ਲਾਲ ਸਿੰਘ ਚੱਢਾ ਫ਼ਿਲਮ ’ਤੇ ਵਿਵਾਦ: ਆਮਿਰ ਖ਼ਾਨ ਨੂੰ ਕਿਉਂ ਕਹਿਣਾ ਪਿਆ, ‘ਪਲੀਜ਼, ਮੇਰੀ ਫ਼ਿਲਮ ਦਾ ਬਾਇਕਾਟ ਨਾ ਕਰੋ’

08/03/2022 6:00:30 PM

''''ਪਲੀਜ਼, ਮੇਰੀ ਫ਼ਿਲਮ ਦਾ ਬਾਇਕਾਟ ਨਾ ਕਰੋ। ਪਲੀਜ਼, ਮੇਰੀ ਫ਼ਿਲਮ ਵੇਖੋ।''''

ਇਹ ਸ਼ਬਦ ਨੇ ਇੱਕ ਅਜਿਹੇ ਫ਼ਿਲਮੀ ਸਿਤਾਰੇ ਦੇ, ਜਿਸ ਨੂੰ 4 ਨੈਸ਼ਨਲ ਐਵਾਰਡ ਤੇ 9 ਫ਼ਿਲਮ ਫੇਅਰ ਐਵਾਰਡ ਮਿਲ ਚੁੱਕੇ ਹਨ ਅਤੇ ਉਨ੍ਹਾਂ ਦੀ ਇੱਕ ਫ਼ਿਲਮ ਨੂੰ ਓਸਕਰ ''''ਚ ਐਂਟਰੀ ਵੀ ਮਿਲ ਚੁੱਕੀ ਹੈ।

ਇੰਨਾਂ ਹੀ ਨਹੀਂ, 2003 ''''ਚ ਉਨ੍ਹਾਂ ਨੂੰ ਪਦਮ ਸ਼੍ਰੀ ਅਤੇ 2010 ''''ਚ ਉਨ੍ਹਾਂ ਨੂੰ ਪਦਮ ਭੂਸ਼ਣ ਦੇ ਨਾਲ ਨਵਾਜ਼ਿਆ ਗਿਆ।

ਗੱਲ ਕਰ ਰਹੇ ਹਾਂ ਬਾਲੀਵੁੱਡ ਅਦਾਕਾਰ ਆਮਿਰ ਖ਼ਾਨ ਦੀ, ਜੋ ਅੱਜਕੱਲ ਆਪਣੀ ਨਵੀਂ ਆਉਣ ਵਾਲੀ ਫ਼ਿਲਮ ''''ਲਾਲ ਸਿੰਘ ਚੱਢਾ'''' ਨੂੰ ਲੈ ਕੇ ਕਾਫ਼ੀ ਟ੍ਰੋਲ ਹੋ ਰਹੇ ਹਨ।

ਟ੍ਰੋਲਿੰਗ ਤੋਂ ਇਲਾਵਾ ਉਨ੍ਹਾਂ ਨੂੰ ਫ਼ਿਲਮ ਦੇ ਬਾਇਕਾਟ ਦਾ ਵੀ ਡਰ ਸਤਾ ਰਿਹਾ ਹੈ ਕਿਉਂਕਿ ਫ਼ਿਲਮ ਰਿਲੀਜ਼ ਦੇ ਕੁਝ ਦਿਨਾਂ ਪਹਿਲਾਂ ਦੀ ਸੋਸ਼ਲ ਮੀਡੀਆ ''''ਤੇ #BoycottLaalSinghChaddha ਟਰੈਂਡ ਕਰਨ ਲੱਗ ਪਿਆ ਹੈ।

ਫ਼ਿਲਮ ਨੂੰ ਬਾਇਕਾਟ ਕਰਨ ਦੀ ਗੱਲ ਕਿੱਥੋਂ ਸ਼ੁਰੂ ਹੋਈ

ਲਾਲ ਸਿੰਘ ਚੱਢਾ
BBC

11 ਅਗਸਤ ਨੂੰ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਰਿਲੀਜ਼ ਹੋਣ ਜਾ ਰਹੀ ਹੈ।

