ਨੈਨਸੀ ਪੌਲੋਸੀ ਕੌਣ ਹਨ, ਜਿੰਨ੍ਹਾਂ ਦੀ ਤਾਇਵਾਨ ਫੇਰੀ ਉੱਤੇ ਚੀਨ ਸਖ਼ਤ ਐਲਾਨ ਕਰ ਰਿਹਾ

08/03/2022 3:30:31 PM

ਨੈਨਸੇ ਪੇਲੋਸੀ ਸਾਲ 2022 ਦੇ ਸੈਨ ਫਰਾਂਸਿਸਕੋ ਵਿੱਚ ਹੋਏ ਪਾਰਾਈਡ ਮਾਰਚ ਵਿੱਚ
Getty Images
ਪੇਲੋਸੀ ਅਮਰੀਕੀ ਸੰਸਦ ਦੀ ਸਪੀਕਰ ਬਣਨ ਵਾਲੀ ਪਹਿਲਾ ਮਹਿਲਾ ਹੈ, ਉਹ ਲੰਬੇ ਸਮੇਂ ਤੋਂ ਐਲਜੀਬੀਟੀਕਿਉ ਹੱਕਾਂ ਦੇ ਵਕਾਲਤੀ ਰਹੇ ਹਨ

ਚੀਨ ਦੇ ਚਿਤਾਵਨੀ ਦੇ ਬਾਵਜੂਦ ਅਮਰੀਕਾ ਦੀ ਪ੍ਰਮੁੱਖ ਕੂਟਨੀਤਿਕ ਨੈਂਸੀ ਪੌਲੋਸੀ ਦਾ ਤਾਇਵਾਨ ਦੌਰਾਨ ਵੱਡੇ ਵਿਵਾਦ ਦਾ ਰੁਖ਼ ਅਖ਼ਤਿਆਰ ਕਰਦਾ ਦਿਖ ਰਿਹਾ ਹੈ।

ਚੀਨ ਨੇ ਨੈਨਸੀ ਪੌਲੋਸੀ ਦੇ ਤਾਇਵਾਨ ਪਹੁੰਚਦਿਆਂ ਹੀ ਤਿੱਖੀ ਪ੍ਰਤੀਕਿਰਿਆ ਕੀਤੀ ਹੈ। ਇਸ ਦੌਰੇ ਨੂੰ ''''ਅਸਥਿਰਤਾ ਅਤੇ ਭੜਕਾਹਟ'''' ਪੈਦਾ ਕਰਨ ਵਾਲਾ ਕਰਾਰ ਦਿੱਤਾ ਹੈ।

ਅਮਰੀਕਾ ਦੇ ਹੇਠਲੇ ਸਦਨ ਹਾਊਸ ਆਫ਼ ਰਿਪਰਿਜ਼ੈਂਟੇਟਿਵਸ ਦੀ ਸਪੀਕਰ ਨੈਨਸੀ ਪੇਲੋਸੀ ਦੀ ਵਿਵਾਦਤ ਤਾਇਵਾਨ ਫੇਰੀ ਤੋਂ ਚੀਨ ਦੇ ਮੱਥੇ ਵੱਟ ਪਏ ਹੋਏ ਹਨ।

ਚੀਨ ਤਾਇਵਾਨ ਨੂੰ ਇਤਿਹਾਸਿਕ ਪੱਖ ਤੋਂ ਆਪਣਾ ਹਿੱਸਾ ਦੱਸਦਾ ਹੈ, ਜੋ ਉਸ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਚੀਨ ਇਸ ਲਈ ਫੌਜੀ ਤਾਕਤ ਦੀ ਵਰਤੋਂ ਤੋਂ ਵੀ ਇਨਕਾਰ ਨਹੀਂ ਕਰਦਾ ਹੈ।

ਤਾਇਵਾਨ ਨੂੰ ਅਮਰੀਕਾ ਫੌਜੀ ਇਮਦਾਦ ਮੁਹੱਈਆ ਕਰਵਾਉਂਦਾ ਹੈ ਕਿਉਂਕਿ ਇਹ ਟਾਪੂ ਦੇਸ ਉਸ ਲਈ ਰਣਨੀਤਿਕ ਪੱਖ ਤੋਂ ਅਹਿਮ ਹੈ।

