ਲੰਪੀ ਚਮੜੀ ਰੋਗ: ਪੰਜਾਬ ਸਣੇ ਕਈ ਸੂਬਿਆਂ ਵਿਚ ਫੈਲਿਆ ਪਸ਼ਆਂ ਦਾ ਲੰਮੀ ਰੋਗ ਕੀ ਹੈ ਤੇ ਕੀ ਹਨ ਇਸਦੇ ਲੱਛਣ

08/04/2022 6:30:31 PM

ਲੰਪੀ ਤੋਂ ਪੀੜਤ ਇੱਕ ਗਊ
Getty Images
ਪੰਜਾਬ ਵਿਚ ਬੁੱਧਵਾਰ ਸ਼ਾਮ ਤੱਕ ਬਿਮਾਰੀ ਨਾਲ 126 ਪਸ਼ੂਆਂ ਦੀ ਮੌਤ ਹੋਣ ਦੀਆਂ ਰਿਪੋਰਟਾਂ ਮਿਲਿਆਂ ਸਨ।

ਪੱਛਮੀ ਭਾਰਤ ਤੋਂ ਸ਼ੁਰੂ ਹੋਈ ਪਸ਼ੂਆਂ ਦੀ ਚਮੜੀ ਰੋਗ ਦੀ ਲਾਗ ਲੰਪੀ ਪੰਜਾਬ ਦੇ ਸਰਹੱਦੀ ਜਿਲ੍ਹਿਆਂ ਤੱਕ ਵੀ ਪਹੁੰਚ ਗਈ ਹੈ।

ਪੰਜਾਬ ਦੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਾਜ਼ਿਲਕਾ ਅਤੇ ਫਿਰੋਜ਼ਪੁਰ ਜ਼ਲ੍ਹਿਆਂ ਵਿੱਚ ਲੰਪੀ ਬੀਮਾਰੀ ਦੇ ਕੇਸ ਪਾਏ ਗਏ ਹਨ।

ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬੁੱਧਵਾਰ ਨੂੰ ਕਿਹਾ ਕਿ ਵਿਭਾਗ ਨੇ ਪ੍ਰਭਾਵਿਤ ਜਿਲ੍ਹਿਆਂ ਲਈ 75 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਹੈ।

ਮੰਤਰੀ , ''''''''ਸੂਬਾ ਸਰਕਾਰ ਨੇ ਬੀਮਾਰੀ ਦੇ ਫੈਲਾਅ ਨੂੰ ਰੋਕਣ ਲਈ ਸਲਾਹਕਾਰੀ ਅਤੇ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਅਧਿਕਾਰੀਆਂ ਨੂੰ ਇਨ੍ਹਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ।''''''''

ਪੰਜਾਬ ਵਿਚ ਬਿਮਾਰੀ ਦੇ ਟਾਕਰੇ ਲਈ ਪਸ਼ੂ ਪਾਲਣ ਵਿਭਾਗ ਦੇ ਨੋਡਲ ਅਫ਼ਸਰ ਡਾਕਟਰ ਰਾਮ ਪਾਲ ਮਿੱਤਲ ਮੁਤਾਬਕ ਬੁੱਧਵਾਰ ਸ਼ਾਮ ਤੱਕ ਸੂਬੇ ਵਿਚ ਇਸ ਬਿਮਾਰੀ ਨਾਲ 126 ਪਸ਼ੂਆਂ ਦੀ ਮੌਤ ਹੋਣ ਦੀਆਂ ਰਿਪੋਰਟਾਂ ਮਿਲਿਆਂ ਸਨ।

ਉਨ੍ਹਾਂ ਕਿਹਾ ਕਿ ਇਸ ਬਿਮਾਰੀ ਵਿਚ ਸਿਰਫ਼ ਇੱਕ ਫੀਸਦ ਹੀ ਮੌਤਾਂ ਹੁੰਦੀਆਂ ਅਤੇ ਬਹੁਤ ਸਾਰ ਪਸ਼ੂ ਠੀਕ ਵੀ ਹੋ ਰਹੇ ਹਨ।