ਪਰ ਰਿਲੀਜ਼ ਤੋਂ ਪਹਿਲਾਂ ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ''''ਤੇ ਫ਼ਿਲਮ ਦੇ ਬਾਇਕਾਟ ਦੀ ਗੱਲ ਹੋਣ ਲੱਗੀ।

ਇਸ ਬਾਇਕਾਟ ਦੇ ਵਿਵਾਦ ਬਾਰੇ ਆਮੀਰ ਖ਼ਾਨ ਨੇ ਮੀਡੀਆ ਨਾਲ ਗਰੁੱਪ ਇੰਟਰਵਿਊ ਦੌਰਾਨ ਕਿਹਾ, ''''''''ਦੁੱਖ਼ ਦੀ ਗੱਲ ਹੈ ਕਿ ਲੋਕ ਮੰਨਦੇ ਹਨ ਕਿ ਮੈਂ ਭਾਰਤ ਨੂੰ ਪੰਸਦ ਨਹੀਂ ਕਰਦਾ, ਇਹ ਪੂਰੀ ਤਰ੍ਹਾਂ ਗਲ਼ਤ ਹੈ।"

''''''''ਮੈਂ ਸੱਚਮੁੱਚ ਇਸ ਦੇਸ਼ ਨੂੰ ਪਿਆਰ ਕਰਦਾ ਹਾਂ। ਇਹ ਬਦਕਿਸਮਤੀ ਹੈ ਜੇਕਰ ਲੋਕ ਅਜਿਹਾ ਸੋਚਦੇ ਹਨ ਕਿ ਮੈਂ ਭਾਰਤ ਨੂੰ ਪੰਸਦ ਨਹੀਂ ਕਰਦਾ। ਪਲੀਜ਼ ਮੇਰੀ ਫ਼ਿਲਮ ਦਾ ਬਾਇਕਾਟ ਨਾ ਕਰੋ। ਪਲੀਜ਼ ਮੇਰੀ ਫ਼ਿਲਮ ਵੇਖੋ।"

ਅਸੀਂ ਟਵਿੱਟਰ ''''ਤੇ ਜਾ ਕੇ ਇਸ ਹੈਸ਼ਟੈਗ ਨਾਲ ਜੁੜੀਆਂ ਕਈ ਪੋਸਟਾਂ ਵੇਖੀਆਂ ਅਤੇ ਜਾਨਣ ਦੀ ਕੋਸ਼ਿਸ਼ ਕੀਤੀ ਕਿ ਆਖ਼ਰ ਕਿਉਂ ਇਸ ਫ਼ਿਲਮ ਦਾ ਬਾਇਕਾਟ ਕਰਨ ਦੀ ਚਰਚਾ ਹੋ ਰਹੀ ਹੈ।

ਇਸ ਸੰਬੰਧ ''''ਚ ਅਸੀਂ ਕੁਝ ਗੱਲਾਂ ਜੋ ਸਮਝ ਪਾਏ, ਉਹ ਤੁਹਾਡੇ ਸਾਹਮਣੇ ਰੱਖ ਰਹੇ ਹਾਂ...



2015 ਦਾ ''''ਅਸਹਿਨਸ਼ੀਲਤਾ'''' ਵਾਲਾ ਬਿਆਨ

7 ਸਾਲਾਂ ਬਾਅਦ ਆਮਿਰ ਖ਼ਾਨ ਦਾ ''''ਅਸਹਿਨਸ਼ੀਲਤਾ'''' ਵਾਲਾ ਬਿਆਨ ਕਾਫ਼ੀ ਚਰਚਾ ''''ਚ ਆ ਗਿਆ ਹੈ।

2015 ''''ਚ ਇੱਕ ਇੰਟਰਵਿਊ ਦੌਰਾਨ ਆਮਿਰ ਖ਼ਾਨ ਨੇ ਕਿਹਾ ਸੀ, ''''''''ਅਸੀਂ ਅਖ਼ਬਾਰਾਂ ''''ਚ ਪੜ੍ਹਦੇ ਹਾਂ ਕਿ ਆਲੇ-ਦੁਆਲੇ ਕੀ ਹੋ ਰਿਹਾ ਹੈ। ਮੈਂ ਇਸ ਗੱਲ ਤੋਂ ਇਨਕਾਰ ਕਰ ਸਕਦਾ ਕਿ ਕਈ ਘਟਨਾਵਾਂ ਤੋਂ ਬਾਅਦ ਮੈਂਨੂੰ ਵੀ ਸੁਚੇਤ ਕੀਤਾ ਗਿਆ।’''''

