿ ਉਹ ਰਣਨੀਤਕ ਲਿਹਾਜ ਨਾਲ ਇਸ ਪਾਸਿਓਂ ਘਿਰਿਆ ਹੋਇਆ ਹੈ।"

ਇਸੇ ਕਰਕੇ ਇਸ ਖੇਤਰ ਵਿੱਚ ਤਾਇਵਾਨ ਦੀ ਸਥਿਤੀ ਚੀਨ ਅਤੇ ਪੱਛਮੀ ਦੇਸ਼ਾਂ, ਦੋਵਾਂ ਲਈ, ਗਲੋਬਲ ਰਾਜਨੀਤੀ ਲਈ ਬਹੁਤ ਜ਼ਿਆਦਾ ਅਹਿਮ ਹੈ।

ਕਈ ਪੱਛਮੀ ਜਾਣਕਾਰਾਂ ਦਾ ਮੰਨਣਾ ਹੈ ਕਿ ਤਾਇਵਾਨ ਜੇਕਰ ਚੀਨ ਦਾ ਹਿੱਸਾ ਹੋ ਜਾਵੇ ਤਾਂ ਪ੍ਰਸ਼ਾਂਤ ਖੇਤਰ ਵਿੱਚ ਆਪਣਾ ਪ੍ਰਭਾਵ ਹੋਰ ਵਧਾਉਣ ਲਈ ਚੀਨ ਆਜ਼ਾਦ ਹੋ ਜਾਵੇਗਾ।

ਇੰਨਾ ਹੀ ਨਹੀਂ ਅਜਿਹਾ ਹੁੰਦਿਆਂ ਹੀ ਪ੍ਰਸ਼ਾਂਤ ਖੇਤਰ ਦੇ ਗੁਯਾਮ ਅਤੇ ਹਵਾਈ ਵਿੱਚ ਮੌਜੂਦ ਅਮਰੀਕੀ ਫੌਜੀ ਅੱਡੇ ਵੀ ਸੁਰੱਖਿਅਤ ਨਹੀਂ ਰਹਿਣਗੇ।

ਲਿਓਨੀ ਨੇ ਦੱਸਿਆ, "ਚੀਨ ਦਾ ਪਹਿਲਾਂ ਤੋਂ ਹੀ ਦੱਖਣੀ ਚੀਨ ਸਾਗਰ ਵਿੱਚ ਵੱਡਾ ਅਸਰ ਹੈ, ਪਰ ਜੇਕਰ ਤਾਇਵਾਨ ਚੀਨ ਕੋਲ ਆ ਜਾਵੇ ਤਾਂ ਉਹ ਆਪਣੀ ਜਲ ਸੈਨਾ ਵਧਾਉਣ ਵਿੱਚ ਸਮਰੱਥ ਹੋ ਜਾਵੇਗਾ।"

"ਇਸ ਨਾਲ ਇਸ ਇਲਾਕੇ ''''ਤੇ ਉਨ੍ਹਾਂ ਦਾ ਦਬਦਬਾ ਕਾਇਮ ਹੋ ਜਾਵੇਗਾ, ਜਿਸ ਦਾ ਵਿਸ਼ਵੀ ਕਾਰੋਬਾਰ ''''ਤੇ ਅਹਿਮ ਅਸਰ ਪਵੇਗਾ।"

ਉਨ੍ਹਾਂ ਨੇ ਕਿਹਾ, "ਦੱਖਣੀ ਅਤੇ ਪੂਰਬੀ ਸਾਗਰ ਵਿੱਚ ਹੋ ਸਕਣ ਵਾਲੇ ਕਿਸੇ ਵੀ ਟਕਰਾਅ ਦੀ ਹਾਲਤ ਵਿੱਚ ਆਪਣੀ ਸਥਿਤੀ ਮਜਬੂਤ ਬਣਾਉਣ ਦੇ ਰਸਤੇ ਵਿੱਚ ਤਾਇਵਾਨ ਇੱਕ ਪ੍ਰਕਾਰ ਦਾ ''''ਮਿਸਿੰਗ ਲਿੰਕ'''' ਹੈ"