ਗੁਜਰਾਤ ਅਤੇ ਰਾਜਸਥਾਨ ਵਿੱਚ ਸਥਿਤੀ

ਲੰਪੀ ਤੋਂ ਪੀੜਤ ਇੱਕ ਗਊ
BBC
ਗੁਜਰਾਤ ਵਿੱਚ ਕੱਛ ਜ਼ਿਲ੍ਹਾ ਲੰਪੀ ਵਾਇਰਸ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਕੱਲੇ ਕੱਛ ਵਿੱਚ 37 ਹਜ਼ਾਰ ਤੋਂ ਜ਼ਿਆਧ ਪਸ਼ੂ ਬੀਮਾਰ ਹੋ ਚੱਕੇ ਹਨ।

ਰਾਜਸਥਾਨ ਦੇ ਨੌਂ ਜਿਲ੍ਹਿਆਂ ਵਿੱਚ ਲੰਪੀ ਵਾਇਰਸ ਨਾਲ ਤਿੰਨ ਹਜ਼ਾਰ ਤੋਂ ਜ਼ਿਆਦਾ ਪਸ਼ੂਆਂ ਦੀ ਜਾਨ ਜਾ ਚੁੱਕੀ ਹੈ।

ਇੱਕ ਸੀਨੀਅਰ ਅਧਿਕਾਰੀ ਮੁਤਾਬਕ ਸੂਬੇ ਵਿੱਚ ਜਿੱਥੇ 3,000 ਫ਼ੌਤ ਹੋ ਚੁੱਕੇ ਹਨ, ਉੱਥੇ ਹੀ 50,000 ਦੇ ਕਰੀਬ ਲਾਗ ਦੇ ਸ਼ਿਕਾਰ ਹਨ।

ਰਾਜਸਥਾਨ ਦੇ ਜਿਹੜੇ ਜਿਲ੍ਹਿਆਂ ਵਿੱਚ ਲਾਗ ਫੈਲੀ ਹੈ, ਉਨ੍ਹਾਂ ਵਿੱਚੋਂ ਜ਼ਿਆਦਾਤਰ ਗੁਜਰਾਤ ਨਾਲ ਲਗਦੇ ਹਨ।

ਗੁਜਰਾਤ ਵਿੱਚ ਕੱਛ ਜ਼ਿਲ੍ਹਾ ਲੰਪੀ ਵਾਇਰਸ ਤੋਂ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਕੱਲੇ ਕੱਛ ਵਿੱਚ 37 ਹਜ਼ਾਰ ਤੋਂ ਜ਼ਿਆਧ ਪਸ਼ੂ ਬੀਮਾਰ ਹੋ ਚੱਕੇ ਹਨ।

ਵੀਡੀਓ: ਹਰਿਆਣਾ ਵਿੱਚ ਖੁੱਲ੍ਹਿਆ ਸਾਨ੍ਹਾਂ ਦਾ ਜਿੰਮ

ਸੂਬਾ ਸਰਕਾਰ ਦੇ ਅਨੁਮਾਨਾਂ ਮੁਤਾਬਕ ਵਾਇਰਸ ਕਾਰਨ 1400 ਪਸ਼ੂਆਂ ਦੀ ਮੌਤ ਹੋਈ ਹੈ ਜਦਕਿ ਪਸ਼ੂ ਪਾਲਕਾਂ ਮੁਤਾਬਕ ਇਹ ਗਿਣਤੀ 25,000 ਤੋਂ ਜ਼ਿਆਦਾ ਹੈ।

ਕਿਸਨਾਂ ਨੇ ਪਾਲਤੂ ਪਸ਼ੂਆਂ ਨੂੰ ਏਕਾਂਤਵਾਸ ਕਰ ਲਿਆ ਹੈ ਪਰ ਅਵਾਰਾ ਪਸ਼ੂਆਂ ਦਾ ਕੀ?