ਉਨ੍ਹਾਂ ਅੱਗੇ ਕਿਹਾ, ''''''''ਪਹਿਲੀ ਵਾਰ ਮੇਰੀ ਪਤਨੀ ਪੁੱਛਦੀ ਹੈ ਕਿ ਕੀ ਸਾਨੂੰ ਭਾਰਤ ਛੱਡ ਦੇਣਾ ਚਾਹੀਦਾ ਹੈ? ਮੈਂ ਇਸ ਨੂੰ ਬਹੁਤ ਖ਼ਤਰਨਾਕ ਮੰਨਦਾ ਹਾਂ। ਉਹ ਆਪਣੇ ਬੱਚਿਆ ਦੀ ਸੁਰੱਖਿਆ ਨੂੰ ਲੈ ਕੇ ਡਰਦੀ ਹੈ।’''''

ਹੁਣ ਸੋਸ਼ਲ ਮੀਡੀਆ ’ਤੇ ਲੋਕ ਉਨ੍ਹਾਂ ਦੇ ਇਸ ਬਿਆਨ ਲਈ ਉਨ੍ਹਾਂ ਨੂੰ ''''ਹਿੰਦੂ ਵਿਰੋਧੀ'''' ਅਤੇ ''''ਭਾਰਤ ਵਿਰੋਧੀ'''' ਕਹਿ ਰਹੇ ਹਨ।

ਹਾਲਾਂਕਿ ਉਸ ਵੇਲੇ ਵੀ ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਉਨ੍ਹਾਂ ਦੀ ਕਾਫ਼ੀ ਨਿਖੇਧੀ ਕੀਤੀ ਗਈ।

ਤੁਰਕੀ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਜਦੋਂ ਪਈ ਮਹਿੰਗੀ

''''ਲਾਲ ਸਿੰਘ ਚੱਢਾ'''' ਫ਼ਿਲਮ ਦੀ ਸ਼ੂਟਿੰਗ ਲਈ ਤੁਰਕੀ ਗਏ ਆਮਿਰ ਖ਼ਾਨ ਨੇ ਜਦੋਂ ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤੈਯੱਪ ਅਰਦੋਆਨ ਦੀ ਪਤਨੀ ਐਮੀਨ ਐਰਦੋਗਨ ਨਾਲ ਤਸਵੀਰ ਸ਼ੇਅਰ ਕੀਤੀ ਤਾਂ ਸੋਸ਼ਲ ਮੀਡੀਆ ''''ਤੇ ਖ਼ੂਬ ਟਰੋਲ ਹੋਏ।

ਲੋਕਾਂ ਦਾ ਸੋਸ਼ਲ ਮੀਡੀਆ ''''ਤੇ ਕਹਿਣਾ ਸੀ ਕਿ ਜੋ ਦੇਸ਼ ਭਾਰਤ ਦੇ ਖ਼ਿਲਾਫ਼ ਬਿਆਨਬਾਜ਼ੀ ਕਰਦਾ ਹੈ, ਆਮਿਰ ਖ਼ਾਨ ਉਸ ਦੇਸ਼ ਦੇ ਮਹਿਮਾਨ ਬਣ ਕੇ ਕਾਫ਼ੀ ਖ਼ੁਸ਼ ਹਨ।

ਉਸ ਵੇਲੇ ਵੀ ਆਮਿਰ ਖ਼ਾਨ ਦੀ ਇਸ ਮੁਲਾਕਾਤ ਦੀ ਚਰਚਾ ਸਿਆਸੀ ਗਲਿਆਰਿਆਂ ’ਚ ਹੋਈ ਸੀ।

ਭਾਜਪਾ ਆਗੂ ਕਪਿਲ ਮਿਸ਼ਰਾ ਨੇ ਟਵੀਟ ਕੀਤਾ ਸੀ, "ਇਨ੍ਹਾਂ ਨੂੰ ਭਾਰਤ ਵਿਚ ਡਰ ਲੱਗਦਾ ਹੈ।"