Banner
BBC

ਚੀਨ ਦਾ ਤਿੱਖ਼ਾ ਪ੍ਰਤੀਕਰਮ

 • ਨੈਂਸੀ ਪਲੋਸੀ ਦੇ ਤਾਇਵਾਨ ਦੀ ਧਰਤੀ ਉੱਤੇ ਪੈਰ ਧਰਨ ਤੋਂ ਕਰੀਬ 16 ਮਿੰਟ ਬਾਅਦ ਚੀਨ ਨੇ ਤਾਇਵਾਨ ਸਮੁੰਦਰੀ ਪਾਣੀਆਂ ਵਿਚ ਇੱਕ ਦਿਨ ਦੀਆਂ ਫੌਜੀ ਮਸ਼ਕਾਂ ਕਰਨ ਦਾ ਐਲਾਨ ਕਰ ਦਿੱਤਾ ਹੈ।
 • ਇਨ੍ਹਾਂ ਫੌਜੀ ਮਸ਼ਕਾਂ ਵਿਚ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਹਥਿਆਰ ਤੇ ਗੋਲ਼ੀਬਾਰੀ ਦੀ ਵਰਤੋਂ ਕੀਤੀ ਜਾਵੇਗੀ।
 • ਚੀਨ ਨੇ ਵੀਰਵਾਰ ਨੂੰ ਇਹ ਮਸ਼ਕਾਂ ਕਰਨੀਆਂ ਹਨ ਅਤੇ ਉਸ ਨੇ ਵਿਦੇਸ਼ੀ ਸਮੁੰਦਰੀ ਬੇੜਿਆਂ ਨੂੰ ਇਲਾਕੇ ਵਿਚ ਦਾਖਲ ਨਾ ਹੋਣ ਲਈ ਕਿਹਾ ਹੈ।
 • ਤਾਈਵਾਨ ਦੇ ਆਲੇ-ਦੁਆਲੇ ਦਾ ਸਮੁੰਦਰੀ ਇਲਾਕਾ ਕਾਫੀ ਬਿਜ਼ੀ ਸ਼ਿਪਿੰਗ ਰੂਟ ਹੈ। ਤਾਇਵਾਨ ਨੇ ਚੀਨ ਦੀ ਇਸ ਕਾਰਵਾਈ ਨੂੰ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਕੇ ਕੀਤੀ ਨਾਕਾਬੰਦੀ ਕਰਾਰ ਦਿੱਤਾ ਹੈ।
 • ਚੀਨ ਨੇ 100 ਭੋਜਨ ਕਾਰੋਬਾਰਾਂ ਸਣੇ ਕਈ ਤਾਇਵਾਨ ਵਪਾਰਾਂ ਦਾ ਚੀਨ ਨਾਲੋਂ ਸੰਪਰਕ ਤੋੜ ਦੇਣ ਦ ਵੀ ਐਲਾਨ ਕੀਤਾ ਹੈ।
 • ਇਸ ਤੋਂ ਇਲਾਵਾ ਚੀਨ ਨੇ ਦੋ ਤਾਇਵਾਨ ਸੰਗਠਨਾਂ ਦੇ ਅਜ਼ਾਦੀ ਲਹਿਰ ਨਾਲ ਜੁੜੀਆਂ ਹੋਣ ਦਾ ਕਾਰਨ ਦੱਸ ਕੇ ਉਨ੍ਹਾਂ ਉੱਤੇ ਵੀ ਪਾਬੰਦੀ ਲਾ ਦਿੱਤੀ ਹੈ।
 • ਬੀਜਿੰਗ ਵਿਚ ਅਮਰੀਕੀ ਰਾਜਦੂਤ ਨੂੰ ਵੀ ਤਲਬ ਕਰ ਲਿਆ ਗਿਆ ਹੈ।
Banner
BBC