ਗੁਜਰਾਤ ਦੇ ਖੇਤਬਾੜੀ ਮੰਤਰੀ ਰਾਘਵਜੀ ਪਟੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਵਾਇਰਸ ਸੂਬੇ ਦੇ ਸਾਰੇ 1,935 ਪਿੰਡਾਂ ਵਿੱਚ ਫ਼ੈਲ ਚੁੱਕਿਆ ਹੈ।

ਲੰਪੀ ਤੋਂ ਪੀੜਤ ਇੱਕ ਗਊ
BBC
ਬੀਮਾਰੀ ਦੂਸ਼ਿਤ ਉਪਕਰਣਾਂ ਅਤੇ ਕਈ ਕੇਸਾਂ ਵਿੱਚ ਜਾਨਵਰਾਂ ਤੋਂ ਜਾਨਵਰਾਂ ਵਿੱਚ ਵੀ ਫੈਲ ਸਕਦੀ ਹੈ।

ਕਿਵੇਂ ਲੱਗਦੀ ਹੈ ਲਾਗ

ਆਸਟਰੇਲੀਆ ਦੇ ਖੇਤੀਬਾੜੀ ਅਤੇ ਮੱਛੀ ਪਾਲਣ ਵਿਭਾਗ ਦੀ ਲੰਪੀ ਚਮੜੀ ਬੀਮਾਰੀ ਪਸ਼ੂਆਂ ਵਿੱਚ ਫੈਲਣ ਵਾਲੀ ਇੱਕ ਚਮੜੀ ਦੀ ਲਾਗ ਦੀ ਬੀਮਾਰੀ ਹੈ।

ਹਾਲਾਂਕਿ ਮੌਤ ਦਰ ਬਹੁਤ ਘੱਟ ਹੈ ਪਰ ਇਸ ਕਾਰਨ ਪਸ਼ੂਆਂ ਦੀ ਸੰਭਾਲ ਅਤੇ ਉਤਪਾਦਕਤਾ ਵਿੱਚ ਨੁਕਸਾਨ ਹੁੰਦਾ ਹੈ।

ਰੋਗ ਮੁੱਖ ਤੌਰ ਤੇ ਉੱਡਣ ਵਾਲੇ ਕੀੜਿਆਂ ਜਿਵੇਂ ਮੱਖੀਆਂ, ਮੱਛਰਾਂ ਅਤੇ ਚਿੱਚੜਾਂ ਜ਼ਰੀਏ ਫੈਲਦਾ ਹੈ।

ਇਨ੍ਹਾਂ ਤੋਂ ਇਲਾਵਾ ਬੀਮਾਰੀ ਦੂਸ਼ਿਤ ਉਪਕਰਣਾਂ ਅਤੇ ਕਈ ਕੇਸਾਂ ਵਿੱਚ ਜਾਨਵਰਾਂ ਤੋਂ ਜਾਨਵਰਾਂ ਵਿੱਚ ਵੀ ਫੈਲ ਸਕਦੀ ਹੈ।

ਹਾਲਾਂਕਿ ਮਨੁੱਖੀ ਸਿਹਤ ਨੂੰ ਬੀਮਾਰੀ ਤੋਂ ਕੋਈ ਖ਼ਤਰਾ ਨਹੀਂ ਹੈ।

ਲਾਗ ਕਾਰਨ ਪਸ਼ੂਆਂ ਵਿੱਚ ਦੁੱਧ ਘੱਟ ਜਾਂਦਾ ਹੈ, ਬਹੁਤ ਤੇਜ਼ ਬੁਖਾਰ ਚੜ੍ਹਦਾ ਹੈ, ਤਣਾਅ ਅਤੇ ਚਮੜੀ ਉੱਪਰ ਮਹੁਕੇ/ਚਤੱਕੇ ਜਿਹੇ ਉੱਭਰ ਆਉਂਦੇ ਹਨ।