:


2. ਵਿਸ਼ਵ ਦੀ ਅਰਥ ਵਿਵਸਥਾ ''''ਚ ਤਾਇਵਾਨ ਕਿੰਨਾ ਅਹਿਮ

ਅਰਥ ਵਿਵਸਥਾ ਦੇ ਮਾਮਲੇ ''''ਚ ਵੀ ਤਾਇਵਾਨ ਬਹੁਤ ਅਹਿਮ ਹੈ। ਅਸੀਂ ਰੋਜ਼ਾਨਾ ਜੀਵਨ ''''ਚ ਜਿਨ੍ਹਾਂ ਇਲੈਕਟ੍ਰਾਨਿਕ ਉਪਕਰਣਾਂ ਦੀ ਵਰਤੋਂ ਕਰਦੇ ਹਾਂ, ਉਨ੍ਹਾਂ ''''ਚ ਇਸਤੇਮਾਲ ਹੋਣ ਵਾਲੇ ਚਿਪ ਤਾਇਵਾਨ ''''ਚ ਹੀ ਤਿਆਰ ਹੁੰਦੇ ਹਨ।

ਗੱਲ ਭਾਵੇਂ ਸਮਾਰਟਫ਼ੋਨ ਦੀ ਹੋਵੇ, ਲੈਪਟਾਪ, ਸਮਾਰਟਵਾਚ ਜਾਂ ਫਿਰ ਗੇਮਿੰਗ ਕੰਸੋਲ ਦੀ ਹੋਵੇ, ਇਨ੍ਹਾਂ ਸਾਰਿਆਂ ਵਿੱਚ ਚਿਪ ਦਾ ਇਲਤੇਮਾਲ ਹੁੰਦਾ ਹੈ ਅਤੇ ਇਹ ਚਿਪ ਬਣਦੇ ਹਨ ਤਾਇਵਾਨ ਵਿੱਚ।

ਦੁਨੀਆਂ ਦੇ ਲਗਭਗ ਦੋ ਤਿਹਾਈ ਚਿਪ ਬਾਜ਼ਾਰ ''''ਤੇ ਤਾਇਵਾਨ ਦਾ ਹੀ ਕਬਜ਼ਾ ਹੈ।

''''ਤਾਇਵਾਨ ਸੈਮੀਕੰਡਕਟਰ ਮੈਨਿਊਫੈਕਚਰਿੰਗ ਕੰਪਨੀ'''' ਜਿਸਨੂੰ ਕਿ ਟੀਐੱਸਐੱਮਸੀ ਕਿਹਾ ਜਾਂਦਾ ਹੈ, ਇੱਕਲਿਆਂ ਹੀ ਦੁਨੀਆ ਦੇ ਅੱਧੇ ਤੋਂ ਵੱਧ ਚਿਪ ਬਾਜ਼ਾਰ ''''ਤੇ ਕਬਜ਼ਾ ਹੈ।

ਟੀਐੱਸਐੱਮਸੀ
Getty Images

ਜਨਵਰੀ ਤੋਂ ਦਸੰਬਰ 2021 ਵਿਚਕਾਰ ਟੀਐੱਸਐੱਮਸੀ ਨੇ ਲਗਭਗ 53 ਅਰਬ ਡਾਲਰ ਦੀ ਕਮਾਈ ਕੀਤੀ ਸੀ।

ਜੇਕਰ ਤਾਇਵਾਨ ''''ਤੇ ਚੀਨ ਦਾ ਕਬਜ਼ਾ ਹੋ ਜਾਵੇ ਤਾਂ ਦੁਨੀਆਂ ਦੇ ਇਸ ਅਹਿਮ ਉਦਯੋਗ ''''ਤੇ ਵੀ ਚੀਨ ਦਾ ਕੰਟਰੋਲ ਹੋ ਜਾਵੇਗਾ।