ਹਾਲਾਂਕਿ ਜਿਨ੍ਹਾਂ ਨੇ ਨੈਨਸੀ ਪੇਲੋਸੀ ਦੇ ਸਿਆਸੀ ਜੀਵਨ ਨੂੰ ਗਹੁ ਨਾਲ ਦੇਖਿਆ ਹੈ, ਉਨ੍ਹਾਂ ਲਈ ਚੀਨ ਵੱਲੋਂ ਪੇਲੋਸੀ ਦੇ ਦੌਰੇ ਦਾ ਵਿਰੋਧ ਕਰਨਾ ਕੋਈ ਹੈਰਾਨਗੀ ਵਾਲੀ ਗੱਲ ਨਹੀਂ ਹੈ।

ਨੈਂਸੀ ਪਲੋਸੀ ਚੀਨ ਦੀ ਘੋਰ ਆਲੋਚਕ ਆਗੂ ਹੈ

ਆਪਣੇ ਚਾਰ ਦਹਾਕਿਆਂ ਦੇ ਸਿਆਸੀ ਜੀਵਨ ਦੌਰਾਨ ਇਹ ਅਮਰੀਕੀ ਸਿਆਸਤਾਨ ਕਈ ਵਾਰ ਚੀਨ ਦੀ ਘੋਰ ਆਲੋਚਕ ਵਜੋਂ ਉੱਭਰੀ ਹੈ।

ਸਾਲ 1991 ਦੀ ਘਟਨਾ ਹੈ, ਜਦੋਂ ਉਹ ਚੀਨ ਦੌਰੇ ''''ਤੇ ਸਨ। ਉਹ ਇਤਿਹਾਸਕ ਤਿਆਨਮਿਨ ਸਕੁਏਰ ਵੀ ਗਏ।

ਜਿੱਥੇ ਠੀਕ ਦੋ ਸਾਲ ਪਹਿਲਾਂ ਹਜ਼ਾਰਾਂ ਲੋਕਤੰਤਰ ਪੱਖੀ ਮੁਜ਼ਾਹਰਾਕਾਰੀਆਂ ਦਾ ਸੁਰੱਖਿਆ ਦਸਤਿਆਂ ਵੱਲੋਂ ਕਤਲੇਆਮ ਕੀਤਾ ਗਿਆ ਸੀ।

ਖੈਰ, ਉੱਥੇ ਸਮਰਾਕ ਤੇ ਖੜ੍ਹ ਕੇ ਪੇਲੌਸੀ ਨੇ ਉਸ ਦੌਰਾਨ ਮਾਰੇ ਗਏ ਲੋਕਾਂ ਦੇ ਪੱਖ ਵਿੱਚ ਬੈਨਰ ਲਹਿਰਾ ਦਿੱਤਾ ਸੀ।

82 ਸਾਲਾਂ ਦੀ ਉਮਰ ਵਿੱਚ ਵੀ ਨੈਨਸੀ ਪੌਲੋਸੀ ਚੀਨ ਦੀ ਕਮਿਊਨਿਸਟ ਸਰਕਾਰ ਪ੍ਰਤੀ ਤਿੱਖਾਪਣ ਕਾਇਮ ਹੈ।

ਉਨ੍ਹਾਂ ਦੇ ਚੀਨ ਵਿਰੋਧੀ ਨਜ਼ਰੀਏ ਦੀ ਇੱਕ ਹੋਰ ਮਿਸਾਲ ਉਨ੍ਹਾਂ ਦੇ ਜਲਾਵਤਲ ਤਿੱਬਤੀ ਗੁਰੂ ਦਲਾਈਲਾਮਾ ਨਾਲ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇ ਦੀ ਹੈ।

ਚੀਨ ਤਿੱਬਤ ਉੱਪਰ ਆਪਣੇ ਅਧਿਕਾਰ ਦਾ ਦਾਅਵਾ ਕਰਦਾ ਹੈ।

ਪਿਛਲੇ ਸਾਲ ਜਦੋਂ ਅਮਰੀਕੀ ਸਰਕਾਰ ਨੇ ਚੀਨ ਦੇ ਵੀਗਰ ਮੁਸਲਾਮਾਂ ਖਿਲਾਫ਼ ਸਰਕਾਰੀ ਦਮਨ ਨੂੰ ਮਾਨਤਾ ਦਿੱਤੀ।

