ਮੈਕਸੀਕੋ ਅਮਰੀਕਾ ਸਰਹੱਦ ਉੱਤੇ ਸਿੱਖਾਂ ਦੀਆਂ ਪੱਗਾਂ ਲੁਹਾਉਣ ਦੇ ਦਾਅਵੇ ਦੀ ਜਾਂਚ ਸ਼ੁਰੂ

08/04/2022 5:00:36 PM

ਅਮਰੀਕਾ-ਮੈਕਸੀਕੋ ਬਾਰਡਰ
Getty Images

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਰਿਪੋਰਟਾਂ ਦੀ ਜਾਂਚ ਕਰ ਰਹੇ ਹਨ, ਜਿਸ ਵਿੱਚ ਸਰਹੱਦ ''''ਤੇ ਹਿਰਾਸਤ ਵਿੱਚ ਲਏ ਗਏ ਸ਼ਰਨਾਰਥੀ ਸਿੱਖਾਂ ਦੀਆਂ ਪੱਗਾਂ ਨੂੰ ਜ਼ਬਤ ਕਰ ਲਿਆ ਗਿਆ ਸੀ।

ਮਨੁੱਖੀ ਅਧਿਕਾਰਾਂ ਦੇ ਵਕੀਲਾਂ ਨੇ ਲਗਭਗ 50 ਪਰਵਾਸੀਆਂ ਦੀਆਂ ਪੱਗਾਂ ਲਾਹੇ ਜਾਣ ਦੀ ਗੱਲ ਆਖੀ ਹੈ।

ਹਾਲ ਹੀ ਦੇ ਮਹੀਨਿਆਂ ਵਿੱਚ ਅਮਰੀਕਾ-ਮੈਕਸੀਕੋ ਸਰਹੱਦ ''''ਤੇ ਭਾਰਤ ਤੋਂ ਆਉਣ ਵਾਲੇ ਪਰਵਾਸੀਆਂ ਦੀ ਰਿਕਾਰਡ ਗਿਣਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਇਸ ਵਿੱਚ ਬਹੁਤੇ ਭਾਰਤ ਦੇ ਪੰਜਾਬ ਸੂਬੇ ਨਾਲ ਸਬੰਧਤ ਹਨ, ਜਿੱਥੇ ਅੱਧ ਤੋਂ ਵੱਧ ਆਬਾਦੀ ਸਿੱਖਾਂ ਦੀ ਹੈ।

''''ਪੱਗਾ ਜ਼ਬਤ ਕਰਨੀਆਂ ਕਾਨੂੰਨੀ ਦੀ ਉਲੰਘਣਾ''''

ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ (ਏਸੀਐੱਲਯੂ) ਨੇ ਕਿਹਾ ਹੈ ਕਿ ਦਸਤਾਰ ਜ਼ਬਤ ਕਰਨਾ "ਸੰਘੀ ਕਾਨੂੰਨ ਦੀ ਸ਼ਰੇਆਮ ਉਲੰਘਣਾ" ਹੈ।

ਇਹ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਦੀਆਂ ਆਪਣੀਆਂ ਗ਼ੈਰ-ਵਿਤਕਰੇ ਵਾਲੀਆਂ ਨੀਤੀਆਂ ਦੇ ਵਿਰੋਧ ਵਿੱਚ ਹੈ।

ਇੱਕ ਅਗਸਤ ਨੂੰ ਯੂਐੱਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਕਮਿਸ਼ਨਰ ਕ੍ਰਿਸ ਮੈਗਨਸ ਨੂੰ ਭੇਜੀ ਗਈ ਇੱਕ ਚਿੱਠੀ ਵਿੱਚ, ਜ਼ਬਤੀਆਂ ਨੂੰ ''''''''ਧਾਰਮਿਕ-ਆਜ਼ਾਦੀ ਦੀ ਉਲੰਘਣਾ" ਦੱਸਿਆ ਹੈ।