ਸੁਬਰਮਣੀਅਮ ਸਵਾਮੀ ਨੇ ਵੀ ਟਵੀਟ ਕੀਤਾ ਸੀ, "ਇਸਦਾ ਮਤਲਬ ਹੈ ਕਿ ਮੈਂ ਸਹੀ ਸਾਬਤ ਹੋਇਆ ਹਾਂ ਕਿ ਆਮਿਰ ਖ਼ਾਨ ਤਿੰਨ ਖ਼ਾਨਾਂ ਵਿਚੋਂ ਇਕ ਹੈ।"

''''ਪੀਕੇ'''' ਫ਼ਿਲਮ ''''ਚ ਹਿੰਦੂ ਦੇਵੀ-ਦੇਵਤਾਵਾਂ ਦਾ ਅਪਮਾਨ ਕਰਨ ਦਾ ਇਲਜ਼ਾਮ

ਆਮਿਰ ਖ਼ਾਨ ਦੀ ਫ਼ਿਲਮ ਪੀਕੇ ਨੂੰ ਲੈ ਕੇ ਵੀ ਕਾਫ਼ੀ ਬਵਾਲ ਮਚਿਆ ਸੀ। ਲੋਕਾਂ ਦਾ ਕਹਿਣਾ ਸੀ ਕਿ ਇਸ ਫ਼ਿਲਮ ਵਿੱਚ ਹਿੰਦੂ ਦੇਵੀ-ਦੇਵਤਾਵਾਂ ਦਾ ਅਪਮਾਨ ਕੀਤਾ ਗਿਆ ਹੈ।

ਹੁਣ ਜਦੋਂ ਫ਼ਿਲਮ ਨੂੰ ਬਾਇਕਾਟ ਕਰਨ ਦਾ ਰੁਝਾਨ ਸੋਸ਼ਲ ਮੀਡੀਆ ''''ਤੇ ਵਧਿਆ ਤਾਂ ਲੋਕਾਂ ਨੇ ਫ਼ਿਲਮ ਦੀਆਂ ਛੋਟੀਆਂ-ਛੋਟੀਆਂ ਵੀਡੀਓ ਕਲਿੱਪਾਂ ਕੱਢ ਕੇ ਸ਼ੇਅਰ ਕਰਨੀਆਂ ਸ਼ੁਰੂ ਕਰ ਦਿੱਤੀਆ।

ਆਮਿਰ ਖ਼ਾਨ ਦੀ ਧੀ ਦੀਆਂ ਫੋਟੋਆਂ ''''ਤੇ ਤੰਜ਼

ਪਿਛਲੇ ਦਿਨੀ ਆਮਿਰ ਖ਼ਾਨ ਦੀ ਧੀ ਨੇ ਬਿਕਨੀ ਪਾ ਕੇ ਕੁਝ ਫੋਟੋਆਂ ਸੋਸ਼ਲ ਮੀਡੀਆਂ ''''ਤੇ ਸ਼ੇਅਰ ਕੀਤੀਆਂ ਤਾਂ ਲੋਕਾਂ ਨੇ ਇਹ ਕਹਿ ਕਿ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ।

ਕੀ ਹੁਣ ਤੁਹਾਡੀ ਧੀ ਅਜਿਹੇ ਕੱਪੜੇ ਪਾ ਕੇ ਭਾਰਤ ''''ਚ ਸੁਰੱਖਿਅਤ ਮਹਿਸੂਸ ਕਰ ਰਹੀ ਹੈ।

ਕੌਣ ਆਇਆ ਆਮਿਰ ਖ਼ਾਨ ਦੇ ਸਮਰਥਨ ''''ਚ

ਬਾਲੀਵੁੱਡ ''''ਚੋਂ ਕੋਈ ਵੱਡਾ ਚਿਹਰਾ ਆਮਿਰ ਖ਼ਾਨ ਅਤੇ ਉਨ੍ਹਾਂ ਦੀ ਫ਼ਿਲਮ ਲਈ ਖੜ੍ਹਾ ਹੁੰਦਾ ਨਜ਼ਰ ਨਹੀਂ ਆਇਆ।