ਲਿਓਨੀ ਅਨੁਸਾਰ, ''''''''ਕਈ ਜਾਣਕਾਰਾਂ ਦਾ ਮੰਨਣਾ ਹੈ ਕਿ ਚਿਪ ਅਤੇ ਸੈਮੀਕੰਡਕਟਰ ਬਣਾਉਣ ''''ਚ ਚੀਨ ਪੱਛਮੀ ਦੇਸ਼ਾਂ ਤੋਂ ਪਿੱਛੇ ਹੈ। ਇੱਕ ਅਨੁਮਾਨ ਹੈ ਕਿ ਪੱਛਮੀ ਦੇਸ਼ਾਂ ਦੀ ਬਰਾਬਰੀ ਵਿੱਚ ਚੀਨ ਨੂੰ ਲਗਭਗ 20 ਸਾਲ ਲੱਗਣਗੇ।''''''''

ਜੇਕਰ ਚੀਨ ਨੇ ਤਾਇਵਾਨ ਤੋਂ ਇਹ ਉਦਯੋਗ ਲੈ ਲਿਆ ਤਾਂ ਪੱਛਮੀ ਦੇਸ਼ਾਂ ਨੂੰ ਤੁਰੰਤ ਹੀ ਇਸ ਦਾ ਨੁਕਸਾਨ ਚੁੱਕਣਾ ਪਵੇਗਾ।

ਲਿਓਨੀ ਕਹਿੰਦੇ ਹਨ, "ਚੀਨ ਅਤੇ ਅਮਰੀਕਾ ਇਨ੍ਹਾਂ ਤਕਨੀਕਾਂ ਨੂੰ ਵਿਕਸਿਤ ਕਰਨ ਵਿੱਚ ਇੱਕ ਦੂਜੇ ਨਾਲ ਮੁਕਾਬਲਾ ਕਰ ਰਹੇ ਹਨ। ਜੇ ਇਹ ਉਦਯੋਗ ਚੀਨ ਕੋਲ ਚਲਾ ਜਾਵੇ ਤਾਂ ਚਿਪਾਂ ਅਤੇ ਸੈਮੀਕੰਡਕਟਰਾਂ ਤੱਕ ਪੱਛਮੀ ਦੇਸ਼ਾਂ ਦੀ ਪਹੁੰਚ ਵਿੱਚ ਰੁਕਾਵਟ ਆ ਜਾਵੇਗੀ। ਇਸ ਨਾਲ ਇਨ੍ਹਾਂ ਦੀਆਂ ਕੀਮਤਾਂ ਕਾਫ਼ੀ ਵਧ ਜਾਣਗੀਆਂ।"

ਇਹੋ ਜਿਹੀ ਸਥਿਤੀ ਹੋਰ ਉਦਯੋਗਾਂ ਦੇ ਮਾਮਲੇ ਵਿੱਚ ਵੀ ਹੋ ਸਕਦੀ ਹੈ। ਪੱਛਮੀ ਦੇਸ਼ਾਂ ਲਈ ਇਸ ਨਾਲ ਨਜਿੱਠਣ ਦੀ ਕੋਸ਼ਿਸ਼ ਕਰਨਾ ਸੁਖਾਲਾ ਨਹੀਂ ਹੋਵੇਗਾ।

3. ਤਾਇਵਾਨ ਦੀ ਸਥਿਤੀ ਇੰਨੀ ਗੁੰਝਲਦਾਰ ਕਿਉਂ

ਇਤਿਹਾਸਕ ਸਰੋਤਾਂ ਅਨੁਸਾਰ, ਤਾਇਵਾਨ ਕਿੰਗ ਰਾਜਵੰਸ਼ ਦੇ ਦੌਰਾਨ 17ਵੀਂ ਸਦੀ ਵਿੱਚ ਚੀਨ ਦੇ ਕਬਜ਼ੇ ਵਿੱਚ ਆਇਆ ਸੀ।