ਐਰੀਜ਼ੋਨਾ ਦੇ ਏਸੀਐੱਲਯੂ ਦੀ ਵਕੀਲ ਵੈਨੇਸਾ ਪਿਨੇਡਾ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਬਾਰੇ ਕੋਈ ਉਚਿਤ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ, ਦਸਤਾਰ ਸੁਰੱਖਿਆ ਚਿੰਤਾਵਾਂ ਨੂੰ ਵਧਾ ਸਕਦੀ ਹੈ।


ਵੀਡੀਓ-ਮਾਲਟਾ ਕਾਂਡ ਵਿੱਚੋਂ ਬਚਣ ਵਾਲੇ ਮਨਦੀਪ ਸਿੰਘ ਨੇ ਦੱਸਿਆ ਅੱਖੀਂ ਡਿੱਠਾ ਹਾਲ


ਉਨ੍ਹਾਂ ਨੇ ਕਿਹਾ ਕਿ ਇਹ ਵਰਤਾਰਾ ਇੱਕ ਵਿਆਪਕ ਹਾਲਾਤ ਨੂੰ ਪੇਸ਼ ਕਰਦਾ ਹੈ।

ਜਿੱਥੇ ਪਰਵਾਸੀਆਂ ਦੀ ਨਿੱਜੀ ਜਾਇਦਾਦ ਨੂੰ ਜ਼ਬਤ ਕੀਤਾ ਜਾ ਰਿਹਾ ਹੈ ਅਤੇ ਬਿਨਾਂ ਕਿਸੇ ਸਪੱਸ਼ਟੀਕਰਨ ਜਾਂ ਬਦਲੀ ਦੇ ਨਿਪਟਾਰਾ ਕੀਤਾ ਜਾ ਰਿਹਾ ਹੈ।

ਸੀਬੀਪੀ ਦੇ ਨਿਰਦੇਸ਼

ਉਨ੍ਹਾਂ ਨੇ ਦੱਸਿਆ, "ਇਹ ਸਵੀਕਾਰਨਯੋਗ ਨਹੀਂ ਹੈ। ਉਨ੍ਹਾਂ ਨੂੰ ਹੋਰ ਬਦਲ ਲੱਭਣਾ ਚਾਹੀਦਾ ਹੈ ਅਤੇ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਇਬ ਅਣਮਨੁੱਖੀ ਕਾਰਾ ਹੈ।"

ਵਾਸ਼ਿੰਗਟਨ ਪੋਸਟ ਨੂੰ ਦਿੱਤੇ ਇੱਕ ਬਿਆਨ ਵਿੱਚ, ਸੀਬੀਪੀ ਦੇ ਮੈਗਨਸ ਨੇ ਕਿਹਾ ਹੈ ਕਿ ਬਾਰਡਰ ਏਜੰਸੀ ਕੋਲੋਂ ਆਸ ਕੀਤੀ ਜਾਂਦੀ ਹੈ ਕਿ ਉਨ੍ਹਾਂ ਦਾ ਸਟਾਫ "ਸਾਰੇ ਪਰਵਾਸੀਆਂ ਨਾਲ ਆਦਰ ਨਾਲ ਪੇਸ਼ ਆਵੇ।"

ਉਨ੍ਹਾਂ ਦੇ ਬਿਆਨ ਮੁਤਾਬਕ, "ਇਸ ਮਾਮਲੇ ਨੂੰ ਹੱਲ ਕਰਨ ਲਈ ਇੱਕ ਅੰਦਰੂਨੀ ਜਾਂਚ ਸ਼ੁਰੂ ਕੀਤੀ ਗਈ ਹੈ।"

ਆਨਲਾਈਨ ਪ੍ਰਕਾਸ਼ਿਤ ਸੀਬੀਪੀ ਦੇ ਅੰਕੜਿਆਂ ਮੁਤਾਬਕ ਅਕਤੂਬਰ ਵਿੱਚ ਸ਼ੁਰੂ ਹੋਏ ਵਿੱਤੀ ਸਾਲ ਵਿੱਚ ਲਗਭਗ 13 ਹਜ਼ਾਰ ਭਾਰਤੀ ਨਾਗਰਿਕਾਂ ਨੂੰ ਅਮਰੀਕਾ-ਮੈਕਸੀਕੋ ਸਰਹੱਦ ''''ਤੇ ਬਾਰਡਰ ਪੈਟਰੋਲ ਅਧਿਕਾਰੀਆਂ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ।