ਮਾਡਲ ਅਤੇ ਅਦਾਕਾਰ ਮਿਲਿੰਦ ਸੁਮਨ ਨੇ ਜ਼ਰੂਰ ਇੱਕ ਟਵੀਟ ਕਰਕੇ ਕਿਹਾ ਹੈ ਕਿ ਟ੍ਰੋਲ ਕਿਸੇ ਚੰਗੀ ਫ਼ਿਲਮ ਨੂੰ ਰੋਕ ਨਹੀਂ ਸਕਦੇ।

ਪਰ ਉਨ੍ਹਾਂ ਨੇ ਇਸ ਤੋਂ ਇਲਾਵਾ ਕੁਝ ਨਹੀਂ ਲਿਖਿਆ। ਉਨ੍ਹਾਂ ਫ਼ਿਲਮ ਲਾਲ ਸਿੰਘ ਚੱਢਾ ਜਾਂ ਆਮਿਰ ਖ਼ਾਨ ਦਾ ਕੋਈ ਜ਼ਿਕਰ ਨਹੀਂ ਕੀਤਾ।

ਪੰਜਾਬ ''''ਚੋਂ ਕੀ ਬੋਲੇ ਸਿਤਾਰੇ

ਜਿਵੇਂ ਬਾਲੀਵੁੱਡ ਦੇ ਸਿਤਾਰਿਆਂ ਨੇ ਪੂਰੇ ਮੁੱਦੇ ''''ਤੇ ਚੁੱਪੀ ਸਾਧੀ ਹੋਈ ਹੈ, ਉਸ ਤਰ੍ਹਾਂ ਹੀ ਪੰਜਾਬੀ ਸਿਨੇਮਾ ਦੇ ਕਲਾਕਾਰ ਵੀ ਚੁੱਪ ਹੀ ਨਜ਼ਰ ਆ ਰਹੇ ਹਨ।

ਗਿੱਪੀ ਗਰੇਵਾਲ ਕਈ ਵਾਰ ਆਮਿਰ ਖ਼ਾਨ ਨਾਲ ਆਪਣੀ ਨਜ਼ਦੀਕਿਆਂ ਦਾ ਇਜ਼ਹਾਰ ਕਰਦੀਆਂ ਫੋਟੋਆਂ ਆਪਣੇ ਸੋਸ਼ਲ ਮੀਡੀਆ ਹੈਂਡਲ ''''ਤੇ ਸ਼ੇਅਰ ਕਰ ਚੁੱਕੇ ਹਨ।

ਪਰ ਉਹ ਵੀ ਇਸ ''''ਤੇ ਚੁੱਪ ਹੀ ਨਜ਼ਰ ਆ ਰਹੇ ਹਨ।

ਹਾਲਾਂਕਿ ਇਸ ਫ਼ਿਲਮ ਦੇ ਪੰਜਾਬੀ ''''ਚ ਡਾਇਲੌਗ ਲਿਖਣ ਵਾਲੇ ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਨੇ ਜ਼ਰੂਰ ਇੱਕ ਪੋਸਟ ਪਾਈ।

ਉਨ੍ਹਾਂ ਆਪਣੀ ਪੋਸਟ ''''ਚ ਲਿਖਿਆ, ''''ਇਸ ਫਿਲਮ ਦੇ ਪੰਜਾਬੀ ''''ਚ ਡਾਇਲਾਗ ਲਿਖਣ ਲਈ ਜਦੋਂ ਪਹਿਲੀ ਵਾਰ ਆਮਿਰ ਭਾਅ ਜੀ ਨਾਲ ਵਰਚਿਊਲ ਗੱਲਬਾਤ ਹੋਈ, ਤਦ ਮੈਂ ਗੋਆ ਸ਼ੂਟਿੰਗ ਕਰ ਰਿਹਾ ਸੀ।