ਕਈ ਵਾਰ ਲਾਗ ਪਸ਼ੂਆਂ ਵਿੱਚ ਗਰਭਪਾਤ ਦੀ ਵਜ੍ਹਾ ਵੀ ਬਣਦੀ ਹੈ।

ਲੰਪੀ ਤੋਂ ਪੀੜਤ ਇੱਕ ਗਊ
BBC
ਵਾਇਰਸ ਤੇਜ਼ੀ ਨਾਲ ਫ਼ੈਲਦਾ ਹੈ। ਇਸ ਲਈ ਜਾਨਵਾਰਾਂ ਦਾ ਤੋਰਾ-ਫੇਰਾ ਬੰਦ ਕਰਕੇ ਲਾਗ ਨੂੰ ਫੈਲਣ ਤੋਂ ਠੱਲ੍ਹ ਪਾਈ ਜਾ ਸਕਦੀ ਹੈ।

ਲੱਛਣ

  • ਪਸ਼ੂਆਂ ਦੇ ਸਿਰ, ਧੌਣ, ਜਨਣ ਅੰਗਾਂ ਅਤੇ ਸਰੀਰ ਦੇ ਹੋਰ ਹਿੱਸਿਆਂ ਉੱਪਰ ਸਖਤ ਅਤੇ ਉੱਭਰਵੇਂ ਮਹੁਕੇ ਜਾਂ ਚਤੱਕੇ ਨਜ਼ਰ ਆਉਣ ਲਗਦੇ ਹਨ। ਇਨ੍ਹਾਂ ਦਾ ਘੇਰਾ 55 ਮਿਲੀ ਮੀਟਰ ਤੱਕ ਦਾ ਹੋ ਸਕਦਾ ਹੈ।
  • ਇਨ੍ਹਾਂ ਚਤੱਕਿਆਂ ਦੇ ਵਿਚਕਾਰ ਅੰਗੂਰ ਆ ਜਾਂਦਾ ਹੈ ਜੋ ਕਿ ਆਪਣੇ-ਆਪ ਗਿਰ ਜਾਂਦਾ ਹੈ। ਇਸ ਨਾਲ ਪਸ਼ੂ ਦੀ ਚਮੜੀ ਵਿੱਚ ਛੇਕ ਰਹਿ ਜਾਂਦਾ ਹੈ, ਜਿਨ੍ਹਾਂ ਵਿੱਚ ਲਾਗ ਫੈਲ ਸਕਦੀ ਹੈ।
  • ਅੰਗਾਂ, ਜਨਣ ਅੰਗਾਂ ਅਤੇ ਮੂਹਰਲੀਆਂ ਲੱਤਾਂ ਦੇ ਕੋਲ ਛਾਤੀ ਦੇ ਥੱਲੇ ਸੋਜਿਸ਼ ਆ ਜਾਂਦੀ ਹੈ।
  • ਅੱਖਾਂ, ਮੂੰਹ ਅਤੇ ਨੱਕ ਵਿੱਚ ਪਾਣੀ ਵਗਦਾ ਰਹਿੰਦਾ ਹੈ।
  • ਹਾਲਾਂਕਿ ਹੋ ਸਕਦਾ ਹੈ ਕਿ ਕੁਝ ਪਸ਼ੂਆਂ ਵਿੱਚ ਬੀਮਾਰੀ ਦੇ ਲੱਛਣ ਨਜ਼ਰ ਨਾ ਆਉਣ।

ਸਾਇੰਸ ਡਾਇਰੈਕਟ ਵਿੱਚ ਛਪੇ ਇੱਕ ਅਧਿਐਨ ਮੁਤਾਬਕ ਬੀਮਾਰੀ ਦਾ ਕੋਈ ਖਾਸ ਇਲਾਜ ਉਪਲੱਭਧ ਨਹੀਂ ਹੈ।

ਵਾਇਰਸ ਤੇਜ਼ੀ ਨਾਲ ਫ਼ੈਲਦਾ ਹੈ। ਇਸ ਲਈ ਜਾਨਵਾਰਾਂ ਦਾ ਤੋਰਾ-ਫੇਰਾ ਬੰਦ ਕਰਕੇ ਲਾਗ ਨੂੰ ਫੈਲਣ ਤੋਂ ਠੱਲ੍ਹ ਪਾਈ ਜਾ ਸਕਦੀ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News