ਇਨ੍ਹਾਂ ਵਿੱਚੋਂ, ਲਗਭਗ ਤਿੰਨ-ਚੌਥਾਈ (ਕਰੀਬ 10 ਹਜ਼ਾਰ) ਨੂੰ ਬਾਰਡਰ ਪੈਟਰੋਲ ਦੇ ਯੂਮਾ ਸੈਕਟਰ ਵਿੱਚ ਹਿਰਾਸਤ ਵਿੱਚ ਲਿਆ ਗਿਆ ਹੈ।

ਪਰਵਾਸ ਦੀ ਸਮੱਸਿਆ ਦਾ ਵਰਤਾਰਾ

ਇਹ 202 ਕਿਲੋਮੀਟਰ (126 ਮੀਲ) ਰੇਗਿਸਤਾਨ ਅਤੇ ਪਥਰੀਲੇ ਪਹਾੜਾਂ ਦਾ ਇਲਾਕਾ ਕੈਲੀਫੋਰਨੀਆ ਦਾ ਇਲਾਕਾ ਹੈ।

ਇਹ ਇੰਪੀਰੀਅਲ ਰੇਤ ਦੇ ਟਿੱਬਿਆਂ ਤੋਂ ਲੈ ਕੇ ਐਰੀਜ਼ੋਨਾ ਦੇ ਯੂਮਾ ਅਤੇ ਪੀਮਾ ਕਾਉਂਟੀ ਦੇ ਵਿਚਕਾਰ ਦੀ ਸਰਹੱਦ ਤੱਕ ਫੈਲਿਆ ਹੋਇਆ ਹੈ।

2019 ਵਿੱਚ, ਪੰਜਾਬ ਤੋਂ ਇੱਕ ਛੇ ਸਾਲਾ ਭਾਰਤੀ ਬੱਚੀ ਇੱਕ ਹਾਈ-ਪ੍ਰੋਫਾਈਲ ਕੇਸ ਵਿੱਚ ਐਰੀਜ਼ੋਨਾ ਸ਼ਹਿਰ ਲਿਊਕਵਿਲੇ ਨੇੜੇ ਮ੍ਰਿਤਕ ਮਿਲੀ ਸੀ।

ਅਧਿਕਾਰੀਆਂ ਨੇ ਬਾਅਦ ਵਿੱਚ ਕਿਹਾ ਕਿ ਛੋਟੀ ਬੱਚੀ ਦੀ ਮੌਤ 42 ਡਿਗਰੀ ਸੈਲਸੀਅਸ (108 F) ਤੋਂ ਵੱਧ ਤਾਪਮਾਨ ਵਿੱਚ ਗਰਮੀ ਕਾਰਨ ਹਾਰਟ-ਸਟ੍ਰੋਕ ਨਾਲ ਮੌਤ ਹੋਈ ਸੀ।

ਉਸ ਦੀ ਮਾਂ ਨੇ ਉਸ ਨੂੰ ਪਾਣੀ ਦੀ ਭਾਲ ਕਰਨ ਲਈ ਪਰਵਾਸੀਆਂ ਦੇ ਇੱਕ ਹੋਰ ਸਮੂਹ ਨਾਲ ਛੱਡ ਦਿੱਤਾ।


ਮੈਕਸੀਕੋ ਰਾਹੀ ਅਮਰੀਕਾ ਨੂੰ ਪਰਵਾਸ

ਅਮਰੀਕਾ ਵਿਚ ਗੈਰ ਕਾਨੂੰਨੀ ਪਰਵਾਸ ਲਈ ਵਰਤੇ ਜਾਂਦੇ ਰਾਹਾਂ ਬਾਰੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਸੀਨੀਅਰ ਪੱਤਰਕਾਰ ਹਿਤੇਂਦਰ ਰਾਓ ਨਾਲ 4 ਮਾਰਚ 2020 ਨੂੰ ਗੱਲਬਾਤ ਕੀਤੀ ਸੀ।

