ਰਾਸ਼ਟਰਮੰਡਲ ਖੇਡਾਂ 2022: ਲਵਪ੍ਰੀਤ ਨੇ ਜਿੱਤਿਆ ਕਾਂਸੇ ਦਾ ਤਮਗਾ, ਮਹਿਲਾ ਹਾਕੀ ਟੀਮ ਸੈਮੀਫਾਇਨਲ ਵਿਚ ਪੁੱਜੀ

08/03/2022 7:15:30 PM

ਲਵਪ੍ਰੀਤ ਸਿੰਘ
Getty Images

ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਨੂੰ ਇੱਕ ਹੋਰ ਕਾਂਸੇ ਦਾ ਤਮਗਾ ਮਿਲ ਗਿਆ ਹੈ।

ਅੰਮ੍ਰਿਤਸਰ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ ਨੇ ਵੇਟਲਿੰਫਟਿੰਗ ਵਿੱਚ 109 ਕਿਲੋਗ੍ਰਾਮ ਵਰਗ ਵਿੱਚ ਕਾਂਸੇ ਦਾ ਤਮਗਾ ਹਾਸਿਲ ਕੀਤਾ ਹੈ।

ਉਨ੍ਹਾਂ ਨੇ 163 ਕਿਲੋਗ੍ਰਾਮ ਅਤੇ 192 ਕਿਲੋਗ੍ਰਾਮ ਭਾਰ ਚੁੱਕਿਆ ਯਾਨਿ ਕੁੱਲ 355 ਕਿਲੋਗ੍ਰਾਮ ਦਾ ਭਾਰ ਚੁੱਕਿਆ ਹੈ।

ਇਸੇ ਨਾਲ ਹੀ ਉਨ੍ਹਾਂ ਨੇ ਇੱਕ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਹੈ। ਭਾਰਤ ਦਾ ਇਹ ਨੌਵਾਂ ਮੈਡਲ ਹੈ।

ਲਵਪ੍ਰੀਤ ਸਿੰਘ ਨੇ ਸ਼ਾਨਦਾਰ ਖੇਡਿਆਂ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਦੌਰਾਨ ਛੇ ਲਿਫਟਾਂ ਨੂੰ ਕਲੀਅਰ ਕੀਤਾ।

ਉਨ੍ਹਾਂ ਨੇ 163 ਕਿਲੋਗ੍ਰਾਮ ਦੀ ਸਰਵੋਤਮ ਲਿਫਟ ਨਾਲ ਸਨੈਚ ਨੂੰ ਪੂਰਾ ਕੀਤਾ, ਓਪੇਲੋਜ ਤੋਂ ਬਾਅਦ ਦੂਜਾ ਅਤੇ ਫਿਰ ਕਲੀਨ ਐਂਡ ਜਰਕ ਵਿੱਚ 185 ਕਿਲੋਗ੍ਰਾਮ, 189 ਕਿਲੋਗ੍ਰਾਮ ਅਤੇ 192 ਕਿਲੋਗ੍ਰਾਮ ਚੁੱਕ ਕੇ ਤੀਜਾ ਸਥਾਨ ਹਾਸਿਲ ਕੀਤਾ।

ਲਵਪ੍ਰੀਤ ਸਿੰਘ
Getty Images

ਕਲੀਨ ਐਂਡ ਜਰਕ ਵਿੱਚ 189 ਕਿਲੋਗ੍ਰਾਮ ਵਿੱਚ ਆਪਣੀ ਦੂਜੀ ਸਫਲ ਕੋਸ਼ਿਸ਼ ਦੇ ਨਾਲ, ਲਵਪ੍ਰੀਤ ਨੇ ਇੱਕ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ ਅਤੇ ਆਪਣੀ ਤੀਜੀ ਲਿਫਟ ਨਾਲ ਇਸ ਨੂੰ ਹੋਰ ਬਿਹਤਰ ਬਣਾਇਆ।

ਲਵਪ੍ਰੀਤ ਨੇ 2010 ''''ਚ ਸਿਰਫ 13 ਸਾਲ ਦੀ ਉਮਰ ''''ਚ ਵੇਟਲਿਫਟਿੰਗ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਰਾਸ਼ਟਰੀ ਪੱਧਰ ''''ਤੇ ਮਾਨਤਾ ਹਾਸਿਲ ਕਰਨ ਲਈ ਬਹੁਤ ਸੰਘਰਸ਼ ਕੀਤਾ।