ਕਈ ਪੱਛਮੀ ਦੇਸ਼ਾਂ ਨੇ ਚਿਆਂਗ ਕਾਈ ਸ਼ੇਕ ਵੱਲੋਂ ਸਥਾਪਿਤ ਤਾਇਵਾਨ ਦੇ ''''ਰਿਪਬਲਿਕ ਆਫ ਚਾਇਨਾ'''' ਨੂੰ ਚੀਨ ਦੀ ਇੱਕ ਮਾਤਰ ਵੈਧ ਸਰਕਾਰ ਵਜੋਂ ਮਾਨਤਾ ਦਿੱਤੀ ਸੀ
Getty Images
ਕਈ ਪੱਛਮੀ ਦੇਸ਼ਾਂ ਨੇ ਚਿਆਂਗ ਕਾਈ ਸ਼ੇਕ ਵੱਲੋਂ ਸਥਾਪਿਤ ਤਾਇਵਾਨ ਦੇ ''''ਰਿਪਬਲਿਕ ਆਫ ਚਾਇਨਾ'''' ਨੂੰ ਚੀਨ ਦੀ ਇੱਕ ਮਾਤਰ ਵੈਧ ਸਰਕਾਰ ਵਜੋਂ ਮਾਨਤਾ ਦਿੱਤੀ ਸੀ

ਜਪਾਨ ਨਾਲ ਹੋਈ ਪਹਿਲੀ ਲੜਾਈ ਵਿੱਚ ਹਾਰਨ ਤੋਂ ਬਾਅਦ, ਚੀਨ ਨੇ 1895 ਵਿੱਚ ਤਾਇਵਾਨ ਨੂੰ ਜਪਾਨ ਨੂੰ ਸੌਂਪ ਦਿੱਤਾ ਸੀ। ਉਸ ਤੋਂ ਬਾਅਦ, ਅਗਲੇ 50 ਸਾਲਾਂ ਤੱਕ ਤਾਇਵਾਨ ਜਾਪਾਨ ਦੇ ਕਬਜ਼ੇ ਹੇਠ ਰਿਹਾ।

ਦੂਜੇ ਵਿਸ਼ਵ ਯੁੱਧ ਦੌਰਾਨ, 1945 ਵਿੱਚ ਜਪਾਨ ਦੀ ਹਾਰ ਤੋਂ ਬਾਅਦ ਚੀਨ ਨੇ ਮੁੜ ਤਾਇਵਾਨ ਉੱਤੇ ਕਬਜ਼ਾ ਕਰ ਲਿਆ, ਪਰ ਉਸੇ ਸਮੇਂ ਚੀਨ ਦੀ ਮੁੱਖ ਭੂਮੀ ਵਿੱਚ ਘਰੇਲੂ ਜੰਗ ਸ਼ੁਰੂ ਹੋ ਗਈ।

ਇਹ ਘਰੇਲੂ ਜੰਗ ਮਾਓਤਸੇ ਤੁੰਗ ਦੀ ਅਗਵਾਈ ਵਾਲੀ ਕਮਿਊਨਿਸਟ ਪਾਰਟੀ ਅਤੇ ਨੈਸ਼ਨਲਿਸਟ ਪਾਰਟੀ ''''ਕੁਓਮਿਨਤਾਂਗ'''' ਵਿਚਕਾਰ ਚੱਲ ਰਹੀ ਸੀ। ਉਸ ਤੋਂ ਬਾਅਦ, ਸਾਲ 1949 ਵਿੱਚ ਕਮਿਊਨਿਸਟ ਪਾਰਟੀ ਨੇ ਚੀਨ ''''ਤੇ ਕਬਜ਼ਾ ਕਰ ਲਿਆ।