ਅਮਰੀਕੀ ਸਰਕਾਰ ਦੇ ਇਸ ਫ਼ੈਸਲੇ ਪਿੱਛੇ ਵੀ ਨੈਨਸੀ ਪੌਲੋਸੀ ਦੀ ਵੱਡੀ ਭੂਮਿਕਾ ਸੀ।

ਪੌਲੋਸੀ ਨੇ ਖ਼ਬਰ ਵੈਬਸਾਈਟ ਪੋਲੀਟੀਕੋ ਨੂੰ 28 ਜੁਲਾਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ,''''''''ਜੇ ਤੁਸੀਂ ਆਪਣੇ ਕਾਰੋਬਾਰੀ ਹਿੱਤਾਂ ਕਰਕੇ ਚੀਨ ਵਿੱਚ ਮਨੁੱਖੀ ਹੱਕਾਂ ਲਈ ਖੜ੍ਹੇ ਨਹੀਂ ਹੋ ਸਕਦੇ ਤਾਂ ਤੁਸੀਂ ਇਨ੍ਹਾਂ ਬਾਰੇ ਕਿਸੇ ਵੀ ਹੋਰ ਥਾਂ ਤੇ ਬੋਲਣ ਦਾ ਨੈਤਿਕ ਹੱਕ ਗੁਆ ਦਿੰਦੇ ਹੋ।''''''''

Banner
BBC
 • ਸਾਲ 1940 ਵਿੱਚ ਜਨਮੀ ਪੌਲੋਸੀ ਦਾ ਜਨਮੀ ਨੇ 12 ਸਾਲ ਦੀ ਉਮਰ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਇੱਕ ਜਲਸੇ ਵਿੱਚ ਪਿਹਲੀ ਵਾਰ ਹਿੱਸਾ ਲਿਆ।
 • ਉਹ ਸਾਲ 1987 ਵਿੱਚ ਪਹਿਲੀ ਚੋਣ ਜਿੱਤਣ ਤੋਂ ਲੈਕੇ ਹੁਣ ਤੱਕ ਉਹ ਸੈਨ ਫਰਾਂਸਿਸਕੋ ਦੇ ਜ਼ਿਲਿਆਂ ਦੀ ਨੁਮਾਇੰਦਗੀ ਕਰਦੇ ਆਏ ਹਨ।
 • ਉਹ ਹਾਊਸ ਆਫ਼ ਰਿਪਰਿਜ਼ੈਂਟੇਟਿਵਜ਼ ਦੇ ਪਹਿਲੇ ਮਹਿਲਾ ਸਪੀਕਰ ਹਨ ਤੇ ਇਹ ਉਨ੍ਹਾਂ ਦਾ ਸਪੀਕਰ ਵਜੋਂ ਤੀਜਾ ਕਾਰਜਾਕਾਲ ਹੈ।
 • ਪੇਲੋਸੀ ਨੇ ਜਾਰਜ ਬੁਸ਼ ਦੇ ਕਾਰਜਕਾਲ ਦੌਰਾਨ ਸਾਲ 2003 ਵਿੱਚ ਖੁੱਲ੍ਹੇ ਤੌਰ ''''ਤੇ ਇਰਾਕ ਯੁੱਧ ਦਾ ਵਿਰੋਧ ਕੀਤਾ।
 • ਉੱਨੀ ਸੌ ਅੱਸੀ ਦੇ ਦਾਹਾਕੇ ਵਿੱਚ ਉਨ੍ਹਾਂ ਨੇ ਐਲਜੀਬੀਟੀਕਿਊ ਹੱਕਾਂ ਦੀ ਖੁੱਲ੍ਹ ਕੇ ਵਕਾਲਤ ਕੀਤੀ।
 • ਉਨ੍ਹਾਂ ਨੇ ਸੁਪਰੀਮ ਕੋਰਟ ਵੱਲੋਂ ਔਰਤਾਂ ਦਾ ਗਰਭਪਾਤ ਕਰਵਾਉਣ ਦਾ ਹੱਕ ਰੱਦ ਕੀਤੇ ਜਾਣ ਦੇ ਫ਼ੈਸਲੇ ਦਾ ਵੀ ਵਿਰੋਧ ਕੀਤਾ।
 • ਪੇਲੋਸੀ ਨੂੰ ਚੀਨ ਦੀ ਕਮਿਊਨਿਸਟ ਸਰਕਾਰ ਦੇ ਵਿਰੋਧੀ ਵਜੋਂ ਹੀ ਜ਼ਿਆਦਾ ਜਾਣਿਆ ਜਾਂਦਾ ਹੈ।
Banner
BBC