ਹਿਤੇਂਦਰ ਮੈਕਸੀਕੋ ਜਾ ਚੁੱਕੇ ਹਨ ਤੇ ਉਨ੍ਹਾਂ ਉੱਥੇ ਗੈਰ-ਕਾਨੂੰਨੀ ਪਰਵਾਸ ''''ਤੇ ਅਧਿਐਨ ਕੀਤਾ ਹੈ। ਉਨ੍ਹਾਂ ਦੱਸਿਆ ਸੀ ਕਿ ਉਹ ਅਮਰੀਕਾ ਕਿਸੇ ਵਰਕਸ਼ਾਪ ਲਈ ਗਏ ਸਨ। ਉਦੋਂ ਉੱਥੇ ਗੈਰ-ਕਾਨੂੰਨੀ ਪਰਵਾਸ ਦਾ ਮੁੱਦਾ ਕਾਫ਼ੀ ਉੱਠਿਆ ਹੋਇਆ ਸੀ।

ਪੰਜਾਬ ਤੋਂ ਗਏ ਨੌਜਵਾਨ ਅਮਰੀਕਾ ਵਿੱਚ ਹਿਰਾਸਤ ਵਿੱਚ ਸਨ। ਫਿਰ ਉਨ੍ਹਾਂ ਇਸ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕੀਤੀ। ਅਕਤੂਬਰ 2019 ਵਿਚ ਕੀਤੀ ਇਸ ਇੰਟਰਵਿਊ ਨੂੰ ਪਾਠਕਾਂ ਦੀ ਰੂਚੀ ਲਈ ਦੁਬਾਰਾ ਛਾਪਿਆ ਜਾ ਰਿਹਾ ਹੈ।

ਮੈਕਸੀਕੋ ਵਿੱਚ ਕੀ ਨੋਟਿਸ ਕੀਤਾ

ਮੈਂ ਕੈਲੀਫੋਰਨੀਆ ਤੋਂ ਡਰਾਈਵ ਕਰਕੇ ਮੈਕਸੀਕੋ ਗਿਆ ਸੀ। ਉੱਥੇ ਮੈਕਸੀਕੋ-ਕੈਲੀਫਰੋਨੀਆ ਨਾਲ ਸੇਨ ਡਿਆਗੋ ਸਰਹੱਦ ਲੱਗਦੀ ਹੈ।

ਮੈਂ ਉੱਥੇ ਮਨੁੱਖੀ ਤਸਕਰ ਬਣ ਕੇ ਗਿਆ ਸੀ। ਉੱਥੇ ਮਨੁੱਖੀ ਤਸਕਰੀ ਕਰਨ ਵਾਲਿਆਂ ਨੂੰ ਕੋਇਟੀਜ਼ ਕਹਿੰਦੇ ਹੈ। ਮੈਂ ਉਨ੍ਹਾਂ ਨੂੰ ਮਿਲ ਕੇ ਪੁੱਛਿਆ ਕਿ ਮੈਂ ਪੰਜਾਬ ਤੋਂ ਕੁਝ ਲੋਕ ਲੈ ਕੇ ਆਉਣੇ ਹਨ, ਉਨ੍ਹਾਂ ਨੂੰ ਕਿਵੇਂ ਲੈ ਕੇ ਆਵਾਂ ਤੇ ਇਸ ਲਈ ਮੈਨੂੰ ਕਿੰਨੇ ਪੈਸੇ ਦੇਣੇ ਪੈਣਗੇ।

ਕਾਫ਼ੀ ਲੋਕ ਪੰਜਾਬ ਤੋਂ ਉੱਥੇ ਜਾਂਦੇ ਹਨ। ਮੈਂ ਦੇਖਿਆ ਕਿ ਉੱਥੇ ਕਈ ਪੰਜਾਬੀ ਪਰਿਵਾਰ ਸ਼ਰਨ ਲਈ ਬੈਠੇ ਸਨ। ਉਹ ਅਮਰੀਕਾ ਵਿੱਚ ਸ਼ਰਨ ਮੰਗ ਰਹੇ ਸਨ।

ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ ;


-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)Related News