ਉਸ ਤੋਂ ਬਚਣ ਲਈ ਕੁਓਮਿਨਤਾਂਗ ਸਰਕਾਰ ਨੇ ਤਾਇਵਾਨ ਜਾ ਕੇ ਸ਼ਰਨ ਲਈ। ਹਾਲਾਂਕਿ, ਸਮੁੰਦਰ ਵਿੱਚ ਵਧੇਰੇ ਮਜ਼ਬੂਤ ਨਾ ਹੋਣ ਕਾਰਨ, ਚੀਨ ਨੂੰ ਉਸ ਵੇਲੇ ਤਾਇਵਾਨ ਦੀ ਕੁਓਮਿਨਤਾਂਗ ਸਰਕਾਰ ਨੂੰ ਛੱਡਣਾ ਪਿਆ।

ਆਰਜੀ ਰਾਸ਼ਟਰਪਤੀ ਸਨਯਾਤ ਸੇਨ ਤੋਂ ਮਗਰੋਂ ਚਿਆਂਗ ਕਾਈ-ਸ਼ੇਕ ਤਾਇਵਾਨ ਦੇ ਪਹਿਲੇ ਰਾਸ਼ਟਰਪਤੀ ਬਣੇ।

ਉਹ ਤਾਨਾਸ਼ਾਹ ਸ਼ਾਸਕ ਵਜੋਂ 1975 ਤੱਕ ਇਸ ਅਹੁਦੇ ''''ਤੇ ਬਣੇ ਰਹੇ। ਉਨ੍ਹਾਂ ਦੀ ਮੌਤ ਤੋਂ ਤਿੰਨ ਸਾਲ ਬਾਅਦ, ਤਤਕਾਲੀ ਪ੍ਰਧਾਨ ਮੰਤਰੀ ਅਤੇ ਚਿਆਂਗ ਕਾਈ-ਸ਼ੇਕ ਦੇ ਪੁੱਤਰ ਚਿਆਂਗ ਚਿੰਗ ਕੁਓ ਤਾਇਵਾਨ ਦੇ ਰਾਸ਼ਟਰਪਤੀ ਬਣੇ।

ਉਨ੍ਹਾਂ ਨੇ ਤਾਇਵਾਨ ਦੀ ਸ਼ਾਸਨ ਪ੍ਰਣਾਲੀ ਨੂੰ ਤਾਨਾਸ਼ਾਹੀ ਤੋਂ ਲੋਕਤੰਤਰ ਵੱਲ ਲਿਜਾਣ ਦੇ ਯਤਨਾਂ ਦੀ ਇਜਾਜ਼ਤ ਦਿੱਤੀ।

ਚੀਨ, ਇਤਿਹਾਸ ਦਾ ਸਹਾਰਾ ਲੈ ਕੇ ਇਹ ਦਾਅਵਾ ਕਰਦਾ ਹੈ ਕਿ ਤਾਇਵਾਨ ਮੂਲ ਰੂਪ ਨਾਲ ਉਸ ਦਾ ਇੱਕ ਸੂਬਾ ਰਿਹਾ ਹੈ।


ਹਾਲਾਂਕਿ, ਕਈਆਂ ਦਾ ਮੰਨਣਾ ਹੈ ਕਿ ਤਾਇਵਾਨ ਕਦੇ ਵੀ 1911 ਜਾਂ ਮਾਓਤਸੇ ਤੁੰਗ ਦੀ ਅਗਵਾਈ ਵਿੱਚ 1949 ''''ਚ ਹੋਈ ਕ੍ਰਾਂਤੀ ਤੋਂ ਬਾਅਦ ਕਾਇਮ ਚੀਨ ਦੇ ਆਧੁਨਿਕ ਸ਼ਾਸਨ ਦਾ ਹਿੱਸਾ ਨਹੀਂ ਰਿਹਾ।