ਉਨ੍ਹਾਂ ਦਾ ਤਾਇਵਾਨ ਦੌਰਾ ਉਨ੍ਹਾਂ ਨੂੰ 1997 ਤੋਂ ਬਾਅਦ ਟਾਪੂ ਦੇਸ ਦਾ ਦੌਰਾ ਕਰਨ ਵਾਲਾ ਹੁਣ ਤੱਕ ਦਾ ਸਭ ਤੋਂ ਵੱਡਾ ਅਮਰੀਕੀ ਅਹੁਦੇਦਾਰ ਬਣਾ ਦੇਵੇਗਾ।

ਉਨ੍ਹਾਂ ਦੇ ਦੌਰੇ ਬਾਰੇ ਸਿਰਫ਼ ਚੀਨ ਨੇ ਹੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਸਗੋਂ ਅਮਰੀਕੀ ਰਾਸ਼ਟਰਪਤੀ ਨੇ ਵੀ ਕਿਹਾ ਕਿ ਮਿਲਟਰੀ ਮੁਤਾਬਕ ਇਹ ਕੋਈ ਚੰਗਾ ਵਿਚਾਰ ਨਹੀਂ ਹੈ।

ਉਨ੍ਹਾਂ ਨੇ ਕਿਹਾ ਸੀ ਕਿ ਚੀਨ ਇਸ ਨੂੰ ਤਾਇਵਾਨ ਵਿੱਚ ਅਮਰੀਕਾ ਦਾ ਦਖ਼ਲ ਸਮਝ ਸਕਦਾ ਹੈ।

ਜੋਅ ਬਾਇਡਨ ਅਤੇ ਨੈਨਸੀ ਪੇਲੋਸੀ
Getty Images
ਬਾਇਡਨ ਤੇ ਪੇਲੋਸੀ ਹਮਾਇਤੀ ਹਨ ਪਰ ਤਾਇਵਾਨ ਦੌਰੇ ਬਾਰੇ ਦੋਵਾਂ ਦੇ ਵਿਚਾਰ ਵੱਖੋ-ਵੱਖ ਹਨ

ਇਸ ਦੇ ਜਵਾਬ ਵਿੱਚ ਬਿਨਾਂ ਆਪਣੇ ਦੌਰੇ ਦੀ ਪੁਸ਼ਟੀ ਕੀਤਿਆਂ ਪਲਟਵਾਰ ਕੀਤਾ। ਉਨ੍ਹਾਂ ਨੇ ਕਿਹਾ ਮੈਨੂੰ ਲਗਦਾ ਹੈ ਕਿ ਸਾਡਾ ਤਾਇਵਾਨ ਨਾਲ ਸਮਰਥਨ ਦਿਖਾਉਣਾ ਜ਼ਰੂਰੀ ਹੈ।

ਸਿਆਸੀ ਪਾਲਣ-ਪੋਸ਼ਣ

ਪੌਲੋਸੀ ਦਾ ਜਨਮ ਸਾਲ 1940 ਵਿੱਚ ਹੋਇਆ। ਉਹ ਬਾਲਟੀਮੋਰ ਦੇ ਸਾਬਕਾ ਮੇਅਰ ਦੀ ਧੀ ਹਨ। ਬਾਰਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਡੈਮੋਕ੍ਰੇਟਿਕ ਪਾਰਟੀ ਦੇ ਇੱਕ ਜਲਸੇ ਵਿੱਚ ਪਹਿਲੀ ਵਾਰ ਹਿੱਸਾ ਲਿਆ।