ਇੰਡੀਅਨ ਨੈਸ਼ਨਲ ਕੈਂਪ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਨੂੰ ਸੱਤਾਂ ਸਾਲਾ ਦੀ ਸਖ਼ਤ ਮਿਹਨਤ ਅਤੇ ਦ੍ਰਿੜ ਇਰਾਦੇ ਨੂੰ ਕਾਇਮ ਰੱਖਿਆ।

ਲਵਪ੍ਰੀਤ 2017 ਤੋਂ ਭਾਰੀ ਭਾਰ ਵਰਗ ਵਿੱਚ ਭਾਰਤੀ ਰਾਸ਼ਟਰੀ ਕੈਂਪ ਦਾ ਮਹੱਤਵਪੂਰਨ ਮੈਂਬਰ ਰਹੇ ਹਨ।

ਉਨ੍ਹਾਂ ਨੇ 2021 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਸੀਨੀਅਰ ਚੈਂਪੀਅਨਸ਼ਿਪ ਚਾਂਦੀ ਦਾ ਤਮਗਾ, 2017 ਦੀਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਜੂਨੀਅਰ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਅਤੇ 017 ਏਸ਼ੀਅਨ ਜੂਨੀਅਰ ਚੈਂਪੀਅਨਸ਼ਿਪ ਕਾਂਸੀ ਤਮਗਾ ਜਿੱਤਿਆ।

ਮਹਿਲਾ ਹਾਕੀ ਟੀਮ ਸੈਮੀ ਫਾਈਨਲ ''''ਚ

ਬ੍ਰਿਟੇਨ ਦੇ ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਮਹਿਲਾ ਹਾਕੀ ਸੈਮੀ ਫਾਈਨਲ ਟੀਮ ਵਿੱਚ ਪਹੁੰਚ ਗਈ ਹੈ।

ਮਹਿਲਾ ਹਾਕੀ ਟੀਮ
Getty Images

ਭਾਰਤ ਦੀ ਟੀਮ ਨੇ ਆਪਣੇ ਆਖ਼ਰੀ ਗਰੁੱਪ ਮੈਡ ਵਿੱਚ ਕੈਨੇਡਾ ਨੂੰ 3-2 ਨਾਲ ਮਾਤ ਦਿੱਤੀ ਹੈ। ਇਸ ਦੇ ਨਾਲ ਹੀ ਭਾਰਤ ਦੀ ਟੀਮ ਨੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਭਾਰਤੀ ਮਹਿਲਾ ਹਾਕੀ ਨੂੰ ਵਧਾਈ ਦਿੱਤੀ ਹੈ।

ਭਾਰਤ ਦੀ ਮਹਿਲਾ ਹਾਕੀ ਟੀਮ ਨੌ ਅੰਕਾਂ ਨਾਲ ਦੂਜੇ ਨੰਬਰ ''''ਤੇ ਰਹੀ। ਭਾਰਤ ਨੇ ਤਿੰਨ ਮੈਚ ਜਿੱਤੇ ਅਤੇ ਇੰਗਲੈਂਡ ਖ਼ਿਲਾਫ਼ ਮੈਚ ਹਾਰ ਗਈ।

ਭਾਰਤੀ ਮਹਿਲਾ ਹਾਕੀ ਟੀਮ ਨੇ ਘਾਨਾ ਨੂੰ 5-0 ਨਾਲ ਅਤੇ ਵੇਲਸ ਨੂੰ 3-1 ਨਾਲ ਹਰਾਇਆ ਸੀ ਪਰ ਇੰਗਲੈਂਡ ਦੀ ਟੀਮ ਨੇ ਭਾਰਤ ਨੂੰ 3-1 ਨਾਲ ਹਰਾ ਦਿੱਤਾ ਸੀ।

ਆਓ ਜਾਣੀਏ ਰਾਸ਼ਟਰਮੰਡਲ ਖੇਡਾਂ ਬਾਰੇ ਵੱਡੀਆਂ ਗੱਲਾਂ।


-

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News