ਕਈ ਪੱਛਮੀ ਦੇਸ਼ਾਂ ਨੇ ਚਿਆਂਗ ਕਾਈ ਸ਼ੇਕ ਦੁਆਰਾ ਸਥਾਪਿਤ ਤਾਇਵਾਨ ਦੇ ''''ਰਿਪਬਲਿਕ ਆਫ਼ ਚਾਈਨਾ'''' ਨੂੰ ਚੀਨ ਦੀ ਇਕਲੌਤੀ ਜਾਇਜ਼ ਸਰਕਾਰ ਵਜੋਂ ਮਾਨਤਾ ਦਿੱਤੀ ਸੀ।

ਪਰ 1971 ਵਿੱਚ, ਸੰਯੁਕਤ ਰਾਸ਼ਟਰ ਸੰਘ ਨੇ ਤਾਇਵਾਨ ਦੀ ਮਾਨਤਾ ਰੱਦ ਕਰਕੇ ਕਮਿਊਨਿਸਟ ਚੀਨ ਨੂੰ ਚੀਨ ਵਜੋਂ ਮਾਨਤਾ ਦੇ ਦਿੱਤੀ।

ਉਦੋਂ ਤੋਂ ਲੈ ਕੇ ਹੁਣ ਤੱਕ, ਤਾਇਵਾਨ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਗਿਣਤੀ ਘਟ ਕੇ ਸਿਰਫ਼ 15 ਰਹਿ ਗਈ ਹੈ।

ਤਾਇਵਾਨ ਨੂੰ ਸਭ ਤੋਂ ਜ਼ਿਆਦਾ ਲਾਤੀਨੀ ਅਮਰੀਕਾ ਅਤੇ ਕੈਰੇਬੀਆਈ ਦੇਸ਼ਾਂ ਤੋਂ ਸਮਰਥਨ ਮਿਲਿਆ ਹੈ।

ਚੀਨ ਅਤੇ ਤਾਇਵਾਨ ਦੇ ਰੁਤਬੇ ਵਿੱਚ ਬਹੁਤ ਅੰਤਰ ਹੋਣ ਕਾਰਨ, ਜ਼ਿਆਦਾਤਰ ਦੇਸ਼ਾਂ ਨੇ ਇਸ ਕਿਸਮ ਦੀ ਦੁਚਿੱਤੀ ਨੂੰ ਬਣਾਈ ਰੱਖਿਆ ਹੈ।

ਇਸ ਕਾਰਨ, ਆਪਣਾ ਕਾਨੂੰਨੀ ਰੁਤਬਾ ਸਪੱਸ਼ਟ ਨਾ ਹੋਣ ਦੇ ਬਾਵਜੂਦ ਤਾਇਵਾਨ ਨੇ ਇੱਕ ਸੁਤੰਤਰ ਦੇਸ਼ ਵਰਗੀ ਸਥਿਤੀ ਬਣਾ ਕੇ ਰੱਖੀ ਹੈ।

ਉਂਝ, ਚੀਨ ਦੀ ਮੁੱਖ ਭੂਮੀ ਤੋਂ ਤਾਇਵਾਨ ਗਏ ਲੋਕਾਂ ਦੀ ਮੌਜੂਦਾ ਆਬਾਦੀ 15 ਲੱਖ ਹੈ, ਜੋ ਕਿ ਤਾਇਵਾਨ ਦੀ ਆਬਾਦੀ ਦਾ 14 ਫੀਸਦੀ ਹੈ। ਹਾਲਾਂਕਿ, ਤਾਇਵਾਨ ਦੀ ਸਿਆਸਤ ''''ਤੇ ਕਈ ਸਾਲਾਂ ਤੋਂ ਇਸੇ ਸਮੂਹ ਦਾ ਦਬਦਬਾ ਕਾਇਮ ਹੈ।


-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News