ਜਦੋਂ ਜੌਹਨ ਐਫ਼ ਕੈਨੇਡੀ ਨੇ ਰਾਸ਼ਟਰਰਪਤੀ ਦੇ ਅਹੁਦੇ ਦੀ ਸਹੁੰਚ ਚੁੱਕੀ ਤਾਂ ਉਹ 20 ਸਾਲਾਂ ਦੀ ਮੁਟਿਆਰ ਸਨ।

ਸ਼ੁਰੂ ਵਿੱਚ ਉਨ੍ਹਾਂ ਦੀ ਸਿਆਸੀ ਭੂਮਿਕਾ ਪਰਦੇ ਦੇ ਪਿੱਛੇ ਹੀ ਸੀ। ਉਹ ਕੈਲੇਫੋਰਨੀਆ ਸੂਬੇ ਵਿੱਚ ਡੈਮੋਕ੍ਰੇਟਾਂ ਲਈ ਚੰਦਾ ਇਕੱਠਾ ਕਰਦੇ ਜਾਂ ਪ੍ਰਚਾਰ ਮੁਹਿੰਮਾਂ ਵਿੱਚ ਹੱਥ ਵਟਾਉਂਦੇ ਸਨ।

ਸੰਤਾਲੀ ਸਾਲਾਂ ਦੀ ਉਮਰ ਵਿੱਚ ਜਦੋਂ ਸੈਨ ਫਰਾਂਸਿਸਕੋ ਦੀ ਮਰਹੂਮ ਸੰਸਦ ਮੈਂਬਰ ਸਾਲਾ ਬਰਟਨ ਨੇ ਉਨ੍ਹਾਂ ਨੂੰ ਆਪਣੇ ਆਖਰੀ ਸਾਹਾਂ ਵਿੱਚ ਆਪਣਾ ਉੱਤਰਾਧਿਕਾਰੀ ਐਲਾਨ ਕਰ ਦਿੱਤਾ।

ਜੌਰਜ ਬੁਸ਼
Getty Images
ਪੇਲੋਸੀ ਨੇ ਤਤਕਾਲੀ ਰਾਸ਼ਟਰਪਤੀ ਜੌਰਜ ਬੁਸ਼ ਵੱਲੋਂ ਸਹੇੜੇ ਗਏ ਇਰਾਕ ਯੁੱਧ ਦਾ ਵੀ ਵਿਰੋਧ ਕੀਤਾ ਸੀ

ਉਹ ਸਾਲ 1987 ਵਿੱਚ ਪਹਿਲੀ ਚੋਣ ਜਿੱਤਣ ਤੋਂ ਲੈਕੇ ਹੁਣ ਤੱਕ ਉਹ ਸੈਨ ਫਰਾਂਸਿਸਕੋ ਦੇ ਜ਼ਿਲਿਆਂ ਦੀ ਨੁਮਾਇੰਦਗੀ ਕਰਦੇ ਆਏ ਹਨ।

ਫਿਲਹਾਲ ਹਾਊਸ ਸਪੀਕਰ ਵਜੋਂ ਉਨ੍ਹਾਂ ਦਾ ਤੀਜਾ ਕਾਰਜਾਕਾਲ ਚੱਲ ਰਿਹਾ ਹੈ। ਅਹੁਦੇ ਕਾਰਨ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਉੱਪ-ਰਾਸ਼ਟਰਪਤੀ ਤੋਂ ਬਾਅਦ ਤੀਜੇ ਦਾਅਵੇਦਾਰ ਹਨ।

ਦੱਸ ਦੇਈਏ ਕਿ ਅਮਰੀਕੀ ਸੰਵਿਧਾਨ ਮੁਤਾਬਕ ਜੇ ਰਾਸ਼ਟਰਪਤੀ ਕਿਸੇ ਕਾਰਨ ਆਪਣੀਆਂ ਜ਼ਿੰਮੇਵਾਰੀਆਂ ਨਾ ਨਿਭਾਅ ਸਕਅ ਤਾਂ ਉਪ-ਰਾਸ਼ਟਰਪਤੀ ਉਨ੍ਹਾਂ ਦੀ ਥਾਂ ਲੈਂਦੇ ਹਨ।