ਸ਼ੂਟਿੰਗ ਦੇ ਖ਼ਤਮ ਹੁੰਦਿਆ ਹੀ ਮੈਂ ਮੁੰਬਈ ਜਾਣਾ ਸੀ। ਮੇਰੇ ਅੰਦਰ ਥੋੜੀ-ਥੋੜੀ ਖੁਸ਼ੀ ਨੱਚ ਰਹੀ ਸੀ ਪਰ ਕਾਹਲ ਕੋਈ ਨਹੀਂ ਸੀ।

ਮੈਂ ਆਮ ਦਿਨਾਂ ਵਾਂਗ ਹੀ ਸੀ। ਕਿਉਂ? ਇਸ ਦਾ ਜਵਾਬ ਆਮਿਰ ਭਾਅ ਜੀ ਨਾਲ ਕਈ ਹਫ਼ਤੇ ਬਿਤਾ ਕੇ ਮਿਲਿਆ। ਖਾਨ ਸਾਹਬ ਸ਼ਾਂਤ, ਕਿਰਤੀ, ਸਿਰੜੀ, ਅਸਲ ਸਰੋਤਾ ਤੇ ਅਨੁਸ਼ਾਸਨ ਦੀ ਮਿਸਾਲ ਹਨ।।"

ਉਨ੍ਹਾਂ ਅੱਗੇ ਕਿਹਾ ਕਿ ਮੈਂ ਇਸ ਫ਼ਿਲਮ ਦੀ ਉਡੀਕ ਕਰ ਰਿਹਾ ਹਾਂ ਅਤੇ ਮੈਂ ਇਸ ਫ਼ਿਲਮ ਦਾ ਸਮਰਥਨ ਕਰਦਾ ਹਾਂ।

ਕੀ ਹੈ ਲਾਲ ਸਿੰਘ ਚੱਢਾ ਫ਼ਿਲਮ ਦੀ ਕਹਾਣੀ

ਇਹ ਫਿਲਮ ਟੌਮ ਹੈਂਕਸ ਦੀ ਫ਼ਿਲਮ ''''ਫੋਰੈਸਟ ਗੰਪ'''' ਦੀ ਰੀਮੇਕ ਹੈ, ਜੋ 1994 ਵਿੱਚ ਆਈ ਸੀ।

ਇਸ ਅੰਗਰੇਜ਼ੀ ਫ਼ਿਲਮ ਦੀ ਕਹਾਣੀ ਵਿਚ, ਕਿਰਦਾਰ ਫੋਰੈਸਟ ਗੰਪ ਇਕ ਲੰਮੇ ਸਮੇਂ ਲਈ ਸਫ਼ਰ ਕਰਦਾ ਹੈ।

ਉਹ ਤੁਰਦਿਆਂ-ਤੁਰਦਿਆਂ ਸਾਰੀ ਦੁਨੀਆ ਦਾ ਚੱਕਰ ਲਗਾਉਂਦਾ ਹੈ। ਫਿਰ ਇੱਕ ਦਿਨ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਨੂੰ ਰੁਕਣਾ ਚਾਹੀਦਾ ਹੈ।

ਫੋਰੈਸਟ ਗੰਪ ਵਿਚ ਟੌਮ ਕਰੂਜ਼ ਦਾ ਕਿਰਦਾਰ ਕਈ ਦੇਸ਼ਾਂ ਵਿਚ ਗਿਆ ਸੀ। ਫਿਲਮ ਦੇ ਇਕ ਸੀਨ ਵਿਚ ਭਾਰਤ ਦਾ ਦੌਰਾ ਵੀ ਦਿਖਾਇਆ ਗਿਆ ਸੀ।

ਇਹ ਫਿਲਮ ਪਹਿਲਾਂ 2020 ਵਿਚ ਰਿਲੀਜ਼ ਹੋਣੀ ਸੀ। ਪਰ ਕੋਰੋਨਾ ਤੋਂ ਬਾਅਦ ਇਹ ਫ਼ਿਲਮ ਹੁਣ ਰਿਲੀਜ਼ ਹੋ ਰਹੀ ਹੈ।

(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)



Related News