ਜੇ ਉਹ ਵੀ ਨਾ ਹੋ ਸਕੇ ਤਾਂ ਹਾਊਸ ਦਾ ਸਪੀਕਰ ਰਾਸ਼ਟਰਪਤੀ ਦੀਆਂ ਜ਼ਿੰਮੇਵਾਰੀਆਂ ਸੰਭਾਲਦਾ ਹੈ।

ਪੌਲੋਸੀ ਹਾਊਸ ਸਪੀਕਰ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਹੈ। ਹਾਲਾਂਕਿ ਉਨ੍ਹਾਂ ਦੇ ਸਿਆਸੀ ਜੀਵਨ ਵਿੱਚ ਚੀਨ ਬਾਕੀ ਸਾਰੇ ਮੁੱਦਿਆਂ ਉੱਪਰ ਭਾਰੂ ਰਿਹਾ ਹੈ।

ਨੈਨਸੀ ਪੇਲੋਸੀ ਦੀ 1987 ਦੀ ਤਸਵੀਰ
Getty Images
ਪੇਲੋਸੀ ਪਹਿਲੀ ਵਾਰ 1987 ਵਿਚ ਕਾਂਗਰਸ ਲਈ ਚੁਣੇ ਗਏ

ਪੌਲੋਸੀ ਨੇ ਸਾਲ 2003 ਵਿੱਚ ਖੁੱਲ੍ਹੇ ਤੌਰ ''''ਤੇ ਇਰਾਕ ਯੁੱਧ ਦਾ ਵਿਰੋਧ ਕੀਤਾ।

ਉੱਨੀ ਸੌ ਅੱਸੀ ਦੇ ਦਾਹਾਕੇ ਵਿੱਚ ਉਨ੍ਹਾਂ ਨੇ ਐਲਜੀਬੀਟੀਕਿਊ ਹੱਕਾਂ ਲਈ ਖੁੱਲ੍ਹ ਕੇ ਵਕਾਲਤ ਕੀਤੀ। ਇਹ ਉਹ ਸਮਾਂ ਸੀ ਜਦੋਂ ਇਨ੍ਹਾਂ ਮੁੱਦਿਆਂ ਨੂੰ ਮੁੱਖ ਧਾਰਾ ਸਿਆਸਤ ਦੇ ਕਾਬਲ ਨਹੀਂ ਸਮਝਿਆ ਜਾਂਦਾ ਸੀ।

ਇਸੇ ਸਾਲ ਜਦੋਂ ਸੁਪਰੀਮ ਕੋਰਟ ਨੇ ਔਰਤਾਂ ਦਾ ਗਰਭਪਾਤ ਕਰਵਾਉਣ ਦਾ ਹੱਕ ਰੱਦ ਕੀਤਾ ਤਾਂ ਉਨ੍ਹਾਂ ਨੇ ਇਸ ਫ਼ੈਸਲੇ ਦਾ ਵੀ ਵਿਰੋਧ ਕੀਤਾ।

ਉਨ੍ਹਾਂ ਨੇ ਕਿਹਾ ਅਮਰੀਕਨ ਔਰਤਾਂ ਕੋਲ ਅੱਜ ਉਨ੍ਹਾਂ ਦੀਆਂ ਮਾਵਾਂ ਨਾਲੋਂ ਘੱਟ ਅਜ਼ਾਦੀ ਹੈ। ਫ਼ੈਸਲਾ ਇੱਕ ਚਪੇੜ ਹੈ।

ਟਰੰਪ ਖ਼ਿਲਾਫ਼ ਮਹਾਂਦੋਸ਼ ਦੌਰਾਨ ਪੋਲੋਸੀ ਦੀਆਂ ਬੇਬਾਕ ਟਿੱਪਣੀਆਂ

ਨੈਨਸੀ ਪੇਲੋਸੀ
Getty Images
ਜਦੋਂ ਸਾਬਕਾ ਰਾਸ਼ਟਰਪਤੀ ਟਰੰਪ ਉੱਪਰ ਮਹਾਂਦੋਸ਼ ਦਾ ਮੁਕੱਦਮਾ ਚਲਾਇਆ ਗਿਆ ਤਾਂ ਪੇਲੋਸੀ ਨੇ ਕਿਹਾ ਕਿ ਟਰੰਪ ਨੂੰ ਨੇ ਜੋ ਕੀਤਾ ਹੈ, ਉਸ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।

ਸਾਲ 2019 ਵਿੱਚ ਤਤਕਾਲੀ ਡੌਨਲਡ ਟਰੰਪ ਉਪਰ ਮਹਾਂਦੋਸ਼ ਚਲਾਇਆ ਗਿਆ। ਹਾਲਾਂਕਿ ਉਨ੍ਹਾਂ ਨੂੰ ਬਾਅਦ ਵਿੱਚ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ।

ਰਾਸ਼ਟਰਪਤੀ ਟਰੰਪ ''''ਤੇ ਇਲਜ਼ਾਮ ਸਨ ਕਿ ਉਨ੍ਹਾਂ ਨੇ ਆਪਣੇ ਸਿਆਸੀ ਵਿਰੋਧੀ ਜੋਅ ਬਾਈਡਨ ਤੇ ਉਨ੍ਹਾਂ ਦੇ ਬੇਟੇ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਦਾਅਵਿਆਂ ਦੀ ਜਾਂਚ ਕਰਨ ਲਈ ਯੂਕਰੇਨ ''''ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।

ਹਾਊਸ ਆਫ ਰਿਪ੍ਰੈਜ਼ਨਟੇਟਿਵਸ ਦੀ ਸਪੀਕਰ ਨੈਨਸੀ ਪੌਲੋਸੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਨੇ ਜੋ ਕੀਤਾ ਹੈ, ਉਸ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।

ਨੈਨਸੀ ਪੌਲੋਸੀ ਨੇ ਕਿਹਾ, "ਅਸੀਂ ਆਪਣੇ ਦੇਸ ਨੂੰ ਇੱਕ ਅਜਿਹੇ ਰਾਸ਼ਟਰਪਤੀ ਤੋਂ ਬਚਾ ਰਹੇ ਹਾਂ, ਜੋ ਕਹਿੰਦੇ ਹਨ ਕਿ ਉਹ ਜੋ ਚਾਹੁੰਦੇ ਹਨ ਕਰ ਸਕਦੇ ਹਨ। ਅਜਿਹਾ ਨਹੀਂ ਹੈ। ਜੇ ਤੁਹਾਨੂੰ ਲਗਦਾ ਹੈ ਕਿ ਤੁਸੀਂ ਆਪਣੀ ਸੋਚ ਦੇ ਸਹਾਰੇ ਚੱਲ ਸਕਦੇ ਹੋ ਤਾਂ ਇਹ ਅਮਰੀਕਾ ਦੇ ਸੰਵਿਧਾਨ ਦੀ ਉਲੰਘਣਾ ਹੈ।"

"ਇਸ ਲਈ ਮੈਂ ਤੱਥਾਂ ਦੇ ਨਾਲ ਅੱਗੇ ਵਧਾਂਗੀ। ਇਹ ਸੱਚ ਅਤੇ ਸੰਵਿਧਾਨ ਦਾ ਸਵਾਲ ਹੈ। ਅਸੀਂ ਆਪਣੇ ਲੋਕਤੰਤਰ ਨੂੰ ਬਚਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ।"

ਹਾਲਾਂਕਿ ਪੌਲੋਸੀ ਨੂੰ ਚੀਨ ਦੀ ਕਮਿਊਨਿਸਟ ਸਰਕਾਰ ਦੇ ਵਿਰੋਧੀ ਵਜੋਂ ਹੀ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਤਾਇਵਾਨ ਦੌਰਾ ਇਸ ਧਾਰਨਾ ਨੂੰ ਹੋਰ ਪੱਕਿਆਂ ਕਰੇਗਾ।

:


(ਬੀਬੀਸੀ ਪੰਜਾਬੀ ਨਾਲ , , ਅਤੇ ''''ਤੇ ਜੁੜੋ।)Related News